ਪੰਜਾਬੀ ਬਾਈਬਲ

ਬਾਈਬਲ ਸੋਸਾਇਟੀ ਆਫ਼ ਇੰਡੀਆ (BSI)
1. ਯਹੋਵਾਹ ਦਾ ਬਚਨ ਮੇਰੇ ਕੋਲ ਆਇਆ ਕਿ
2. ਹੇ ਆਦਮੀ ਦੇ ਪੁੱਤ੍ਰ, ਦੋ ਤੀਵੀਆਂ ਇੱਕ ਮਾਂ ਦੀਆਂ ਧੀਆਂ ਸਨ
3. ਉਨ੍ਹਾਂ ਨੇ ਮਿਸਰ ਵਿੱਚ ਜ਼ਨਾਕਾਰੀ ਕੀਤੀ। ਓਹ ਆਪਣੀ ਜੁਆਨੀ ਵਿੱਚ ਵਿਭਚਾਰਨਾਂ ਬਣੀਆਂ। ਉੱਥੇ ਉਨ੍ਹਾਂ ਦੀਆਂ ਛਾਤੀਆਂ ਪੁੱਟੀਆਂ ਗਈਆਂ ਅਤੇ ਉੱਥੇ ਹੀ ਉਨ੍ਹਾਂ ਨੇ ਕੁਆਰਪੁਣੇ ਦੀਆਂ ਦੁੱਧੀਆਂ ਖਿੱਚੀਆਂ ਗਈਆਂ
4. ਉਨ੍ਹਾਂ ਵਿੱਚੋਂ ਵੱਡੀ ਦਾ ਨਾਉਂ ਆਹਾਲਾਹ ਅਤੇ ਉਹ ਦੀ ਭੈਣ ਦਾ ਨਾਉਂ ਆਹਾਲੀਬਾਹ ਸੀ ਅਤੇ ਓਹ ਮੇਰੀਆਂ ਹੋ ਗਈਆਂ ਅਤੇ ਉਨ੍ਹਾਂ ਨੇ ਧੀਆਂ ਪੁੱਤ੍ਰ ਜੰਮੇ ਅਤੇ ਉਨ੍ਹਾਂ ਦੇ ਨਾਉਂ ਆਹਾਲਾਹ ਸਾਮਰਿਯਾ ਅਤੇ ਆਹਾਲੀਬਾਹ ਯਰੂਸ਼ਲਮ ਹੈ
5. ਆਹਾਲਾਹ ਜਦੋਂ ਕਿ ਮੇਰੀ ਸੀ ਵਿਭਚਾਰ ਕਰਨ ਲੱਗੀ ਅਤੇ ਉਹ ਆਪਣੇ ਗੁਆਂਢੀ ਯਾਰਾ ਅਰਥਾਤ ਅੱਸ਼ੂਰੀਆਂ ਤੇ ਮੋਹਤ ਹੋ ਗਈ
6. ਓਹ ਸੂਬੇਦਾਰ ਤੇ ਸ਼ਰੀਫ ਅਤੇ ਸਾਰੇ ਦੇ ਸਾਰੇ ਚੁਣਵੇਂ ਸੁਨੱਖੇ ਗਭਰੂ ਸਨ, ਅਸਵਾਰ ਜੋ ਘੋੜਿਆਂ ਤੇ ਅਸਵਾਰ ਹੁੰਦੇ ਅਤੇ ਬੈਂਗਣੀ ਕੱਪੜੇ ਪਹਿਨਦੇ ਸਨ
7. ਅਤੇ ਉਸ ਨੇ ਉਨ੍ਹਾਂ ਸਾਰਿਆਂ ਦੇ ਨਾਲ ਜਿਹੜੇ ਅੱਸ਼ੂਰੀਆਂ ਦੇ ਚੁਣਵੇਂ ਜੁਆਨ ਸਨ ਜ਼ਨਾਕਾਰੀ ਕੀਤੀ ਅਤੇ ਜਿਨ੍ਹਾਂ ਉੱਤੇ ਉਹ ਮੋਹਤ ਸੀ ਉਨ੍ਹਾਂ ਦੀਆਂ ਮੂਰਤੀਆਂ ਦੇ ਨਾਲ ਉਹ ਭ੍ਰਿਸ਼ਟ ਹੋਈ
8. ਉਸ ਨੇ ਜੋ ਵਿਭਚਾਰ ਮਿਸਰ ਵਿੱਚ ਕੀਤਾ ਸੀ, ਉਹ ਨੂੰ ਨਾ ਛੱਡਿਆ ਕਿਉਂ ਜੋ ਓਹ ਉਸ ਦੀ ਜੁਆਨੀ ਸਮੇਂ ਉਸ ਨਾਲ ਲੇਟੇ ਅਤੇ ਉਨ੍ਹਾਂ ਨੇ ਉਹ ਦੇ ਕੁਆਰਪੁਣੇ ਦੀਆਂ ਦੁੱਧੀਆਂ ਨੂੰ ਖਿੱਚਿਆ ਅਤੇ ਆਪਣਾ ਵਿਭਚਾਰ ਉਹ ਦੇ ਉੱਤੇ ਪਾ ਦਿੱਤਾ
9. ਏਸ ਲਈ ਮੈਂ ਉਹ ਨੂੰ ਉਸ ਦੇ ਯਾਰਾਂ ਦੇ ਹੱਥ ਵਿੱਚ ਅਰਥਾਤ ਅੱਸ਼ੂਰੀਆਂ ਦੇ ਹੱਥ ਵਿੱਚ ਸੌਂਪ ਦਿੱਤਾ ਜਿਨ੍ਹਾਂ ਉੱਤੇ ਉਹ ਮੋਹਤ ਸੀ
10. ਉਨ੍ਹਾਂ ਨੇ ਉਹ ਨੂੰ ਬੇ-ਪੜਦਾ ਕੀਤਾ ਅਤੇ ਉਸ ਦੇ ਧੀਆਂ ਪੁੱਤ੍ਰਾਂ ਨੂੰ ਖੋਹ ਲਿਆ ਅਤੇ ਉਨ੍ਹਾਂ ਉਹ ਨੂੰ ਤਲਵਾਰ ਨਾਲ ਕੱਢ ਦਿੱਤਾ, ਸੋ ਉਹ ਸਾਰੀਆਂ ਤੀਵੀਆਂ ਵਿੱਚ ਉੱਘੀ ਹੋ ਗਈ ਕਿਉਂ ਜੋ ਉਨ੍ਹਾਂ ਉਹ ਦੇ ਉੱਤੇ ਦੰਡ ਲਾਇਆ
11. ਉਸ ਦੀ ਭੈਣ ਆਹਾਲੀਬਾਹ ਨੇ ਇਹ ਵੇਖਿਆ, ਪਰ ਉਹ ਇਸ਼ਕ ਵਿੱਚ ਅਤੇ ਵਿਭਚਾਰ ਵਿੱਚ ਉਸ ਆਪਣੀ ਭੈਣ ਤੋਂ ਵੀ ਭੈੜੀ ਨਿੱਕਲੀ
12. ਉਹ ਅੱਸ਼ੂਰੀਆਂ ਤੇ ਮੋਹਤ ਹੋਈ ਜਿਹੜੇ ਸੂਬੇਦਾਰ ਅਤੇ ਸ਼ਰੀਫ ਗੁਆਂਢੀ ਸਨ ਜਿਹੜੇ ਸੁੰਦਰ ਕੱਪੜੇ ਪਹਿਨਦੇ ਅਤੇ ਘੋੜਿਆਂ ਤੇ ਅਸਵਾਰ ਹੁੰਦੇ ਅਤੇ ਸਾਰਿਆਂ ਦੇ ਸਾਰੇ ਚੁਣਵੇਂ ਗਭਰੂ ਸਨ
13. ਅਤੇ ਮੈਂ ਵੇਖਿਆ ਕਿ ਉਹ ਵੀ ਭ੍ਰਿਸ਼ਟ ਹੋ ਗਈ, ਉਨ੍ਹਾਂ ਦੋਵਾਂ ਦਾ ਇੱਕੋ ਹੀ ਮਾਰਗ ਸੀ
14. ਅਤੇ ਉਹ ਵਿਭਚਾਰ ਵਿੱਚ ਵੱਧ ਗਈ, ਨਾਲੇ ਉਹ ਨੇ ਕੰਧ ਉੱਤੇ ਮਨੁੱਖਾਂ ਦੀਆਂ ਮੂਰਤਾਂ ਅਰਥਾਤ ਕਸਦੀਆਂ ਦੀਆਂ ਮੂਰਤਾਂ ਵੇਖੀਆਂ ਜਿਹੜੀਆਂ ਸ਼ਿੰਗਰਫ ਨਾਲ ਖਿੱਚਿਆਂ ਹੋਈਆਂ ਸਨ
