ਪੰਜਾਬੀ ਬਾਈਬਲ

ਰੱਬ ਦੀ ਮਿਹਰ ਦੀ ਦਾਤ
1. ਤਾਂ ਅੱਯੂਬ ਨੇ ਉੱਤਰ ਦੇ ਕੇ ਆਖਿਆ,
2. ਅਜੇ ਵੀ ਮੇਰਾ ਗਿਲਾ ਕੌੜਾ ਹੈ, ਮੇਰੀ ਮਾਰ ਮੇਰੇ ਹੂੰਗਣ ਨਾਲੋਂ ਵੀ ਭਾਰੀ ਹੈ!
3. ਕਾਸ਼ ਕਿ ਮੈਂ ਜਾਣਦਾ ਭਈ ਮੈਂ ਉਹ ਨੂੰ ਕਿੱਥੇ ਲੱਭਾਂ, ਤਾਂ ਮੈਂ ਉਹ ਦੇ ਵਸੇਬੇ ਤੀਕ ਜਾਂਦਾ!
4. ਮੈਂ ਆਪਣਾ ਦਾਵਾ ਉਹ ਦੇ ਸਾਹਮਣੇ ਪੇਸ਼ ਕਰਦਾ, ਅਤੇ ਆਪਣਾ ਮੂੰਹ ਦਲੀਲਾਂ ਨਾਲ ਭਰਦਾ!
5. ਮੈਂ ਉਨ੍ਹਾਂ ਗੱਲਾਂ ਨੂੰ ਜਾਣ ਲੈਂਦਾ ਜਿਨ੍ਹਾਂ ਨਾਲ ਉਹ ਮੈਨੂੰ ਉੱਤਰ ਦਿੰਦਾ, ਅਤੇ ਸਮਝ ਲੈਂਦਾ ਭਈ ਉਹ ਮੈਨੂੰ ਕੀ ਆਖਦਾ ।
6. ਕੀ ਉਹ ਆਪਣੀ ਸ਼ਕਤੀ ਦੀ ਵਡਿਆਈ ਅਨੁਸਾਰ ਮੇਰੇ ਨਾਲ ਲੜਦਾ? ਨਹੀਂ, ਸਗੋਂ ਉਹ ਮੇਰੀ ਵੱਲ ਧਿਆਨ ਕਰਦਾ,
7. ਉੱਥੇ ਨੇਕ ਜਨ ਉਹ ਦੇ ਨਾਲ ਬਹਿਸ ਕਰਦਾ, ਅਤੇ ਮੈਂ ਸਦਾ ਲਈ ਆਪਣੇ ਨਿਆਈ ਤੋਂ ਛੁਡਾਇਆ ਜਾਂਦਾ।
8. ਵੇਖੋ, ਮੈਂ ਅੱਗੇ ਜਾਂਦਾ ਹਾਂ ਪਰ ਉਹ ਉੱਥੇ ਨਹੀਂ, ਅਤੇ ਪਿੱਛੇ, ਪਰ ਮੈਂ ਉਹ ਨੂੰ ਵੇਖਦਾ ਨਹੀਂ,
9. ਅਤੇ ਖੱਬੇ ਪਾਸੇ ਵੱਲ ਜਦ ਉਹ ਕੰਮ ਕਰਦਾ ਹੈ ਤਾਂ ਉਹ ਮੈਨੂੰ ਵਿਖਾਈ ਨਹੀਂ ਦਿੰਦਾ, ਉਹ ਸੱਜੇ ਪਾਸੇ ਨੂੰ ਮੁੜਦਾ ਤਾਂ ਮੈਂ ਉਹ ਨੂੰ ਵੇਖਦਾ ਨਹੀਂ ।।
10. ਉਹ ਤਾਂ ਮੇਰੇ ਰਾਹ ਨੂੰ ਜਾਣਦਾ ਹੈ, ਜਦ ਕਦੀ ਉਸ ਮੈਨੂੰ ਤਾਇਆ ਤਾਂ ਮੈਂ ਸੋਨੇ ਵਾਂਙੁ ਨਿੱਕਲਾਂਗਾ
11. ਮੇਰੇ ਪੈਰ ਨੇ ਉਹ ਦੇ ਕਦਮਾਂ ਨੂੰ ਫੜਿਆ, ਮੈਂ ਉਹ ਦੇ ਰਾਹ ਦੀ ਪਾਲਨਾ ਕੀਤੀ ਅਤੇ ਕੁਰਾਹੇ ਨਾ ਪਿਆ।
12. ਉਹ ਦੇ ਬੁੱਲਾਂ ਦੇ ਹੁਕਮ ਤੋਂ ਮੈਂ ਨਾ ਹਟਿਆ, ਉਹ ਦੇ ਮੂੰਹ ਦਿਆਂ ਵਾਕਾਂ ਦੀ ਮੈਂ ਆਪਣੇ ਜਰੂਰੀ ਭੋਜਨ ਨਾਲੋਂ ਵਧੀਕ ਕਦਰ ਕੀਤੀ।
13. ਉਹ ਤਾਂ ਇੱਕਵਾਗਾ ਹੈ ਅਤੇ ਕੋਈ ਉਹ ਨੂੰ ਮੋੜ ਨਹੀਂ ਸੱਕਦਾ, ਅਤੇ ਜੋ ਉਹ ਦਾ ਜੀ ਚਾਹੇ ਸੋ ਉਹ ਕਰਦਾ ਹੈ,
14. ਕਿਉਂਕਿ ਜੋ ਕੁੱਝ ਮੇਰੇ ਲਈ ਠਹਿਰਾਇਆ ਗਿਆ ਹੈ ਉਹ ਪੂਰਾ ਕਰਦਾ ਹੈ, ਅਤੇ ਉਹ ਦੇ ਨਾਲ ਬਹੁਤ ਸਾਰੀਆਂ ਹੋਰ ਅਜਿਹੀਆਂ ਗੱਲਾਂ ਹਨ ।
15. ਏਸ ਲਈ ਮੈਂ ਉਹ ਦੇ ਹਜ਼ੂਰੋਂ ਭੈ ਖਾਂਦਾ ਹਾਂ, ਜਦ ਮੈਂ ਸੋਚਦਾ ਹਾਂ ਤਾਂ ਮੈਂ ਉਸ ਤੋਂ ਡਰ ਜਾਂਦਾ ਹਾਂ।
16. ਪਰਮੇਸ਼ੁਰ ਨੇ ਮੇਰੇ ਦਿਲ ਨੂੰ ਡਰੂ ਬਣਾ ਦਿੱਤਾ, ਅਤੇ ਸਰਬ ਸ਼ਕਤੀਮਾਨ ਨੇ ਮੈਨੂੰ ਘਬਰਾ ਦਿੱਤਾ।
17. ਮੈਂ ਅਨ੍ਹੇਰੇ ਦੇ ਅੱਗੋਂ ਮਿਟਾਇਆ ਤਾਂ ਨਾ ਗਿਆ, ਪਰ ਘੁੱਪ ਅਨ੍ਹੇਰੇ ਨੇ ਮੇਰੇ ਮੂੰਹ ਨੂੰ ਢੱਕ ਲਿਆ! ।।

