ਪੰਜਾਬੀ ਬਾਈਬਲ

ਬਾਈਬਲ ਸੋਸਾਇਟੀ ਆਫ਼ ਇੰਡੀਆ (BSI)
1. ਤਾਂ ਐਉਂ ਹੋਇਆ ਕਿ ਜਦ ਸਨਬੱਲਟ ਅਰ ਟੋਬੀਯਾਹ ਅਰ ਗਸ਼ਮ ਅਰਬੀ ਅਤੇ ਸਾਡੇ ਬਾਕੀ ਵੈਰੀਆਂ ਨੂੰ ਦੱਸਿਆ ਗਿਆ ਕਿ ਮੈਂ ਕੰਧ ਬਣਾ ਲਈ ਹੈ ਅਤੇ ਕੋਈ ਖੱਪਾ ਬਾਕੀ ਨਹੀਂ ਰਿਹਾ ਭਾਵੇਂ ਮੈਂ ਅਜੇ ਤੀਕਰ ਫਾਟਕਾਂ ਦੇ ਬੂਹੇ ਨਹੀਂ ਲਾਏ ਸਨ
2. ਤਦ ਸਨਬੱਲਟ ਅਤੇ ਗਸ਼ਮ ਨੇ ਮੈਨੂੰ ਆਖ ਘੱਲਿਆ ਕਿ ਆ, ਅਸੀਂ ਓਨੋ ਦੀ ਦੂਣ ਦੇ ਕਿਸੇ ਇੱਕ ਪਿੰਡ ਵਿੱਚ ਆਪਸ ਵਿੱਚ ਮਿਲੀਏ, ਪਰ ਓਹ ਮੇਰੇ ਨਾਲ ਬਦੀ ਕਰਨਾ ਚਾਹੁੰਦੇ ਸਨ
3. ਤਾਂ ਮੈਂ ਉਨ੍ਹਾਂ ਕੋਲ ਦੂਤਾਂ ਰਾਹੀਂ ਕਹਾ ਘੱਲਿਆ ਕਿ ਮੈਂ ਇੱਕ ਵੱਡਾ ਕੰਮ ਕਰ ਰਿਹਾ ਹਾਂ, ਹੇਠਾਂ ਨੂੰ ਆ ਨਹੀਂ ਸੱਕਦਾ, ਤੁਹਾਡੇ ਕੋਲ ਹਠਾੜ ਆਉਣ ਲਈ ਕੰਮ ਕਿਉਂ ਰੋਕਿਆ ਜਾਵੇ
4. ਉਨ੍ਹਾਂ ਨੇ ਚਾਰ ਵਾਰ ਏਸੇ ਗੱਲ ਲਈ ਆਖ ਘੱਲਿਆ ਅਤੇ ਮੈਂ ਉਨ੍ਹਾਂ ਨੂੰ ਏਸੇ ਤਰਾਂ ਦਾ ਉੱਤਰ ਦਿੱਤਾ
5. ਫੇਰ ਸਨਬੱਲਟ ਨੇ ਪੰਜਵੀਂ ਵਾਰ ਉਸੇ ਹੀ ਤਰਾਂ ਆਪਣੇ ਜੁਆਨ ਨੂੰ ਖੁੱਲ੍ਹੀ ਚਿੱਠੀ ਉਹ ਦੇ ਹੱਥ ਦੇ ਕੇ ਮੇਰੇ ਕੋਲ ਘੱਲਿਆ
6. ਜਿਹ ਦੇ ਵਿੱਚ ਲਿਖਿਆ ਹੋਇਆ ਸੀ ਕਿ ਕੌਮਾਂ ਵਿੱਚ ਏਹ ਸੁਣਿਆ ਗਿਆ ਹੈ, ਅਤੇ ਗਸ਼ਮੂ ਵੀ ਏਦਾਂ ਹੀ ਆਖਦਾ ਹੈ ਕਿ ਤੂੰ ਅਤੇ ਯਹੂਦੀ ਆਕੀ ਹੋਣ ਦਾ ਮਤਾ ਪਕਾਉਂਦੇ ਹੋ ਅਤੇ ਏਸੇ ਹੀ ਕਾਰਨ ਤੂੰ ਕੰਧ ਬਣਾਉਂਦਾ ਹੈਂ ਕਿ ਤੂੰ ਇਨ੍ਹਾਂ ਗੱਲਾਂ ਅਨੁਸਾਰ ਉਨ੍ਹਾਂ ਦਾ ਪਾਤਸ਼ਾਹ ਹੋ ਜਾਵੇਂ
