ਪੰਜਾਬੀ ਬਾਈਬਲ

ਰੱਬ ਦੀ ਮਿਹਰ ਦੀ ਦਾਤ
1. ਇਸ ਤੋਂ ਬਾਅਦ ਅਬਸ਼ਾਲੋਮ ਨੇ ਆਪਣੇ ਲਈ ਰੱਥ ਅਤੇ ਘੋੜੇ ਅਤੇ ਆਪਣੇ ਅੱਗੇ ਦੌੜਨ ਵਾਲੇ 50 ਆਦਮੀ ਤਿਆਰ ਕੀਤੇ।
2. ਅਬਸ਼ਾਲੋਮ ਸਵੇਰ-ਸਾਰ ਉਠਿਆ ਕਰਦਾ ਤੇ ਸ਼ਹਿਰ ਦੇ ਫ਼ਾਟਕ ਦੇ ਕੋਲ ਇਹ ਵੇਖਣ ਲਈ ਜਾਕੇ ਖਲੋ ਜਾਂਦਾ ਕਿ ਜੇਕਰ ਕੋਈ ਪਾਤਸ਼ਾਹ ਦਾਊਦ ਕੋਲ ਕਿਸੇ ਸਮਸਿਆ ਦੇ ਨਿਆਉ ਲਈ ਜਾ ਰਿਹਾ ਹੋਵੇ। ਤਾਂ ਉਹ ਉਸ ਵਿਅਕਤੀ ਨੂੰ ਪੁੱਛ ਸਕੇ, "ਤੂੰ ਕਿਸ ਸ਼ਹਿਰ ਤੋਂ ਅਇਆ ਹੈਂ?" ਉਹ ਮਨੁੱਖ ਅੱਗੋਂ ਆਖਦਾ, "ਮੈਂ ਇਸਰਾਏਲ ਦੇ ਪਰਿਵਾਰ-ਸਮੂਹਾਂ ਵਿੱਚੋਂ ਹਾਂ।"
3. ਤੱਦ ਅਬਸ਼ਾਲੋਮ ਉਸ ਮਨੁੱਖ ਨੂੰ ਆਖਦਾ, "ਵੇਖ, ਜੋ ਤੂੰ ਕਹਿਨਾ ਸਹੀ ਹੈ, ਪਰ ਪਾਤਸ਼ਾਹ ਦਾਊਦ ਦੇ ਨਿਯੁਕਤ ਕੀਤੇ ਨਿਆਂਕਾਰ ਤੇਰੇ ਮੁਕੱਦਮੇ ਦੀ ਸੁਣਾਈ ਨਹੀਂ ਕਰਨਗੇ।"
4. ਅਬਸ਼ਾਲੋਮ ਇਹ ਵੀ ਆਖਦਾ, "ਮੈਂ ਆਸ ਕਰਦਾਂ ਕਿ ਕੋਈ ਇਸ ਦੇਸ ਵਿੱਚ ਮੈਨੂੰ ਨਿਆਂਕਾਰ ਬਣਾਵੇ, ਫ਼ੇਰ ਮੈਂ ਹਰ ਓਸ ਵਿਅਕਤੀ ਦੀ ਮਦਦ ਕਰ ਸਕਾਂਗਾ ਜਿਸਨੂੰ ਕੋਈ ਸਮਸਿਆ ਹੋਵੇ। ਮੈਂ ਉਸਨੂੰ ਉਸਦੀ ਸਮਸਿਆ ਦਾ ਸਹੀ ਉਪਚਾਰ ਲੱਭਣ ਵਿੱਚ ਮਦਦ ਕਰਾਂਗਾ।"
5. ਅਤੇ ਜੇਕਰ ਕੋਈ ਮਨੁੱਖ ਅਬਸ਼ਾਲੋਮ ਕੋਲ ਮੱਥਾ ਟੇਕਣ ਲਈ ਆਉਂਦਾ, ਤਾਂ ਅਬਸ਼ਾਲੋਮ ਉਸਨੂੰ ਸਗੇ ਮਿੱਤਰਾਂ ਵਾਂਗ ਮਿਲਦਾ, ਉਸਨੂੰ ਨੂੰ ਚਾਹ ਕੇ ਮਿਲਦਾ ਅਤੇ ਘੁੱਟਕੇ ਗਲਵਕੜੀ ਪਾਉਂਦਾ ਅਤੇ ਚੁੰਮਦਾ।
6. ਸੋ ਅਬਸ਼ਾਲੋਮ ਨੇ ਸਾਰੇ ਇਸਰਾਏਲੀਆਂ ਨਾਲ ਜੋ ਪਾਤਸ਼ਾਹ ਕੋਲ ਪੁਕਾਰ ਕਰਨ ਆਉਂਦੇ ਸਨ, ਇਸੇ ਤਰ੍ਹਾਂ ਹੀ ਕੀਤਾ। ਇਵੇਂ ਅਬਸ਼ਾਲੋਮ ਨੇ ਇਸਰਾਏਲ ਦੇ ਲੋਕਾਂ ਦੇ ਮਨ ਮੋਹ ਲੇ।
7. ਚਾਰ ਵਰ੍ਹਿਆਂ ਬਾਅਦ ਅਬਸ਼ਾਲੋਮ ਨੇ ਦਾਊਦ ਪਾਤਸ਼ਾਹ ਨੂੰ ਆਖਿਆ, "ਕਿਰਪਾ ਕਰਕੇ, ਮੈਨੂੰ ਪਰਵਾਨਗੀ ਦੇਵੋ ਕਿ ਮੈਂ ਜਾਵਾਂ ਅਤੇ ਆਪਣੀ ਸੁੱਖਣਾ ਜੋ ਮੈਂ ਯਹੋਵਾਹ ਦੇ ਅੱਗੇ ਸੁਖੀ ਹੈ ਹਬਰੋਨ ਵਿੱਚ ਪੂਰੀ ਕਰਾਂ।
8. ਇਹ ਸੁੱਖਣਾ ਮੈਂ ਉਦੋਂ ਸੁਖੀ ਸੀ ਜਿਸ ਵੇਲੇ ਮੈਂ ਅਰਾਮੀ ਗਸ਼ੂਰ ਵਿੱਚ ਸੀ। ਤੱਦ ਮੈਂ ਇਹ ਸੁੱਖਣਾ ਸੁਖੀ ਸੀ ਕਿ ਜੇ ਕਦੇ ਯਹੋਵਾਹ ਮੈਨੂੰ ਸੱਚ ਮੁੱਚ ਯਰੂਸ਼ਲਮ ਵਿੱਚ ਮੋੜ ਲਿਆਵੇ ਤਾਂ ਮੈਂ ਯਹੋਵਾਹ ਦੀ ਉਪਾਸਨਾ ਕਰਾਂਗਾ।"
9. ਦਾਊਦ ਪਾਤਸ਼ਾਹ ਨੇ ਆਖਿਆ, "ਸ਼ਾਂਤੀ ਨਾਲ ਜਾ!"ਅਬਸ਼ਾਲੋਮ ਹਬਰੋਨ ਨੂੰ ਗਿਆ।
