ਪੰਜਾਬੀ ਬਾਈਬਲ

ਬਾਈਬਲ ਸੋਸਾਇਟੀ ਆਫ਼ ਇੰਡੀਆ (BSI)
1. ਅਤੇ ਇਸੇ ਤਰਾਂ ਦੋਸ਼ ਦੀ ਭੇਟ ਦੀ ਬਿਵਸਥਾ ਹੈ, ਉਹ ਅੱਤ ਪਵਿੱਤ੍ਰ ਹੈ
2. ਜਿੱਥੇ ਓਹ ਹੋਮ ਦੀ ਭੇਟ ਨੂੰ ਕੱਟਦੇ ਹਨ ਉੱਥੇ ਹੀ ਓਹ ਦੋਸ਼ ਦੀ ਭੇਟ ਨੂੰ ਕੱਟਣ ਅਤੇ ਉਸ ਦੇ ਲਹੂ ਤੋਂ ਉਸ ਜਗਵੇਦੀ ਦੇ ਉੱਤੇ ਚੁਫੇਰੇ ਛਿਣਕੇ
3. ਅਤੇ ਉਹ ਉਸ ਦੀ ਸਾਰੀ ਚਰਬੀ ਚੜ੍ਹਾਵੇ, ਪੂਛ ਅਤੇ ਉਹ ਚਰਬੀ ਜੋ ਆਂਦ੍ਰਾਂ ਨੂੰ ਢੱਕਦੀ ਹੈ
4. ਅਤੇ ਦੋਵੇਂ ਗੁਰਦੇ ਅਤੇ ਵੱਖੀਆਂ ਦੇ ਕੋਲ ਉਨ੍ਹਾਂ ਉੱਤੇ ਜਿਹੜੀ ਚਰਬੀ ਹੈ ਅਤੇ ਉਸ ਝਿਲੀ ਨੂੰ ਜੋ ਕਲੇਜੇ ਉੱਤੇ ਹੈ ਗੁਰਦਿਆਂ ਸਣੇ ਉਹ ਵੱਖਰੀ ਕਰੇ
5. ਅਤੇ ਜਾਜਕ ਅੱਗ ਦੀ ਭੇਟ ਕਰਕੇ ਯਹੋਵਾਹ ਦੇ ਅੱਗੇ ਜਗਵੇਦੀ ਦੇ ਉੱਤੇ ਉਨ੍ਹਾਂ ਨੂੰ ਸਾੜੇ। ਇਹ ਦੋਸ਼ ਦੀ ਭੇਟ ਹੈ
6. ਜਾਜਕਾਂ ਵਿੱਚੋਂ ਸੱਭੇ ਪੁਰਖ ਉਸ ਤੋਂ ਖਾਣ। ਉਹ ਪਵਿੱਤ੍ਰ ਥਾਂ ਵਿੱਚ ਖਾਧੀ ਜਾਏ। ਉਹ ਅੱਤ ਪਵਿੱਤ੍ਰ ਹੈ
7. ਜਿਹੀ ਪਾਪ ਦੀ ਭੇਟ ਹੈ, ਤਿਹੀ ਦੋਸ਼ ਦੀ ਭੇਟ ਹੈ ਉਨ੍ਹਾਂ ਦੀ ਇੱਕੋ ਬਿਵਸਥਾ ਹੈ। ਜਿਹੜਾ ਜਾਜਕ ਉਸ ਦਾ ਪ੍ਰਾਸਚਿਤ ਕਰੇ, ਸੋ ਉਸ ਨੂੰ ਰੱਖੇ
8. ਅਤੇ ਜਿਹੜਾ ਜਾਜਕ ਕਿਸੇ ਮਨੁੱਖ ਦੇ ਹੋਮ ਦੀ ਭੇਟ ਚੜ੍ਹਾਵੇ, ਉਹ ਜਾਜਕ ਉਸ ਹੋਮ ਦੀ ਭੇਟ ਦੀ ਖੱਲ ਜੋ ਉਸ ਨੇ ਚੜ੍ਹਾਈ ਹੈ ਆਪ ਰੱਖੇ
9. ਅਤੇ ਸਾਰੀ ਮੈਦੇ ਦੀ ਭੇਟ ਜੋ ਤੰਦੂਰ ਵਿੱਚ ਪਕਾਈ ਜਾਵੇ ਅਤੇ ਸਾਰੀ ਜੋ ਤਵੀ ਵਿੱਚ, ਯਾਂ ਤਵੇ ਉੱਤੇ ਪਕਾਈ ਜਾਵੇ ਸੋ ਉਸੇ ਜਾਜਕ ਦੀ ਹੋਵੇਗੀ ਜਿਹੜਾ ਉਸ ਨੂੰ ਚੜ੍ਹਾਵੇ
10. ਅਤੇ ਸੱਭੇ ਮੈਦੇ ਦੀਆਂ ਭੇਟਾਂ ਭਾਵੇਂ ਤੇਲ ਨਾਲ ਰਲੀਆਂ ਹੋਈਆਂ ਭਾਵੇਂ ਰੁੱਖੀਆਂ, ਸੋ ਹਾਰੂਨ ਦੇ ਸਾਰੇ ਪੁੱਤ੍ਰ ਇੱਕੋ ਜਿਹੇ ਵੰਡਣ।।
11. ਜਿਹੜੀਆਂ ਯਹੋਵਾਹ ਦੇ ਅੱਗੇ ਭੇਟਾਂ ਉਸ ਨੂੰ ਚੜ੍ਹਾਉਣੀਆਂ ਹਨ, ਉਨ੍ਹਾਂ ਸੁਖ ਸਾਂਦ ਦੀਆਂ ਭੇਟਾਂ ਦੀ ਬਿਵਸਥਾ ਇਹ ਹੈ
