1. ਦੂਜਾ ਗੁਣਾ ਸ਼ਿਮਓਨ ਲਈ ਅਰਥਾਤ ਸ਼ਿਮਓਨੀਆਂ ਦੇ ਗੋਤ ਲਈ ਉਨ੍ਹਾਂ ਦੇ ਘਰਾਣਿਆ ਅਨੁਸਾਰ ਨਿੱਕਲਿਆ ਅਤੇ ਉਨ੍ਹਾਂ ਦੀ ਮਿਲਖ ਯਹੂਦੀਆਂ ਦੀ ਮਿਲਖ ਦੇ ਵਿੱਚ ਸੀ
|
8. ਨਾਲੇ ਸਾਰੇ ਪਿੰਡ ਜਿਹੜੇ ਇਨ੍ਹਾਂ ਸ਼ਹਿਰਾਂ ਦੇ ਆਲੇ ਦੁਆਲੇ ਸਨ ਬਆਲਥ-ਬਏਰ ਦੱਖਣੀ ਰਾਮਥ ਤੀਕ। ਏਹ ਸ਼ਿਮਓਨੀਆਂ ਦੇ ਗੋਤ ਦੀ ਉਨ੍ਹਾਂ ਦੇ ਘਰਾਣਿਆਂ ਅਨੁਸਾਰ ਮਿਲਖ ਸੀ
|
9. ਯਹੂਦੀਆਂ ਦੇ ਹਿੱਸੇ ਵਿੱਚੋਂ ਸ਼ਿਮਓਨੀਆਂ ਦੀ ਮਿਲਖ ਸੀ ਕਿਉਂ ਜੋ ਯਹੂਦੀਆਂ ਦੀ ਵੰਡ ਉਨ੍ਹਾਂ ਲਈ ਵੱਧ ਸੀ ਏਸੇ ਕਾਰਨ ਸ਼ਿਮਓਨੀਆਂ ਨੇ ਆਪਣੇ ਲਈ ਮਿਲਖ ਉਨ੍ਹਾਂ ਦੀ ਮਿਲਖ ਦੇ ਵਿੱਚੋਂ ਲਈ।।
|
11. ਅਤੇ ਉਨ੍ਹਾਂ ਦੀ ਹੱਦ ਲਹਿੰਦੇ ਵੱਲ ਮਰਾਲਾਹ ਨੂੰ ਚੜ੍ਹੀ ਅਤੇ ਦੱਬਾਸ਼ਥ ਨੂੰ ਢੁੱਕ ਕੇ ਉਸ ਵਾਦੀ ਨੂੰ ਜਾ ਢੁੱਕੀ ਜਿਹੜੀ ਯਾਕਨੁਆਮ ਦੇ ਸਾਹਮਣੇ ਹੈ
|
12. ਅਤੇ ਸਾਰੀਦ ਤੋਂ ਪੂਰਬ ਨੂੰ ਸੂਰਜ ਦੇ ਚੜ੍ਹਦੀ ਵੱਲ ਕਿਸਲਥ ਤਾਬੋਰ ਦੀ ਹੱਦ ਨੂੰ ਮੁੜੀ ਅਤੇ ਉੱਥੋਂ ਦਾਬਰਥਨੂੰ ਜਾ ਕੇ ਯਾਫੀਆ ਨੂੰ ਚੜ੍ਹੀ
|
13. ਅਤੇ ਉੱਥੋਂ ਲੰਘ ਕੇ ਅੱਗੇ ਨੂੰ ਚੜ੍ਹਦੀ ਵੱਲ ਗਿੱਤਾ ਹੇਫਰ ਅਤੇ ਇੱਤਾਕਾਸੀਨ ਵੱਲ ਗਈ ਅਤੇ ਰਿੰਮੋਨ ਜਿਹੜਾ ਨੇਆਹ ਤੀਕ ਅੱਪੜਦਾ ਹੈ ਗਈ
|
22. ਤਾਂ ਉਹ ਹੱਦ ਤਾਬੋਰ ਅਤੇ ਸਾਹਸੀਮਾਹ ਅਤੇ ਬੈਤ ਸ਼ਮਸ਼ ਨੂੰ ਜਾ ਢੁੱਕੀ ਅਤੇ ਉਹ ਦੀਆਂ ਹੱਦਾਂ ਦਾ ਫੈਲਾਓ ਯਰਦਨ ਤੀਕ ਸੀ, ਸੌਲਾਂ ਸ਼ਹਿਰ ਅਤੇ ਉਨ੍ਹਾਂ ਦੇ ਪਿੰਡ
|
27. ਤਾਂ ਸੂਰਜ ਦੇ ਚੜ੍ਹਦੇ ਪਾਸੇ ਉਹ ਬੈਤ ਦਾਗੋਨ ਨੂੰ ਮੁੜ ਕੇ ਜ਼ਬੂਲੁਨ ਨੂੰ ਅਤੇ ਯਿੱਫਤਾਏਲ ਦੀ ਵਾਦੀ ਨੂੰ ਉੱਤਰ ਵੱਲ ਬੈਤ ਏਮਕ ਅਤੇ ਨਈਏਲ ਤੀਕ ਜਾ ਢੁੱਕੀ, ਫੇਰ ਉਹ ਖੱਬੇ ਪਾਸੇ ਕਬੂਲ ਨੂੰ ਨਿੱਕਲੀ
|
