ਪੰਜਾਬੀ ਬਾਈਬਲ

ਰੱਬ ਦੀ ਮਿਹਰ ਦੀ ਦਾਤ
1. ਤੱਦ ਉਹ ਸਾਰੀ ਟੋਲੀ ਖਢ਼ੀ ਹੋਈ ਅਤੇ ਯਿਸੂ ਨੂੰ ਪਿਲਾਤੁਸ ਕੋਲ ਲੈ ਗਈ।
2. ਉਨ੍ਹਾਂ ਨੇ ਯਿਸੂ ਤੇ ਦੋਸ਼ ਲਾਉਣੇ ਸ਼ੁਰੂ ਕਰ ਦਿੱਤੇ ਅਤੇ ਪਿਲਾਤੁਸ ਨੂੰ ਆਖਿਆ, “ਅਸੀਂ ਇਸ ਆਦਮੀ ਨੂੰ ਉਦੋਂ ਗਿਰਫ਼ਤਾਰ ਕੀਤਾ ਜਦੋਂ ਇਹ ਸਾਡੇ ਲੋਕਾਂ ਦੀਆਂ ਸੋਚਾਂ ਬਦਲਣ ਦੀ ਕੋਸ਼ਿਸ਼ ਕਰ ਰਿਹਾ ਸੀ। ਇਹ ਉਪਦੇਸ਼ ਦਿੰਦਾ ਹੈ ਕਿ ਸਾਨੂੰ ਕੈਸਰ ਨੂੰ ਮਸੂਲ ਅਦਾ ਨਹੀਂ ਕਰਨਾ ਚਾਹੀਦਾ। ਉਹ ਆਪਣੇ ਆਪ ਨੂੰ ਮਸੀਹ ‘ਪਾਤਸ਼ਾਹ’ ਹੋਣ ਦਾ ਦਾਵਾ ਕਰਦਾ ਹੈ।”
3. ਪਿਲਾਤੁਸ ਨੇ ਯਿਸੂ ਨੂੰ ਪੁੱਛਿਆ, “ਕੀ ਤੂੰ ਯਹੂਦੀਆਂ ਦਾ ਪਾਤਸ਼ਾਹ ਹੈ?” ਯਿਸੂ ਨੇ ਜਵਾਬ ਦਿੱਤਾ, “ਹਾ, ਇਹ ਸਹੀ ਹੈ।”
4. ਪਿਲਾਤੁਸ ਨੇ ਪ੍ਰਧਾਨ ਜਾਜਕਾਂ ਅਤੇ ਲੋਕਾਂ ਨੂੰ ਕਿਹਾ, “ਮੈਨੂੰ ਇਸ ਮਨੁੱਖ ਵਿੱਚ ਕੋਈ ਮਾਡ਼ੀ ਗੱਲ ਨਜ਼ਰ ਨਹੀਂ ਆਈ।”
5. ਪਰ ਉਨ੍ਹਾਂ ਬਾਰ-ਬਾਰ ਇਹੀ ਕਿਹਾ, “ਇਹ ਆਪਣੇ ਉਪਦੇਸ਼ਾਂ ਨਾਲ ਸਾਰੇ ਯਹੂਦਿਯਾ ਵਿੱਚ ਲੋਕਾਂ ਨੂੰ ਭਡ਼ਕਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਉਸਨੇ ਇਹ ਕਰਨਾ ਗਲੀਲ ਵਿੱਚ ਸ਼ੁਰੂ ਕੀਤਾ ਅਤੇ ਹੁਣ ਇਹ ਇਥੇ ਵੀ ਆ ਗਿਆ ਹੈ।”
6. ਪਿਲਾਤੁਸ ਨੇ ਇਹ ਸੁਣਿਆ ਅਤੇ ਪੁੱਛਿਆ ਕੀ ਯਿਸੂ ਗਲੀਲ ਤੋਂ ਹੈ।
7. ਜਦੋਂ ਉਸਨੂੰ ਪਤਾ ਲੱਗਾ ਕਿ ਉਹ ਹੇਰੋਦੇਸ ਦੇ ਪ੍ਰਦੇਸ਼ ਤੋਂ ਹੈ, ਉਸਨੇ ਉਸਨੂੰ ਹੇਰੋਦੇਸ ਕੋਲ ਭੇਜ ਦਿੱਤਾ। ਉਸ ਸਮੇਂ ਹੇਰੋਦੇਸ ਯਰੂਸ਼ਲਮ ਵਿੱਚ ਸੀ।
8. ਜਦੋਂ ਹੇਰੋਦੇਸ ਨੇ ਯਿਸੂ ਨੂੰ ਵੇਖਿਆ, ਤਾਂ ਉਹ ਬਡ਼ਾ ਖੁਸ਼ ਹੋਇਆ, ਕਿਉਂਕਿ ਉਹ ਯਿਸੂ ਬਾਰੇ ਬਡ਼ਾ ਕੁਝ ਸੁਣ ਚੁੱਕਾ ਸੀ, ਇਸ ਲਈ ਉਸਨੂੰ ਮਿਲਣ ਦੀ ਇੱਛਾ ਉਸਦੀ ਬਡ਼ੇ ਚਿਰ ਤੋਂ ਸੀ। ਹੁਣ ਹੇਰੋਦੇਸ ਨੇ ਆਸ ਕੀਤੀ ਕਿ ਉਹ ਯਿਸੂ ਨੰ ਇੱਕ ਕਰਿਸ਼ਮਾ ਕਰਦਿਆਂ ਵੇਖ ਸਕੇਗਾ।
9. ਹੇਰੋਦੇਸ ਨੇ ਯਿਸੂ ਨੂੰ ਬਹੁਤ ਸਾਰੇ ਸਵਾਲ ਪੁਛੇ, ਪਰ ਯਿਸੂ ਨੇ ਉਸਨੂੰ ਕੋਈ ਵੀ ਜਵਾਬ ਨਾ ਦਿੱਤਾ।
10. ਪ੍ਰਧਾਨ ਜਾਜਕ ਅਤੇ ਨੇਮ ਦੇ ਉਪਦੇਸ਼ਕ ਉਥੇ ਖਢ਼ੇ ਸਨ ਅਤੇ ਉਹ ਜ਼ੋਰ ਜਾਲ ਯਿਸੂ ਤੇ ਦੋਸ਼ ਲਾ ਰਹੇ ਸਨ।
11. 1ਫ਼ੇਰ ਹੇਰੋਦੇਸ ਅਤੇ ਉਸਦੇ ਸਿਪਾਹੀਆਂ ਨੇ ਯਿਸੂ ਦਾ ਮਜ਼ਾਕ ਉਡਾਇਆ ਅਤੇ ਉਸਦੀ ਬੇਇੱਜ਼ਤੀ ਕੀਤੀ। ਉਨ੍ਹਾਂ ਨੇ ਯਿਸੂ ਨੂੰ ਬਾਦਸ਼ਾਹ ਵਾਲੇ ਵਸਤਰ ਪੁਆਏ ਅਤੇ ਉਸਦਾ ਮਖੌਲ ਉਡਾਉਣ ਲੱਗੇ। ਹੇਰੋਦੇਸ ਨੇ ਉਸਨੂੰ ਪਿਲਾਤੁਸ ਕੋਲ ਵਾਪਸ ਭੇਜ ਦਿੱਤਾ।
12. ਅਤੀਤ ਵਿੱਚ ਪਿਲਾਤੁਸ ਅਤੇ ਹੇਰੋਦੇਸ, ਇੱਕ ਦੂਜੇ ਦੇ ਵੈਰੀ ਸਨ, ਪਰ ਉਸ ਦਿਨ, ਉਹ ਦੋਵੇ ਫ਼ਿਰ ਮਿੱਤਰ ਬਣ ਗਏ।