12. ਜੇ ਉਹ ਉਸ ਨੂੰ ਧੰਨਵਾਦਾਂ ਲਈ ਚੜ੍ਹਾਵੇ ਤਾਂ ਉਹ ਆਪਣੇ ਧੰਨਵਾਦ ਦੀ ਭੇਟ ਵਿੱਚ ਤੇਲ ਨਾਲ ਗੁੰਨੇ ਹੋਏ ਪਤੀਰੇ ਫੁਲਕੇ ਅਤੇ ਤੇਲ ਨਾਲ ਚੋਪੜੀ ਹੋਈ ਪਤੀਰੀ ਮੱਠੀ ਅਤੇ ਮੈਦੇ ਦੀਆਂ ਤੇਲ ਨਾਲ ਤਲੀਆਂ ਹੋਇਆਂ ਪੂੜੀਆਂ ਚੜ੍ਹਾਵੇ
13. ਅਤੇ ਪੂੜੀਆਂ ਦੇ ਨਾਲ ਉਹ ਆਪਣੀ ਭੇਟ ਵਿੱਚ ਆਪਣੀਆਂ ਸੁਖ ਸਾਂਦ ਦੀਆਂ ਭੇਟਾਂ ਦੇ ਧੰਨਵਾਦਾਂ ਦੀ ਬਲੀ ਨਾਲ ਖ਼ਮੀਰੀ ਰੋਟੀ ਭੀ ਚੜ੍ਹਾਵੇ
14. ਅਤੇ ਉਸ ਵਿੱਚੋਂ ਉਹ ਹਰੇਕ ਭੇਟ ਵਿੱਚੋਂ ਚੁਕਾਈ ਦੀ ਭੇਟ ਕਰਕੇ ਯਹੋਵਾਹ ਦੇ ਅੱਗੇ ਇੱਕ ਚੜ੍ਹਾਵੇ ਅਤੇ ਉਹ ਉਸੇ ਜਾਜਕ ਦੀ ਹੋਵੇਗੀ ਜਿਹੜਾ ਸੁਖ ਸਾਂਦ ਦੀਆਂ ਭੇਟਾਂ ਦੇ ਲਹੂ ਨੂੰ ਛਿਣਕੇ
15. ਅਤੇ ਜਿਹੜਾ ਧੰਨਵਾਦਾਂ ਲਈ ਸੁਖ ਸਾਂਦ ਦੀਆਂ ਭੇਟਾਂ ਦੀ ਬਲੀ ਦਾ ਮਾਸ ਹੈ ਸੋ ਉਸੇ ਦਿਨ ਜਿਸ ਦੇ ਵਿੱਚ ਚੜ੍ਹਾਇਆ ਜਾਂਦਾ ਹੈ ਸੋ ਖਾਧਾ ਜਾਏ, ਉਹ ਉਸ ਵਿੱਚੋਂ ਸਵੇਰ ਤੀਕੁਰ ਕੁਝ ਨਾ ਛੱਡੇ
16. ਪਰ ਜੇ ਉਸ ਦੀ ਭੇਟ ਦੀ ਬਲੀ ਕੋਈ ਸੁੱਖਣਾ ਹੋਵੇ, ਯਾ ਪ੍ਰਸਿੰਨਤਾ ਦੀ ਭੇਟ ਹੋਵੇ, ਤਾਂ ਉਹ ਉਸੇ ਦਿਨ ਜਿਸ ਦੇ ਵਿੱਚ ਉਹ ਆਪਣੀ ਬਲੀ ਚੜ੍ਹਾਉਂਦਾ ਹੈ ਖਾਧੀ ਜਾਏ, ਅਤੇ ਜੋ ਰਹੇ ਸੋ ਦੂਜੇ ਦਿਨ ਭੀ ਖਾਧਾ ਜਾਏ
17. ਪਰ ਜਿਹੜਾ ਉਸ ਬਲੀ ਦੇ ਮਾਸ ਵਿੱਚੋਂ ਤੀਜੇ ਦਿਨ ਤੋੜੀ ਰਹੇ ਸੋ ਅੱਗ ਨਾਲ ਸਾੜਿਆ ਜਾਵੇ
18. ਅਤੇ ਜੇ ਉਸ ਦੀਆਂ ਸੁਖ ਸਾਂਦਾ ਦੀਆਂ ਭੇਟਾਂ ਦੀ ਬਲੀ ਦੇ ਮਾਸ ਵਿੱਚੋਂ ਤੀਜੇ ਦਿਨ ਵਿੱਚ ਖਾਧਾ ਜਾਏ ਤਾਂ ਉਹ ਮੰਨਿਆ ਨਾ ਜਾਏ ਅਤੇ ਨਾ ਚੜ੍ਹਾਉਣ ਵਾਲੇ ਦੇ ਲੇਖੇ ਵਿੱਚ ਗਿਣਿਆਂ ਜਾਏ। ਉਹ ਗਿਲਾਨ ਹੋਵੇ ਅਤੇ ਜਿਹੜਾ ਪ੍ਰਾਣੀ ਉਸ ਨੂੰ ਖਾਵੇ ਸੋ ਆਪਣਾ ਦੋਸ਼ ਚੁੱਕੇ
19. ਅਤੇ ਉਹ ਮਾਸ ਜੋ ਕਿਸੇ ਅਪਵਿੱਤ੍ਰ ਵਸਤ ਨਾਲ ਛੋਹੇ ਸੋ ਖਾਧਾ ਨਾ ਜਾਏ ਉਹ ਅੱਗ ਨਾਲ ਸਾੜਿਆ ਜਾਏ ਅਤੇ ਮਾਸ ਜੋ ਹੈ, ਸੋ ਸਾਰੇ ਪਵਿੱਤ੍ਰ ਲੋਕ ਉਸ ਤੋਂ ਖਾਣ
