ਪੰਜਾਬੀ ਬਾਈਬਲ

ਰੱਬ ਦੀ ਮਿਹਰ ਦੀ ਦਾਤ
1. ਜਿਸ ਵੇਲੇ ਤੂੰ ਪਰਮੇਸ਼ੁਰ ਦੇ ਘਰ ਵਿੱਚ ਜਾਵੇਂ ਪੈਰ ਤਾਂ ਚੌਕਸੀ ਨਾਲ ਧਰ। ਮੂਰਖਾਂ ਦੇ ਬਲੀ ਚੜ੍ਹਾਉਂਣ ਨਾਲੋਂ ਸੁਣਨ ਲਈ ਨੇੜੇ ਆਉਣ ਚੰਗਾ ਹੈ, ਕਿਉਂ ਜੋ ਉਹ ਨਹੀਂ ਸਮਝਦੇ ਭਈ ਅਸੀਂ ਖੋਟ ਕਰਦੇ ਹਾਂ
2. ਆਪਣੇ ਮੂੰਹ ਨਾਲ ਕਾਹਲੀ ਨਾ ਕਰ, ਅਤੇ ਤੇਰਾ ਮਨ ਪਰਮੇਸ਼ੁਰ ਦੇ ਸਾਹਮਣੇ ਛੇਤੀ ਨਾਲ ਕੁਝ ਨਾ ਆਖੇ, ਕਿਉਂ ਜੋ ਪਰਮੇਸ਼ੁਰ ਸੁਰਗ ਵਿੱਚ ਹੈ ਅਤੇ ਤੂੰ ਧਰਤੀ ਉੱਤੇ ਹੈ, ਇਸ ਲਈ ਤੇਰੀਆਂ ਗੱਲਾਂ ਘਟ ਹੀ ਹੋਣ
3. ਕੰਮ ਵਧੀਕ ਹੋਣ ਕਰਕੇ ਸੁਪਨਾ ਅਤੇ ਗੱਲਾਂ ਵਧੀਕ ਹੋਣ ਕਰਕੇ ਮੂਰਖ ਦੀ ਅਵਾਜ਼ ਆਉਂਦੀ
4. ਜਦ ਤੂੰ ਪਰਮੇਸ਼ੁਰ ਦੇ ਅੱਗੇ ਸੁੱਖਣਾ ਸੁੱਖੇ ਤਾਂ ਉਹ ਦੇ ਦੇਣ ਵਿੱਚ ਢਿੱਲ ਨਾ ਲਾ, ਕਿਉ ਜੋ ਉਹ ਮੂਰਖਾਂ ਨਾਲ ਪਰਸੰਨ ਨਹੀਂ ਹੁੰਦਾ। ਜੋ ਸੁੱਖਣਾ ਤੈਂ ਸੁੱਖੀ ਹੈ ਸੋ ਦੇ ਛੱਡ
5. ਤੇਰੇ ਸੁੱਖਣਾ ਸੁੱਖ ਕੇ ਨਾ ਦੇਣ ਨਾਲੋਂ, ਨਾ ਹੀ ਸੁੱਖਣਾ ਚੰਗਾ ਹੈ
6. ਤੇਰਾ ਮੂੰਹ ਤੇਰੇ ਸਰੀਰ ਤੋਂ ਪਾਪ ਨਾ ਕਰਾਵੇ ਅਤੇ ਦੂਤ ਦੇ ਅੱਗੇ ਏਹ ਨਾ ਆਖੇ ਜੋ ਇਹ ਭੁੱਲ ਸੀ। ਪਰਮੇਸ਼ੁਰ ਤੇਰੀ ਅਵਾਜ਼ ਨਾਲ ਕੋਪਵਾਨ ਹੋਵੇ ਅਤੇ ਤੇਰੇ ਹੱਥਾਂ ਦਾ ਕੰਮ ਬਰਬਾਦ ਕਰੇ?
7. ਸੁਪਨਿਆਂ ਦੇ ਵਾਧੇ ਅਤੇ ਬਹੁਤਿਆਂ ਗੱਲਾਂ ਦੇ ਵਿਚ ਵਿਅਰਥ ਵੀ ਹਨ, ਪਰ ਤੂੰ ਪਰਮੇਸ਼ੁਰ ਕੋਲੋਂ ਡਰ
