ਪੰਜਾਬੀ ਬਾਈਬਲ

ਰੱਬ ਦੀ ਮਿਹਰ ਦੀ ਦਾਤ
1. ਹੁਣ ਮੈਂ ਤੁਹਾਡੀ ਵਡਿਆਈ ਕਰਦਾ ਹਾਂ ਜੋ ਸਭਨੀਂ ਗੱਲਾਂ ਤੁਸੀਂ ਮੈਨੂੰ ਚੇਤੇ ਰੱਖਦੇ ਹੋ
2. ਅਤੇ ਜਿਸ ਪਰਕਾਰ ਮੈਂ ਤੁਹਾਨੂੰ ਰੀਤਾਂ ਸੌਂਪੀਆ ਉਸੇ ਪਰਕਾਰ ਤੁਸੀਂ ਉਨ੍ਹਾਂ ਨੂੰ ਫੜੀ ਰੱਖਦੇ ਹੋ
3. ਪਰ ਮੈਂ ਚਾਹੁੰਦਾ ਹਾਂ ਜੋ ਤੁਸੀਂ ਇਹ ਜਾਣ ਲਵੋ ਭਈ ਹਰੇਕ ਪੁਰਖ ਦਾ ਸਿਰ ਮਸੀਹ ਹੈ ਅਤੇ ਇਸਤ੍ਰੀ ਦਾ ਸਿਰ ਪੁਰਖ ਹੈ ਅਤੇ ਮਸੀਹ ਦਾ ਸਿਰ ਪਰਮੇਸ਼ੁਰ ਹੈ
4. ਹਰੇਕ ਪੁਰਖ ਜਿਹੜਾ ਸਿਰ ਕੱਜਿਆ ਹੋਇਆ ਪ੍ਰਾਰਥਨਾ ਅਥਵਾ ਅਗੰਮ ਵਾਕ ਕਰਦਾ ਹੈ ਉਹ ਆਪਣੇ ਸਿਰ ਨੂੰ ਬੇਪਤ ਕਰਦਾ ਹੈ
5. ਪਰ ਹੇਰਕ ਇਸਤ੍ਰੀ ਜਿਹੜੀ ਅਣਕੱਜੇ ਸਿਰ ਪ੍ਰਾਰਥਨਾ ਅਥਵਾ ਅਗੰਮ ਵਾਕ ਕਰਦੀ ਹੈ ਉਹ ਆਪਣੇ ਸਿਰ ਨੂੰ ਬੇਪਤ ਕਰਦੀ ਹੈ ਕਿਉਂ ਜੋ ਇਹ ਇਹੋ ਜਿਹੀ ਗੱਲ ਹੈ ਭਈ ਮਾਨੋ ਉਹ ਦਾ ਸਿਰ ਮੁੰਨਿਆ ਗਿਆ ਹੈ
6. ਕਿਉਂਕਿ ਜੇ ਇਸਤ੍ਰੀ ਸਿਰ ਨਾ ਕੱਜੇ ਤਾਂ ਆਪਣੀ ਗੁੱਤ ਭੀ ਵਢਾਵੇ ਅਤੇ ਜੇ ਇਸਤ੍ਰੀ ਗੁੱਤ ਵੱਢੀ ਹੋਈ ਅਥਵਾ ਸਿਰ ਮੁੰਨੀਂ ਹੋਈ ਬੇਪਤ ਹੁੰਦੀ ਹੈ ਤਾਂ ਸਿਰ ਕੱਜੇ
7. ਕਿਉਂ ਜੋ ਪੁਰਖ ਨੂੰ ਆਪਣਾ ਸਿਰ ਕੱਜਿਆ ਰੱਖਣਾ ਨਹੀਂ ਚਾਹੀਦਾ ਇਸ ਲਈ ਜੋ ਉਹ ਪਰਮੇਸ਼ੁਰ ਦਾ ਸਰੂਪ ਅਤੇ ਪਰਤਾਪ ਹੈ ਪਰੰਤੂ ਇਸਤ੍ਰੀ ਪੁਰਖ ਦਾ ਪਰਤਾਪ ਹੈ
8. ਕਿਉਂ ਜੋ ਪੁਰਖ ਇਸਤ੍ਰੀ ਤੋਂ ਨਹੀਂ ਹੋਇਆ ਪਰ ਇਸਤ੍ਰੀ ਪੁਰਖ ਤੋਂ ਹੋਈ
9. ਅਤੇ ਨਾ ਪੁਰਖ ਇਸਤ੍ਰੀ ਦੇ ਲਈ ਉਤਪਤ ਹੋਇਆ ਪਰ ਇਸਤ੍ਰੀ ਪੁਰਖ ਦੇ ਲਈ ਉਤਪਤ ਹੋਈ