Notes

No Verse Added

Total 42 Chapters, Current Chapter 23 of Total Chapters 42
ਅੱਯੂਬ 23
1. ਤਾਂ ਅੱਯੂਬ ਨੇ ਉੱਤਰ ਦੇ ਕੇ ਆਖਿਆ,
2. ਅਜੇ ਵੀ ਮੇਰਾ ਗਿਲਾ ਕੌੜਾ ਹੈ, ਮੇਰੀ ਮਾਰ ਮੇਰੇ ਹੂੰਗਣ ਨਾਲੋਂ ਵੀ ਭਾਰੀ ਹੈ!
3. ਕਾਸ਼ ਕਿ ਮੈਂ ਜਾਣਦਾ ਭਈ ਮੈਂ ਉਹ ਨੂੰ ਕਿੱਥੇ ਲੱਭਾਂ, ਤਾਂ ਮੈਂ ਉਹ ਦੇ ਵਸੇਬੇ ਤੀਕ ਜਾਂਦਾ!
4. ਮੈਂ ਆਪਣਾ ਦਾਵਾ ਉਹ ਦੇ ਸਾਹਮਣੇ ਪੇਸ਼ ਕਰਦਾ, ਅਤੇ ਆਪਣਾ ਮੂੰਹ ਦਲੀਲਾਂ ਨਾਲ ਭਰਦਾ!
5. ਮੈਂ ਉਨ੍ਹਾਂ ਗੱਲਾਂ ਨੂੰ ਜਾਣ ਲੈਂਦਾ ਜਿਨ੍ਹਾਂ ਨਾਲ ਉਹ ਮੈਨੂੰ ਉੱਤਰ ਦਿੰਦਾ, ਅਤੇ ਸਮਝ ਲੈਂਦਾ ਭਈ ਉਹ ਮੈਨੂੰ ਕੀ ਆਖਦਾ
6. ਕੀ ਉਹ ਆਪਣੀ ਸ਼ਕਤੀ ਦੀ ਵਡਿਆਈ ਅਨੁਸਾਰ ਮੇਰੇ ਨਾਲ ਲੜਦਾ? ਨਹੀਂ, ਸਗੋਂ ਉਹ ਮੇਰੀ ਵੱਲ ਧਿਆਨ ਕਰਦਾ,
7. ਉੱਥੇ ਨੇਕ ਜਨ ਉਹ ਦੇ ਨਾਲ ਬਹਿਸ ਕਰਦਾ, ਅਤੇ ਮੈਂ ਸਦਾ ਲਈ ਆਪਣੇ ਨਿਆਈ ਤੋਂ ਛੁਡਾਇਆ ਜਾਂਦਾ।
8. ਵੇਖੋ, ਮੈਂ ਅੱਗੇ ਜਾਂਦਾ ਹਾਂ ਪਰ ਉਹ ਉੱਥੇ ਨਹੀਂ, ਅਤੇ ਪਿੱਛੇ, ਪਰ ਮੈਂ ਉਹ ਨੂੰ ਵੇਖਦਾ ਨਹੀਂ,
9. ਅਤੇ ਖੱਬੇ ਪਾਸੇ ਵੱਲ ਜਦ ਉਹ ਕੰਮ ਕਰਦਾ ਹੈ ਤਾਂ ਉਹ ਮੈਨੂੰ ਵਿਖਾਈ ਨਹੀਂ ਦਿੰਦਾ, ਉਹ ਸੱਜੇ ਪਾਸੇ ਨੂੰ ਮੁੜਦਾ ਤਾਂ ਮੈਂ ਉਹ ਨੂੰ ਵੇਖਦਾ ਨਹੀਂ ।।
