ਪੰਜਾਬੀ ਬਾਈਬਲ

ਬਾਈਬਲ ਸੋਸਾਇਟੀ ਆਫ਼ ਇੰਡੀਆ (BSI)
1. ਫੇਰ ਯਹੋਵਾਹ ਦਾ ਬਚਨ ਮੇਰੇ ਕੋਲ ਆਇਆ ਕਿ
2. ਹੇ ਆਦਮੀ ਦੇ ਪੁੱਤ੍ਰ, ਸ਼ਈਰ ਪਰਬਤ ਵੱਲ ਆਪਣਾ ਮੂੰਹ ਕਰ ਕੇ ਉਹ ਦੇ ਵਿਰੁੱਧ ਅਗੰਮ ਵਾਚ
3. ਅਤੇ ਤੂੰ ਉਹ ਨੂੰ ਆਖ, ਕਿ ਪ੍ਰਭੁ ਯਹੋਵਾਹ ਐਉਂ ਫ਼ਰਮਾਉਂਦਾ ਹੈ - ਵੇਖ, ਹੇ ਸ਼ਈਰ ਪਰਬਤ! ਮੈਂ ਤੇਰਾ ਵਿਰੋਧੀ ਹਾਂ, ਅਤੇ ਮੈਂ ਆਪਣਾ ਹੱਥ ਤੇਰੇ ਵਿਰੁੱਧ ਪਸਾਰਾਂਗਾ ਅਤੇ ਮੈਂ ਤੈਨੂੰ ਵਿਰਾਨਾ ਅਤੇ ਹੌਲ ਬਣਾਵਾਂਗਾ
4. ਮੈਂ ਤੇਰੇ ਨਗਰਾਂ ਨੂੰ ਉਜਾੜਾਂਗਾ ਅਤੇ ਤੂੰ ਉੱਜੜ ਜਾਵੇਂਗਾ ਅਤੇ ਤੂੰ ਜਾਣੇਂਗਾ ਕਿ ਯਹੋਵਾਹ ਮੈਂ ਹਾਂ!
5. ਕਿਉਂ ਜੋ ਤੂੰ ਸਦਾ ਤੋਂ ਵੈਰ ਰੱਖਦਾ ਹੈਂ ਅਤੇ ਤੂੰ ਇਸਰਾਏਲਆਂ ਨੂੰ ਉਨ੍ਹਾਂ ਦੀ ਬਿਪਤਾ ਦੇ ਦਿਹਾੜੇ, ਉਨ੍ਹਾਂ ਦੇ ਬਦੀ ਦੇ ਅੰਤ ਸਮੇਂ ਵਿੱਚ ਤਲਵਾਰ ਦੀ ਧਾਰ ਦੇ ਹਵਾਲੇ ਕੀਤਾ ਹੈ
6. ਏਸ ਲਈ ਪ੍ਰਭੁ ਯਹੋਵਾਹ ਦਾ ਵਾਕ ਹੈ ਕਿ ਮੈਨੂੰ ਆਪਣੀ ਜਾਨ ਦੀ ਸਹੁੰ, ਮੈਂ ਤੈਨੂੰ ਲਹੂ ਦੇ ਲਈ ਤਿਆਰ ਕਰਾਂਗਾ ਅਤੇ ਲਹੂ ਤੇਰਾ ਪਿੱਛਾ ਕਰੇਗਾ ਕਿਉਂ ਜੋ ਤੂੰ ਲਹੂ ਤੋਂ ਘ੍ਰਿਣਾ ਨਾ ਕੀਤੀ ਏਸ ਲਈ ਲਹੂ ਤੇਰਾ ਪਿੱਛਾ ਕਰੇਗਾ
7. ਏਦਾਂ ਮੈਂ ਸ਼ਈਰ ਪਰਬਤ ਨੂੰ ਉਜਾੜਾਂਗਾ ਅਤੇ ਬਰਬਾਦ ਕਰਾਂਗਾ ਅਤੇ ਉਹ ਦੇ ਵਿੱਚੋਂ ਦੀ ਲੰਘਣ ਵਾਲੇ ਨੂੰ ਅਤੇ ਮੁੜਕੇ ਆਉਣ ਵਾਲੇ ਨੂੰ ਮੈਂ ਕੱਟ ਸੁੱਟਾਂਗਾ