10. ਪਰ ਅਬਸ਼ਾਲੋਮ ਨੇ ਇਸਰਾਏਲ ਦੇ ਸਾਰੇ ਪਰਿਵਾਰ-ਸਮੂਹਾਂ ਵਿੱਚ ਜਾਸੂਸ ਇਹ ਕਹਿ ਕੇ ਭੇਜੇ ਕਿ ਜਿਸ ਵੇਲੇ ਤੁਸੀਂ ਤੂਰ੍ਹੀ ਦੀ ਆਵਾਜ਼ ਸੁਣੋ ਤਾਂ ਤੁਸੀਂ ਆਖਣਾ, "ਅਬਸ਼ਾਲੋਮ ਹਬਰੋਨ ਦਾ ਪਾਤਸ਼ਾਹ ਹੈ।"
11. ਅਬਸ਼ਾਲੋਮ ਦੇ ਨਾਲ ਯਰੂਸ਼ਲਮ ਤੋਂ 200 ਆਦਮੀ ਤੁਰੇ, ਜਿਨ੍ਹਾਂ ਨੂੰ ਉਸਨੇ ਸਦਿਆ ਸੀ, ਪਰ ਉਨ੍ਹਾਂ ਨੂੰ ਇਹ ਨਹੀਂ ਸੀ ਪਤਾ ਕਿ ਉਸਦਾ ਵਿਚਾਰ ਕੀ ਹੈ। ਇਸ ਬਾਰੇ ਉਨ੍ਹਾਂ ਨੂੰ ਕੋਈ ਖਬਰ ਨਹੀਂ ਸੀ।
12. ਅਹੀਥੋਫ਼ਲ ਦਾਊਦ ਦੇ ਸਲਾਹਕਾਰਾਂ ਵਿੱਚੋਂ ਇੱਕ ਸੀ ਜੋ ਕਿ ਗਿਲੋਹ ਸ਼ਹਿਰ ਵਿੱਚੋਂ ਸੀ। ਜਦੋਂ ਅਬਸ਼ਾਲੋਮ ਬਲੀਆਂ ਚੜਾ ਰਿਹਾ ਸੀ, ਉਸ ਵਕਤ ਉਸਨੇ ਅਹੀਥੋਫ਼ਲ ਨੂੰ ਗਿਲੋਹ ਸ਼ਹਿਰ ਵਿੱਚੋਂ ਬੁਲਾਆਵਾਂ ਭੇਜਿਆ। ਅਬਸ਼ਾਲੋਮ ਦੀਆਂ ਯੋਜਨਾਵਾਂ ਬੜੀਆਂ ਸਹੀ ਕਾਰਜ ਕਰਦੀਆਂ ਸਨ ਜਿਸ ਨਾਲ ਵਧ ਤੋਂ ਵਧ ਲੋਕ ਉਸਦਾ ਸਾਬ ਦੇਣ ਲੱਗ ਪਏ।
13. ਤੱਦ ਇੱਕ ਮਨੁੱਖ ਨੇ ਦਾਊਦ ਨੂੰ ਆਕੇ ਦੱਸਿਆ, "ਇਸਰਾਏਲ ਦੇ ਮਨੁੱਖਾਂ ਦੇ ਮਨ ਅਬਸ਼ਾਲੋਮ ਦੇ ਮਗਰ ਲੱਗੇ ਹੋਏ ਹਨ।"
14. ਤੱਦ ਦਾਊਦ ਨੇ ਆਪਣੇ ਸਾਰੇ ਅਫ਼ਸਰਾਂ ਨੂੰ ਆਖਿਆ ਜਿਹੜੇ ਕਿ ਯਰੂਸ਼ਲਮ ਵਿੱਚ ਸਨ, "ਸਾਨੂੰ ਕੁਝ ਬਚਾਅ ਦਾ ਉਪਾਅ ਜ਼ਰੂਰ ਕਰਨਾ ਚਾਹੀਦਾ ਹੈ! ਜੇਕਰ ਅਸੀਂ ਏਸਾ ਨਹੀਂ ਕਰਾਂਗੇ, ਤਾਂ ਅਬਸ਼ਾਲੋਮ ਸਾਨੂੰ ਫ਼ੜ ਲਵੇਗਾ ਤੇ ਅਸੀਂ ਬਚ ਨਹੀਂ ਸਕਾਂਗੇ। ਸਾਨੂੰ ਛੇਤੀ ਇਥੋਂ ਭੱਜਣਾ ਚਾਹੀਦਾ ਹੈ, ਇਹ ਨਾ ਹੋਵੇ ਕਿ ਅਬਸ਼ਾਲੋਮ ਪਹਿਲਾਂ ਹੀ ਸਾਨੂੰ ਪਕੜ ਲਵੇ। ਉਹ ਸਾਨੂੰ ਸਭਨੂੰ ਤਬਾਹ ਕਰ ਦੇਵੇਗਾ ਅਤੇ ਉਹ ਸਾਰੇ ਯਰੂਸ਼ਲਮ ਦੇ ਲੋਕਾਂ ਨੂੰ ਵੀ ਵੱਢ ਸੁੱਟੇਗਾ।"
15. ਪਾਤਸ਼ਾਹ ਦੇ ਅਫ਼ਸਰਾਂ ਨੇ ਉਸਨੂੰ ਕਿਹਾ, "ਅਸੀਂ ਉਹੀ ਕਰਾਂਗੇ, ਜਿਵੇਂ ਤੁਸੀਂ ਸਾਨੂੰ ਹੁਕਮ ਕਰੋਂਗੇ।"
16. ਤੱਦ ਪਾਤਸ਼ਾਹ ਨਿਕਲਿਆ ਅਤੇ ਉਸਦਾ ਸਾਰਾ ਪਰਿਵਾਰ ਉਸਦੇ ਮਗਰ ਹੋ ਤੁਰਿਆ। ਪਾਤਸ਼ਾਹ ਨੇ ਆਪਣੇ ਪਿੱਛੇ ਆਪਣੀਆਂ ਦਸ ਪਤਨੀਆਂ ਨੂੰ ਘਰ ਦੀ ਰਖਵਾਲੀ ਲਈ ਛੱਡ ਗਿਆ।
17. ਅਤੇ ਉਹ ਬਾਕੀ ਸਾਰੇ ਲੋਕਾਂ ਨੂੰ ਆਪਣੇ ਮਗਰ ਲੈਕੇ ਉਥੋਂ ਤੁਰ ਪਿਆ ਅਤੇ ਉਹ ਸਾਰੇ ਆਖਰੀ ਇੱਕ ਘਰ 9 ਚ ਜਾ ਠਹਿਰੇ।
18. ਉਸ ਦੇ ਸਾਰੇ ਅਫ਼ਸਰ ਉਸਦੇ ਨਾਲ ਪਾਰ ਲੰਘਦੇ ਜਾਂਦੇ ਸਨ ਅਤੇ ਸਭ ਕਰੇਤੀ ਅਤੇ ਫ਼ਲੇਤੀ ਅਤੇ ਸਾਰੇ ਗਿੱਤੀ (600 ਜੁਆਨ ਜੋ ਗਬ ਤੋਂ) ਉਸਦੇ ਨਾਲ ਆਏ ਸਨ, ਪਾਤਸ਼ਾਹ ਦੇ ਅੱਗੇ-ਅੱਗੇ ਪਾਰ ਲੰਘ ਗਏ।
