ਪੰਜਾਬੀ ਬਾਈਬਲ

ਰੱਬ ਦੀ ਮਿਹਰ ਦੀ ਦਾਤ
1. ਇਨ੍ਹਾਂ ਗੱਲਾਂ ਦੇ ਮਗਰੋਂ ਯਹੋਵਾਹ ਦਾ ਬਚਨ ਅਬਰਾਮ ਦੇ ਕੋਲ ਦਰਸ਼ਨ ਵਿੱਚ ਆਇਆ ਕਿ ਨਾ ਡਰ ਅਬਰਾਮ ਮੈਂ ਤੇਰੇ ਲਈ ਢਾਲ ਹਾਂ ਅਤੇ ਤੇਰਾ ਅੱਤ ਵੱਡਾ ਅਜਰ ਹਾਂ
2. ਉਪਰੰਤ ਅਬਰਾਮ ਨੇ ਆਖਿਆ ਹੇ ਯਹੋਵਾਹ ਪ੍ਰਭੁ ਤੂੰ ਮੈਨੂੰ ਕੀ ਦੇਵੇਂਗਾ? ਕਿਉਂਜੋ ਮੈਂ ਔਤ ਜਾਂਦਾ ਹਾਂ ਅਰ ਮੇਰੇ ਘਰ ਦਾ ਵਾਰਿਸ ਇਹ ਦਮਿਸ਼ਕੀ ਅਲੀਅਜ਼ਰ ਹੈ
3. ਨਾਲੇ ਅਬਰਾਮ ਨੇ ਆਖਿਆ ਵੇਖ ਤੈਂ ਮੈਨੂੰ ਕੋਈ ਅੰਸ ਨਾ ਦਿੱਤੀ ਅਰ ਵੇਖ ਮੇਰਾ ਘਰਜੰਮ ਮੇਰਾ ਵਾਰਿਸ ਹੋਵੇਗਾ
4. ਤਾਂ ਵੇਖੋ ਯਹੋਵਾਹ ਦਾ ਬਚਨ ਉਹ ਦੇ ਕੋਲ ਆਇਆ ਕਿ ਇਹ ਤੇਰਾ ਵਾਰਿਸ ਨਾ ਹੋਵੇਗਾ ਪਰ ਉਹ ਜੋ ਤੇਰੇ ਤੁਖ਼ਮ ਵਿੱਚੋਂ ਨਿੱਕਲੇਗਾ ਤੇਰਾ ਵਾਰਿਸ ਹੋਵੇਗਾ
5. ਤਾਂ ਉਹ ਉਸ ਨੂੰ ਬਾਹਰ ਲੈ ਗਿਆ ਅਰ ਆਖਿਆ ਅਕਾਸ਼ ਵੱਲ ਨਿਗਾਹ ਮਾਰ ਅਤੇ ਤਾਰੇ ਗਿਣ ਜੇ ਤੂੰ ਉਨ੍ਹਾਂ ਨੂੰ ਗਿਣ ਸੱਕੇਂ, ਫੇਰ ਉਸ ਨੇ ਉਹ ਨੂੰ ਆਖਿਆ ਐਂਨੀ ਹੀ ਤੇਰੀ ਅੰਸ ਹੋਵੇਗੀ
6. ਉਸ ਨੇ ਯਹੋਵਾਹ ਦੀ ਪਰਤੀਤ ਕੀਤੀ ਅਤੇ ਉਹ ਨੇ ਉਹ ਦੇ ਲਈ ਏਸ ਗੱਲ ਨੂੰ ਧਰਮ ਗਿਣਿਆ
7. ਅਤੇ ਉਸ ਨੇ ਉਹ ਨੂੰ ਆਖਿਆ, ਮੈਂ ਯਹੋਵਾਹ ਹਾਂ ਜੋ ਤੈਨੂੰ ਕਸਦੀਆਂ ਦੇ ਊਰ ਤੋਂ ਕੱਢ ਲੈ ਆਇਆ ਹਾਂ ਤਾਂਜੋ ਮੈਂ ਤੈਨੂੰ ਇਹ ਧਰਤੀ ਤੇਰੀ ਮਿਲਖ ਹੋਣ ਲਈ ਦਿਆਂ
8. ਤਾਂ ਉਸ ਨੇ ਆਖਿਆ, ਹੇ ਪ੍ਰਭੁ ਯਹੋਵਾਹ ਮੈਂ ਕਿਸ ਤਰਾਂ ਜਾਣਾਂ ਕਿ ਮੈਂ ਉਹ ਨੂੰ ਮਿਲਖ ਵਿੱਚ ਲਵਾਂਗਾ?