8. ਅਤੇ ਉਹ ਦੇ ਬਰਬਤਾਂ ਨੂੰ ਉਹ ਦਿਆਂ ਵੱਢਿਆਂ ਹੋਇਆਂ ਨਾਲ ਭਰ ਦਿਆਂਗਾ, ਤਲਵਾਰ ਦੇ ਵੱਢੇ ਹੋਏ ਤੇਰਿਆਂ ਟਿੱਲਿਆਂ ਅਤੇ ਤੇਰੀਆਂ ਵਾਦੀਆਂ ਅਤੇ ਤੇਰੀਆਂ ਸਾਰੀਆਂ ਨਦੀਆਂ ਵਿੱਚ ਡਿੱਗਣਗੇ
9. ਮੈਂ ਤੈਨੂੰ ਸਦਾ ਲਈ ਉਜਾੜ ਰੱਖਾਂਗਾ ਅਤੇ ਤੇਰੇ ਸ਼ਹਿਰ ਫੇਰ ਨਾ ਵੱਸਣਗੇ ਅਤੇ ਤੁਸੀਂ ਜਾਣੋਗੇ ਕਿ ਮੈਂ ਯਹੋਵਾਹ ਹਾਂ!।।
10. ਤੂੰ ਆਖਿਆ ਕਿ ਏਹ ਦੋਵੇਂ ਕੌਮਾਂ ਅਤੇ ਇਹ ਦੋਵੇਂ ਦੇਸ ਮੇਰੇ ਹੋਣਗੇ ਅਤੇ ਅਸੀਂ ਉਨ੍ਹਾਂ ਤੇ ਕਬਜ਼ਾ ਕਰਾਂਗੇ, ਭਾਵੇਂ ਯਹੋਵਾਹ ਉੱਥੇ ਸੀ
11. ਏਸ ਲਈ ਪ੍ਰਭੁ ਯਹੋਵਾਹ ਦਾ ਵਾਕ ਹੈ, ਮੈਨੂੰ ਆਪਣੀ ਜਾਨ ਦੀ ਸਹੁੰ, ਮੈਂ ਤੇਰੇ ਕਹਿਰ ਅਤੇ ਤੇਰੀ ਅਣਖ ਦੇ ਅਨੁਸਾਰ ਜੋ ਤੂੰ ਆਪਣੀ ਘ੍ਰਿਣਾ ਕਰਕੇ ਉਨ੍ਹਾਂ ਦੇ ਵਿਰੁੱਧ ਕੀਤੀ ਮੈਂ ਤੇਰੇ ਨਾਲ ਵਰਤਾਰਾ ਕਰਾਂਗਾ ਅਤੇ ਜਦੋਂ ਮੈਂ ਤੇਰੇ ਵਿਖੇ ਨਿਆਉਂ ਕਰਾਂਗਾ ਤਾਂ ਉਨ੍ਹਾਂ ਦੇ ਵਿਚਕਾਰ ਮੈਂ ਜਾਣਿਆ ਜਾਵਾਂਗਾ
12. ਅਤੇ ਤੂੰ ਜਾਣੇਂਗਾ ਕਿ ਮੈਂ ਯਹੋਵਾਹ ਨੇ ਤੇਰੀਆਂ ਸਾਰੀਆਂ ਨਿੰਦਿਆ ਦੀਆਂ ਗੱਲਾਂ ਜੋ ਤੂੰ ਇਸਰਾਏਲ ਦੇ ਪਰਬਤਾਂ ਦੇ ਵਿਰੁੱਧ ਆਖੀਆਂ ਕਿ ਓਹ ਉੱਜੜ ਗਏ ਅਤੇ ਅਸਾਡੇ ਹੜੱਪ ਕਰਨ ਲਈ ਸਾਨੂੰ ਦਿੱਤੇ ਗਏ ਸੁਣੀਆਂ ਹਨ