10. ਇਸ ਕਰਕੇ ਇਸਤ੍ਰੀ ਨੂੰ ਚਾਹੀਦਾ ਹੈ ਜੋ ਦੂਤਾਂ ਦੇ ਕਾਰਨ ਆਪਣੇ ਸਿਰ ਉੱਤੇ ਇਖ਼ਤਿਆਰ ਦਾ ਨਿਸ਼ਾਨ ਰੱਖੇ
11. ਤਾਂ ਭੀ ਪ੍ਰਭੁ ਵਿੱਚ ਨਾ ਇਸਤ੍ਰੀ ਪੁਰਖ ਤੋਂ ਅੱਡ ਹੈ ਅਤੇ ਨਾ ਪੁਰਖ ਇਸਤ੍ਰੀ ਤੋਂ ਅੱਡ ਹੈ
12. ਕਿਉਂਕਿ ਜਿਸ ਪਰਕਾਰ ਇਸਤ੍ਰੀ ਪੁਰਖ ਤੋਂ ਹੈ, ਉਸੇ ਪਰਕਾਰ ਪੁਰਖ ਇਸਤ੍ਰੀ ਦੇ ਰਾਹੀਂ ਹੈ ਪਰ ਸੱਭੋ ਕੁੱਝ ਪਰਮੇਸ਼ੁਰ ਤੋਂ ਹੈ
13. ਤੁਸੀਂ ਆਪੇ ਨਿਆਉਂ ਕਰੋ, ਭਲਾ, ਇਹ ਫਬਦਾ ਹੈ ਜੋ ਇਸਤ੍ਰੀ ਨੰਗੇ ਸਿਰ ਪਰਮੇਸ਼ੁਰ ਦੇ ਅੱਗੇ ਪ੍ਰਾਰਥਨਾ ਕਰੇ?
14. ਕੀ ਕੁਦਰਤ ਵੀ ਆਪ ਤੁਹਾਨੂੰ ਨਹੀਂ ਸਿਖਾਲਦੀ ਹੈ ਭਈ ਜੇ ਪੁਰਖ ਸਿਰ ਦੇ ਵਾਲੇ ਲੰਮੇ ਰੱਖੇ ਤਾਂ ਉਹ ਦੇ ਲਈ ਨਿਰਾਦਰ ਹੈ?
15. ਪਰੰਤੂ ਜੇ ਇਸਤ੍ਰੀ ਲੰਮੇ ਵਾਲ ਰੱਖੇ ਤਾਂ ਉਹ ਦੇ ਲਈ ਸਜ਼ਾਉਟ ਹੈ ਕਿਉਂ ਜੇ ਵਾਲ ਉਸ ਨੂੰ ਪੜਦੇ ਦੇ ਥਾਂ ਦਿੱਤੇ ਹੋਏ ਹਨ
16. ਪਰ ਜੇ ਕੋਈ ਝਾਗੜੂ ਮਲੂਮ ਹੋਵੇ ਤਾਂ ਨਾ ਸਾਡਾ ਕੋਈ ਇਹੋ ਜਿਹਾ ਦਸਤੂਰ ਹੈ ਅਤੇ ਨਾ ਪਰਮੇਸ਼ੁਰ ਦੀਆਂ ਕਲੀਸਿਯਾਂ ਦਾ।।
17. ਪਰੰਤੂ ਮੈਂ ਜੋ ਇਹ ਆਗਿਆ ਤੁਹਾਨੂੰ ਦਿੰਦਾ ਹਾਂ ਮੈਂ ਤੁਹਾਡੀ ਵਡਿਆਈ ਨਹੀਂ ਕਰਦਾ ਜੋ ਤੁਹਾਡੇ ਇਕੱਠੇ ਹੋਣ ਤੋਂ ਭਲਿਆਈ ਨਹੀਂ ਸਗੋਂ ਬੁਰਿਆਈ ਹੁੰਦੀ ਹੈ
18. ਇਸ ਲਈ ਜੋ ਪਹਿਲਾਂ ਤਾਂ ਮੈਂ ਇਹ ਸੁਣਦਾ ਹਾਂ ਭਈ ਜਿਸ ਵੇਲੇ ਤੁਸੀਂ ਕਲੀਸਿਯਾ ਵਿੱਚ ਇੱਕਠੇ ਹੁੰਦੇ ਹੋ ਤਾਂ ਤੁਹਾਡੇ ਵਿੱਚ ਫੋਟਕ ਪੈਂਦੇ ਹਨ ਅਤੇ ਮੈਂ ਉਸਨੂੰ ਥੋੜ੍ਹਾ ਬਹੁਤ ਸੱਚ ਮੰਨਦਾ ਹਾਂ