13. ਪਿਲਾਤੁਸ ਨੇ ਪ੍ਰਧਾਨ ਜਾਜਕਾਂ ਤੇ, ਯਹੂਦੀ ਆਗੂਆਂ ਅਤੇ ਲੋਕਾਂ ਨੂੰ ਇਕਠਿਆਂ ਕੀਤਾ ਅਤੇ ਫ਼ਿਰ ਉਨ੍ਹਾਂ ਨੂੰ ਕਿਹਾ,
14. “ਤੁਸੀਂ ਇਸ ਮਨੁੱਖ ਨੂੰ ਮੇਰੇ ਕੋਲ ਲਿਆਏ ਹੋ। ਪਰ ਮੈਂ ਤੁਹਾਡੇ ਸਭਨਾਂ ਦੇ ਅੱਗੇ ਉਸ ਨੂੰ ਸਵਾਲ ਕੀਤੇ ਅਤੇ ਇਸਦੇ ਖਿਲਾਫ਼ ਤੁਹਾਡੇ ਦੋਸ਼ਾਂ ਦੀ ਕੋਈ ਬੁਨਿਆਦ ਨਹੀਂ ਲਭੀ। ਮੈਂ ਇਸ ਮਨੁੱਖ ਵਿੱਚ ਕੋਈ ਦੋਸ਼ ਨਹੀਂ ਵੇਖਿਆ।
15. ਹੇਰੋਦੇਸ ਨੂੰ ਵੀ ਇਸ ਵਿੱਚ ਕੋਈ ਦੋਸ਼ ਨਹੀਂ ਦਿਸਿਆ, ਇਸ ਲਈ ਹੇਰੋਦੇਸ ਨੇ ਇਸਨੂੰ ਸਾਡੇ ਕੋਲ ਵਾਪਸ ਭੇਜਿਆ ਹੈ। ਵੇਖੋ। ਯਿਸੂ ਨੇ ਕੋਈ ਗਲਤੀ ਨਹੀਂ ਕੀਤੀ, ਜਿਸ ਵਾਸਤੇ ਉਹ ਮੌਤ ਦੀ ਸਜ਼ਾ ਦਾ ਅਧਿਕਾਰੀ ਹੋਵੇ।
16. ਇਸ ਲਈ ਮੈਂ ਉਸਨੂੰ ਥੋਡ਼ੀ ਜਿੰਨੀ ਸਜ਼ਾ ਦੇਕੇ ਛੱਡ ਦਿੰਦਾ ਹਾਂ।”
17. [This verse may not be a part of this translation]
18. ਪਰ ਸਾਰੀ ਭੀਡ਼ ਜੋਰ ਦੀ ਚੀਖੀ, “ਉਸਨੂੰ ਮਾਰ ਦਿਉ। ਸਾਡੇ ਲਈ ਬਰ੍ਰਬਾਸ ਨੂੰ ਮੁਕਤ ਕਰ ਦਿਉ।”
19. ਬਰ੍ਰਬਾਸ ਕੈਦ ਵਿੱਚ ਸੀ ਕਿਉਂਕਿ ਉਸਨੇ ਸ਼ਹਿਰ ਵਿੱਚ ਫ਼ਸਾਦ ਸ਼ੁਰੂ ਕੀਤਾ ਸੀ, ਅਤੇ ਕਤਲ ਕੀਤਾ ਸੀ।
20. ਪਿਲਾਤੁਸ ਯਿਸੂ ਨੂੰ ਮੁਕਤ ਕਰਨਾ ਚਾਹੁੰਦਾ ਸੀ, ਇਸ ਲਈ ਲੋਕਾਂ ਉਸਨੇ ਲੋਕਾਂ ਨੂੰ ਯਿਸੂ ਦੀ ਰਿਹਾਈ ਵਾਸਤੇ ਇੱਕ ਵਾਰ ਫ਼ੇਰ ਬੇਨਤੀ ਕੀਤੀ।
21. ਪਰ ਉਨ੍ਹਾਂ ਨੇ ਦੂਸਰੀ ਵਾਰ ਰੌਲਾ ਪਾਇਆ, “ਇਸਨੂੰ ਸਲੀਬ ਦਿਉ, ਇਸ ਨੂੰ ਸਲੀਬ ਦਿਉ।”
22. ਤੀਜੀ ਵਾਰ ਫ਼ੇਰ ਪਿਲਾਤੁਸ ਨੇ ਭੀਡ਼ ਨੂੰ ਕਿਹਾ, “ਤੁਸੀਂ ਇਸਨੂੰ ਕਿਉਂ ਮਾਰਨਾ ਚਾਹੁੰਦੇ ਹੋ? ਇਸਨੇ ਕੀ ਗਲਤ ਕੀਤਾ ਹੈ? ਇਹ ਕਸੂਰਵਾਰ ਨਹੀਂ ਹੈ। ਮੈਨੂੰ ਇਸਨੂੰ ਮਾਰਨ ਦਾ ਕੋਈ ਕਾਰਣ ਨਹੀਂ ਲਭਿਆ। ਇਸ ਲਈ ਮੈਂ ਇਸਨੂੰ ਥੋਡ਼ੀ ਸਜ਼ਾ ਦੇਕੇ ਅਜ਼ਾਦ ਕਰ ਦਿੰਦਾ ਹਾਂ।”
23. ਪਰ ਭੀਡ਼ ਲਗਾਤਾਰ ਚੀਖਦੀ ਰਹੀ ਅਤੇ ਯਿਸੂ ਨੂੰ ਸਲੀਬ ਦੇਣ ਦੀ ਮੰਗ ਕਰਦੀ ਰਹੀ।
24. ਉਨ੍ਹਾਂ ਨੇ ਬਹੁਤ ਉੱਚੀ ਰੌਲਾ ਪਾਇਆ, ਇਸ ਲਈ ਪਿਲਾਤੁਸ ਨੇ ਉਨ੍ਹਾਂ ਦੀ ਮੰਗ ਪੂਰੀ ਕਰਨ ਦਾ ਫ਼ੈਸਲਾ ਕਰ ਲਿਆ।
25. ਲੋਕਾਂ ਨੇ ਬਰੱਬਾਸ ਦੀ ਰਿਹਾਈ ਦੀ ਮੰਗ ਕੀਤੀ, ਜੋ ਕਿ ਵਿਦ੍ਰੋਹ ਅਤੇ ਕਤਲ ਕਰਨ ਲਈ ਕੈਦ ਕੀਤਾ ਗਿਆ ਸੀ। ਤਾਂ ਲੋਕਾਂ ਦੀ ਮੰਗ ਤੇ, ਪਿਲਾਤੁਸ ਨੂੰ ਬਰੱਬਾਸ ਨੂੰ ਮੁਕਤ ਕਰਨਾ ਪਿਆ ਅਤੇ ਯਿਸੂ ਨੂੰ ਉਨ੍ਹਾਂ ਦੇ ਹੱਥਾਂ ਵਿੱਚ ਦੇ ਦਿੱਤਾ ਕਿ ਉਹ ਜੋ ਚਾਹੁਣ ਕਰ ਸਕਦੇ ਹਨ।
26. ਸਿਪਾਹੀ ਉਸਨੂੰ ਮਾਰਨ ਵਾਸਤੇ ਉਥੋਂ ਲੈ ਗਏ। ਉਸੇ ਵਕਤ, ਉਨ੍ਹਾਂ ਨੇ ਇੱਕ ਆਦਮੀ ਨੂੰ ਫ਼ੇਰ ਫ਼ਡ਼ ਲਿਆ ਜੋ ਖੇਤ ਵੱਲੋਂ ਸ਼ਹਿਰ ਅੰਦਰ ਆ ਰਿਹਾ ਸੀ। ਉਸਦਾ ਨਾਉਂ ਸ਼ਮਊਨ ਸੀ, ਜੋ ਕਿ ਕੁਰੇਨੀ ਦੇ ਸ਼ਹਿਰ ਤੋਂ ਸੀ। ਸਿਪਾਹੀਆਂ ਨੇ ਉਸਨੂੰ ਯਿਸੂ ਦੀ ਸਲੀਬ ਮੋਢਿਆਂ ਉੱਤੇ ਚੁੱਕਕੇ ਉਸਦੇ ਮਗਰ ਆਉਣ ਦਾ ਹੁਕਮ ਦਿੱਤਾ।
27. ਲੋਕਾਂ ਦੀ ਇੱਕ ਵੱਡੀ ਗਿਣਤੀ ਨੇ ਯਿਸੂ ਦਾ ਪਿਛਾ ਕੀਤਾ। ਉਨ੍ਹਾਂ ਵਿੱਚ ਕੁਝ ਔਰਤਾਂ ਸਨ ਜੋ ਰੋ ਅਤੇ ਪਿਟ੍ਟ ਰਹੀਆਂ ਸਨ।
28. ਪਰ ਯਿਸੂ ਉਨ੍ਹਾਂ ਵੱਲ ਮੁਡ਼ਿਆ ਅਤੇ ਆਖਣ ਲੱਗਾ, “ਯਰੂਸ਼ਲਮ ਦੀਉ ਧੀਉ। ਮੇਰੇ ਵਾਸਤੇ ਨਾ ਰੋਵੋ। ਇਸ ਦੀ ਜਗ਼੍ਹਾ, ਤੁਸੀਂ ਆਪਣੇ ਆਪ ਉੱਤੇ ਅਤੇ ਆਪਣੇ ਬਚਿਆਂ ਵਾਸਤੇ ਰੋਵੋ।
29. ਉਹ ਸਮਾਂ ਆ ਰਿਹਾ ਹੈ ਜਦੋਂ ਲੋਕ ਆਖਣਗੇ, ‘ਧੰਨ ਹਨ ਜੋ ਬਾਂਝ ਹਨ ਅਤੇ ਜਿਨ੍ਹਾਂ ਕੋਲ ਕੋਈ ਬੱਚਾ ਨਹੀਂ ਹੈ। ਧੰਨ ਹਨ ਉਹ ਜਿਨ੍ਹਾਂ ਕੋਲ ਧੁਧ ਪੀਂਦੇ ਬੱਚੇ ਨਹੀਂ ਹਨ।
30. ‘ਫ਼ਿਰ ਲੋਕ ਪਰਬਤਾਂ ਨੂੰ ਆਖਣਗੇ, ‘ਸਾਡੇ ਉੱਤੇ ਡਿੱਗ ਪਵੋ।’ ਉਹ ਪਹਾਡ਼ੀਆਂ ਨੂੰ ਆਖ਼ਣਗੇ ‘ਸਾਨੂੰ ਢਕ ਲਵੋ।’
31. ਕਿਉਂਕਿ ਜੇਕਰ ਭਲੇ ਵਕਤਾਂ ਵਿੱਚ ਲੋਕਾਂ ਨੇ ਅਜਿਹਾ ਵਤੀਰਾ ਕੀਤਾ ਹੈ ਤਾਂ ਭੈਡ਼ੇ ਸਮੇਂ ਵਿੱਚ ਇਨ੍ਹਾਂ ਤੋਂ ਹੋਰ ਕੀ ਆਸ ਰੱਖਦੇ ਹੋ।”
32. ਉਹ ਯਿਸੂ ਦੇ ਨਾਲ ਸਲੀਬ ਦੇਣ ਲਈ ਦੋ ਹੋਰ ਅਪਰਾਧੀਆਂ ਨੂੰ ਲਿਆਏ।
33. ਯਿਸੂ ਅਤੇ ਉਨ੍ਹਾਂ ਦੋਵਾਂ ਨੂੰ ਉਸ ਥਾਂ ਤੇ ਲਿਜਾਇਆ ਗਿਆ ਜੋ “ਕਲਵਰੀ” ਕਹਾਉਂਦਾ ਹੈ। ਉਥੇ ਪਹੁੰਚਣ ਤੋਂ ਬਾਦ, ਉਨ੍ਹਾਂ ਨੇ ਯਿਸੂ ਨੂੰ ਸਲੀਬ ਤੇ ਠੋਕ ਦਿੱਤਾ। ਅਤੇ ਉਨ੍ਹਾਂ ਦੋਹਾਂ ਅਪਰਾਧੀਆਂ ਨਾਲ ਵੀ ਅਜਿਹਾ ਕੀਤਾ। ਉਨ੍ਹਾਂ ਨੇ ਇੱਕ ਅਪਰਾਧੀ ਨੂੰ ਯਿਸੂ ਦੀ ਸਲੀਬ ਦੇ ਸੱਜੇ ਪਾਸੇ ਤੇ ਦੂਜੇ ਨੂੰ ਉਸਦੇ ਖੱਬੇ ਪਾਸੇ ਚਢ਼ਾਇਆ।
34. ਯਿਸੂ ਨੇ ਆਖਿਆ, “ਹੇ ਪਿਤਾ! ਇਨ੍ਹਾਂ ਲੋਕਾਂ ਨੂੰ ਮਾਫ਼ ਕਰ ਦੇਵੋ ਕਿਉਂਕਿ ਇਹ ਨਹੀਂ ਜਾਣਦੇ ਕਿ ਇਹ ਕੀ ਕਰਦੇ ਨੇ।” ਪਰਚੀਆਂ ਪਾਕੇ, ਸਿਪਾਹੀਆਂ ਨੇ ਯਿਸੂ ਦੇ ਕੱਪਡ਼ਿਆਂ ਨੂੰ ਆਪਸ ਵਿੱਚ ਵੰਡ ਲਿਆ।
35. ਭੀਡ਼ ਇਹ ਸਭ ਵੇਖਣ ਲਈ ਖਡ਼ੀ ਰਹੀ। ਯਹੂਦੀ ਆਗੂ ਯਿਸੂ ਤੇ ਖੂਬ ਹੱਸੇ ਅਤੇ ਕਹਿਣ ਲੱਗੇ, “ਜੇਕਰ ਇਹ ਪ੍ਰਭੂ ਦਾ ਚੁਣਿਆ ਮਸੀਹ ਹੈ, ਤਾਂ ਲੋਕਾਂ ਦੀਆਂ ਜਾਨਾਂ ਬਚਾਉਣ ਵਾਸਤੇ ਆਪਣੇ-ਆਪ ਨੂੰ ਬਚਾ ਲਵੇ।”
36. ਇਥੋ ਤੱਕ ਕਿ ਸਿਪਾਹੀ ਵੀ ਯਿਸੂ ਨੂੰ ਮਖੌਲ ਕਰ ਰਹੇ ਸਨ। ਉਹ ਯਿਸੂ ਕੋਲ ਆਏ ਅਤੇ ਉਸਨੂੰ ਸਿਰਕਾ ਦਿੱਤਾ ਅਤੇ ਆਖਿਆ,
37. “ਜੇਕਰ ਤੂੰ ਸੱਚਮੁੱਚ ਯਹੂਦੀਆਂ ਦਾ ਪਾਤਸ਼ਾਹ ਹੈ, ਤਾਂ ਆਪਣੇ-ਆਪ ਨੂੰ ਬਚਾ ਲੈ!”
38. ਉਸਦੇ ਉਤਾਹਾਂ ਸਲੀਬ ਉੱਤੇ ਇਹ ਸ਼ਬਦ ਲਿਖੇ ਗਏ ਸਨ, “ਇਹ ਯਹੂਦੀਆਂ ਦਾ ਪਾਤਸ਼ਾਹ ਹੈ।”
39. ਦੋਨਾਂ ਅਪਰਾਧੀਆਂ ਵਿੱਚੋਂ ਇੱਕ ਯਿਸੂ ਦੀ ਬੇਇੱਜ਼ਤੀ ਕਰਦਾ ਹੋਇਆ ਬੋਲਿਆ, “ਕੀ ਤੂੰ ਮਸੀਹ ਨਹੀਂ ਹੈ? ਜੇ ਤੂੰ ਮਸੀਹ ਹੈ ਤਾਂ ਆਪਣੇ-ਆਪ ਨੂੰ ਵੀ ਬਚਾ ਅਤੇ ਸਾਨੂੰ ਵੀ ਬਚਾ!”
