2. ਹਰੇਕ ਪੌਣ ਤੋਂ ਲੁੱਕਣ ਦੇ ਥਾਂ ਜਿਹਾ ਹੋਵੇਗਾ, ਵਾਛੜ ਤੋਂ ਓਟ, ਸੁੱਕੇ ਵਿੱਚ ਪਾਣੀ ਦੀਆਂ ਨਾਲੀਆਂ ਜਿਹਾ, ਹੁੱਸੀ ਧਰਤੀ ਵਿੱਚ ਵੱਡੀ ਚਟਾਨ ਦੇ ਸਾਯੇ ਜਿਹਾ।
|
6. ਮੂਰਖ ਤਾਂ ਮੂਰਖਤਾਈ ਦੀਆਂ ਗੱਲਾਂ ਕਰੇਗਾ, ਅਤੇ ਉਹ ਦਾ ਮਨ ਬਦੀ ਸੋਚੇਗਾ, ਭਈ ਉਹ ਕੁਫ਼ਰ ਬਕੇ ਅਤੇ ਯਹੋਵਾਹ ਦੇ ਵਿਖੇ ਗਲਤ ਬਚਨ ਬੋਲੇ, ਅਤੇ ਭੁੱਖੇ ਦੀ ਜਾਨ ਨੂੰ ਖਾਲੀ ਰੱਖੇ, ਅਤੇ ਤਿਹਾਏ ਦਾ ਪਾਣੀ ਰੋਕ ਲਵੇ।
|
7. ਲੁੱਚੇ ਦੇ ਹਥਿਆਰ ਬੁਰੇ ਹਨ, ਉਹ ਮਤਾ ਪਕਾਉਂਦਾ ਹੈ ਭਈ ਮਸਕੀਨਾਂ ਨੂੰ ਝੂਠੀਆਂ ਗੱਲਾਂ ਨਾਲ ਬਰਬਾਦ ਕਰੇ, ਭਾਵੇਂ ਕੰਗਾਲ ਇਨਸਾਫ਼ ਦੀਆਂ ਗੱਲਾਂ ਵੀ ਕਰੇ।
|
10. ਵਰਹੇ ਤੋਂ ਕੁਝ ਦਿਨ ਉੱਤੇ ਹੋਇਆਂ ਤੁਸੀਂ ਘਾਬਰ ਜਾਓਗੀਆਂ, ਹੇ ਨਿਚਿੰਤ ਤੀਵੀਓ! ਕਿਉਂ ਜੋ ਅੰਗੂਰ ਦਾ ਚੁਗਣਾ ਘਟ ਜਾਵੇਗਾ, ਅਤੇ ਇਕੱਠਾ ਕਰਨ ਦਾ ਵੇਲਾ ਨਹੀਂ ਆਵੇਗਾ।
|
11. ਹੇ ਲਾਪਰਵਾਹੋ ਕੰਬੋ! ਹੇ ਨਿਚਿੰਤਣੀਓ, ਘਬਰਾ ਜਾਓ! ਕੱਪੜੇ ਲਾਹੋ, ਨੰਗੀਆਂ ਹੋ ਜਾਓ, ਆਪਣੇ ਲੱਕਾਂ ਉੱਤੇ ਪੇਟੀਆਂ ਪਾ ਲਓ!
|
14. ਮਹਿਲ ਤਾਂ ਛੱਡਿਆ ਜਾਵੇਗਾ, ਸੰਘਣੀ ਅਬਾਦੀ ਵਾਲਾ ਸ਼ਹਿਰ ਬੇ ਚਰਾਗ ਹੋ ਜਾਵੇਗਾ, ਟਿੱਬਾ ਅਤੇ ਰਾਖੀ ਦਾ ਬੁਰਜ ਸਦਾ ਲਈ ਘੁਰੇ ਹੋ ਜਾਣਗੇ, ਜੰਗਲੀ ਖੋਤਿਆਂ ਦੀ ਖੁਸ਼ੀ, ਇੱਜੜਾਂ ਦੀ ਚਰਾਨ,
|
15. ਜਿੰਨਾ ਚਿੱਕੁਰ ਸਾਡੇ ਉੱਤੇ ਉੱਪਰੋਂ ਆਤਮਾ ਵਹਾਇਆ ਨਾ ਜਾਵੇ, ਅਤੇ ਉਜਾੜ ਫਲਦਾਰ ਖੇਤ ਨਾ ਹੋ ਜਾਵੇ, ਅਤੇ ਫਲਦਾਰ ਖੇਤ ਇੱਕ ਬਣ ਨਾ ਗਿਣਿਆ ਜਾਵੇ।
|