15. ਜਿਨ੍ਹਾਂ ਨੇ ਪਟਕਿਆਂ ਨਾਲ ਕਮਰਾਂ ਬੰਨ੍ਹੀਆਂ ਸਨ ਅਤੇ ਸਿਰਾਂ ਉੱਤੇ ਰੰਗਦਾਰ ਲੜਾਂ ਵਾਲੀਆਂ ਪੱਗਾਂ ਸਨ ਅਤੇ ਸਾਰੇ ਦੇ ਸਾਰੇ ਵੇਖਣ ਵਿੱਚ ਬਾਬਲੀਆਂ ਦੇ ਕਪਤਾਨਾਂ ਵਾਂਗਰ ਸਨ ਜਿਨ੍ਹਾਂ ਦੀ ਜੰਮਣ ਭੂਮੀ ਕਸਦੀਮ ਹੈ
16. ਤਾਂ ਵੇਖਦਿਆਂ ਹੀ ਉਹ ਉਨ੍ਹਾਂ ਉੱਤੇ ਮੋਹਤ ਹੋ ਗਈ ਅਤੇ ਉਨ੍ਹਾਂ ਦੇ ਕੋਲ ਕਸਦੀਮ ਵਿੱਚ ਦੂਤ ਘੱਲੇ
17. ਸੋ ਬਾਬਲੀਏ ਉਹ ਦੇ ਕੋਲ ਆਏ ਅਤੇ ਭੋਗ ਦੀ ਸੇਜ ਤੇ ਲੇਟੇ ਅਤੇ ਉਨ੍ਹਾਂ ਨੇ ਜ਼ਨਾਹ ਨਾਲ ਉਹ ਨੂੰ ਭਰਿਸ਼ਟ ਕੀਤਾ ਅਤੇ ਉਹ ਉਨ੍ਹਾਂ ਤੋਂ ਭਿੱਟ ਗਈ ਤਾਂ ਉਹ ਦੀ ਜਾਨ ਨੇ ਉਨ੍ਹਾਂ ਤੋਂ ਸੂਗ ਕੀਤੀ
18. ਜਾਂ ਉਹ ਦੀ ਜ਼ਨਾਕਾਰੀ ਖੁਲ੍ਹ ਗਈ ਅਤੇ ਉਹ ਦਾ ਨੰਗੇਜ ਖੁਲ੍ਹ ਗਿਆ ਤਾਂ ਮੇਰੀ ਜਾਨ ਨੇ ਉਸ ਤੋਂ ਸੂਗ ਕੀਤੀ ਜਿਦਾਂ ਉਸ ਦੀ ਭੈਣ ਤੋਂ ਮੇਰੀ ਜਾਨ ਨੇ ਸੂਗ ਕੀਤੀ ਸੀ
19. ਤਾਂ ਵੀ ਉਸ ਨੇ ਆਪਣੀ ਜ਼ਨਾਕਾਰੀ ਨੂੰ ਵਧਾਇਆ, ਆਪਣੀ ਜੁਆਨੀ ਦੇ ਦਿਨਾਂ ਨੂੰ ਚੇਤੇ ਕਰ ਕੇ, ਜਿਵੇਂ ਉਸ ਨੇ ਮਿਸਰ ਦੇਸ ਵਿੱਚ ਵਿਭਚਾਰ ਕੀਤਾ ਸੀ
20. ਉਹ ਫੇਰ ਆਪਣੇ ਯਾਰਾਂ ਉੱਤੇ ਮੋਹਤ ਹੋਣ ਲੱਗੀ ਜਿਨ੍ਹਾਂ ਦਾ ਨਫ਼ਸ ਖੋਤਿਆਂ ਦਾ ਅਤੇ ਜਿਨ੍ਹਾਂ ਦਾ ਵਰ੍ਹਾਓ ਘੋੜਿਆਂ ਦਾ ਵਰ੍ਹਾਓ ਹੈ
21. ਏਦਾਂ ਤੂੰ ਆਪਣੀ ਜੁਆਨੀ ਦੇ ਲੁੱਚਪੁਣੇ ਨੂੰ ਜਦੋਂ ਕਿ ਮਿਸਰੀ ਤੇਰੀਆਂ ਜੁਆਨ ਦੁੱਧੀਆਂ ਨੂੰ ਖਿੱਚਦੇ ਅਤੇ ਤੇਰੀਆਂ ਛਾਤੀਆਂ ਨੂੰ ਮਲਦੇ ਸਨ ਫੇਰ ਲੋਚਣ ਲੱਗੀ।।
22. ਏਸ ਲਈ ਹੇ ਆਹਾਲੀਬਾਹ, ਪ੍ਰਭੁ ਯਹੋਵਾਹ ਐਉਂ ਫ਼ਰਮਾਉਂਦਾ ਹੈ, - ਵੇਖ, ਮੈਂ ਤੇਰੇ ਉਨ੍ਹਾਂ ਯਾਰਾਂ ਨੂੰ ਜਿਨ੍ਹਾਂ ਤੋਂ ਤੇਰੀ ਜਾਨ ਤੰਗ ਆ ਗਈ ਹੈ ਤੇਰੇ ਵਿਰੁੱਧ ਉਠਾਵਾਂਗਾ ਅਤੇ ਉਨ੍ਹਾਂ ਨੂੰ ਤੇਰੇ ਵਿਰੁੱਧ ਚੁਫੇਰਿਓਂ ਲੈ ਆਵਾਂਗਾ
23. ਬਾਬਲੀਆਂ ਅਤੇ ਸਾਰੇ ਕਸਦੀਆਂ ਨੂੰ ਫਿਕੋਦ ਅਤੇ ਸ਼ੋਆ ਅਤੇ ਕੋਅ ਅਤੇ ਉਨ੍ਹਾਂ ਦੇ ਨਾਲ ਸਾਰੇ ਅੱਸ਼ੂਰੀਆਂ ਨੂੰ, ਸਾਰੇ ਦੇ ਸਾਰੇ ਚੁਣਵੇਂ ਸੁੰਦਰ ਗਭਰੂਆਂ ਨੂੰ, ਸੂਬੇਦਾਰਾਂ ਅਤੇ ਸ਼ਰੀਫਾਂ ਨੂੰ ਅਤੇ ਸਾਰੇ ਕਪਤਾਨਾਂ ਨੂੰ ਅਤੇ ਉੱਘੇ ਲੋਕਾਂ ਨੂੰ ਜੋ ਸਾਰੇ ਦੇ ਸਾਰੇ ਘੋੜਿਆਂ ਤੇ ਅਸਵਾਰ ਹੁੰਦੇ ਹਨ
24. ਅਤੇ ਓਹ ਜੰਗੀ ਸ਼ਸਤ੍ਰਾਂ ਅਤੇ ਰਥਾਂ ਅਤੇ ਛਕੜਿਆਂ ਅਤੇ ਲੋਕਾਂ ਦੀ ਸਭਾ ਨਾਲ ਤੇਰੇ ਉੱਤੇ ਚੜ੍ਹਾਈ ਕਰਨਗੇ ਅਤੇ ਢਾਲ ਤੇ ਸੀਨਾ ਬੰਦ ਅਤੇ ਲੋਹੇ ਦਾ ਟੋਪ ਪਾਕੇ ਚੁਫੇਰਿਓਂ ਤੈਨੂੰ ਘੇਰ ਲੈਣਗੇ। ਮੈਂ ਨਿਆਉਂ ਉਨ੍ਹਾਂ ਨੂੰ ਸੌਂਪਾਂਗਾ ਅਤੇ ਓਹ ਆਪਣੇ ਨਿਆਉਂ ਅਨੁਸਾਰ ਤੇਰਾ ਨਿਆਉਂ ਕਰਨਗੇ
25. ਅਤੇ ਮੈਂ ਆਪਣੀ ਅਣਖ ਨੂੰ ਤੇਰੇ ਵਿਰੁੱਧ ਦਿਆਂਗਾ ਅਤੇ ਉਹ ਕ੍ਰੋਧਵਾਨ ਹੋਕੇ ਤੇਰੇ ਨਾਲ ਵਰਤਣਗੇ ਅਤੇ ਤੇਰਾ ਨੱਕ ਅਤੇ ਤੇਰਾ ਕੰਨ ਵੱਢ ਸੁੱਟਣਗੇ, ਅਤੇ ਤੇਰੇ ਰਹਿੰਦੇ ਲੋਕੀ ਤਲਵਾਰ ਨਾਲ ਵੱਢੇ ਜਾਣਗੇ। ਓਹ ਤੇਰੇ ਪੁੱਤ੍ਰਾਂ ਧੀਆਂ ਨੂੰ ਲੈ ਜਾਣਗੇ ਅਤੇ ਤੇਰੇ ਰਹਿੰਦਿਆਂ ਨੂੰ ਅੱਗ ਭਖ ਲਵੇਗੀ