19. ਕਿਉਂ ਜੋ ਅਵੱਸ਼ ਹੈ ਜੋ ਤੁਹਾਡੇ ਵਿੱਚ ਕੁਪੰਥ ਭੀ ਹੋਣ ਤਾਂ ਕਿ ਜਿਹੜੇ ਪਰਵਾਨ ਹਨ ਉਹ ਤੁਹਾਡੇ ਵਿੱਚ ਉਜਾਗਰ ਹੋ ਜਾਣ
20. ਸੋ ਜਿਸ ਵੇਲੇ ਤੁਸੀਂ ਇੱਕ ਥਾਂ ਇੱਕਠੇ ਹੁੰਦੇ ਹੋ ਤਾਂ ਇਹ ਅਸ਼ਾਇ ਰੱਬਾਨੀ ਖਾਣ ਲਈ ਨਹੀਂ ਹੋ ਸੱਕਦਾ ਹੈ
21. ਕਿਉਂ ਜੋ ਖਾਣ ਵੇਲੇ ਹਰੇਕ ਪਹਿਲਾਂ ਆਪੋ ਆਪਣਾ ਭੋਜਨ ਖਾ ਲੈਂਦਾ ਹੈ ਅਰ ਕੋਈ ਭੁੱਖਾ ਰਹਿੰਦਾ ਅਤੇ ਕੋਈ ਮਤਵਾਲਾ ਹੁੰਦਾ ਹੈ
22. ਭਲਾ! ਖਾਣ ਪੀਣ ਲਈ ਤੁਹਾਡੇ ਆਪਣੇ ਘਰ ਨਹੀਂ ਹਨ? ਅਥਵਾ ਤੁਸੀਂ ਪਰਮੇਸ਼ੁਰ ਦੀ ਕਲੀਸਿਯਾ ਨੂੰ ਤੁੱਛ ਸਮਝਦੇ ਅਤੇ ਜਿੰਨ੍ਹਾਂ ਦੇ ਕੋਲ ਨਹੀਂ ਹਨ ਓਹਨਾਂ ਨੂੰ ਲੱਜਿਆਵਾਨ ਕਰਦੇ ਹੋ? ਮੈਂ ਤੁਹਾਨੂੰ ਕੀ ਆਖਾਂ? ਭਲਾ, ਇਸ ਵਿੱਚ ਤੁਹਾਡੀ ਵਡਿਆਈ ਕਰਾਂ? ਮੈਂ ਤੁਹਾਡੀ ਵਡਿਆਈ ਨਹੀਂ ਕਰਦਾ ਹਾਂ
23. ਮੈਂ ਤਾਂ ਇਹ ਗੱਲ ਪ੍ਰਭੁ ਤੋਂ ਪਾਈ ਸੀ ਜਿਹੜੀ ਤੁਹਾਨੂੰ ਸੌਂਪ ਦਿੱਤੀ ਭਈ ਪ੍ਰਭੁ ਯਿਸੂ ਨੇ ਜਿਸ ਰਾਤ ਉਹ ਫੜਵਾਇਆ ਗਿਆ ਸੀ ਰੋਟੀ ਲਈ
24. ਅਤੇ ਸ਼ੁਕਰ ਕਰਕੇ ਤੋੜੀ ਅਤੇ ਕਿਹਾ, ਇਹ ਮੇਰਾ ਸਰੀਰ ਹੈ ਜੋ ਤੁਹਾਡੇ ਲਈ ਹੈ। ਮੇਰੀ ਯਾਦਗਾਰੀ ਲਈ ਇਹ ਕਰਿਆ ਕਰੋ
25. ਇਸੇ ਤਰ੍ਹਾਂ ਉਸਨੇ ਭੋਜਨ ਖਾਣ ਤੋਂ ਪਿੱਛੋਂ ਪਿਆਲਾ ਭੀ ਲਿਆ ਤੇ ਕਿਹਾ ਜੋ ਇਹ ਪਿਆਲਾ ਮੇਰੇ ਲਹੂ ਵਿੱਚ ਨਵਾਂ ਨੇਮ ਹੈ। ਜਦ ਕਦੇ ਤੁਸੀਂ ਇਹ ਨੂੰ ਪੀਵੋ ਤਾਂ ਮੇਰੀ ਯਾਦਗਾਰੀ ਲਈ ਇਹ ਕਰਿਆ ਕਰੋ