7. ਨਾਲੇ ਤੂੰ ਨਬੀਆਂ ਨੂੰ ਖੜੇ ਕੀਤਾ ਕਿ ਯਰੂਸ਼ਲਮ ਵਿੱਚ ਤੇਰੇ ਲਈ ਪਰਚਾਰ ਕਰਨ ਕਿ ਯਹੂਦਾਹ ਵਿੱਚ ਇੱਕ ਪਾਤਸ਼ਾਹ ਹੈ। ਹੁਣ ਇੰਨ੍ਹਾਂ ਗੱਲਾਂ ਦੇ ਅਨੁਸਾਰ ਪਾਤਸ਼ਾਹ ਨੂੰ ਦੱਸਿਆ ਜਾਵੇਗਾ। ਹੁਣ ਆ, ਅਸੀਂ ਸਲਾਹ ਕਰੀਏ
8. ਤਦ ਮੈਂ ਉਹ ਦੇ ਕੋਲ ਆਖ ਘੱਲਿਆ ਕਿ ਇਨ੍ਹਾਂ ਗੱਲਾਂ ਦੇ ਅਨੁਸਾਰ ਜਿਹੜੀਆਂ ਤੂੰ ਆਖੀਆਂ ਹਨ ਕੋਈ ਗੱਲ ਨਹੀਂ ਹੋਈ ਕਿਉਂਕਿ ਏਹ ਗੱਲਾਂ ਤੇਰੇ ਹੀ ਮਨ ਦੇ ਲੱਡੂ ਭੋਰੇ ਹੋਏ ਹਨ!
9. ਕਿਉਂਕਿ ਸਾਰੇ ਇਹ ਆਖ ਕੇ ਸਾਨੂੰ ਡਰਾਉਣਾ ਚਾਹੁੰਦੇ ਸਨ ਭਈ ਕੰਮ ਤੋਂ ਉਨ੍ਹਾਂ ਦੇ ਹੱਥ ਝੂਠੇ ਪੈ ਜਾਣ ਭਈ ਉਹ ਪੂਰਾ ਨਾ ਹੋਵੇ ਹੁਣ (ਹੇ ਪਰਮੇਸ਼ੁਰ) ਮੇਰੇ ਹੱਥਾਂ ਨੂੰ ਤਕੜੇ ਕਰ!
10. ਫੇਰ ਮੈਂ ਮੁਹੇਯਟਬੇਲ ਦੇ ਪੋਤਰੇ ਦਲਾਯਾਹ ਦੇ ਪੁੱਤ੍ਰ ਸਮਆਯਾਹ ਦੇ ਘਰ ਵਿੱਚ ਆਇਆ। ਉਹ ਬੰਦ ਕੀਤਾ ਹੋਇਆ ਸੀ ਅਤੇ ਉਸ ਆਖਿਆ, ਆਓ, ਅਸੀਂ ਪਰਮੇਸ਼ੁਰ ਦੇ ਭਵਨ ਵਿੱਚ ਹੈਕਲ ਦੇ ਅੰਦਰ ਮਿਲੀਏ ਅਤੇ ਹੈਕਲ ਦੇ ਬੂਹਿਆਂ ਨੂੰ ਭੇੜ ਲਈਏ ਕਿਉਂਕਿ ਓਹ ਤੈਨੂੰ ਵੱਢਣ ਲਈ ਆਉਣਗੇ, ਹਾਂ, ਉਹ ਤੈਨੂੰ ਰਾਤ ਨੂੰ ਵੱਢਣ ਲਈ ਆਉਣਗੇ
11. ਮੈਂ ਆਖਿਆ, ਕੀ ਮੇਰੇ ਵਰਗਾ ਆਦਮੀ ਭੱਜੇ? ਅਤੇ ਮੇਰੇ ਵਰਗਾ ਏਥੇ ਕੌਣ ਹੈ ਕਿ ਹੈਕਲ ਵਿੱਚ ਜਾ ਕੇ ਆਪਣੀ ਜਾਨ ਬਚਾਵੇ? ਮੈਂ ਅੰਦਰ ਨਹੀਂ ਜਾਵਾਂਗਾ