20. ਪਰ ਉਹ ਪ੍ਰਾਣੀ ਜਿਹੜਾ ਉਨ੍ਹਾਂ ਸੁਖ ਸਾਂਦ ਦੀਆਂ ਬਲੀਆਂ ਦੇ ਮਾਸ ਵਿੱਚੋਂ ਜੋ ਯਹੋਵਾਹ ਦੀਆਂ ਹਨ ਕੁਝ ਖਾਵੇ ਅਤੇ ਆਪ ਅਪਵਿੱਤ੍ਰ ਹੋਵੇ ਤਾਂ ਉਹ ਪ੍ਰਾਣੀ ਆਪਣੇ ਲੋਕਾਂ ਵਿੱਚੋਂ ਛੇਕਿਆ ਜਾਵੇ
21. ਨਾਲੇ ਉਹ ਪ੍ਰਾਣੀ ਜਿਹੜਾ ਕਿਸੇ ਅਪਵਿੱਤ੍ਰ ਵਸਤ ਨੂੰ ਛੋਹੇ ਜਿਹੀ ਮਨੁੱਖ ਦੀ ਅਪਵਿੱਤ੍ਰਾਈ, ਯਾ ਕਿਸੇ ਅਪਵਿੱਤ੍ਰ ਪਸੂ, ਯਾ ਕਿਸੇ ਗਿਲਾਨ ਅਪਵਿੱਤ੍ਰ ਵਸਤ, ਅਤੇ ਫੇਰ ਉਨ੍ਹਾਂ ਸੁਖ ਸਾਂਦ ਦੀਆਂ ਭੇਟਾਂ ਦੀ ਬਲੀ ਦੇ ਮਾਸ ਵਿੱਚੋਂ, ਜੋ ਯਹੋਵਾਹ ਦੀਆਂ ਹਨ ਖਾਵੇ ਤਾਂ ਉਹ ਪ੍ਰਾਣੀ ਆਪਣੇ ਲੋਕਾਂ ਵਿੱਚੋਂ ਛੇਕਿਆ ਜਾਵੇ
22. ਅਤੇ ਯਹੋਵਾਹ ਮੂਸਾ ਨਾਲ ਬੋਲਿਆ ਕਿ
23. ਇਸਰਾਏਲੀਆਂ ਨਾਲ ਬੋਲ ਕਿ ਤੁਸਾਂ ਕਿਸੇ ਪ੍ਰਕਾਰ ਦੀ ਚਰਬੀ, ਭਾਵੇਂ ਬਲਦ ਦੀ, ਭਾਵੇਂ ਭੇਡ ਦੀ, ਭਾਵੇਂ ਬੱਕਰੇ ਦੀ, ਨਾ ਖਾਣੀ
24. ਅਤੇ ਉਸ ਲੋਥ ਦੀ ਚਰਬੀ ਜਿਹੜੀ ਆਪ ਹੀ ਮਰ ਜਾਏ ਅਤੇ ਉਸ ਦੀ ਚਰਬੀ ਜਿਹੜੀ ਪਸੂਆਂ ਨਾਲ ਪਾੜੀ ਗਈ ਹੋਵੇ ਤਾਂ ਉਹ ਹੋਰ ਕਿਸੇ ਕੰਮ ਵਿੱਚ ਵਰਤੀ ਜਾਏ ਪਰ ਤੁਸਾਂ ਕਿਸੇ ਤਰਾਂ ਉਸ ਤੋਂ ਨਾ ਖਾਣੀ
25. ਕਿਉਂ ਕੇ ਜਿਹੜਾ ਉਸ ਪਸੂ ਦੀ ਜਿਸ ਨੂੰ ਮਨੁੱਖ ਯਹੋਵਾਹ ਦੇ ਅੱਗੇ ਅੱਗ ਦੀ ਭੇਟ ਕਰਕੇ ਚੜ੍ਹਾਉਂਦੇ ਹਨ ਚਰਬੀ ਖਾਵੇ ਤਾਂ ਉਹ ਪ੍ਰਾਣੀ, ਜੋ ਉਸ ਨੂੰ ਖਾਂਦਾ ਹੈ ਸੋ ਆਪਣੇ ਲੋਕਾਂ ਵਿੱਚੋਂ ਛੇਕਿਆ ਜਾਵੇ
26. ਨਾਲੇ ਤੁਸਾਂ ਕਿਸੇ ਪ੍ਰਕਾਰ ਦਾ ਲਹੂ, ਭਾਵੇਂ ਪੰਛੀ ਦਾ, ਭਾਵੇਂ ਪਸੂ ਦਾ, ਆਪਣੇ ਸਾਰੇ ਵਸੇਬਿਆਂ ਵਿੱਚ ਨਾ ਖਾਣਾ
27. ਜਿਹੜਾ ਪ੍ਰਾਣੀ ਕਿਸੇ ਪ੍ਰਕਾਰ ਦਾ ਲਹੂ ਖਾਵੇ ਉਹ ਪ੍ਰਾਣੀ ਆਪਣੇ ਲੋਕਾਂ ਵਿੱਚੋਂ ਛੇਕਿਆ ਜਾਵੇ।।
28. ਯਹੋਵਾਹ ਮੂਸਾ ਨਾਲ ਬੋਲਿਆ ਕਿ
29. ਇਸਰਾਏਲੀਆਂ ਨਾਲ ਇਹ ਬੋਲ ਕਿ ਉਹ ਜਿਹੜਾ ਯਹੋਵਾਹ ਦੇ ਅੱਗੇ ਆਪਣੀਆਂ ਸੁਖ ਸਾਂਦ ਦੀਆਂ ਭੇਟਾਂ ਦੀ ਬਲੀ ਚੜ੍ਹਾਵੇ, ਸੋ ਆਪਣੀਆਂ ਸੁਖ ਸਾਂਦ ਦੀਆਂ ਭੇਟਾਂ ਵਿੱਚੋਂ ਯਹੋਵਾਹ ਦੇ ਅੱਗੇ ਲਿਆਵੇ