26. ਓਹ ਤੇਰੇ ਲੀੜੇ ਲਾਹ ਲੈਣਗੇ ਅਤੇ ਤੇਰੇ ਸੁੰਦਰ ਗਹਿਣੇ ਲੁੱਟ ਲੈ ਜਾਣਗੇ
27. ਸੋ ਮੈਂ ਤੇਰੇ ਲੁੱਚਪੁਣੇ ਅਤੇ ਤੇਰੀ ਜ਼ਨਾਕਾਰੀ ਨੂੰ ਜੋ ਤੂੰ ਮਿਸਰ ਵਿੱਚੋਂ ਲਿਆਈ, ਮੁਕਾ ਦਿਆਂਗਾ ਤਾਂ ਜੋ ਤੂੰ ਮੁੜ ਕੇ ਉਨ੍ਹਾਂ ਵੱਲ ਆਪਣੀ ਅੱਖ ਨਾ ਚੁੱਕੇਂਗੀ, ਨਾ ਫੇਰ ਮਿਸਰ ਨੂੰ ਚੇਤੇ ਕਰੇਂਗੀ
28. ਕਿਉਂ ਜੋ ਪ੍ਰਭੁ ਯਹੋਵਾਹ ਐਉਂ ਫ਼ਰਮਾਉਂਦਾ ਹੈ, -ਵੇਖ, ਮੈਂ ਤੈਨੂੰ ਉਨ੍ਹਾਂ ਦੇ ਹੱਥ ਵਿੱਚ ਜਿਨ੍ਹਾਂ ਤੋਂ ਤੈਨੂੰ ਘਿਰਣਾ ਹੈ, ਹਾਂ, ਉਨ੍ਹਾਂ ਦੇ ਹੀ ਹੱਥਾਂ ਵਿੱਚ ਜਿਨ੍ਹਾਂ ਤੋਂ ਤੇਰੀ ਜਾਨ ਨੇ ਸੂਗ ਕੀਤੀ ਦਿਆਂਗਾ
29. ਅਤੇ ਓਹ ਤੇਰੇ ਨਾਲ ਘਿਰਣਾ ਦਾ ਵਰਤਾਰਾ ਕਰਨਗੇ ਅਤੇ ਤੇਰੀ ਸਾਰੀ ਮਿਹਨਤ ਜੋ ਤੂੰ ਇਕੱਠੀ ਕੀਤੀ ਹੈ, ਲੈ ਜਾਣਗੇ ਅਤੇ ਤੈਨੂੰ ਨੰਗਾ ਧੜੰਗਾ ਛੱਡ ਜਾਣਗੇ ਇੱਥੋਂ ਤੀਕੁਰ ਕਿ ਤੇਰੀ ਜ਼ਨਾਕਾਰੀ ਦਾ ਨੰਗੇਜ ਖੁਲ਼੍ਹ ਜਾਵੇਗਾ ਅਤੇ ਤੇਰਾ ਲੁੱਚਪੁਣਾ ਤੇ ਤੇਰੀ ਵਿਭਚਾਰੀ ਵੀ
30. ਏਹ ਸਾਰੀਆਂ ਗੱਲਾਂ ਤੇਰੇ ਨਾਲ ਏਸ ਲਈ ਹੋਣਗੀਆਂ ਕਿ ਤੂੰ ਵਿਭਚਾਰ ਲਈ ਦੂਜੀਆਂ ਕੌਮਾਂ ਦੇ ਮਗਰ ਪਈ ਅਤੇ ਉਨ੍ਹਾਂ ਦੀਆਂ ਮੂਰਤਾਂ ਨਾਲ ਆਪਣੇ ਆਪ ਨੂੰ ਭ੍ਰਿਸ਼ਟ ਕੀਤਾ
31. ਤੂੰ ਆਪਣੀ ਭੈਣ ਦੇ ਰਾਹ ਤੇ ਤੁਰੀ, ਏਸ ਲਈ ਮੈਂ ਉਹ ਦਾ ਕਟੋਰਾ ਤੇਰੇ ਹੱਥ ਵਿੱਚ ਦੇਵਾਂਗਾ
32. ਪ੍ਰਭੁ ਯਹੋਵਾਹ ਐਉਂ ਫ਼ਰਮਾਉਂਦਾ ਹੈ, - ਤੂੰ ਆਪਣੀ ਭੈਣ ਦੇ ਕਟੋਰੇ ਵਿੱਚੋਂ ਜੋ ਡੂੰਘਾ ਅਤੇ ਚੌੜਾ ਹੈ ਪੀਵੇਂਗੀ, ਲੋਕੀ ਤੈਨੂੰ ਹੱਸਣਗੇ ਅਤੇ ਤੈਨੂੰ ਠੱਠੇ ਕਰਨਗੇ, ਕਿਉਂ ਜੋ ਉਸ ਵਿੱਚ ਬਹੁਤੀ ਸਮਾਈ ਹੈ।
33. ਤੂੰ ਮਸਤੀ ਤੇ ਸੋਗ ਨਾਲ ਭਰ ਜਾਵੇਂਗੀ, ਅਸਚਰਜਤਾ ਅਤੇ ਉਜਾੜ ਦਾ ਕਟੋਰਾ, ਅਰਥਾਤ ਤੇਰੀ ਭੈਣ ਸਾਮਰਿਯਾ ਦਾ ਕਟੋਰਾ ਹੈ।
34. ਤੂੰ ਉਹ ਨੂੰ ਪੀਵੇਂਗੀ ਅਤੇ ਉਹ ਨੂੰ ਨਿਚੋੜੇਂਗੀ, ਅਤੇ ਉਹ ਦੀਆਂ ਠੀਕਰੀਆਂ ਵੀ ਚਬਾ ਜਾਵੇਂਗੀ, ਅਤੇ ਆਪਣੀਆਂ ਛਾਤੀਆਂ ਪੁਟੇਂਗੀ।। ਕਿਉਂ ਜੋ ਮੈਂ ਹੀ ਇਹ ਫ਼ਰਮਾਇਆ ਹੈ, ਪ੍ਰਭੁ ਯਹੋਵਾਹ ਦਾ ਵਾਕ ਹੈ
35. ਸੋ ਪ੍ਰਭੁ ਯਹੋਵਾਹ ਐਉਂ ਫ਼ਰਮਾਉਂਦਾ ਹੈ, - ਤੂੰ ਮੈਨੂੰ ਭੁੱਲ ਗਈ ਅਤੇ ਮੈਨੂੰ ਆਪਣੀ ਪਿੱਠ ਪਿੱਛੇ ਸੁੱਟ ਦਿੱਤਾ ਏਸ ਲਈ ਤੂੰ ਆਪਣੇ ਲੁੱਚਪੁਣੇ ਨੂੰ ਅਤੇ ਆਪਣੇ ਵਿਭਚਾਰ ਨੂੰ ਚੁੱਕ।।
36. ਫੇਰ ਯਹੋਵਾਹ ਨੇ ਮੈਨੂੰ ਫ਼ਰਮਾਇਆ, ਹੇ ਆਦਮੀ ਦੇ ਪੁੱਤ੍ਰ, ਕੀ ਤੂੰ ਆਹਾਲਾਹ ਅਤੇ ਆਹਾਲੀਬਾਹ ਦਾ ਨਿਆਉਂ ਕਰੇਂਗਾ? ਤੂੰ ਉਨ੍ਹਾਂ ਦੇ ਘਿਣਾਉਣੇ ਕੰਮ ਉਨ੍ਹਾਂ ਨੂੰ ਦੱਸ
37. ਕਿਉਂ ਜੋ ਉਨ੍ਹਾਂ ਨੇ ਜ਼ਨਾਹ ਕੀਤਾ ਅਤੇ ਉਨ੍ਹਾਂ ਦੇ ਹੱਥ ਲਹੂ ਭਰੇ ਹਨ। ਹਾਂ, ਉਨ੍ਹਾਂ ਨੇ ਆਪਣੀਆਂ ਮੂਰਤੀਆਂ ਨਾਲ ਜ਼ਨਾਹ ਕੀਤਾ ਅਤੇ ਆਪਣੇ ਪੁੱਤ੍ਰਾਂ ਨੂੰ ਜੋ ਮੇਰੇ ਤੋਂ ਜੰਮੇ ਅੱਗ ਵਿੱਚੋਂ ਲੰਘਾਇਆ ਕਿ ਮੂਰਤੀਆਂ ਲਈ ਓਹ ਖਾਣਾ ਹੋਣ!
38. ਏਸ ਤੋਂ ਬਿਨਾ ਉਨ੍ਹਾਂ ਨੇ ਮੇਰੇ ਨਾਲ ਇਹ ਕੀਤਾ ਕਿ ਉਸੇ ਦਿਨ ਉਨ੍ਹਾਂ ਨੇ ਮੇਰੇ ਪਵਿੱਤ੍ਰ ਅਸਥਾਨ ਨੂੰ ਭ੍ਰਿਸ਼ਟ ਕੀਤਾ ਅਤੇ ਮੇਰੇ ਸਬਤਾਂ ਨੂੰ ਪਲੀਤ ਕੀਤਾ
39. ਕਿਉਂ ਜੋ ਜਦ ਓਹ ਆਪਣੇ ਪੁੱਤ੍ਰਾਂ ਨੂੰ ਆਪਣੀਆਂ ਮੂਰਤੀਆਂ ਦੇ ਲਈ ਵੱਢ ਚੁੱਕੇ ਤਾਂ ਉਸੇ ਦਿਹਾੜੇ ਮੇਰੇ ਪਵਿੱਤ੍ਰ ਅਸਥਾਨ ਵਿੱਚ ਆ ਵੜੇ ਤਾਂ ਜੋ ਉਹ ਨੂੰ ਪਲੀਤ ਕਰਨ ਅਤੇ ਵੇਖ, ਉਨ੍ਹਾਂ ਨੇ ਮੇਰੇ ਭਵਨ ਵਿੱਚ ਅਜੇਹਾ ਕੰਮ ਕੀਤਾ!
40. ਸਗੋਂ ਓਹਨਾਂ ਨੇ ਦੂਰ ਤੋਂ ਮਨੁੱਖ ਸੱਦੇ ਜਿਨ੍ਹਾਂ ਦੇ ਕੋਲ ਦੂਤ ਘੱਲਿਆ ਅਤੇ ਵੇਖ, ਓਹ ਆਏ ਜਿਨ੍ਹਾਂ ਦੇ ਲਈ ਤੂੰ ਨ੍ਹਾਤੀ ਧੋਤੀ, ਅੱਖਾਂ ਵਿੱਚ ਕੱਜਲ ਪਾਇਆ ਅਤੇ ਗਹਿਣਿਆਂ ਨਾਲ ਆਪਣੇ ਆਪ ਨੂੰ ਸ਼ੰਗਾਰਿਆ
41. ਅਤੇ ਤੂੰ ਸਜੇ ਹੋਏ ਪਲੰਘ ਤੇ ਬੈਠੀ ਅਤੇ ਉਹ ਦੇ ਅੱਗੇ ਮੇਜ਼ ਤਿਆਰ ਕੀਤੀ ਅਤੇ ਉਸ ਉੱਤੇ ਤੂੰ ਮੇਰਾ ਧੂਪ ਅਤੇ ਤੇਲ ਰੱਖਿਆ
42. ਅਤੇ ਇੱਕ ਗਾਫਲਾਂ ਦੀ ਭੀੜ ਦੀ ਅਵਾਜ਼ ਉਹ ਦੇ ਨਾਲ ਸੀ ਅਤੇ ਆਮ ਮਨੁੱਖਾਂ ਤੋਂ ਬਿਨਾਂ ਜੰਗਲ ਵਿੱਚੋਂ ਸ਼ਰਾਬੀ ਆਦਮੀਆਂ ਨੂੰ ਵੀ ਲਿਆਏ ਅਤੇ ਉਨ੍ਹਾਂ ਨੇ ਓਹਨਾਂ ਦੇ ਹੱਥਾਂ ਵਿੱਚ ਕੜੇ ਅਤੇ ਸਿਰਾਂ ਉੱਤੇ ਸੁੰਦਰ ਤਾਜ ਪਹਿਨਾਏ
43. ਤਦ ਮੈਂ ਉਹ ਦੇ ਵਿਖੇ ਜੋ ਜ਼ਨਾਹ ਕਰਦਿਆਂ ਕਰਦਿਆਂ ਬੁੱਢੀ ਹੋ ਗਈ ਸੀ ਆਖਿਆ, ਹੁਣ ਏਹ ਲੋਕੀ ਉਹ ਦੇ ਨਾਲ ਜ਼ਨਾਹ ਕਰਨਗੇ ਤੇ ਉਹ ਇਨ੍ਹਾਂ ਦੇ ਨਾਲ
44. ਓਹ ਉਹ ਦੇ ਕੋਲ ਇਦਾਂ ਗਏ ਜਿਦਾਂ ਕੋਈ ਆਦਮੀ ਕਿਸੇ ਵਿਭਚਾਰਨ ਤੀਵੀਂ ਕੋਲ ਜਾਂਦਾ ਹੈ। ਉਦਾਂ ਹੀ ਓਹ ਆਹਾਲਾਹ ਅਤੇ ਆਹਾਲੀਬਾਹ ਲੁੱਚੜ ਤੀਵੀਆਂ ਦੇ ਕੋਲ ਗਏ
45. ਪਰੰਤੂ ਧਰਮੀ ਮਨੁੱਖ ਓਹਨਾਂ ਦਾ ਨਿਆਓ ਕਰਨਗੇ ਜਿਹੜਾ ਜਨਾਕਾਰਾਂ ਅਤੇ ਲਹੂ ਵਹਾਉਣ ਵਾਲੀਆਂ ਤੀਵੀਆਂ ਲਈ ਦਿੱਤਾ ਜਾਂਦਾ ਹੈ ਕਿਉਂ ਜੋ ਓਹ ਜ਼ਨਾਹੀਆਂ ਹਨ ਅਤੇ ਉਨ੍ਹਾਂ ਦੇ ਹੱਥ ਲਹੂ ਨਾਲ ਭਰੇ ਹਨ
46. ਕਿਉਂ ਜੋ ਪ੍ਰਭੁ ਯਹੋਵਾਹ ਐਉਂ ਫ਼ਰਮਾਉਂਦਾ ਹੈ, - ਮੈਂ ਉਨ੍ਹਾਂ ਉੱਤੇ ਇੱਕ ਦਲ ਚੜ੍ਹਾ ਲਿਆਵਾਂਗਾ ਅਤੇ ਉਨ੍ਹਾਂ ਨੂੰ ਹੌਲ ਅਤੇ ਲੁੱਟ ਜਰੂਰ ਬਣਾਵਾਂਗਾ
47. ਅਤੇ ਉਹ ਦਲ ਉਨ੍ਹਾਂ ਨੂੰ ਪੱਥਰਾਂ ਨਾਲ ਮਾਰ ਦੇਵੇਗਾ ਅਤੇ ਆਪਣੀਆਂ ਤਲਵਾਰਾਂ ਨਾਲ ਉਨ੍ਹਾਂ ਨੂੰ ਵੱਢੇਗਾ, ਉਨ੍ਹਾਂ ਦੇ ਪੁੱਤ੍ਰਾਂ ਧੀਆਂ ਨੂੰ ਮਾਰ ਦੇਵੇਗਾ ਅਤੇ ਉਨ੍ਹਾਂ ਦੇ ਘਰਾਂ ਨੂੰ ਅੱਗ ਨਾਲ ਫੂਕ ਸੁੱਟੇਗਾ
48. ਏਦਾਂ ਮੈਂ ਦੇਸ ਵਿੱਚੋਂ ਲੁੱਚਪੁਣੇ ਨੂੰ ਮੁਕਾਵਾਂਗਾ ਤਾਂ ਜੋ ਸਾਰੀਆਂ ਤੀਵੀਆਂ ਸਿੱਖਿਆ ਪਰਾਪਤ ਕਰਨ ਅਤੇ ਤੁਹਾਡੇ ਵਾਂਗਰ ਲੁੱਚਪੁਣਾ ਨਾ ਕਰਨ
49. ਅਤੇ ਓਹ ਤੁਹਾਡੇ ਲੁੱਚਪੁਣੇ ਦਾ ਬਦਲਾ ਤੁਹਾਨੂੰ ਦੇਣਗੇ ਅਤੇ ਤੁਸੀਂ ਆਪਣੀਆਂ ਮੂਰਤੀਆਂ ਦੇ ਪਾਪਾਂ ਦਾ ਦੰਡ ਉਠਾਓਗੀਆਂ ਤਾਂ ਜੋ ਤੁਸੀਂ ਜਾਣੋ ਕਿ ਪ੍ਰਭੁ ਯਹੋਵਾਹ ਮੈਂ ਹੀ ਹਾਂ!।।
Total 48 ਅਧਿਆਇ, Selected ਅਧਿਆਇ 23 / 48