10. ਉਹ ਤਾਂ ਮੇਰੇ ਰਾਹ ਨੂੰ ਜਾਣਦਾ ਹੈ, ਜਦ ਕਦੀ ਉਸ ਮੈਨੂੰ ਤਾਇਆ ਤਾਂ ਮੈਂ ਸੋਨੇ ਵਾਂਙੁ ਨਿੱਕਲਾਂਗਾ
11. ਮੇਰੇ ਪੈਰ ਨੇ ਉਹ ਦੇ ਕਦਮਾਂ ਨੂੰ ਫੜਿਆ, ਮੈਂ ਉਹ ਦੇ ਰਾਹ ਦੀ ਪਾਲਨਾ ਕੀਤੀ ਅਤੇ ਕੁਰਾਹੇ ਨਾ ਪਿਆ।
12. ਉਹ ਦੇ ਬੁੱਲਾਂ ਦੇ ਹੁਕਮ ਤੋਂ ਮੈਂ ਨਾ ਹਟਿਆ, ਉਹ ਦੇ ਮੂੰਹ ਦਿਆਂ ਵਾਕਾਂ ਦੀ ਮੈਂ ਆਪਣੇ ਜਰੂਰੀ ਭੋਜਨ ਨਾਲੋਂ ਵਧੀਕ ਕਦਰ ਕੀਤੀ।
13. ਉਹ ਤਾਂ ਇੱਕਵਾਗਾ ਹੈ ਅਤੇ ਕੋਈ ਉਹ ਨੂੰ ਮੋੜ ਨਹੀਂ ਸੱਕਦਾ, ਅਤੇ ਜੋ ਉਹ ਦਾ ਜੀ ਚਾਹੇ ਸੋ ਉਹ ਕਰਦਾ ਹੈ,
14. ਕਿਉਂਕਿ ਜੋ ਕੁੱਝ ਮੇਰੇ ਲਈ ਠਹਿਰਾਇਆ ਗਿਆ ਹੈ ਉਹ ਪੂਰਾ ਕਰਦਾ ਹੈ, ਅਤੇ ਉਹ ਦੇ ਨਾਲ ਬਹੁਤ ਸਾਰੀਆਂ ਹੋਰ ਅਜਿਹੀਆਂ ਗੱਲਾਂ ਹਨ
15. ਏਸ ਲਈ ਮੈਂ ਉਹ ਦੇ ਹਜ਼ੂਰੋਂ ਭੈ ਖਾਂਦਾ ਹਾਂ, ਜਦ ਮੈਂ ਸੋਚਦਾ ਹਾਂ ਤਾਂ ਮੈਂ ਉਸ ਤੋਂ ਡਰ ਜਾਂਦਾ ਹਾਂ।
16. ਪਰਮੇਸ਼ੁਰ ਨੇ ਮੇਰੇ ਦਿਲ ਨੂੰ ਡਰੂ ਬਣਾ ਦਿੱਤਾ, ਅਤੇ ਸਰਬ ਸ਼ਕਤੀਮਾਨ ਨੇ ਮੈਨੂੰ ਘਬਰਾ ਦਿੱਤਾ।
17. ਮੈਂ ਅਨ੍ਹੇਰੇ ਦੇ ਅੱਗੋਂ ਮਿਟਾਇਆ ਤਾਂ ਨਾ ਗਿਆ, ਪਰ ਘੁੱਪ ਅਨ੍ਹੇਰੇ ਨੇ ਮੇਰੇ ਮੂੰਹ ਨੂੰ ਢੱਕ ਲਿਆ! ।।
Total 42 Chapters, Current Chapter 23 of Total Chapters 42
×

Alert

×

punjabi Letters Keypad References