26. ਕਿਉਂਕਿ ਜਦ ਕਦੇ ਤੁਸੀਂ ਇਹ ਰੋਟੀ ਖਾਓ ਅਤੇ ਪਿਆਲਾ ਪੀਓ ਤਾਂ ਤੁਸੀਂ ਪ੍ਰਭੁ ਦੀ ਮੌਤ ਦਾ ਪਰਚਾਰ ਕਰਦੇ ਰਹਿੰਦੇ ਹੋ ਜਦ ਤੀਕਰ ਉਹ ਨਾ ਆਵੇ
27. ਇਸ ਕਰਕੇ ਜੋ ਕੋਈ ਅਯੋਗਤਾ ਨਾਲ ਇਹ ਰੋਟੀ ਖਾਵੇ ਅਥਵਾ ਪ੍ਰਭੁ ਦਾ ਪਿਆਲਾ ਪੀਵੇ ਸੋ ਪ੍ਰਭੁ ਦੇ ਸਰੀਰ ਅਤੇ ਲਹੂ ਦਾ ਦੋਸ਼ੀ ਹੋਵੇਗਾ
28. ਪਰ ਮਨੁੱਖ ਆਪਣੇ ਆਪ ਨੂੰ ਪਰਖੇ ਅਤੇ ਇਉਂ ਇਸ ਰੋਟੀ ਵਿੱਚੋਂ ਖਾਵੇ ਅਤੇ ਪਿਆਲੇ ਵਿੱਚੋਂ ਪੀਵੇ
29. ਜਿਹੜਾ ਖਾਂਦਾ ਅਤੇ ਪੀਂਦਾ ਹੈ ਜੇ ਉਹ ਸਰੀਰ ਦੀ ਜਾਚ ਨਾ ਕਰੇ ਤਾਂ ਆਪਣੇ ਉੱਤੇ ਡੰਨ ਲਾ ਕੇ ਖਾਂਦਾ ਪੀਂਦਾ ਹੈ
30. ਇਸੇ ਕਾਰਨ ਬਾਹਲੇ ਤੁਹਾਡੇ ਵਿੱਚ ਨਿਤਾਣੇ ਅਤੇ ਰੋਗੀ ਹਨ ਅਤੇ ਕਈਕੁ ਸੁੱਤੇ ਪਏ ਹਨ
31. ਪਰ ਜੇ ਅਸੀਂ ਆਪਣੇ ਆਪ ਨੂੰ ਜਾਚਦੇ ਤਾਂ ਜਾਚੇ ਨਾ ਜਾਂਦੇ
32. ਪਰ ਜਾਂ ਜਾਚੇ ਜਾਂਦੇ ਹਾਂ ਤਾਂ ਪ੍ਰਭੁ ਤੋਂ ਤਾੜੇ ਜਾਂਦੇ ਹਾਂ ਤਾਂ ਜੋ ਅਸੀਂ ਸੰਸਾਰ ਨਾਲ ਦੋਸ਼ੀ ਨਾ ਠਹਿਰਾਏ ਜਾਈਏ
33. ਸੋ ਹੇ ਮੇਰੇ ਭਰਾਵੋ, ਜਾਂ ਤੁਸੀਂ ਪੀਣ ਲਈ ਇੱਕਠੇ ਹੋਵੋ ਤਾਂ ਇੱਕ ਦੂਏ ਦੀ ਉਡੀਕ ਕਰੋ
34. ਜੇ ਕਿਸੇ ਨੂੰ ਭੁੱਖ ਲੱਗੇ ਤਾਂ ਆਪਣੇ ਘਰ ਵਿੱਚ ਖਾਵੇ ਭਈ ਤੁਹਾਡੇ ਇੱਕਠੇ ਹੋਣ ਤੋਂ ਤੁਹਾਨੂੰ ਡੰਨ ਨਾ ਲੱਗੇ ਅਤੇ ਰਹਿੰਦੀਆਂ ਗੱਲਾਂ ਨੂੰ ਜਦ ਮੈਂ ਆਵਾਂਗਾ ਤਦ ਸੁਧਾਰਾਂਗਾ।।

Notes

No Verse Added

Total 16 ਅਧਿਆਇ, Selected ਅਧਿਆਇ 11 / 16
1 2
3 4 5 6 7 8 9 10 11 12 13 14 15 16
