ਪੰਜਾਬੀ ਬਾਈਬਲ

ਬਾਈਬਲ ਸੋਸਾਇਟੀ ਆਫ਼ ਇੰਡੀਆ (BSI)
1. ਮੂਸਾ ਇਸਰਾਏਲੀਆਂ ਦਿਆਂ ਗੋਤਾਂ ਦੇ ਮੁਖੀਆਂ ਨੂੰ ਬੋਲਿਆ ਕਿ ਏਹ ਹੁਕਮ ਹੈ ਜਿਹੜਾ ਯਹੋਵਾਹ ਨੇ ਦਿੱਤਾ ਹੈ
2. ਜਦ ਕੋਈ ਮਨੁੱਖ ਯਹੋਵਾਹ ਲਈ ਸੁੱਖਣਾ ਸੁੱਖੇ ਅਥਵਾ ਸੌਂਹ ਖਾਵੇ ਅਤੇ ਆਪਣੇ ਜੀਉ ਨੂੰ ਉਸ ਗੱਲ ਉੱਤੇ ਬੰਨ੍ਹ ਲਵੇ ਤਾਂ ਉਹ ਆਪਣੇ ਬਚਨ ਨਾ ਤੋਂੜੇ ਪਰ ਜੋ ਕੁਝ ਉਸ ਦੇ ਮੂੰਹ ਤੋਂ ਨਿੱਕਲਦਾ ਹੈ ਉਹ ਉਸ ਨੂੰ ਪੂਰਾ ਕਰੇ
3. ਜੇ ਕੋਈ ਕੰਨਿਆ ਯਹੋਵਾਹ ਲਈ ਸੁੱਖਣਾ ਸੁੱਖੇ ਅਤੇ ਆਪਣੇ ਆਪ ਨੂੰ ਉਸ ਗੱਲ੍ਹ ਉੱਤੇ ਬੰਨ੍ਹੇ ਜਦ ਉਹ ਆਪਣੇ ਪਿਤਾ ਦੇ ਘਰ ਵਿੱਚ ਕੁਆਰੀ ਹੋਵੇ
4. ਅਤੇ ਉਸ ਦਾ ਪਿਤਾ ਉਸ ਦੀ ਸੁੱਖਣਾ ਅਰ ਉਸ ਦੇ ਬੰਨ੍ਹਣ ਨੂੰ ਜਿਹ ਦੇ ਨਾਲ ਓਸ ਆਪਣੇ ਜੀਉ ਨੂੰ ਬੰਨ੍ਹਿਆ ਸੁਣੇ ਅਤੇ ਉਸ ਦਾ ਪਿਤਾ ਚੁੱਪ ਕਰ ਰਹੇ ਤਾਂ ਉਸ ਦੀਆਂ ਸਾਰੀਆਂ ਸੁੱਖਣਾ ਪੱਕੀਆਂ ਰਹਿਣ ਅਤੇ ਸਾਰੇ ਬੱਚਨ ਜਿਹ ਦੇ ਨਾਲ ਆਪਣੇ ਜੀਉ ਨੂੰ ਬੰਨ੍ਹਿਆ ਪੱਕੇ ਰਹਿਣ
5. ਪਰ ਜੇ ਉਸ ਦਾ ਪਿਤਾ ਸੁਣ ਕੇ ਉਸੇ ਦਿਨ ਉਸ ਨੂੰ ਵਰਜੇ ਤਾਂ ਉਸ ਦੀਆਂ ਸਾਰੀਆਂ ਸੁੱਖਣਾ ਅਤੇ ਉਸ ਦੇ ਬੰਨ੍ਹਣ ਜਿੰਨ੍ਹਾਂ ਨਾਲ ਓਸ ਆਪਣੇ ਜੀਉ ਨੂੰ ਬੰਨ੍ਹਿਆ ਪੱਕੇ ਨਾ ਰਹਿਣ ਅਤੇ ਯਹੋਵਾਹ ਉਸ ਨੂੰ ਮਾਫੀ ਦੇਵੇਗਾ ਕਿਉਂ ਜੋ ਉਸ ਦੇ ਪਿਤਾ ਨੇ ਉਸ ਨੂੰ ਵਰਜਿਆ ।।
