ਪੰਜਾਬੀ ਬਾਈਬਲ

ਰੱਬ ਦੀ ਮਿਹਰ ਦੀ ਦਾਤ
1. ਲੇਲੇ ਨੇ ਸੱਤਵੀਂ ਮੋਹਰ ਖੋਲ੍ਹੀ। ਫ਼ਿਰ ਉਥੇ ਸਵਰਗ ਵਿੱਚ ਲਗਭਗ ਅਧੇ ਘੰਟੇ ਤੱਕ ਚੁੱਪੀ ਛਾਈ ਰਹੀ।
2. ਅਤੇ ਮੈਂ ਉਨ੍ਹਾਂ ਸੱਤਾਂ ਦੂਤਾਂ ਨੂੰ ਦੇਖਿਆ ਜਿਹਡ਼ੇ ਪਰਮੇਸ਼ੁਰ ਸਾਮ੍ਹਣੇ ਖਲੋਤੇ ਹੋਏ ਸਨ। ਉਨ੍ਹਾਂ ਨੂੰ ਸੱਤ ਬਿਗੁਲ ਦਿੱਤੇ ਗਏ।
3. ਇੱਕ ਹੋਰ ਦੂਤ ਆਇਆ ਅਤੇ ਜਗਵੇਦੀ ਦੇ ਸਾਮ੍ਹਣੇ ਖਢ਼ਾ ਹੋ ਗਿਆ। ਇਸ ਦੂਤ ਕੋਲ ਸੁਨਿਹਰੀ ਧੂਪਦਾਨ ਸੀ। ਦੂਤ ਨੂੰ ਪ੍ਰਾਰਥਨਾ ਦੇ ਨਾਲ ਪਰਮੇਸ਼ੁਰ ਦੇ ਲੋਕਾਂ ਨੂੰ ਭੇਂਟ ਕਰਨ ਲਈ ਕਾਫ਼ੀ ਮਾਤਰਾ ਵਿੱਚ ਧੂਪ ਦਿੱਤੀ ਗਈ ਸੀ। ਦੂਤ ਨੇ ਤਖਤ ਦੇ ਨੇਡ਼ੇ ਪਈ ਹੋਈ ਸੁਨਿਹਰੀ ਜਗਵੇਦੀ ਉੱਤੇ ਇਹ ਸਮਗ੍ਗਰੀ ਰਖ ਦਿੱਤੀ।
4. ਧੂਪ ਦਾ ਧੂਂਆਂ ਦੂਤ ਦੇ ਹੱਥਾਂ ਵਿਚੋਂ ਪਰਮੇਸ਼ੁਰ ਕੋਲ ਉਤਾਹਾਂ ਨੂੰ ਗਿਆ। ਇਹ ਧੂਆਂ ਪਰਮੇਸ਼ੁਰ ਦੇ ਲੋਕਾਂ ਦੀਆਂ ਅਰਦਾਸਾਂ ਨਾਲ ਉੱਪਰ ਉਠਿਆ।
5. ਫ਼ਿਰ ਦੂਤ ਨੇ ਧੂਪਦਾਨ ਨੂੰ ਜਗਵੇਦੀ ਦੀ ਅੱਗ ਨਾਲ ਭਰਿਆ। ਦੂਤ ਨੇ ਧੂਪਦਾਨ ਧਰਤੀ ਉੱਤੇ ਸੁੱਟ ਦਿੱਤਾ। ਫ਼ਿਰ ਉਥੇ ਬਿਜਲੀ ਲਿਸ਼ਕੀ, ਗਰਜਣਾ ਹੋਈ, ਹੋਰ ਅਵਾਜ਼ਾਂ ਆਈਆਂ ਅਤੇ ਭੁਚਾਲ ਆਇਆ।
6. ਫ਼ਿਰ ਉਹ ਦੂਤ ਜਿਨ੍ਹਾਂ ਕੋਲ ਸੱਤ ਤੂਰ੍ਹੀਆਂ ਸਨ ਆਪਣੀਆਂ ਤੂਰ੍ਹੀਆਂ ਵਜਾਉਣ ਲਈ ਤਿਆਰ ਹੋਏ।
7. ਜਦੋਂ ਪਹਿਲੇ ਦੂਤ ਨੇ ਆਪਣੀ ਤੂਰ੍ਹੀ ਵਜਾਈ। ਤੁਰੰਤ ਹੀ, ਲਹੂ ਨਾਲ ਮਿਸ਼੍ਰਿਤ ਗਡ਼ੇ ਅਤੇ ਅੱਗ ਧਰਤੀ ਤੇ ਡਿੱਗਣੇ ਸ਼ੁਰੂ ਹੋ ਗਏ। ਅਤੇ ਧਰਤੀ ਦਾ ਤੀਜਾ ਹਿੱਸਾ, ਰੁਖਾਂ ਦਾ ਤੀਜਾ ਹਿੱਸਾ ਅਤੇ ਹਰਾ ਘਾਹ ਇਸਦੇ ਨਾਲ ਸਡ਼ ਗਿਆ।