19. ਤੱਦ ਪਾਤਸ਼ਾਹ ਨੇ ਗਿੱਤੀ ਇੱਤਈ ਨੂੰ ਆਖਿਆ, "ਤੂੰ ਸਾਡੇ ਨਾਲ ਕਿਉਂ ਆਇਆ ਹੈਂ? ਤੂੰ ਮੁੜ ਜਾ ਅਤੇ ਪਾਤਸ਼ਾਹ ਅਬਸ਼ਾਲੋਮ ਨਾਲ ਜਾ ਕੇ ਰਹਿ। ਤੂੰ ਓਪਰਾ ਬੰਦਾ ਹੈਂ ਅਤੇ ਆਪਣੇ ਦੇਸੋਂ ਕਢਿਆ ਹੋਇਆ ਵੀ। ਇਸ ਲਈ ਤੂੰ ਆਪਣੀ ਥਾਂ ਮੁੜ ਜਾ।
20. ਅਜੇ ਕਲ੍ਹ੍ਹ ਹੀ ਤਾਂ ਤੂੰ ਮੇਰੇ ਕੋਲ ਆਇਆ ਹੈਂ ਅਤੇ ਭਲਾ ਅੱਜ ਹੀ ਮੈਂ ਤੈਨੂੰ ਆਪਣੇ ਨਾਲ ਇੱਧਰ-ਓਧਰ ਘੁਮਾਵਾਂ? ਨਹੀਂ! ਤੂੰ ਆਪਣੇ ਸਾਥੀਆਂ ਨੂੰ ਆਪਣੇ ਨਾਲ ਲੈਕੇ ਇਥੋਂ ਮੁੜ ਜਾ ਅਤੇ ਦਯਾ ਅਤੇ ਸੱਚਾਈ ਤੇਰੇ ਨਾਲ ਰਹੇ।"
21. ਪਰ ਇੱਤਈ ਨੇ ਪਾਤਸ਼ਾਹ ਨੂੰ ਉੱਤਰ ਦਿੱਤਾ, "ਜਿਉਂਦੇ ਯਹੋਵਾਹ ਅਤੇ ਮੇਰੇ ਮਹਾਰਾਜ ਪਾਤਸ਼ਾਹ ਦੀ ਸਹੁੰ, ਮੈਂ ਤੇਰੇ ਸੰਗ ਰਹਾਂਗਾ। ਮੈਂ ਜ਼ਿੰਦਗੀ ਜਾਂ ਮੌਤ ਵਿੱਚ ਤੇਰੇ ਸੰਗ ਹੋਵਾਂਗਾ!"
22. ਦਾਊਦ ਨੇ ਇਤਈ ਨੂੰ ਆਖਿਆ, "ਚੱਲ ਫ਼ਿਰ ਇਥੋਂ ਪਾਰ ਲੰਘ।"ਤਾਂ ਇੱਤਈ ਗਿੱਤੀ ਅਤੇ ਉਸਦੇ ਸਾਰੇ ਲੋਕ ਅਤੇ ਸਭ ਬੱਚੇ ਨੀਗਰ ਜੋ ਉਸ ਨਾਲ ਸਨ, ਪਾਰ ਲੰਘ ਗਏ।
23. ਸਾਰੇ ਲੋਕ ਭੁੱਬਾਂ ਮਾਰ-ਮਾਰ ਰੋਏ। ਪਾਤਸ਼ਾਹ ਦਾਊਦ ਕਿਦਰੋਨ ਨਦੀ ਦੇ ਪਾਰ ਗਿਆ ਅਤੇ ਬਾਕੀ ਦੇ ਸਾਰੇ ਲੋਕ ਪਾਰ ਲੰਘਕੇ ਉਜਾੜ ਵੱਲ ਨੂੰ ਮੁੜ ਗਏ।
24. ਸਾਦੋਕ ਅਤੇ ਲੇਵੀ ਦੇ ਸਾਰੇ ਲੋਕ ਪਰਮੇਸ਼ੁਰ ਦੇ ਨੇਮ ਦਾ ਸੰਦੂਕ ਚੁੱਕੀ ਉਸਦੇ ਨਾਲ ਸਨ। ਉਨ੍ਹਾਂ ਨੇ ਪਰਮੇਸ਼ੁਰ ਦੇ ਪਵਿੱਤਰ ਸੰਦੂਕ ਨੂੰ ਹੇਠਾਂ ਰੱਖਿਆ ਅਤੇ ਅਬਯਾਬਾਰ ਨੇ ਤੱਦ ਤੀਕ ਪ੍ਰਾਰਥਨਾ ਕੀਤੀ ਜਦ ਤੱਕ ਸਾਰੇ ਲੋਕ ਯਰੂਸ਼ਲਮ ਤੋਂ ਨਾ ਗਏ।
25. ਤੱਦ ਪਾਤਸ਼ਾਹ ਦਾਊਦ ਨੇ ਸਾਦੋਕ ਨੂੰ ਆਖਿਆ, "ਪਰਮੇਸ਼ੁਰ ਦਾ ਪਵਿੱਤਰ ਸੰਦੂਕ ਸ਼ਹਿਰ ਨੂੰ ਮੋੜ ਲੈ ਜਾਵੋ। ਜੇਕਰ ਯਹੋਵਾਹ ਵੱਲੋਂ ਮੇਰੇ ਤੇ ਕਿਰਪਾ ਦਿ੍ਰਸ਼ਟੀ ਹੋਈ ਤਾਂ ਉਹ ਮੈਨੂੰ ਯਰੂਸ਼ਲਮ 9 ਚ ਮੋੜ ਲਿਆਵੇਗਾ ਅਤੇ ਉਸਦੇ ਅਤੇ ਮੰਦਰ ਦੇ ਦਰਸ਼ਨ ਮੈਨੂੰ ਮੁੜ ਕਰਾਵੇਗਾ।
26. ਪਰ ਜੇਕਰ ਯਹੋਵਾਹ ਨੇ ਕਿਹਾ ਕਿ ਉਹ ਮੇਰੇ ਤੇ ਪ੍ਰਸੰਨ ਨਹੀਂ ਹੈ ਤਾਂ ਉਹ ਜੋ ਚਾਹੇ ਮੇਰੇ ਨਾਲ ਸਲੂਕ ਕਰ ਸਕਦਾ ਹੈ।"
27. ਪਾਤਸ਼ਾਹ ਨੇ ਸਾਦੋਕ ਜਾਜਕ ਨੂੰ ਫ਼ੇਰ ਆਖਿਆ, "ਤੂੰ ਤਾਂ ਪੈਗੰਬਰ ਹੈਂ। ਤੂੰ ਸ਼ਾਂਤੀ ਨਾਲ ਸ਼ਹਿਰ ਵਾਪਿਸ ਮੁੜ। ਅਤੇ ਦੋਵੇਂ ਪੁੱਤਰ ਅਹੀਮਅਸ ਜੋ ਤੇਰਾ ਪੁੱਤਰ ਹੈ ਅਤੇ ਯੋਨਾਬਾਨ ਜੋ ਅਬਯਾਬਾਰ ਦਾ ਪੁੱਤਰ ਹੈ ਉਨ੍ਹਾਂ ਨੂੰ ਵੀ ਲੈ ਜਾ।