6. ਅਤੇ ਜੇ ਉਹ ਮਨੁੱਖ ਨਾਲ ਵਿਆਹੀ ਹੋਈ ਹੋਵੇ ਅਤੇ ਉਸ ਦੀਆਂ ਸੁੱਖਣਾਂ ਉਸ ਉੱਤੇ ਹੋਣ ਅਥਵਾ ਉਹ ਆਪਣੇ ਬੁੱਲਾਂ ਤੋਂ ਬਿੰਨ੍ਹਾਂ ਸੋਚੇ ਸਮਝੇ ਅਜੇਹੀ ਗੱਲ੍ਹ ਕਢੇ ਜਿਸ ਤੋਂ ਉਸ ਦੇ ਜੀਉ ਉੱਤੇ ਬੰਨ੍ਹਣ ਪਵੇ
7. ਅਤੇ ਉਸ ਦਾ ਮਨੁੱਖ ਸੁਣੇ ਪਰ ਜਿਸ ਦਿਨ ਉਹ ਸੁਣੇ ਚੁੱਪ ਕਰ ਰਹੇ ਤਾਂ ਉਸ ਦੀਆਂ ਸੁੱਖਣਾ ਪੱਕੀਆਂ ਰਹਿਣ ਅਤੇ ਓਹ ਬੰਨਣ ਜਿਨ੍ਹਾ ਦੇ ਨਾਲ ਉਸ ਆਪਣੇ ਜੀਉ ਨੂੰ ਬੰਨ੍ਹਿਆ ਪੱਕੇ ਰਹਿਣ
8. ਪਰ ਜੇ ਸੁਨਣ ਵਾਲੇ ਦਿਨ ਉਸ ਦਾ ਮਨੁੱਖ ਉਸ ਨੂੰ ਵਰਜੇ ਤਾਂ ਉਸ ਦੀ ਸੁੱਖਣਾ ਜਿਹੜੀ ਉਸ ਦੇ ਉੱਤੇ ਹੈ ਅਰ ਉਸ ਦੇ ਬੁੱਲਾਂ ਤੋਂ ਬਿਨਾਂ ਸੋਚੇ ਸਮਝੇ ਨਿਕਲੀ ਹੋਈ ਗੱਲ ਜਿਹ ਦੇ ਨਾਲ ਓਸ ਆਪਣੇ ਜੀਉ ਨੂੰ ਬੰਨ੍ਹਿਆ ਟੁੱਟ ਜਾਵੇਂ ਤਾਂ ਯਹੋਵਾਹ ਉਸ ਨੂੰ ਮਾਫੀ ਦੇਵੇਗਾ।।
9. ਪਰ ਵਿਧਵਾ ਅਥਵਾ ਛੁੱਟੜ ਦੀ ਸੁੱਖਣਾ ਜੋ ਕੁਝ ਓਸ ਆਪਣੇ ਜੀਉ ਉੱਤੇ ਬੰਨ੍ਹਿਆ ਹੈ ਓਸ ਉੱਤੇ ਪੱਕੀ ਰਹੇ
10. ਜੇ ਉਸ ਨੇ ਆਪਣੇ ਮਨੁੱਖ ਦੇ ਘਰ ਵਿੱਚ ਸੁੱਖਣਾ ਸੁੱਖੀ ਅਥਵਾ ਓਸ ਸੌਂਹ ਨਾਲ ਆਪਣੇ ਜੀਉ ਉੱਤੇ ਕੋਈ ਬੰਨਣ ਬੰਨ੍ਹਿਆ
11. ਅਤੇ ਉਸ ਦੇ ਮਨੁੱਖ ਨੇ ਸੁਣਿਆ ਅਤੇ ਚੁੱਪ ਰਹਿ ਕੇ ਓਸ ਨੂੰ ਨਾ ਵਰਜਿਆ ਤਾਂ ਉਸ ਦੀਆਂ ਸਾਰੀਆਂ ਸੁੱਖਣਾ ਪੱਕੀਆਂ ਰਹਿਣ ਅਤੇ ਹਰ ਬੰਨ੍ਹਣ ਜਿਹ ਦੇ ਨਾਲ ਉਸ ਆਪਣੇ ਜੀਉ ਨੂੰ ਬੰਨ੍ਹਿਆ ਪੱਕਾ ਰਹੇ
