2. ਏਸਾਓ ਕਨਾਨੀਆਂ ਦੀ ਧੀਆਂ ਵਿੱਚੋਂ ਹਿੱਤੀ ਏਲੋਨ ਦੀ ਧੀ ਆਦਾਹ ਨੂੰ ਵਿਆਹ ਲਿਆਇਆ ਅਰ ਆਹਾਲੀਬਾਮਾਹ ਨੂੰ ਜਿਹੜੀ ਅਨਾਹ ਦੀ ਧੀ ਅਰ ਸਿਬਓਨ ਹਿੱਵੀ ਦੀ ਦੋਹਤੀ ਸੀ
|
6. ਤਾਂ ਏਸਾਓ ਨੇ ਆਪਣੀਆ ਤੀਵੀਆਂ ਆਪਣੇ ਪੁੱਤ੍ਰ ਧੀਆਂ ਅਰ ਆਪਣੇ ਘਰ ਦੇ ਸਾਰੇ ਪ੍ਰਾਣੀਆਂ ਨੂੰ ਆਪਣੇ ਸਾਰੇ ਵੱਗਾਂ ਸਾਰੇ ਡੰਗਰਾਂ ਅਰ ਸਾਰੀ ਪੂੰਜੀ ਨੂੰ ਜੋ ਉਸ ਕਨਾਨ ਦੇਸ ਵਿੱਚ ਕਮਾਈ ਸੀ ਲੈ ਕੇ ਆਪਣੇ ਭਰਾ ਯਾਕੂਬ ਦੇ ਕੋਲੋਂ ਕਿਸੇ ਹੋਰ ਦੇਸ ਵੱਲ ਚੱਲਿਆ ਗਿਆ
|
7. ਕਿਉਂਜੋ ਉਨ੍ਹਾਂ ਦਾ ਮਾਲ ਧੰਨ ਐੱਨਾ ਸੀ ਕਿ ਉਹ ਇੱਕਠੇ ਨਹੀਂ ਰਹਿ ਸੱਕਦੇ ਸਨ ਪਰ ਉਹ ਧਰਤੀ ਜਿਸ ਵਿੱਚ ਓਹ ਮੁਸਾਫਰ ਸਨ ਉਨ੍ਹਾਂ ਦੇ ਪਸ਼ੂਆਂ ਦੀ ਬਹੁਤਾਇਤ ਦੇ ਕਾਰਨ ਉਨ੍ਹਾਂ ਨੂੰ ਨਹੀਂ ਸਾਂਭ ਸੱਕੀ
|
10. ਸੋ ਏਸਾਓ ਦੇ ਪੁੱਤ੍ਰਾਂ ਦੇ ਨਾਓਂ ਏਹ ਸਨ ਅਲੀਫਾਜ਼, ਏਸਾਓ ਦੀ ਤੀਵੀਂ ਆਦਾਹ ਦਾ ਪੁੱਤ੍ਰ ਰਊਏਲ ਏਸਾਓ ਦੀ ਤੀਵੀਂ ਬਾਸਮਤ ਦਾ ਪੁੱਤ੍ਰ
|
12. ਤਿਮਨਾਂ ਏਸਾਓ ਦੇ ਪੁੱਤ੍ਰ ਅਲੀਫਾਜ਼ ਦੀ ਸੁਰੇਤ ਸੀ ਅਰ ਉਸ ਨੇ ਅਲੀਫਾਜ਼ ਲਈ ਅਮਾਲੇਕ ਨੂੰ ਜਣਿਆ, ਏਹ ਏਸਾਓ ਦੀ ਤੀਵੀਂ ਆਦਾਹ ਦੇ ਪੁੱਤ੍ਰ ਸਨ
|
14. ਆਹਾਲੀਬਾਮਾਹ ਦੇ ਪੁੱਤ੍ਰ ਏਹ ਸਨ ਜਿਹੜੀ ਏਸਾਓ ਦੀ ਤੀਵੀਂ ਅਰ ਅਨਾਹ ਦੀ ਧੀ ਅਰ ਸਿਬਾਓਨ ਦੀ ਦੋਹਤੀ ਸੀ। ਉਹ ਨੇ ਏਸਾਓ ਲਈ ਯਊਸ ਅਰ ਯਾਲਾਮ ਅਰ ਕੋਰਹ ਨੂੰ ਜਣਿਆ
|
15. ਏਹ ਏਸਾਓ ਦੇ ਪੁੱਤ੍ਰਾਂ ਵਿੱਚੋਂ ਸਰਦਾਰ ਸਨ, ਏਸਾਓ ਦੇ ਪਲੋਠੇ ਪੁੱਤ੍ਰ ਅਲੀਫਾਜ਼ ਦੇ ਪੁੱਤ੍ਰ ਸਰਦਾਰ ਤੇਮਾਨ ਸਰਦਾਰ ਓਮਰ ਸਰਦਾਰ ਸਫੋ ਸਰਦਾਰ ਕਨਜ਼
|
16. ਸਰਦਾਰ ਕੋਰਹ ਸਰਦਾਰ ਗਾਤਾਮ ਸਰਦਾਰ ਅਮਾਲੇਕ, ਏਹ ਸਰਦਾਰ ਅਲੀਫਾਜ਼ ਤੋਂ ਆਦੋਮ ਦੀ ਧਰਤੀ ਵਿੱਚ ਹੋਏ, ਏਹ ਆਦਾਹ ਦੇ ਪੁੱਤ੍ਰ ਸਨ