40. ਪਰ ਦੂਜੇ ਅਪਰਾਧੀ ਨੇ ਉਸਨੂੰ ਝਿਡ਼ਕਿਆ ਅਤੇ ਆਖਿਆ, “ਤੈਨੂੰ ਪਰਮੇਸ਼ੁਰ ਦਾ ਭੈਅ ਖਾਣਾ ਚਾਹੀਦਾ ਹੈ! ਜਲਦੀ ਹੀ ਅਸੀਂ ਸਭ ਨੇ ਮਰ ਜਾਣਾ ਹੈ।
41. ਤੂੰ ਤੇ ਮੈਂ ਅਪਰਾਧੀ ਹਾਂ! ਅਸੀਂ ਆਪਣੇ ਕੀਤਿਆਂ ਕੰਮਾਂ ਲਈ ਠੀਕ ਸਜ਼ਾ ਪ੍ਰਾਪਤ ਕਰ ਰਹੇ ਹਾਂ, ਪਰ ਇਸ ਆਦਮੀ ਨੇ ਕੁਝ ਵੀ ਗਲਤ ਨਹੀਂ ਕੀਤਾ ਸੀ।”
42. ਫਿਰ ਇਸ ਮੁਜਰਿਮ ਨੇ ਯਿਸੂ ਨੂੰ ਕਿਹਾ “ਯਿਸੂ, ਜਦੋਂ ਤੂੰ ਰਾਜੇ ਵਾਂਗ ਸ਼ਾਸਨ ਕਰਨਾ ਸ਼ੁਰੂ ਕਰੇ ਕਿਰਪਾ ਕਰਕੇ ਮੈਨੂੰ ਚੇਤੇ ਕਰੀ।”
43. ਤੱਦ ਯਿਸੂ ਨੇ ਉਸਨੂੰ ਕਿਹਾ, “ਸੁਣ! ਮੈਂ ਜੋ ਸੱਚ ਆਖਦਾ ਹਾਂ: ਕਿ ਅੱਜ ਤੂੰ ਮੇਰੇ ਨਾਲ ਸੁਰਗ ਵਿੱਚ ਹੋਵੇਂਗਾ।”
44. ਇਹ ਲੱਗਭੱਗ ਦੁਪਿਹਰ ਸੀ, ਪਰ ਦੁਪਿਹਰ ਦੇ ਤਿੰਨ ਕੁ ਵਜੇ ਤੱਕ ਪੂਰਾ ਇਲਾਕਾ ਹਨੇਰੇ ਨਾਲ ਢਕਿਆ ਗਿਆ ਸੀ।
45. ਸੂਰਜ ਨਾ ਚਮਕਿਆ ਅਤੇ ਮੰਦਰ ਦਾ ਪਡ਼ਦਾ ਦੋ ਹਿਸਿਆਂ ਵਿੱਚ ਪਾਟ ਗਿਆ ਸੀ।
46. ਯਿਸੂ ਨੇ ਜ਼ੋਰ ਦੀ ਪੁਕਾਰ ਕੀਤੀ, “ਹੇ ਪਿਤਾ! ਮੈਂ ਅਪਣਾ ਆਤਮਾ ਤੈਨੂੰ ਸੌਂਪਦਾ ਹਾਂ।” ਇਹ ਕਹਿਣ ਤੋਂ ਉਪਰੰਤ ਯਿਸੂ ਪ੍ਰਾਣ-ਹੀਣ ਹੋ ਗਿਆ।
47. ਜੋ ਕੁਝ ਵੀ ਵਾਪਰਿਆ ਸੈਨਾ ਅਧਿਕਾਰੀ ਨੇ ਸਭ ਕੁਝ ਵੇਖਿਆ ਅਤੇ ਉਸਨੇ ਪਰਮੇਸ਼ੁਰ ਦੀ ਉਸਤਤਿ ਕੀਤੀ ਅਤੇ ਆਖਿਆ, “ਮੈਂ ਜਾਣਦਾ ਹਾਂ ਕਿ ਨਿਸ਼ਚਿਤ ਹੀ ਇਹ ਇੱਕ ਧਰਮੀ ਪੁਰਖ ਸੀ।”
48. ਬਹੁਤ ਸਾਰੇ ਲੋਕ ਇਹ ਵੇਖਣ ਲਈ ਸ਼ਹਿਰ ਤੋਂ ਆਏ ਸਨ, ਅਤੇ ਜਦੋਂ ਉਨ੍ਹਾਂ ਨੇ ਇਹ ਵੇਖਿਆ, ਉਨ੍ਹਾਂ ਨੇ ਉਦਾਸੀ ਵਿੱਚ ਆਪਣੀਆਂ ਛਾਤੀਆਂ ਪਿਟ੍ਟੀਆਂ ਅਤੇ ਉਥੋਂ ਚਲੇ ਗਏ।
49. ਯਿਸੂ ਦੇ ਨਜ਼ਦੀਕ ਦੇ ਮਿੱਤਰ ਉਥੇ ਸਨ। ਕੁਝ ਔਰਤਾਂ ਜਿਨ੍ਹਾਂ ਨੇ ਗਲੀਲ ਤੋਂ ਯਿਸੂ ਦਾ ਸਾਥ ਦਿੱਤਾ ਸੀ ਉਥੇ ਹੀ ਸਨ। ਉਨ੍ਹਾਂ ਸਭਨਾਂ ਨੇ ਦੂਰ ਖਢ਼ੇ ਹੋਕੇ ਇਹ ਸਭ ਵਾਪਰਦਾ ਵੇਖਿਆ।
50. [This verse may not be a part of this translation]
51. [This verse may not be a part of this translation]
52. ਉਹ ਪਿਲਾਤੁਸ ਕੋਲ ਗਿਆ ਅਤੇ ਯਿਸੂ ਦਾ ਸ਼ਰੀਰ ਮੰਗਿਆ।
53. ਉਸਨੇ ਯਿਸੂ ਦੇ ਸ਼ਰੀਰ ਨੂੰ ਸਲੀਬ ਤੋਂ ਹੇਠਾਂ ਲਾਹਿਆ ਅਤੇ ਯਿਸੂ ਦੇ ਸ਼ਰੀਰ ਨੂੰ ਇੱਕ ਕੱਪਡ਼ੇ ਵਿੱਚ ਲਪੇਟਿਆ ਅਤੇ ਇੱਕ ਕਬਰ ਵਿੱਚ ਪਾਇਆ, ਜਿਹਡ਼ੀ ਚੱਟਾਨ ਦੇ ਵਿੱਚ ਤਰਾਸ਼ੀ ਹੋਈ ਸੀ। ਇਸਤੋਂ ਪਹਿਲਾਂ ਉਸ ਕਬਰ ਵਿੱਚ ਕਦੇ ਵੀ ਕੋਈ ਨਹੀਂ ਪਾਇਆ ਗਿਆ ਸੀ।
54. ਇਹ ਲੱਗ ਭੱਗ ਤਿਆਰੀ ਦੇ ਦਿਨ ਦਾ ਅਖੀਰ ਸੀ ਅਤੇ ਸਬਤ ਦਾ ਦਿਨ ਆਉਣ ਵਾਲਾ ਸੀ।
55. ਉਹ ਔਰਤਾਂ ਜਿਹਡ਼ੀਆਂ ਗਲੀਲ ਤੋਂ ਯਿਸੂ ਦੇ ਨਾਲ ਆਈਆਂ ਸਨ, ਯੂਸਫ਼ ਦੇ ਮਗਰ ਗਈਆਂ ਅਤੇ ਉਨ੍ਹਾਂ ਨੇ ਉਹ ਕਬਰ ਦੇਖੀ ਅਤੇ ਇਹ ਵੀ ਦੇਖਿਆ ਕਿ ਯਿਸੂ ਦੇ ਸ਼ਰੀਰ ਨੂੰ ਕਬਰ ਵਿੱਚ ਕਿਵੇਂ ਰੱਖਿਆ ਗਿਆ ਸੀ।
