1. {#1ਪਤੀ ਪਤਨੀ } [PS]ਇਸੇ ਪ੍ਰਕਾਰ ਹੇ ਪਤਨੀਓ, ਆਪਣੇ ਪਤੀਆਂ ਦੇ ਅਧੀਨ ਹੋਵੋ, ਕਿ ਜੇ ਕੋਈ ਬਚਨ ਨਾ ਵੀ ਮੰਨਦੇ ਹੋਣ ਤਾਂ ਉਹ ਬਚਨ ਤੋਂ ਬਿਨ੍ਹਾਂ ਆਪਣੀਆਂ ਪਤਨੀਆਂ ਦੀ ਚਾਲ ਢਾਲ਼ ਦੇ ਕਾਰਨ ਖਿੱਚੇ ਜਾਣ
2. ਜਿਸ ਵੇਲੇ ਉਹ ਤੁਹਾਡੀ ਪਵਿੱਤਰ ਚਾਲ ਢਾਲ਼ ਨੂੰ ਜੋ ਅਦਬ ਦੇ ਨਾਲ ਹੋਵੇ ਦੇਖ ਲੈਣ l
3. ਅਤੇ ਤੁਹਾਡਾ ਸ਼ਿੰਗਾਰ ਸਿਰ ਦੇ ਵਾਲ਼ ਗੁੰਦਣ ਅਤੇ ਸੋਨੇ ਦੇ ਗਹਿਣੇ ਪਾਉਣ ਅਤੇ ਬਸਤਰ ਪਹਿਨਣ ਦੇ ਨਾਲ ਦਿਖਾਵਟੀ ਨਾ ਹੋਵੇ
4. ਪਰ ਉਹ ਮਨ ਦੀ ਗੁਪਤ ਇਨਸਾਨੀਅਤ ਹੋਵੇ ਜਿਹੜੀ ਉਸ ਅਵਿਨਾਸ਼ੀ ਸ਼ਿੰਗਾਰ ਨਾਲ ਹੈ ਅਰਥਾਤ ਕੋਮਲ ਅਤੇ ਗੰਭੀਰ ਆਤਮਾ ਨਾਲ ਕਿਉਂ ਜੋ ਇਹ ਪਰਮੇਸ਼ੁਰ ਦੀ ਨਜ਼ਰ ਵਿੱਚ ਵੱਡੇ ਮੁੱਲ ਦੀ ਹੈ
5. ਕਿਉਂ ਜੋ ਇਸੇ ਤਰ੍ਹਾਂ ਪਹਿਲੇ ਸਮਿਆਂ ਵਿੱਚ ਪਵਿੱਤਰ ਔਰਤਾਂ ਜਿਹੜੀਆਂ ਪਰਮੇਸ਼ੁਰ ਉੱਤੇ ਆਸ ਰੱਖਦੀਆਂ ਸਨ ਆਪਣਿਆਂ ਪਤੀਆਂ ਦੇ ਅਧੀਨ ਹੋ ਕੇ ਆਪਣੇ ਆਪ ਨੂੰ ਸ਼ਿੰਗਾਰ ਦੀਆਂ ਸਨ
6. ਜਿਵੇਂ ਸਾਰਾਹ ਅਬਰਾਹਾਮ ਨੂੰ ਸਵਾਮੀ ਕਹਿ ਕੇ ਉਸ ਦੇ ਅਧੀਨ ਰਹੀ, ਜਿਸ ਦੀਆਂ ਤੁਸੀਂ ਬੱਚੀਆਂ ਹੋ ਜੇਕਰ ਚੰਗਾ ਕੰਮ ਕਰਦੀਆਂ ਅਤੇ ਕਿਸੇ ਵੀ ਚੀਜ਼ ਤੋਂ ਨਹੀਂ ਡਰਦੀਆਂ ਹੋ
