ਪੰਜਾਬੀ ਬਾਈਬਲ

ਰੱਬ ਦੀ ਮਿਹਰ ਦੀ ਦਾਤ
1. ਫੇਰ ਉਹ ਮੈਨੂੰ ਫਾਟਕ ਤੇ ਲੈ ਆਇਆ, ਅਰਥਾਤ ਉਸ ਫਾਟਕ ਤੇ ਜਿਸ ਦਾ ਮੂੰਹ ਪੂਰਬ ਵੱਲ ਸੀ
2. ਅਤੇ ਵੇਖੋ, ਇਸਰਾਏਲ ਦੇ ਪਰਮੇਸ਼ੁਰ ਦਾ ਪਰਤਾਪ ਪੂਰਬ ਦੇ ਰਾਹ ਵੱਲੋਂ ਆਇਆ ਅਤੇ ਉਹ ਦੀ ਅਵਾਜ਼ ਵੱਡੇ ਪਾਣੀਆਂ ਵਾਂਙੁ ਸੀ ਅਤੇ ਧਰਤੀ ਉਹ ਦੇ ਪਰਤਾਪ ਨਾਲ ਚਮਕ ਉੱਠੀ
3. ਇਹ ਓਸ ਰੋਇਆ ਦੇ ਵਿਖਾਵੇ ਅਨੁਸਾਰ ਸੀ ਜੋ ਮੈਂ ਵੇਖੀ ਸੀ, ਹਾਂ, ਓਸ ਰੋਇਆ ਦੇ ਅਨਕੂਲ ਜਿਹੜੀ ਮੈਂ ਓਸ ਵੇਲੇ ਵੇਖੀ ਸੀ ਜਦੋਂ ਮੈਂ ਸ਼ਹਿਰ ਨੂੰ ਨਾਸ ਕਰਨ ਲਈ ਆਇਆ ਸਾਂ ਅਤੇ ਏਹ ਰੋਇਆਂ ਉਸ ਰੋਇਆਂ ਵਾਂਙੁ ਸਨ ਜਿਹੜੀ ਮੈਂ ਕਬਾਰ ਨਹਿਰ ਦੇ ਕੋਲ ਵੇਖੀ ਸੀ, ਤਦ ਮੈਂ ਮੂੰਹ ਪਰਨੇ ਡਿੱਗ ਪਿਆ
4. ਅਤੇ ਯਹੋਵਾਹ ਦਾ ਪਰਤਾਪ ਓਸ ਫਾਟਕ ਦੇ ਰਾਹ ਜਿਸ ਦਾ ਮੂੰਹ ਪੂਰਬ ਦੇ ਰਾਹ ਵੱਲ ਹੈ ਭਵਨ ਵਿੱਚ ਆਇਆ
5. ਅਤੇ ਆਤਮਾ ਨੇ ਮੈਨੂੰ ਚੁੱਕ ਕੇ ਅੰਦਰਲੇ ਵੇਹੜੇ ਵਿੱਚ ਪੁਚਾ ਦਿੱਤਾ ਅਤੇ ਵੇਖੋ, ਭਵਨ ਯਹੋਵਾਹ ਦੇ ਪਰਤਾਪ ਨਾਲ ਭਰਿਆ ਹੋਇਆ ਸੀ
6. ਅਤੇ ਮੈਂ ਕਿਸੇ ਨੂੰ ਸੁਣਿਆ ਜਿਹੜਾ ਭਵਨ ਵਿੱਚੋਂ ਮੇਰੇ ਨਾਲ ਗੱਲਾਂ ਕਰਦਾ ਸੀ ਅਤੇ ਇੱਕ ਮਨੁੱਖ ਮੇਰੇ ਕੋਲ ਖਲੋਤਾ ਸੀ
7. ਉਹ ਨੇ ਮੈਨੂੰ ਆਖਿਆ, ਹੇ ਆਦਮੀ ਦੇ ਪੁੱਤ੍ਰ, ਇਹ ਮੇਰੇ ਸਿੰਘਾਸਣ ਦਾ ਥਾਂ ਹੈ ਅਤੇ ਮੇਰੇ ਪੈਰਾਂ ਦੀ ਕੁਰਸੀ ਹੈ ਜਿੱਥੇ ਮੈਂ ਇਸਰਾਏਲੀਆਂ ਦੇ ਵਿਚਕਾਰ ਸਦਾ ਲਈ ਵੱਸਾਂਗਾ ਅਤੇ ਇਸਰਾਏਲ ਦਾ ਘਰਾਣਾ ਅਤੇ ਉਨ੍ਹਾਂ ਦੇ ਪਾਤਸ਼ਾਹ ਫੇਰ ਕਦੇ ਮੇਰੇ ਪਵਿੱਤ੍ਰ ਨਾਮ ਨੂੰ ਆਪਣੇ ਜ਼ਨਾਹ ਨਾਲ ਅਤੇ ਆਪਣੇ ਪਾਤਸ਼ਾਹਾਂ ਦੀਆਂ ਲੋਥਾਂ ਨਾਲ ਉਨ੍ਹਾਂ ਦੀਆਂ ਉੱਚਆਇਆਂ ਵਿੱਚ ਭਰਿਸ਼ਟ ਨਾ ਕਰਨਗੇ
8. ਕਿਉਂ ਜੋ ਉਨ੍ਹਾਂ ਦਾ ਸਰਦਲ ਮੇਰੀ ਸਰਦਲ ਦੇ ਕੋਲ ਅਤੇ ਉਨ੍ਹਾਂ ਦੀ ਚੁਗਾਠ ਮੇਰੇ ਚੁਗਾਠ ਦੇ ਨਾਲ ਲਗਵੀਂ ਸੀ ਅਤੇ ਮੇਰੇ ਉਤੇ ਉਨ੍ਹਾਂ ਦੇ ਵਿਚਾਲੇ ਕੇਵਲ ਇੱਕ ਕੰਧ ਸੀ। ਉਨ੍ਹਾਂ ਆਪਣੇ ਘਿਣਾਉਣੇ ਕੰਮਾਂ ਕਰਕੇ ਜਿਹੜੇ ਉਨ੍ਹਾਂ ਕੀਤੇ ਮੇਰੇ ਪਵਿੱਤ੍ਰ ਨਾਮ ਨੂੰ ਪਲੀਤ ਕੀਤਾ, ਏਸ ਲਈ ਮੈਂ ਆਪਣੇ ਕਹਿਰ ਵਿੱਚ ਉਨ੍ਹਾਂ ਨੂੰ ਖਾ ਲਿਆ
9. ਸੋ ਹੁਣ ਓਹ ਆਪਣੇ ਵਿਭਚਾਰਾਂ ਨੂੰ ਅਤੇ ਆਪਣੇ ਪਾਤਸ਼ਾਹਾਂ ਦੀਆਂ ਲੋਥਾਂ ਨੂੰ ਮੇਰੇ ਤੋਂ ਦੂਰ ਕਰ ਦੇਣ, ਤਾਂ ਮੈਂ ਸਦਾ ਤੀਕਰ ਉਨ੍ਹਾਂ ਦੇ ਵਿਚਕਾਰ ਵੱਸਾਂਗਾ।।
10. ਹੇ ਆਦਮੀ ਦੇ ਪੁੱਤ੍ਰ,ਤੂੰ ਇਸਰਾਏਲ ਦੇ ਘਰਾਣੇ ਨੂੰ ਇਹ ਭਵਨ ਵਿਖਾ ਤਾਂ ਜੋ ਓਹ ਆਪਣੇ ਔਗਣਾਂ ਤੋਂ ਸ਼ਰਮਿੰਦੇ ਹੋਣ ਅਤੇ ਏਸ ਨਮੂਨੇ ਨੂੰ ਮਿਣਨ
11. ਜੇ ਓਹ ਇਨ੍ਹਾਂ ਸਾਰਿਆਂ ਕੰਮਾਂ ਤੋਂ ਸ਼ਰਿਮਿੰਦੇ ਹੋਣ ਜਿਹੜੇ ਉਨ੍ਹਾਂ ਨੇ ਕੀਤੇ ਅਤੇ ਏਸ ਭਵਨ ਦਾ ਨਕਸ਼ਾ ਅਤੇ ਇਹ ਦੀ ਬਣਾਉਟ ਅਤੇ ਉਹ ਦਾ ਬਾਹਰ ਜਾਣ ਅਤੇ ਉਹ ਦਾ ਅੰਦਰ ਆਉਣ ਦੇ ਰਾਹ ਅਤੇ ਸਾਰਾ ਨਕਸ਼ਾ ਅਤੇ ਸਾਰੀਆਂ ਬਿਧੀਆਂ ਅਤੇ ਸਾਰੇ ਕਾਨੂਨ ਅਤੇ ਸਾਰੀ ਬਿਵਸਥਾ ਉਨ੍ਹਾਂ ਨੂੰ ਜਤਾ ਤੇ ਉਨ੍ਹਾਂ ਦੀਆਂ ਅੱਖਾਂ ਦੇ ਸਾਹਮਣੇ ਲਿਖ ਕਿ ਓਹ ਉਸ ਦੇ ਸਾਰੇ ਨਕਸ਼ੇ ਨੂੰ ਅਤੇ ਸਾਰੀਆਂ ਬਿਧੀਆਂ ਨੂੰ ਮੰਨ ਕੇ ਉਨ੍ਹਾਂ ਉੱਤੇ ਅਮਲ ਕਰਨ
12. ਏਸ ਭਵਨ ਦੀ ਬਿਵਸਥਾ ਇਹ ਹੈ ਕਿ ਇਹ ਦੀਆਂ ਸਾਰੀਆਂ ਹੱਦਾਂ ਪਰਬਤ ਦੀ ਚੋਟੀ ਤੇ ਅਤੇ ਉਹ ਦੇ ਚੁਫੇਰੇ ਅੱਤ ਪਵਿੱਤ੍ਰ ਹੋਣਗੀਆਂ! ਵੇਖ! ਇਹੀ ਇਸ ਭਵਨ ਦੀ ਬਿਵਸਥਾ ਹੈ।।
