1. {ਰਾਜਾ ਦਾਊਦ ਦੇ ਪੁੱਤਰ} [PS] ਇਹ ਦਾਊਦ ਦੇ ਪੁੱਤਰ ਸਨ ਜਿਹੜੇ ਹਬਰੋਨ ਵਿੱਚ ਉਸ ਤੋਂ ਜੰਮੇ। ਪਹਿਲੌਠਾ ਅਮਨੋਨ ਯਿਜ਼ਰੇਲਣ ਅਹੀਨੋਅਮ ਤੋਂ, ਦੂਜਾ ਦਾਨੀਏਲ ਕਰਮਲੀ ਅਬੀਗੈਲ ਤੋਂ,
2. ਤੀਜਾ ਅਬਸ਼ਾਲੋਮ ਮਅਕਾਹ ਦਾ ਪੁੱਤਰ ਜਿਹੜੀ ਗਸ਼ੂਰ ਦੇ ਰਾਜੇ ਤਲਮਈ ਦੀ ਧੀ ਸੀ, ਚੌਥਾ ਅਦੋਨੀਯਾਹ ਹੱਗੀਥ ਦਾ ਪੁੱਤਰ,
3. ਪੰਜਵਾਂ ਸ਼ਫ਼ਟਯਾਹ ਅਬੀਟਾਲ ਤੋਂ ਅਤੇ ਛੇਵਾਂ ਯਿਥਰਆਮ ਉਹ ਦੀ ਪਤਨੀ ਅਗਲਾਹ ਤੋਂ।
4. ਇਹ ਛੇ ਹਬਰੋਨ ਵਿੱਚ ਉਹ ਤੋਂ ਜੰਮੇ ਜਿੱਥੇ ਉਹ ਸਾਢੇ ਸੱਤ ਸਾਲ ਰਾਜ ਕਰਦਾ ਰਿਹਾ। ਫੇਰ ਉਹ ਨੇ ਯਰੂਸ਼ਲਮ ਵਿੱਚ ਤੇਤੀ ਸਾਲ ਰਾਜ ਕੀਤਾ।
5. ਇਹ ਯਰੂਸ਼ਲਮ ਵਿੱਚ ਉਹ ਤੋਂ ਜੰਮੇ: ਸ਼ਮੂਆਹ, ਸ਼ੋਬਾਬ, ਨਾਥਾਨ, ਸੁਲੇਮਾਨ, ਇਹ ਚਾਰੋਂ ਅੰਮੀਏਲ ਦੀ ਧੀ ਬਥਸ਼ੂਆ ਤੋਂ ਜੰਮੇ,
6. ਯਿਬਹਾਰ, ਅਲੀਸ਼ਾਮਾ, ਅਲੀਫ਼ਾਲਟ,
7. ਨੋਗਹ, ਨਫ਼ਗ, ਯਾਫ਼ੀਆ,
8. ਅਲੀਸ਼ਾਮਾ, ਅਲਯਾਦਾ, ਅਲੀਫ਼ਾਲਟ ਅਤੇ ਨੌਂ।
9. ਦਾਸੀ ਦੇ ਪੁੱਤਰਾਂ ਤੋਂ ਬਿਨ੍ਹਾਂ ਇਹ ਸਭ ਦਾਊਦ ਦੇ ਪੁੱਤਰ ਸਨ ਅਤੇ ਉਨ੍ਹਾਂ ਦੀ ਭੈਣ ਤਾਮਾਰ ਸੀ। [PS]
10. {ਰਾਜਾ ਸੁਲੇਮਾਨ ਦੇ ਵੰਸ਼ਜ} [PS] ਸੁਲੇਮਾਨ ਦਾ ਪੁੱਤਰ ਰਹਬੁਆਮ ਸੀ, ਉਹ ਦਾ ਪੁੱਤਰ ਅਬਿਯਾਹ, ਉਹ ਦਾ ਪੁੱਤਰ ਆਸਾ, ਉਹ ਦਾ ਪੁੱਤਰ ਯਹੋਸ਼ਾਫ਼ਾਤ,
11. ਉਹ ਦਾ ਪੁੱਤਰ ਯੋਰਾਮ, ਉਹ ਦਾ ਪੁੱਤਰ ਅਹਜ਼ਯਾਹ, ਉਹ ਦਾ ਪੁੱਤਰ ਯੋਆਸ਼,
12. ਉਹ ਦਾ ਪੁੱਤਰ ਅਮਸਯਾਹ, ਉਹ ਦਾ ਪੁੱਤਰ ਅਜ਼ਰਯਾਹ, ਉਹ ਦਾ ਪੁੱਤਰ ਯੋਥਾਮ,
13. ਉਹ ਦਾ ਪੁੱਤਰ ਆਹਾਜ਼, ਉਹ ਦਾ ਪੁੱਤਰ ਹਿਜ਼ਕੀਯਾਹ, ਉਹ ਦਾ ਪੁੱਤਰ ਮਨੱਸ਼ਹ,
14. ਉਹ ਦਾ ਪੁੱਤਰ ਆਮੋਨ, ਉਹ ਦਾ ਪੁੱਤਰ ਯੋਸ਼ੀਯਾਹ।
15. ਅਤੇ ਯੋਸ਼ੀਯਾਹ ਦੇ ਪੁੱਤਰ, ਪਹਿਲੌਠਾ ਯੋਹਾਨਾਨ, ਦੂਜਾ ਯਹੋਯਾਕੀਮ, ਤੀਜਾ ਸਿਦਕੀਯਾਹ ਅਤੇ ਚੌਥਾ ਸ਼ੱਲੂਮ।
16. ਯਹੋਯਾਕੀਮ ਦੇ ਪੁੱਤਰ ਉਹ ਦਾ ਪੁੱਤਰ ਯਕਾਨਯਾਹ, ਉਹ ਦਾ ਪੁੱਤਰ ਸਿਦਕੀਯਾਹ। [PS]
17. {ਰਾਜਾ ਯਕਾਨਯਾਹ ਦੇ ਵੰਸ਼ਜ} [PS] ਯਕਾਨਯਾਹ ਦੇ ਪੁੱਤਰ ਅੱਸਿਰ, ਉਹ ਦੇ ਪੁੱਤਰ: ਸ਼ਅਲਤੀਏਲ,
18. ਮਲਕੀਰਾਮ, ਪਦਾਯਾਹ, ਸ਼ਨੱਸਰ, ਯਕਮਯਾਹ, ਹੋਸ਼ਾਮਾ ਅਤੇ ਨਦਬਯਾਹ।
19. ਪਦਾਯਾਹ ਦੇ ਪੁੱਤਰ ਜ਼ਰੂੱਬਾਬਲ ਅਤੇ ਸ਼ਿਮਈ ਸਨ ਅਤੇ ਜ਼ਰੂੱਬਾਬਲ ਦੇ ਪੁੱਤਰ ਮਸ਼ੁੱਲਾਮ, ਹਨਨਯਾਹ ਅਤੇ ਉਨ੍ਹਾਂ ਦੀ ਭੈਣ ਸ਼ਲੋਮੀਥ ਸੀ,
20. ਹਸ਼ੁਬਾਹ, ਓਹਲ, ਬਰਕਯਾਹ, ਹਸਦਯਾਹ ਅਤੇ ਯੂਸ਼ਬ-ਹਸਦ ਪੰਜ ਸਨ।
21. ਹਨਨਯਾਹ ਦੇ ਪੁੱਤਰ ਪਲਟਯਾਹ ਅਤੇ ਯਿਸ਼ਅਯਾਹ, ਰਫ਼ਾਯਾਹ ਦੇ ਪੁੱਤਰ, ਅਰਨਾਨ ਦੇ ਪੁੱਤਰ ਓਬਦਯਾਹ ਦੇ ਪੁੱਤਰ, ਸ਼ਕਨਯਾਹ ਦੇ ਪੁੱਤਰ
22. ਸ਼ਕਨਯਾਹ ਦੇ ਪੁੱਤਰ ਸ਼ਮਅਯਾਹ ਅਤੇ ਸ਼ਮਅਯਾਹ ਦੇ ਪੁੱਤਰ, ਹੱਟੂਸ਼, ਯਿਗਾਲ, ਬਾਰੀਆਹ, ਨਅਰਯਾਹ ਅਤੇ ਸ਼ਾਫਾਟ ਛੇ ਸਨ।
23. ਨਅਰਯਾਹ ਦੇ ਪੁੱਤਰ, ਅਲਯੋਏਨਈ, ਹਿਜ਼ਕੀਯਾਹ ਅਤੇ ਅਜ਼ਰੀਕਾਮ।
24. ਅਲਯੋਏਨਈ ਦੇ ਸੱਤ ਪੁੱਤਰ ਸਨ: ਹੋਦਵਯਾਹ, ਅਲਯਾਸ਼ੀਬ, ਪਲਾਯਾਹ, ਅੱਕੂਬ, ਯੋਹਾਨਾਨ, ਦਲਾਯਾਹ ਅਤੇ ਅਨਾਨੀ। [PE]