28. ਮੈਂ ਉਨ੍ਹਾਂ ਜਗ੍ਹਾਵਾਂ ਦੇ ਕਰੀਬ ਇੰਤਜ਼ਾਰ ਕਰਾਂਗਾ ਜਿੱਥੋਂ ਲੋਕ ਮਾਰੂਬਲ ਅੰਦਰ ਜਾਣ ਲਈ ਦਰਿਆ ਪਾਰ ਕਰਦੇ ਹਨ ਜਦ ਤੀਕ ਮੈਨੂੰ ਤੁਹਾਡੇ ਵੱਲੋਂ ਕੋਈ ਖਬਰ ਨਾ ਮਿਲ ਜਾਵੇ।"
29. ਸੋ ਸਾਦੋਕ ਅਤੇ ਅਬਯਾਬਾਰ ਪਰਮੇਸ਼ੁਰ ਦਾ ਪਵਿੱਤਰ ਸੰਦੂਕ ਯਰੂਸ਼ਲਮ ਵਿੱਚ ਮੋੜ ਲਿਆਏ ਅਤੇ ਉੱਥੇ ਹੀ ਰਹੇ।
30. ਦਾਊਦ ਜੈਤੂਨ ਦੇ ਪਹਾੜ ਤੇ ਚੜਿਆ। ਉਹ ਰੋ ਰਿਹਾ ਸੀ। ਉਸਨੇ ਸਿਰ ਢਕਿਆ ਹੋਇਆ ਸੀ ਅਤੇ ਪੈਰੋ ਨੰਗਾ ਸੀ। ਦਾਊਦ ਦੇ ਨਾਲ ਆਏ ਸਾਰੇ ਲੋਕਾਂ ਨੇ ਵੀ ਆਪਣੇ ਸਿਰ ਢਕ੍ਕ ਲੇ ਅਤੇ ਦਾਊਦ ਦੇ ਨਾਲ ਰੋਦੇ ਹੋਏ ਗਏ।
31. ਇੱਕ ਮਨੁੱਖ ਨੇ ਦਾਊਦ ਨੂੰ ਕਿਹਾ, "ਅਹੀਥੋਫ਼ਲ ਵੀ ਦੁਸ਼ਮਣਾਂ ਵਿੱਚ ਰਲਕੇ ਅਬਸ਼ਾਲੋਮ ਦੇ ਨਾਲ ਹੈ।" ਤੱਦ ਦਾਊਦ ਨੇ ਆਖਿਆ, "ਹੇ ਯਹੋਵਾਹ! ਮੈਂ ਤੇਰੇ ਅੱਗੇ ਬੇਨਤੀ ਕਰਦਾ ਹਾਂ ਕਿ ਅਹੀਥੋਫ਼ਲ ਦੀ ਸਲਾਹ ਨੂੰ ਮੂਰਖਤਾਈ ਨਾਲ ਉਲਟਾਅ ਦੇ।"
32. ਦਾਊਦ ਪਹਾੜ ਦੀ ਚੋਟੀ ਤੇ ਆਇਆ। ਇਹ ਉਹ ਜਗ੍ਹਾ ਸੀ ਜਿੱਥੇ ਉਹ ਅਕਸਰ ਯਹੋਵਾਹ ਦੀ ਉਪਾਸਨਾ ਕਰਨ ਲਈ ਆਉਂਦਾ ਸੀ। ਉਸ ਵਕਤ ਹੂਸ਼ਈ ਅਰਕੀ ਆਪਣੇ ਕੱਪੜੇ ਪਾੜੇ ਹੋਏ ਅਤੇ ਆਪਣੇ ਸਿਰ ਤੇ ਮਿੱਟੀ ਪਾਈ ਹੋਈ ਉਸ ਨੂੰ ਮਿਲਣ ਲਈ ਆਇਆ।
33. ਦਾਊਦ ਨੇ ਹੂਸ਼ਈ ਨੂੰ ਆਖਿਆ, "ਜੇਕਰ ਤੂੰ ਮੇਰੇ ਨਾਲ ਚੱਲੇਂਗਾ ਤਾਂ ਮੇਰੇ ਸਿਰ ਤੇ ਇੱਕ ਹੋਰ ਮਨੁੱਖ ਦਾ ਭਾਰ ਪਵੇਗਾ।
34. ਪਰ ਜੇ ਤੂੰ ਯਰੂਸ਼ਲਮ ਨੂੰ ਮੁੜ ਜਾਵੇਂ ਤਾਂ ਤੂੰ ਅਹੀਥੋਫ਼ਲ ਦੀ ਸਲਾਹ ਨੂੰ ਫ਼ਿਜ਼ੂਲ ਸਿਧ੍ਧ ਕਰ ਸਕਦਾ ਹੈਂ। ਜੇ ਤੂੰ ਜਾਕੇ ਅਬਸ਼ਾਲੋਮ ਨੂੰ ਆਖੇਁ, 9 ਹੇ ਪਾਤਸ਼ਾਹ! ਮੈਂ ਤੇਰਾ ਸੇਵਕ ਹਾਂ। ਪਹਿਲਾਂ ਮੈਂ ਤੇਰੇ, ਪਿਤਾ ਦੀ ਟਹਿਲ ਕੀਤੀ ਹੁਣ ਮੈਂ ਤੇਰੀ ਸੇਵਾ ਕਰਾਂਗਾ।9
35. ਸਾਦੋਕ ਅਤੇ ਅਬਯਾਬਾਰ ਜਾਜਕ ਤੇਰੇ ਨਾਲ ਹਨ। ਸੋ ਅਜਿਹਾ ਹੋਵੇ ਕਿ ਜੋ ਕੁਝ ਵੀ ਤੂੰ ਪਾਤਸ਼ਾਹ ਦੇ ਘਰ ਵਿੱਚ ਸੁਣੇ ਸੋ ਸਾਦੋਕ ਅਤੇ ਅਬਯਾਬਾਰ ਜਾਜਕਾਂ ਨੂੰ ਦੱਸ ਦੇਵੀਂ।
36. ਉਨ੍ਹਾਂ ਦੇ ਨਾਲ ਉਨ੍ਹਾਂ ਦੇ ਦੋ ਪੁੱਤਰ ਅਹੀਮਅਸ ਸਾਦੋਕ ਦਾ ਅਤੇ ਯੋਨਾਬਾਨ ਅਬਯਾਬਾਰ ਦਾ ਵੀ ਹਨ। ਫ਼ਿਰ ਜੋ ਕੁਝ ਵੀ ਤੁਸੀਂ ਸੁਣੋ ਸੋ ਉਨ੍ਹਾਂ ਦੇ ਰਾਹੀਂ ਮੈਨੂੰ ਅਖਵਾ ਭੇਜਣਾ।"
37. ਇਉਂ ਹੂਸ਼ਈ ਦਾਊਦ ਦਾ ਦੋਸਤ ਸ਼ਹਿਰ ਨੂੰ ਆਇਆ ਅਤੇ ਅਬਸ਼ਾਲੋਮ ਵੀ ਯਰੂਸ਼ਲਮ ਵਿੱਚ ਆਇਆ।

Notes

No Verse Added

Total 24 ਅਧਿਆਇ, Selected ਅਧਿਆਇ 15 / 24
੨ ਸਮੋਈਲ 15:46
1 ਇਸ ਤੋਂ ਬਾਅਦ ਅਬਸ਼ਾਲੋਮ ਨੇ ਆਪਣੇ ਲਈ ਰੱਥ ਅਤੇ ਘੋੜੇ ਅਤੇ ਆਪਣੇ ਅੱਗੇ ਦੌੜਨ ਵਾਲੇ 50 ਆਦਮੀ ਤਿਆਰ ਕੀਤੇ। 2 ਅਬਸ਼ਾਲੋਮ ਸਵੇਰ-ਸਾਰ ਉਠਿਆ ਕਰਦਾ ਤੇ ਸ਼ਹਿਰ ਦੇ ਫ਼ਾਟਕ ਦੇ ਕੋਲ ਇਹ ਵੇਖਣ ਲਈ ਜਾਕੇ ਖਲੋ ਜਾਂਦਾ ਕਿ ਜੇਕਰ ਕੋਈ ਪਾਤਸ਼ਾਹ ਦਾਊਦ ਕੋਲ ਕਿਸੇ ਸਮਸਿਆ ਦੇ ਨਿਆਉ ਲਈ ਜਾ ਰਿਹਾ ਹੋਵੇ। ਤਾਂ ਉਹ ਉਸ ਵਿਅਕਤੀ ਨੂੰ ਪੁੱਛ ਸਕੇ, "ਤੂੰ ਕਿਸ ਸ਼ਹਿਰ ਤੋਂ ਅਇਆ ਹੈਂ?" ਉਹ ਮਨੁੱਖ ਅੱਗੋਂ ਆਖਦਾ, "ਮੈਂ ਇਸਰਾਏਲ ਦੇ ਪਰਿਵਾਰ-ਸਮੂਹਾਂ ਵਿੱਚੋਂ ਹਾਂ।" 3 ਤੱਦ ਅਬਸ਼ਾਲੋਮ ਉਸ ਮਨੁੱਖ ਨੂੰ ਆਖਦਾ, "ਵੇਖ, ਜੋ ਤੂੰ ਕਹਿਨਾ ਸਹੀ ਹੈ, ਪਰ ਪਾਤਸ਼ਾਹ ਦਾਊਦ ਦੇ ਨਿਯੁਕਤ ਕੀਤੇ ਨਿਆਂਕਾਰ ਤੇਰੇ ਮੁਕੱਦਮੇ ਦੀ ਸੁਣਾਈ ਨਹੀਂ ਕਰਨਗੇ।" 4 ਅਬਸ਼ਾਲੋਮ ਇਹ ਵੀ ਆਖਦਾ, "ਮੈਂ ਆਸ ਕਰਦਾਂ ਕਿ ਕੋਈ ਇਸ ਦੇਸ ਵਿੱਚ ਮੈਨੂੰ ਨਿਆਂਕਾਰ ਬਣਾਵੇ, ਫ਼ੇਰ ਮੈਂ ਹਰ ਓਸ ਵਿਅਕਤੀ ਦੀ ਮਦਦ ਕਰ ਸਕਾਂਗਾ ਜਿਸਨੂੰ ਕੋਈ ਸਮਸਿਆ ਹੋਵੇ। ਮੈਂ ਉਸਨੂੰ ਉਸਦੀ ਸਮਸਿਆ ਦਾ ਸਹੀ ਉਪਚਾਰ ਲੱਭਣ ਵਿੱਚ ਮਦਦ ਕਰਾਂਗਾ।" 5 ਅਤੇ ਜੇਕਰ ਕੋਈ ਮਨੁੱਖ ਅਬਸ਼ਾਲੋਮ ਕੋਲ ਮੱਥਾ ਟੇਕਣ ਲਈ ਆਉਂਦਾ, ਤਾਂ ਅਬਸ਼ਾਲੋਮ ਉਸਨੂੰ ਸਗੇ ਮਿੱਤਰਾਂ ਵਾਂਗ ਮਿਲਦਾ, ਉਸਨੂੰ ਨੂੰ ਚਾਹ ਕੇ ਮਿਲਦਾ ਅਤੇ ਘੁੱਟਕੇ ਗਲਵਕੜੀ ਪਾਉਂਦਾ ਅਤੇ ਚੁੰਮਦਾ। 6 ਸੋ ਅਬਸ਼ਾਲੋਮ ਨੇ ਸਾਰੇ ਇਸਰਾਏਲੀਆਂ ਨਾਲ ਜੋ ਪਾਤਸ਼ਾਹ ਕੋਲ ਪੁਕਾਰ ਕਰਨ ਆਉਂਦੇ ਸਨ, ਇਸੇ ਤਰ੍ਹਾਂ ਹੀ ਕੀਤਾ। ਇਵੇਂ ਅਬਸ਼ਾਲੋਮ ਨੇ ਇਸਰਾਏਲ ਦੇ ਲੋਕਾਂ ਦੇ ਮਨ ਮੋਹ ਲੇ। 7 ਚਾਰ ਵਰ੍ਹਿਆਂ ਬਾਅਦ ਅਬਸ਼ਾਲੋਮ ਨੇ ਦਾਊਦ ਪਾਤਸ਼ਾਹ ਨੂੰ ਆਖਿਆ, "ਕਿਰਪਾ ਕਰਕੇ, ਮੈਨੂੰ ਪਰਵਾਨਗੀ ਦੇਵੋ ਕਿ ਮੈਂ ਜਾਵਾਂ ਅਤੇ ਆਪਣੀ ਸੁੱਖਣਾ ਜੋ ਮੈਂ ਯਹੋਵਾਹ ਦੇ ਅੱਗੇ ਸੁਖੀ ਹੈ ਹਬਰੋਨ ਵਿੱਚ ਪੂਰੀ ਕਰਾਂ। 8 ਇਹ ਸੁੱਖਣਾ ਮੈਂ ਉਦੋਂ ਸੁਖੀ ਸੀ ਜਿਸ ਵੇਲੇ ਮੈਂ ਅਰਾਮੀ ਗਸ਼ੂਰ ਵਿੱਚ ਸੀ। ਤੱਦ ਮੈਂ ਇਹ ਸੁੱਖਣਾ ਸੁਖੀ ਸੀ ਕਿ ਜੇ ਕਦੇ ਯਹੋਵਾਹ ਮੈਨੂੰ ਸੱਚ ਮੁੱਚ ਯਰੂਸ਼ਲਮ ਵਿੱਚ ਮੋੜ ਲਿਆਵੇ ਤਾਂ ਮੈਂ ਯਹੋਵਾਹ ਦੀ ਉਪਾਸਨਾ ਕਰਾਂਗਾ।" 9 ਦਾਊਦ ਪਾਤਸ਼ਾਹ ਨੇ ਆਖਿਆ, "ਸ਼ਾਂਤੀ ਨਾਲ ਜਾ!"ਅਬਸ਼ਾਲੋਮ ਹਬਰੋਨ ਨੂੰ ਗਿਆ। 