13. ਹੱਥ ਦੇ ਮੇਚੇ ਅਨੁਸਾਰ ਜਗਵੇਦੀ ਦੀ ਇਹ ਮਿਣਤੀ ਹੈ ਅਤੇ ਇਸ ਹੱਥ ਦੀ ਲੰਮਾਈ ਇੱਕ ਹੱਥ ਚਾਰ ਉਂਗਲਾਂ ਹੈ। ਤਹ ਇੱਕ ਹੱਥ ਦੀ ਹੋਵੇਗੀ ਅਤੇ ਚੁੜਾਈ ਇੱਕ ਹੱਥ ਅਤੇ ਉਸ ਦੇ ਚੁਫੇਰੇ ਇੱਕ ਗਿੱਠ ਚੌੜਾ ਫੱਟਾ, ਅਤੇ ਜਗਵੇਦੀ ਦੀ ਨੀਂਹ ਇਹੀ ਹੀ
14. ਅਤੇ ਧਰਤੀ ਉੱਤੇ ਦੀ ਇਸ ਤਹ ਤੋਂ ਲੈ ਕੇ ਥੱਲੇ ਦੀ ਕੁਰਸੀ ਤੀਕਰ ਦੋ ਹੱਥ ਅਤੇ ਉਹ ਦੀ ਚੁੜਾਈ ਇੱਕ ਹੱਥ ਅਤੇ ਨਿੱਕੀ ਕੁਰਸੀ ਤੋਂ ਵੱਡੀ ਕੁਰਸੀ ਤੀਕਰ ਚਾਰ ਹੱਥ ਅਤੇ ਚੁੜਾਈ ਇੱਕ ਹੱਥ
15. ਅਤੇ ਉੱਪਰਲਾ ਹਿੱਸਾ ਜਗਵੇਦੀ ਦਾ ਚਾਰ ਹੱਥ ਹੋਵੇਗਾ ਅਤੇ ਜਗਵੇਦੀ ਦੇ ਚੁੱਲ੍ਹੇ ਦੇ ਉੱਪਰ ਚਾਰ ਸਿੰਗ ਹੋਣਗੇ
16. ਅਤੇ ਜਗਵੇਦੀ ਬਾਰਾਂ ਹੱਥ ਲੰਮੀ ਹੋਵੇਗੀ ਅਤੇ ਬਾਰਾਂ ਹੱਥ ਚੌੜੀ, ਅਥਵਾ ਵਰਗਾਕਾਰ
17. ਅਤੇ ਕੁਰਸੀ ਚੌਦਾਂ ਹੱਥ ਲੰਮੀ ਅਤੇ ਚੌਦਾਂ ਚੌੜੀ ਵਰਗਾਕਾਰ ਅਤੇ ਦੁਆਲੇ ਉਸ ਦਾ ਕੰਢਾ ਅੱਧਾ ਹੱਥ ਅਤੇ ਉਸ ਦੀ ਤਹ ਚੁਫੇਰੇ ਇੱਕ ਹੱਥ ਅਤੇ ਉਸ ਦੀ ਪੌੜੀ ਪੂਰਬ ਵੱਲ ਹੋਵੇਗੀ।।
18. ਤਾਂ ਉਹ ਮੈਨੂੰ ਆਖਿਆ, ਹੇ ਆਦਮੀ ਦੇ ਪੁੱਤ੍ਰ, ਪ੍ਰਭੁ ਯਹੋਵਾਹ ਐਉਂ ਫ਼ਰਮਾਉਂਦਾ ਹੈ, - ਜਗਵੇਦੀ ਦੀਆਂ ਇਹ ਬਿਧੀਆਂ ਉਸ ਦਿਨ ਚਾਲੂ ਹੋਣਗੀਆਂ ਜਦੋਂ ਓਹ ਉਸ ਨੂੰ ਬਣਾਉਣਗੇ ਤਾਂ ਜੋ ਉਸ ਤੇ ਹੋਮ ਬਲੀਆਂ ਚੜ੍ਹਾਉਣ ਅਤੇ ਉਸ ਤੇ ਲਹੂ ਛਿੜਕਣ
19. ਅਤੇ ਤੂੰ ਲੇਵੀ ਜਾਜਕਾਂ ਨੂੰ ਜਿਹੜੇ ਸਦੋਕ ਦੇ ਵੰਸ ਵਿੱਚੋਂ ਹਨ ਅਤੇ ਜਿਹੜੇ ਮੇਰੀ ਸੇਵਾ ਲਈ ਮੇਰੇ ਨੇੜੇ ਆਉਂਦੇ ਹਨ ਪਾਪ ਦੀ ਬਲੀ ਲਈ ਵੱਛਾ ਦੇਣ, ਪ੍ਰਭੁ ਯਹੋਵਾਹ ਦਾ ਵਾਕ ਹੈ
20. ਅਤੇ ਤੂੰ ਉਹ ਦੇ ਲਹੂ ਵਿੱਚੋਂ ਲੈਣਾ ਅਤੇ ਉਸ ਦੇ ਚਾਰੇ ਸਿੰਗਾਂ ਤੇ ਉਸ ਦੀ ਕੁਰਸੀ ਦੇ ਚਾਰੇ ਕੋਣਿਆਂ ਤੇ ਅਤੇ ਉਸ ਦੇ ਦੁਆਲੇ ਦੇ ਫੱਟੇ ਤੇ ਲਾਉਣਾ, ਇਸੇ ਤਰਾਂ ਤੂੰ ਉਸ ਦੇ ਲਈ ਪਰਾਸਚਿਤ ਕਰੇੰ ਅਤੇ ਉਸ ਨੂੰ ਸ਼ੁੱਧ ਕਰੇਂ