13. ਏਦਾਂ ਤੁਸਾਂ ਮੇਰੇ ਵਿਰੁੱਧ ਆਪਣੇ ਮੂੰਹ ਨਾਲ ਆਪਣੀ ਵਡਿਆਈ ਕੀਤੀ ਅਤੇ ਤੁਸਾਂ ਮੇਰੇ ਵਿਰੁੱਧ ਬਹੁਤੀਆਂ ਗੱਲਾਂ ਕੀਤੀਆਂ ਹਨ ਜੋ ਮੈਂ ਸੁਣ ਚੁੱਕਿਆ ਹਾਂ
14. ਪ੍ਰਭੁ ਯਹੋਵਾਹ ਐਉਂ ਫ਼ਰਮਾਉਂਦਾ ਹੈ, - ਜਦੋਂ ਸਾਰਾ ਦੇਸ ਅਨੰਦ ਕਰੇਗਾ ਮੈਂ ਤੈਨੂੰ ਉਜਾੜਾਂਗਾ
15. ਜਿਦਾਂ ਤੂੰ ਇਸਰਾਏਲ ਦੇ ਘਰਾਣੇ ਦੀ ਮਿਲਖ ਲਈ, ਏਸ ਲਈ ਕਿ ਉਹ ਉਜਾੜ ਸੀ ਅਨੰਦ ਕੀਤਾ, ਏਦਾਂ ਹੀ ਮੈਂ ਤੇਰੇ ਨਾਲ ਕਰਾਂਗਾ। ਹੇ ਸ਼ਈਰ ਪਰਬਤ, ਤੂੰ ਅਤੇ ਸਾਰੇ ਅਦੋਮ ਉੱਕੇ ਵਿਰਾਨ ਹੋਵੋਗੇ ਅਤੇ ਓਹ ਜਾਣਨਗੇ ਕਿ ਮੈਂ ਯਹੋਵਾਹ ਹਾਂ!।।
Total 48 ਅਧਿਆਇ, Selected ਅਧਿਆਇ 35 / 48
1 ਫੇਰ ਯਹੋਵਾਹ ਦਾ ਬਚਨ ਮੇਰੇ ਕੋਲ ਆਇਆ ਕਿ 2 ਹੇ ਆਦਮੀ ਦੇ ਪੁੱਤ੍ਰ, ਸ਼ਈਰ ਪਰਬਤ ਵੱਲ ਆਪਣਾ ਮੂੰਹ ਕਰ ਕੇ ਉਹ ਦੇ ਵਿਰੁੱਧ ਅਗੰਮ ਵਾਚ 3 ਅਤੇ ਤੂੰ ਉਹ ਨੂੰ ਆਖ, ਕਿ ਪ੍ਰਭੁ ਯਹੋਵਾਹ ਐਉਂ ਫ਼ਰਮਾਉਂਦਾ ਹੈ - ਵੇਖ, ਹੇ ਸ਼ਈਰ ਪਰਬਤ! ਮੈਂ ਤੇਰਾ ਵਿਰੋਧੀ ਹਾਂ, ਅਤੇ ਮੈਂ ਆਪਣਾ ਹੱਥ ਤੇਰੇ ਵਿਰੁੱਧ ਪਸਾਰਾਂਗਾ ਅਤੇ ਮੈਂ ਤੈਨੂੰ ਵਿਰਾਨਾ ਅਤੇ ਹੌਲ ਬਣਾਵਾਂਗਾ 4 ਮੈਂ ਤੇਰੇ ਨਗਰਾਂ ਨੂੰ ਉਜਾੜਾਂਗਾ ਅਤੇ ਤੂੰ ਉੱਜੜ ਜਾਵੇਂਗਾ ਅਤੇ ਤੂੰ ਜਾਣੇਂਗਾ ਕਿ ਯਹੋਵਾਹ ਮੈਂ ਹਾਂ! 