9. ਤਾਂ ਉਸ ਨੇ ਉਹ ਨੂੰ ਆਖਿਆ, ਮੇਰੇ ਲਈ ਇੱਕ ਤਿੰਨਾਂ ਵਰਿਹਾਂ ਦੀ ਵਹਿੜ ਅਰ ਇੱਕ ਤਿੰਨਾਂ ਵਰਿਹਾਂ ਦੀ ਬੱਕਰੀ ਅਰ ਇੱਕ ਤਿੰਨਾਂ ਵਰਿਹਾਂ ਦਾ ਛੱਤ੍ਰਾ ਅਰ ਇੱਕ ਘੁੱਗੀ ਅਰ ਇੱਕ ਕਬੂਤਰ ਦਾ ਬੱਚਾ ਲੈ
10. ਤਾਂ ਉਹ ਉਸ ਦੇ ਲਈ ਏਹ ਸਭ ਲੈ ਆਇਆ ਅਤੇ ਉਨ੍ਹਾਂ ਦੇ ਦੋ ਦੋ ਟੋਟੇ ਕੀਤੇ ਅਤੇ ਉਸ ਨੇ ਇੱਕ ਟੋਟੇ ਨੂੰ ਦੂਜੇ ਦੇ ਸਾਹਮਣੇ ਰੱਖਿਆ ਪਰ ਪੰਛੀਆਂ ਦੇ ਟੋਟੇ ਨਾ ਕੀਤੇ
11. ਜਦ ਸ਼ਿਕਾਰੀ ਪੰਖੇਰੂ ਉਨ੍ਹਾਂ ਲੋਥਾਂ ਉੱਤੇ ਉਤਰੇ ਤਦ ਅਬਰਾਮ ਨੇ ਉਨ੍ਹਾਂ ਨੂੰ ਹਟਾਇਆ
12. ਜਾਂ ਸੂਰਜ ਡੁੱਬਣ ਲੱਗਾ ਤਾਂ ਗੂੜ੍ਹੀ ਨੀਂਦਰ ਅਬਰਾਮ ਉੱਤੇ ਆ ਪਈ ਅਤੇ ਵੇਖੋ ਇੱਕ ਵੱਡਾ ਡਰਾਉਣਾ ਅਨ੍ਹੇਰਾ ਉਹ ਦੇ ਉੱਤੇ ਛਾ ਗਿਆ
13. ਉਸ ਨੇ ਅਬਰਾਮ ਨੂੰ ਆਖਿਆ, ਤੂੰ ਸੱਚ ਜਾਣ ਭਈ ਤੇਰੀ ਅੰਸ ਇੱਕ ਦੇਸ ਵਿੱਚ ਜਿਹੜਾ ਉਨ੍ਹਾਂ ਦਾ ਨਹੀਂ ਹੈ ਪਰਦੇਸੀ ਹੋਊਗੀ ਅਤੇ ਉਨ੍ਹਾਂ ਦੀ ਗੁਲਾਮੀ ਕਰੇਗੀ ਅਰ ਓਹ ਉਨ੍ਹਾਂ ਨੂੰ ਚਾਰ ਸੌ ਵਰਿਹਾਂ ਤੀਕ ਦੁਖ ਦੇਣਗੇ
14. ਅਤੇ ਉਸ ਕੌਮ ਦਾ ਵੀ ਜਿਹ ਦੀ ਉਹ ਗ਼ੁਲਾਮੀ ਕਰਨਗੇ ਮੈਂ ਨਿਆਉਂ ਕਰਾਂਗਾ ਅਤੇ ਇਹ ਦੇ ਮਗਰੋਂ ਓਹ ਵੱਡੇ ਮਾਲ ਧਨ ਨਾਲ ਨਿੱਕਲ ਆਉਣਗੇ
15. ਪਰ ਤੂੰ ਆਪਣੇ ਪਿਉ ਦਾਦਿਆਂ ਕੋਲ ਸ਼ਾਂਤੀ ਨਾਲ ਜਾਵੇਂਗਾ
16. ਤੂੰ ਚੰਗੇ ਬਿਰਧਪੁਣੇ ਵਿੱਚ ਦਫ਼ਨਾਇਆ ਜਾਵੇਂਗਾ ਅਤੇ ਚੌਥੀ ਪੀੜ੍ਹੀ ਵਿੱਚ ਓਹ ਐੱਧਰ ਫੇਰ ਮੁੜਣਗੇ ਕਿਉਂਜੋ ਅਮੋਰੀਆਂ ਦੀ ਬੁਰਿਆਈ ਅਜੇ ਪੂਰੀ ਨਹੀਂ ਹੋਈ
17. ਐਉਂ ਹੋਇਆ ਕਿ ਸੂਰਜ ਆਥਣਿਆ ਅਤੇ ਅਨ੍ਹੇਰਾ ਹੋ ਗਿਆ ਤਾਂ ਵੇਖੋ ਇੱਕ ਧੂੰਏਂ ਵਾਲਾ ਤੰਦੂਰ ਅਰ ਬਲਦੀ ਮਿਸਾਲ ਇਨ੍ਹਾਂ ਟੋਟਿਆਂ ਵਿੱਚੋਂ ਦੀ ਲੰਘ ਗਈ
18. ਉਸ ਦਿਨ ਯਹੋਵਾਹ ਨੇ ਇੱਕ ਨੇਮ ਅਬਰਾਮ ਨਾਲ ਬੰਨ੍ਹਿਆਂ ਕਿ ਤੇਰੀ ਅੰਸ ਨੂੰ ਮੈਂ ਇਹ ਧਰਤੀ ਦੇ ਦਿੱਤੀ ਹੈ ਅਰਥਾਤ ਮਿਸਰ ਦੇ ਦਰਿਆ ਤੋਂ ਲੈਕੇ ਵੱਡੇ ਦਰਿਆ ਫਰਾਤ ਤੀਕ
19. ਅਤੇ ਕੇਨੀ ਅਰ ਕਨਿੱਜ਼ੀ ਅਰ ਕਦਮੋਨੀ
20. ਅਰ ਹਿੱਤੀ ਅਰ ਪਰਿੱਜ਼ੀ ਅਰ ਰਫਾਈਮ
21. ਅਰ ਅਮੋਰੀ ਅਰ ਕਨਾਨੀ ਅਰ ਗਿਰਗਾਸ਼ੀ ਅਰ ਯਬੂਸੀ ਏਹ ਵੀ ਦੇ ਦਿੱਤੇ।।

Notes

No Verse Added

Total 50 Chapters, Current Chapter 15 of Total Chapters 50
ਪੈਦਾਇਸ਼ - 15
1. ਇਨ੍ਹਾਂ ਗੱਲਾਂ ਦੇ ਮਗਰੋਂ ਯਹੋਵਾਹ ਦਾ ਬਚਨ ਅਬਰਾਮ ਦੇ ਕੋਲ ਦਰਸ਼ਨ ਵਿੱਚ ਆਇਆ ਕਿ ਨਾ ਡਰ ਅਬਰਾਮ ਮੈਂ ਤੇਰੇ ਲਈ ਢਾਲ ਹਾਂ ਅਤੇ ਤੇਰਾ ਅੱਤ ਵੱਡਾ ਅਜਰ ਹਾਂ
2. ਉਪਰੰਤ ਅਬਰਾਮ ਨੇ ਆਖਿਆ ਹੇ ਯਹੋਵਾਹ ਪ੍ਰਭੁ ਤੂੰ ਮੈਨੂੰ ਕੀ ਦੇਵੇਂਗਾ? ਕਿਉਂਜੋ ਮੈਂ ਔਤ ਜਾਂਦਾ ਹਾਂ ਅਰ ਮੇਰੇ ਘਰ ਦਾ ਵਾਰਿਸ ਇਹ ਦਮਿਸ਼ਕੀ ਅਲੀਅਜ਼ਰ ਹੈ
3. ਨਾਲੇ ਅਬਰਾਮ ਨੇ ਆਖਿਆ ਵੇਖ ਤੈਂ ਮੈਨੂੰ ਕੋਈ ਅੰਸ ਨਾ ਦਿੱਤੀ ਅਰ ਵੇਖ ਮੇਰਾ ਘਰਜੰਮ ਮੇਰਾ ਵਾਰਿਸ ਹੋਵੇਗਾ
4. ਤਾਂ ਵੇਖੋ ਯਹੋਵਾਹ ਦਾ ਬਚਨ ਉਹ ਦੇ ਕੋਲ ਆਇਆ ਕਿ ਇਹ ਤੇਰਾ ਵਾਰਿਸ ਨਾ ਹੋਵੇਗਾ ਪਰ ਉਹ ਜੋ ਤੇਰੇ ਤੁਖ਼ਮ ਵਿੱਚੋਂ ਨਿੱਕਲੇਗਾ ਤੇਰਾ ਵਾਰਿਸ ਹੋਵੇਗਾ
5. ਤਾਂ ਉਹ ਉਸ ਨੂੰ ਬਾਹਰ ਲੈ ਗਿਆ ਅਰ ਆਖਿਆ ਅਕਾਸ਼ ਵੱਲ ਨਿਗਾਹ ਮਾਰ ਅਤੇ ਤਾਰੇ ਗਿਣ ਜੇ ਤੂੰ ਉਨ੍ਹਾਂ ਨੂੰ ਗਿਣ ਸੱਕੇਂ, ਫੇਰ ਉਸ ਨੇ ਉਹ ਨੂੰ ਆਖਿਆ ਐਂਨੀ ਹੀ ਤੇਰੀ ਅੰਸ ਹੋਵੇਗੀ
6. ਉਸ ਨੇ ਯਹੋਵਾਹ ਦੀ ਪਰਤੀਤ ਕੀਤੀ ਅਤੇ ਉਹ ਨੇ ਉਹ ਦੇ ਲਈ ਏਸ ਗੱਲ ਨੂੰ ਧਰਮ ਗਿਣਿਆ
7. ਅਤੇ ਉਸ ਨੇ ਉਹ ਨੂੰ ਆਖਿਆ, ਮੈਂ ਯਹੋਵਾਹ ਹਾਂ ਜੋ ਤੈਨੂੰ ਕਸਦੀਆਂ ਦੇ ਊਰ ਤੋਂ ਕੱਢ ਲੈ ਆਇਆ ਹਾਂ ਤਾਂਜੋ ਮੈਂ ਤੈਨੂੰ ਇਹ ਧਰਤੀ ਤੇਰੀ ਮਿਲਖ ਹੋਣ ਲਈ ਦਿਆਂ
8. ਤਾਂ ਉਸ ਨੇ ਆਖਿਆ, ਹੇ ਪ੍ਰਭੁ ਯਹੋਵਾਹ ਮੈਂ ਕਿਸ ਤਰਾਂ ਜਾਣਾਂ ਕਿ ਮੈਂ ਉਹ ਨੂੰ ਮਿਲਖ ਵਿੱਚ ਲਵਾਂਗਾ?
9. ਤਾਂ ਉਸ ਨੇ ਉਹ ਨੂੰ ਆਖਿਆ, ਮੇਰੇ ਲਈ ਇੱਕ ਤਿੰਨਾਂ ਵਰਿਹਾਂ ਦੀ ਵਹਿੜ ਅਰ ਇੱਕ ਤਿੰਨਾਂ ਵਰਿਹਾਂ ਦੀ ਬੱਕਰੀ ਅਰ ਇੱਕ ਤਿੰਨਾਂ ਵਰਿਹਾਂ ਦਾ ਛੱਤ੍ਰਾ ਅਰ ਇੱਕ ਘੁੱਗੀ ਅਰ ਇੱਕ ਕਬੂਤਰ ਦਾ ਬੱਚਾ ਲੈ
10. ਤਾਂ ਉਹ ਉਸ ਦੇ ਲਈ ਏਹ ਸਭ ਲੈ ਆਇਆ ਅਤੇ ਉਨ੍ਹਾਂ ਦੇ ਦੋ ਦੋ ਟੋਟੇ ਕੀਤੇ ਅਤੇ ਉਸ ਨੇ ਇੱਕ ਟੋਟੇ ਨੂੰ ਦੂਜੇ ਦੇ ਸਾਹਮਣੇ ਰੱਖਿਆ ਪਰ ਪੰਛੀਆਂ ਦੇ ਟੋਟੇ ਨਾ ਕੀਤੇ
11. ਜਦ ਸ਼ਿਕਾਰੀ ਪੰਖੇਰੂ ਉਨ੍ਹਾਂ ਲੋਥਾਂ ਉੱਤੇ ਉਤਰੇ ਤਦ ਅਬਰਾਮ ਨੇ ਉਨ੍ਹਾਂ ਨੂੰ ਹਟਾਇਆ
12. ਜਾਂ ਸੂਰਜ ਡੁੱਬਣ ਲੱਗਾ ਤਾਂ ਗੂੜ੍ਹੀ ਨੀਂਦਰ ਅਬਰਾਮ ਉੱਤੇ ਪਈ ਅਤੇ ਵੇਖੋ ਇੱਕ ਵੱਡਾ ਡਰਾਉਣਾ ਅਨ੍ਹੇਰਾ ਉਹ ਦੇ ਉੱਤੇ ਛਾ ਗਿਆ
