ਪੰਜਾਬੀ ਬਾਈਬਲ

ਬਾਈਬਲ ਸੋਸਾਇਟੀ ਆਫ਼ ਇੰਡੀਆ (BSI)
1. ਹਾਰੂਨ ਦੇ ਪੁੱਤ੍ਰਾਂ ਦੇ ਮਰਨ ਦੇ ਮਗਰੋਂ ਜਿਸ ਵੇਲੇ ਓਹ ਯਹੋਵਾਹ ਦੇ ਅੱਗੇ ਭੇਟ ਚੜ੍ਹਾਕੇ ਮਰ ਗਏ
2. ਤਾਂ ਯਹੋਵਾਹ ਨੇ ਮੂਸਾ ਨਾਲ ਗੱਲ ਕਰਕੇ ਆਖਿਆ, ਆਪਣੇ ਭਰਾ ਹਾਰੂਨ ਨੂੰ ਆਖ, ਜੋ ਉਹ ਪਵਿੱਤ੍ਰ ਥਾਂ ਵਿੱਚ ਪਰਦੇ ਦੇ ਅੰਦਰ ਪ੍ਰਾਸਚਿਤ ਦੇ ਸਰਪੋਸ਼ ਦੇ ਅੱਗੇ ਜੋ ਸੰਦੂਕ ਦੇ ਉੱਤੇ ਹੈ ਸਭਨੀਂ ਵਾਰੀਂ ਨਾ ਆਇਆ ਕਰੇ, ਜੋ ਉਹ ਮਰੇ ਨਾ, ਕਿਉਂ ਜੋ ਮੈਂ ਪ੍ਰਾਸਚਿਤ ਦੇ ਸਰਪੋਸ਼ ਦੇ ਉੱਤੇ ਬੱਦਲ ਵਿੱਚ ਪਰਗਟ ਹੋਵਾਂਗਾ
3. ਪਵਿੱਤ੍ਰ ਥਾਂ ਵਿੱਚ ਹਾਰੂਨ ਇਸ ਤਰਾਂ ਆਇਆ ਕਰੇ, ਇੱਕ ਜੁਆਨ ਬਲਦ ਲੈਕੇ ਪਾਪ ਦੀ ਭੇਟ ਦੇ ਲਈ ਅਤੇ ਇੱਕ ਛੱਤ੍ਰਾ ਲੈਕੇ ਹੋਮ ਦੀ ਭੇਟ ਦੇ ਲਈ
4. ਉਹ ਪਵਿੱਤ੍ਰ ਕਤਾਨ ਦੇ ਕੁੜਤੇ ਨੂੰ ਪਹਿਰੇ ਅਤੇ ਕਤਾਨ ਦੀ ਕੱਛ ਉਸ ਦੇ ਸਰੀਰ ਉੱਤੇ ਹੋਵੇ ਅਤੇ ਉਸ ਦਾ ਲੱਕ ਕਤਾਨ ਦੇ ਪੱਟਕੇ ਨਾਲ ਕੱਸਿਆ ਹੋਇਆ ਹੋਵੇ ਅਤੇ ਕਤਾਨ ਦਾ ਅਮਾਮਾ ਪਹਿਰੇ। ਏਹ ਪਵਿੱਤ੍ਰ ਲੀੜੇ ਹਨ, ਇਸ ਲਈ ਉਹ ਆਪਣਾ ਸਰੀਰ ਪਾਣੀ ਨਾਲ ਧੋਕੇ ਉਨ੍ਹਾਂ ਨੂੰ ਪਹਿਰੇ
5. ਅਤੇ ਉਹ ਇਸਰਾਏਲੀਆਂ ਦੀ ਮੰਡਲੀ ਤੋਂ ਪਾਪ ਦੀ ਭੇਟ ਕਰਕੇ ਬੱਕਰੀਆਂ ਦੇ ਦੋ ਪਠੋਰੇ ਅਤੇ ਹੋਮ ਦੀ ਭੇਟ ਕਰਕੇ ਇੱਕ ਛੱਤ੍ਰਾ ਲਵੇ
6. ਅਤੇ ਹਾਰੂਨ ਆਪਣੀ ਪਾਪ ਦੀ ਭੇਟ ਦੇ ਬਲਦ ਨੂੰ ਜੋ ਆਪਣੇ ਲਈ ਹੈ ਚੜ੍ਹਾਵੇ ਅਤੇ ਆਪਣੇ ਲਈ ਅਤੇ ਆਪਣੇ ਟੱਬਰ ਦੇ ਲਈ ਪ੍ਰਾਸਚਿਤ ਕਰੇ
7. ਅਤੇ ਉਹ ਦੋਵੇਂ ਬੱਕਰੇ ਲੈਕੇ ਮੰਡਲੀ ਦੇ ਡੇਰੇ ਦੇ ਬੁਹੇ ਕੋਲ ਉਨ੍ਹਾਂ ਨੂੰ ਯਹੋਵਾਹ ਦੇ ਅੱਗੇ ਖਲਿਹਾਰੇ
8. ਅਤੇ ਹਾਰੂਨ ਉਨ੍ਹਾਂ ਦੋਹਾਂ ਬੱਕਰਿਆਂ ਉੱਤੇ ਗੁਣਾ ਪਾਵੇ, ਇੱਕ ਗੁਣਾ ਯਹੋਵਾਹ ਦੇ ਲਈ ਅਤੇ ਦੂਜਾ ਗੁਣਾ ਅਜ਼ਾਜ਼ੇਲ ਦੇ ਲਈ
9. ਅਤੇ ਜਿਸ ਬੱਕਰੇ ਉੱਤੇ ਯਹੋਵਾਹ ਦਾ ਗੁਣਾ ਪਵੇ, ਹਾਰੂਨ ਉਸ ਨੂੰ ਲਿਆ ਕੇ ਪਾਪ ਦੀ ਭੇਟ ਕਰਕੇ ਚੜ੍ਹਾਵੇ
10. ਪਰ ਉਹ ਬੱਕਰਾ ਜਿਸ ਦੇ ਉੱਤੇ ਅਜ਼ਾਜ਼ੇਲ ਦਾ ਗੁਣਾ ਪਿਆ, ਸੋ ਯਹੋਵਾਹ ਦੇ ਅੱਗੇ ਉਸ ਦੇ ਨਾਲ ਪ੍ਰਾਸਚਿਤ ਕਰਨ ਲਈ ਅਤੇ ਉਸ ਨੂੰ ਛੋਟ ਕਰਕੇ ਉਜਾੜ ਵਿੱਚ ਛੱਡਣ ਲਈ, ਜੀਉਂਦਾ ਧਰਿਆ ਜਾਏ
