1. {ਦਾਊਦ ਦੇ ਉੱਚ ਅਧਿਕਾਰੀ} PS ਹੁਣ ਇਸਰਾਏਲੀ ਆਪਣੀ ਗਿਣਤੀ ਦੇ ਅਨੁਸਾਰ ਜਿਹੜੇ ਪਿਤਾਵਾਂ ਦੇ ਘਰਾਣਿਆਂ ਦੇ ਮੁਖੀਏ ਸਨ ਤੇ ਹਜ਼ਾਰਾਂ ਤੇ ਸੈਂਕੜਿਆਂ ਦੇ ਸਰਦਾਰ ਸਨ ਤੇ ਉਨ੍ਹਾਂ ਦੇ ਅਫ਼ਸਰ ਜਿਹੜੇ ਵਾਰੀ ਵਾਲਿਆਂ ਦੀ ਹਰ ਇੱਕ ਗੱਲ ਵਿੱਚ ਪਾਤਸ਼ਾਹ ਦੀ ਸੇਵਾ ਕਰਦੇ ਸਨ ਅਤੇ ਸਾਲ ਦੇ ਬਾਰਾਂ ਮਹੀਨਿਆਂ ਵਿੱਚ ਮਹੀਨੇ ਦੇ ਮਹੀਨੇ ਆਇਆ ਜਾਇਆ ਕਰਦੇ ਸਨ, ਸੋ ਹਰੇਕ ਵਾਰੀ ਵਿੱਚ ਚੌਵੀ ਹਜ਼ਾਰ ਸਨ
|
4. ਅਤੇ ਦੂਜੇ ਮਹੀਨੇ ਦੀ ਵਾਰੀ ਉੱਤੇ ਅਹੋਹੀ ਦੋਦਈ ਸੀ ਅਤੇ ਉਸ ਦੀ ਵਾਰੀ ਉੱਤੇ ਮਿਕਲੋਥ ਹਾਕਮ ਸੀ। ਉਹ ਦੀ ਵਾਰੀ ਵਿੱਚ ਚੌਵੀ ਹਜ਼ਾਰ ਸਨ
|
5. ਤੀਜੇ ਮਹੀਨੇ ਦੀ ਤੀਜੀ ਸੈਨਾਂ ਦਾ ਸਰਦਾਰ ਬਨਾਯਾਹ ਸੀ ਜਿਹੜਾ ਯਹੋਯਾਦਾ ਪ੍ਰਧਾਨ ਜਾਜਕ ਦਾ ਪੁੱਤਰ ਸੀ। ਉਸ ਦੀ ਵਾਰੀ ਵਿੱਚ ਚੌਵੀ ਹਜ਼ਾਰ ਸਨ
|
6. ਇਹ ਉਹ ਬਨਾਯਾਹ ਹੈ ਜਿਹੜਾ ਤੀਹਾਂ ਵਿੱਚੋਂ ਮਹਾਂ ਸੂਰਮਾ ਸੀ, ਅਤੇ ਉਨ੍ਹਾਂ ਤੀਹਾਂ ਦੇ ਉੱਤੇ ਸੀ, ਉਸ ਦੀ ਵਾਰੀ ਵਿੱਚ ਉਸ ਦਾ ਪੁੱਤਰ ਅੰਮੀਜ਼ਾਬਾਦ ਸੀ
|
7. ਚੌਥੇ ਮਹੀਨੇ ਦੇ ਲਈ ਚੌਥਾ ਸਰਦਾਰ ਯੋਆਬ ਦਾ ਭਰਾ ਅਸਾਹੇਲ ਸੀ ਅਤੇ ਉਸ ਦੇ ਪਿੱਛੇ ਉਸ ਦਾ ਪੁੱਤਰ ਜ਼ਬਦਯਾਹ ਸੀ। ਉਸ ਦੀ ਵਾਰੀ ਵਿੱਚ ਚੌਵੀ ਹਜ਼ਾਰ ਸਨ
|
14. ਗਿਆਰਵੇਂ ਮਹੀਨੇ ਲਈ ਗਿਆਰਵਾਂ ਸਰਦਾਰ ਇਫ਼ਰਾਈਮੀਆਂ ਵਿੱਚੋਂ ਪਿਰਾਥੋਨੀ ਬਨਾਯਾਹ ਸੀ। ਉਸ ਦੀ ਵਾਰੀ ਵਿੱਚ ਚੌਵੀ ਹਜ਼ਾਰ ਸਨ
|
16. {ਇਸਰਾਏਲੀ ਗੋਤਾਂ ਦਾ ਪ੍ਰਬੰਧ} PS ਉਪਰੰਤ ਇਸਰਾਏਲ ਦਿਆਂ ਗੋਤਾਂ ਦੇ ਉੱਤੇ ਅਧਿਕਾਰੀ ਇਹ ਸਨ, ਰਊਬੇਨੀਆਂ ਦਾ ਹਾਕਮ ਜ਼ਿਕਰੀ ਦਾ ਪੁੱਤਰ ਅਲੀਅਜ਼ਰ ਸੀ। ਸ਼ਿਮਓਨੀਆਂ ਦਾ ਮਆਕਾਹ ਦਾ ਪੁੱਤਰ ਸ਼ਫਟਯਾਹ
|