12. ਪਰ ਜੇ ਉਸ ਦੇ ਮਨੁੱਖ ਨੇ ਸੁਣਦੇ ਸਾਰ ਉਨ੍ਹਾਂ ਨੂੰ ਤੋੜ ਦਿੱਤਾ ਹੋਵੇ ਤਦ ਜੋ ਕੁਝ ਉਸ ਦੇ ਬੁੱਲ੍ਹਾਂ ਤੋਂ ਉਸ ਦੀਆਂ ਸੁੱਖਣਾ ਦੇ ਵਿਖੇ ਯਾ ਜੀਉ ਦੇ ਬੰਨ੍ਹਣ ਦੇ ਵਿਖੇ ਨਿੱਕਲਿਆ ਹੋਵੇ ਉਹ ਪੱਕਾ ਨਾ ਰਹੇ ਕਿਉਂ ਜੋ ਉਸ ਦੇ ਮਨੁੱਖ ਨੇ ਉਨ੍ਹਾਂ ਨੂੰ ਤੋੜ ਦਿੱਤਾ ਅਤੇ ਯਹੋਵਾਹ ਉਸ ਨੂੰ ਮਾਫੀ ਦੇਵੇਗਾ।।
13. ਹਰ ਸੁੱਖਣਾ ਅਰ ਹਰ ਸੌਂਹ ਜਿਹ ਦੇ ਨਾਲ ਉਸ ਆਪਣੇ ਜੀਉ ਨੂੰ ਦੁਖ ਦੇਣ ਲਈ ਬੰਨ੍ਹਿਆ ਹੋਵੇ ਉਸ ਦਾ ਮਨੁੱਖ ਉਸ ਨੂੰ ਪੱਕਾ ਰੱਖੇ ਅਥਵਾ ਉਸ ਦਾ ਮਨੁੱਖ ਉਸ ਨੂੰ ਤੋੜ ਦੇਵੇ
14. ਪਰ ਜੇ ਉਸ ਦਾ ਮਨੁੱਖ ਨਿੱਤ ਚੁੱਪ ਵੱਟ ਛੱਡੇ ਤਾਂ ਉਹ ਉਸ ਦੀਆਂ ਸਾਰੀਆਂ ਸੁੱਖਣਾ ਪੱਕੀਆਂ ਠਹਿਰਾਉਂਦਾ ਹੈ ਯਾ ਉਸ ਦੇ ਸਾਰੇ ਬੰਨ੍ਹਣ ਜਿਹੜੇ ਉਸ ਉੱਤੇ ਹੋਣ ਪੱਕੇ ਠਹਿਰਾਉਂਦਾ ਹੈ ਕਿਉਂ ਜੋ ਉਹ ਚੁੱਪ ਰਿਹਾ ਜਿਸ ਦਿਨ ਉਹ ਨੇ ਸੁਣਿਆ ਸੀ
15. ਪਰ ਜੇ ਉਹ ਨੇ ਉਨ੍ਹਾਂ ਦੇ ਸੁਣਨ ਦੇ ਮਗਰੋਂ ਉਨ੍ਹਾਂ ਨੂੰ ਤੋੜ ਦਿੱਤਾ ਹੋਵੇ ਤਾਂ ਉਹ ਉਸ ਦੀ ਬੁਰਿਆਈ ਦੀ ਸਜ਼ਾ ਚੁੱਕੇ
16. ਏਹ ਓਹ ਬਿਧੀਆਂ ਹਨ ਜਿਨ੍ਹਾਂ ਦਾ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ ਮਨੁੱਖ ਅਤੇ ਤੀਵੀਂ ਵਿਖੇ, ਪਿਤਾ ਅਤੇ ਧੀ ਵਿਖੇ, ਜਦ ਉਹ ਆਪਣੇ ਪਿਤਾ ਦੇ ਘਰ ਜੁਆਨੀ ਵਿੱਚ ਹੋਵੇ।।
Total 36 ਅਧਿਆਇ, Selected ਅਧਿਆਇ 30 / 36