5 ਕਿਉਂ ਜੋ ਤੂੰ ਸਦਾ ਤੋਂ ਵੈਰ ਰੱਖਦਾ ਹੈਂ ਅਤੇ ਤੂੰ ਇਸਰਾਏਲਆਂ ਨੂੰ ਉਨ੍ਹਾਂ ਦੀ ਬਿਪਤਾ ਦੇ ਦਿਹਾੜੇ, ਉਨ੍ਹਾਂ ਦੇ ਬਦੀ ਦੇ ਅੰਤ ਸਮੇਂ ਵਿੱਚ ਤਲਵਾਰ ਦੀ ਧਾਰ ਦੇ ਹਵਾਲੇ ਕੀਤਾ ਹੈ 6 ਏਸ ਲਈ ਪ੍ਰਭੁ ਯਹੋਵਾਹ ਦਾ ਵਾਕ ਹੈ ਕਿ ਮੈਨੂੰ ਆਪਣੀ ਜਾਨ ਦੀ ਸਹੁੰ, ਮੈਂ ਤੈਨੂੰ ਲਹੂ ਦੇ ਲਈ ਤਿਆਰ ਕਰਾਂਗਾ ਅਤੇ ਲਹੂ ਤੇਰਾ ਪਿੱਛਾ ਕਰੇਗਾ ਕਿਉਂ ਜੋ ਤੂੰ ਲਹੂ ਤੋਂ ਘ੍ਰਿਣਾ ਨਾ ਕੀਤੀ ਏਸ ਲਈ ਲਹੂ ਤੇਰਾ ਪਿੱਛਾ ਕਰੇਗਾ 7 ਏਦਾਂ ਮੈਂ ਸ਼ਈਰ ਪਰਬਤ ਨੂੰ ਉਜਾੜਾਂਗਾ ਅਤੇ ਬਰਬਾਦ ਕਰਾਂਗਾ ਅਤੇ ਉਹ ਦੇ ਵਿੱਚੋਂ ਦੀ ਲੰਘਣ ਵਾਲੇ ਨੂੰ ਅਤੇ ਮੁੜਕੇ ਆਉਣ ਵਾਲੇ ਨੂੰ ਮੈਂ ਕੱਟ ਸੁੱਟਾਂਗਾ 8 ਅਤੇ ਉਹ ਦੇ ਬਰਬਤਾਂ ਨੂੰ ਉਹ ਦਿਆਂ ਵੱਢਿਆਂ ਹੋਇਆਂ ਨਾਲ ਭਰ ਦਿਆਂਗਾ, ਤਲਵਾਰ ਦੇ ਵੱਢੇ ਹੋਏ ਤੇਰਿਆਂ ਟਿੱਲਿਆਂ ਅਤੇ ਤੇਰੀਆਂ ਵਾਦੀਆਂ ਅਤੇ ਤੇਰੀਆਂ ਸਾਰੀਆਂ ਨਦੀਆਂ ਵਿੱਚ ਡਿੱਗਣਗੇ 9 ਮੈਂ ਤੈਨੂੰ ਸਦਾ ਲਈ ਉਜਾੜ ਰੱਖਾਂਗਾ ਅਤੇ ਤੇਰੇ ਸ਼ਹਿਰ ਫੇਰ ਨਾ ਵੱਸਣਗੇ ਅਤੇ ਤੁਸੀਂ ਜਾਣੋਗੇ ਕਿ ਮੈਂ ਯਹੋਵਾਹ ਹਾਂ!।। 10 ਤੂੰ ਆਖਿਆ ਕਿ ਏਹ ਦੋਵੇਂ ਕੌਮਾਂ ਅਤੇ ਇਹ ਦੋਵੇਂ ਦੇਸ ਮੇਰੇ ਹੋਣਗੇ ਅਤੇ ਅਸੀਂ ਉਨ੍ਹਾਂ ਤੇ ਕਬਜ਼ਾ ਕਰਾਂਗੇ, ਭਾਵੇਂ ਯਹੋਵਾਹ ਉੱਥੇ ਸੀ
11 ਏਸ ਲਈ ਪ੍ਰਭੁ ਯਹੋਵਾਹ ਦਾ ਵਾਕ ਹੈ, ਮੈਨੂੰ ਆਪਣੀ ਜਾਨ ਦੀ ਸਹੁੰ, ਮੈਂ ਤੇਰੇ ਕਹਿਰ ਅਤੇ ਤੇਰੀ ਅਣਖ ਦੇ ਅਨੁਸਾਰ ਜੋ ਤੂੰ ਆਪਣੀ ਘ੍ਰਿਣਾ ਕਰਕੇ ਉਨ੍ਹਾਂ ਦੇ ਵਿਰੁੱਧ ਕੀਤੀ ਮੈਂ ਤੇਰੇ ਨਾਲ ਵਰਤਾਰਾ ਕਰਾਂਗਾ ਅਤੇ ਜਦੋਂ ਮੈਂ ਤੇਰੇ ਵਿਖੇ ਨਿਆਉਂ ਕਰਾਂਗਾ ਤਾਂ ਉਨ੍ਹਾਂ ਦੇ ਵਿਚਕਾਰ ਮੈਂ ਜਾਣਿਆ ਜਾਵਾਂਗਾ
12 ਅਤੇ ਤੂੰ ਜਾਣੇਂਗਾ ਕਿ ਮੈਂ ਯਹੋਵਾਹ ਨੇ ਤੇਰੀਆਂ ਸਾਰੀਆਂ ਨਿੰਦਿਆ ਦੀਆਂ ਗੱਲਾਂ ਜੋ ਤੂੰ ਇਸਰਾਏਲ ਦੇ ਪਰਬਤਾਂ ਦੇ ਵਿਰੁੱਧ ਆਖੀਆਂ ਕਿ ਓਹ ਉੱਜੜ ਗਏ ਅਤੇ ਅਸਾਡੇ ਹੜੱਪ ਕਰਨ ਲਈ ਸਾਨੂੰ ਦਿੱਤੇ ਗਏ ਸੁਣੀਆਂ ਹਨ 13 ਏਦਾਂ ਤੁਸਾਂ ਮੇਰੇ ਵਿਰੁੱਧ ਆਪਣੇ ਮੂੰਹ ਨਾਲ ਆਪਣੀ ਵਡਿਆਈ ਕੀਤੀ ਅਤੇ ਤੁਸਾਂ ਮੇਰੇ ਵਿਰੁੱਧ ਬਹੁਤੀਆਂ ਗੱਲਾਂ ਕੀਤੀਆਂ ਹਨ ਜੋ ਮੈਂ ਸੁਣ ਚੁੱਕਿਆ ਹਾਂ 14 ਪ੍ਰਭੁ ਯਹੋਵਾਹ ਐਉਂ ਫ਼ਰਮਾਉਂਦਾ ਹੈ, - ਜਦੋਂ ਸਾਰਾ ਦੇਸ ਅਨੰਦ ਕਰੇਗਾ ਮੈਂ ਤੈਨੂੰ ਉਜਾੜਾਂਗਾ 15 ਜਿਦਾਂ ਤੂੰ ਇਸਰਾਏਲ ਦੇ ਘਰਾਣੇ ਦੀ ਮਿਲਖ ਲਈ, ਏਸ ਲਈ ਕਿ ਉਹ ਉਜਾੜ ਸੀ ਅਨੰਦ ਕੀਤਾ, ਏਦਾਂ ਹੀ ਮੈਂ ਤੇਰੇ ਨਾਲ ਕਰਾਂਗਾ। ਹੇ ਸ਼ਈਰ ਪਰਬਤ, ਤੂੰ ਅਤੇ ਸਾਰੇ ਅਦੋਮ ਉੱਕੇ ਵਿਰਾਨ ਹੋਵੋਗੇ ਅਤੇ ਓਹ ਜਾਣਨਗੇ ਕਿ ਮੈਂ ਯਹੋਵਾਹ ਹਾਂ!।।
Total 48 ਅਧਿਆਇ, Selected ਅਧਿਆਇ 35 / 48
×

Alert

×

Punjabi Letters Keypad References