21. ਅਤੇ ਪਾਪ ਦੀ ਬਲੀ ਲਈ ਵੱਛਾ ਲੈਣਾ ਅਤੇ ਉਹ ਭਵਨ ਦੇ ਨਿਯਤ ਥਾਂ ਵਿੱਚ ਪਵਿੱਤ੍ਰ ਅਸਥਾਨ ਦੇ ਬਾਹਰ ਜਾਲਿਆ ਜਾਵੇਗਾ
22. ਅਤੇ ਤੂੰ ਦੂਜੇ ਦਿਨ ਇੱਕ ਬੇਕਜ ਬੱਕਰਾ ਪਾਪ ਦੀ ਬਲੀ ਲਈ ਚੜ੍ਹਾਈਂ ਅਤੇ ਓਹ ਉਸ ਜਗਵੇਦੀ ਨੂੰ ਉਸੇ ਤਰਾਂ ਸ਼ੁੱਧ ਕਰਨਗੇ ਜਿਦਾਂ ਵੱਛੇ ਨਾਲ ਸ਼ੁੱਧ ਕੀਤਾ ਸੀ
23. ਅਤੇ ਜਦੋਂ ਤੂੰ ਉਸ ਨੂੰ ਸ਼ੁੱਧ ਕਰ ਲਵੇਂ ਤਾਂ ਇੱਕ ਬੇਕਜ ਵੱਛਾ ਅਤੇ ਇੱਜੜ ਵਿੱਚੋਂ ਇੱਕ ਬੇਕਜ ਦੁੰਬਾ ਚੜ੍ਹਾਵੀਂ
24. ਤੂੰ ਉਨ੍ਹਾਂ ਨੂੰ ਯਹੋਵਾਹ ਦੇ ਸਨਮੁੱਖ ਲਿਆਵੀਂ ਅਤੇ ਜਾਜਕ ਉਨ੍ਹਾਂ ਤੇ ਲੂਣ ਛਿੜਕਣ ਅਤੇ ਉਨ੍ਹਾਂ ਨੂੰ ਹੋਮ ਦੀ ਬਲੀ ਕਰਕੇ ਯਹੋਵਾਹ ਲਈ ਚੜ੍ਹਾਉਣ
25. ਅਤੇ ਤੂੰ ਸੱਤ ਦਿਹਾੜੇ ਤੀਕਰ ਹਰ ਦਿਹਾੜੇ ਇੱਕ ਬੱਕਰਾ ਪਾਪ ਦੀ ਬਲੀ ਲਈ ਤਿਆਰ ਕਰ ਰੱਖੀਂ ਅਤੇ ਇੱਕ ਬੇਕਜ ਵੱਛਾ ਅਤੇ ਇੱਕ ਇੱਜੜ ਦਾ ਬੇਕਜ ਦੁੰਬਾ ਵੀ ਤਿਆਰ ਕਰ ਰੱਖੀਂ
26. ਸੱਤ ਦਿਹਾੜਿਆਂ ਤੀਕਰ ਓਹ ਜਗਵੇਦੀ ਨੂੰ ਪਰਾਸਚਿਤ ਕਰ ਕੇ ਸਾਫ ਕਰਨਗੇ ਅਤੇ ਉਸ ਦੀ ਚੱਠ ਕਰਨਗੇ
27. ਅਤੇ ਜਦੋਂ ਇਹ ਦਿਹਾੜੇ ਪੂਰੇ ਹੋਣਗੇ ਤਾਂ ਏਦਾਂ ਹੋਵੇਗਾ ਕਿ ਅੱਠਵੇਂ ਦਿਹਾੜੇ ਅਤੇ ਅੱਗੇ ਨੂੰ ਜਾਜਕ ਤੁਹਾਡੀਆਂ ਹੋਮ ਦੀਆਂ ਬਲੀਆਂ ਨੂੰ ਅਤੇ ਤੁਹਾਡੀਆਂ ਸੁਖ ਦੀਆਂ ਭੇਟਾਂ ਨੂੰ ਜਗਵੇਦੀ ਤੇ ਚੜ੍ਹਾਉਣਗੇ ਅਤੇ ਮੈਂ ਤੁਹਾਨੂੰ ਪਰਵਾਨ ਕਰਾਂਗਾ, ਪ੍ਰਭੁ ਯਹੋਵਾਹ ਦਾ ਵਾਕ ਹੈ।।

Notes

No Verse Added

Total 48 ਅਧਿਆਇ, Selected ਅਧਿਆਇ 43 / 48
ਹਿਜ਼ ਕੀ ਐਲ 43:3