56. ਫਿਰ ਉਹ ਘਰ ਮੁਡ਼ ਆਈਆਂ ਅਤੇ ਯਿਸੂ ਦੇ ਸ਼ਰੀਰ ਤੇ ਮਲਣ ਲਈ ਅਤਰ ਤਿਆਰ ਕੀਤਾ। ਮੂਸਾ ਦੀ ਸ਼ਰ੍ਹਾ ਦੇ ਹੁਕਮ ਅਨੁਸਾਰ ਸਬਤ ਦੇ ਦਿਨ ਉਨ੍ਹਾਂ ਸਭਨਾਂ ਨੇ ਅਰਾਮ ਕੀਤਾ।

Notes

No Verse Added

Total 24 Chapters, Current Chapter 23 of Total Chapters 24
ਲੋਕਾ 23
1. ਤੱਦ ਉਹ ਸਾਰੀ ਟੋਲੀ ਖਢ਼ੀ ਹੋਈ ਅਤੇ ਯਿਸੂ ਨੂੰ ਪਿਲਾਤੁਸ ਕੋਲ ਲੈ ਗਈ।
2. ਉਨ੍ਹਾਂ ਨੇ ਯਿਸੂ ਤੇ ਦੋਸ਼ ਲਾਉਣੇ ਸ਼ੁਰੂ ਕਰ ਦਿੱਤੇ ਅਤੇ ਪਿਲਾਤੁਸ ਨੂੰ ਆਖਿਆ, “ਅਸੀਂ ਇਸ ਆਦਮੀ ਨੂੰ ਉਦੋਂ ਗਿਰਫ਼ਤਾਰ ਕੀਤਾ ਜਦੋਂ ਇਹ ਸਾਡੇ ਲੋਕਾਂ ਦੀਆਂ ਸੋਚਾਂ ਬਦਲਣ ਦੀ ਕੋਸ਼ਿਸ਼ ਕਰ ਰਿਹਾ ਸੀ। ਇਹ ਉਪਦੇਸ਼ ਦਿੰਦਾ ਹੈ ਕਿ ਸਾਨੂੰ ਕੈਸਰ ਨੂੰ ਮਸੂਲ ਅਦਾ ਨਹੀਂ ਕਰਨਾ ਚਾਹੀਦਾ। ਉਹ ਆਪਣੇ ਆਪ ਨੂੰ ਮਸੀਹ ‘ਪਾਤਸ਼ਾਹ’ ਹੋਣ ਦਾ ਦਾਵਾ ਕਰਦਾ ਹੈ।”
3. ਪਿਲਾਤੁਸ ਨੇ ਯਿਸੂ ਨੂੰ ਪੁੱਛਿਆ, “ਕੀ ਤੂੰ ਯਹੂਦੀਆਂ ਦਾ ਪਾਤਸ਼ਾਹ ਹੈ?” ਯਿਸੂ ਨੇ ਜਵਾਬ ਦਿੱਤਾ, “ਹਾ, ਇਹ ਸਹੀ ਹੈ।”
4. ਪਿਲਾਤੁਸ ਨੇ ਪ੍ਰਧਾਨ ਜਾਜਕਾਂ ਅਤੇ ਲੋਕਾਂ ਨੂੰ ਕਿਹਾ, “ਮੈਨੂੰ ਇਸ ਮਨੁੱਖ ਵਿੱਚ ਕੋਈ ਮਾਡ਼ੀ ਗੱਲ ਨਜ਼ਰ ਨਹੀਂ ਆਈ।”
5. ਪਰ ਉਨ੍ਹਾਂ ਬਾਰ-ਬਾਰ ਇਹੀ ਕਿਹਾ, “ਇਹ ਆਪਣੇ ਉਪਦੇਸ਼ਾਂ ਨਾਲ ਸਾਰੇ ਯਹੂਦਿਯਾ ਵਿੱਚ ਲੋਕਾਂ ਨੂੰ ਭਡ਼ਕਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਉਸਨੇ ਇਹ ਕਰਨਾ ਗਲੀਲ ਵਿੱਚ ਸ਼ੁਰੂ ਕੀਤਾ ਅਤੇ ਹੁਣ ਇਹ ਇਥੇ ਵੀ ਗਿਆ ਹੈ।”
6. ਪਿਲਾਤੁਸ ਨੇ ਇਹ ਸੁਣਿਆ ਅਤੇ ਪੁੱਛਿਆ ਕੀ ਯਿਸੂ ਗਲੀਲ ਤੋਂ ਹੈ।
7. ਜਦੋਂ ਉਸਨੂੰ ਪਤਾ ਲੱਗਾ ਕਿ ਉਹ ਹੇਰੋਦੇਸ ਦੇ ਪ੍ਰਦੇਸ਼ ਤੋਂ ਹੈ, ਉਸਨੇ ਉਸਨੂੰ ਹੇਰੋਦੇਸ ਕੋਲ ਭੇਜ ਦਿੱਤਾ। ਉਸ ਸਮੇਂ ਹੇਰੋਦੇਸ ਯਰੂਸ਼ਲਮ ਵਿੱਚ ਸੀ।
8. ਜਦੋਂ ਹੇਰੋਦੇਸ ਨੇ ਯਿਸੂ ਨੂੰ ਵੇਖਿਆ, ਤਾਂ ਉਹ ਬਡ਼ਾ ਖੁਸ਼ ਹੋਇਆ, ਕਿਉਂਕਿ ਉਹ ਯਿਸੂ ਬਾਰੇ ਬਡ਼ਾ ਕੁਝ ਸੁਣ ਚੁੱਕਾ ਸੀ, ਇਸ ਲਈ ਉਸਨੂੰ ਮਿਲਣ ਦੀ ਇੱਛਾ ਉਸਦੀ ਬਡ਼ੇ ਚਿਰ ਤੋਂ ਸੀ। ਹੁਣ ਹੇਰੋਦੇਸ ਨੇ ਆਸ ਕੀਤੀ ਕਿ ਉਹ ਯਿਸੂ ਨੰ ਇੱਕ ਕਰਿਸ਼ਮਾ ਕਰਦਿਆਂ ਵੇਖ ਸਕੇਗਾ।
9. ਹੇਰੋਦੇਸ ਨੇ ਯਿਸੂ ਨੂੰ ਬਹੁਤ ਸਾਰੇ ਸਵਾਲ ਪੁਛੇ, ਪਰ ਯਿਸੂ ਨੇ ਉਸਨੂੰ ਕੋਈ ਵੀ ਜਵਾਬ ਨਾ ਦਿੱਤਾ।
10. ਪ੍ਰਧਾਨ ਜਾਜਕ ਅਤੇ ਨੇਮ ਦੇ ਉਪਦੇਸ਼ਕ ਉਥੇ ਖਢ਼ੇ ਸਨ ਅਤੇ ਉਹ ਜ਼ੋਰ ਜਾਲ ਯਿਸੂ ਤੇ ਦੋਸ਼ ਲਾ ਰਹੇ ਸਨ।
11. 1ਫ਼ੇਰ ਹੇਰੋਦੇਸ ਅਤੇ ਉਸਦੇ ਸਿਪਾਹੀਆਂ ਨੇ ਯਿਸੂ ਦਾ ਮਜ਼ਾਕ ਉਡਾਇਆ ਅਤੇ ਉਸਦੀ ਬੇਇੱਜ਼ਤੀ ਕੀਤੀ। ਉਨ੍ਹਾਂ ਨੇ ਯਿਸੂ ਨੂੰ ਬਾਦਸ਼ਾਹ ਵਾਲੇ ਵਸਤਰ ਪੁਆਏ ਅਤੇ ਉਸਦਾ ਮਖੌਲ ਉਡਾਉਣ ਲੱਗੇ। ਹੇਰੋਦੇਸ ਨੇ ਉਸਨੂੰ ਪਿਲਾਤੁਸ ਕੋਲ ਵਾਪਸ ਭੇਜ ਦਿੱਤਾ।