30. ਉਹ ਆਪਣੇ ਹੱਥ ਨਾਲ ਯਹੋਵਾਹ ਦੀਆਂ ਅੱਗ ਦੀਆਂ ਭੇਟਾਂ ਲਿਆਵੇ, ਉਹ ਛਾਤੀ ਦੇ ਸਣੇ ਚਰਬੀ ਲਿਆਵੇ ਜੋ ਛਾਤੀ ਯਹੋਵਾਹ ਦੇ ਅੱਗੇ ਹਿਲਾਉਣ ਦੀ ਭੇਟ ਕਰਕੇ ਹਿਲਾਈ ਜਾਵੇ
31. ਅਤੇ ਜਾਜਕ ਚਰਬੀ ਨੂੰ ਜਗਵੇਦੀ ਉੱਤੇ ਸਾੜੇ ਪਰ ਛਾਤੀ ਹਾਰੂਨ ਅਤੇ ਉਸ ਦੇ ਪੁੱਤ੍ਰਾਂ ਨੂੰ ਮਿਲ ਜਾਵੇ
32. ਅਤੇ ਤੁਸੀਂ ਸੱਜੀ ਰਾਣ ਨੂੰ ਆਪਣੀਆਂ ਸੁਖ ਸਾਂਦ ਦੀਆਂ ਭੇਟਾਂ ਦੀਆਂ ਬਲੀਆਂ ਵਿੱਚੋਂ ਇੱਕ ਚੁਕਾਈ ਦੀ ਭੇਟ ਕਰਕੇ ਜਾਜਕ ਨੂੰ ਦੇਣੀ
33. ਜਿਹੜਾ ਹਾਰੂਨ ਦੇ ਪੁੱਤ੍ਰਾਂ ਵਿੱਚੋਂ ਸੁਖ ਸਾਂਦ ਦੀਆਂ ਭੇਟਾਂ ਦਾ ਲਹੂ ਚੜ੍ਹਾਵੇ ਅਤੇ ਚਰਬੀ, ਉਹ ਸੱਜੀ ਰਾਣ ਆਪਣਾ ਭਾਗ ਜਾਣ ਕੇ ਰੱਖੇ
34. ਕਿਉਂ ਜੋ ਹਿਲਾਉਣ ਦੀ ਛਾਤੀ ਅਤੇ ਚੁਕਾਈ ਦੀ ਰਾਣ ਮੈਂ ਇਸਰਾਏਲੀਆਂ ਕੋਲੋਂ ਉਨ੍ਹਾਂ ਦੀਆਂ ਸੁਖ ਸਾਂਦ ਦੀਆਂ ਭੇਟਾਂ ਦੀਆਂ ਬਲੀਆਂ ਵਿੱਚੋਂ ਲੈਕੇ ਹਾਰੂਨ ਜਾਜਕ ਅਤੇ ਉਸ ਦੇ ਪੁੱਤ੍ਰਾਂ ਨੂੰ ਇਸਰਾਏਲੀਆਂ ਵਿੱਚੋਂ ਇੱਕ ਸਦਾ ਦੀ ਬਿਧੀ ਕਰਕੇ ਦਿੱਤੀ ਹੈ।।
35. ਯਹੋਵਾਹ ਦੀਆਂ ਅੱਗ ਦੀਆਂ ਭੇਟਾਂ ਵਿੱਚੋਂ ਜਿਸ ਦਿਨ ਉਸ ਨੇ ਉਨ੍ਹਾਂ ਨੂੰ ਜਾਜਕ ਦੇ ਕੰਮ ਵਿੱਚ ਯਹੋਵਾਹ ਦੀ ਸੇਵਾ ਕਰਨ ਲਈ ਥਾਪਿਆ, ਇਹ ਹਾਰੂਨ ਦੇ ਮਸਹ ਕਰਨ ਅਤੇ ਉਸ ਦੇ ਪੁੱਤ੍ਰਾਂ ਦੇ ਮਸਹ ਕਰਨ ਦਾ ਅਧਿਕਾਰ ਹੈ
36. ਜਿਹੜਾ ਯਹੋਵਾਹ ਇਸਰਾਏਲੀਆਂ ਕੋਲੋਂ ਜਿਸ ਵੇਲੇ ਉਸ ਨੇ ਉਨ੍ਹਾਂ ਨੂੰ ਉਨ੍ਹਾਂ ਦੀਆਂ ਪੀੜ੍ਹੀਆਂ ਤੀਕੁਰ ਇੱਕ ਸਦਾ ਦੀ ਬਿਧੀ ਕਰਕੇ ਮਸਹ ਕੀਤਾ ਉਨ੍ਹਾਂ ਨੂੰ ਦੇਣ ਦੀ ਆਗਿਆ ਦਿੱਤੀ
37. ਇਹ ਹੋਮ ਦੀ ਭੇਟ ਅਤੇ ਮੈਦੇ ਦੀ ਭੇਟ ਅਤੇ ਪਾਪ ਦੀ ਬਲੀ ਅਤੇ ਦੋਸ਼ ਦੀ ਭੇਟ ਅਤੇ ਪਵਿੱਤ੍ਰ ਠਹਿਰਾਉਣ ਅਤੇ ਸੁਖ ਸਾਂਦ ਦੀਆਂ ਭੇਟਾਂ ਦੀ ਬਲੀ ਦੀ ਬਿਵਸਥਾ ਹੈ
38. ਜਿਹੜੀ ਯਹੋਵਾਹ ਨੇ ਸੀਨਾ ਪਹਾੜ ਉੱਤੇ ਮੂਸਾ ਨੂੰ ਆਗਿਆ ਦਿੱਤੀ ਸੀ ਜਿਸ ਦਿਨ ਵਿੱਚ ਓਸ ਨੇ ਇਸਰਾਏਲੀਆਂ ਨੂੰ ਆਪਣੇ ਚੜ੍ਹਾਵੇ ਸੀਨਾ ਦੀ ਉਜਾੜ ਵਿੱਚ ਯਹੋਵਾਹ ਦੇ ਅੱਗੇ ਚੜ੍ਹਾਉਣ ਦੀ ਆਗਿਆ ਦਿੱਤੀ ਸੀ।।
Total 27 ਅਧਿਆਇ, Selected ਅਧਿਆਇ 7 / 27
1 ਅਤੇ ਇਸੇ ਤਰਾਂ ਦੋਸ਼ ਦੀ ਭੇਟ ਦੀ ਬਿਵਸਥਾ ਹੈ, ਉਹ ਅੱਤ ਪਵਿੱਤ੍ਰ ਹੈ 2 ਜਿੱਥੇ ਓਹ ਹੋਮ ਦੀ ਭੇਟ ਨੂੰ ਕੱਟਦੇ ਹਨ ਉੱਥੇ ਹੀ ਓਹ ਦੋਸ਼ ਦੀ ਭੇਟ ਨੂੰ ਕੱਟਣ ਅਤੇ ਉਸ ਦੇ ਲਹੂ ਤੋਂ ਉਸ ਜਗਵੇਦੀ ਦੇ ਉੱਤੇ ਚੁਫੇਰੇ ਛਿਣਕੇ 3 ਅਤੇ ਉਹ ਉਸ ਦੀ ਸਾਰੀ ਚਰਬੀ ਚੜ੍ਹਾਵੇ, ਪੂਛ ਅਤੇ ਉਹ ਚਰਬੀ ਜੋ ਆਂਦ੍ਰਾਂ ਨੂੰ ਢੱਕਦੀ ਹੈ 4 ਅਤੇ ਦੋਵੇਂ ਗੁਰਦੇ ਅਤੇ ਵੱਖੀਆਂ ਦੇ ਕੋਲ ਉਨ੍ਹਾਂ ਉੱਤੇ ਜਿਹੜੀ ਚਰਬੀ ਹੈ ਅਤੇ ਉਸ ਝਿਲੀ ਨੂੰ ਜੋ ਕਲੇਜੇ ਉੱਤੇ ਹੈ ਗੁਰਦਿਆਂ ਸਣੇ ਉਹ ਵੱਖਰੀ ਕਰੇ 5 ਅਤੇ ਜਾਜਕ ਅੱਗ ਦੀ ਭੇਟ ਕਰਕੇ ਯਹੋਵਾਹ ਦੇ ਅੱਗੇ ਜਗਵੇਦੀ ਦੇ ਉੱਤੇ ਉਨ੍ਹਾਂ ਨੂੰ ਸਾੜੇ। ਇਹ ਦੋਸ਼ ਦੀ ਭੇਟ ਹੈ 6 ਜਾਜਕਾਂ ਵਿੱਚੋਂ ਸੱਭੇ ਪੁਰਖ ਉਸ ਤੋਂ ਖਾਣ। ਉਹ ਪਵਿੱਤ੍ਰ ਥਾਂ ਵਿੱਚ ਖਾਧੀ ਜਾਏ। ਉਹ ਅੱਤ ਪਵਿੱਤ੍ਰ ਹੈ 7 ਜਿਹੀ ਪਾਪ ਦੀ ਭੇਟ ਹੈ, ਤਿਹੀ ਦੋਸ਼ ਦੀ ਭੇਟ ਹੈ ਉਨ੍ਹਾਂ ਦੀ ਇੱਕੋ ਬਿਵਸਥਾ ਹੈ। ਜਿਹੜਾ ਜਾਜਕ ਉਸ ਦਾ ਪ੍ਰਾਸਚਿਤ ਕਰੇ, ਸੋ ਉਸ ਨੂੰ ਰੱਖੇ 8 ਅਤੇ ਜਿਹੜਾ ਜਾਜਕ ਕਿਸੇ ਮਨੁੱਖ ਦੇ ਹੋਮ ਦੀ ਭੇਟ ਚੜ੍ਹਾਵੇ, ਉਹ ਜਾਜਕ ਉਸ ਹੋਮ ਦੀ ਭੇਟ ਦੀ ਖੱਲ ਜੋ ਉਸ ਨੇ ਚੜ੍ਹਾਈ ਹੈ ਆਪ ਰੱਖੇ 9 ਅਤੇ ਸਾਰੀ ਮੈਦੇ ਦੀ ਭੇਟ ਜੋ ਤੰਦੂਰ ਵਿੱਚ ਪਕਾਈ ਜਾਵੇ ਅਤੇ ਸਾਰੀ ਜੋ ਤਵੀ ਵਿੱਚ, ਯਾਂ ਤਵੇ ਉੱਤੇ ਪਕਾਈ ਜਾਵੇ ਸੋ ਉਸੇ ਜਾਜਕ ਦੀ ਹੋਵੇਗੀ ਜਿਹੜਾ ਉਸ ਨੂੰ ਚੜ੍ਹਾਵੇ 10 ਅਤੇ ਸੱਭੇ ਮੈਦੇ ਦੀਆਂ ਭੇਟਾਂ ਭਾਵੇਂ ਤੇਲ ਨਾਲ ਰਲੀਆਂ ਹੋਈਆਂ ਭਾਵੇਂ ਰੁੱਖੀਆਂ, ਸੋ ਹਾਰੂਨ ਦੇ ਸਾਰੇ ਪੁੱਤ੍ਰ ਇੱਕੋ ਜਿਹੇ ਵੰਡਣ।। 