ਪੰਜਾਬੀ ਬਾਈਬਲ

ਰੱਬ ਦੀ ਮਿਹਰ ਦੀ ਦਾਤ
1. ਫੇਰ ਯਹੋਵਾਹ ਨੇ ਅੱਯੂਬ ਨੂੰ ਉੱਤਰ ਦਿੱਤਾ ਤੇ ਆਖਿਆ,
2. ਭਲਾ, ਝਗੜਾਲੂ ਸਰਬ ਸ਼ਕਤੀਮਾਨ ਨਾਲ ਲੜੇ? ਜਿਹੜਾ ਪਰਮੇਸ਼ੁਰ ਨਾਲ ਬਹਿਸ ਕਰਦਾ ਹੈ, ਉਹ ਉੱਤਰ ਦੇਵੇ!
3. ਤਾਂ ਅੱਯੂਬ ਨੇ ਯਹੋਵਾਹ ਨੂੰ ਉੱਤਰ ਦੇ ਕੇ ਆਖਿਆ
4. ਵੇਖ, ਮੈਂ ਨਿਕੰਮਾ ਹਾਂ, ਮੈਂ ਕੀ ਉੱਤਰ ਦੇਵਾਂ? ਮੈਂ ਆਪਣਾ ਹੱਥ ਮੂੰਹ ਤੇ ਰੱਖਦਾ ਹਾਂ!
5. ਇੱਕ ਵਾਰ ਮੈਂ ਬੋਲ ਚੁੱਕਿਆ, ਅਤੇ ਮੈਂ ਉੱਤਰ ਨਹੀਂ ਦਿਆਂਗਾ, ਸਗੋਂ ਦੋ ਵਾਰ, ਫੇਰ ਬੱਸ!
6. ਅੱਗੋਂ ਯਹੋਵਾਹ ਨੇ ਅੱਯੂਬ ਨੂੰ ਵਾਵਰੋਲੇ ਵਿੱਚੋਂ ਦੀ ਉੱਤਰ ਦੇ ਕੇ ਆਖਿਆ,
7. ਮਰਦ ਵਾਂਙੁ ਜ਼ਰਾ ਆਪਣੀ ਕਮਰ ਕੱਸ! ਮੈਂ ਤੈਥੋਂ ਸਵਾਲ ਕਰਾਂਗਾ ਅਤੇ ਤੂੰ ਮੈਨੂੰ ਸਮਝਾ!
8. ਕੀ ਤੂੰ ਮੇਰੇ ਨਿਆਉਂ ਨੂੰ ਰੱਦ ਕਰੇਂਗਾ? ਕੀ ਤੂੰ ਮੈਨੂੰ ਦੋਸ਼ੀ ਠਹਿਰਾਵੇਂਗਾ ਭਈ ਤੂੰ ਧਰਮੀ ਬਣੇਂ?
9. ਕੀ ਤੇਰੀ ਭੁਜਾ ਪਰਮੇਸ਼ੁਰ ਵਰਗੀ ਹੈ, ਅਤੇ ਤੂੰ ਉਹ ਦੇ ਵਰਗੀ ਅਵਾਜ਼ ਨਾਲ ਗੱਜ ਸੱਕਦਾ ਹੈ?।।
10. ਆਪਣੇ ਆਪ ਨੂੰ ਮਹਿਮਾ ਤੇ ਪਰਤਾਪ ਨਾਲ ਸਜ਼ਾ, ਅਤੇ ਤੇਜ ਤੇ ਉਪਮਾ ਨੂੰ ਪਹਿਨ ਲੈ!
11. ਆਪਣੇ ਕਹਿਰ ਦੇ ਹੜ੍ਹਾਂ ਨੂੰ ਵਗਾ ਦੇਹ, ਅਤੇ ਹਰ ਹੰਕਾਰੀ ਨੂੰ ਵੇਖ ਅਤੇ ਅਧੀਨ ਕਰ, -
12. ਹਰ ਹੰਕਾਰੀ ਨੂੰ ਵੇਖ ਅਤੇ ਨੀਵਾਂ ਕਰ, ਅਤੇ ਦੁਸ਼ਟਾਂ ਨੂੰ ਉਨ੍ਹਾਂ ਦੇ ਥਾਂ ਵਿੱਚ ਮਿੱਧ ਸੁੱਟ!
13. ਉਨ੍ਹਾਂ ਨੂੰ ਇਕੱਠੇ ਧੂੜ ਵਿੱਚ ਲੁਕਾ ਦੇਹ, ਓਹਲੇ ਵਿੱਚ ਉਨ੍ਹਾਂ ਦੇ ਮੂੰਹ ਬੰਨ੍ਹ ਦੇਹ,
14. ਤਾਂ ਮੈਂ ਵੀ ਮੰਨ ਲਵਾਂਗਾ, ਕਿ ਤੇਰਾ ਸੱਜਾ ਹੱਥ ਤੈਨੂੰ ਬਚਾ ਸੱਕਦਾ ਹੈ!
