ਪੰਜਾਬੀ ਬਾਈਬਲ

ਬਾਈਬਲ ਸੋਸਾਇਟੀ ਆਫ਼ ਇੰਡੀਆ (BSI)
1. ਜਾਂ ਦਾਊਦ ਪਹਾੜ ਦੀ ਟੀਸੀ ਤੋਂ ਕੁਝ ਅੱਗੇ ਵੱਧਿਆ ਤਾਂ ਮਫ਼ੀਬੋਸ਼ਥ ਦਾ ਜੁਆਨ ਸੀਬਾ ਦੋ ਖੋਤੇ ਕੱਸੇ ਹੋਏ ਜਿਨ੍ਹਾਂ ਉੱਤੇ ਦੋ ਸੌ ਰੋਟੀਆਂ ਅਤੇ ਸੌ ਗੁੱਛਾ ਦਾਖਾਂ ਦਾ ਅਤੇ ਸੌ ਫਲ ਹਾੜੂ ਅਤੇ ਇੱਕ ਮਸ਼ਕ ਮੈਂ ਦੀ ਲੱਦੀ ਹੋਈ ਸੀ ਉਹ ਦੇ ਮਿਲਣ ਨੂੰ ਆਇਆ
2. ਅਤੇ ਪਾਤਸ਼ਾਹ ਨੇ ਸੀਬਾ ਨੂੰ ਆਖਿਆ, ਇਨ੍ਹਾਂ ਤੋਂ ਤੇਰਾ ਕੀ ਪਰੋਜਨ ਹੈ? ਸੀਬਾ ਨੇ ਆਖਿਆ, ਏਹ ਖੋਤੇ ਪਾਤਸ਼ਾਹ ਦੇ ਘਰਾਣੇ ਦੇ ਚੜ੍ਹਨ ਲਈ ਤੇ ਰੋਟੀਆਂ ਅਤੇ ਹਾੜੂ ਫਲ ਜੁਆਨਾਂ ਦੇ ਖਾਣ ਲਈ ਹੋਣ ਅਤੇ ਇਹ ਮੈ ਓਹ ਜੋ ਉਜਾੜ ਵਿੱਚ ਹੁੱਸ ਜਾਣ ਸੋ ਪੀ ਲੈਣ
3. ਸੋ ਪਾਤਸ਼ਾਹ ਨੇ ਆਖਿਆ, ਤੇਰੇ ਮਾਲਕ ਦਾ ਪੁੱਤ੍ਰ ਕਿੱਥੇ ਹੈ? ਸੀਬਾ ਨੇ ਪਾਤਸ਼ਾਹ ਨੂੰ ਆਖਿਆ, ਵੇਖੋ, ਉਹ ਯਰੂਸ਼ਲਮ ਵਿੱਚ ਰਹਿੰਦਾ ਹੈ ਕਿਉਂ ਜੋ ਉਸ ਨੇ ਆਖਿਆ ਹੈ ਭਈ ਇਸਰਾਏਲ ਦਾ ਘਰਾਣਾ ਅੱਜੋ ਹੀ ਮੇਰੇ ਪਿਤਾ ਦਾ ਰਾਜ ਮੈਨੂੰ ਮੋੜ ਦੇਵੇਗਾ
4. ਤਦ ਪਾਤਸ਼ਾਹ ਨੇ ਸੀਬਾ ਨੂੰ ਆਖਿਆ, ਵੇਖ, ਜੋ ਕੁਝ ਮਫ਼ੀਬੋਸ਼ਥ ਦਾ ਹੈ ਸੋ ਸਭ ਤੇਰਾ ਹੋਇਆ। ਤਦ ਸੀਬਾ ਨੇ ਆਖਿਆ, ਤੁਹਾਡੇ ਪੈਰੀਂ ਪੈਂਦਾ ਹਾਂ ਜੋ ਮੈਂ ਆਪਣੇ ਮਾਹਰਾਜ ਪਾਤਸ਼ਾਹ ਦੀ ਨਿਗਾਹ ਵਿੱਚ ਕਿਰਪਾ ਜੋਗ ਹੋਵਾਂ।।