1 ਫੇਰ ਉਹ ਮੈਨੂੰ ਫਾਟਕ ਤੇ ਲੈ ਆਇਆ, ਅਰਥਾਤ ਉਸ ਫਾਟਕ ਤੇ ਜਿਸ ਦਾ ਮੂੰਹ ਪੂਰਬ ਵੱਲ ਸੀ 2 ਅਤੇ ਵੇਖੋ, ਇਸਰਾਏਲ ਦੇ ਪਰਮੇਸ਼ੁਰ ਦਾ ਪਰਤਾਪ ਪੂਰਬ ਦੇ ਰਾਹ ਵੱਲੋਂ ਆਇਆ ਅਤੇ ਉਹ ਦੀ ਅਵਾਜ਼ ਵੱਡੇ ਪਾਣੀਆਂ ਵਾਂਙੁ ਸੀ ਅਤੇ ਧਰਤੀ ਉਹ ਦੇ ਪਰਤਾਪ ਨਾਲ ਚਮਕ ਉੱਠੀ 3 ਇਹ ਓਸ ਰੋਇਆ ਦੇ ਵਿਖਾਵੇ ਅਨੁਸਾਰ ਸੀ ਜੋ ਮੈਂ ਵੇਖੀ ਸੀ, ਹਾਂ, ਓਸ ਰੋਇਆ ਦੇ ਅਨਕੂਲ ਜਿਹੜੀ ਮੈਂ ਓਸ ਵੇਲੇ ਵੇਖੀ ਸੀ ਜਦੋਂ ਮੈਂ ਸ਼ਹਿਰ ਨੂੰ ਨਾਸ ਕਰਨ ਲਈ ਆਇਆ ਸਾਂ ਅਤੇ ਏਹ ਰੋਇਆਂ ਉਸ ਰੋਇਆਂ ਵਾਂਙੁ ਸਨ ਜਿਹੜੀ ਮੈਂ ਕਬਾਰ ਨਹਿਰ ਦੇ ਕੋਲ ਵੇਖੀ ਸੀ, ਤਦ ਮੈਂ ਮੂੰਹ ਪਰਨੇ ਡਿੱਗ ਪਿਆ 4 ਅਤੇ ਯਹੋਵਾਹ ਦਾ ਪਰਤਾਪ ਓਸ ਫਾਟਕ ਦੇ ਰਾਹ ਜਿਸ ਦਾ ਮੂੰਹ ਪੂਰਬ ਦੇ ਰਾਹ ਵੱਲ ਹੈ ਭਵਨ ਵਿੱਚ ਆਇਆ 5 ਅਤੇ ਆਤਮਾ ਨੇ ਮੈਨੂੰ ਚੁੱਕ ਕੇ ਅੰਦਰਲੇ ਵੇਹੜੇ ਵਿੱਚ ਪੁਚਾ ਦਿੱਤਾ ਅਤੇ ਵੇਖੋ, ਭਵਨ ਯਹੋਵਾਹ ਦੇ ਪਰਤਾਪ ਨਾਲ ਭਰਿਆ ਹੋਇਆ ਸੀ 6 ਅਤੇ ਮੈਂ ਕਿਸੇ ਨੂੰ ਸੁਣਿਆ ਜਿਹੜਾ ਭਵਨ ਵਿੱਚੋਂ ਮੇਰੇ ਨਾਲ ਗੱਲਾਂ ਕਰਦਾ ਸੀ ਅਤੇ ਇੱਕ ਮਨੁੱਖ ਮੇਰੇ ਕੋਲ ਖਲੋਤਾ ਸੀ 7 ਉਹ ਨੇ ਮੈਨੂੰ ਆਖਿਆ, ਹੇ ਆਦਮੀ ਦੇ ਪੁੱਤ੍ਰ, ਇਹ ਮੇਰੇ ਸਿੰਘਾਸਣ ਦਾ ਥਾਂ ਹੈ ਅਤੇ ਮੇਰੇ ਪੈਰਾਂ ਦੀ ਕੁਰਸੀ ਹੈ ਜਿੱਥੇ ਮੈਂ ਇਸਰਾਏਲੀਆਂ ਦੇ ਵਿਚਕਾਰ ਸਦਾ ਲਈ ਵੱਸਾਂਗਾ ਅਤੇ ਇਸਰਾਏਲ ਦਾ ਘਰਾਣਾ ਅਤੇ ਉਨ੍ਹਾਂ ਦੇ ਪਾਤਸ਼ਾਹ ਫੇਰ ਕਦੇ ਮੇਰੇ ਪਵਿੱਤ੍ਰ ਨਾਮ ਨੂੰ ਆਪਣੇ ਜ਼ਨਾਹ ਨਾਲ ਅਤੇ ਆਪਣੇ ਪਾਤਸ਼ਾਹਾਂ ਦੀਆਂ ਲੋਥਾਂ ਨਾਲ ਉਨ੍ਹਾਂ ਦੀਆਂ ਉੱਚਆਇਆਂ ਵਿੱਚ ਭਰਿਸ਼ਟ ਨਾ ਕਰਨਗੇ 8 ਕਿਉਂ ਜੋ ਉਨ੍ਹਾਂ ਦਾ ਸਰਦਲ ਮੇਰੀ ਸਰਦਲ ਦੇ ਕੋਲ ਅਤੇ ਉਨ੍ਹਾਂ ਦੀ ਚੁਗਾਠ ਮੇਰੇ ਚੁਗਾਠ ਦੇ ਨਾਲ ਲਗਵੀਂ ਸੀ ਅਤੇ ਮੇਰੇ ਉਤੇ ਉਨ੍ਹਾਂ ਦੇ ਵਿਚਾਲੇ ਕੇਵਲ ਇੱਕ ਕੰਧ ਸੀ। ਉਨ੍ਹਾਂ ਆਪਣੇ ਘਿਣਾਉਣੇ ਕੰਮਾਂ ਕਰਕੇ ਜਿਹੜੇ ਉਨ੍ਹਾਂ ਕੀਤੇ ਮੇਰੇ ਪਵਿੱਤ੍ਰ ਨਾਮ ਨੂੰ ਪਲੀਤ ਕੀਤਾ, ਏਸ ਲਈ ਮੈਂ ਆਪਣੇ ਕਹਿਰ ਵਿੱਚ ਉਨ੍ਹਾਂ ਨੂੰ ਖਾ ਲਿਆ 9 ਸੋ ਹੁਣ ਓਹ ਆਪਣੇ ਵਿਭਚਾਰਾਂ ਨੂੰ ਅਤੇ ਆਪਣੇ ਪਾਤਸ਼ਾਹਾਂ ਦੀਆਂ ਲੋਥਾਂ ਨੂੰ ਮੇਰੇ ਤੋਂ ਦੂਰ ਕਰ ਦੇਣ, ਤਾਂ ਮੈਂ ਸਦਾ ਤੀਕਰ ਉਨ੍ਹਾਂ ਦੇ ਵਿਚਕਾਰ ਵੱਸਾਂਗਾ।। 10 ਹੇ ਆਦਮੀ ਦੇ ਪੁੱਤ੍ਰ,ਤੂੰ ਇਸਰਾਏਲ ਦੇ ਘਰਾਣੇ ਨੂੰ ਇਹ ਭਵਨ ਵਿਖਾ ਤਾਂ ਜੋ ਓਹ ਆਪਣੇ ਔਗਣਾਂ ਤੋਂ ਸ਼ਰਮਿੰਦੇ ਹੋਣ ਅਤੇ ਏਸ ਨਮੂਨੇ ਨੂੰ ਮਿਣਨ 11 ਜੇ ਓਹ ਇਨ੍ਹਾਂ ਸਾਰਿਆਂ ਕੰਮਾਂ ਤੋਂ ਸ਼ਰਿਮਿੰਦੇ ਹੋਣ ਜਿਹੜੇ ਉਨ੍ਹਾਂ ਨੇ ਕੀਤੇ ਅਤੇ ਏਸ ਭਵਨ ਦਾ ਨਕਸ਼ਾ ਅਤੇ ਇਹ ਦੀ ਬਣਾਉਟ ਅਤੇ ਉਹ ਦਾ ਬਾਹਰ ਜਾਣ ਅਤੇ ਉਹ ਦਾ ਅੰਦਰ ਆਉਣ ਦੇ ਰਾਹ ਅਤੇ ਸਾਰਾ ਨਕਸ਼ਾ ਅਤੇ ਸਾਰੀਆਂ ਬਿਧੀਆਂ ਅਤੇ ਸਾਰੇ ਕਾਨੂਨ ਅਤੇ ਸਾਰੀ ਬਿਵਸਥਾ ਉਨ੍ਹਾਂ ਨੂੰ ਜਤਾ ਤੇ ਉਨ੍ਹਾਂ ਦੀਆਂ ਅੱਖਾਂ ਦੇ ਸਾਹਮਣੇ ਲਿਖ ਕਿ ਓਹ ਉਸ ਦੇ ਸਾਰੇ ਨਕਸ਼ੇ ਨੂੰ ਅਤੇ ਸਾਰੀਆਂ ਬਿਧੀਆਂ ਨੂੰ ਮੰਨ ਕੇ ਉਨ੍ਹਾਂ ਉੱਤੇ ਅਮਲ ਕਰਨ 12 ਏਸ ਭਵਨ ਦੀ ਬਿਵਸਥਾ ਇਹ ਹੈ ਕਿ ਇਹ ਦੀਆਂ ਸਾਰੀਆਂ ਹੱਦਾਂ ਪਰਬਤ ਦੀ ਚੋਟੀ ਤੇ ਅਤੇ ਉਹ ਦੇ ਚੁਫੇਰੇ ਅੱਤ ਪਵਿੱਤ੍ਰ ਹੋਣਗੀਆਂ! ਵੇਖ! ਇਹੀ ਇਸ ਭਵਨ ਦੀ ਬਿਵਸਥਾ ਹੈ।। 