11. ਅਤੇ ਹਾਰੂਨ ਉਸ ਪਾਪ ਦੀ ਭੇਟ ਦੇ ਬਲਦ ਨੂੰ ਜੋ ਆਪਣੇ ਲਈ ਹੈ ਲਿਆਕੇ ਆਪਣੇ ਲਈ ਅਤੇ ਆਪਣੇ ਟੱਬਰ ਦੇ ਲਈ ਪ੍ਰਾਸਚਿਤ ਕਰੇ ਅਤੇ ਉਸ ਪਾਪ ਦੀ ਭੇਟ ਦੇ ਬਲਦ ਨੂੰ ਜੋ ਆਪਣੇ ਲਈ ਹੈ ਕੱਟ ਸੁੱਟੇ
12. ਅਤੇ ਉਹ ਜਗਵੇਦੀ ਦੇ ਉੱਤੋਂ ਅੱਗ ਦੇ ਕੋਲਿਆਂ ਨਾਲ ਧੂਪਦਾਨੀ ਨੂੰ ਭਰ ਕੇ ਅਤੇ ਮਹੀਨ ਕੁੱਟੇ ਹੋਏ ਅਸ਼ੁਗੰਧ ਨਾਲ ਹੱਥ ਭਰ ਕੇ ਉਸ ਨੂੰ ਪੜਦੇ ਦੇ ਅੰਦਰ ਲੈ ਆਵੇ
13. ਅਤੇ ਉਹ ਯਹੋਵਾਹ ਦੇ ਅੱਗੇ ਅੱਗ ਦੇ ਉੱਤੇ ਧੂਪ ਪਾਵੇ ਜੋ ਧੂਪ ਦਾ ਬੱਦਲ ਪ੍ਰਾਸਚਿਤ ਦੇ ਸਰਪੋਸ਼ ਨੂੰ ਜੋ ਸਾਖੀ ਦੇ ਉੱਤੇ ਹੈ ਕੱਜ ਲਵੇ ਭਈ ਉਹ ਮਰੇ ਨਾ
14. ਅਤੇ ਉਹ ਬਲਦ ਦੇ ਲਹੂ ਤੋਂ ਲੈਕੇ ਉਸ ਨੂੰ ਪ੍ਰਾਸਚਿਤ ਦੇ ਸਰਪੋਸ਼ ਉੱਤੇ ਪੂਰਬ ਦੀ ਵੱਲ ਆਪਣੀ ਉਂਗਲ ਨਾਲ ਛਿਣਕੇ ਅਤੇ ਪ੍ਰਾਸਚਿਤ ਦੇ ਸਰਪੋਸ਼ ਦੇ ਅੱਗੇ ਓਹ ਆਪਣੀ ਉਂਗਲ ਨਾਲ ਲਹੂ ਨੂੰ ਸੱਤ ਵੇਰੀ ਛਿਣਕੇ।।
15. ਫੇਰ ਉਹ ਪਾਪ ਦੀ ਭੇਟ ਦੇ ਬੱਕਰੇ ਨੂੰ ਜੋ ਲੋਕਾਂ ਦੇ ਲਈ ਹੈ ਕੱਟ ਕੇ ਉਸ ਦਾ ਲਹੂ ਪੜਦੇ ਦੇ ਅੰਦਰ ਲਿਆਵੇ ਅਤੇ ਜਿਕੁਰ ਉਸ ਦੇ ਬਲਦ ਦੇ ਲਹੂ ਨਾਲ ਕੀਤਾ ਤਿਹਾ ਹੀ ਉਸ ਲਹੂ ਨਾਲ ਕਰੇ ਅਤੇ ਪ੍ਰਾਸਚਿਤ ਦੇ ਸਰਪੋਸ਼ ਦੇ ਉੱਤੇ ਅਤੇ ਪ੍ਰਾਸਚਿਤ ਦੇ ਸਰਪੋਸ਼ ਦੇ ਅੱਗੇ ਉਸ ਨੂੰ ਛਿਣਕੇ
16. ਅਤੇ ਇਸਰਾਏਲੀਆਂ ਦੀ ਅਸ਼ੁੱਧਤਾਈ ਦੇ ਕਾਰਨ ਅਤੇ ਉਨ੍ਹਾਂ ਦੇ ਪਾਪਾਂ ਵਿੱਚ ਉਨ੍ਹਾਂ ਦੇ ਅਪਰਾਧਾਂ ਦੇ ਕਾਰਨ, ਉਹ ਪਵਿੱਤ੍ਰ ਥਾਂ ਦੇ ਲਈ ਪ੍ਰਾਸਚਿਤ ਕਰੇ ਅਤੇ ਏਸੇ ਤਰਾਂ ਜਿਹੜਾ ਉਨ੍ਹਾਂ ਦੇ ਵਿੱਚ, ਉਨ੍ਹਾਂ ਦੀ ਅਸ਼ੁੱਧਤਾਈ ਦੇ ਵਿਚਕਾਰ ਰਹਿੰਦਾ ਹੈ ਮੰਡਲੀ ਦੇ ਡੇਰੇ ਦੇ ਲਈ ਕਰੇ
17. ਅਤੇ ਜਿਸ ਵੇਲੇ ਉਹ ਪਵਿੱਤ੍ਰ ਥਾਂ ਵਿੱਚ ਪ੍ਰਾਸਚਿਤ ਕਰਨ ਲਈ ਜਾਵੇ ਜਦ ਤੋੜੀ ਉਹ ਨਿੱਕਲੇ ਨਾ ਅਤੇ ਆਪਣੇ ਲਈ ਅਤੇ ਆਪਣੇ ਟੱਬਰ ਦੇ ਲਈਅਤੇ ਇਸਰਾਏਲ ਦੀ ਸਾਰੀ ਮੰਡਲੀ ਦੇ ਲਈ ਪ੍ਰਾਸਚਿਤ ਪੂਰਾ ਨਾ ਕੀਤਾ ਹੋਵੇ, ਤਾਂ ਉਸ ਵੇਲੇ ਮੰਡਲੀ ਦੇ ਡੇਰੇ ਵਿੱਚ ਹੋਰ ਕੋਈ ਨਾ ਹੋਵੇ