5. ਫੇਰ ਉੱਥੋਂ ਦਾਊਦ ਪਾਤਸ਼ਾਹ ਬਹੁਰੀਮ ਵਿੱਚ ਆਇਆ ਤਾਂ ਵੇਖੋ, ਉੱਥੋਂ ਸ਼ਾਊਲ ਦੇ ਘਰਾਣੇ ਦੀ ਕੁਲ ਵਿੱਚੋਂ ਇੱਕ ਜਣਾ ਗੇਰਾ ਦਾ ਪੁੱਤ੍ਰ ਸ਼ਿਮਈ ਨਾਮੇ ਨਿੱਕਲਿਆ ਅਤੇ ਸਰਾਪ ਦਿੰਦਾ ਤੁਰਿਆ ਜਾਂਦਾ ਸੀ
6. ਅਤੇ ਉਸ ਨੇ ਦਾਊਦ ਉੱਤੇ ਅਤੇ ਦਾਊਦ ਪਾਤਸ਼ਾਹ ਦੇ ਸਾਰਿਆਂ ਟਹਿਲੂਆਂ ਉੱਤੇ ਵੱਟੇ ਮਾਰੇ ਅਤੇ ਉਸ ਵੇਲੇ ਸਾਰੇ ਸੂਰਮੇ ਅਤੇ ਸਭ ਲੋਕ ਉਹ ਦੇ ਸੱਜੇ ਖੱਬੇ ਹੱਥ ਸਨ
7. ਅਤੇ ਸ਼ਿਮਈ ਸਰਾਪ ਦਿੰਦਾ ਹੋਇਆ ਇਹ ਆਖਦਾ ਸੀ, ਨਿੱਕਲ ਆ, ਤੂੰ ਨਿੱਕਲ ਆ, ਹੇ ਖ਼ੂਨੀ ਮਨੁੱਖ! ਹੇ ਸ਼ਤਾਨ ਦੇ ਮਨੁੱਖ!
8. ਕਿਉਂ ਜੋ ਯਹੋਵਾਹ ਨੇ ਸ਼ਾਊਲ ਦੇ ਘਰਾਣੇ ਦੇ ਸਾਰੇ ਖ਼ੂਨ ਨੂੰ ਜਿਸ ਦੇ ਥਾਂ ਤੂੰ ਪਾਤਸ਼ਾਹ ਬਣਿਆ ਤੇਰੇ ਉੱਤੇ ਮੋੜ ਦਿੱਤਾ ਅਤੇ ਯਹੋਵਾਹ ਨੇ ਤੇਰਾ ਰਾਜ ਤੇਰੇ ਪੁੱਤ੍ਰ ਅਬਸ਼ਾਲੋਮ ਦੇ ਹੱਥ ਦਿੱਤਾ ਅਤੇ ਵੇਖ, ਤੂੰ ਆਪਣੀ ਬੁਰਿਆਈ ਵਿੱਚ ਫਸਿਆ ਹੋਇਆ ਹੈਂ ਕਿਉਂ ਜੋ ਤੂੰ ਖ਼ੂਨੀ ਮਨੁੱਖ ਹੈਂ!।।
9. ਤਦ ਸਰੂਯਾਹ ਦੇ ਪੁੱਤ੍ਰ ਅਬੀਸ਼ਈ ਨੇ ਪਾਤਸ਼ਾਹ ਨੂੰ ਆਖਿਆ, ਏਹ ਮੋਇਆ ਹੋਇਆ ਕੁੱਤਾ ਕਾਹਨੂੰ ਮੇਰੇ ਮਾਹਰਾਜ ਪਾਤਸ਼ਾਹ ਨੂੰ ਸਰਾਪ ਦੇਵੇ? ਆਗਿਆ ਹੋਵੇ ਤਾਂ ਜਾ ਕੇ ਉਹ ਦਾ ਸਿਰ ਉਡਾਵਾਂ!
10. ਪਾਤਸ਼ਾਹ ਨੇ ਆਖਿਆ, ਹੇ ਸਰੂਯਾਹ ਦੇ ਪੁੱਤ੍ਰੋ, ਤੁਹਾਡੇ ਨਾਲ ਮੇਰਾ ਕੀ ਕੰਮ ਹੈ? ਉਹ ਨੂੰ ਸਰਾਪ ਦੇਣ ਦਿਓ ਕਿਉਂ ਜੋ ਯਹੋਵਾਹ ਨੇ ਉਹ ਨੂੰ ਆਖਿਆ ਹੈ ਭਈ ਦਾਊਦ ਨੂੰ ਸਰਾਪ ਦੇਹ। ਫੇਰ ਕੌਣ ਆਖ ਸੱਕਦਾ ਹੈ ਜੋ ਤੈਂ ਅਜੇਹਾ ਕਿਉਂ ਕੀਤਾ?