੧ ਕੁਰਿੰਥੀਆਂ 11
1 ਹੁਣ ਮੈਂ ਤੁਹਾਡੀ ਵਡਿਆਈ ਕਰਦਾ ਹਾਂ ਜੋ ਸਭਨੀਂ ਗੱਲਾਂ ਤੁਸੀਂ ਮੈਨੂੰ ਚੇਤੇ ਰੱਖਦੇ ਹੋ 2 ਅਤੇ ਜਿਸ ਪਰਕਾਰ ਮੈਂ ਤੁਹਾਨੂੰ ਰੀਤਾਂ ਸੌਂਪੀਆ ਉਸੇ ਪਰਕਾਰ ਤੁਸੀਂ ਉਨ੍ਹਾਂ ਨੂੰ ਫੜੀ ਰੱਖਦੇ ਹੋ 3 ਪਰ ਮੈਂ ਚਾਹੁੰਦਾ ਹਾਂ ਜੋ ਤੁਸੀਂ ਇਹ ਜਾਣ ਲਵੋ ਭਈ ਹਰੇਕ ਪੁਰਖ ਦਾ ਸਿਰ ਮਸੀਹ ਹੈ ਅਤੇ ਇਸਤ੍ਰੀ ਦਾ ਸਿਰ ਪੁਰਖ ਹੈ ਅਤੇ ਮਸੀਹ ਦਾ ਸਿਰ ਪਰਮੇਸ਼ੁਰ ਹੈ 4 ਹਰੇਕ ਪੁਰਖ ਜਿਹੜਾ ਸਿਰ ਕੱਜਿਆ ਹੋਇਆ ਪ੍ਰਾਰਥਨਾ ਅਥਵਾ ਅਗੰਮ ਵਾਕ ਕਰਦਾ ਹੈ ਉਹ ਆਪਣੇ ਸਿਰ ਨੂੰ ਬੇਪਤ ਕਰਦਾ ਹੈ 5 ਪਰ ਹੇਰਕ ਇਸਤ੍ਰੀ ਜਿਹੜੀ ਅਣਕੱਜੇ ਸਿਰ ਪ੍ਰਾਰਥਨਾ ਅਥਵਾ ਅਗੰਮ ਵਾਕ ਕਰਦੀ ਹੈ ਉਹ ਆਪਣੇ ਸਿਰ ਨੂੰ ਬੇਪਤ ਕਰਦੀ ਹੈ ਕਿਉਂ ਜੋ ਇਹ ਇਹੋ ਜਿਹੀ ਗੱਲ ਹੈ ਭਈ ਮਾਨੋ ਉਹ ਦਾ ਸਿਰ ਮੁੰਨਿਆ ਗਿਆ ਹੈ 6 ਕਿਉਂਕਿ ਜੇ ਇਸਤ੍ਰੀ ਸਿਰ ਨਾ ਕੱਜੇ ਤਾਂ ਆਪਣੀ ਗੁੱਤ ਭੀ ਵਢਾਵੇ ਅਤੇ ਜੇ ਇਸਤ੍ਰੀ ਗੁੱਤ ਵੱਢੀ ਹੋਈ ਅਥਵਾ ਸਿਰ ਮੁੰਨੀਂ ਹੋਈ ਬੇਪਤ ਹੁੰਦੀ ਹੈ ਤਾਂ ਸਿਰ ਕੱਜੇ 7 ਕਿਉਂ ਜੋ ਪੁਰਖ ਨੂੰ ਆਪਣਾ ਸਿਰ ਕੱਜਿਆ ਰੱਖਣਾ ਨਹੀਂ ਚਾਹੀਦਾ ਇਸ ਲਈ ਜੋ ਉਹ ਪਰਮੇਸ਼ੁਰ ਦਾ ਸਰੂਪ ਅਤੇ ਪਰਤਾਪ ਹੈ ਪਰੰਤੂ ਇਸਤ੍ਰੀ ਪੁਰਖ ਦਾ ਪਰਤਾਪ ਹੈ 8 ਕਿਉਂ ਜੋ ਪੁਰਖ ਇਸਤ੍ਰੀ ਤੋਂ ਨਹੀਂ ਹੋਇਆ ਪਰ ਇਸਤ੍ਰੀ ਪੁਰਖ ਤੋਂ ਹੋਈ 9 ਅਤੇ ਨਾ ਪੁਰਖ ਇਸਤ੍ਰੀ ਦੇ ਲਈ ਉਤਪਤ ਹੋਇਆ ਪਰ ਇਸਤ੍ਰੀ ਪੁਰਖ ਦੇ ਲਈ ਉਤਪਤ ਹੋਈ 10 ਇਸ ਕਰਕੇ ਇਸਤ੍ਰੀ ਨੂੰ ਚਾਹੀਦਾ ਹੈ ਜੋ ਦੂਤਾਂ ਦੇ ਕਾਰਨ ਆਪਣੇ ਸਿਰ ਉੱਤੇ ਇਖ਼ਤਿਆਰ ਦਾ ਨਿਸ਼ਾਨ ਰੱਖੇ 11 ਤਾਂ ਭੀ ਪ੍ਰਭੁ ਵਿੱਚ ਨਾ ਇਸਤ੍ਰੀ ਪੁਰਖ ਤੋਂ ਅੱਡ ਹੈ ਅਤੇ ਨਾ ਪੁਰਖ ਇਸਤ੍ਰੀ ਤੋਂ ਅੱਡ ਹੈ 12 ਕਿਉਂਕਿ ਜਿਸ ਪਰਕਾਰ ਇਸਤ੍ਰੀ ਪੁਰਖ ਤੋਂ ਹੈ, ਉਸੇ ਪਰਕਾਰ ਪੁਰਖ ਇਸਤ੍ਰੀ ਦੇ ਰਾਹੀਂ ਹੈ ਪਰ ਸੱਭੋ ਕੁੱਝ ਪਰਮੇਸ਼ੁਰ ਤੋਂ ਹੈ 13 ਤੁਸੀਂ ਆਪੇ ਨਿਆਉਂ ਕਰੋ, ਭਲਾ, ਇਹ ਫਬਦਾ ਹੈ ਜੋ ਇਸਤ੍ਰੀ ਨੰਗੇ ਸਿਰ ਪਰਮੇਸ਼ੁਰ ਦੇ ਅੱਗੇ ਪ੍ਰਾਰਥਨਾ ਕਰੇ? 14 ਕੀ ਕੁਦਰਤ ਵੀ ਆਪ ਤੁਹਾਨੂੰ ਨਹੀਂ ਸਿਖਾਲਦੀ ਹੈ ਭਈ ਜੇ ਪੁਰਖ ਸਿਰ ਦੇ ਵਾਲੇ ਲੰਮੇ ਰੱਖੇ ਤਾਂ ਉਹ ਦੇ ਲਈ ਨਿਰਾਦਰ ਹੈ? 15 ਪਰੰਤੂ ਜੇ ਇਸਤ੍ਰੀ ਲੰਮੇ ਵਾਲ ਰੱਖੇ ਤਾਂ ਉਹ ਦੇ ਲਈ ਸਜ਼ਾਉਟ ਹੈ ਕਿਉਂ ਜੇ ਵਾਲ ਉਸ ਨੂੰ ਪੜਦੇ ਦੇ ਥਾਂ ਦਿੱਤੇ ਹੋਏ ਹਨ 16 ਪਰ ਜੇ ਕੋਈ ਝਾਗੜੂ ਮਲੂਮ ਹੋਵੇ ਤਾਂ ਨਾ ਸਾਡਾ ਕੋਈ ਇਹੋ ਜਿਹਾ ਦਸਤੂਰ ਹੈ ਅਤੇ ਨਾ ਪਰਮੇਸ਼ੁਰ ਦੀਆਂ ਕਲੀਸਿਯਾਂ ਦਾ।। 17 ਪਰੰਤੂ ਮੈਂ ਜੋ ਇਹ ਆਗਿਆ ਤੁਹਾਨੂੰ ਦਿੰਦਾ ਹਾਂ ਮੈਂ ਤੁਹਾਡੀ ਵਡਿਆਈ ਨਹੀਂ ਕਰਦਾ ਜੋ ਤੁਹਾਡੇ ਇਕੱਠੇ ਹੋਣ ਤੋਂ ਭਲਿਆਈ ਨਹੀਂ ਸਗੋਂ ਬੁਰਿਆਈ ਹੁੰਦੀ ਹੈ 18 ਇਸ ਲਈ ਜੋ ਪਹਿਲਾਂ ਤਾਂ ਮੈਂ ਇਹ ਸੁਣਦਾ ਹਾਂ ਭਈ ਜਿਸ ਵੇਲੇ ਤੁਸੀਂ ਕਲੀਸਿਯਾ ਵਿੱਚ ਇੱਕਠੇ ਹੁੰਦੇ ਹੋ ਤਾਂ ਤੁਹਾਡੇ ਵਿੱਚ ਫੋਟਕ ਪੈਂਦੇ ਹਨ ਅਤੇ ਮੈਂ ਉਸਨੂੰ ਥੋੜ੍ਹਾ ਬਹੁਤ ਸੱਚ ਮੰਨਦਾ ਹਾਂ 19 ਕਿਉਂ ਜੋ ਅਵੱਸ਼ ਹੈ ਜੋ ਤੁਹਾਡੇ ਵਿੱਚ ਕੁਪੰਥ ਭੀ ਹੋਣ ਤਾਂ ਕਿ ਜਿਹੜੇ ਪਰਵਾਨ ਹਨ ਉਹ ਤੁਹਾਡੇ ਵਿੱਚ ਉਜਾਗਰ ਹੋ ਜਾਣ 20 ਸੋ ਜਿਸ ਵੇਲੇ ਤੁਸੀਂ ਇੱਕ ਥਾਂ ਇੱਕਠੇ ਹੁੰਦੇ ਹੋ ਤਾਂ ਇਹ ਅਸ਼ਾਇ ਰੱਬਾਨੀ ਖਾਣ ਲਈ ਨਹੀਂ ਹੋ ਸੱਕਦਾ ਹੈ 21 ਕਿਉਂ ਜੋ ਖਾਣ ਵੇਲੇ ਹਰੇਕ ਪਹਿਲਾਂ ਆਪੋ ਆਪਣਾ ਭੋਜਨ ਖਾ ਲੈਂਦਾ ਹੈ ਅਰ ਕੋਈ ਭੁੱਖਾ ਰਹਿੰਦਾ ਅਤੇ ਕੋਈ ਮਤਵਾਲਾ ਹੁੰਦਾ ਹੈ 22 ਭਲਾ! ਖਾਣ ਪੀਣ ਲਈ ਤੁਹਾਡੇ ਆਪਣੇ ਘਰ ਨਹੀਂ ਹਨ? ਅਥਵਾ ਤੁਸੀਂ ਪਰਮੇਸ਼ੁਰ ਦੀ ਕਲੀਸਿਯਾ ਨੂੰ ਤੁੱਛ ਸਮਝਦੇ ਅਤੇ ਜਿੰਨ੍ਹਾਂ ਦੇ ਕੋਲ ਨਹੀਂ ਹਨ ਓਹਨਾਂ ਨੂੰ ਲੱਜਿਆਵਾਨ ਕਰਦੇ ਹੋ? ਮੈਂ ਤੁਹਾਨੂੰ ਕੀ ਆਖਾਂ? ਭਲਾ, ਇਸ ਵਿੱਚ ਤੁਹਾਡੀ ਵਡਿਆਈ ਕਰਾਂ? ਮੈਂ ਤੁਹਾਡੀ ਵਡਿਆਈ ਨਹੀਂ ਕਰਦਾ ਹਾਂ 23 ਮੈਂ ਤਾਂ ਇਹ ਗੱਲ ਪ੍ਰਭੁ ਤੋਂ ਪਾਈ ਸੀ ਜਿਹੜੀ ਤੁਹਾਨੂੰ ਸੌਂਪ ਦਿੱਤੀ ਭਈ ਪ੍ਰਭੁ ਯਿਸੂ ਨੇ ਜਿਸ ਰਾਤ ਉਹ ਫੜਵਾਇਆ ਗਿਆ ਸੀ ਰੋਟੀ ਲਈ 24 ਅਤੇ ਸ਼ੁਕਰ ਕਰਕੇ ਤੋੜੀ ਅਤੇ ਕਿਹਾ, ਇਹ ਮੇਰਾ ਸਰੀਰ ਹੈ ਜੋ ਤੁਹਾਡੇ ਲਈ ਹੈ। ਮੇਰੀ ਯਾਦਗਾਰੀ ਲਈ ਇਹ ਕਰਿਆ ਕਰੋ 25 ਇਸੇ ਤਰ੍ਹਾਂ ਉਸਨੇ ਭੋਜਨ ਖਾਣ ਤੋਂ ਪਿੱਛੋਂ ਪਿਆਲਾ ਭੀ ਲਿਆ ਤੇ ਕਿਹਾ ਜੋ ਇਹ ਪਿਆਲਾ ਮੇਰੇ ਲਹੂ ਵਿੱਚ ਨਵਾਂ ਨੇਮ ਹੈ। ਜਦ ਕਦੇ ਤੁਸੀਂ ਇਹ ਨੂੰ ਪੀਵੋ ਤਾਂ ਮੇਰੀ ਯਾਦਗਾਰੀ ਲਈ ਇਹ ਕਰਿਆ ਕਰੋ 26 ਕਿਉਂਕਿ ਜਦ ਕਦੇ ਤੁਸੀਂ ਇਹ ਰੋਟੀ ਖਾਓ ਅਤੇ ਪਿਆਲਾ ਪੀਓ ਤਾਂ ਤੁਸੀਂ ਪ੍ਰਭੁ ਦੀ ਮੌਤ ਦਾ ਪਰਚਾਰ ਕਰਦੇ ਰਹਿੰਦੇ ਹੋ ਜਦ ਤੀਕਰ ਉਹ ਨਾ ਆਵੇ 27 ਇਸ ਕਰਕੇ ਜੋ ਕੋਈ ਅਯੋਗਤਾ ਨਾਲ ਇਹ ਰੋਟੀ ਖਾਵੇ ਅਥਵਾ ਪ੍ਰਭੁ ਦਾ ਪਿਆਲਾ ਪੀਵੇ ਸੋ ਪ੍ਰਭੁ ਦੇ ਸਰੀਰ ਅਤੇ ਲਹੂ ਦਾ ਦੋਸ਼ੀ ਹੋਵੇਗਾ 28 ਪਰ ਮਨੁੱਖ ਆਪਣੇ ਆਪ ਨੂੰ ਪਰਖੇ ਅਤੇ ਇਉਂ ਇਸ ਰੋਟੀ ਵਿੱਚੋਂ ਖਾਵੇ ਅਤੇ ਪਿਆਲੇ ਵਿੱਚੋਂ ਪੀਵੇ 29 ਜਿਹੜਾ ਖਾਂਦਾ ਅਤੇ ਪੀਂਦਾ ਹੈ ਜੇ ਉਹ ਸਰੀਰ ਦੀ ਜਾਚ ਨਾ ਕਰੇ ਤਾਂ ਆਪਣੇ ਉੱਤੇ ਡੰਨ ਲਾ ਕੇ ਖਾਂਦਾ ਪੀਂਦਾ ਹੈ 30 ਇਸੇ ਕਾਰਨ ਬਾਹਲੇ ਤੁਹਾਡੇ ਵਿੱਚ ਨਿਤਾਣੇ ਅਤੇ ਰੋਗੀ ਹਨ ਅਤੇ ਕਈਕੁ ਸੁੱਤੇ ਪਏ ਹਨ 31 ਪਰ ਜੇ ਅਸੀਂ ਆਪਣੇ ਆਪ ਨੂੰ ਜਾਚਦੇ ਤਾਂ ਜਾਚੇ ਨਾ ਜਾਂਦੇ 32 ਪਰ ਜਾਂ ਜਾਚੇ ਜਾਂਦੇ ਹਾਂ ਤਾਂ ਪ੍ਰਭੁ ਤੋਂ ਤਾੜੇ ਜਾਂਦੇ ਹਾਂ ਤਾਂ ਜੋ ਅਸੀਂ ਸੰਸਾਰ ਨਾਲ ਦੋਸ਼ੀ ਨਾ ਠਹਿਰਾਏ ਜਾਈਏ 33 ਸੋ ਹੇ ਮੇਰੇ ਭਰਾਵੋ, ਜਾਂ ਤੁਸੀਂ ਪੀਣ ਲਈ ਇੱਕਠੇ ਹੋਵੋ ਤਾਂ ਇੱਕ ਦੂਏ ਦੀ ਉਡੀਕ ਕਰੋ 34 ਜੇ ਕਿਸੇ ਨੂੰ ਭੁੱਖ ਲੱਗੇ ਤਾਂ ਆਪਣੇ ਘਰ ਵਿੱਚ ਖਾਵੇ ਭਈ ਤੁਹਾਡੇ ਇੱਕਠੇ ਹੋਣ ਤੋਂ ਤੁਹਾਨੂੰ ਡੰਨ ਨਾ ਲੱਗੇ ਅਤੇ ਰਹਿੰਦੀਆਂ ਗੱਲਾਂ ਨੂੰ ਜਦ ਮੈਂ ਆਵਾਂਗਾ ਤਦ ਸੁਧਾਰਾਂਗਾ।।
Total 16 ਅਧਿਆਇ, Selected ਅਧਿਆਇ 11 / 16
1 2
3 4 5 6 7 8 9 10 11 12 13 14 15 16
Common Bible Languages
West Indian Languages
×

Alert

×

punjabi Letters Keypad References