3. ਪਰ ਮੇਰਾ ਵੀ ਤੁਹਾਡੇ ਜਿਹਾ ਮਨ ਹੈ, ਮੈਂ ਤੁਹਾਡੇ ਨਾਲੋਂ ਰਿਹਾ ਹੋਇਆ ਨਹੀਂ, ਅਤੇ ਕੌਣ ਹੈ ਜੋ ਅਜੇਹੀਆਂ ਗੱਲਾਂ ਨਹੀਂ ਜਾਣਦਾ?
|
4. ਮੈਂ ਆਪਣੇ ਗੁਆਂਢੀ ਲਈ ਹਾਸੀ ਹਾਂ, ਮੈਂ ਜਿਹਨੇ ਪਰਮੇਸ਼ੁਰ ਨੂੰ ਪੁਕਾਰਿਆ ਤੇ ਉਸ ਉੱਤਰ ਦਿੱਤਾ, ਮੈਂ ਧਰਮੀ ਅਤੇ ਖਰਾ ਜਨ ਹਾਸੀ ਹੀ ਹਾਂ।
|
6. ਲੁਟੇਰਿਆਂ ਦੇ ਤੰਬੂ ਸਫਲ ਰਹਿੰਦੇ ਹਨ, ਅਤੇ ਪਰਮੇਸ਼ੁਰ ਨੂੰ ਗੁੱਸਾ ਚੜ੍ਹਾਉਣ ਵਾਲੇ ਸਲਾਮਤ ਰਹਿੰਦੇ ਹਨ, ਜਿਨ੍ਹਾਂ ਦੇ ਹੱਥ ਵਿੱਚ ਪਰਮੇਸ਼ੁਰ ਬਹੁਤ ਦਿੰਦਾ ਹੈ।
|
14. ਵੇਖੋ, ਉਹ ਢਾਹ ਸੁੱਟਦਾ ਤੇ ਉਹ ਬਣਾਇਆ ਨਹੀਂ ਜਾ ਸੱਕਦਾ ਹੈ, ਉਹ ਮਨੁੱਖ ਉੱਤੇ ਬੰਧਨ ਪਾਉਂਦਾ ਹੈ ਤੇ ਉਹ ਖੁੱਲ੍ਹ ਨਹੀਂ ਸੱਕਦਾ।
|
15. ਵੋਖੋ, ਉਹ ਪਾਣੀਆਂ ਨੂੰ ਰੋਕ ਲੈਂਦਾ ਹੈ ਤੇ ਓਹ ਸੁੱਕ ਜਾਂਦੇ ਹਨ, ਫੇਰ ਉਹ ਉਨ੍ਹਾਂ ਨੂੰ ਘੱਲਦਾ ਹੈ ਤੇ ਓਹ ਧਰਤੀ ਓਲਦ ਦਿੰਦੇ ਹਨ
|
22. ਉਹ ਅਨ੍ਹੇਰੇ ਦੀਆਂ ਡੂੰਘੀਆਂ ਗੱਲਾਂ ਨੰਗੀਆਂ ਕਰ ਦਿੰਦਾ ਹੈ, ਅਤੇ ਮੌਤ ਦੇ ਸਾਯੇ ਨੂੰ ਚਾਨਣੇ ਵਿੱਚ ਬਾਹਰ ਲੈ ਆਉਂਦਾ ਹੈ।
|
23. ਉਹ ਕੌਮਾਂ ਨੂੰ ਵਧਾਉਂਦਾ ਅਤੇ ਉਨ੍ਹਾਂ ਨੂੰ ਨਾਸ ਕਰਦਾ ਹੈ, ਉਹ ਕੌਮਾਂ ਨੂੰ ਫੈਲਾਉਂਦਾ ਅਤੇ ਉਨ੍ਹਾਂ ਨੂੰ ਮੋੜ ਲੈ ਆਉਂਦਾ ਹੈ।
|
24. ਉਹ ਦੇਸ਼ ਦੇ ਲੋਕਾਂ ਦੇ ਮੁਖੀਆਂ ਦੀ ਮੱਤ ਨੂੰ ਲੈ ਲੈਂਦਾ ਹੈ, ਅਤੇ ਉਨ੍ਹਾਂ ਨੂੰ ਸੁੰਞੇ ਥਾਂ ਵਿੱਚ ਭਟਕਾਉਂਦਾ ਹੈ ਜਿੱਥੇ ਕੋਈ ਰਾਹ ਨਹੀਂ,
|