11. ਦਾਊਦ ਨੇ ਅਬੀਸ਼ਈ ਅਤੇ ਆਪਣੇ ਸਾਰੇ ਟਹਿਲੂਆਂ ਨੂੰ ਆਖਿਆ, ਵੇਖੋ, ਮੇਰਾ ਪੁੱਤ੍ਰ ਹੀ ਜੋ ਮੇਰੇ ਤੁਖਮੋਂ ਜੰਮਿਆਂ ਸੀ ਮੇਰੀ ਜਿੰਦ ਨੂੰ ਭਾਲਦਾ ਹੈ ਤਾਂ ਫੇਰ ਹੁਣ ਇਹ ਬਿਨਯਾਮੀਨੀ ਭਲਾ ਕੁਝ ਹੋਰ ਨਾ ਕਰੇਗਾ? ਉਹ ਨੂੰ ਜਾਣ ਦਿਓ ਅਤੇ ਸਰਾਪ ਦੇਣ ਦਿਓ ਕਿਉਂ ਜੋ ਯਹੋਵਾਹ ਨੇ ਉਹ ਨੂੰ ਹੁਕਮ ਦਿੱਤਾ ਹੈ
12. ਕੀ ਜਾਣੀਏ ਜੋ ਯਹੋਵਾਹ ਮੇਰੀ ਬਦੀ ਵੱਲ ਵੇਖੇ ਅਤੇ ਯਹੋਵਾਹ ਅੱਜ ਦੇ ਦਿਨ ਉਹ ਦੇ ਸਰਾਪ ਦੇ ਵੱਟੇ ਮੇਰੇ ਨਾਲ ਭਲਿਆਈ ਕਰੇ?
13. ਜਿਸ ਵੇਲੇ ਦਾਊਦ ਅਤੇ ਉਸ ਦੇ ਲੋਕ ਰਾਹ ਦੇ ਵਿੱਚ ਤੁਰੇ ਜਾਂਦੇ ਸਨ ਤਾਂ ਸ਼ਿਮਈ ਪਹਾੜ ਦੇ ਬੰਨੇ ਉੱਤੇ ਉਸ ਦੇ ਨਾਲ ਨਾਲ ਲੰਘਦਾ ਸੀ, ਸਰਾਪ ਦਿੰਦਾ ਜਾਂਦਾ ਸੀ, ਉਹ ਦੇ ਵੱਲ ਵੱਟੇ ਮਾਰਦਾ ਅਤੇ ਘੱਟਾ ਸੁੱਟਦਾ ਸੀ
14. ਪਾਤਸ਼ਾਹ ਅਤੇ ਉਹ ਦੇ ਨਾਲ ਦੇ ਸਭ ਥੱਕੇ ਹੋਏ ਆਏ ਅਤੇ ਉੱਥੇ ਸਾਹ ਲਿਆ
15. ਅਬਸ਼ਾਲੋਮ ਅਤੇ ਉਹ ਦੇ ਸਾਰੇ ਲੋਕ ਅਰਥਾਤ ਇਸਰਾਏਲ ਦੇ ਮਨੁੱਖ ਯਰੂਸ਼ਲਮ ਵਿੱਚ ਆਏ ਅਤੇ ਅਹੀਥੋਫ਼ਲ ਉਸ ਦੇ ਨਾਲ ਸੀ
16. ਤਾਂ ਅਜਿਹਾ ਹੋਇਆ ਜਾਂ ਦਾਊਦ ਦਾ ਮਿੱਤ੍ਰ ਹੂਸ਼ਈ ਅਰਕੀ ਅਬਸ਼ਾਲੋਮ ਕੋਲ ਆਇਆ ਤਾਂ ਹੂਸ਼ਈ ਨੇ ਅਬਸ਼ਾਲੋਮ ਨੂੰ ਆਖਿਆ, ਪਾਤਸ਼ਾਹ ਜੀਉਂਦਾ ਰਹੇ, ਪਾਤਸ਼ਾਹ ਜੀਉਂਦਾ ਰਹੇ!
17. ਅਬਸ਼ਾਲੋਮ ਨੇ ਹੂਸ਼ਈ ਨੂੰ ਆਖਿਆ, ਭਲਾ, ਤੂੰ ਆਪਣੇ ਮਿੱਤ੍ਰ ਉੱਤੇ ਇਹੋ ਕਿਰਪਾ ਕੀਤੀ? ਤੂੰ ਆਪਣੇ ਮਿੱਤ੍ਰ ਨਾਲ ਕਿਉਂ ਨਹੀਂ ਗਿਆ?
18. ਤਦ ਹੂਸ਼ਈ ਨੇ ਅਬਸ਼ਾਲੋਮ ਨੂੰ ਆਖਿਆ, ਐਉਂ ਨਹੀਂ ਸਗੋਂ ਜਿਹ ਨੂੰ ਯਹੋਵਾਹ ਅਤੇ ਏਹ ਲੋਕ ਅਤੇ ਇਸਰਾਏਲ ਦੇ ਸਾਰੇ ਮਨੁੱਖ ਚੁਣ ਲੈਣ ਮੈਂ ਉੱਸੇ ਦਾ ਹੋਵਾਂਗਾ ਅਰ ਉਸ ਦੇ ਨਾਲ ਰਹਾਂਗਾ
19. ਫੇਰ ਮੈਂ ਕਿਹਦੀ ਟਹਿਲ ਕਰਾਂ? ਭਲਾ, ਉਹ ਦੇ ਪੁੱਤ੍ਰ ਦੀ ਨਹੀਂ? ਜੇਹੀ ਮੈਂ ਤੁਹਾਡੇ ਪਿਤਾ ਦੇ ਅੱਗੇ ਟਹਿਲ ਕੀਤੀ ਤੇਹੀ ਹੀ ਤੁਹਾਡੇ ਅੱਗੇ ਵੀ ਕਰਾਂਗਾ।।
20. ਤਦ ਅਬਸ਼ਾਲੋਮ ਨੇ ਅਹੀਥੋਫ਼ਲ ਨੂੰ ਆਖਿਆ, ਤੁਸੀਂ ਆਪੋ ਵਿੱਚ ਸਲਾਹ ਕਰੋ ਜੋ ਅਸੀਂ ਕੀ ਕਰੀਏ
21. ਅਹੀਥੋਫ਼ਲ ਨੇ ਅਬਸ਼ਾਲੋਮ ਨੂੰ ਆਖਿਆ, ਜਿਨ੍ਹਾਂ ਨੂੰ ਉਹ ਘਰ ਦੀ ਰਾਖੀ ਕਰਨ ਲਈ ਛੱਡ ਗਿਆ ਹੈ ਆਪਣੇ ਪਿਤਾ ਦੀਆਂ ਉਨ੍ਹਾਂ ਸੁਰੀਤਾਂ ਦੇ ਨਾਲ ਭੋਗ ਕਰੋ ਕਿਉਂ ਜੋ ਜਿਸ ਵੇਲੇ ਸਾਰੇ ਇਸਰਾਏਲੀ ਸੁਣਨਗੇ ਭਈ ਤੁਹਾਡੇ ਪਿਤਾ ਦੀ ਤੁਹਾਡੇ ਨਾਲ ਘਿਣ ਹੈ ਤਾਂ ਜੋ ਤੁਹਾਡੇ ਨਾਲ ਹਨ ਉਨ੍ਹਾਂ ਸਭਨਾਂ ਦੇ ਹੱਥ ਤਕੜੇ ਹੋਣਗੇ
22. ਸੋ ਉਨ੍ਹਾਂ ਨੇ ਹਵੇਲੀ ਦੀ ਛੱਤ ਉੱਤੇ ਅਬਸ਼ਾਲੋਮ ਦੇ ਲਈ ਤੰਬੂ ਲਾਇਆ ਅਤੇ ਅਬਸ਼ਾਲੋਮ ਨੇ ਸਾਰੇ ਇਸਰਾਏਲ ਦੇ ਵੇਖਦਿਆਂ ਤੇ ਆਪਣੇ ਪਿਤਾ ਦੀਆਂ ਸੁਰੀਤਾਂ ਦੇ ਨਾਲ ਸੰਗ ਕੀਤਾ
23. ਅਤੇ ਅਹੀਥੋਫ਼ਲ ਦੀ ਸਲਾਹ ਜੋ ਉਨ੍ਹਾਂ ਦਿਨਾਂ ਵਿੱਚ ਉਹ ਦਿੰਦਾ ਸੀ ਅਜੇਹੀ ਹੁੰਦੀ ਸੀ ਭਈ ਜਾਣੀਦਾ ਪਰਮੇਸ਼ੁਰ ਦੀ ਬਾਣੀ ਦੇ ਰਾਹੀਂ ਉਹ ਨੇ ਪਾਈ ਸੀ ਸੋ ਅਹੀਥੋਫ਼ਲ ਦੀ ਸਲਾਹ ਦਾਊਦ ਅਤੇ ਅਬਸ਼ਾਲੋਮ ਦੇ ਨਾਲ ਐਹੋ ਜਿਹੀ ਸੀ।।
Total 24 ਅਧਿਆਇ, Selected ਅਧਿਆਇ 16 / 24
1 ਜਾਂ ਦਾਊਦ ਪਹਾੜ ਦੀ ਟੀਸੀ ਤੋਂ ਕੁਝ ਅੱਗੇ ਵੱਧਿਆ ਤਾਂ ਮਫ਼ੀਬੋਸ਼ਥ ਦਾ ਜੁਆਨ ਸੀਬਾ ਦੋ ਖੋਤੇ ਕੱਸੇ ਹੋਏ ਜਿਨ੍ਹਾਂ ਉੱਤੇ ਦੋ ਸੌ ਰੋਟੀਆਂ ਅਤੇ ਸੌ ਗੁੱਛਾ ਦਾਖਾਂ ਦਾ ਅਤੇ ਸੌ ਫਲ ਹਾੜੂ ਅਤੇ ਇੱਕ ਮਸ਼ਕ ਮੈਂ ਦੀ ਲੱਦੀ ਹੋਈ ਸੀ ਉਹ ਦੇ ਮਿਲਣ ਨੂੰ ਆਇਆ 2 ਅਤੇ ਪਾਤਸ਼ਾਹ ਨੇ ਸੀਬਾ ਨੂੰ ਆਖਿਆ, ਇਨ੍ਹਾਂ ਤੋਂ ਤੇਰਾ ਕੀ ਪਰੋਜਨ ਹੈ? ਸੀਬਾ ਨੇ ਆਖਿਆ, ਏਹ ਖੋਤੇ ਪਾਤਸ਼ਾਹ ਦੇ ਘਰਾਣੇ ਦੇ ਚੜ੍ਹਨ ਲਈ ਤੇ ਰੋਟੀਆਂ ਅਤੇ ਹਾੜੂ ਫਲ ਜੁਆਨਾਂ ਦੇ ਖਾਣ ਲਈ ਹੋਣ ਅਤੇ ਇਹ ਮੈ ਓਹ ਜੋ ਉਜਾੜ ਵਿੱਚ ਹੁੱਸ ਜਾਣ ਸੋ ਪੀ ਲੈਣ 3 ਸੋ ਪਾਤਸ਼ਾਹ ਨੇ ਆਖਿਆ, ਤੇਰੇ ਮਾਲਕ ਦਾ ਪੁੱਤ੍ਰ ਕਿੱਥੇ ਹੈ? ਸੀਬਾ ਨੇ ਪਾਤਸ਼ਾਹ ਨੂੰ ਆਖਿਆ, ਵੇਖੋ, ਉਹ ਯਰੂਸ਼ਲਮ ਵਿੱਚ ਰਹਿੰਦਾ ਹੈ ਕਿਉਂ ਜੋ ਉਸ ਨੇ ਆਖਿਆ ਹੈ ਭਈ ਇਸਰਾਏਲ ਦਾ ਘਰਾਣਾ ਅੱਜੋ ਹੀ ਮੇਰੇ ਪਿਤਾ ਦਾ ਰਾਜ ਮੈਨੂੰ ਮੋੜ ਦੇਵੇਗਾ 4 ਤਦ ਪਾਤਸ਼ਾਹ ਨੇ ਸੀਬਾ ਨੂੰ ਆਖਿਆ, ਵੇਖ, ਜੋ ਕੁਝ ਮਫ਼ੀਬੋਸ਼ਥ ਦਾ ਹੈ ਸੋ ਸਭ ਤੇਰਾ ਹੋਇਆ। ਤਦ ਸੀਬਾ ਨੇ ਆਖਿਆ, ਤੁਹਾਡੇ ਪੈਰੀਂ ਪੈਂਦਾ ਹਾਂ ਜੋ ਮੈਂ ਆਪਣੇ ਮਾਹਰਾਜ ਪਾਤਸ਼ਾਹ ਦੀ ਨਿਗਾਹ ਵਿੱਚ ਕਿਰਪਾ ਜੋਗ ਹੋਵਾਂ।। 5 ਫੇਰ ਉੱਥੋਂ ਦਾਊਦ ਪਾਤਸ਼ਾਹ ਬਹੁਰੀਮ ਵਿੱਚ ਆਇਆ ਤਾਂ ਵੇਖੋ, ਉੱਥੋਂ ਸ਼ਾਊਲ ਦੇ ਘਰਾਣੇ ਦੀ ਕੁਲ ਵਿੱਚੋਂ ਇੱਕ ਜਣਾ ਗੇਰਾ ਦਾ ਪੁੱਤ੍ਰ ਸ਼ਿਮਈ ਨਾਮੇ ਨਿੱਕਲਿਆ ਅਤੇ ਸਰਾਪ ਦਿੰਦਾ ਤੁਰਿਆ ਜਾਂਦਾ ਸੀ 6 ਅਤੇ ਉਸ ਨੇ ਦਾਊਦ ਉੱਤੇ ਅਤੇ ਦਾਊਦ ਪਾਤਸ਼ਾਹ ਦੇ ਸਾਰਿਆਂ ਟਹਿਲੂਆਂ ਉੱਤੇ ਵੱਟੇ ਮਾਰੇ ਅਤੇ ਉਸ ਵੇਲੇ ਸਾਰੇ ਸੂਰਮੇ ਅਤੇ ਸਭ ਲੋਕ ਉਹ ਦੇ ਸੱਜੇ ਖੱਬੇ ਹੱਥ ਸਨ 7 ਅਤੇ ਸ਼ਿਮਈ ਸਰਾਪ ਦਿੰਦਾ ਹੋਇਆ ਇਹ ਆਖਦਾ ਸੀ, ਨਿੱਕਲ ਆ, ਤੂੰ ਨਿੱਕਲ ਆ, ਹੇ ਖ਼ੂਨੀ ਮਨੁੱਖ! ਹੇ ਸ਼ਤਾਨ ਦੇ ਮਨੁੱਖ! 8 ਕਿਉਂ ਜੋ ਯਹੋਵਾਹ ਨੇ ਸ਼ਾਊਲ ਦੇ ਘਰਾਣੇ ਦੇ ਸਾਰੇ ਖ਼ੂਨ ਨੂੰ ਜਿਸ ਦੇ ਥਾਂ ਤੂੰ ਪਾਤਸ਼ਾਹ ਬਣਿਆ ਤੇਰੇ ਉੱਤੇ ਮੋੜ ਦਿੱਤਾ ਅਤੇ ਯਹੋਵਾਹ ਨੇ ਤੇਰਾ ਰਾਜ ਤੇਰੇ ਪੁੱਤ੍ਰ ਅਬਸ਼ਾਲੋਮ ਦੇ ਹੱਥ ਦਿੱਤਾ ਅਤੇ ਵੇਖ, ਤੂੰ ਆਪਣੀ ਬੁਰਿਆਈ ਵਿੱਚ ਫਸਿਆ ਹੋਇਆ ਹੈਂ ਕਿਉਂ ਜੋ ਤੂੰ ਖ਼ੂਨੀ ਮਨੁੱਖ ਹੈਂ!।। 9 ਤਦ ਸਰੂਯਾਹ ਦੇ ਪੁੱਤ੍ਰ ਅਬੀਸ਼ਈ ਨੇ ਪਾਤਸ਼ਾਹ ਨੂੰ ਆਖਿਆ, ਏਹ ਮੋਇਆ ਹੋਇਆ ਕੁੱਤਾ ਕਾਹਨੂੰ ਮੇਰੇ ਮਾਹਰਾਜ ਪਾਤਸ਼ਾਹ ਨੂੰ ਸਰਾਪ ਦੇਵੇ? ਆਗਿਆ ਹੋਵੇ ਤਾਂ ਜਾ ਕੇ ਉਹ ਦਾ ਸਿਰ ਉਡਾਵਾਂ! 10 ਪਾਤਸ਼ਾਹ ਨੇ ਆਖਿਆ, ਹੇ ਸਰੂਯਾਹ ਦੇ ਪੁੱਤ੍ਰੋ, ਤੁਹਾਡੇ ਨਾਲ ਮੇਰਾ ਕੀ ਕੰਮ ਹੈ? ਉਹ ਨੂੰ ਸਰਾਪ ਦੇਣ ਦਿਓ ਕਿਉਂ ਜੋ ਯਹੋਵਾਹ ਨੇ ਉਹ ਨੂੰ ਆਖਿਆ ਹੈ ਭਈ ਦਾਊਦ ਨੂੰ ਸਰਾਪ ਦੇਹ। ਫੇਰ ਕੌਣ ਆਖ ਸੱਕਦਾ ਹੈ ਜੋ ਤੈਂ ਅਜੇਹਾ ਕਿਉਂ ਕੀਤਾ? 11 ਦਾਊਦ ਨੇ ਅਬੀਸ਼ਈ ਅਤੇ ਆਪਣੇ ਸਾਰੇ ਟਹਿਲੂਆਂ ਨੂੰ ਆਖਿਆ, ਵੇਖੋ, ਮੇਰਾ ਪੁੱਤ੍ਰ ਹੀ ਜੋ ਮੇਰੇ ਤੁਖਮੋਂ ਜੰਮਿਆਂ ਸੀ ਮੇਰੀ ਜਿੰਦ ਨੂੰ ਭਾਲਦਾ ਹੈ ਤਾਂ ਫੇਰ ਹੁਣ ਇਹ ਬਿਨਯਾਮੀਨੀ ਭਲਾ ਕੁਝ ਹੋਰ ਨਾ ਕਰੇਗਾ? ਉਹ ਨੂੰ ਜਾਣ ਦਿਓ ਅਤੇ ਸਰਾਪ ਦੇਣ ਦਿਓ ਕਿਉਂ ਜੋ ਯਹੋਵਾਹ ਨੇ ਉਹ ਨੂੰ ਹੁਕਮ ਦਿੱਤਾ ਹੈ 12 ਕੀ ਜਾਣੀਏ ਜੋ ਯਹੋਵਾਹ ਮੇਰੀ ਬਦੀ ਵੱਲ ਵੇਖੇ ਅਤੇ ਯਹੋਵਾਹ ਅੱਜ ਦੇ ਦਿਨ ਉਹ ਦੇ ਸਰਾਪ ਦੇ ਵੱਟੇ ਮੇਰੇ ਨਾਲ ਭਲਿਆਈ ਕਰੇ? 13 ਜਿਸ ਵੇਲੇ ਦਾਊਦ ਅਤੇ ਉਸ ਦੇ ਲੋਕ ਰਾਹ ਦੇ ਵਿੱਚ ਤੁਰੇ ਜਾਂਦੇ ਸਨ ਤਾਂ ਸ਼ਿਮਈ ਪਹਾੜ ਦੇ ਬੰਨੇ ਉੱਤੇ ਉਸ ਦੇ ਨਾਲ ਨਾਲ ਲੰਘਦਾ ਸੀ, ਸਰਾਪ ਦਿੰਦਾ ਜਾਂਦਾ ਸੀ, ਉਹ ਦੇ ਵੱਲ ਵੱਟੇ ਮਾਰਦਾ ਅਤੇ ਘੱਟਾ ਸੁੱਟਦਾ ਸੀ 14 ਪਾਤਸ਼ਾਹ ਅਤੇ ਉਹ ਦੇ ਨਾਲ ਦੇ ਸਭ ਥੱਕੇ ਹੋਏ ਆਏ ਅਤੇ ਉੱਥੇ ਸਾਹ ਲਿਆ 15 ਅਬਸ਼ਾਲੋਮ ਅਤੇ ਉਹ ਦੇ ਸਾਰੇ ਲੋਕ ਅਰਥਾਤ ਇਸਰਾਏਲ ਦੇ ਮਨੁੱਖ ਯਰੂਸ਼ਲਮ ਵਿੱਚ ਆਏ ਅਤੇ ਅਹੀਥੋਫ਼ਲ ਉਸ ਦੇ ਨਾਲ ਸੀ 16 ਤਾਂ ਅਜਿਹਾ ਹੋਇਆ ਜਾਂ ਦਾਊਦ ਦਾ ਮਿੱਤ੍ਰ ਹੂਸ਼ਈ ਅਰਕੀ ਅਬਸ਼ਾਲੋਮ ਕੋਲ ਆਇਆ ਤਾਂ ਹੂਸ਼ਈ ਨੇ ਅਬਸ਼ਾਲੋਮ ਨੂੰ ਆਖਿਆ, ਪਾਤਸ਼ਾਹ ਜੀਉਂਦਾ ਰਹੇ, ਪਾਤਸ਼ਾਹ ਜੀਉਂਦਾ ਰਹੇ! 17 ਅਬਸ਼ਾਲੋਮ ਨੇ ਹੂਸ਼ਈ ਨੂੰ ਆਖਿਆ, ਭਲਾ, ਤੂੰ ਆਪਣੇ ਮਿੱਤ੍ਰ ਉੱਤੇ ਇਹੋ ਕਿਰਪਾ ਕੀਤੀ? ਤੂੰ ਆਪਣੇ ਮਿੱਤ੍ਰ ਨਾਲ ਕਿਉਂ ਨਹੀਂ ਗਿਆ? 18 ਤਦ ਹੂਸ਼ਈ ਨੇ ਅਬਸ਼ਾਲੋਮ ਨੂੰ ਆਖਿਆ, ਐਉਂ ਨਹੀਂ ਸਗੋਂ ਜਿਹ ਨੂੰ ਯਹੋਵਾਹ ਅਤੇ ਏਹ ਲੋਕ ਅਤੇ ਇਸਰਾਏਲ ਦੇ ਸਾਰੇ ਮਨੁੱਖ ਚੁਣ ਲੈਣ ਮੈਂ ਉੱਸੇ ਦਾ ਹੋਵਾਂਗਾ ਅਰ ਉਸ ਦੇ ਨਾਲ ਰਹਾਂਗਾ 19 ਫੇਰ ਮੈਂ ਕਿਹਦੀ ਟਹਿਲ ਕਰਾਂ? ਭਲਾ, ਉਹ ਦੇ ਪੁੱਤ੍ਰ ਦੀ ਨਹੀਂ? ਜੇਹੀ ਮੈਂ ਤੁਹਾਡੇ ਪਿਤਾ ਦੇ ਅੱਗੇ ਟਹਿਲ ਕੀਤੀ ਤੇਹੀ ਹੀ ਤੁਹਾਡੇ ਅੱਗੇ ਵੀ ਕਰਾਂਗਾ।। 20 ਤਦ ਅਬਸ਼ਾਲੋਮ ਨੇ ਅਹੀਥੋਫ਼ਲ ਨੂੰ ਆਖਿਆ, ਤੁਸੀਂ ਆਪੋ ਵਿੱਚ ਸਲਾਹ ਕਰੋ ਜੋ ਅਸੀਂ ਕੀ ਕਰੀਏ 21 ਅਹੀਥੋਫ਼ਲ ਨੇ ਅਬਸ਼ਾਲੋਮ ਨੂੰ ਆਖਿਆ, ਜਿਨ੍ਹਾਂ ਨੂੰ ਉਹ ਘਰ ਦੀ ਰਾਖੀ ਕਰਨ ਲਈ ਛੱਡ ਗਿਆ ਹੈ ਆਪਣੇ ਪਿਤਾ ਦੀਆਂ ਉਨ੍ਹਾਂ ਸੁਰੀਤਾਂ ਦੇ ਨਾਲ ਭੋਗ ਕਰੋ ਕਿਉਂ ਜੋ ਜਿਸ ਵੇਲੇ ਸਾਰੇ ਇਸਰਾਏਲੀ ਸੁਣਨਗੇ ਭਈ ਤੁਹਾਡੇ ਪਿਤਾ ਦੀ ਤੁਹਾਡੇ ਨਾਲ ਘਿਣ ਹੈ ਤਾਂ ਜੋ ਤੁਹਾਡੇ ਨਾਲ ਹਨ ਉਨ੍ਹਾਂ ਸਭਨਾਂ ਦੇ ਹੱਥ ਤਕੜੇ ਹੋਣਗੇ 22 ਸੋ ਉਨ੍ਹਾਂ ਨੇ ਹਵੇਲੀ ਦੀ ਛੱਤ ਉੱਤੇ ਅਬਸ਼ਾਲੋਮ ਦੇ ਲਈ ਤੰਬੂ ਲਾਇਆ ਅਤੇ ਅਬਸ਼ਾਲੋਮ ਨੇ ਸਾਰੇ ਇਸਰਾਏਲ ਦੇ ਵੇਖਦਿਆਂ ਤੇ ਆਪਣੇ ਪਿਤਾ ਦੀਆਂ ਸੁਰੀਤਾਂ ਦੇ ਨਾਲ ਸੰਗ ਕੀਤਾ 23 ਅਤੇ ਅਹੀਥੋਫ਼ਲ ਦੀ ਸਲਾਹ ਜੋ ਉਨ੍ਹਾਂ ਦਿਨਾਂ ਵਿੱਚ ਉਹ ਦਿੰਦਾ ਸੀ ਅਜੇਹੀ ਹੁੰਦੀ ਸੀ ਭਈ ਜਾਣੀਦਾ ਪਰਮੇਸ਼ੁਰ ਦੀ ਬਾਣੀ ਦੇ ਰਾਹੀਂ ਉਹ ਨੇ ਪਾਈ ਸੀ ਸੋ ਅਹੀਥੋਫ਼ਲ ਦੀ ਸਲਾਹ ਦਾਊਦ ਅਤੇ ਅਬਸ਼ਾਲੋਮ ਦੇ ਨਾਲ ਐਹੋ ਜਿਹੀ ਸੀ।।
Total 24 ਅਧਿਆਇ, Selected ਅਧਿਆਇ 16 / 24
×

Alert

×

Punjabi Letters Keypad References