8. ਜੇ ਕਰ ਤੂੰ ਕਿਸੇ ਸੂਬੇ ਵਿੱਚ ਗਰੀਬਾਂ ਉੱਤੇ ਅਨ੍ਹੇਰ ਅਤੇ ਨਿਆਉਂ ਅਰ ਸਚਿਆਈ ਦਾ ਡਾਢਾ ਵਿਗਾੜ ਵੇਖੇਂ ਤਾਂ ਉਸ ਗੱਲ ਉੱਤੇ ਅਚਰਜ ਨਾ ਹੋ ਕਿਉਂਕਿ ਉਹ ਜੋ ਵੱਡਿਆਂ ਨਾਲੋਂ ਵੱਡਾ ਹੈ ਤੱਕਦਾ ਹੈ ਅਤੇ ਓਹਨਾਂ ਉੱਤੇ ਵੀ ਮਹਾਨ ਹੈ
9. ਗੱਲ ਕਾਹ ਦੀ, ਦੇਸ ਲਈ ਇੱਕ ਰਾਜਾ ਜੋ ਖੇਤੀ ਬਾੜੀ ਦਾ ਸ਼ੌਕ ਰੱਖਦਾ ਹੈ ਲਾਭ ਦਾਇਕ ਹੈ ।।
10. ਉਹ ਜੋ ਚਾਂਦੀ ਨੂੰ ਲੋਚਦਾ ਹੈ ਸੋ ਚਾਂਦੀ ਨਾਲ ਨਾ ਰੱਜੇਗਾ ਅਤੇ ਜਿਹੜਾ ਧਨ ਚਾਹੁੰਦਾ ਹੈ ਸੋ ਉਹ ਦੇ ਵਾਧੇ ਨਾਲ ਨਾ ਰੱਜੇਗਾ ਇਹ ਵੀ ਵਿਅਰਥ ਹੈ
11. ਜਾਂ ਮਾਲ ਦਾ ਵਾਧਾ ਹੁੰਦਾ ਹੈ ਉਹ ਦੇ ਖਾਣ ਵਾਲੇ ਵੀ ਵੱਧ ਜਾਂਦੇ ਹਨ, ਅਤੇ ਇਸ ਨਾਲੋਂ ਉਹ ਦੇ ਮਾਲਕ ਨੂੰ ਹੋਰ ਕੀ ਲਾਭ ਹੈ ਜੋ ਉਹ ਨੂੰ ਅੱਖੀਆਂ ਨਾਲ ਵੇਖੇ?
12. ਮਜੂਰ ਦੀ ਨੀਂਦ ਮਿੱਠੀ ਹੈ ਭਾਵੇਂ ਉਹ ਥੋੜਾ ਖਾਵੇ ਭਾਵੇਂ ਬਹੁਤ, ਪਰ ਧਨੀ ਦਾ ਡੱਫਣਾ ਉਹ ਨੂੰ ਸੌਣ ਨਹੀਂ ਦਿੰਦਾ ਹੈ।।
13. ਇੱਕ ਡਾਢੀ ਬਿਪਤਾ ਹੈ ਜੋ ਮੈਂ ਸੂਰਜ ਦੇ ਹੇਠ ਡਿੱਠੀ, ਭਈ ਧਨ ਆਪਣੇ ਮਾਲਕ ਦੀ ਹਾਨੀ ਦੇ ਲਈ ਸਾਂਭਿਆ ਜਾਂਦਾ ਸੀ
14. ਅਤੇ ਉਹ ਧਨ ਕਿਸੇ ਬੁਰੇ ਢੋ ਨਾਲ ਨਾਸ ਹੋ ਜਾਂਦਾ ਸੀ, ਫੇਰ ਉਸ ਦੇ ਇੱਕ ਪੁੱਤ੍ਰ ਜੰਮਦਾ ਸੀ ਤਾਂ ਉਸ ਵੇਲੇ ਉਸ ਦੇ ਹੱਥ ਵਿੱਚ ਕੁਝ ਨਹੀਂ ਹੁੰਦਾ ਸੀ
15. ਜਿਵੇਂ ਉਹ ਆਪਣੀ ਮਾਂ ਦੇ ਢਿੱਡ ਵਿੱਚੋਂ ਨਿੱਕਲਿਆ ਤਿਵੇਂ ਉਹ ਨੰਗਾ ਹੀ, ਜਿਸ ਤਰ੍ਹਾਂ ਉਹ ਆਇਆ ਸੀ, ਮੁੜ ਜਾਵੇਗਾ, ਅਤੇ ਆਪਣੀ ਖੱਟੀ ਵਿੱਚੋਂ ਨਾਲ ਕੁਝ ਨਾ ਰੱਖੇਗਾ ਜੋ ਆਪਣੇ ਹੱਥ ਵਿੱਚ ਲੈ ਜਾਵੇ