|
17. ਏਸਾਓ ਦੇ ਪੁੱਤ੍ਰ ਰਊਏਲ ਦੇ ਪੁੱਤ੍ਰ ਏਹ ਸਨ ਸਰਦਾਰ ਨਹਥ ਸਰਦਾਰ ਜਰਹ ਸਰਦਾਰ ਸੰਮਾਹ ਸਰਦਾਰ ਮਿੱਜ਼ਾਹ, ਏਹ ਸਰਦਾਰ ਰਊਏਲ ਤੋਂ ਆਦੋਮ ਦੀ ਧਰਤੀ ਵਿੱਚ ਹੋਏ ਅਰ ਇਹ ਏਸਾਓ ਦੀ ਤੀਵੀਂ ਬਾਸਮਥ ਦੇ ਪੁੱਤ੍ਰ ਸਨ
|
18. ਏਸਾਓ ਦੀ ਤੀਵੀਂ ਆਹਾਲੀਬਾਮਹ ਦੇ ਪੁੱਤ੍ਰ ਏਹ ਸਨ ਸਰਦਾਰ ਯਊਸ ਸਰਦਾਰ ਯਲਾਮ ਸਰਦਾਰ ਕੋਰਹ, ਏਹ ਸਰਦਾਰ ਏਸਾਓ ਦੀ ਤੀਵੀਂ ਅਰ ਅਨਾਹ ਦੀ ਧੀ ਆਹਾਲੀਬਮਾਹ ਦੇ ਸਨ
|
24. ਏਹ ਸਿਬਓਨ ਦੇ ਪੁੱਤ੍ਰ ਸਨ ਅੱਯਾਹ ਅਰ ਅਨਾਹ। ਏਹ ਓਹ ਅਨਾਹ ਹੈ ਜਿਸ ਨੂੰ ਆਪਣੇ ਪਿਤਾ ਸਿਬਓਨ ਦੇ ਖੋਤੇਂ ਚਾਰਦਿਆਂ ਉਜਾੜ ਵਿੱਚ ਗਰਮ ਪਾਣੀ ਦੇ ਸੋਤੇ ਲੱਭੇ ਸਨ
|
30. ਸਰਦਾਰ ਦਿਸ਼ੋਨ ਸਰਦਾਰ ਏਸਰ ਸਰਦਾਰ ਦੀਸ਼ਾਨ, ਏਹ ਹੋਰੀਆਂ ਦੇ ਸਰਦਾਰ ਉਨ੍ਹਾਂ ਦੀ ਸਰਦਾਰੀ ਦੇ ਅਨੁਸਾਰ ਸ਼ੇਈਰ ਦੇ ਦੇਸ ਵਿੱਚ ਸਨ।।
|
35. ਹੁਸਾਮ ਮਰ ਗਿਆ ਤਾਂ ਉਸ ਦੇ ਥਾਂ ਬਦਦ ਦਾ ਪੁੱਤ੍ਰ ਹਦਦ ਜਿਸ ਨੇ ਮੋਆਬ ਦੇ ਰੜ ਵਿੱਚ ਮਿਦਯਾਨੀਆਂ ਨੂੰ ਮਾਰਿਆ ਰਾਜ ਕਰਨ ਲੱਗਾ ਅਰ ਉਸ ਦੇ ਨਗਰ ਦਾ ਨਾਉਂ ਅਵੀਤ ਸੀ
|
39. ਬਆਲਹਾਨਾਨ ਅਕਬੋਰ ਦਾ ਪੁੱਤ੍ਰ ਮਰ ਗਿਆ ਤਾਂ ਉਸ ਦੇ ਥਾਂ ਹਦਰ ਰਾਜ ਕਰਨ ਲੱਗਾ ਅਰ ਉਸ ਦੇ ਨਗਰ ਦਾ ਨਾਉਂ ਪਾਊ ਸੀ ਅਰ ਉਸ ਦੀ ਤੀਵੀਂ ਦਾ ਨਾਉਂ ਮਹੇਟਬਏਲ ਸੀ ਜਿਹੜੀ ਮਟਰੇਦ ਦੀ ਧੀ ਅਰ ਮੇਜਾਹਾਬ ਦੀ ਦੋਹਤੀ ਸੀ
|
40. ਏਸਾਓ ਦੇ ਸਰਦਾਰਾਂ ਦੇ ਨਾਉਂ ਉਨ੍ਹਾਂ ਦੇ ਟੱਬਰਾਂ ਅਰ ਅਸਥਾਨਾਂ ਅਰ ਨਾਮਾਂ ਅਨੁਸਾਰ ਏਹ ਸਨ, ਸਰਦਾਰ ਤਿਮਨਾ ਸਰਦਾਰ ਅਲਵਾਹ ਸਰਦਾਰ ਯਥੇਥ
|
43. ਸਰਦਾਰ ਮਗਦੀਏਲ ਸਰਦਾਰ ਈਰਾਮ, ਏਹ ਅਦੋਮ ਦੇ ਸਰਦਾਰ ਆਪਣੇ ਕਬਜੇ ਦੀ ਧਰਤੀ ਦੀਆਂ ਬਸਤੀਆਂ ਅਨੁਸਾਰ ਸਨ। ਏਹੋ ਏਸਾਓ ਅਦੋਮੀਆਂ ਦਾ ਪਿਤਾ ਹੈ।।
|