1 ਮੂਸਾ ਇਸਰਾਏਲੀਆਂ ਦਿਆਂ ਗੋਤਾਂ ਦੇ ਮੁਖੀਆਂ ਨੂੰ ਬੋਲਿਆ ਕਿ ਏਹ ਹੁਕਮ ਹੈ ਜਿਹੜਾ ਯਹੋਵਾਹ ਨੇ ਦਿੱਤਾ ਹੈ 2 ਜਦ ਕੋਈ ਮਨੁੱਖ ਯਹੋਵਾਹ ਲਈ ਸੁੱਖਣਾ ਸੁੱਖੇ ਅਥਵਾ ਸੌਂਹ ਖਾਵੇ ਅਤੇ ਆਪਣੇ ਜੀਉ ਨੂੰ ਉਸ ਗੱਲ ਉੱਤੇ ਬੰਨ੍ਹ ਲਵੇ ਤਾਂ ਉਹ ਆਪਣੇ ਬਚਨ ਨਾ ਤੋਂੜੇ ਪਰ ਜੋ ਕੁਝ ਉਸ ਦੇ ਮੂੰਹ ਤੋਂ ਨਿੱਕਲਦਾ ਹੈ ਉਹ ਉਸ ਨੂੰ ਪੂਰਾ ਕਰੇ 3 ਜੇ ਕੋਈ ਕੰਨਿਆ ਯਹੋਵਾਹ ਲਈ ਸੁੱਖਣਾ ਸੁੱਖੇ ਅਤੇ ਆਪਣੇ ਆਪ ਨੂੰ ਉਸ ਗੱਲ੍ਹ ਉੱਤੇ ਬੰਨ੍ਹੇ ਜਦ ਉਹ ਆਪਣੇ ਪਿਤਾ ਦੇ ਘਰ ਵਿੱਚ ਕੁਆਰੀ ਹੋਵੇ 4 ਅਤੇ ਉਸ ਦਾ ਪਿਤਾ ਉਸ ਦੀ ਸੁੱਖਣਾ ਅਰ ਉਸ ਦੇ ਬੰਨ੍ਹਣ ਨੂੰ ਜਿਹ ਦੇ ਨਾਲ ਓਸ ਆਪਣੇ ਜੀਉ ਨੂੰ ਬੰਨ੍ਹਿਆ ਸੁਣੇ ਅਤੇ ਉਸ ਦਾ ਪਿਤਾ ਚੁੱਪ ਕਰ ਰਹੇ ਤਾਂ ਉਸ ਦੀਆਂ ਸਾਰੀਆਂ ਸੁੱਖਣਾ ਪੱਕੀਆਂ ਰਹਿਣ ਅਤੇ ਸਾਰੇ ਬੱਚਨ ਜਿਹ ਦੇ ਨਾਲ ਆਪਣੇ ਜੀਉ ਨੂੰ ਬੰਨ੍ਹਿਆ ਪੱਕੇ ਰਹਿਣ 5 ਪਰ ਜੇ ਉਸ ਦਾ ਪਿਤਾ ਸੁਣ ਕੇ ਉਸੇ ਦਿਨ ਉਸ ਨੂੰ ਵਰਜੇ ਤਾਂ ਉਸ ਦੀਆਂ ਸਾਰੀਆਂ ਸੁੱਖਣਾ ਅਤੇ ਉਸ ਦੇ ਬੰਨ੍ਹਣ ਜਿੰਨ੍ਹਾਂ ਨਾਲ ਓਸ ਆਪਣੇ ਜੀਉ ਨੂੰ ਬੰਨ੍ਹਿਆ ਪੱਕੇ ਨਾ ਰਹਿਣ ਅਤੇ ਯਹੋਵਾਹ ਉਸ ਨੂੰ ਮਾਫੀ ਦੇਵੇਗਾ ਕਿਉਂ ਜੋ ਉਸ ਦੇ ਪਿਤਾ ਨੇ ਉਸ ਨੂੰ ਵਰਜਿਆ ।। 