7. ਇਸ ਤਰ੍ਹਾਂ ਹੇ ਪਤੀਓ, ਬੁੱਧ ਦੇ ਅਨੁਸਾਰ ਆਪਣੀਆਂ ਪਤਨੀਆਂ ਨਾਲ ਰਹੋ ਅਤੇ ਔਰਤ ਨੂੰ ਆਪਣੇ ਨਾਲੋਂ ਕੋਮਲ ਸਰੀਰ ਜਾਣ ਕੇ ਉਹਨਾਂ ਦਾ ਆਦਰ ਕਰੋ ਅਤੇ ਇਹ ਵੀ ਕਿ ਤੁਸੀਂ ਦੋਵੇ ਜੀਵਨ ਦੀ ਦਾਤ ਦੇ ਸਾਂਝੇ ਅਧਿਕਾਰੀ, ਤਾਂ ਜੋ ਤੁਹਾਡੀਆਂ ਪ੍ਰਾਰਥਨਾਵਾਂ ਰੁਕ ਨਾ ਜਾਣ। [PE]
8. {#1ਭਲਾਈ ਕਰਨ ਦੇ ਕਾਰਨ ਸਤਾਵ } [PS]ਗੱਲ ਕਾਹਦੀ, ਤੁਸੀਂ ਸੱਭੇ ਇੱਕ ਮਨ ਹੋਵੋ, ਆਪੋ ਵਿੱਚ ਦਰਦੀ ਬਣੋ, ਭਰੱਪਣ ਦਾ ਪਿਆਰ ਰੱਖੋ, ਤਰਸਵਾਨ ਅਤੇ ਮਨ ਦੇ ਹਲੀਮ ਹੋਵੋ
9. ਬੁਰਿਆਈ ਦੇ ਬਦਲੇ ਬੁਰਿਆਈ ਨਾ ਕਰੋ, ਅਤੇ ਗਾਲ ਦੇ ਬਦਲੇ ਗਾਲ ਨਾ ਕੱਢੋ ਸਗੋਂ ਉਹਨਾਂ ਨੂੰ ਬਰਕਤ ਦਿਓ, ਕਿਉਂ ਜੋ ਤੁਸੀਂ ਇਸੇ ਦੇ ਲਈ ਬੁਲਾਏ ਗਏ ਹੋ ਤਾਂ ਜੋ ਤੁਸੀਂ ਇਸ ਦੇ ਅਧਿਕਾਰੀ ਬਣੋ
10. ਕਿਉਂਕਿ, ਜਿਹੜਾ ਜੀਵਨ ਨਾਲ ਪਿਆਰ ਰੱਖਣਾ, ਅਤੇ ਭਲੇ ਦਿਨ ਵੇਖਣੇ ਚਾਹੁੰਦਾ ਹੈ, ਉਹ ਆਪਣੀ ਜੀਭ ਨੂੰ ਬੁਰਿਆਈ ਤੋਂ, ਅਤੇ ਆਪਣੇ ਬੁੱਲ੍ਹਾਂ ਨੂੰ ਬੁਰਾ ਬੋਲਣ ਤੋਂ ਰੋਕ ਲਵੇ
11. ਉਹ ਬਦੀ ਤੋਂ ਹੱਟ ਜਾਵੇ ਅਤੇ ਨੇਕੀ ਕਰੇ, ਮੇਲ-ਮਿਲਾਪ ਨੂੰ ਲੱਭੇ ਅਤੇ ਉਸ ਦਾ ਪਿੱਛਾ ਕਰੇ
12. ਕਿਉਂ ਜੋ ਪ੍ਰਭੂ ਦੀਆਂ ਅੱਖੀਆਂ ਧਰਮੀਆਂ ਉੱਤੇ, ਤੇ ਉਹ ਦੇ ਕੰਨ ਉਹਨਾਂ ਦੀ ਦੁਹਾਈ ਵੱਲ ਹਨ, ਪ੍ਰਭੂ ਦਾ ