1. ਫੇਰ ਯਹੋਵਾਹ ਨੇ ਨੂਹ ਨੂੰ ਆਖਿਆ ਕਿ ਤੂੰ ਅਰ ਤੇਰਾ ਸਾਰਾ ਟੱਬਰ ਕਿਸ਼ਤੀ ਵਿੱਚ ਜਾਓ ਕਿਉਂ ਜੋ ਮੈਂ ਤੈਨੂੰ ਆਪਣੇ ਅੱਗੇ ਏਸ ਪੀੜ੍ਹੀ ਵਿੱਚ ਧਰਮੀ ਵੇਖਿਆ ਹੈ
|
2. ਸਾਰੇ ਸ਼ੁੱਧ ਪਸੂਆਂ ਵਿੱਚੋਂ ਸੱਤ ਸੱਤ ਆਪਣੇ ਨਾਲ ਲੈ ਲੈ ਨਰ ਅਰ ਉਨ੍ਹਾਂ ਦੀਆਂ ਨਾਰੀਆਂ ਅਤੇ ਅਸ਼ੁੱਧ ਪਸੂਆਂ ਵਿੱਚੋਂ ਦੋ ਦੋ ਨਰ ਅਰ ਉਨ੍ਹਾਂ ਦੀਆਂ ਨਾਰੀਆਂ
|
4. ਕਿਉਂਕਿ ਸੱਤ ਦਿਨ ਅਜੇ ਬਾਕੀ ਹਨ ਤਾਂ ਮੈਂ ਧਰਤੀ ਉੱਤੇ ਚਾਲੀ ਦਿਨ ਅਰ ਚਾਲੀ ਰਾਤ ਮੀਂਹ ਵਰ੍ਹਾਉਣ ਵਾਲਾ ਹਾਂ ਅਤੇ ਮੈਂ ਸਰਬੱਤ ਜਾਨਾਂ ਨੂੰ ਜੋ ਮੈਂ ਬਣਾਈਆਂ ਹਨ ਜ਼ਮੀਨ ਦੇ ਉੱਤੋਂ ਮੇਟ ਦਿਆਂਗਾ
|
8. ਅਤੇ ਸ਼ੁੱਧ ਡੰਗਰਾਂ ਵਿੱਚੋਂ ਤੇ ਅਸ਼ੁੱਧ ਡੰਗਰਾਂ ਵਿੱਚੋਂ ਅਰ ਪੰਛੀਆਂ ਵਿੱਚੋਂ ਅਰ ਸਭ ਜ਼ਮੀਨ ਉੱਤੇ ਘਿੱਸਰਨ ਵਾਲਿਆਂ ਵਿੱਚੋਂ
|
11. ਨੂਹ ਦੇ ਜੀਵਣ ਦੇ ਛੇ ਸੌਵੇਂ ਵਰਹੇ ਦੇ ਦੂਜੇ ਮਹੀਨੇ ਦੇ ਸਤਾਰਵੇਂ ਦਿਨ ਹੀ ਵੱਡੀ ਡੁੰਘਿਆਈ ਦੇ ਸਾਰੇ ਸੋਤੇ ਫੁੱਟ ਨਿੱਕਲੇ ਅਰ ਅਕਾਸ਼ ਦੀਆਂ ਖਿੜਕੀਆਂ ਖੁੱਲ੍ਹ ਗਈਆਂ
|
13. ਉਸੇ ਦਿਨ ਨੂਹ ਅਰ ਸ਼ੇਮ ਅਰ ਹਾਮ ਅਰ ਯਾਫ਼ਥ ਨੂਹ ਦੇ ਪੁੱਤ੍ਰ ਅਰ ਨੂਹ ਦੀ ਤੀਵੀਂ ਅਰ ਉਹ ਦੀਆਂ ਤਿੰਨੇ ਨੂਹਾਂ ਉਹ ਦੇ ਨਾਲ ਕਿਸ਼ਤੀ ਵਿੱਚ ਵੜੇ
|
14. ਏਹ ਅਤੇ ਹਰ ਜੰਗਲੀ ਜਾਨਵਰ ਉਹ ਦੀ ਜਿਨਸ ਦੇ ਅਨੁਸਾਰ, ਹਰ ਡੰਗਰ ਉਹ ਦੀ ਜਿਨਸ ਦੇ ਅਨੁਸਾਰ ਅਤੇ ਹਰ ਧਰਤੀ ਪੁਰ ਘਿੱਸਰਨ ਵਾਲਾ ਉਹ ਦੀ ਜਿਨਸ ਦੇ ਅਨੁਸਾਰ ਅਤੇ ਹਰ ਪੰਛੀ ਉਹ ਦੀ ਜਿਨਸ ਦੇ ਅਨੁਸਾਰ ਅਰ ਹਰ ਪਰਕਾਰ ਦੇ ਪੰਖੇਰੂ ਵੀ ਵੜੇ
|
16. ਜੋ ਆਏ ਨਰ ਨਾਰੀ ਸਾਰੇ ਸਰੀਰਾਂ ਵਿੱਚੋਂ ਆਏ ਜਿਵੇਂ ਪਰਮੇਸ਼ੁਰ ਨੇ ਉਹ ਨੂੰ ਆਗਿਆ ਦਿੱਤੀ ਸੀ ਅਤੇ ਯਹੋਵਾਹ ਨੇ ਉਸ ਨੂੰ ਅੰਦਰ ਬੰਦ ਕੀਤਾ
|
17. ਤਾਂ ਪਰਲੋ ਚਾਲੀ ਦਿਨ ਧਰਤੀ ਉੱਤੇ ਰਹੀ ਅਤੇ ਪਾਣੀ ਵਧ ਗਿਆ ਅਰ ਕਿਸ਼ਤੀ ਨੂੰ ਚੁੱਕ ਲਿਆ ਸੋ ਉਹ ਧਰਤੀ ਉੱਤੋਂ ਉਤਾਂਹਾਂ ਹੋ ਗਈ
|
19. ਅਤੇ ਧਰਤੀ ਉੱਤੇ ਪਾਣੀ ਹੀ ਪਾਣੀ, ਪਾਣੀ ਹੀ ਪਾਣੀ ਹੋ ਗਿਆ ਅਤੇ ਸਾਰੇ ਉੱਚੇ ਉੱਚੇ ਪਹਾੜ ਜੋ ਸਾਰੇ ਅਕਾਸ਼ ਦੇ ਹੇਠ ਸਨ ਢਕੇ ਗਏ
|
21. ਸੋ ਸਰਬੱਤ ਸਰੀਰ ਜਿਹੜੇ ਧਰਤੀ ਉੱਤੇ ਚਲਦੇ ਸਨ ਮਰ ਗਏ ਕੀ ਪੰਛੀ ਕੀ ਡੰਗਰ ਨਾਲੇ ਜੰਗਲੀ ਜਾਨਵਰ ਅਤੇ ਸਾਰੇ ਜੀ ਜੰਤੁ ਜਿਨ੍ਹਾਂ ਨਾਲ ਧਰਤੀ ਭਰੀ ਹੋਈ ਸੀ ਅਤੇ ਸਾਰੇ ਆਦਮੀ ਵੀ
|
23. ਹਰ ਪ੍ਰਾਣੀ ਜਿਹੜਾ ਜ਼ਮੀਨ ਦੇ ਉੱਤੇ ਸੀ ਕੀ ਆਦਮੀ ਕੀ ਡੰਗਰ ਕੀ ਘਿੱਸਰਨ ਵਾਲਾ ਤੇ ਕੀ ਅਕਾਸ਼ ਦਾ ਪੰਛੀ ਮਿਟ ਗਿਆ । ਓਹ ਧਰਤੀ ਤੋਂ ਮਿਟ ਹੀ ਗਏ ਪਰ ਨੂਹ ਅਰ ਓਹ ਜੋ ਉਸ ਦੇ ਨਾਲ ਕਿਸ਼ਤੀ ਵਿੱਚ ਸਨ ਬਚ ਰਹੇ
|