12. ਅਤੀਤ ਵਿੱਚ ਪਿਲਾਤੁਸ ਅਤੇ ਹੇਰੋਦੇਸ, ਇੱਕ ਦੂਜੇ ਦੇ ਵੈਰੀ ਸਨ, ਪਰ ਉਸ ਦਿਨ, ਉਹ ਦੋਵੇ ਫ਼ਿਰ ਮਿੱਤਰ ਬਣ ਗਏ।
13. ਪਿਲਾਤੁਸ ਨੇ ਪ੍ਰਧਾਨ ਜਾਜਕਾਂ ਤੇ, ਯਹੂਦੀ ਆਗੂਆਂ ਅਤੇ ਲੋਕਾਂ ਨੂੰ ਇਕਠਿਆਂ ਕੀਤਾ ਅਤੇ ਫ਼ਿਰ ਉਨ੍ਹਾਂ ਨੂੰ ਕਿਹਾ,
14. “ਤੁਸੀਂ ਇਸ ਮਨੁੱਖ ਨੂੰ ਮੇਰੇ ਕੋਲ ਲਿਆਏ ਹੋ। ਪਰ ਮੈਂ ਤੁਹਾਡੇ ਸਭਨਾਂ ਦੇ ਅੱਗੇ ਉਸ ਨੂੰ ਸਵਾਲ ਕੀਤੇ ਅਤੇ ਇਸਦੇ ਖਿਲਾਫ਼ ਤੁਹਾਡੇ ਦੋਸ਼ਾਂ ਦੀ ਕੋਈ ਬੁਨਿਆਦ ਨਹੀਂ ਲਭੀ। ਮੈਂ ਇਸ ਮਨੁੱਖ ਵਿੱਚ ਕੋਈ ਦੋਸ਼ ਨਹੀਂ ਵੇਖਿਆ।
15. ਹੇਰੋਦੇਸ ਨੂੰ ਵੀ ਇਸ ਵਿੱਚ ਕੋਈ ਦੋਸ਼ ਨਹੀਂ ਦਿਸਿਆ, ਇਸ ਲਈ ਹੇਰੋਦੇਸ ਨੇ ਇਸਨੂੰ ਸਾਡੇ ਕੋਲ ਵਾਪਸ ਭੇਜਿਆ ਹੈ। ਵੇਖੋ। ਯਿਸੂ ਨੇ ਕੋਈ ਗਲਤੀ ਨਹੀਂ ਕੀਤੀ, ਜਿਸ ਵਾਸਤੇ ਉਹ ਮੌਤ ਦੀ ਸਜ਼ਾ ਦਾ ਅਧਿਕਾਰੀ ਹੋਵੇ।
16. ਇਸ ਲਈ ਮੈਂ ਉਸਨੂੰ ਥੋਡ਼ੀ ਜਿੰਨੀ ਸਜ਼ਾ ਦੇਕੇ ਛੱਡ ਦਿੰਦਾ ਹਾਂ।”
17. This verse may not be a part of this translation
18. ਪਰ ਸਾਰੀ ਭੀਡ਼ ਜੋਰ ਦੀ ਚੀਖੀ, “ਉਸਨੂੰ ਮਾਰ ਦਿਉ। ਸਾਡੇ ਲਈ ਬਰ੍ਰਬਾਸ ਨੂੰ ਮੁਕਤ ਕਰ ਦਿਉ।”
19. ਬਰ੍ਰਬਾਸ ਕੈਦ ਵਿੱਚ ਸੀ ਕਿਉਂਕਿ ਉਸਨੇ ਸ਼ਹਿਰ ਵਿੱਚ ਫ਼ਸਾਦ ਸ਼ੁਰੂ ਕੀਤਾ ਸੀ, ਅਤੇ ਕਤਲ ਕੀਤਾ ਸੀ।
20. ਪਿਲਾਤੁਸ ਯਿਸੂ ਨੂੰ ਮੁਕਤ ਕਰਨਾ ਚਾਹੁੰਦਾ ਸੀ, ਇਸ ਲਈ ਲੋਕਾਂ ਉਸਨੇ ਲੋਕਾਂ ਨੂੰ ਯਿਸੂ ਦੀ ਰਿਹਾਈ ਵਾਸਤੇ ਇੱਕ ਵਾਰ ਫ਼ੇਰ ਬੇਨਤੀ ਕੀਤੀ।
21. ਪਰ ਉਨ੍ਹਾਂ ਨੇ ਦੂਸਰੀ ਵਾਰ ਰੌਲਾ ਪਾਇਆ, “ਇਸਨੂੰ ਸਲੀਬ ਦਿਉ, ਇਸ ਨੂੰ ਸਲੀਬ ਦਿਉ।”
22. ਤੀਜੀ ਵਾਰ ਫ਼ੇਰ ਪਿਲਾਤੁਸ ਨੇ ਭੀਡ਼ ਨੂੰ ਕਿਹਾ, “ਤੁਸੀਂ ਇਸਨੂੰ ਕਿਉਂ ਮਾਰਨਾ ਚਾਹੁੰਦੇ ਹੋ? ਇਸਨੇ ਕੀ ਗਲਤ ਕੀਤਾ ਹੈ? ਇਹ ਕਸੂਰਵਾਰ ਨਹੀਂ ਹੈ। ਮੈਨੂੰ ਇਸਨੂੰ ਮਾਰਨ ਦਾ ਕੋਈ ਕਾਰਣ ਨਹੀਂ ਲਭਿਆ। ਇਸ ਲਈ ਮੈਂ ਇਸਨੂੰ ਥੋਡ਼ੀ ਸਜ਼ਾ ਦੇਕੇ ਅਜ਼ਾਦ ਕਰ ਦਿੰਦਾ ਹਾਂ।”
23. ਪਰ ਭੀਡ਼ ਲਗਾਤਾਰ ਚੀਖਦੀ ਰਹੀ ਅਤੇ ਯਿਸੂ ਨੂੰ ਸਲੀਬ ਦੇਣ ਦੀ ਮੰਗ ਕਰਦੀ ਰਹੀ।
24. ਉਨ੍ਹਾਂ ਨੇ ਬਹੁਤ ਉੱਚੀ ਰੌਲਾ ਪਾਇਆ, ਇਸ ਲਈ ਪਿਲਾਤੁਸ ਨੇ ਉਨ੍ਹਾਂ ਦੀ ਮੰਗ ਪੂਰੀ ਕਰਨ ਦਾ ਫ਼ੈਸਲਾ ਕਰ ਲਿਆ।
25. ਲੋਕਾਂ ਨੇ ਬਰੱਬਾਸ ਦੀ ਰਿਹਾਈ ਦੀ ਮੰਗ ਕੀਤੀ, ਜੋ ਕਿ ਵਿਦ੍ਰੋਹ ਅਤੇ ਕਤਲ ਕਰਨ ਲਈ ਕੈਦ ਕੀਤਾ ਗਿਆ ਸੀ। ਤਾਂ ਲੋਕਾਂ ਦੀ ਮੰਗ ਤੇ, ਪਿਲਾਤੁਸ ਨੂੰ ਬਰੱਬਾਸ ਨੂੰ ਮੁਕਤ ਕਰਨਾ ਪਿਆ ਅਤੇ ਯਿਸੂ ਨੂੰ ਉਨ੍ਹਾਂ ਦੇ ਹੱਥਾਂ ਵਿੱਚ ਦੇ ਦਿੱਤਾ ਕਿ ਉਹ ਜੋ ਚਾਹੁਣ ਕਰ ਸਕਦੇ ਹਨ।
26. ਸਿਪਾਹੀ ਉਸਨੂੰ ਮਾਰਨ ਵਾਸਤੇ ਉਥੋਂ ਲੈ ਗਏ। ਉਸੇ ਵਕਤ, ਉਨ੍ਹਾਂ ਨੇ ਇੱਕ ਆਦਮੀ ਨੂੰ ਫ਼ੇਰ ਫ਼ਡ਼ ਲਿਆ ਜੋ ਖੇਤ ਵੱਲੋਂ ਸ਼ਹਿਰ ਅੰਦਰ ਰਿਹਾ ਸੀ। ਉਸਦਾ ਨਾਉਂ ਸ਼ਮਊਨ ਸੀ, ਜੋ ਕਿ ਕੁਰੇਨੀ ਦੇ ਸ਼ਹਿਰ ਤੋਂ ਸੀ। ਸਿਪਾਹੀਆਂ ਨੇ ਉਸਨੂੰ ਯਿਸੂ ਦੀ ਸਲੀਬ ਮੋਢਿਆਂ ਉੱਤੇ ਚੁੱਕਕੇ ਉਸਦੇ ਮਗਰ ਆਉਣ ਦਾ ਹੁਕਮ ਦਿੱਤਾ।
27. ਲੋਕਾਂ ਦੀ ਇੱਕ ਵੱਡੀ ਗਿਣਤੀ ਨੇ ਯਿਸੂ ਦਾ ਪਿਛਾ ਕੀਤਾ। ਉਨ੍ਹਾਂ ਵਿੱਚ ਕੁਝ ਔਰਤਾਂ ਸਨ ਜੋ ਰੋ ਅਤੇ ਪਿਟ੍ਟ ਰਹੀਆਂ ਸਨ।
28. ਪਰ ਯਿਸੂ ਉਨ੍ਹਾਂ ਵੱਲ ਮੁਡ਼ਿਆ ਅਤੇ ਆਖਣ ਲੱਗਾ, “ਯਰੂਸ਼ਲਮ ਦੀਉ ਧੀਉ। ਮੇਰੇ ਵਾਸਤੇ ਨਾ ਰੋਵੋ। ਇਸ ਦੀ ਜਗ਼੍ਹਾ, ਤੁਸੀਂ ਆਪਣੇ ਆਪ ਉੱਤੇ ਅਤੇ ਆਪਣੇ ਬਚਿਆਂ ਵਾਸਤੇ ਰੋਵੋ।
29. ਉਹ ਸਮਾਂ ਰਿਹਾ ਹੈ ਜਦੋਂ ਲੋਕ ਆਖਣਗੇ, ‘ਧੰਨ ਹਨ ਜੋ ਬਾਂਝ ਹਨ ਅਤੇ ਜਿਨ੍ਹਾਂ ਕੋਲ ਕੋਈ ਬੱਚਾ ਨਹੀਂ ਹੈ। ਧੰਨ ਹਨ ਉਹ ਜਿਨ੍ਹਾਂ ਕੋਲ ਧੁਧ ਪੀਂਦੇ ਬੱਚੇ ਨਹੀਂ ਹਨ।
30. ‘ਫ਼ਿਰ ਲੋਕ ਪਰਬਤਾਂ ਨੂੰ ਆਖਣਗੇ, ‘ਸਾਡੇ ਉੱਤੇ ਡਿੱਗ ਪਵੋ।’ ਉਹ ਪਹਾਡ਼ੀਆਂ ਨੂੰ ਆਖ਼ਣਗੇ ‘ਸਾਨੂੰ ਢਕ ਲਵੋ।’
31. ਕਿਉਂਕਿ ਜੇਕਰ ਭਲੇ ਵਕਤਾਂ ਵਿੱਚ ਲੋਕਾਂ ਨੇ ਅਜਿਹਾ ਵਤੀਰਾ ਕੀਤਾ ਹੈ ਤਾਂ ਭੈਡ਼ੇ ਸਮੇਂ ਵਿੱਚ ਇਨ੍ਹਾਂ ਤੋਂ ਹੋਰ ਕੀ ਆਸ ਰੱਖਦੇ ਹੋ।”
32. ਉਹ ਯਿਸੂ ਦੇ ਨਾਲ ਸਲੀਬ ਦੇਣ ਲਈ ਦੋ ਹੋਰ ਅਪਰਾਧੀਆਂ ਨੂੰ ਲਿਆਏ।
33. ਯਿਸੂ ਅਤੇ ਉਨ੍ਹਾਂ ਦੋਵਾਂ ਨੂੰ ਉਸ ਥਾਂ ਤੇ ਲਿਜਾਇਆ ਗਿਆ ਜੋ “ਕਲਵਰੀ” ਕਹਾਉਂਦਾ ਹੈ। ਉਥੇ ਪਹੁੰਚਣ ਤੋਂ ਬਾਦ, ਉਨ੍ਹਾਂ ਨੇ ਯਿਸੂ ਨੂੰ ਸਲੀਬ ਤੇ ਠੋਕ ਦਿੱਤਾ। ਅਤੇ ਉਨ੍ਹਾਂ ਦੋਹਾਂ ਅਪਰਾਧੀਆਂ ਨਾਲ ਵੀ ਅਜਿਹਾ ਕੀਤਾ। ਉਨ੍ਹਾਂ ਨੇ ਇੱਕ ਅਪਰਾਧੀ ਨੂੰ ਯਿਸੂ ਦੀ ਸਲੀਬ ਦੇ ਸੱਜੇ ਪਾਸੇ ਤੇ ਦੂਜੇ ਨੂੰ ਉਸਦੇ ਖੱਬੇ ਪਾਸੇ ਚਢ਼ਾਇਆ।
34. ਯਿਸੂ ਨੇ ਆਖਿਆ, “ਹੇ ਪਿਤਾ! ਇਨ੍ਹਾਂ ਲੋਕਾਂ ਨੂੰ ਮਾਫ਼ ਕਰ ਦੇਵੋ ਕਿਉਂਕਿ ਇਹ ਨਹੀਂ ਜਾਣਦੇ ਕਿ ਇਹ ਕੀ ਕਰਦੇ ਨੇ।” ਪਰਚੀਆਂ ਪਾਕੇ, ਸਿਪਾਹੀਆਂ ਨੇ ਯਿਸੂ ਦੇ ਕੱਪਡ਼ਿਆਂ ਨੂੰ ਆਪਸ ਵਿੱਚ ਵੰਡ ਲਿਆ।
35. ਭੀਡ਼ ਇਹ ਸਭ ਵੇਖਣ ਲਈ ਖਡ਼ੀ ਰਹੀ। ਯਹੂਦੀ ਆਗੂ ਯਿਸੂ ਤੇ ਖੂਬ ਹੱਸੇ ਅਤੇ ਕਹਿਣ ਲੱਗੇ, “ਜੇਕਰ ਇਹ ਪ੍ਰਭੂ ਦਾ ਚੁਣਿਆ ਮਸੀਹ ਹੈ, ਤਾਂ ਲੋਕਾਂ ਦੀਆਂ ਜਾਨਾਂ ਬਚਾਉਣ ਵਾਸਤੇ ਆਪਣੇ-ਆਪ ਨੂੰ ਬਚਾ ਲਵੇ।”
36. ਇਥੋ ਤੱਕ ਕਿ ਸਿਪਾਹੀ ਵੀ ਯਿਸੂ ਨੂੰ ਮਖੌਲ ਕਰ ਰਹੇ ਸਨ। ਉਹ ਯਿਸੂ ਕੋਲ ਆਏ ਅਤੇ ਉਸਨੂੰ ਸਿਰਕਾ ਦਿੱਤਾ ਅਤੇ ਆਖਿਆ,
37. “ਜੇਕਰ ਤੂੰ ਸੱਚਮੁੱਚ ਯਹੂਦੀਆਂ ਦਾ ਪਾਤਸ਼ਾਹ ਹੈ, ਤਾਂ ਆਪਣੇ-ਆਪ ਨੂੰ ਬਚਾ ਲੈ!”
38. ਉਸਦੇ ਉਤਾਹਾਂ ਸਲੀਬ ਉੱਤੇ ਇਹ ਸ਼ਬਦ ਲਿਖੇ ਗਏ ਸਨ, “ਇਹ ਯਹੂਦੀਆਂ ਦਾ ਪਾਤਸ਼ਾਹ ਹੈ।”
39. ਦੋਨਾਂ ਅਪਰਾਧੀਆਂ ਵਿੱਚੋਂ ਇੱਕ ਯਿਸੂ ਦੀ ਬੇਇੱਜ਼ਤੀ ਕਰਦਾ ਹੋਇਆ ਬੋਲਿਆ, “ਕੀ ਤੂੰ ਮਸੀਹ ਨਹੀਂ ਹੈ? ਜੇ ਤੂੰ ਮਸੀਹ ਹੈ ਤਾਂ ਆਪਣੇ-ਆਪ ਨੂੰ ਵੀ ਬਚਾ ਅਤੇ ਸਾਨੂੰ ਵੀ ਬਚਾ!”