10 ਪਰ ਅਬਸ਼ਾਲੋਮ ਨੇ ਇਸਰਾਏਲ ਦੇ ਸਾਰੇ ਪਰਿਵਾਰ-ਸਮੂਹਾਂ ਵਿੱਚ ਜਾਸੂਸ ਇਹ ਕਹਿ ਕੇ ਭੇਜੇ ਕਿ ਜਿਸ ਵੇਲੇ ਤੁਸੀਂ ਤੂਰ੍ਹੀ ਦੀ ਆਵਾਜ਼ ਸੁਣੋ ਤਾਂ ਤੁਸੀਂ ਆਖਣਾ, "ਅਬਸ਼ਾਲੋਮ ਹਬਰੋਨ ਦਾ ਪਾਤਸ਼ਾਹ ਹੈ।" 11 ਅਬਸ਼ਾਲੋਮ ਦੇ ਨਾਲ ਯਰੂਸ਼ਲਮ ਤੋਂ 200 ਆਦਮੀ ਤੁਰੇ, ਜਿਨ੍ਹਾਂ ਨੂੰ ਉਸਨੇ ਸਦਿਆ ਸੀ, ਪਰ ਉਨ੍ਹਾਂ ਨੂੰ ਇਹ ਨਹੀਂ ਸੀ ਪਤਾ ਕਿ ਉਸਦਾ ਵਿਚਾਰ ਕੀ ਹੈ। ਇਸ ਬਾਰੇ ਉਨ੍ਹਾਂ ਨੂੰ ਕੋਈ ਖਬਰ ਨਹੀਂ ਸੀ। 12 ਅਹੀਥੋਫ਼ਲ ਦਾਊਦ ਦੇ ਸਲਾਹਕਾਰਾਂ ਵਿੱਚੋਂ ਇੱਕ ਸੀ ਜੋ ਕਿ ਗਿਲੋਹ ਸ਼ਹਿਰ ਵਿੱਚੋਂ ਸੀ। ਜਦੋਂ ਅਬਸ਼ਾਲੋਮ ਬਲੀਆਂ ਚੜਾ ਰਿਹਾ ਸੀ, ਉਸ ਵਕਤ ਉਸਨੇ ਅਹੀਥੋਫ਼ਲ ਨੂੰ ਗਿਲੋਹ ਸ਼ਹਿਰ ਵਿੱਚੋਂ ਬੁਲਾਆਵਾਂ ਭੇਜਿਆ। ਅਬਸ਼ਾਲੋਮ ਦੀਆਂ ਯੋਜਨਾਵਾਂ ਬੜੀਆਂ ਸਹੀ ਕਾਰਜ ਕਰਦੀਆਂ ਸਨ ਜਿਸ ਨਾਲ ਵਧ ਤੋਂ ਵਧ ਲੋਕ ਉਸਦਾ ਸਾਬ ਦੇਣ ਲੱਗ ਪਏ। 13 ਤੱਦ ਇੱਕ ਮਨੁੱਖ ਨੇ ਦਾਊਦ ਨੂੰ ਆਕੇ ਦੱਸਿਆ, "ਇਸਰਾਏਲ ਦੇ ਮਨੁੱਖਾਂ ਦੇ ਮਨ ਅਬਸ਼ਾਲੋਮ ਦੇ ਮਗਰ ਲੱਗੇ ਹੋਏ ਹਨ।" 14 ਤੱਦ ਦਾਊਦ ਨੇ ਆਪਣੇ ਸਾਰੇ ਅਫ਼ਸਰਾਂ ਨੂੰ ਆਖਿਆ ਜਿਹੜੇ ਕਿ ਯਰੂਸ਼ਲਮ ਵਿੱਚ ਸਨ, "ਸਾਨੂੰ ਕੁਝ ਬਚਾਅ ਦਾ ਉਪਾਅ ਜ਼ਰੂਰ ਕਰਨਾ ਚਾਹੀਦਾ ਹੈ! ਜੇਕਰ ਅਸੀਂ ਏਸਾ ਨਹੀਂ ਕਰਾਂਗੇ, ਤਾਂ ਅਬਸ਼ਾਲੋਮ ਸਾਨੂੰ ਫ਼ੜ ਲਵੇਗਾ ਤੇ ਅਸੀਂ ਬਚ ਨਹੀਂ ਸਕਾਂਗੇ। ਸਾਨੂੰ ਛੇਤੀ ਇਥੋਂ ਭੱਜਣਾ ਚਾਹੀਦਾ ਹੈ, ਇਹ ਨਾ ਹੋਵੇ ਕਿ ਅਬਸ਼ਾਲੋਮ ਪਹਿਲਾਂ ਹੀ ਸਾਨੂੰ ਪਕੜ ਲਵੇ। ਉਹ ਸਾਨੂੰ ਸਭਨੂੰ ਤਬਾਹ ਕਰ ਦੇਵੇਗਾ ਅਤੇ ਉਹ ਸਾਰੇ ਯਰੂਸ਼ਲਮ ਦੇ ਲੋਕਾਂ ਨੂੰ ਵੀ ਵੱਢ ਸੁੱਟੇਗਾ।" 15 ਪਾਤਸ਼ਾਹ ਦੇ ਅਫ਼ਸਰਾਂ ਨੇ ਉਸਨੂੰ ਕਿਹਾ, "ਅਸੀਂ ਉਹੀ ਕਰਾਂਗੇ, ਜਿਵੇਂ ਤੁਸੀਂ ਸਾਨੂੰ ਹੁਕਮ ਕਰੋਂਗੇ।" 16 ਤੱਦ ਪਾਤਸ਼ਾਹ ਨਿਕਲਿਆ ਅਤੇ ਉਸਦਾ ਸਾਰਾ ਪਰਿਵਾਰ ਉਸਦੇ ਮਗਰ ਹੋ ਤੁਰਿਆ। ਪਾਤਸ਼ਾਹ ਨੇ ਆਪਣੇ ਪਿੱਛੇ ਆਪਣੀਆਂ ਦਸ ਪਤਨੀਆਂ ਨੂੰ ਘਰ ਦੀ ਰਖਵਾਲੀ ਲਈ ਛੱਡ ਗਿਆ। 17 ਅਤੇ ਉਹ ਬਾਕੀ ਸਾਰੇ ਲੋਕਾਂ ਨੂੰ ਆਪਣੇ ਮਗਰ ਲੈਕੇ ਉਥੋਂ ਤੁਰ ਪਿਆ ਅਤੇ ਉਹ ਸਾਰੇ ਆਖਰੀ ਇੱਕ ਘਰ 9 ਚ ਜਾ ਠਹਿਰੇ। 18 ਉਸ ਦੇ ਸਾਰੇ ਅਫ਼ਸਰ ਉਸਦੇ ਨਾਲ ਪਾਰ ਲੰਘਦੇ ਜਾਂਦੇ ਸਨ ਅਤੇ ਸਭ ਕਰੇਤੀ ਅਤੇ ਫ਼ਲੇਤੀ ਅਤੇ ਸਾਰੇ ਗਿੱਤੀ (600 ਜੁਆਨ ਜੋ ਗਬ ਤੋਂ) ਉਸਦੇ ਨਾਲ ਆਏ ਸਨ, ਪਾਤਸ਼ਾਹ ਦੇ ਅੱਗੇ-ਅੱਗੇ ਪਾਰ ਲੰਘ ਗਏ। 