1 ਯਹੋਵਾਹ ਦਾ ਬਚਨ ਮੇਰੇ ਕੋਲ ਆਇਆ ਕਿ 2 ਹੇ ਆਦਮੀ ਦੇ ਪੁੱਤ੍ਰ, ਦੋ ਤੀਵੀਆਂ ਇੱਕ ਮਾਂ ਦੀਆਂ ਧੀਆਂ ਸਨ 3 ਉਨ੍ਹਾਂ ਨੇ ਮਿਸਰ ਵਿੱਚ ਜ਼ਨਾਕਾਰੀ ਕੀਤੀ। ਓਹ ਆਪਣੀ ਜੁਆਨੀ ਵਿੱਚ ਵਿਭਚਾਰਨਾਂ ਬਣੀਆਂ। ਉੱਥੇ ਉਨ੍ਹਾਂ ਦੀਆਂ ਛਾਤੀਆਂ ਪੁੱਟੀਆਂ ਗਈਆਂ ਅਤੇ ਉੱਥੇ ਹੀ ਉਨ੍ਹਾਂ ਨੇ ਕੁਆਰਪੁਣੇ ਦੀਆਂ ਦੁੱਧੀਆਂ ਖਿੱਚੀਆਂ ਗਈਆਂ 4 ਉਨ੍ਹਾਂ ਵਿੱਚੋਂ ਵੱਡੀ ਦਾ ਨਾਉਂ ਆਹਾਲਾਹ ਅਤੇ ਉਹ ਦੀ ਭੈਣ ਦਾ ਨਾਉਂ ਆਹਾਲੀਬਾਹ ਸੀ ਅਤੇ ਓਹ ਮੇਰੀਆਂ ਹੋ ਗਈਆਂ ਅਤੇ ਉਨ੍ਹਾਂ ਨੇ ਧੀਆਂ ਪੁੱਤ੍ਰ ਜੰਮੇ ਅਤੇ ਉਨ੍ਹਾਂ ਦੇ ਨਾਉਂ ਆਹਾਲਾਹ ਸਾਮਰਿਯਾ ਅਤੇ ਆਹਾਲੀਬਾਹ ਯਰੂਸ਼ਲਮ ਹੈ 5 ਆਹਾਲਾਹ ਜਦੋਂ ਕਿ ਮੇਰੀ ਸੀ ਵਿਭਚਾਰ ਕਰਨ ਲੱਗੀ ਅਤੇ ਉਹ ਆਪਣੇ ਗੁਆਂਢੀ ਯਾਰਾ ਅਰਥਾਤ ਅੱਸ਼ੂਰੀਆਂ ਤੇ ਮੋਹਤ ਹੋ ਗਈ 6 ਓਹ ਸੂਬੇਦਾਰ ਤੇ ਸ਼ਰੀਫ ਅਤੇ ਸਾਰੇ ਦੇ ਸਾਰੇ ਚੁਣਵੇਂ ਸੁਨੱਖੇ ਗਭਰੂ ਸਨ, ਅਸਵਾਰ ਜੋ ਘੋੜਿਆਂ ਤੇ ਅਸਵਾਰ ਹੁੰਦੇ ਅਤੇ ਬੈਂਗਣੀ ਕੱਪੜੇ ਪਹਿਨਦੇ ਸਨ 7 ਅਤੇ ਉਸ ਨੇ ਉਨ੍ਹਾਂ ਸਾਰਿਆਂ ਦੇ ਨਾਲ ਜਿਹੜੇ ਅੱਸ਼ੂਰੀਆਂ ਦੇ ਚੁਣਵੇਂ ਜੁਆਨ ਸਨ ਜ਼ਨਾਕਾਰੀ ਕੀਤੀ ਅਤੇ ਜਿਨ੍ਹਾਂ ਉੱਤੇ ਉਹ ਮੋਹਤ ਸੀ ਉਨ੍ਹਾਂ ਦੀਆਂ ਮੂਰਤੀਆਂ ਦੇ ਨਾਲ ਉਹ ਭ੍ਰਿਸ਼ਟ ਹੋਈ 8 ਉਸ ਨੇ ਜੋ ਵਿਭਚਾਰ ਮਿਸਰ ਵਿੱਚ ਕੀਤਾ ਸੀ, ਉਹ ਨੂੰ ਨਾ ਛੱਡਿਆ ਕਿਉਂ ਜੋ ਓਹ ਉਸ ਦੀ ਜੁਆਨੀ ਸਮੇਂ ਉਸ ਨਾਲ ਲੇਟੇ ਅਤੇ ਉਨ੍ਹਾਂ ਨੇ ਉਹ ਦੇ ਕੁਆਰਪੁਣੇ ਦੀਆਂ ਦੁੱਧੀਆਂ ਨੂੰ ਖਿੱਚਿਆ ਅਤੇ ਆਪਣਾ ਵਿਭਚਾਰ ਉਹ ਦੇ ਉੱਤੇ ਪਾ ਦਿੱਤਾ 9 ਏਸ ਲਈ ਮੈਂ ਉਹ ਨੂੰ ਉਸ ਦੇ ਯਾਰਾਂ ਦੇ ਹੱਥ ਵਿੱਚ ਅਰਥਾਤ ਅੱਸ਼ੂਰੀਆਂ ਦੇ ਹੱਥ ਵਿੱਚ ਸੌਂਪ ਦਿੱਤਾ ਜਿਨ੍ਹਾਂ ਉੱਤੇ ਉਹ ਮੋਹਤ ਸੀ 10 ਉਨ੍ਹਾਂ ਨੇ ਉਹ ਨੂੰ ਬੇ-ਪੜਦਾ ਕੀਤਾ ਅਤੇ ਉਸ ਦੇ ਧੀਆਂ ਪੁੱਤ੍ਰਾਂ ਨੂੰ ਖੋਹ ਲਿਆ ਅਤੇ ਉਨ੍ਹਾਂ ਉਹ ਨੂੰ ਤਲਵਾਰ ਨਾਲ ਕੱਢ ਦਿੱਤਾ, ਸੋ ਉਹ ਸਾਰੀਆਂ ਤੀਵੀਆਂ ਵਿੱਚ ਉੱਘੀ ਹੋ ਗਈ ਕਿਉਂ ਜੋ ਉਨ੍ਹਾਂ ਉਹ ਦੇ ਉੱਤੇ ਦੰਡ ਲਾਇਆ 11 ਉਸ ਦੀ ਭੈਣ ਆਹਾਲੀਬਾਹ ਨੇ ਇਹ ਵੇਖਿਆ, ਪਰ ਉਹ ਇਸ਼ਕ ਵਿੱਚ ਅਤੇ ਵਿਭਚਾਰ ਵਿੱਚ ਉਸ ਆਪਣੀ ਭੈਣ ਤੋਂ ਵੀ ਭੈੜੀ ਨਿੱਕਲੀ 12 ਉਹ ਅੱਸ਼ੂਰੀਆਂ ਤੇ ਮੋਹਤ ਹੋਈ ਜਿਹੜੇ ਸੂਬੇਦਾਰ ਅਤੇ ਸ਼ਰੀਫ ਗੁਆਂਢੀ ਸਨ ਜਿਹੜੇ ਸੁੰਦਰ ਕੱਪੜੇ ਪਹਿਨਦੇ ਅਤੇ ਘੋੜਿਆਂ ਤੇ ਅਸਵਾਰ ਹੁੰਦੇ ਅਤੇ ਸਾਰਿਆਂ ਦੇ ਸਾਰੇ ਚੁਣਵੇਂ ਗਭਰੂ ਸਨ 13 ਅਤੇ ਮੈਂ ਵੇਖਿਆ ਕਿ ਉਹ ਵੀ ਭ੍ਰਿਸ਼ਟ ਹੋ ਗਈ, ਉਨ੍ਹਾਂ ਦੋਵਾਂ ਦਾ ਇੱਕੋ ਹੀ ਮਾਰਗ ਸੀ 14 ਅਤੇ ਉਹ ਵਿਭਚਾਰ ਵਿੱਚ ਵੱਧ ਗਈ, ਨਾਲੇ ਉਹ ਨੇ ਕੰਧ ਉੱਤੇ ਮਨੁੱਖਾਂ ਦੀਆਂ ਮੂਰਤਾਂ ਅਰਥਾਤ ਕਸਦੀਆਂ ਦੀਆਂ ਮੂਰਤਾਂ ਵੇਖੀਆਂ ਜਿਹੜੀਆਂ ਸ਼ਿੰਗਰਫ ਨਾਲ ਖਿੱਚਿਆਂ ਹੋਈਆਂ ਸਨ 15 ਜਿਨ੍ਹਾਂ ਨੇ ਪਟਕਿਆਂ ਨਾਲ ਕਮਰਾਂ ਬੰਨ੍ਹੀਆਂ ਸਨ ਅਤੇ ਸਿਰਾਂ ਉੱਤੇ ਰੰਗਦਾਰ ਲੜਾਂ ਵਾਲੀਆਂ ਪੱਗਾਂ ਸਨ ਅਤੇ ਸਾਰੇ ਦੇ ਸਾਰੇ ਵੇਖਣ ਵਿੱਚ ਬਾਬਲੀਆਂ ਦੇ ਕਪਤਾਨਾਂ ਵਾਂਗਰ ਸਨ ਜਿਨ੍ਹਾਂ ਦੀ ਜੰਮਣ ਭੂਮੀ ਕਸਦੀਮ ਹੈ 16 ਤਾਂ ਵੇਖਦਿਆਂ ਹੀ ਉਹ ਉਨ੍ਹਾਂ ਉੱਤੇ ਮੋਹਤ ਹੋ ਗਈ ਅਤੇ ਉਨ੍ਹਾਂ ਦੇ ਕੋਲ ਕਸਦੀਮ ਵਿੱਚ ਦੂਤ ਘੱਲੇ 17 ਸੋ ਬਾਬਲੀਏ ਉਹ ਦੇ ਕੋਲ ਆਏ ਅਤੇ ਭੋਗ ਦੀ ਸੇਜ ਤੇ ਲੇਟੇ ਅਤੇ ਉਨ੍ਹਾਂ ਨੇ ਜ਼ਨਾਹ ਨਾਲ ਉਹ ਨੂੰ ਭਰਿਸ਼ਟ ਕੀਤਾ ਅਤੇ ਉਹ ਉਨ੍ਹਾਂ ਤੋਂ ਭਿੱਟ ਗਈ ਤਾਂ ਉਹ ਦੀ ਜਾਨ ਨੇ ਉਨ੍ਹਾਂ ਤੋਂ ਸੂਗ ਕੀਤੀ 18 ਜਾਂ ਉਹ ਦੀ ਜ਼ਨਾਕਾਰੀ ਖੁਲ੍ਹ ਗਈ ਅਤੇ ਉਹ ਦਾ ਨੰਗੇਜ ਖੁਲ੍ਹ ਗਿਆ ਤਾਂ ਮੇਰੀ ਜਾਨ ਨੇ ਉਸ ਤੋਂ ਸੂਗ ਕੀਤੀ ਜਿਦਾਂ ਉਸ ਦੀ ਭੈਣ ਤੋਂ ਮੇਰੀ ਜਾਨ ਨੇ ਸੂਗ ਕੀਤੀ ਸੀ 19 ਤਾਂ ਵੀ ਉਸ ਨੇ ਆਪਣੀ ਜ਼ਨਾਕਾਰੀ ਨੂੰ ਵਧਾਇਆ, ਆਪਣੀ ਜੁਆਨੀ ਦੇ ਦਿਨਾਂ ਨੂੰ ਚੇਤੇ ਕਰ ਕੇ, ਜਿਵੇਂ ਉਸ ਨੇ ਮਿਸਰ ਦੇਸ ਵਿੱਚ ਵਿਭਚਾਰ ਕੀਤਾ ਸੀ 20 ਉਹ ਫੇਰ ਆਪਣੇ ਯਾਰਾਂ ਉੱਤੇ ਮੋਹਤ ਹੋਣ ਲੱਗੀ ਜਿਨ੍ਹਾਂ ਦਾ ਨਫ਼ਸ ਖੋਤਿਆਂ ਦਾ ਅਤੇ ਜਿਨ੍ਹਾਂ ਦਾ ਵਰ੍ਹਾਓ ਘੋੜਿਆਂ ਦਾ ਵਰ੍ਹਾਓ ਹੈ 21 ਏਦਾਂ ਤੂੰ ਆਪਣੀ ਜੁਆਨੀ ਦੇ ਲੁੱਚਪੁਣੇ ਨੂੰ ਜਦੋਂ ਕਿ ਮਿਸਰੀ ਤੇਰੀਆਂ ਜੁਆਨ ਦੁੱਧੀਆਂ ਨੂੰ ਖਿੱਚਦੇ ਅਤੇ ਤੇਰੀਆਂ ਛਾਤੀਆਂ ਨੂੰ ਮਲਦੇ ਸਨ ਫੇਰ ਲੋਚਣ ਲੱਗੀ।। 22 ਏਸ ਲਈ ਹੇ ਆਹਾਲੀਬਾਹ, ਪ੍ਰਭੁ ਯਹੋਵਾਹ ਐਉਂ ਫ਼ਰਮਾਉਂਦਾ ਹੈ, - ਵੇਖ, ਮੈਂ ਤੇਰੇ ਉਨ੍ਹਾਂ ਯਾਰਾਂ ਨੂੰ ਜਿਨ੍ਹਾਂ ਤੋਂ ਤੇਰੀ ਜਾਨ ਤੰਗ ਆ ਗਈ ਹੈ ਤੇਰੇ ਵਿਰੁੱਧ ਉਠਾਵਾਂਗਾ ਅਤੇ ਉਨ੍ਹਾਂ ਨੂੰ ਤੇਰੇ ਵਿਰੁੱਧ ਚੁਫੇਰਿਓਂ ਲੈ ਆਵਾਂਗਾ 23 ਬਾਬਲੀਆਂ ਅਤੇ ਸਾਰੇ ਕਸਦੀਆਂ ਨੂੰ ਫਿਕੋਦ ਅਤੇ ਸ਼ੋਆ ਅਤੇ ਕੋਅ ਅਤੇ ਉਨ੍ਹਾਂ ਦੇ ਨਾਲ ਸਾਰੇ ਅੱਸ਼ੂਰੀਆਂ ਨੂੰ, ਸਾਰੇ ਦੇ ਸਾਰੇ ਚੁਣਵੇਂ ਸੁੰਦਰ ਗਭਰੂਆਂ ਨੂੰ, ਸੂਬੇਦਾਰਾਂ ਅਤੇ ਸ਼ਰੀਫਾਂ ਨੂੰ ਅਤੇ ਸਾਰੇ ਕਪਤਾਨਾਂ ਨੂੰ ਅਤੇ ਉੱਘੇ ਲੋਕਾਂ ਨੂੰ ਜੋ ਸਾਰੇ ਦੇ ਸਾਰੇ ਘੋੜਿਆਂ ਤੇ ਅਸਵਾਰ ਹੁੰਦੇ ਹਨ 24 ਅਤੇ ਓਹ ਜੰਗੀ ਸ਼ਸਤ੍ਰਾਂ ਅਤੇ ਰਥਾਂ ਅਤੇ ਛਕੜਿਆਂ ਅਤੇ ਲੋਕਾਂ ਦੀ ਸਭਾ ਨਾਲ ਤੇਰੇ ਉੱਤੇ ਚੜ੍ਹਾਈ ਕਰਨਗੇ ਅਤੇ ਢਾਲ ਤੇ ਸੀਨਾ ਬੰਦ ਅਤੇ ਲੋਹੇ ਦਾ ਟੋਪ ਪਾਕੇ ਚੁਫੇਰਿਓਂ ਤੈਨੂੰ ਘੇਰ ਲੈਣਗੇ। ਮੈਂ ਨਿਆਉਂ ਉਨ੍ਹਾਂ ਨੂੰ ਸੌਂਪਾਂਗਾ ਅਤੇ ਓਹ ਆਪਣੇ ਨਿਆਉਂ ਅਨੁਸਾਰ ਤੇਰਾ ਨਿਆਉਂ ਕਰਨਗੇ 25 ਅਤੇ ਮੈਂ ਆਪਣੀ ਅਣਖ ਨੂੰ ਤੇਰੇ ਵਿਰੁੱਧ ਦਿਆਂਗਾ ਅਤੇ ਉਹ ਕ੍ਰੋਧਵਾਨ ਹੋਕੇ ਤੇਰੇ ਨਾਲ ਵਰਤਣਗੇ ਅਤੇ ਤੇਰਾ ਨੱਕ ਅਤੇ ਤੇਰਾ ਕੰਨ ਵੱਢ ਸੁੱਟਣਗੇ, ਅਤੇ ਤੇਰੇ ਰਹਿੰਦੇ ਲੋਕੀ ਤਲਵਾਰ ਨਾਲ ਵੱਢੇ ਜਾਣਗੇ। ਓਹ ਤੇਰੇ ਪੁੱਤ੍ਰਾਂ ਧੀਆਂ ਨੂੰ ਲੈ ਜਾਣਗੇ ਅਤੇ ਤੇਰੇ ਰਹਿੰਦਿਆਂ ਨੂੰ ਅੱਗ ਭਖ ਲਵੇਗੀ 26 ਓਹ ਤੇਰੇ ਲੀੜੇ ਲਾਹ ਲੈਣਗੇ ਅਤੇ ਤੇਰੇ ਸੁੰਦਰ ਗਹਿਣੇ ਲੁੱਟ ਲੈ ਜਾਣਗੇ 27 ਸੋ ਮੈਂ ਤੇਰੇ ਲੁੱਚਪੁਣੇ ਅਤੇ ਤੇਰੀ ਜ਼ਨਾਕਾਰੀ ਨੂੰ ਜੋ ਤੂੰ ਮਿਸਰ ਵਿੱਚੋਂ ਲਿਆਈ, ਮੁਕਾ ਦਿਆਂਗਾ ਤਾਂ ਜੋ ਤੂੰ ਮੁੜ ਕੇ ਉਨ੍ਹਾਂ ਵੱਲ ਆਪਣੀ ਅੱਖ ਨਾ ਚੁੱਕੇਂਗੀ, ਨਾ ਫੇਰ ਮਿਸਰ ਨੂੰ ਚੇਤੇ ਕਰੇਂਗੀ 28 ਕਿਉਂ ਜੋ ਪ੍ਰਭੁ ਯਹੋਵਾਹ ਐਉਂ ਫ਼ਰਮਾਉਂਦਾ ਹੈ, -ਵੇਖ, ਮੈਂ ਤੈਨੂੰ ਉਨ੍ਹਾਂ ਦੇ ਹੱਥ ਵਿੱਚ ਜਿਨ੍ਹਾਂ ਤੋਂ ਤੈਨੂੰ ਘਿਰਣਾ ਹੈ, ਹਾਂ, ਉਨ੍ਹਾਂ ਦੇ ਹੀ ਹੱਥਾਂ ਵਿੱਚ ਜਿਨ੍ਹਾਂ ਤੋਂ ਤੇਰੀ ਜਾਨ ਨੇ ਸੂਗ ਕੀਤੀ ਦਿਆਂਗਾ 29 ਅਤੇ ਓਹ ਤੇਰੇ ਨਾਲ ਘਿਰਣਾ ਦਾ ਵਰਤਾਰਾ ਕਰਨਗੇ ਅਤੇ ਤੇਰੀ ਸਾਰੀ ਮਿਹਨਤ ਜੋ ਤੂੰ ਇਕੱਠੀ ਕੀਤੀ ਹੈ, ਲੈ ਜਾਣਗੇ ਅਤੇ ਤੈਨੂੰ ਨੰਗਾ ਧੜੰਗਾ ਛੱਡ ਜਾਣਗੇ ਇੱਥੋਂ ਤੀਕੁਰ ਕਿ ਤੇਰੀ ਜ਼ਨਾਕਾਰੀ ਦਾ ਨੰਗੇਜ ਖੁਲ਼੍ਹ ਜਾਵੇਗਾ ਅਤੇ ਤੇਰਾ ਲੁੱਚਪੁਣਾ ਤੇ ਤੇਰੀ ਵਿਭਚਾਰੀ ਵੀ 30 ਏਹ ਸਾਰੀਆਂ ਗੱਲਾਂ ਤੇਰੇ ਨਾਲ ਏਸ ਲਈ ਹੋਣਗੀਆਂ ਕਿ ਤੂੰ ਵਿਭਚਾਰ ਲਈ ਦੂਜੀਆਂ ਕੌਮਾਂ ਦੇ ਮਗਰ ਪਈ ਅਤੇ ਉਨ੍ਹਾਂ ਦੀਆਂ ਮੂਰਤਾਂ ਨਾਲ ਆਪਣੇ ਆਪ ਨੂੰ ਭ੍ਰਿਸ਼ਟ ਕੀਤਾ 31 ਤੂੰ ਆਪਣੀ ਭੈਣ ਦੇ ਰਾਹ ਤੇ ਤੁਰੀ, ਏਸ ਲਈ ਮੈਂ ਉਹ ਦਾ ਕਟੋਰਾ ਤੇਰੇ ਹੱਥ ਵਿੱਚ ਦੇਵਾਂਗਾ 32 ਪ੍ਰਭੁ ਯਹੋਵਾਹ ਐਉਂ ਫ਼ਰਮਾਉਂਦਾ ਹੈ, - ਤੂੰ ਆਪਣੀ ਭੈਣ ਦੇ ਕਟੋਰੇ ਵਿੱਚੋਂ ਜੋ ਡੂੰਘਾ ਅਤੇ ਚੌੜਾ ਹੈ ਪੀਵੇਂਗੀ, ਲੋਕੀ ਤੈਨੂੰ ਹੱਸਣਗੇ ਅਤੇ ਤੈਨੂੰ ਠੱਠੇ ਕਰਨਗੇ, ਕਿਉਂ ਜੋ ਉਸ ਵਿੱਚ ਬਹੁਤੀ ਸਮਾਈ ਹੈ। 33 ਤੂੰ ਮਸਤੀ ਤੇ ਸੋਗ ਨਾਲ ਭਰ ਜਾਵੇਂਗੀ, ਅਸਚਰਜਤਾ ਅਤੇ ਉਜਾੜ ਦਾ ਕਟੋਰਾ, ਅਰਥਾਤ ਤੇਰੀ ਭੈਣ ਸਾਮਰਿਯਾ ਦਾ ਕਟੋਰਾ ਹੈ। 34 ਤੂੰ ਉਹ ਨੂੰ ਪੀਵੇਂਗੀ ਅਤੇ ਉਹ ਨੂੰ ਨਿਚੋੜੇਂਗੀ, ਅਤੇ ਉਹ ਦੀਆਂ ਠੀਕਰੀਆਂ ਵੀ ਚਬਾ ਜਾਵੇਂਗੀ, ਅਤੇ ਆਪਣੀਆਂ ਛਾਤੀਆਂ ਪੁਟੇਂਗੀ।। ਕਿਉਂ ਜੋ ਮੈਂ ਹੀ ਇਹ ਫ਼ਰਮਾਇਆ ਹੈ, ਪ੍ਰਭੁ ਯਹੋਵਾਹ ਦਾ ਵਾਕ ਹੈ 35 ਸੋ ਪ੍ਰਭੁ ਯਹੋਵਾਹ ਐਉਂ ਫ਼ਰਮਾਉਂਦਾ ਹੈ, - ਤੂੰ ਮੈਨੂੰ ਭੁੱਲ ਗਈ ਅਤੇ ਮੈਨੂੰ ਆਪਣੀ ਪਿੱਠ ਪਿੱਛੇ ਸੁੱਟ ਦਿੱਤਾ ਏਸ ਲਈ ਤੂੰ ਆਪਣੇ ਲੁੱਚਪੁਣੇ ਨੂੰ ਅਤੇ ਆਪਣੇ ਵਿਭਚਾਰ ਨੂੰ ਚੁੱਕ।। 36 ਫੇਰ ਯਹੋਵਾਹ ਨੇ ਮੈਨੂੰ ਫ਼ਰਮਾਇਆ, ਹੇ ਆਦਮੀ ਦੇ ਪੁੱਤ੍ਰ, ਕੀ ਤੂੰ ਆਹਾਲਾਹ ਅਤੇ ਆਹਾਲੀਬਾਹ ਦਾ ਨਿਆਉਂ ਕਰੇਂਗਾ? ਤੂੰ ਉਨ੍ਹਾਂ ਦੇ ਘਿਣਾਉਣੇ ਕੰਮ ਉਨ੍ਹਾਂ ਨੂੰ ਦੱਸ 37 ਕਿਉਂ ਜੋ ਉਨ੍ਹਾਂ ਨੇ ਜ਼ਨਾਹ ਕੀਤਾ ਅਤੇ ਉਨ੍ਹਾਂ ਦੇ ਹੱਥ ਲਹੂ ਭਰੇ ਹਨ। ਹਾਂ, ਉਨ੍ਹਾਂ ਨੇ ਆਪਣੀਆਂ ਮੂਰਤੀਆਂ ਨਾਲ ਜ਼ਨਾਹ ਕੀਤਾ ਅਤੇ ਆਪਣੇ ਪੁੱਤ੍ਰਾਂ ਨੂੰ ਜੋ ਮੇਰੇ ਤੋਂ ਜੰਮੇ ਅੱਗ ਵਿੱਚੋਂ ਲੰਘਾਇਆ ਕਿ ਮੂਰਤੀਆਂ ਲਈ ਓਹ ਖਾਣਾ ਹੋਣ! 38 ਏਸ ਤੋਂ ਬਿਨਾ ਉਨ੍ਹਾਂ ਨੇ ਮੇਰੇ ਨਾਲ ਇਹ ਕੀਤਾ ਕਿ ਉਸੇ ਦਿਨ ਉਨ੍ਹਾਂ ਨੇ ਮੇਰੇ ਪਵਿੱਤ੍ਰ ਅਸਥਾਨ ਨੂੰ ਭ੍ਰਿਸ਼ਟ ਕੀਤਾ ਅਤੇ ਮੇਰੇ ਸਬਤਾਂ ਨੂੰ ਪਲੀਤ ਕੀਤਾ 39 ਕਿਉਂ ਜੋ ਜਦ ਓਹ ਆਪਣੇ ਪੁੱਤ੍ਰਾਂ ਨੂੰ ਆਪਣੀਆਂ ਮੂਰਤੀਆਂ ਦੇ ਲਈ ਵੱਢ ਚੁੱਕੇ ਤਾਂ ਉਸੇ ਦਿਹਾੜੇ ਮੇਰੇ ਪਵਿੱਤ੍ਰ ਅਸਥਾਨ ਵਿੱਚ ਆ ਵੜੇ ਤਾਂ ਜੋ ਉਹ ਨੂੰ ਪਲੀਤ ਕਰਨ ਅਤੇ ਵੇਖ, ਉਨ੍ਹਾਂ ਨੇ ਮੇਰੇ ਭਵਨ ਵਿੱਚ ਅਜੇਹਾ ਕੰਮ ਕੀਤਾ! 40 ਸਗੋਂ ਓਹਨਾਂ ਨੇ ਦੂਰ ਤੋਂ ਮਨੁੱਖ ਸੱਦੇ ਜਿਨ੍ਹਾਂ ਦੇ ਕੋਲ ਦੂਤ ਘੱਲਿਆ ਅਤੇ ਵੇਖ, ਓਹ ਆਏ ਜਿਨ੍ਹਾਂ ਦੇ ਲਈ ਤੂੰ ਨ੍ਹਾਤੀ ਧੋਤੀ, ਅੱਖਾਂ ਵਿੱਚ ਕੱਜਲ ਪਾਇਆ ਅਤੇ ਗਹਿਣਿਆਂ ਨਾਲ ਆਪਣੇ ਆਪ ਨੂੰ ਸ਼ੰਗਾਰਿਆ 41 ਅਤੇ ਤੂੰ ਸਜੇ ਹੋਏ ਪਲੰਘ ਤੇ ਬੈਠੀ ਅਤੇ ਉਹ ਦੇ ਅੱਗੇ ਮੇਜ਼ ਤਿਆਰ ਕੀਤੀ ਅਤੇ ਉਸ ਉੱਤੇ ਤੂੰ ਮੇਰਾ ਧੂਪ ਅਤੇ ਤੇਲ ਰੱਖਿਆ 42 ਅਤੇ ਇੱਕ ਗਾਫਲਾਂ ਦੀ ਭੀੜ ਦੀ ਅਵਾਜ਼ ਉਹ ਦੇ ਨਾਲ ਸੀ ਅਤੇ ਆਮ ਮਨੁੱਖਾਂ ਤੋਂ ਬਿਨਾਂ ਜੰਗਲ ਵਿੱਚੋਂ ਸ਼ਰਾਬੀ ਆਦਮੀਆਂ ਨੂੰ ਵੀ ਲਿਆਏ ਅਤੇ ਉਨ੍ਹਾਂ ਨੇ ਓਹਨਾਂ ਦੇ ਹੱਥਾਂ ਵਿੱਚ ਕੜੇ ਅਤੇ ਸਿਰਾਂ ਉੱਤੇ ਸੁੰਦਰ ਤਾਜ ਪਹਿਨਾਏ 43 ਤਦ ਮੈਂ ਉਹ ਦੇ ਵਿਖੇ ਜੋ ਜ਼ਨਾਹ ਕਰਦਿਆਂ ਕਰਦਿਆਂ ਬੁੱਢੀ ਹੋ ਗਈ ਸੀ ਆਖਿਆ, ਹੁਣ ਏਹ ਲੋਕੀ ਉਹ ਦੇ ਨਾਲ ਜ਼ਨਾਹ ਕਰਨਗੇ ਤੇ ਉਹ ਇਨ੍ਹਾਂ ਦੇ ਨਾਲ 44 ਓਹ ਉਹ ਦੇ ਕੋਲ ਇਦਾਂ ਗਏ ਜਿਦਾਂ ਕੋਈ ਆਦਮੀ ਕਿਸੇ ਵਿਭਚਾਰਨ ਤੀਵੀਂ ਕੋਲ ਜਾਂਦਾ ਹੈ। ਉਦਾਂ ਹੀ ਓਹ ਆਹਾਲਾਹ ਅਤੇ ਆਹਾਲੀਬਾਹ ਲੁੱਚੜ ਤੀਵੀਆਂ ਦੇ ਕੋਲ ਗਏ 45 ਪਰੰਤੂ ਧਰਮੀ ਮਨੁੱਖ ਓਹਨਾਂ ਦਾ ਨਿਆਓ ਕਰਨਗੇ ਜਿਹੜਾ ਜਨਾਕਾਰਾਂ ਅਤੇ ਲਹੂ ਵਹਾਉਣ ਵਾਲੀਆਂ ਤੀਵੀਆਂ ਲਈ ਦਿੱਤਾ ਜਾਂਦਾ ਹੈ ਕਿਉਂ ਜੋ ਓਹ ਜ਼ਨਾਹੀਆਂ ਹਨ ਅਤੇ ਉਨ੍ਹਾਂ ਦੇ ਹੱਥ ਲਹੂ ਨਾਲ ਭਰੇ ਹਨ 46 ਕਿਉਂ ਜੋ ਪ੍ਰਭੁ ਯਹੋਵਾਹ ਐਉਂ ਫ਼ਰਮਾਉਂਦਾ ਹੈ, - ਮੈਂ ਉਨ੍ਹਾਂ ਉੱਤੇ ਇੱਕ ਦਲ ਚੜ੍ਹਾ ਲਿਆਵਾਂਗਾ ਅਤੇ ਉਨ੍ਹਾਂ ਨੂੰ ਹੌਲ ਅਤੇ ਲੁੱਟ ਜਰੂਰ ਬਣਾਵਾਂਗਾ 47 ਅਤੇ ਉਹ ਦਲ ਉਨ੍ਹਾਂ ਨੂੰ ਪੱਥਰਾਂ ਨਾਲ ਮਾਰ ਦੇਵੇਗਾ ਅਤੇ ਆਪਣੀਆਂ ਤਲਵਾਰਾਂ ਨਾਲ ਉਨ੍ਹਾਂ ਨੂੰ ਵੱਢੇਗਾ, ਉਨ੍ਹਾਂ ਦੇ ਪੁੱਤ੍ਰਾਂ ਧੀਆਂ ਨੂੰ ਮਾਰ ਦੇਵੇਗਾ ਅਤੇ ਉਨ੍ਹਾਂ ਦੇ ਘਰਾਂ ਨੂੰ ਅੱਗ ਨਾਲ ਫੂਕ ਸੁੱਟੇਗਾ 48 ਏਦਾਂ ਮੈਂ ਦੇਸ ਵਿੱਚੋਂ ਲੁੱਚਪੁਣੇ ਨੂੰ ਮੁਕਾਵਾਂਗਾ ਤਾਂ ਜੋ ਸਾਰੀਆਂ ਤੀਵੀਆਂ ਸਿੱਖਿਆ ਪਰਾਪਤ ਕਰਨ ਅਤੇ ਤੁਹਾਡੇ ਵਾਂਗਰ ਲੁੱਚਪੁਣਾ ਨਾ ਕਰਨ 49 ਅਤੇ ਓਹ ਤੁਹਾਡੇ ਲੁੱਚਪੁਣੇ ਦਾ ਬਦਲਾ ਤੁਹਾਨੂੰ ਦੇਣਗੇ ਅਤੇ ਤੁਸੀਂ ਆਪਣੀਆਂ ਮੂਰਤੀਆਂ ਦੇ ਪਾਪਾਂ ਦਾ ਦੰਡ ਉਠਾਓਗੀਆਂ ਤਾਂ ਜੋ ਤੁਸੀਂ ਜਾਣੋ ਕਿ ਪ੍ਰਭੁ ਯਹੋਵਾਹ ਮੈਂ ਹੀ ਹਾਂ!।।
Total 48 ਅਧਿਆਇ, Selected ਅਧਿਆਇ 23 / 48
×

Alert

×

Punjabi Letters Keypad References