18. ਅਤੇ ਜਿਹੜੀ ਜਗਵੇਦੀ ਯਹੋਵਾਹ ਦੇ ਅੱਗੇ ਹੈ, ਉਸ ਜਗਵੇਦੀ ਦੇ ਕੋਲ ਜਾਕੇ ਉਸ ਦੇ ਲ਼ਈ ਪ੍ਰਾਸਚਿਤ ਕਰੇ ਅਤੇ ਬਲਦ ਦੇ ਲਹੂ ਤੋਂ ਅਤੇ ਬੱਕਰੇ ਦੇ ਲਹੂ ਤੋਂ ਲੈਕੇ ਉਸ ਨੂੰ ਜਗਵੇਦੀ ਦਿਆਂ ਸਿਙਾਂ ਉੱਤੇ ਆਲੇ ਦੁਆਲੇ ਛਿਣਕੇ
19. ਅਤੇ ਉਹ ਉਸ ਲਹੂ ਤੋਂ ਉਸ ਦੇ ਉੱਤੇ ਸੱਤ ਵੇਰੀ ਆਪਣੀ ਉਂਗਲ ਨਾਲ ਛਿਣਕੇ ਅਤੇ ਉਸ ਨੂੰ ਸ਼ੁੱਧ ਕਰੇ ਅਤੇ ਇਸਰਾਏਲੀਆਂ ਦੀ ਅਸ਼ੁੱਧਤਾਈ ਤੋਂ ਉਸ ਨੂੰ ਪਵਿੱਤ੍ਰ ਕਰੇ।।
20. ਜਾਂ ਉਹ ਪਵਿੱਤ੍ਰ ਥਾਂ ਦਾ ਅਤੇ ਮੰਡਲੀ ਦੇ ਡੇਰੇ ਦਾ ਅਤੇ ਜਗਵੇਦੀ ਦਾ ਪ੍ਰਾਸਚਿਤ ਪੂਰਾ ਕਰੇ ਤਾਂ ਜੀਉਂਦੇ ਬੱਕਰੇ ਨੂੰ ਲਿਆਵੇ
21. ਅਤੇ ਹਾਰੂਨ ਆਪਣੇ ਦੋਹਾਂ ਹੱਥਾਂ ਨੂੰ ਜੀਉਂਦੇ ਬੱਕਰੇ ਦੇ ਸਿਰ ਉੱਤੇ ਧਰੇ ਅਤੇ ਇਸਰਾਏਲੀਆਂ ਦੀਆਂ ਬਦੀਆਂ ਨੂੰ ਅਤੇ ਉਨ੍ਹਾਂ ਦੇ ਸਾਰਿਆਂ ਪਾਪਾਂ ਵਿੱਚ ਉਨ੍ਹਾਂ ਦੇ ਸਾਰੇ ਅਪਰਾਧਾਂ ਨੂੰ ਬੱਕਰੇ ਦੇ ਸਿਰ ਉੱਤੇ ਉਨ੍ਹਾਂ ਨੂੰ ਧਰ ਕੇ ਉਸ ਦੇ ਉੱਤੇ ਇਕਰਾਰ ਕਰੇ ਅਤੇ ਉਸ ਨੂੰ ਕਿਸੇ ਤਿਆਰ ਮਨੁੱਖ ਦੇ ਹੱਥ ਨਾਲ ਉਜਾੜ ਵਿੱਚ ਭੇਜ ਦੇਵੇ
22. ਅਤੇ ਉਹਬੱਕਰਾ ਉਨ੍ਹਾਂ ਦੀਆਂ ਸਾਰੀਆਂ ਬਦੀਆਂ ਨੂੰ ਆਪਣੇ ਸਿਰ ਤੇ ਚੁੱਕ ਕੇ ਇੱਕ ਦੂਰ ਦੇਸ ਨੂੰ ਚੱਲਿਆ ਜਾਵੇ ਅਤੇ ਉਹ ਬੱਕਰੇ ਨੂੰ ਉਜਾੜ ਵਿੱਚ ਛੱਡ ਦੇਵੇ
23. ਅਤੇ ਹਾਰੂਨ ਮੰਡਲੀ ਦੇ ਡੇਰੇ ਵਿੱਚ ਆਣ ਕੇ ਅਤੇ ਜਿਹੜੇ ਉਸ ਨੂੰ ਪਵਿੱਤ੍ਰ ਥਾਂ ਦੇ ਅੰਦਰ ਜਾਣ ਦੇ ਵੇਲੇ ਪਹਿਰੇ ਸਨ ਕਤਾਨ ਦੇ ਲੀੜਿਆਂ ਨੂੰ ਲਾਹ ਕੇ ਉਨ੍ਹਾਂ ਨੂੰ ਉੱਥੇ ਛੱਡੇ
24. ਅਤੇ ਉਹ ਆਪਣੇ ਸਰੀਰ ਨੂੰ ਪਵਿੱਤ੍ਰ ਥਾਂ ਵਿੱਚ ਪਾਣੀ ਨਾਲਧੋਕੇ ਆਪਣੇ ਲੀੜੇ ਪਾਵੇ ਅਤੇ ਬਾਹਰ ਨਿੱਕਲ ਕੇ ਆਪਣੀ ਹੋਮ ਦੀ ਭੇਟ ਅਤੇ ਲੋਕਾਂ ਦੀ ਹੋਮ ਦੀ ਭੇਟ ਚੜ੍ਹਾਵੇ ਅਤੇ ਆਪਣੇ ਲਈ ਅਤੇ ਲੋਕਾਂ ਲਈ ਪ੍ਰਾਸਚਿਤ ਕਰੇ
25. ਅਤੇ ਪਾਪ ਦੀ ਭੇਟ ਦੀ ਚਰਬੀ ਨੂੰ ਉਹ ਜਗਵੇਦੀ ਉੱਤੇ ਸਾੜ ਸੁੱਟੇ
26. ਅਤੇ ਜਿਸ ਨੇ ਅਜ਼ਾਜ਼ੇਲ ਲਈ ਉਸ ਬੱਕਰੇ ਨੂੰ ਛੱਡ ਦਿੱਤਾ, ਸੋ ਆਪਣੇ ਲੀੜੇ ਧੋਕੇ ਪਾਣੀ ਵਿੱਚ ਨ੍ਹਾਕੇ ਪਿੱਛੋਂ ਡੇਰੇ ਵਿੱਚ ਆਵੇ