12. ਅਤੇ ਵੇਖੋ, ਮੈਂ ਜਾਤਾ ਕਿ ਪਰਮੇਸ਼ੁਰ ਨੇ ਉਹ ਨੂੰ ਨਹੀਂ ਘੱਲਿਆ ਸੀ ਪਰ ਉਹ ਮੇਰੇ ਵਿਰੁੱਧ ਏਸ ਗੱਲ ਦਾ ਅਗੰਮ ਵਾਕ ਬੋਲਿਆ ਕਿਉਂ ਜੋ ਟੋਬੀਯਾਹ ਤੇ ਸਨਬੱਲਟ ਨੇ ਉਹ ਨੂੰ ਭਾੜੇ ਤੇ ਰੱਖਿਆ ਸੀ
13. ਉਹ ਇਸ ਲਈ ਭਾੜੇ ਤੇ ਰੱਖਿਆ ਗਿਆ ਕਿ ਮੈਂ ਡਰ ਜਾਵਾਂ ਅਤੇ ਐਉਂ ਕਰ ਕੇ ਮੈਂ ਪਾਪੀ ਬਣਾਂ ਜਿਸ ਨਾਲ ਓਹ ਮੇਰੀ ਬਦਨਾਮੀ ਕਰਨ ਅਤੇ ਏਹ ਮੇਰੀ ਨਿੰਦਿਆ ਦਾ ਕਾਰਨ ਹੋਵੇ।।
14. ਹੇ ਮੇਰੇ ਪਰਮੇਸ਼ੁਰ, ਟੋਬੀਯਾਹ ਅਤੇ ਸਨਬੱਲਟ ਨੂੰ ਉਨ੍ਹਾਂ ਦੇ ਇਨ੍ਹਾਂ ਕੰਮਾਂ ਅਨੁਸਾਰ ਅਤੇ ਨੋਆਦਯਾਹ ਨਬੀਆਹ ਅਤੇ ਬਾਕੀ ਦੇ ਨਬੀਆਂ ਨੂੰ ਜਿਹੜੇ ਮੈਨੂੰ ਡਰਾਉਣਾ ਚਾਹੁੰਦੇ ਸਨ ਚੇਤੇ ਕਰ
15. ਸੋ ਕੰਧ ਅਲੂਲ ਦੇ ਮਹੀਨੇ ਦੀ ਪੰਝੀ ਤਾਰੀਖ ਨੂੰ ਬਵੰਜਵੇਂ ਦਿਨ ਪੂਰੀ ਹੋ ਗਈ।।
16. ਤਾਂ ਐਉਂ ਹੋਇਆ ਕਿ ਜਦ ਸਾਡੇ ਸਾਰੇ ਵੈਰੀਆਂ ਨੇ ਸੁਣਿਆਂ ਅਤੇ ਸਾਰੀਆਂ ਕੌਮਾਂ ਨੇ ਜਿਹੜੀਆਂ ਸਾਡੇ ਆਲੇ ਦੁਆਲੇ ਸਨ ਵੇਖਿਆ, ਓਹ ਆਪਣੀ ਹੀ ਨਿਗਾਹ ਵਿੱਚ ਆਪ ਹੀ ਡਿੱਗ ਪਏ, ਕਿਉਂਕਿ ਉਨ੍ਹਾਂ ਨੇ ਜਾਣ ਲਿਆ ਕਿ ਏਹ ਕੰਮ ਸਾਡੇ ਪਰਮੇਸ਼ੁਰ ਵੱਲੋਂ ਕੀਤਾ ਜਾ ਰਿਹਾ ਹੈ
17. ਨਾਲੇ ਉਨ੍ਹਾਂ ਦਿਨਾਂ ਵਿੱਚ ਯਹੂਦਾਹ ਦੇ ਧੌਲ ਦਾੜ੍ਹੀਆਂ ਦੀਆਂ ਬਹੁਤ ਸਾਰੀਆਂ ਚਿੱਠੀਆਂ ਟੋਬੀਯਾਹ ਕੋਲ ਆਈਆਂ ਅਤੇ ਟੋਬੀਯਾਹ ਦੀਆਂ ਉਨ੍ਹਾਂ ਕੋਲ ਗਈਆਂ
18. ਕਿਉਂ ਜੋ ਯਹੂਦਾਹ ਵਿੱਚੋਂ ਬਹੁਤ ਸਾਰਿਆਂ ਨੇ ਉਹ ਦੇ ਮਗਰ ਹੋਣ ਦੀ ਸੌਂਹ ਖਾਧੀ ਕਿਉਂਕਿ ਉਹ ਆਰਹ ਦਾ ਪੁੱਤ੍ਰ ਸ਼ਕਨਯਾਹ ਦਾ ਜੁਵਾਈ ਸੀ ਅਤੇ ਉਹ ਦੇ ਪੁੱਤ੍ਰ ਯਹੋਹਾਨਾਨ ਨੇ ਦੇ ਪੁੱਤ੍ਰ ਮਸ਼ੁੱਲਮ ਦੀ ਧੀ ਨੂੰ ਵਿਆਹ ਲਿਆ ਸੀ
19. ਨਾਲੇ ਉਹ ਦੀਆ ਨੇਕੀਆਂ ਮੈਨੂੰ ਦੱਸਦੇ ਸਨ ਅਤੇ ਮੇਰੀਆਂ ਗੱਲਾਂ ਉਹ ਨੂੰ ਜਾ ਦੱਸਦੇ ਸਨ ਅਤੇ ਟੋਬੀਯਾਹ ਨੇ ਮੈਨੂੰ ਡਰਾਉਣ ਲਈ ਪਰਵਾਨੇ ਘੱਲੇ।।
Total 13 ਅਧਿਆਇ, Selected ਅਧਿਆਇ 6 / 13
1 2 3 4 5 6 7 8 9 10 11 12 13
1 ਤਾਂ ਐਉਂ ਹੋਇਆ ਕਿ ਜਦ ਸਨਬੱਲਟ ਅਰ ਟੋਬੀਯਾਹ ਅਰ ਗਸ਼ਮ ਅਰਬੀ ਅਤੇ ਸਾਡੇ ਬਾਕੀ ਵੈਰੀਆਂ ਨੂੰ ਦੱਸਿਆ ਗਿਆ ਕਿ ਮੈਂ ਕੰਧ ਬਣਾ ਲਈ ਹੈ ਅਤੇ ਕੋਈ ਖੱਪਾ ਬਾਕੀ ਨਹੀਂ ਰਿਹਾ ਭਾਵੇਂ ਮੈਂ ਅਜੇ ਤੀਕਰ ਫਾਟਕਾਂ ਦੇ ਬੂਹੇ ਨਹੀਂ ਲਾਏ ਸਨ 2 ਤਦ ਸਨਬੱਲਟ ਅਤੇ ਗਸ਼ਮ ਨੇ ਮੈਨੂੰ ਆਖ ਘੱਲਿਆ ਕਿ ਆ, ਅਸੀਂ ਓਨੋ ਦੀ ਦੂਣ ਦੇ ਕਿਸੇ ਇੱਕ ਪਿੰਡ ਵਿੱਚ ਆਪਸ ਵਿੱਚ ਮਿਲੀਏ, ਪਰ ਓਹ ਮੇਰੇ ਨਾਲ ਬਦੀ ਕਰਨਾ ਚਾਹੁੰਦੇ ਸਨ 3 ਤਾਂ ਮੈਂ ਉਨ੍ਹਾਂ ਕੋਲ ਦੂਤਾਂ ਰਾਹੀਂ ਕਹਾ ਘੱਲਿਆ ਕਿ ਮੈਂ ਇੱਕ ਵੱਡਾ ਕੰਮ ਕਰ ਰਿਹਾ ਹਾਂ, ਹੇਠਾਂ ਨੂੰ ਆ ਨਹੀਂ ਸੱਕਦਾ, ਤੁਹਾਡੇ ਕੋਲ ਹਠਾੜ ਆਉਣ ਲਈ ਕੰਮ ਕਿਉਂ ਰੋਕਿਆ ਜਾਵੇ 4 ਉਨ੍ਹਾਂ ਨੇ ਚਾਰ ਵਾਰ ਏਸੇ ਗੱਲ ਲਈ ਆਖ ਘੱਲਿਆ ਅਤੇ ਮੈਂ ਉਨ੍ਹਾਂ ਨੂੰ ਏਸੇ ਤਰਾਂ ਦਾ ਉੱਤਰ ਦਿੱਤਾ 5 ਫੇਰ ਸਨਬੱਲਟ ਨੇ ਪੰਜਵੀਂ ਵਾਰ ਉਸੇ ਹੀ ਤਰਾਂ ਆਪਣੇ ਜੁਆਨ ਨੂੰ ਖੁੱਲ੍ਹੀ ਚਿੱਠੀ ਉਹ ਦੇ ਹੱਥ ਦੇ ਕੇ ਮੇਰੇ ਕੋਲ ਘੱਲਿਆ 6 ਜਿਹ ਦੇ ਵਿੱਚ ਲਿਖਿਆ ਹੋਇਆ ਸੀ ਕਿ ਕੌਮਾਂ ਵਿੱਚ ਏਹ ਸੁਣਿਆ ਗਿਆ ਹੈ, ਅਤੇ ਗਸ਼ਮੂ ਵੀ ਏਦਾਂ ਹੀ ਆਖਦਾ ਹੈ ਕਿ ਤੂੰ ਅਤੇ ਯਹੂਦੀ ਆਕੀ ਹੋਣ ਦਾ ਮਤਾ ਪਕਾਉਂਦੇ ਹੋ ਅਤੇ ਏਸੇ ਹੀ ਕਾਰਨ ਤੂੰ ਕੰਧ ਬਣਾਉਂਦਾ ਹੈਂ ਕਿ ਤੂੰ ਇਨ੍ਹਾਂ ਗੱਲਾਂ ਅਨੁਸਾਰ ਉਨ੍ਹਾਂ ਦਾ ਪਾਤਸ਼ਾਹ ਹੋ ਜਾਵੇਂ 7 ਨਾਲੇ ਤੂੰ ਨਬੀਆਂ ਨੂੰ ਖੜੇ ਕੀਤਾ ਕਿ ਯਰੂਸ਼ਲਮ ਵਿੱਚ ਤੇਰੇ ਲਈ ਪਰਚਾਰ ਕਰਨ ਕਿ ਯਹੂਦਾਹ ਵਿੱਚ ਇੱਕ ਪਾਤਸ਼ਾਹ ਹੈ। ਹੁਣ ਇੰਨ੍ਹਾਂ ਗੱਲਾਂ ਦੇ ਅਨੁਸਾਰ ਪਾਤਸ਼ਾਹ ਨੂੰ ਦੱਸਿਆ ਜਾਵੇਗਾ। ਹੁਣ ਆ, ਅਸੀਂ ਸਲਾਹ ਕਰੀਏ 8 ਤਦ ਮੈਂ ਉਹ ਦੇ ਕੋਲ ਆਖ ਘੱਲਿਆ ਕਿ ਇਨ੍ਹਾਂ ਗੱਲਾਂ ਦੇ ਅਨੁਸਾਰ ਜਿਹੜੀਆਂ ਤੂੰ ਆਖੀਆਂ ਹਨ ਕੋਈ ਗੱਲ ਨਹੀਂ ਹੋਈ ਕਿਉਂਕਿ ਏਹ ਗੱਲਾਂ ਤੇਰੇ ਹੀ ਮਨ ਦੇ ਲੱਡੂ ਭੋਰੇ ਹੋਏ ਹਨ! 9 ਕਿਉਂਕਿ ਸਾਰੇ ਇਹ ਆਖ ਕੇ ਸਾਨੂੰ ਡਰਾਉਣਾ ਚਾਹੁੰਦੇ ਸਨ ਭਈ ਕੰਮ ਤੋਂ ਉਨ੍ਹਾਂ ਦੇ ਹੱਥ ਝੂਠੇ ਪੈ ਜਾਣ ਭਈ ਉਹ ਪੂਰਾ ਨਾ ਹੋਵੇ ਹੁਣ (ਹੇ ਪਰਮੇਸ਼ੁਰ) ਮੇਰੇ ਹੱਥਾਂ ਨੂੰ ਤਕੜੇ ਕਰ! 10 ਫੇਰ ਮੈਂ ਮੁਹੇਯਟਬੇਲ ਦੇ ਪੋਤਰੇ ਦਲਾਯਾਹ ਦੇ ਪੁੱਤ੍ਰ ਸਮਆਯਾਹ ਦੇ ਘਰ ਵਿੱਚ ਆਇਆ। ਉਹ ਬੰਦ ਕੀਤਾ ਹੋਇਆ ਸੀ ਅਤੇ ਉਸ ਆਖਿਆ, ਆਓ, ਅਸੀਂ ਪਰਮੇਸ਼ੁਰ ਦੇ ਭਵਨ ਵਿੱਚ ਹੈਕਲ ਦੇ ਅੰਦਰ ਮਿਲੀਏ ਅਤੇ ਹੈਕਲ ਦੇ ਬੂਹਿਆਂ ਨੂੰ ਭੇੜ ਲਈਏ ਕਿਉਂਕਿ ਓਹ ਤੈਨੂੰ ਵੱਢਣ ਲਈ ਆਉਣਗੇ, ਹਾਂ, ਉਹ ਤੈਨੂੰ ਰਾਤ ਨੂੰ ਵੱਢਣ ਲਈ ਆਉਣਗੇ 11 ਮੈਂ ਆਖਿਆ, ਕੀ ਮੇਰੇ ਵਰਗਾ ਆਦਮੀ ਭੱਜੇ? ਅਤੇ ਮੇਰੇ ਵਰਗਾ ਏਥੇ ਕੌਣ ਹੈ ਕਿ ਹੈਕਲ ਵਿੱਚ ਜਾ ਕੇ ਆਪਣੀ ਜਾਨ ਬਚਾਵੇ? ਮੈਂ ਅੰਦਰ ਨਹੀਂ ਜਾਵਾਂਗਾ 12 ਅਤੇ ਵੇਖੋ, ਮੈਂ ਜਾਤਾ ਕਿ ਪਰਮੇਸ਼ੁਰ ਨੇ ਉਹ ਨੂੰ ਨਹੀਂ ਘੱਲਿਆ ਸੀ ਪਰ ਉਹ ਮੇਰੇ ਵਿਰੁੱਧ ਏਸ ਗੱਲ ਦਾ ਅਗੰਮ ਵਾਕ ਬੋਲਿਆ ਕਿਉਂ ਜੋ ਟੋਬੀਯਾਹ ਤੇ ਸਨਬੱਲਟ ਨੇ ਉਹ ਨੂੰ ਭਾੜੇ ਤੇ ਰੱਖਿਆ ਸੀ 13 ਉਹ ਇਸ ਲਈ ਭਾੜੇ ਤੇ ਰੱਖਿਆ ਗਿਆ ਕਿ ਮੈਂ ਡਰ ਜਾਵਾਂ ਅਤੇ ਐਉਂ ਕਰ ਕੇ ਮੈਂ ਪਾਪੀ ਬਣਾਂ ਜਿਸ ਨਾਲ ਓਹ ਮੇਰੀ ਬਦਨਾਮੀ ਕਰਨ ਅਤੇ ਏਹ ਮੇਰੀ ਨਿੰਦਿਆ ਦਾ ਕਾਰਨ ਹੋਵੇ।। 14 ਹੇ ਮੇਰੇ ਪਰਮੇਸ਼ੁਰ, ਟੋਬੀਯਾਹ ਅਤੇ ਸਨਬੱਲਟ ਨੂੰ ਉਨ੍ਹਾਂ ਦੇ ਇਨ੍ਹਾਂ ਕੰਮਾਂ ਅਨੁਸਾਰ ਅਤੇ ਨੋਆਦਯਾਹ ਨਬੀਆਹ ਅਤੇ ਬਾਕੀ ਦੇ ਨਬੀਆਂ ਨੂੰ ਜਿਹੜੇ ਮੈਨੂੰ ਡਰਾਉਣਾ ਚਾਹੁੰਦੇ ਸਨ ਚੇਤੇ ਕਰ 15 ਸੋ ਕੰਧ ਅਲੂਲ ਦੇ ਮਹੀਨੇ ਦੀ ਪੰਝੀ ਤਾਰੀਖ ਨੂੰ ਬਵੰਜਵੇਂ ਦਿਨ ਪੂਰੀ ਹੋ ਗਈ।। 