19 ਤੱਦ ਪਾਤਸ਼ਾਹ ਨੇ ਗਿੱਤੀ ਇੱਤਈ ਨੂੰ ਆਖਿਆ, "ਤੂੰ ਸਾਡੇ ਨਾਲ ਕਿਉਂ ਆਇਆ ਹੈਂ? ਤੂੰ ਮੁੜ ਜਾ ਅਤੇ ਪਾਤਸ਼ਾਹ ਅਬਸ਼ਾਲੋਮ ਨਾਲ ਜਾ ਕੇ ਰਹਿ। ਤੂੰ ਓਪਰਾ ਬੰਦਾ ਹੈਂ ਅਤੇ ਆਪਣੇ ਦੇਸੋਂ ਕਢਿਆ ਹੋਇਆ ਵੀ। ਇਸ ਲਈ ਤੂੰ ਆਪਣੀ ਥਾਂ ਮੁੜ ਜਾ। 20 ਅਜੇ ਕਲ੍ਹ੍ਹ ਹੀ ਤਾਂ ਤੂੰ ਮੇਰੇ ਕੋਲ ਆਇਆ ਹੈਂ ਅਤੇ ਭਲਾ ਅੱਜ ਹੀ ਮੈਂ ਤੈਨੂੰ ਆਪਣੇ ਨਾਲ ਇੱਧਰ-ਓਧਰ ਘੁਮਾਵਾਂ? ਨਹੀਂ! ਤੂੰ ਆਪਣੇ ਸਾਥੀਆਂ ਨੂੰ ਆਪਣੇ ਨਾਲ ਲੈਕੇ ਇਥੋਂ ਮੁੜ ਜਾ ਅਤੇ ਦਯਾ ਅਤੇ ਸੱਚਾਈ ਤੇਰੇ ਨਾਲ ਰਹੇ।" 21 ਪਰ ਇੱਤਈ ਨੇ ਪਾਤਸ਼ਾਹ ਨੂੰ ਉੱਤਰ ਦਿੱਤਾ, "ਜਿਉਂਦੇ ਯਹੋਵਾਹ ਅਤੇ ਮੇਰੇ ਮਹਾਰਾਜ ਪਾਤਸ਼ਾਹ ਦੀ ਸਹੁੰ, ਮੈਂ ਤੇਰੇ ਸੰਗ ਰਹਾਂਗਾ। ਮੈਂ ਜ਼ਿੰਦਗੀ ਜਾਂ ਮੌਤ ਵਿੱਚ ਤੇਰੇ ਸੰਗ ਹੋਵਾਂਗਾ!" 22 ਦਾਊਦ ਨੇ ਇਤਈ ਨੂੰ ਆਖਿਆ, "ਚੱਲ ਫ਼ਿਰ ਇਥੋਂ ਪਾਰ ਲੰਘ।"ਤਾਂ ਇੱਤਈ ਗਿੱਤੀ ਅਤੇ ਉਸਦੇ ਸਾਰੇ ਲੋਕ ਅਤੇ ਸਭ ਬੱਚੇ ਨੀਗਰ ਜੋ ਉਸ ਨਾਲ ਸਨ, ਪਾਰ ਲੰਘ ਗਏ। 23 ਸਾਰੇ ਲੋਕ ਭੁੱਬਾਂ ਮਾਰ-ਮਾਰ ਰੋਏ। ਪਾਤਸ਼ਾਹ ਦਾਊਦ ਕਿਦਰੋਨ ਨਦੀ ਦੇ ਪਾਰ ਗਿਆ ਅਤੇ ਬਾਕੀ ਦੇ ਸਾਰੇ ਲੋਕ ਪਾਰ ਲੰਘਕੇ ਉਜਾੜ ਵੱਲ ਨੂੰ ਮੁੜ ਗਏ। 24 ਸਾਦੋਕ ਅਤੇ ਲੇਵੀ ਦੇ ਸਾਰੇ ਲੋਕ ਪਰਮੇਸ਼ੁਰ ਦੇ ਨੇਮ ਦਾ ਸੰਦੂਕ ਚੁੱਕੀ ਉਸਦੇ ਨਾਲ ਸਨ। ਉਨ੍ਹਾਂ ਨੇ ਪਰਮੇਸ਼ੁਰ ਦੇ ਪਵਿੱਤਰ ਸੰਦੂਕ ਨੂੰ ਹੇਠਾਂ ਰੱਖਿਆ ਅਤੇ ਅਬਯਾਬਾਰ ਨੇ ਤੱਦ ਤੀਕ ਪ੍ਰਾਰਥਨਾ ਕੀਤੀ ਜਦ ਤੱਕ ਸਾਰੇ ਲੋਕ ਯਰੂਸ਼ਲਮ ਤੋਂ ਨਾ ਗਏ। 25 ਤੱਦ ਪਾਤਸ਼ਾਹ ਦਾਊਦ ਨੇ ਸਾਦੋਕ ਨੂੰ ਆਖਿਆ, "ਪਰਮੇਸ਼ੁਰ ਦਾ ਪਵਿੱਤਰ ਸੰਦੂਕ ਸ਼ਹਿਰ ਨੂੰ ਮੋੜ ਲੈ ਜਾਵੋ। ਜੇਕਰ ਯਹੋਵਾਹ ਵੱਲੋਂ ਮੇਰੇ ਤੇ ਕਿਰਪਾ ਦਿ੍ਰਸ਼ਟੀ ਹੋਈ ਤਾਂ ਉਹ ਮੈਨੂੰ ਯਰੂਸ਼ਲਮ 9 ਚ ਮੋੜ ਲਿਆਵੇਗਾ ਅਤੇ ਉਸਦੇ ਅਤੇ ਮੰਦਰ ਦੇ ਦਰਸ਼ਨ ਮੈਨੂੰ ਮੁੜ ਕਰਾਵੇਗਾ। 26 ਪਰ ਜੇਕਰ ਯਹੋਵਾਹ ਨੇ ਕਿਹਾ ਕਿ ਉਹ ਮੇਰੇ ਤੇ ਪ੍ਰਸੰਨ ਨਹੀਂ ਹੈ ਤਾਂ ਉਹ ਜੋ ਚਾਹੇ ਮੇਰੇ ਨਾਲ ਸਲੂਕ ਕਰ ਸਕਦਾ ਹੈ।" 27 ਪਾਤਸ਼ਾਹ ਨੇ ਸਾਦੋਕ ਜਾਜਕ ਨੂੰ ਫ਼ੇਰ ਆਖਿਆ, "ਤੂੰ ਤਾਂ ਪੈਗੰਬਰ ਹੈਂ। ਤੂੰ ਸ਼ਾਂਤੀ ਨਾਲ ਸ਼ਹਿਰ ਵਾਪਿਸ ਮੁੜ। ਅਤੇ ਦੋਵੇਂ ਪੁੱਤਰ ਅਹੀਮਅਸ ਜੋ ਤੇਰਾ ਪੁੱਤਰ ਹੈ ਅਤੇ ਯੋਨਾਬਾਨ ਜੋ ਅਬਯਾਬਾਰ ਦਾ ਪੁੱਤਰ ਹੈ ਉਨ੍ਹਾਂ ਨੂੰ ਵੀ ਲੈ ਜਾ। 28 ਮੈਂ ਉਨ੍ਹਾਂ ਜਗ੍ਹਾਵਾਂ ਦੇ ਕਰੀਬ ਇੰਤਜ਼ਾਰ ਕਰਾਂਗਾ ਜਿੱਥੋਂ ਲੋਕ ਮਾਰੂਬਲ ਅੰਦਰ ਜਾਣ ਲਈ ਦਰਿਆ ਪਾਰ ਕਰਦੇ ਹਨ ਜਦ ਤੀਕ ਮੈਨੂੰ ਤੁਹਾਡੇ ਵੱਲੋਂ ਕੋਈ ਖਬਰ ਨਾ ਮਿਲ ਜਾਵੇ।" 