6 ਅਤੇ ਜੇ ਉਹ ਮਨੁੱਖ ਨਾਲ ਵਿਆਹੀ ਹੋਈ ਹੋਵੇ ਅਤੇ ਉਸ ਦੀਆਂ ਸੁੱਖਣਾਂ ਉਸ ਉੱਤੇ ਹੋਣ ਅਥਵਾ ਉਹ ਆਪਣੇ ਬੁੱਲਾਂ ਤੋਂ ਬਿੰਨ੍ਹਾਂ ਸੋਚੇ ਸਮਝੇ ਅਜੇਹੀ ਗੱਲ੍ਹ ਕਢੇ ਜਿਸ ਤੋਂ ਉਸ ਦੇ ਜੀਉ ਉੱਤੇ ਬੰਨ੍ਹਣ ਪਵੇ 7 ਅਤੇ ਉਸ ਦਾ ਮਨੁੱਖ ਸੁਣੇ ਪਰ ਜਿਸ ਦਿਨ ਉਹ ਸੁਣੇ ਚੁੱਪ ਕਰ ਰਹੇ ਤਾਂ ਉਸ ਦੀਆਂ ਸੁੱਖਣਾ ਪੱਕੀਆਂ ਰਹਿਣ ਅਤੇ ਓਹ ਬੰਨਣ ਜਿਨ੍ਹਾ ਦੇ ਨਾਲ ਉਸ ਆਪਣੇ ਜੀਉ ਨੂੰ ਬੰਨ੍ਹਿਆ ਪੱਕੇ ਰਹਿਣ 8 ਪਰ ਜੇ ਸੁਨਣ ਵਾਲੇ ਦਿਨ ਉਸ ਦਾ ਮਨੁੱਖ ਉਸ ਨੂੰ ਵਰਜੇ ਤਾਂ ਉਸ ਦੀ ਸੁੱਖਣਾ ਜਿਹੜੀ ਉਸ ਦੇ ਉੱਤੇ ਹੈ ਅਰ ਉਸ ਦੇ ਬੁੱਲਾਂ ਤੋਂ ਬਿਨਾਂ ਸੋਚੇ ਸਮਝੇ ਨਿਕਲੀ ਹੋਈ ਗੱਲ ਜਿਹ ਦੇ ਨਾਲ ਓਸ ਆਪਣੇ ਜੀਉ ਨੂੰ ਬੰਨ੍ਹਿਆ ਟੁੱਟ ਜਾਵੇਂ ਤਾਂ ਯਹੋਵਾਹ ਉਸ ਨੂੰ ਮਾਫੀ ਦੇਵੇਗਾ।। 9 ਪਰ ਵਿਧਵਾ ਅਥਵਾ ਛੁੱਟੜ ਦੀ ਸੁੱਖਣਾ ਜੋ ਕੁਝ ਓਸ ਆਪਣੇ ਜੀਉ ਉੱਤੇ ਬੰਨ੍ਹਿਆ ਹੈ ਓਸ ਉੱਤੇ ਪੱਕੀ ਰਹੇ 10 ਜੇ ਉਸ ਨੇ ਆਪਣੇ ਮਨੁੱਖ ਦੇ ਘਰ ਵਿੱਚ ਸੁੱਖਣਾ ਸੁੱਖੀ ਅਥਵਾ ਓਸ ਸੌਂਹ ਨਾਲ ਆਪਣੇ ਜੀਉ ਉੱਤੇ ਕੋਈ ਬੰਨਣ ਬੰਨ੍ਹਿਆ 11 ਅਤੇ ਉਸ ਦੇ ਮਨੁੱਖ ਨੇ ਸੁਣਿਆ ਅਤੇ ਚੁੱਪ ਰਹਿ ਕੇ ਓਸ ਨੂੰ ਨਾ ਵਰਜਿਆ ਤਾਂ ਉਸ ਦੀਆਂ ਸਾਰੀਆਂ ਸੁੱਖਣਾ ਪੱਕੀਆਂ ਰਹਿਣ ਅਤੇ ਹਰ ਬੰਨ੍ਹਣ ਜਿਹ ਦੇ ਨਾਲ ਉਸ ਆਪਣੇ ਜੀਉ ਨੂੰ ਬੰਨ੍ਹਿਆ ਪੱਕਾ ਰਹੇ 12 ਪਰ ਜੇ ਉਸ ਦੇ ਮਨੁੱਖ ਨੇ ਸੁਣਦੇ ਸਾਰ ਉਨ੍ਹਾਂ ਨੂੰ ਤੋੜ ਦਿੱਤਾ ਹੋਵੇ ਤਦ ਜੋ ਕੁਝ ਉਸ ਦੇ ਬੁੱਲ੍ਹਾਂ ਤੋਂ ਉਸ ਦੀਆਂ ਸੁੱਖਣਾ ਦੇ ਵਿਖੇ ਯਾ ਜੀਉ ਦੇ ਬੰਨ੍ਹਣ ਦੇ ਵਿਖੇ ਨਿੱਕਲਿਆ ਹੋਵੇ ਉਹ ਪੱਕਾ ਨਾ ਰਹੇ ਕਿਉਂ ਜੋ ਉਸ ਦੇ ਮਨੁੱਖ ਨੇ ਉਨ੍ਹਾਂ ਨੂੰ ਤੋੜ ਦਿੱਤਾ ਅਤੇ ਯਹੋਵਾਹ ਉਸ ਨੂੰ ਮਾਫੀ ਦੇਵੇਗਾ।। 13 ਹਰ ਸੁੱਖਣਾ ਅਰ ਹਰ ਸੌਂਹ ਜਿਹ ਦੇ ਨਾਲ ਉਸ ਆਪਣੇ ਜੀਉ ਨੂੰ ਦੁਖ ਦੇਣ ਲਈ ਬੰਨ੍ਹਿਆ ਹੋਵੇ ਉਸ ਦਾ ਮਨੁੱਖ ਉਸ ਨੂੰ ਪੱਕਾ ਰੱਖੇ ਅਥਵਾ ਉਸ ਦਾ ਮਨੁੱਖ ਉਸ ਨੂੰ ਤੋੜ ਦੇਵੇ 14 ਪਰ ਜੇ ਉਸ ਦਾ ਮਨੁੱਖ ਨਿੱਤ ਚੁੱਪ ਵੱਟ ਛੱਡੇ ਤਾਂ ਉਹ ਉਸ ਦੀਆਂ ਸਾਰੀਆਂ ਸੁੱਖਣਾ ਪੱਕੀਆਂ ਠਹਿਰਾਉਂਦਾ ਹੈ ਯਾ ਉਸ ਦੇ ਸਾਰੇ ਬੰਨ੍ਹਣ ਜਿਹੜੇ ਉਸ ਉੱਤੇ ਹੋਣ ਪੱਕੇ ਠਹਿਰਾਉਂਦਾ ਹੈ ਕਿਉਂ ਜੋ ਉਹ ਚੁੱਪ ਰਿਹਾ ਜਿਸ ਦਿਨ ਉਹ ਨੇ ਸੁਣਿਆ ਸੀ 15 ਪਰ ਜੇ ਉਹ ਨੇ ਉਨ੍ਹਾਂ ਦੇ ਸੁਣਨ ਦੇ ਮਗਰੋਂ ਉਨ੍ਹਾਂ ਨੂੰ ਤੋੜ ਦਿੱਤਾ ਹੋਵੇ ਤਾਂ ਉਹ ਉਸ ਦੀ ਬੁਰਿਆਈ ਦੀ ਸਜ਼ਾ ਚੁੱਕੇ 16 ਏਹ ਓਹ ਬਿਧੀਆਂ ਹਨ ਜਿਨ੍ਹਾਂ ਦਾ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ ਮਨੁੱਖ ਅਤੇ ਤੀਵੀਂ ਵਿਖੇ, ਪਿਤਾ ਅਤੇ ਧੀ ਵਿਖੇ, ਜਦ ਉਹ ਆਪਣੇ ਪਿਤਾ ਦੇ ਘਰ ਜੁਆਨੀ ਵਿੱਚ ਹੋਵੇ।।
Total 36 ਅਧਿਆਇ, Selected ਅਧਿਆਇ 30 / 36
×

Alert

×

Punjabi Letters Keypad References