16 ਤਾਂ ਐਉਂ ਹੋਇਆ ਕਿ ਜਦ ਸਾਡੇ ਸਾਰੇ ਵੈਰੀਆਂ ਨੇ ਸੁਣਿਆਂ ਅਤੇ ਸਾਰੀਆਂ ਕੌਮਾਂ ਨੇ ਜਿਹੜੀਆਂ ਸਾਡੇ ਆਲੇ ਦੁਆਲੇ ਸਨ ਵੇਖਿਆ, ਓਹ ਆਪਣੀ ਹੀ ਨਿਗਾਹ ਵਿੱਚ ਆਪ ਹੀ ਡਿੱਗ ਪਏ, ਕਿਉਂਕਿ ਉਨ੍ਹਾਂ ਨੇ ਜਾਣ ਲਿਆ ਕਿ ਏਹ ਕੰਮ ਸਾਡੇ ਪਰਮੇਸ਼ੁਰ ਵੱਲੋਂ ਕੀਤਾ ਜਾ ਰਿਹਾ ਹੈ 17 ਨਾਲੇ ਉਨ੍ਹਾਂ ਦਿਨਾਂ ਵਿੱਚ ਯਹੂਦਾਹ ਦੇ ਧੌਲ ਦਾੜ੍ਹੀਆਂ ਦੀਆਂ ਬਹੁਤ ਸਾਰੀਆਂ ਚਿੱਠੀਆਂ ਟੋਬੀਯਾਹ ਕੋਲ ਆਈਆਂ ਅਤੇ ਟੋਬੀਯਾਹ ਦੀਆਂ ਉਨ੍ਹਾਂ ਕੋਲ ਗਈਆਂ 18 ਕਿਉਂ ਜੋ ਯਹੂਦਾਹ ਵਿੱਚੋਂ ਬਹੁਤ ਸਾਰਿਆਂ ਨੇ ਉਹ ਦੇ ਮਗਰ ਹੋਣ ਦੀ ਸੌਂਹ ਖਾਧੀ ਕਿਉਂਕਿ ਉਹ ਆਰਹ ਦਾ ਪੁੱਤ੍ਰ ਸ਼ਕਨਯਾਹ ਦਾ ਜੁਵਾਈ ਸੀ ਅਤੇ ਉਹ ਦੇ ਪੁੱਤ੍ਰ ਯਹੋਹਾਨਾਨ ਨੇ ਦੇ ਪੁੱਤ੍ਰ ਮਸ਼ੁੱਲਮ ਦੀ ਧੀ ਨੂੰ ਵਿਆਹ ਲਿਆ ਸੀ 19 ਨਾਲੇ ਉਹ ਦੀਆ ਨੇਕੀਆਂ ਮੈਨੂੰ ਦੱਸਦੇ ਸਨ ਅਤੇ ਮੇਰੀਆਂ ਗੱਲਾਂ ਉਹ ਨੂੰ ਜਾ ਦੱਸਦੇ ਸਨ ਅਤੇ ਟੋਬੀਯਾਹ ਨੇ ਮੈਨੂੰ ਡਰਾਉਣ ਲਈ ਪਰਵਾਨੇ ਘੱਲੇ।।
Total 13 ਅਧਿਆਇ, Selected ਅਧਿਆਇ 6 / 13
1 2 3 4 5 6 7 8 9 10 11 12 13
×

Alert

×

Punjabi Letters Keypad References