27. ਅਤੇ ਉਸ ਪਾਪ ਦੀ ਭੇਟ ਦੇ ਬਲਦ ਨੂੰ ਅਤੇ ਪਾਪ ਦੀ ਭੇਟ ਦੇ ਬੱਕਰੇ ਨੂੰ ਜਿਨ੍ਹਾਂ ਦਾ ਲਹੂ ਪਵਿੱਤ੍ਰ ਥਾਂ ਵਿੱਚ ਪ੍ਰਾਸਚਿਤ ਕਰਨ ਲਈ ਲਿਆਂਦਾ ਸੀ ਸੋ ਡੇਰੇ ਤੋਂ ਬਾਹਰ ਲੈ ਜਾਵੇ ਅਤੇ ਓਹ ਉਨ੍ਹਾਂ ਨੂੰ ਉਨ੍ਹਾਂ ਦੀਆਂ ਖੱਲਾਂ ਅਤੇ ਉਨ੍ਹਾਂ ਦੇ ਮਾਸ ਅਤੇ ਉਨ੍ਹਾਂ ਦੇ ਗੋਹੇ ਸਣੇ ਸਾੜ ਸੁੱਟਣ
28. ਅਤੇ ਜਿਹੜਾ ਉਨ੍ਹਾਂ ਨੂੰ ਸਾੜੇ, ਸੋ ਆਪਣੇ ਲੀੜੇ ਧੋਕੇ ਅਤੇ ਪਾਣੀ ਵਿੱਚ ਨ੍ਹਾਕੇ ਪਿੱਛੋਂ ਡੇਰੇ ਵਿੱਚ ਆਵੇ।।
29. ਅਤੇ ਤੁਹਾਡੇ ਲਈ ਇਹ ਇੱਕ ਸਦਾ ਦੀ ਬਿਧੀ ਠਹਿਰੇ, ਜੋ ਸੱਤਵੇਂ ਮਹੀਨੇ ਵਿੱਚ ਮਹੀਨੇ ਦੀ ਦਸਵੀਂ ਮਿਤੀ ਨੂੰ ਤੁਸਾਂ ਆਪਣੇ ਪ੍ਰਾਣਾਂ ਨੂੰ ਦੁਖ ਦੇਣਾ ਅਤੇ ਕੁਝ ਕੰਮ ਨਾ ਕਰਨਾ, ਭਾਵੇਂ ਆਪਣੇ ਦੇਸ ਦਾ ਹੋਵੇ, ਭਾਵੇਂ ਓਪਰਾ, ਜੋ ਤੁਹਾਡੇ ਵਿਚਕਾਰ ਰਹਿੰਦਾ ਹੋਵੇ
30. ਕਿਉਂ ਜੋ ਓਸੇ ਦਿਨ ਜਾਜਕ ਤੁਹਾਨੂੰ ਸ਼ੁੱਧ ਕਰਨ ਨੂੰ ਤੁਹਾਡੇ ਲਈ ਪ੍ਰਾਸਚਿਤ ਕਰੇ ਜੋ ਤੁਸੀਂ ਆਪਣਿਆਂ ਸਾਰਿਆਂ ਪਾਪ ਤੋਂ ਯਹੋਵਾਹ ਦੇ ਅੱਗੇ ਸ਼ੁੱਧ ਹੋਵੋ
31. ਇਹ ਤੁਹਾਡੇ ਲਈ ਇੱਕ ਵਿਸਰਾਮ ਦਾ ਸਬਤ ਹੋਵੇ ਅਤੇ ਇੱਕ ਸਦਾ ਦੀ ਬਿਧੀ ਦੇ ਅਨੁਸਾਰ ਤੁਸਾਂ ਆਪਣੇ ਪ੍ਰਾਣਾਂ ਨੂੰ ਦੁਖ ਦੇਣਾ
32. ਅਤੇ ਉਹ ਜਾਜਕ ਜਿਸ ਨੂੰ ਉਹ ਮਸਹ ਕਰੇ ਅਤੇ ਜਿਸ ਨੂੰ ਆਪਣੇ ਪਿਓ ਦੀ ਥਾਂ ਜਾਜਕ ਦੇ ਕੰਮ ਵਿੱਚ ਸੇਵਾ ਕਰਨ ਲਈ ਥਾਪੇ ਸੋ ਪ੍ਰਾਸਚਿਤ ਕਰੇ ਅਤੇ ਕਤਾਨ ਦੇ ਲੀੜੇ ਨੂੰ ਅਰਥਾਤ ਪਵਿੱਤ੍ਰ ਬਸਤ੍ਰ ਨੂੰ ਪਹਿਰੇ
33. ਅਤੇ ਉਹ ਪਵਿੱਤ੍ਰ ਥਾਂ ਦੇ ਲਈ ਪ੍ਰਾਸਚਿਤ ਕਰੇ ਅਤੇ ਉਹ ਮੰਡਲੀ ਦੇ ਡੇਰੇ ਦੇ ਲਈ ਅਤੇ ਜਗਵੇਦੀ ਦੇ ਲਈ ਪ੍ਰਾਸਚਿਤ ਕਰੇ ਅਤੇ ਉਹ ਜਾਜਕਾਂ ਦੇ ਲਈ ਅਤੇ ਮੰਡਲੀ ਦੇ ਸਭਨਾਂ ਲੋਕਾਂ ਦੇ ਲਈ ਪ੍ਰਾਸਚਿਤ ਕਰੇ
34. ਅਤੇ ਇਹ ਤੁਹਾਡੇ ਲਈ ਇੱਕ ਸਦਾ ਦੀ ਬਿਧੀ ਠਹਿਰੇ, ਭਈ ਤੁਸੀ ਇਸਰਾਏਲੀਆਂ ਦੇ ਸਭਨਾਂ ਪਾਪਾਂ ਦੇ ਲਈ ਵਰਹੇ ਵਿੱਚ ਇੱਕ ਵਾਰੀ ਪ੍ਰਾਸਚਿਤ ਕਰੋ। ਅਤੇ ਉਸ ਨੇ ਤਿਹਾ ਹੀ ਕੀਤਾ ਜਿਹਾ ਯਹੋਵਾਹ ਨੇ ਮੂਸਾ ਨੂੰ ਆਗਿਆ ਦਿੱਤੀ।।
Total 27 ਅਧਿਆਇ, Selected ਅਧਿਆਇ 16 / 27
1 ਹਾਰੂਨ ਦੇ ਪੁੱਤ੍ਰਾਂ ਦੇ ਮਰਨ ਦੇ ਮਗਰੋਂ ਜਿਸ ਵੇਲੇ ਓਹ ਯਹੋਵਾਹ ਦੇ ਅੱਗੇ ਭੇਟ ਚੜ੍ਹਾਕੇ ਮਰ ਗਏ 2 ਤਾਂ ਯਹੋਵਾਹ ਨੇ ਮੂਸਾ ਨਾਲ ਗੱਲ ਕਰਕੇ ਆਖਿਆ, ਆਪਣੇ ਭਰਾ ਹਾਰੂਨ ਨੂੰ ਆਖ, ਜੋ ਉਹ ਪਵਿੱਤ੍ਰ ਥਾਂ ਵਿੱਚ ਪਰਦੇ ਦੇ ਅੰਦਰ ਪ੍ਰਾਸਚਿਤ ਦੇ ਸਰਪੋਸ਼ ਦੇ ਅੱਗੇ ਜੋ ਸੰਦੂਕ ਦੇ ਉੱਤੇ ਹੈ ਸਭਨੀਂ ਵਾਰੀਂ ਨਾ ਆਇਆ ਕਰੇ, ਜੋ ਉਹ ਮਰੇ ਨਾ, ਕਿਉਂ ਜੋ ਮੈਂ ਪ੍ਰਾਸਚਿਤ ਦੇ ਸਰਪੋਸ਼ ਦੇ ਉੱਤੇ ਬੱਦਲ ਵਿੱਚ ਪਰਗਟ ਹੋਵਾਂਗਾ 3 ਪਵਿੱਤ੍ਰ ਥਾਂ ਵਿੱਚ ਹਾਰੂਨ ਇਸ ਤਰਾਂ ਆਇਆ ਕਰੇ, ਇੱਕ ਜੁਆਨ ਬਲਦ ਲੈਕੇ ਪਾਪ ਦੀ ਭੇਟ ਦੇ ਲਈ ਅਤੇ ਇੱਕ ਛੱਤ੍ਰਾ ਲੈਕੇ ਹੋਮ ਦੀ ਭੇਟ ਦੇ ਲਈ 4 ਉਹ ਪਵਿੱਤ੍ਰ ਕਤਾਨ ਦੇ ਕੁੜਤੇ ਨੂੰ ਪਹਿਰੇ ਅਤੇ ਕਤਾਨ ਦੀ ਕੱਛ ਉਸ ਦੇ ਸਰੀਰ ਉੱਤੇ ਹੋਵੇ ਅਤੇ ਉਸ ਦਾ ਲੱਕ ਕਤਾਨ ਦੇ ਪੱਟਕੇ ਨਾਲ ਕੱਸਿਆ ਹੋਇਆ ਹੋਵੇ ਅਤੇ ਕਤਾਨ ਦਾ ਅਮਾਮਾ ਪਹਿਰੇ। ਏਹ ਪਵਿੱਤ੍ਰ ਲੀੜੇ ਹਨ, ਇਸ ਲਈ ਉਹ ਆਪਣਾ ਸਰੀਰ ਪਾਣੀ ਨਾਲ ਧੋਕੇ ਉਨ੍ਹਾਂ ਨੂੰ ਪਹਿਰੇ 5 ਅਤੇ ਉਹ ਇਸਰਾਏਲੀਆਂ ਦੀ ਮੰਡਲੀ ਤੋਂ ਪਾਪ ਦੀ ਭੇਟ ਕਰਕੇ ਬੱਕਰੀਆਂ ਦੇ ਦੋ ਪਠੋਰੇ ਅਤੇ ਹੋਮ ਦੀ ਭੇਟ ਕਰਕੇ ਇੱਕ ਛੱਤ੍ਰਾ ਲਵੇ 6 ਅਤੇ ਹਾਰੂਨ ਆਪਣੀ ਪਾਪ ਦੀ ਭੇਟ ਦੇ ਬਲਦ ਨੂੰ ਜੋ ਆਪਣੇ ਲਈ ਹੈ ਚੜ੍ਹਾਵੇ ਅਤੇ ਆਪਣੇ ਲਈ ਅਤੇ ਆਪਣੇ ਟੱਬਰ ਦੇ ਲਈ ਪ੍ਰਾਸਚਿਤ ਕਰੇ 7 ਅਤੇ ਉਹ ਦੋਵੇਂ ਬੱਕਰੇ ਲੈਕੇ ਮੰਡਲੀ ਦੇ ਡੇਰੇ ਦੇ ਬੁਹੇ ਕੋਲ ਉਨ੍ਹਾਂ ਨੂੰ ਯਹੋਵਾਹ ਦੇ ਅੱਗੇ ਖਲਿਹਾਰੇ 8 ਅਤੇ ਹਾਰੂਨ ਉਨ੍ਹਾਂ ਦੋਹਾਂ ਬੱਕਰਿਆਂ ਉੱਤੇ ਗੁਣਾ ਪਾਵੇ, ਇੱਕ ਗੁਣਾ ਯਹੋਵਾਹ ਦੇ ਲਈ ਅਤੇ ਦੂਜਾ ਗੁਣਾ ਅਜ਼ਾਜ਼ੇਲ ਦੇ ਲਈ 9 ਅਤੇ ਜਿਸ ਬੱਕਰੇ ਉੱਤੇ ਯਹੋਵਾਹ ਦਾ ਗੁਣਾ ਪਵੇ, ਹਾਰੂਨ ਉਸ ਨੂੰ ਲਿਆ ਕੇ ਪਾਪ ਦੀ ਭੇਟ ਕਰਕੇ ਚੜ੍ਹਾਵੇ 10 ਪਰ ਉਹ ਬੱਕਰਾ ਜਿਸ ਦੇ ਉੱਤੇ ਅਜ਼ਾਜ਼ੇਲ ਦਾ ਗੁਣਾ ਪਿਆ, ਸੋ ਯਹੋਵਾਹ ਦੇ ਅੱਗੇ ਉਸ ਦੇ ਨਾਲ ਪ੍ਰਾਸਚਿਤ ਕਰਨ ਲਈ ਅਤੇ ਉਸ ਨੂੰ ਛੋਟ ਕਰਕੇ ਉਜਾੜ ਵਿੱਚ ਛੱਡਣ ਲਈ, ਜੀਉਂਦਾ ਧਰਿਆ ਜਾਏ 11 ਅਤੇ ਹਾਰੂਨ ਉਸ ਪਾਪ ਦੀ ਭੇਟ ਦੇ ਬਲਦ ਨੂੰ ਜੋ ਆਪਣੇ ਲਈ ਹੈ ਲਿਆਕੇ ਆਪਣੇ ਲਈ ਅਤੇ ਆਪਣੇ ਟੱਬਰ ਦੇ ਲਈ ਪ੍ਰਾਸਚਿਤ ਕਰੇ ਅਤੇ ਉਸ ਪਾਪ ਦੀ ਭੇਟ ਦੇ ਬਲਦ ਨੂੰ ਜੋ ਆਪਣੇ ਲਈ ਹੈ ਕੱਟ ਸੁੱਟੇ 12 ਅਤੇ ਉਹ ਜਗਵੇਦੀ ਦੇ ਉੱਤੋਂ ਅੱਗ ਦੇ ਕੋਲਿਆਂ ਨਾਲ ਧੂਪਦਾਨੀ ਨੂੰ ਭਰ ਕੇ ਅਤੇ ਮਹੀਨ ਕੁੱਟੇ ਹੋਏ ਅਸ਼ੁਗੰਧ ਨਾਲ ਹੱਥ ਭਰ ਕੇ ਉਸ ਨੂੰ ਪੜਦੇ ਦੇ ਅੰਦਰ ਲੈ ਆਵੇ 13 ਅਤੇ ਉਹ ਯਹੋਵਾਹ ਦੇ ਅੱਗੇ ਅੱਗ ਦੇ ਉੱਤੇ ਧੂਪ ਪਾਵੇ ਜੋ ਧੂਪ ਦਾ ਬੱਦਲ ਪ੍ਰਾਸਚਿਤ ਦੇ ਸਰਪੋਸ਼ ਨੂੰ ਜੋ ਸਾਖੀ ਦੇ ਉੱਤੇ ਹੈ ਕੱਜ ਲਵੇ ਭਈ ਉਹ ਮਰੇ ਨਾ 14 ਅਤੇ ਉਹ ਬਲਦ ਦੇ ਲਹੂ ਤੋਂ ਲੈਕੇ ਉਸ ਨੂੰ ਪ੍ਰਾਸਚਿਤ ਦੇ ਸਰਪੋਸ਼ ਉੱਤੇ ਪੂਰਬ ਦੀ ਵੱਲ ਆਪਣੀ ਉਂਗਲ ਨਾਲ ਛਿਣਕੇ ਅਤੇ ਪ੍ਰਾਸਚਿਤ ਦੇ ਸਰਪੋਸ਼ ਦੇ ਅੱਗੇ ਓਹ ਆਪਣੀ ਉਂਗਲ ਨਾਲ ਲਹੂ ਨੂੰ ਸੱਤ ਵੇਰੀ ਛਿਣਕੇ।। 15 ਫੇਰ ਉਹ ਪਾਪ ਦੀ ਭੇਟ ਦੇ ਬੱਕਰੇ ਨੂੰ ਜੋ ਲੋਕਾਂ ਦੇ ਲਈ ਹੈ ਕੱਟ ਕੇ ਉਸ ਦਾ ਲਹੂ ਪੜਦੇ ਦੇ ਅੰਦਰ ਲਿਆਵੇ ਅਤੇ ਜਿਕੁਰ ਉਸ ਦੇ ਬਲਦ ਦੇ ਲਹੂ ਨਾਲ ਕੀਤਾ ਤਿਹਾ ਹੀ ਉਸ ਲਹੂ ਨਾਲ ਕਰੇ ਅਤੇ ਪ੍ਰਾਸਚਿਤ ਦੇ ਸਰਪੋਸ਼ ਦੇ ਉੱਤੇ ਅਤੇ ਪ੍ਰਾਸਚਿਤ ਦੇ ਸਰਪੋਸ਼ ਦੇ ਅੱਗੇ ਉਸ ਨੂੰ ਛਿਣਕੇ 16 ਅਤੇ ਇਸਰਾਏਲੀਆਂ ਦੀ ਅਸ਼ੁੱਧਤਾਈ ਦੇ ਕਾਰਨ ਅਤੇ ਉਨ੍ਹਾਂ ਦੇ ਪਾਪਾਂ ਵਿੱਚ ਉਨ੍ਹਾਂ ਦੇ ਅਪਰਾਧਾਂ ਦੇ ਕਾਰਨ, ਉਹ ਪਵਿੱਤ੍ਰ ਥਾਂ ਦੇ ਲਈ ਪ੍ਰਾਸਚਿਤ ਕਰੇ ਅਤੇ ਏਸੇ ਤਰਾਂ ਜਿਹੜਾ ਉਨ੍ਹਾਂ ਦੇ ਵਿੱਚ, ਉਨ੍ਹਾਂ ਦੀ ਅਸ਼ੁੱਧਤਾਈ ਦੇ ਵਿਚਕਾਰ ਰਹਿੰਦਾ ਹੈ ਮੰਡਲੀ ਦੇ ਡੇਰੇ ਦੇ ਲਈ ਕਰੇ 17 ਅਤੇ ਜਿਸ ਵੇਲੇ ਉਹ ਪਵਿੱਤ੍ਰ ਥਾਂ ਵਿੱਚ ਪ੍ਰਾਸਚਿਤ ਕਰਨ ਲਈ ਜਾਵੇ ਜਦ ਤੋੜੀ ਉਹ ਨਿੱਕਲੇ ਨਾ ਅਤੇ ਆਪਣੇ ਲਈ ਅਤੇ ਆਪਣੇ ਟੱਬਰ ਦੇ ਲਈਅਤੇ ਇਸਰਾਏਲ ਦੀ ਸਾਰੀ ਮੰਡਲੀ ਦੇ ਲਈ ਪ੍ਰਾਸਚਿਤ ਪੂਰਾ ਨਾ ਕੀਤਾ ਹੋਵੇ, ਤਾਂ ਉਸ ਵੇਲੇ ਮੰਡਲੀ ਦੇ ਡੇਰੇ ਵਿੱਚ ਹੋਰ ਕੋਈ ਨਾ ਹੋਵੇ 18 ਅਤੇ ਜਿਹੜੀ ਜਗਵੇਦੀ ਯਹੋਵਾਹ ਦੇ ਅੱਗੇ ਹੈ, ਉਸ ਜਗਵੇਦੀ ਦੇ ਕੋਲ ਜਾਕੇ ਉਸ ਦੇ ਲ਼ਈ ਪ੍ਰਾਸਚਿਤ ਕਰੇ ਅਤੇ ਬਲਦ ਦੇ ਲਹੂ ਤੋਂ ਅਤੇ ਬੱਕਰੇ ਦੇ ਲਹੂ ਤੋਂ ਲੈਕੇ ਉਸ ਨੂੰ ਜਗਵੇਦੀ ਦਿਆਂ ਸਿਙਾਂ ਉੱਤੇ ਆਲੇ ਦੁਆਲੇ ਛਿਣਕੇ 19 ਅਤੇ ਉਹ ਉਸ ਲਹੂ ਤੋਂ ਉਸ ਦੇ ਉੱਤੇ ਸੱਤ ਵੇਰੀ ਆਪਣੀ ਉਂਗਲ ਨਾਲ ਛਿਣਕੇ ਅਤੇ ਉਸ ਨੂੰ ਸ਼ੁੱਧ ਕਰੇ ਅਤੇ ਇਸਰਾਏਲੀਆਂ ਦੀ ਅਸ਼ੁੱਧਤਾਈ ਤੋਂ ਉਸ ਨੂੰ ਪਵਿੱਤ੍ਰ ਕਰੇ।। 20 ਜਾਂ ਉਹ ਪਵਿੱਤ੍ਰ ਥਾਂ ਦਾ ਅਤੇ ਮੰਡਲੀ ਦੇ ਡੇਰੇ ਦਾ ਅਤੇ ਜਗਵੇਦੀ ਦਾ ਪ੍ਰਾਸਚਿਤ ਪੂਰਾ ਕਰੇ ਤਾਂ ਜੀਉਂਦੇ ਬੱਕਰੇ ਨੂੰ ਲਿਆਵੇ 21 ਅਤੇ ਹਾਰੂਨ ਆਪਣੇ ਦੋਹਾਂ ਹੱਥਾਂ ਨੂੰ ਜੀਉਂਦੇ ਬੱਕਰੇ ਦੇ ਸਿਰ ਉੱਤੇ ਧਰੇ ਅਤੇ ਇਸਰਾਏਲੀਆਂ ਦੀਆਂ ਬਦੀਆਂ ਨੂੰ ਅਤੇ ਉਨ੍ਹਾਂ ਦੇ ਸਾਰਿਆਂ ਪਾਪਾਂ ਵਿੱਚ ਉਨ੍ਹਾਂ ਦੇ ਸਾਰੇ ਅਪਰਾਧਾਂ ਨੂੰ ਬੱਕਰੇ ਦੇ ਸਿਰ ਉੱਤੇ ਉਨ੍ਹਾਂ ਨੂੰ ਧਰ ਕੇ ਉਸ ਦੇ ਉੱਤੇ ਇਕਰਾਰ ਕਰੇ ਅਤੇ ਉਸ ਨੂੰ ਕਿਸੇ ਤਿਆਰ ਮਨੁੱਖ ਦੇ ਹੱਥ ਨਾਲ ਉਜਾੜ ਵਿੱਚ ਭੇਜ ਦੇਵੇ 22 ਅਤੇ ਉਹਬੱਕਰਾ ਉਨ੍ਹਾਂ ਦੀਆਂ ਸਾਰੀਆਂ ਬਦੀਆਂ ਨੂੰ ਆਪਣੇ ਸਿਰ ਤੇ ਚੁੱਕ ਕੇ ਇੱਕ ਦੂਰ ਦੇਸ ਨੂੰ ਚੱਲਿਆ ਜਾਵੇ ਅਤੇ ਉਹ ਬੱਕਰੇ ਨੂੰ ਉਜਾੜ ਵਿੱਚ ਛੱਡ ਦੇਵੇ 23 ਅਤੇ ਹਾਰੂਨ ਮੰਡਲੀ ਦੇ ਡੇਰੇ ਵਿੱਚ ਆਣ ਕੇ ਅਤੇ ਜਿਹੜੇ ਉਸ ਨੂੰ ਪਵਿੱਤ੍ਰ ਥਾਂ ਦੇ ਅੰਦਰ ਜਾਣ ਦੇ ਵੇਲੇ ਪਹਿਰੇ ਸਨ ਕਤਾਨ ਦੇ ਲੀੜਿਆਂ ਨੂੰ ਲਾਹ ਕੇ ਉਨ੍ਹਾਂ ਨੂੰ ਉੱਥੇ ਛੱਡੇ 24 ਅਤੇ ਉਹ ਆਪਣੇ ਸਰੀਰ ਨੂੰ ਪਵਿੱਤ੍ਰ ਥਾਂ ਵਿੱਚ ਪਾਣੀ ਨਾਲਧੋਕੇ ਆਪਣੇ ਲੀੜੇ ਪਾਵੇ ਅਤੇ ਬਾਹਰ ਨਿੱਕਲ ਕੇ ਆਪਣੀ ਹੋਮ ਦੀ ਭੇਟ ਅਤੇ ਲੋਕਾਂ ਦੀ ਹੋਮ ਦੀ ਭੇਟ ਚੜ੍ਹਾਵੇ ਅਤੇ ਆਪਣੇ ਲਈ ਅਤੇ ਲੋਕਾਂ ਲਈ ਪ੍ਰਾਸਚਿਤ ਕਰੇ 25 ਅਤੇ ਪਾਪ ਦੀ ਭੇਟ ਦੀ ਚਰਬੀ ਨੂੰ ਉਹ ਜਗਵੇਦੀ ਉੱਤੇ ਸਾੜ ਸੁੱਟੇ 26 ਅਤੇ ਜਿਸ ਨੇ ਅਜ਼ਾਜ਼ੇਲ ਲਈ ਉਸ ਬੱਕਰੇ ਨੂੰ ਛੱਡ ਦਿੱਤਾ, ਸੋ ਆਪਣੇ ਲੀੜੇ ਧੋਕੇ ਪਾਣੀ ਵਿੱਚ ਨ੍ਹਾਕੇ ਪਿੱਛੋਂ ਡੇਰੇ ਵਿੱਚ ਆਵੇ
27 ਅਤੇ ਉਸ ਪਾਪ ਦੀ ਭੇਟ ਦੇ ਬਲਦ ਨੂੰ ਅਤੇ ਪਾਪ ਦੀ ਭੇਟ ਦੇ ਬੱਕਰੇ ਨੂੰ ਜਿਨ੍ਹਾਂ ਦਾ ਲਹੂ ਪਵਿੱਤ੍ਰ ਥਾਂ ਵਿੱਚ ਪ੍ਰਾਸਚਿਤ ਕਰਨ ਲਈ ਲਿਆਂਦਾ ਸੀ ਸੋ ਡੇਰੇ ਤੋਂ ਬਾਹਰ ਲੈ ਜਾਵੇ ਅਤੇ ਓਹ ਉਨ੍ਹਾਂ ਨੂੰ ਉਨ੍ਹਾਂ ਦੀਆਂ ਖੱਲਾਂ ਅਤੇ ਉਨ੍ਹਾਂ ਦੇ ਮਾਸ ਅਤੇ ਉਨ੍ਹਾਂ ਦੇ ਗੋਹੇ ਸਣੇ ਸਾੜ ਸੁੱਟਣ
28 ਅਤੇ ਜਿਹੜਾ ਉਨ੍ਹਾਂ ਨੂੰ ਸਾੜੇ, ਸੋ ਆਪਣੇ ਲੀੜੇ ਧੋਕੇ ਅਤੇ ਪਾਣੀ ਵਿੱਚ ਨ੍ਹਾਕੇ ਪਿੱਛੋਂ ਡੇਰੇ ਵਿੱਚ ਆਵੇ।। 29 ਅਤੇ ਤੁਹਾਡੇ ਲਈ ਇਹ ਇੱਕ ਸਦਾ ਦੀ ਬਿਧੀ ਠਹਿਰੇ, ਜੋ ਸੱਤਵੇਂ ਮਹੀਨੇ ਵਿੱਚ ਮਹੀਨੇ ਦੀ ਦਸਵੀਂ ਮਿਤੀ ਨੂੰ ਤੁਸਾਂ ਆਪਣੇ ਪ੍ਰਾਣਾਂ ਨੂੰ ਦੁਖ ਦੇਣਾ ਅਤੇ ਕੁਝ ਕੰਮ ਨਾ ਕਰਨਾ, ਭਾਵੇਂ ਆਪਣੇ ਦੇਸ ਦਾ ਹੋਵੇ, ਭਾਵੇਂ ਓਪਰਾ, ਜੋ ਤੁਹਾਡੇ ਵਿਚਕਾਰ ਰਹਿੰਦਾ ਹੋਵੇ 30 ਕਿਉਂ ਜੋ ਓਸੇ ਦਿਨ ਜਾਜਕ ਤੁਹਾਨੂੰ ਸ਼ੁੱਧ ਕਰਨ ਨੂੰ ਤੁਹਾਡੇ ਲਈ ਪ੍ਰਾਸਚਿਤ ਕਰੇ ਜੋ ਤੁਸੀਂ ਆਪਣਿਆਂ ਸਾਰਿਆਂ ਪਾਪ ਤੋਂ ਯਹੋਵਾਹ ਦੇ ਅੱਗੇ ਸ਼ੁੱਧ ਹੋਵੋ 31 ਇਹ ਤੁਹਾਡੇ ਲਈ ਇੱਕ ਵਿਸਰਾਮ ਦਾ ਸਬਤ ਹੋਵੇ ਅਤੇ ਇੱਕ ਸਦਾ ਦੀ ਬਿਧੀ ਦੇ ਅਨੁਸਾਰ ਤੁਸਾਂ ਆਪਣੇ ਪ੍ਰਾਣਾਂ ਨੂੰ ਦੁਖ ਦੇਣਾ 32 ਅਤੇ ਉਹ ਜਾਜਕ ਜਿਸ ਨੂੰ ਉਹ ਮਸਹ ਕਰੇ ਅਤੇ ਜਿਸ ਨੂੰ ਆਪਣੇ ਪਿਓ ਦੀ ਥਾਂ ਜਾਜਕ ਦੇ ਕੰਮ ਵਿੱਚ ਸੇਵਾ ਕਰਨ ਲਈ ਥਾਪੇ ਸੋ ਪ੍ਰਾਸਚਿਤ ਕਰੇ ਅਤੇ ਕਤਾਨ ਦੇ ਲੀੜੇ ਨੂੰ ਅਰਥਾਤ ਪਵਿੱਤ੍ਰ ਬਸਤ੍ਰ ਨੂੰ ਪਹਿਰੇ 33 ਅਤੇ ਉਹ ਪਵਿੱਤ੍ਰ ਥਾਂ ਦੇ ਲਈ ਪ੍ਰਾਸਚਿਤ ਕਰੇ ਅਤੇ ਉਹ ਮੰਡਲੀ ਦੇ ਡੇਰੇ ਦੇ ਲਈ ਅਤੇ ਜਗਵੇਦੀ ਦੇ ਲਈ ਪ੍ਰਾਸਚਿਤ ਕਰੇ ਅਤੇ ਉਹ ਜਾਜਕਾਂ ਦੇ ਲਈ ਅਤੇ ਮੰਡਲੀ ਦੇ ਸਭਨਾਂ ਲੋਕਾਂ ਦੇ ਲਈ ਪ੍ਰਾਸਚਿਤ ਕਰੇ 34 ਅਤੇ ਇਹ ਤੁਹਾਡੇ ਲਈ ਇੱਕ ਸਦਾ ਦੀ ਬਿਧੀ ਠਹਿਰੇ, ਭਈ ਤੁਸੀ ਇਸਰਾਏਲੀਆਂ ਦੇ ਸਭਨਾਂ ਪਾਪਾਂ ਦੇ ਲਈ ਵਰਹੇ ਵਿੱਚ ਇੱਕ ਵਾਰੀ ਪ੍ਰਾਸਚਿਤ ਕਰੋ। ਅਤੇ ਉਸ ਨੇ ਤਿਹਾ ਹੀ ਕੀਤਾ ਜਿਹਾ ਯਹੋਵਾਹ ਨੇ ਮੂਸਾ ਨੂੰ ਆਗਿਆ ਦਿੱਤੀ।।
Total 27 ਅਧਿਆਇ, Selected ਅਧਿਆਇ 16 / 27
×

Alert

×

Punjabi Letters Keypad References