13. ਉਸ ਨੇ ਅਬਰਾਮ ਨੂੰ ਆਖਿਆ, ਤੂੰ ਸੱਚ ਜਾਣ ਭਈ ਤੇਰੀ ਅੰਸ ਇੱਕ ਦੇਸ ਵਿੱਚ ਜਿਹੜਾ ਉਨ੍ਹਾਂ ਦਾ ਨਹੀਂ ਹੈ ਪਰਦੇਸੀ ਹੋਊਗੀ ਅਤੇ ਉਨ੍ਹਾਂ ਦੀ ਗੁਲਾਮੀ ਕਰੇਗੀ ਅਰ ਓਹ ਉਨ੍ਹਾਂ ਨੂੰ ਚਾਰ ਸੌ ਵਰਿਹਾਂ ਤੀਕ ਦੁਖ ਦੇਣਗੇ
14. ਅਤੇ ਉਸ ਕੌਮ ਦਾ ਵੀ ਜਿਹ ਦੀ ਉਹ ਗ਼ੁਲਾਮੀ ਕਰਨਗੇ ਮੈਂ ਨਿਆਉਂ ਕਰਾਂਗਾ ਅਤੇ ਇਹ ਦੇ ਮਗਰੋਂ ਓਹ ਵੱਡੇ ਮਾਲ ਧਨ ਨਾਲ ਨਿੱਕਲ ਆਉਣਗੇ
15. ਪਰ ਤੂੰ ਆਪਣੇ ਪਿਉ ਦਾਦਿਆਂ ਕੋਲ ਸ਼ਾਂਤੀ ਨਾਲ ਜਾਵੇਂਗਾ
16. ਤੂੰ ਚੰਗੇ ਬਿਰਧਪੁਣੇ ਵਿੱਚ ਦਫ਼ਨਾਇਆ ਜਾਵੇਂਗਾ ਅਤੇ ਚੌਥੀ ਪੀੜ੍ਹੀ ਵਿੱਚ ਓਹ ਐੱਧਰ ਫੇਰ ਮੁੜਣਗੇ ਕਿਉਂਜੋ ਅਮੋਰੀਆਂ ਦੀ ਬੁਰਿਆਈ ਅਜੇ ਪੂਰੀ ਨਹੀਂ ਹੋਈ
17. ਐਉਂ ਹੋਇਆ ਕਿ ਸੂਰਜ ਆਥਣਿਆ ਅਤੇ ਅਨ੍ਹੇਰਾ ਹੋ ਗਿਆ ਤਾਂ ਵੇਖੋ ਇੱਕ ਧੂੰਏਂ ਵਾਲਾ ਤੰਦੂਰ ਅਰ ਬਲਦੀ ਮਿਸਾਲ ਇਨ੍ਹਾਂ ਟੋਟਿਆਂ ਵਿੱਚੋਂ ਦੀ ਲੰਘ ਗਈ
18. ਉਸ ਦਿਨ ਯਹੋਵਾਹ ਨੇ ਇੱਕ ਨੇਮ ਅਬਰਾਮ ਨਾਲ ਬੰਨ੍ਹਿਆਂ ਕਿ ਤੇਰੀ ਅੰਸ ਨੂੰ ਮੈਂ ਇਹ ਧਰਤੀ ਦੇ ਦਿੱਤੀ ਹੈ ਅਰਥਾਤ ਮਿਸਰ ਦੇ ਦਰਿਆ ਤੋਂ ਲੈਕੇ ਵੱਡੇ ਦਰਿਆ ਫਰਾਤ ਤੀਕ
19. ਅਤੇ ਕੇਨੀ ਅਰ ਕਨਿੱਜ਼ੀ ਅਰ ਕਦਮੋਨੀ
20. ਅਰ ਹਿੱਤੀ ਅਰ ਪਰਿੱਜ਼ੀ ਅਰ ਰਫਾਈਮ
21. ਅਰ ਅਮੋਰੀ ਅਰ ਕਨਾਨੀ ਅਰ ਗਿਰਗਾਸ਼ੀ ਅਰ ਯਬੂਸੀ ਏਹ ਵੀ ਦੇ ਦਿੱਤੇ।।
Total 50 Chapters, Current Chapter 15 of Total Chapters 50
×

Alert

×

punjabi Letters Keypad References