8. ਦੂਜੇ ਦੂਤ ਨੇ ਆਪਣੀ ਤੂਰ੍ਹੀ ਵਜਾਈ। ਫ਼ਿਰ ਕੁਝ ਅੱਗ ਨਾਲ ਮੱਚਦਾ ਹੋਇਆ ਇੱਕ ਵੱਡਾ ਪਹਾਡ਼ ਸਮੁੰਦਰ ਵਿੱਚ ਸੁਟਿਆ ਗਿਆ ਸੀ। ਨਤੀਜੇ ਦੇ ਤੌਰ ਤੇ, ਸਮੁੰਦਰ ਦਾ ਤੀਜਾ ਹਿੱਸਾ ਲਹੂ ਬਣ ਗਿਆ।
9. ਅਤੇ ਸਮੁੰਦਰੀ ਜੀਵਾਂ ਦਾ ਤੀਸਰਾ ਹਿੱਸਾ ਮਰ ਗਿਆ ਅਤੇ ਜਹਾਜ਼ਾਂ ਦਾ ਤੀਸਰਾ ਹਿੱਸਾ ਤਬਾਹ ਹੋ ਗਿਆ।
10. ਫ਼ਿਰ ਤੀਜੇ ਦੂਤ ਨੇ ਆਪਣੀ ਤੂਰ੍ਹੀ ਵਜਾਈ। ਫ਼ਿਰ ਮਸ਼ਾਲ ਵਾਂਗ ਬਲਦਾ ਹੋਇਆ ਇੱਕ ਵੱਡਾ ਤਾਰਾ ਅਕਾਸ਼ ਵਿੱਚੋਂ ਡਿਗਿਆ। ਇਹ ਤਾਰਾ ਦਰਿਆਵਾਂ ਅਤੇ ਪਾਣੀਆਂ ਦੇ ਝਰਨਿਆਂ ਦੇ ਤੀਜੇ ਹਿੱਸੇ ਉੱਤੇ ਡਿਗਿਆ।
11. ਸਿਤ੍ਤਾਰੇ ਦਾ ਨਾਂ ਹੈ ਵਰਮ ਵੁਡ੍ਡ ਅਤੇ ਸਾਰੇ ਪਾਣੀ ਦਾ ਤੀਜਾ ਹਿੱਸਾ ਕੌਡ਼ਾ ਹੋ ਗਿਆ। ਬਹੁਤ ਸਾਰੇ ਲੋਕ ਉਹ ਕੌਡ਼ਾ ਪਾਣੀ ਪੀਕੇ ਮਰ ਗਏ।
12. ਚੌਥੇ ਦੂਤ ਨੇ ਆਪਣਾ ਬਿਗੁਲ ਵਜਾਇਆ। ਫ਼ਿਰ ਸੂਰਜ ਦਾ ਤੀਜਾ ਹਿੱਸਾ, ਚੰਨ ਦਾ ਤੀਜਾ ਹਿੱਸਾ ਅਤੇ ਤਾਰਿਆਂ ਦਾ ਤੀਜਾ ਹਿੱਸਾ ਖੁਭ ਗਿਆ ਸੀ। ਇਸੇ ਦੇ ਕਾਰਣ ਹੀ, ਉਨ੍ਹਾਂ ਵਿੱਚੋਂ ਇੱਕ ਤਿਹਾਈ ਕਾਲੇ ਬਣ ਗਏ ਸਨ। ਦਿਨ ਅਤੇ ਰਾਤ ਦਾ ਤੀਜਾ ਹਿੱਸਾ ਬਿਨਾ ਚਾਨਣ ਤੋਂ ਸਨ।
13. ਜਦੋਂ ਮੈਂ ਤਕਿਆ, ਮ੍ਮੈਂ ਅਕਾਸ਼ ਵਿੱਚ ਬਹੁਤ ਉੱਚੇ ਉੱਡਦੇ ਬਾਜ਼ ਨੂੰ ਵੇਖਿਆ ਅਤੇ ਉਸਨੇ ਆਖਿਆ, "ਤਕਲੀਫ਼। ਤਕਲੀਫ਼। ਉਨ੍ਹਾਂ ਲੋਕਾਂ ਲਈ ਤਕਲੀਫ਼ ਜੋ ਧਰਤੀ ਤੇ ਰਹਿੰਦੇ ਹਨ। ਇਹ ਉਦੋਂ ਸ਼ੁਰੂ ਹੋਵੇਗੀ ਜਦੋਂ ਦੂਸਰੇ ਤਿੰਨ ਦੂਤ ਆਪਣੀਆਂ ਤੂਰ੍ਹੀਆਂ ਵਜਾਉਣਗੇ।"

Notes

No Verse Added

Total 22 Chapters, Current Chapter 8 of Total Chapters 22
ਪਰਕਾਸ਼ ਦੀ ਪੋਥੀ 8:24

×

Alert

×

punjabi Letters Keypad References