40. ਪਰ ਦੂਜੇ ਅਪਰਾਧੀ ਨੇ ਉਸਨੂੰ ਝਿਡ਼ਕਿਆ ਅਤੇ ਆਖਿਆ, “ਤੈਨੂੰ ਪਰਮੇਸ਼ੁਰ ਦਾ ਭੈਅ ਖਾਣਾ ਚਾਹੀਦਾ ਹੈ! ਜਲਦੀ ਹੀ ਅਸੀਂ ਸਭ ਨੇ ਮਰ ਜਾਣਾ ਹੈ।
41. ਤੂੰ ਤੇ ਮੈਂ ਅਪਰਾਧੀ ਹਾਂ! ਅਸੀਂ ਆਪਣੇ ਕੀਤਿਆਂ ਕੰਮਾਂ ਲਈ ਠੀਕ ਸਜ਼ਾ ਪ੍ਰਾਪਤ ਕਰ ਰਹੇ ਹਾਂ, ਪਰ ਇਸ ਆਦਮੀ ਨੇ ਕੁਝ ਵੀ ਗਲਤ ਨਹੀਂ ਕੀਤਾ ਸੀ।”
42. ਫਿਰ ਇਸ ਮੁਜਰਿਮ ਨੇ ਯਿਸੂ ਨੂੰ ਕਿਹਾ “ਯਿਸੂ, ਜਦੋਂ ਤੂੰ ਰਾਜੇ ਵਾਂਗ ਸ਼ਾਸਨ ਕਰਨਾ ਸ਼ੁਰੂ ਕਰੇ ਕਿਰਪਾ ਕਰਕੇ ਮੈਨੂੰ ਚੇਤੇ ਕਰੀ।”
43. ਤੱਦ ਯਿਸੂ ਨੇ ਉਸਨੂੰ ਕਿਹਾ, “ਸੁਣ! ਮੈਂ ਜੋ ਸੱਚ ਆਖਦਾ ਹਾਂ: ਕਿ ਅੱਜ ਤੂੰ ਮੇਰੇ ਨਾਲ ਸੁਰਗ ਵਿੱਚ ਹੋਵੇਂਗਾ।”
44. ਇਹ ਲੱਗਭੱਗ ਦੁਪਿਹਰ ਸੀ, ਪਰ ਦੁਪਿਹਰ ਦੇ ਤਿੰਨ ਕੁ ਵਜੇ ਤੱਕ ਪੂਰਾ ਇਲਾਕਾ ਹਨੇਰੇ ਨਾਲ ਢਕਿਆ ਗਿਆ ਸੀ।
45. ਸੂਰਜ ਨਾ ਚਮਕਿਆ ਅਤੇ ਮੰਦਰ ਦਾ ਪਡ਼ਦਾ ਦੋ ਹਿਸਿਆਂ ਵਿੱਚ ਪਾਟ ਗਿਆ ਸੀ।
46. ਯਿਸੂ ਨੇ ਜ਼ੋਰ ਦੀ ਪੁਕਾਰ ਕੀਤੀ, “ਹੇ ਪਿਤਾ! ਮੈਂ ਅਪਣਾ ਆਤਮਾ ਤੈਨੂੰ ਸੌਂਪਦਾ ਹਾਂ।” ਇਹ ਕਹਿਣ ਤੋਂ ਉਪਰੰਤ ਯਿਸੂ ਪ੍ਰਾਣ-ਹੀਣ ਹੋ ਗਿਆ।
47. ਜੋ ਕੁਝ ਵੀ ਵਾਪਰਿਆ ਸੈਨਾ ਅਧਿਕਾਰੀ ਨੇ ਸਭ ਕੁਝ ਵੇਖਿਆ ਅਤੇ ਉਸਨੇ ਪਰਮੇਸ਼ੁਰ ਦੀ ਉਸਤਤਿ ਕੀਤੀ ਅਤੇ ਆਖਿਆ, “ਮੈਂ ਜਾਣਦਾ ਹਾਂ ਕਿ ਨਿਸ਼ਚਿਤ ਹੀ ਇਹ ਇੱਕ ਧਰਮੀ ਪੁਰਖ ਸੀ।”
48. ਬਹੁਤ ਸਾਰੇ ਲੋਕ ਇਹ ਵੇਖਣ ਲਈ ਸ਼ਹਿਰ ਤੋਂ ਆਏ ਸਨ, ਅਤੇ ਜਦੋਂ ਉਨ੍ਹਾਂ ਨੇ ਇਹ ਵੇਖਿਆ, ਉਨ੍ਹਾਂ ਨੇ ਉਦਾਸੀ ਵਿੱਚ ਆਪਣੀਆਂ ਛਾਤੀਆਂ ਪਿਟ੍ਟੀਆਂ ਅਤੇ ਉਥੋਂ ਚਲੇ ਗਏ।
49. ਯਿਸੂ ਦੇ ਨਜ਼ਦੀਕ ਦੇ ਮਿੱਤਰ ਉਥੇ ਸਨ। ਕੁਝ ਔਰਤਾਂ ਜਿਨ੍ਹਾਂ ਨੇ ਗਲੀਲ ਤੋਂ ਯਿਸੂ ਦਾ ਸਾਥ ਦਿੱਤਾ ਸੀ ਉਥੇ ਹੀ ਸਨ। ਉਨ੍ਹਾਂ ਸਭਨਾਂ ਨੇ ਦੂਰ ਖਢ਼ੇ ਹੋਕੇ ਇਹ ਸਭ ਵਾਪਰਦਾ ਵੇਖਿਆ।
50. This verse may not be a part of this translation
51. This verse may not be a part of this translation
52. ਉਹ ਪਿਲਾਤੁਸ ਕੋਲ ਗਿਆ ਅਤੇ ਯਿਸੂ ਦਾ ਸ਼ਰੀਰ ਮੰਗਿਆ।
53. ਉਸਨੇ ਯਿਸੂ ਦੇ ਸ਼ਰੀਰ ਨੂੰ ਸਲੀਬ ਤੋਂ ਹੇਠਾਂ ਲਾਹਿਆ ਅਤੇ ਯਿਸੂ ਦੇ ਸ਼ਰੀਰ ਨੂੰ ਇੱਕ ਕੱਪਡ਼ੇ ਵਿੱਚ ਲਪੇਟਿਆ ਅਤੇ ਇੱਕ ਕਬਰ ਵਿੱਚ ਪਾਇਆ, ਜਿਹਡ਼ੀ ਚੱਟਾਨ ਦੇ ਵਿੱਚ ਤਰਾਸ਼ੀ ਹੋਈ ਸੀ। ਇਸਤੋਂ ਪਹਿਲਾਂ ਉਸ ਕਬਰ ਵਿੱਚ ਕਦੇ ਵੀ ਕੋਈ ਨਹੀਂ ਪਾਇਆ ਗਿਆ ਸੀ।
54. ਇਹ ਲੱਗ ਭੱਗ ਤਿਆਰੀ ਦੇ ਦਿਨ ਦਾ ਅਖੀਰ ਸੀ ਅਤੇ ਸਬਤ ਦਾ ਦਿਨ ਆਉਣ ਵਾਲਾ ਸੀ।
55. ਉਹ ਔਰਤਾਂ ਜਿਹਡ਼ੀਆਂ ਗਲੀਲ ਤੋਂ ਯਿਸੂ ਦੇ ਨਾਲ ਆਈਆਂ ਸਨ, ਯੂਸਫ਼ ਦੇ ਮਗਰ ਗਈਆਂ ਅਤੇ ਉਨ੍ਹਾਂ ਨੇ ਉਹ ਕਬਰ ਦੇਖੀ ਅਤੇ ਇਹ ਵੀ ਦੇਖਿਆ ਕਿ ਯਿਸੂ ਦੇ ਸ਼ਰੀਰ ਨੂੰ ਕਬਰ ਵਿੱਚ ਕਿਵੇਂ ਰੱਖਿਆ ਗਿਆ ਸੀ।
56. ਫਿਰ ਉਹ ਘਰ ਮੁਡ਼ ਆਈਆਂ ਅਤੇ ਯਿਸੂ ਦੇ ਸ਼ਰੀਰ ਤੇ ਮਲਣ ਲਈ ਅਤਰ ਤਿਆਰ ਕੀਤਾ। ਮੂਸਾ ਦੀ ਸ਼ਰ੍ਹਾ ਦੇ ਹੁਕਮ ਅਨੁਸਾਰ ਸਬਤ ਦੇ ਦਿਨ ਉਨ੍ਹਾਂ ਸਭਨਾਂ ਨੇ ਅਰਾਮ ਕੀਤਾ।
Total 24 Chapters, Current Chapter 23 of Total Chapters 24
×

Alert

×

punjabi Letters Keypad References