11 ਜਿਹੜੀਆਂ ਯਹੋਵਾਹ ਦੇ ਅੱਗੇ ਭੇਟਾਂ ਉਸ ਨੂੰ ਚੜ੍ਹਾਉਣੀਆਂ ਹਨ, ਉਨ੍ਹਾਂ ਸੁਖ ਸਾਂਦ ਦੀਆਂ ਭੇਟਾਂ ਦੀ ਬਿਵਸਥਾ ਇਹ ਹੈ 12 ਜੇ ਉਹ ਉਸ ਨੂੰ ਧੰਨਵਾਦਾਂ ਲਈ ਚੜ੍ਹਾਵੇ ਤਾਂ ਉਹ ਆਪਣੇ ਧੰਨਵਾਦ ਦੀ ਭੇਟ ਵਿੱਚ ਤੇਲ ਨਾਲ ਗੁੰਨੇ ਹੋਏ ਪਤੀਰੇ ਫੁਲਕੇ ਅਤੇ ਤੇਲ ਨਾਲ ਚੋਪੜੀ ਹੋਈ ਪਤੀਰੀ ਮੱਠੀ ਅਤੇ ਮੈਦੇ ਦੀਆਂ ਤੇਲ ਨਾਲ ਤਲੀਆਂ ਹੋਇਆਂ ਪੂੜੀਆਂ ਚੜ੍ਹਾਵੇ 13 ਅਤੇ ਪੂੜੀਆਂ ਦੇ ਨਾਲ ਉਹ ਆਪਣੀ ਭੇਟ ਵਿੱਚ ਆਪਣੀਆਂ ਸੁਖ ਸਾਂਦ ਦੀਆਂ ਭੇਟਾਂ ਦੇ ਧੰਨਵਾਦਾਂ ਦੀ ਬਲੀ ਨਾਲ ਖ਼ਮੀਰੀ ਰੋਟੀ ਭੀ ਚੜ੍ਹਾਵੇ 14 ਅਤੇ ਉਸ ਵਿੱਚੋਂ ਉਹ ਹਰੇਕ ਭੇਟ ਵਿੱਚੋਂ ਚੁਕਾਈ ਦੀ ਭੇਟ ਕਰਕੇ ਯਹੋਵਾਹ ਦੇ ਅੱਗੇ ਇੱਕ ਚੜ੍ਹਾਵੇ ਅਤੇ ਉਹ ਉਸੇ ਜਾਜਕ ਦੀ ਹੋਵੇਗੀ ਜਿਹੜਾ ਸੁਖ ਸਾਂਦ ਦੀਆਂ ਭੇਟਾਂ ਦੇ ਲਹੂ ਨੂੰ ਛਿਣਕੇ 15 ਅਤੇ ਜਿਹੜਾ ਧੰਨਵਾਦਾਂ ਲਈ ਸੁਖ ਸਾਂਦ ਦੀਆਂ ਭੇਟਾਂ ਦੀ ਬਲੀ ਦਾ ਮਾਸ ਹੈ ਸੋ ਉਸੇ ਦਿਨ ਜਿਸ ਦੇ ਵਿੱਚ ਚੜ੍ਹਾਇਆ ਜਾਂਦਾ ਹੈ ਸੋ ਖਾਧਾ ਜਾਏ, ਉਹ ਉਸ ਵਿੱਚੋਂ ਸਵੇਰ ਤੀਕੁਰ ਕੁਝ ਨਾ ਛੱਡੇ 16 ਪਰ ਜੇ ਉਸ ਦੀ ਭੇਟ ਦੀ ਬਲੀ ਕੋਈ ਸੁੱਖਣਾ ਹੋਵੇ, ਯਾ ਪ੍ਰਸਿੰਨਤਾ ਦੀ ਭੇਟ ਹੋਵੇ, ਤਾਂ ਉਹ ਉਸੇ ਦਿਨ ਜਿਸ ਦੇ ਵਿੱਚ ਉਹ ਆਪਣੀ ਬਲੀ ਚੜ੍ਹਾਉਂਦਾ ਹੈ ਖਾਧੀ ਜਾਏ, ਅਤੇ ਜੋ ਰਹੇ ਸੋ ਦੂਜੇ ਦਿਨ ਭੀ ਖਾਧਾ ਜਾਏ 17 ਪਰ ਜਿਹੜਾ ਉਸ ਬਲੀ ਦੇ ਮਾਸ ਵਿੱਚੋਂ ਤੀਜੇ ਦਿਨ ਤੋੜੀ ਰਹੇ ਸੋ ਅੱਗ ਨਾਲ ਸਾੜਿਆ ਜਾਵੇ 18 ਅਤੇ ਜੇ ਉਸ ਦੀਆਂ ਸੁਖ ਸਾਂਦਾ ਦੀਆਂ ਭੇਟਾਂ ਦੀ ਬਲੀ ਦੇ ਮਾਸ ਵਿੱਚੋਂ ਤੀਜੇ ਦਿਨ ਵਿੱਚ ਖਾਧਾ ਜਾਏ ਤਾਂ ਉਹ ਮੰਨਿਆ ਨਾ ਜਾਏ ਅਤੇ ਨਾ ਚੜ੍ਹਾਉਣ ਵਾਲੇ ਦੇ ਲੇਖੇ ਵਿੱਚ ਗਿਣਿਆਂ ਜਾਏ। ਉਹ ਗਿਲਾਨ ਹੋਵੇ ਅਤੇ ਜਿਹੜਾ ਪ੍ਰਾਣੀ ਉਸ ਨੂੰ ਖਾਵੇ ਸੋ ਆਪਣਾ ਦੋਸ਼ ਚੁੱਕੇ 19 ਅਤੇ ਉਹ ਮਾਸ ਜੋ ਕਿਸੇ ਅਪਵਿੱਤ੍ਰ ਵਸਤ ਨਾਲ ਛੋਹੇ ਸੋ ਖਾਧਾ ਨਾ ਜਾਏ ਉਹ ਅੱਗ ਨਾਲ ਸਾੜਿਆ ਜਾਏ ਅਤੇ ਮਾਸ ਜੋ ਹੈ, ਸੋ ਸਾਰੇ ਪਵਿੱਤ੍ਰ ਲੋਕ ਉਸ ਤੋਂ ਖਾਣ 20 ਪਰ ਉਹ ਪ੍ਰਾਣੀ ਜਿਹੜਾ ਉਨ੍ਹਾਂ ਸੁਖ ਸਾਂਦ ਦੀਆਂ ਬਲੀਆਂ ਦੇ ਮਾਸ ਵਿੱਚੋਂ ਜੋ ਯਹੋਵਾਹ ਦੀਆਂ ਹਨ ਕੁਝ ਖਾਵੇ ਅਤੇ ਆਪ ਅਪਵਿੱਤ੍ਰ ਹੋਵੇ ਤਾਂ ਉਹ ਪ੍ਰਾਣੀ ਆਪਣੇ ਲੋਕਾਂ ਵਿੱਚੋਂ ਛੇਕਿਆ ਜਾਵੇ 21 ਨਾਲੇ ਉਹ ਪ੍ਰਾਣੀ ਜਿਹੜਾ ਕਿਸੇ ਅਪਵਿੱਤ੍ਰ ਵਸਤ ਨੂੰ ਛੋਹੇ ਜਿਹੀ ਮਨੁੱਖ ਦੀ ਅਪਵਿੱਤ੍ਰਾਈ, ਯਾ ਕਿਸੇ ਅਪਵਿੱਤ੍ਰ ਪਸੂ, ਯਾ ਕਿਸੇ ਗਿਲਾਨ ਅਪਵਿੱਤ੍ਰ ਵਸਤ, ਅਤੇ ਫੇਰ ਉਨ੍ਹਾਂ ਸੁਖ ਸਾਂਦ ਦੀਆਂ ਭੇਟਾਂ ਦੀ ਬਲੀ ਦੇ ਮਾਸ ਵਿੱਚੋਂ, ਜੋ ਯਹੋਵਾਹ ਦੀਆਂ ਹਨ ਖਾਵੇ ਤਾਂ ਉਹ ਪ੍ਰਾਣੀ ਆਪਣੇ ਲੋਕਾਂ ਵਿੱਚੋਂ ਛੇਕਿਆ ਜਾਵੇ 22 ਅਤੇ ਯਹੋਵਾਹ ਮੂਸਾ ਨਾਲ ਬੋਲਿਆ ਕਿ 23 ਇਸਰਾਏਲੀਆਂ ਨਾਲ ਬੋਲ ਕਿ ਤੁਸਾਂ ਕਿਸੇ ਪ੍ਰਕਾਰ ਦੀ ਚਰਬੀ, ਭਾਵੇਂ ਬਲਦ ਦੀ, ਭਾਵੇਂ ਭੇਡ ਦੀ, ਭਾਵੇਂ ਬੱਕਰੇ ਦੀ, ਨਾ ਖਾਣੀ 24 ਅਤੇ ਉਸ ਲੋਥ ਦੀ ਚਰਬੀ ਜਿਹੜੀ ਆਪ ਹੀ ਮਰ ਜਾਏ ਅਤੇ ਉਸ ਦੀ ਚਰਬੀ ਜਿਹੜੀ ਪਸੂਆਂ ਨਾਲ ਪਾੜੀ ਗਈ ਹੋਵੇ ਤਾਂ ਉਹ ਹੋਰ ਕਿਸੇ ਕੰਮ ਵਿੱਚ ਵਰਤੀ ਜਾਏ ਪਰ ਤੁਸਾਂ ਕਿਸੇ ਤਰਾਂ ਉਸ ਤੋਂ ਨਾ ਖਾਣੀ 25 ਕਿਉਂ ਕੇ ਜਿਹੜਾ ਉਸ ਪਸੂ ਦੀ ਜਿਸ ਨੂੰ ਮਨੁੱਖ ਯਹੋਵਾਹ ਦੇ ਅੱਗੇ ਅੱਗ ਦੀ ਭੇਟ ਕਰਕੇ ਚੜ੍ਹਾਉਂਦੇ ਹਨ ਚਰਬੀ ਖਾਵੇ ਤਾਂ ਉਹ ਪ੍ਰਾਣੀ, ਜੋ ਉਸ ਨੂੰ ਖਾਂਦਾ ਹੈ ਸੋ ਆਪਣੇ ਲੋਕਾਂ ਵਿੱਚੋਂ ਛੇਕਿਆ ਜਾਵੇ 26 ਨਾਲੇ ਤੁਸਾਂ ਕਿਸੇ ਪ੍ਰਕਾਰ ਦਾ ਲਹੂ, ਭਾਵੇਂ ਪੰਛੀ ਦਾ, ਭਾਵੇਂ ਪਸੂ ਦਾ, ਆਪਣੇ ਸਾਰੇ ਵਸੇਬਿਆਂ ਵਿੱਚ ਨਾ ਖਾਣਾ 27 ਜਿਹੜਾ ਪ੍ਰਾਣੀ ਕਿਸੇ ਪ੍ਰਕਾਰ ਦਾ ਲਹੂ ਖਾਵੇ ਉਹ ਪ੍ਰਾਣੀ ਆਪਣੇ ਲੋਕਾਂ ਵਿੱਚੋਂ ਛੇਕਿਆ ਜਾਵੇ।। 28 ਯਹੋਵਾਹ ਮੂਸਾ ਨਾਲ ਬੋਲਿਆ ਕਿ 29 ਇਸਰਾਏਲੀਆਂ ਨਾਲ ਇਹ ਬੋਲ ਕਿ ਉਹ ਜਿਹੜਾ ਯਹੋਵਾਹ ਦੇ ਅੱਗੇ ਆਪਣੀਆਂ ਸੁਖ ਸਾਂਦ ਦੀਆਂ ਭੇਟਾਂ ਦੀ ਬਲੀ ਚੜ੍ਹਾਵੇ, ਸੋ ਆਪਣੀਆਂ ਸੁਖ ਸਾਂਦ ਦੀਆਂ ਭੇਟਾਂ ਵਿੱਚੋਂ ਯਹੋਵਾਹ ਦੇ ਅੱਗੇ ਲਿਆਵੇ 30 ਉਹ ਆਪਣੇ ਹੱਥ ਨਾਲ ਯਹੋਵਾਹ ਦੀਆਂ ਅੱਗ ਦੀਆਂ ਭੇਟਾਂ ਲਿਆਵੇ, ਉਹ ਛਾਤੀ ਦੇ ਸਣੇ ਚਰਬੀ ਲਿਆਵੇ ਜੋ ਛਾਤੀ ਯਹੋਵਾਹ ਦੇ ਅੱਗੇ ਹਿਲਾਉਣ ਦੀ ਭੇਟ ਕਰਕੇ ਹਿਲਾਈ ਜਾਵੇ 31 ਅਤੇ ਜਾਜਕ ਚਰਬੀ ਨੂੰ ਜਗਵੇਦੀ ਉੱਤੇ ਸਾੜੇ ਪਰ ਛਾਤੀ ਹਾਰੂਨ ਅਤੇ ਉਸ ਦੇ ਪੁੱਤ੍ਰਾਂ ਨੂੰ ਮਿਲ ਜਾਵੇ 32 ਅਤੇ ਤੁਸੀਂ ਸੱਜੀ ਰਾਣ ਨੂੰ ਆਪਣੀਆਂ ਸੁਖ ਸਾਂਦ ਦੀਆਂ ਭੇਟਾਂ ਦੀਆਂ ਬਲੀਆਂ ਵਿੱਚੋਂ ਇੱਕ ਚੁਕਾਈ ਦੀ ਭੇਟ ਕਰਕੇ ਜਾਜਕ ਨੂੰ ਦੇਣੀ 33 ਜਿਹੜਾ ਹਾਰੂਨ ਦੇ ਪੁੱਤ੍ਰਾਂ ਵਿੱਚੋਂ ਸੁਖ ਸਾਂਦ ਦੀਆਂ ਭੇਟਾਂ ਦਾ ਲਹੂ ਚੜ੍ਹਾਵੇ ਅਤੇ ਚਰਬੀ, ਉਹ ਸੱਜੀ ਰਾਣ ਆਪਣਾ ਭਾਗ ਜਾਣ ਕੇ ਰੱਖੇ 34 ਕਿਉਂ ਜੋ ਹਿਲਾਉਣ ਦੀ ਛਾਤੀ ਅਤੇ ਚੁਕਾਈ ਦੀ ਰਾਣ ਮੈਂ ਇਸਰਾਏਲੀਆਂ ਕੋਲੋਂ ਉਨ੍ਹਾਂ ਦੀਆਂ ਸੁਖ ਸਾਂਦ ਦੀਆਂ ਭੇਟਾਂ ਦੀਆਂ ਬਲੀਆਂ ਵਿੱਚੋਂ ਲੈਕੇ ਹਾਰੂਨ ਜਾਜਕ ਅਤੇ ਉਸ ਦੇ ਪੁੱਤ੍ਰਾਂ ਨੂੰ ਇਸਰਾਏਲੀਆਂ ਵਿੱਚੋਂ ਇੱਕ ਸਦਾ ਦੀ ਬਿਧੀ ਕਰਕੇ ਦਿੱਤੀ ਹੈ।। 35 ਯਹੋਵਾਹ ਦੀਆਂ ਅੱਗ ਦੀਆਂ ਭੇਟਾਂ ਵਿੱਚੋਂ ਜਿਸ ਦਿਨ ਉਸ ਨੇ ਉਨ੍ਹਾਂ ਨੂੰ ਜਾਜਕ ਦੇ ਕੰਮ ਵਿੱਚ ਯਹੋਵਾਹ ਦੀ ਸੇਵਾ ਕਰਨ ਲਈ ਥਾਪਿਆ, ਇਹ ਹਾਰੂਨ ਦੇ ਮਸਹ ਕਰਨ ਅਤੇ ਉਸ ਦੇ ਪੁੱਤ੍ਰਾਂ ਦੇ ਮਸਹ ਕਰਨ ਦਾ ਅਧਿਕਾਰ ਹੈ 36 ਜਿਹੜਾ ਯਹੋਵਾਹ ਇਸਰਾਏਲੀਆਂ ਕੋਲੋਂ ਜਿਸ ਵੇਲੇ ਉਸ ਨੇ ਉਨ੍ਹਾਂ ਨੂੰ ਉਨ੍ਹਾਂ ਦੀਆਂ ਪੀੜ੍ਹੀਆਂ ਤੀਕੁਰ ਇੱਕ ਸਦਾ ਦੀ ਬਿਧੀ ਕਰਕੇ ਮਸਹ ਕੀਤਾ ਉਨ੍ਹਾਂ ਨੂੰ ਦੇਣ ਦੀ ਆਗਿਆ ਦਿੱਤੀ 37 ਇਹ ਹੋਮ ਦੀ ਭੇਟ ਅਤੇ ਮੈਦੇ ਦੀ ਭੇਟ ਅਤੇ ਪਾਪ ਦੀ ਬਲੀ ਅਤੇ ਦੋਸ਼ ਦੀ ਭੇਟ ਅਤੇ ਪਵਿੱਤ੍ਰ ਠਹਿਰਾਉਣ ਅਤੇ ਸੁਖ ਸਾਂਦ ਦੀਆਂ ਭੇਟਾਂ ਦੀ ਬਲੀ ਦੀ ਬਿਵਸਥਾ ਹੈ 38 ਜਿਹੜੀ ਯਹੋਵਾਹ ਨੇ ਸੀਨਾ ਪਹਾੜ ਉੱਤੇ ਮੂਸਾ ਨੂੰ ਆਗਿਆ ਦਿੱਤੀ ਸੀ ਜਿਸ ਦਿਨ ਵਿੱਚ ਓਸ ਨੇ ਇਸਰਾਏਲੀਆਂ ਨੂੰ ਆਪਣੇ ਚੜ੍ਹਾਵੇ ਸੀਨਾ ਦੀ ਉਜਾੜ ਵਿੱਚ ਯਹੋਵਾਹ ਦੇ ਅੱਗੇ ਚੜ੍ਹਾਉਣ ਦੀ ਆਗਿਆ ਦਿੱਤੀ ਸੀ।।
Total 27 ਅਧਿਆਇ, Selected ਅਧਿਆਇ 7 / 27
×

Alert

×

Punjabi Letters Keypad References