16. ਅਤੇ ਇਹ ਵੀ ਡਾਢੀ ਬਿਪਤਾ ਹੈ ਕਿ ਜਿਹਾ ਉਹ ਆਇਆ ਓਵੇਂ ਜਾਵੇਗਾ, ਅਤੇ ਜਿਹ ਨੇ ਹਵਾ ਲਈ ਮਿਹਨਤ ਕੀਤੀ ਉਹ ਨੂੰ ਕੀ ਲਾਭ ਹੈ?
17. ਉਹ ਆਪਣੀ ਸਾਰੀ ਉਮਰ ਅਨ੍ਹੇਰੇ ਵਿੱਚ ਖਾਂਦਾ ਹੈ, ਅਤੇ ਉਹ ਦੀ ਖੇਚਲ ਅਤੇ ਬਿਮਾਰੀ ਅਤੇ ਕੋਪ ਬਹੁਤ ਹਨ।।
18. ਵੇਖੋ, ਮੈਂ ਇਹ ਡਿੱਠਾ ਹੈ ਕਿ ਚੰਗਾ ਅਰ ਜੋਗ ਹੈ ਭਈ ਕੋਈ ਖਾਵੇ ਪੀਵੇ ਅਤੇ ਆਪਣੇ ਸਾਰੇ ਧੰਦੇ ਜੋ ਸੂਰਜ ਦੇ ਹੇਠ ਉਹ ਪਰਮੇਸ਼ੁਰ ਦੇ ਦਿੱਤੇ ਹੋਏ ਜੀਉਣ ਦੇ ਥੋੜੇ ਦਿਨਾਂ ਵਿੱਚ ਕਰਦਾ ਹੈ ਫਲ ਭੋਗੇ,-ਇਹੋ ਉਹ ਦਾ ਭਾਗ ਹੈ
19. ਹਰ ਆਦਮੀ ਲਈ ਜਿਹ ਨੂੰ ਪਰਮੇਸ਼ੁਰ ਨੇ ਧਨ ਪਦਾਰਥ ਦਿੱਤਾ ਹੈ ਨਾਲੇ ਸਮਰੱਥਾ ਜੋ ਉਹ ਉਨ੍ਹਾਂ ਤੋਂ ਮੌਜ ਕਰੇ ਅਤੇ ਆਪਣਾ ਭਾਗ ਭੋਗੇ ਅਤੇ ਆਪਣੇ ਧੰਦੇ ਤੋਂ ਅਨੰਦ ਹੋਵੇ, ਇਹ ਵੀ ਪਰਮੇਸ਼ੁਰ ਦੀ ਦਾਤ ਹੈ
20. ਉਹ ਆਪਣੇ ਜੀਉਣ ਦੇ ਦਿਨਾਂ ਨੂੰ ਬਹੁਤ ਚੇਤੇ ਨਾ ਕਰੇਗਾ ਇਸ ਲਈ ਜੋ ਪਰਮੇਸ਼ੁਰ ਉਹ ਦੇ ਮਨ ਦੇ ਅਨੰਦ ਦੇ ਅਨੁਸਾਰ ਉਹ ਦੇ ਨਾਲ ਵਰਤਦਾ ਹੈ।।

Notes

No Verse Added

Total 12 Chapters, Current Chapter 5 of Total Chapters 12
1 2 3 4 5 6 7 8 9 10 11 12
ਵਾਈਜ਼ 5

×

Alert

×

punjabi Letters Keypad References