13 ਹੱਥ ਦੇ ਮੇਚੇ ਅਨੁਸਾਰ ਜਗਵੇਦੀ ਦੀ ਇਹ ਮਿਣਤੀ ਹੈ ਅਤੇ ਇਸ ਹੱਥ ਦੀ ਲੰਮਾਈ ਇੱਕ ਹੱਥ ਚਾਰ ਉਂਗਲਾਂ ਹੈ। ਤਹ ਇੱਕ ਹੱਥ ਦੀ ਹੋਵੇਗੀ ਅਤੇ ਚੁੜਾਈ ਇੱਕ ਹੱਥ ਅਤੇ ਉਸ ਦੇ ਚੁਫੇਰੇ ਇੱਕ ਗਿੱਠ ਚੌੜਾ ਫੱਟਾ, ਅਤੇ ਜਗਵੇਦੀ ਦੀ ਨੀਂਹ ਇਹੀ ਹੀ 14 ਅਤੇ ਧਰਤੀ ਉੱਤੇ ਦੀ ਇਸ ਤਹ ਤੋਂ ਲੈ ਕੇ ਥੱਲੇ ਦੀ ਕੁਰਸੀ ਤੀਕਰ ਦੋ ਹੱਥ ਅਤੇ ਉਹ ਦੀ ਚੁੜਾਈ ਇੱਕ ਹੱਥ ਅਤੇ ਨਿੱਕੀ ਕੁਰਸੀ ਤੋਂ ਵੱਡੀ ਕੁਰਸੀ ਤੀਕਰ ਚਾਰ ਹੱਥ ਅਤੇ ਚੁੜਾਈ ਇੱਕ ਹੱਥ 15 ਅਤੇ ਉੱਪਰਲਾ ਹਿੱਸਾ ਜਗਵੇਦੀ ਦਾ ਚਾਰ ਹੱਥ ਹੋਵੇਗਾ ਅਤੇ ਜਗਵੇਦੀ ਦੇ ਚੁੱਲ੍ਹੇ ਦੇ ਉੱਪਰ ਚਾਰ ਸਿੰਗ ਹੋਣਗੇ 16 ਅਤੇ ਜਗਵੇਦੀ ਬਾਰਾਂ ਹੱਥ ਲੰਮੀ ਹੋਵੇਗੀ ਅਤੇ ਬਾਰਾਂ ਹੱਥ ਚੌੜੀ, ਅਥਵਾ ਵਰਗਾਕਾਰ 17 ਅਤੇ ਕੁਰਸੀ ਚੌਦਾਂ ਹੱਥ ਲੰਮੀ ਅਤੇ ਚੌਦਾਂ ਚੌੜੀ ਵਰਗਾਕਾਰ ਅਤੇ ਦੁਆਲੇ ਉਸ ਦਾ ਕੰਢਾ ਅੱਧਾ ਹੱਥ ਅਤੇ ਉਸ ਦੀ ਤਹ ਚੁਫੇਰੇ ਇੱਕ ਹੱਥ ਅਤੇ ਉਸ ਦੀ ਪੌੜੀ ਪੂਰਬ ਵੱਲ ਹੋਵੇਗੀ।। 18 ਤਾਂ ਉਹ ਮੈਨੂੰ ਆਖਿਆ, ਹੇ ਆਦਮੀ ਦੇ ਪੁੱਤ੍ਰ, ਪ੍ਰਭੁ ਯਹੋਵਾਹ ਐਉਂ ਫ਼ਰਮਾਉਂਦਾ ਹੈ, - ਜਗਵੇਦੀ ਦੀਆਂ ਇਹ ਬਿਧੀਆਂ ਉਸ ਦਿਨ ਚਾਲੂ ਹੋਣਗੀਆਂ ਜਦੋਂ ਓਹ ਉਸ ਨੂੰ ਬਣਾਉਣਗੇ ਤਾਂ ਜੋ ਉਸ ਤੇ ਹੋਮ ਬਲੀਆਂ ਚੜ੍ਹਾਉਣ ਅਤੇ ਉਸ ਤੇ ਲਹੂ ਛਿੜਕਣ 19 ਅਤੇ ਤੂੰ ਲੇਵੀ ਜਾਜਕਾਂ ਨੂੰ ਜਿਹੜੇ ਸਦੋਕ ਦੇ ਵੰਸ ਵਿੱਚੋਂ ਹਨ ਅਤੇ ਜਿਹੜੇ ਮੇਰੀ ਸੇਵਾ ਲਈ ਮੇਰੇ ਨੇੜੇ ਆਉਂਦੇ ਹਨ ਪਾਪ ਦੀ ਬਲੀ ਲਈ ਵੱਛਾ ਦੇਣ, ਪ੍ਰਭੁ ਯਹੋਵਾਹ ਦਾ ਵਾਕ ਹੈ 20 ਅਤੇ ਤੂੰ ਉਹ ਦੇ ਲਹੂ ਵਿੱਚੋਂ ਲੈਣਾ ਅਤੇ ਉਸ ਦੇ ਚਾਰੇ ਸਿੰਗਾਂ ਤੇ ਉਸ ਦੀ ਕੁਰਸੀ ਦੇ ਚਾਰੇ ਕੋਣਿਆਂ ਤੇ ਅਤੇ ਉਸ ਦੇ ਦੁਆਲੇ ਦੇ ਫੱਟੇ ਤੇ ਲਾਉਣਾ, ਇਸੇ ਤਰਾਂ ਤੂੰ ਉਸ ਦੇ ਲਈ ਪਰਾਸਚਿਤ ਕਰੇੰ ਅਤੇ ਉਸ ਨੂੰ ਸ਼ੁੱਧ ਕਰੇਂ 21 ਅਤੇ ਪਾਪ ਦੀ ਬਲੀ ਲਈ ਵੱਛਾ ਲੈਣਾ ਅਤੇ ਉਹ ਭਵਨ ਦੇ ਨਿਯਤ ਥਾਂ ਵਿੱਚ ਪਵਿੱਤ੍ਰ ਅਸਥਾਨ ਦੇ ਬਾਹਰ ਜਾਲਿਆ ਜਾਵੇਗਾ 22 ਅਤੇ ਤੂੰ ਦੂਜੇ ਦਿਨ ਇੱਕ ਬੇਕਜ ਬੱਕਰਾ ਪਾਪ ਦੀ ਬਲੀ ਲਈ ਚੜ੍ਹਾਈਂ ਅਤੇ ਓਹ ਉਸ ਜਗਵੇਦੀ ਨੂੰ ਉਸੇ ਤਰਾਂ ਸ਼ੁੱਧ ਕਰਨਗੇ ਜਿਦਾਂ ਵੱਛੇ ਨਾਲ ਸ਼ੁੱਧ ਕੀਤਾ ਸੀ 23 ਅਤੇ ਜਦੋਂ ਤੂੰ ਉਸ ਨੂੰ ਸ਼ੁੱਧ ਕਰ ਲਵੇਂ ਤਾਂ ਇੱਕ ਬੇਕਜ ਵੱਛਾ ਅਤੇ ਇੱਜੜ ਵਿੱਚੋਂ ਇੱਕ ਬੇਕਜ ਦੁੰਬਾ ਚੜ੍ਹਾਵੀਂ 24 ਤੂੰ ਉਨ੍ਹਾਂ ਨੂੰ ਯਹੋਵਾਹ ਦੇ ਸਨਮੁੱਖ ਲਿਆਵੀਂ ਅਤੇ ਜਾਜਕ ਉਨ੍ਹਾਂ ਤੇ ਲੂਣ ਛਿੜਕਣ ਅਤੇ ਉਨ੍ਹਾਂ ਨੂੰ ਹੋਮ ਦੀ ਬਲੀ ਕਰਕੇ ਯਹੋਵਾਹ ਲਈ ਚੜ੍ਹਾਉਣ 25 ਅਤੇ ਤੂੰ ਸੱਤ ਦਿਹਾੜੇ ਤੀਕਰ ਹਰ ਦਿਹਾੜੇ ਇੱਕ ਬੱਕਰਾ ਪਾਪ ਦੀ ਬਲੀ ਲਈ ਤਿਆਰ ਕਰ ਰੱਖੀਂ ਅਤੇ ਇੱਕ ਬੇਕਜ ਵੱਛਾ ਅਤੇ ਇੱਕ ਇੱਜੜ ਦਾ ਬੇਕਜ ਦੁੰਬਾ ਵੀ ਤਿਆਰ ਕਰ ਰੱਖੀਂ 26 ਸੱਤ ਦਿਹਾੜਿਆਂ ਤੀਕਰ ਓਹ ਜਗਵੇਦੀ ਨੂੰ ਪਰਾਸਚਿਤ ਕਰ ਕੇ ਸਾਫ ਕਰਨਗੇ ਅਤੇ ਉਸ ਦੀ ਚੱਠ ਕਰਨਗੇ 27 ਅਤੇ ਜਦੋਂ ਇਹ ਦਿਹਾੜੇ ਪੂਰੇ ਹੋਣਗੇ ਤਾਂ ਏਦਾਂ ਹੋਵੇਗਾ ਕਿ ਅੱਠਵੇਂ ਦਿਹਾੜੇ ਅਤੇ ਅੱਗੇ ਨੂੰ ਜਾਜਕ ਤੁਹਾਡੀਆਂ ਹੋਮ ਦੀਆਂ ਬਲੀਆਂ ਨੂੰ ਅਤੇ ਤੁਹਾਡੀਆਂ ਸੁਖ ਦੀਆਂ ਭੇਟਾਂ ਨੂੰ ਜਗਵੇਦੀ ਤੇ ਚੜ੍ਹਾਉਣਗੇ ਅਤੇ ਮੈਂ ਤੁਹਾਨੂੰ ਪਰਵਾਨ ਕਰਾਂਗਾ, ਪ੍ਰਭੁ ਯਹੋਵਾਹ ਦਾ ਵਾਕ ਹੈ।।
Total 48 ਅਧਿਆਇ, Selected ਅਧਿਆਇ 43 / 48
Common Bible Languages
West Indian Languages
×

Alert

×

punjabi Letters Keypad References