29 ਸੋ ਸਾਦੋਕ ਅਤੇ ਅਬਯਾਬਾਰ ਪਰਮੇਸ਼ੁਰ ਦਾ ਪਵਿੱਤਰ ਸੰਦੂਕ ਯਰੂਸ਼ਲਮ ਵਿੱਚ ਮੋੜ ਲਿਆਏ ਅਤੇ ਉੱਥੇ ਹੀ ਰਹੇ। 30 ਦਾਊਦ ਜੈਤੂਨ ਦੇ ਪਹਾੜ ਤੇ ਚੜਿਆ। ਉਹ ਰੋ ਰਿਹਾ ਸੀ। ਉਸਨੇ ਸਿਰ ਢਕਿਆ ਹੋਇਆ ਸੀ ਅਤੇ ਪੈਰੋ ਨੰਗਾ ਸੀ। ਦਾਊਦ ਦੇ ਨਾਲ ਆਏ ਸਾਰੇ ਲੋਕਾਂ ਨੇ ਵੀ ਆਪਣੇ ਸਿਰ ਢਕ੍ਕ ਲੇ ਅਤੇ ਦਾਊਦ ਦੇ ਨਾਲ ਰੋਦੇ ਹੋਏ ਗਏ। 31 ਇੱਕ ਮਨੁੱਖ ਨੇ ਦਾਊਦ ਨੂੰ ਕਿਹਾ, "ਅਹੀਥੋਫ਼ਲ ਵੀ ਦੁਸ਼ਮਣਾਂ ਵਿੱਚ ਰਲਕੇ ਅਬਸ਼ਾਲੋਮ ਦੇ ਨਾਲ ਹੈ।" ਤੱਦ ਦਾਊਦ ਨੇ ਆਖਿਆ, "ਹੇ ਯਹੋਵਾਹ! ਮੈਂ ਤੇਰੇ ਅੱਗੇ ਬੇਨਤੀ ਕਰਦਾ ਹਾਂ ਕਿ ਅਹੀਥੋਫ਼ਲ ਦੀ ਸਲਾਹ ਨੂੰ ਮੂਰਖਤਾਈ ਨਾਲ ਉਲਟਾਅ ਦੇ।" 32 ਦਾਊਦ ਪਹਾੜ ਦੀ ਚੋਟੀ ਤੇ ਆਇਆ। ਇਹ ਉਹ ਜਗ੍ਹਾ ਸੀ ਜਿੱਥੇ ਉਹ ਅਕਸਰ ਯਹੋਵਾਹ ਦੀ ਉਪਾਸਨਾ ਕਰਨ ਲਈ ਆਉਂਦਾ ਸੀ। ਉਸ ਵਕਤ ਹੂਸ਼ਈ ਅਰਕੀ ਆਪਣੇ ਕੱਪੜੇ ਪਾੜੇ ਹੋਏ ਅਤੇ ਆਪਣੇ ਸਿਰ ਤੇ ਮਿੱਟੀ ਪਾਈ ਹੋਈ ਉਸ ਨੂੰ ਮਿਲਣ ਲਈ ਆਇਆ। 33 ਦਾਊਦ ਨੇ ਹੂਸ਼ਈ ਨੂੰ ਆਖਿਆ, "ਜੇਕਰ ਤੂੰ ਮੇਰੇ ਨਾਲ ਚੱਲੇਂਗਾ ਤਾਂ ਮੇਰੇ ਸਿਰ ਤੇ ਇੱਕ ਹੋਰ ਮਨੁੱਖ ਦਾ ਭਾਰ ਪਵੇਗਾ। 34 ਪਰ ਜੇ ਤੂੰ ਯਰੂਸ਼ਲਮ ਨੂੰ ਮੁੜ ਜਾਵੇਂ ਤਾਂ ਤੂੰ ਅਹੀਥੋਫ਼ਲ ਦੀ ਸਲਾਹ ਨੂੰ ਫ਼ਿਜ਼ੂਲ ਸਿਧ੍ਧ ਕਰ ਸਕਦਾ ਹੈਂ। ਜੇ ਤੂੰ ਜਾਕੇ ਅਬਸ਼ਾਲੋਮ ਨੂੰ ਆਖੇਁ, 9 ਹੇ ਪਾਤਸ਼ਾਹ! ਮੈਂ ਤੇਰਾ ਸੇਵਕ ਹਾਂ। ਪਹਿਲਾਂ ਮੈਂ ਤੇਰੇ, ਪਿਤਾ ਦੀ ਟਹਿਲ ਕੀਤੀ ਹੁਣ ਮੈਂ ਤੇਰੀ ਸੇਵਾ ਕਰਾਂਗਾ।9 35 ਸਾਦੋਕ ਅਤੇ ਅਬਯਾਬਾਰ ਜਾਜਕ ਤੇਰੇ ਨਾਲ ਹਨ। ਸੋ ਅਜਿਹਾ ਹੋਵੇ ਕਿ ਜੋ ਕੁਝ ਵੀ ਤੂੰ ਪਾਤਸ਼ਾਹ ਦੇ ਘਰ ਵਿੱਚ ਸੁਣੇ ਸੋ ਸਾਦੋਕ ਅਤੇ ਅਬਯਾਬਾਰ ਜਾਜਕਾਂ ਨੂੰ ਦੱਸ ਦੇਵੀਂ। 36 ਉਨ੍ਹਾਂ ਦੇ ਨਾਲ ਉਨ੍ਹਾਂ ਦੇ ਦੋ ਪੁੱਤਰ ਅਹੀਮਅਸ ਸਾਦੋਕ ਦਾ ਅਤੇ ਯੋਨਾਬਾਨ ਅਬਯਾਬਾਰ ਦਾ ਵੀ ਹਨ। ਫ਼ਿਰ ਜੋ ਕੁਝ ਵੀ ਤੁਸੀਂ ਸੁਣੋ ਸੋ ਉਨ੍ਹਾਂ ਦੇ ਰਾਹੀਂ ਮੈਨੂੰ ਅਖਵਾ ਭੇਜਣਾ।" 37 ਇਉਂ ਹੂਸ਼ਈ ਦਾਊਦ ਦਾ ਦੋਸਤ ਸ਼ਹਿਰ ਨੂੰ ਆਇਆ ਅਤੇ ਅਬਸ਼ਾਲੋਮ ਵੀ ਯਰੂਸ਼ਲਮ ਵਿੱਚ ਆਇਆ।
Total 24 ਅਧਿਆਇ, Selected ਅਧਿਆਇ 15 / 24
Common Bible Languages
West Indian Languages
×

Alert

×

punjabi Letters Keypad References