15. ਜ਼ਰਾ ਦਰਿਆਈ ਘੋੜੇ ਨੂੰ ਵੇਖ, ਜਿਹ ਨੂੰ ਮੈ ਤੇਰੇ ਨਾਲ ਬਣਾਇਆ ਹੈ, ਉਹ ਬਲਦ ਵਾਂਙੁ ਘਾਹ ਖਾਂਦਾ ਹੈ।
16. ਵੇਖ ਤਾਂ, ਉਹ ਦਾ ਬਲ ਉਹ ਦੀ ਕਮਰ ਵਿੱਚ ਹੈ, ਅਤੇ ਉਹ ਦਾ ਜ਼ੋਰ ਉਹ ਦੇ ਢਿੱਡ ਦੇ ਪੱਠਿਆਂ ਵਿੱਚ ਹੈ!
17. ਉਹ ਆਪਣੀ ਪੂਛ ਦਿਆਰ ਵਾਂਙੁ ਹਿਲਾਉਂਦਾ ਹੈ, ਉਹ ਦੇ ਪੱਟਾਂ ਦੀਆਂ ਨਾੜਾਂ ਇੱਕ ਦੂਜੀ ਨਾਲ ਮਿਲੀਆਂ ਹੋਈਆ ਹਨ।
18. ਉਹ ਦੀਆਂ ਹੱਡੀਆਂ ਪਿੱਤਲ ਦੀਆਂ ਨਾਲੀਆਂ ਹਨ, ਉਹ ਦੇ ਅੰਗ ਲੋਹੇ ਦੇ ਅਰਲਾਂ ਵਾਂਙੁ ਹਨ।
19. ਉਹ ਪਰਮੇਸ਼ੁਰ ਦੇ ਕੰਮਾਂ ਦਾ ਅਰੰਭ ਹੈ, ਉਹ ਦਾ ਕਰਤਾਰ ਹੀ ਆਪਣਾ ਤਲਵਾਰ ਉਹ ਦੇ ਨੇੜੇ ਲਿਆ ਸੱਕਦਾ ਹੈ!
20. ਪਹਾੜ ਤਾਂ ਉਹ ਦੇ ਲਈ ਖਾਜਾ ਚੁੱਕੀ ਬੈਠੇ ਹਨ, ਜਿੱਥੇ ਖੇਤ ਦੇ ਸਾਰੇ ਜਾਨਵਰ ਹੱਸਦੇ ਫਿਰਦੇ ਹਨ।
21. ਕੰਮੀਆਂ ਦੇ ਫੁੱਲਾਂ ਹੇਠ ਉਹ ਲੇਟਦਾ ਹੈ, ਕਾਨਿਆ ਤੇ ਖੋਭਿਆ ਦੀ ਓਟ ਵਿੱਚ।
22. ਕੰਮੀਆਂ ਦੇ ਬੂਟੇ ਉਹ ਨੂੰ ਆਪਣੇ ਸਾਯੇ ਵਿੱਚ ਲੁਕਾ ਲੈਂਦੇ ਹਨ, ਨਾਲੇ ਦੀਆਂ ਬੈਂਤਾਂ ਉਹ ਨੂੰ ਘੇਰ ਲੈਂਦੀਆਂ ਹਨ।
23. ਵੇਖ, ਜੇ ਦਰਿਆ ਧੱਕੇ ਧੋੜੇ ਵੀ ਮਾਰੇ, ਉਹ ਨਹੀਂ ਕੰਬਦਾ, ਭਾਵੇਂ ਯਰਦਨ ਮੂੰਹੋਂ ਮੂੰਹ ਚੜ੍ਹ ਜਾਵੇ, ਉਹ ਬੇਖੌਫ਼ ਰਹਿੰਦਾ ਹੈ।
24. ਉਹ ਦੇ ਵੇਖਦਿਆਂ ਕੌਣ ਉਹ ਨੂੰ ਫੜ ਸੱਕਦਾ ਹੈ, ਯਾ ਝਾਬੂ ਨਾਲ ਉਹ ਨੂੰ ਨੱਥ ਸੱਕਦਾ ਹੈ? ।।

Notes

No Verse Added

Total 42 Chapters, Current Chapter 40 of Total Chapters 42
ਅੱਯੂਬ 40

×

Alert

×

punjabi Letters Keypad References