23. ਅਤੇ ਦਾਊਦ ਨੇ ਉਨ੍ਹਾਂ ਦੀ ਗਿਣਤੀ ਨਾ ਕੀਤੀ ਜਿਹੜੇ ਵੀਹ ਸਾਲਾਂ ਅਤੇ ਇਸ ਤੋਂ ਘੱਟ ਉਮਰ ਵਾਲੇ ਸਨ, ਕਿਉਂ ਜੋ ਯਹੋਵਾਹ ਨੇ ਬਚਨ ਕੀਤਾ ਸੀ ਕਿ ਮੈਂ ਇਸਰਾਏਲੀਆਂ ਨੂੰ ਅਕਾਸ਼ ਦੇ ਤਾਰਿਆਂ ਵਾਂਗੂੰ ਵਧਾਵਾਂਗਾ
|
24. ਸਰੂਯਾਹ ਦੇ ਪੁੱਤਰ ਯੋਆਬ ਨੇ ਗਿਣਤੀ ਕਰਨ ਦਾ ਅਰੰਭ ਕੀਤਾ ਪਰ ਸਮਾਪਤ ਨਾ ਕੀਤਾ, ਇਸੇ ਕਾਰਨ ਕਿ ਇਸਰਾਏਲ ਉੱਤੇ ਕ੍ਰੋਧ ਹੋਇਆ ਅਤੇ ਉਹ ਗਿਣਤੀ ਦਾਊਦ ਪਾਤਸ਼ਾਹ ਦੇ ਇਤਿਹਾਸ ਦੇ ਵਰਨਣ ਵਿੱਚ ਨਹੀਂ ਲਿਖੀ ਗਈ। PS
|
25. {ਰਾਜ ਦੀ ਸੰਪਤੀ ਦੇ ਅਧਿਕਾਰੀ} PS ਪਾਤਸ਼ਾਹ ਦੇ ਭੰਡਾਰਾਂ ਉੱਤੇ ਅਦੀਏਲ ਦਾ ਪੁੱਤਰ ਅਜ਼ਮਾਵਥ ਸੀ, ਅਤੇ ਖੇਤਾਂ ਵਿੱਚ, ਨਗਰਾਂ ਵਿੱਚ, ਪਿੰਡਾਂ ਵਿੱਚ ਅਤੇ ਗੜਾਂ ਵਿੱਚ ਦੇ ਭੰਡਾਰਾਂ ਉੱਤੇ ਉੱਜ਼ੀਯਾਹ ਦਾ ਪੁੱਤਰ ਯੋਨਾਥਾਨ ਸੀ
|
27. ਅਤੇ ਦਾਖ਼ ਦੇ ਬਾਗ਼ਾਂ ਉੱਤੇ ਸ਼ਿਮਈ ਰਾਮਾਥੀ ਸੀ, ਅਤੇ ਦਾਖ਼ ਦੀ ਪੈਦਾਵਾਰੀ ਉੱਤੇ ਅਤੇ ਦਾਖ਼ਰਸ ਦੇ ਭੰਡਾਰਾਂ ਉੱਤੇ ਜ਼ਬਦੀ ਸ਼ਿਫਮੀ ਵਾਲਾ ਸੀ
|
28. ਅਤੇ ਜ਼ੈਤੂਨ ਦੇ ਬਾਗ਼ਾਂ ਅਤੇ ਗੁੱਲਰ ਦੇ ਬੂਟਿਆਂ ਉੱਤੇ ਜਿਹੜੇ ਨਿਵਾਣਾਂ ਵਿੱਚ ਸਨ, ਬਆਲਹਾਨਾਨ ਗਦੇਰੀ ਸੀ, ਅਤੇ ਯੋਆਸ਼ ਤੇਲ ਦੇ ਭੰਡਾਰ ਉੱਤੇ ਸੀ
|
29. ਅਤੇ ਗਊਆਂ ਬਲ਼ਦਾਂ ਦੇ ਵੱਗਾਂ ਉੱਤੇ ਜਿਹੜੇ ਸ਼ਾਰੋਨ ਵਿੱਚ ਚਰਦੇ ਸਨ, ਸ਼ਿਟਰਈ ਸ਼ਾਰੋਨੀ ਸੀ ਅਤੇ ਅਦਲਾਇ ਦਾ ਪੁੱਤਰ ਸ਼ਾਫਾਟ ਉਨ੍ਹਾਂ ਵੱਗਾਂ ਉੱਤੇ ਸੀ ਜਿਹੜੇ ਨਿਵਾਣਾਂ ਵਿੱਚ ਚਰਦੇ ਹੁੰਦੇ ਸਨ,
|
32. {ਦਾਊਦ ਦੇ ਨਿੱਜ ਸਲਾਹਕਾਰ} PS ਦਾਊਦ ਦਾ ਚਾਚਾ ਯੋਨਾਥਾਨ ਵੀ ਵਜ਼ੀਰ, ਬੁੱਧਵਾਨ ਤੇ ਲਿਖਾਰੀ ਸੀ, ਅਤੇ ਯਹੀਏਲ ਹਕਮੋਨੀ ਦਾ ਪੁੱਤਰ ਰਾਜਕੁਮਾਰਾਂ ਦੇ ਨਾਲ ਰਹਿੰਦਾ ਸੀ
|
34. ਅਤੇ ਅਹੀਥੋਫ਼ਲ ਦੇ ਪਿੱਛੋਂ ਯਹੋਯਾਦਾ ਬਨਾਯਾਹ ਦਾ ਪੁੱਤਰ ਅਤੇ ਅਬਯਾਥਾਰ ਸਨ, ਅਤੇ ਯੋਆਬ ਪਾਤਸ਼ਾਹ ਦੇ ਦਲ ਦਾ ਸੈਨਾਪਤੀ ਸੀ। PE
|