29. ਤਾਂ ਉਹ ਹੱਦ ਰਾਮਾਹ ਅਤੇ ਮਿਬਸਰ-ਸੋਰ ਦੇ ਸ਼ਹਿਰ ਨੂੰ ਮੁੜੀ ਅਤੇ ਉਹ ਹੱਦ ਹੋਸਾਹ ਨੂੰ ਮੁੜੀ ਅਤੇ ਉਹ ਦਾ ਫੈਲਾਓ ਸਮੁੰਦਰ ਕੋਲ ਹੇਬਲ ਤੋਂ ਅਕਜ਼ੀਬ ਤੀਕ ਸੀ
|
33. ਉਨ੍ਹਾਂ ਦੀ ਹੱਦ ਹਲਫ ਤੋਂ ਸਆਨੰਨੀਮ ਦੇ ਬਲੂਤ ਤੋਂ ਅਤੇ ਅਦਾਮੀ ਨਕਬ ਅਰ ਯਬਨਏਲ ਤੋਂ ਲੱਕੂਮ ਤੀਕ ਅਤੇ ਉਸ ਦਾ ਫੈਲਾਓ ਯਰਦਨ ਤੀਕ ਸੀ
|
34. ਤਾਂ ਉਹ ਹੱਦ ਲਹਿੰਦੀ ਵੱਲ ਅਜ਼ਨੋਥ ਤਾਬੋਰ ਨੂੰ ਮੁੜੀ ਅਤੇ ਉੱਥੋਂ ਹੁੱਕੋਕ ਨੂੰ ਜਾ ਨਿੱਕਲੀ ਅਤੇ ਦੱਖਣ ਵੱਲ ਜ਼ਬੂਲੁਨ ਨੂੰ ਜਾ ਢੁੱਕੀ ਅਤੇ ਲਹਿੰਦੀ ਵੱਲ ਅਸ਼ੇਰ ਨੂੰ ਅਤੇ ਸੂਰਜ ਦੇ ਚੜ੍ਹਦੇ ਪਾਸੇ ਯਰਦਨ ਕੋਲ ਯਹੂਦਾਹ ਨੂੰ ਜਾ ਢੁੱਕੀ
|
47. ਅਤੇ ਦਾਨੀਆਂ ਦੀ ਹੱਦ ਉਨ੍ਹਾਂ ਤੋਂ ਪਾਰ ਏਸ ਲਈ ਨਿੱਕਲੀ ਕਿ ਦਾਨੀਆਂ ਨੇ ਚੜ੍ਹਾਈ ਕਰ ਕੇ ਲਸ਼ਮ ਯੁੱਧ ਕੀਤਾ ਅਤੇ ਉਹ ਨੂੰ ਲੈ ਕੇ ਤੇਰਾ ਦੀ ਧਾਰ ਨਾਲ ਨਾਲ ਵੱਢਿਆ ਅਤੇ ਉਸ ਉੱਤੇ ਕਬਜ਼ਾ ਕਰ ਕੇ ਉਸ ਵਿੱਚ ਵਾਸਾ ਕੀਤਾ ਅਤੇ ਲਸ਼ਮ ਨੂੰ ਦਾਨ ਆਪਣੇ ਪਿਤਾ ਦਾਨ ਦੇ ਨਾਉਂ ਉੱਤੇ ਆਖਿਆ
|
49. ਤਾਂ ਓਹ ਉਸ ਦੇਸ ਨੂੰ ਉਹ ਦੀਆਂ ਹੱਦਾਂ ਅਨੁਸਾਰ ਵੰਡ ਚੁੱਕੇ ਅਤੇ ਇਸਰਾਏਲੀਆਂ ਨੇ ਨੂਨ ਦੇ ਪੁੱਤ੍ਰ ਯਹੋਸ਼ੁਆ ਨੂੰ ਆਪਣੇ ਵਿੱਚ ਮਿਲਖ ਦਿੱਤੀ
|
50. ਯਹੋਵਾਹ ਦੇ ਹੁਕਮ ਅਨੁਸਾਰ ਉਨ੍ਹਾਂ ਨੇ ਉਹ ਨੂੰ ਉਹ ਸ਼ਹਿਰ ਜਿਹ ਨੂੰ ਉਹ ਮੰਗਦਾ ਸੀ ਅਰਥਾਤ ਤਿਮਨਥ-ਸਰਹ ਅਫ਼ਰਾਈਮ ਦੇ ਪਹਾੜ ਵਿੱਚ ਦਿੱਤਾ ਅਤੇ ਉਹ ਨੇ ਉਸ ਸ਼ਹਿਰ ਨੂੰ ਬਣਾ ਕੇ ਉੱਥੇ ਵਾਸ ਕੀਤਾ।।
|
51. ਏਹ ਓਹ ਮਿਲਖਾਂ ਹਨ ਜਿਹੜੀਆਂ ਅਲਆਜ਼ਾਰ ਜਾਜਕ ਅਤੇ ਨੂਨ ਦੇ ਪੁੱਤ੍ਰ ਯਹੋਸ਼ੁਆ ਅਤੇ ਇਸਰਾਏਲੀਆਂ ਦਿਆਂ ਗੋਤਾਂ ਦੇ ਪਰਧਾਨਾਂ ਨੇ ਸ਼ੀਲੋਹ ਵਿੱਚ ਮੰਡਲੀ ਦੇ ਤੰਬੂ ਦੇ ਦਰਵੱਜੇ ਕੋਲ ਯਹੋਵਾਹ ਦੇ ਅੱਗੇ ਗੁਣਾ ਪਾ ਕੇ ਵੰਡ ਦਿੱਤੀਆਂ। ਸੋ ਓਹ ਉਸ ਦੇਸ ਨੂੰ ਵੰਡ ਚੁੱਕੇ।।
|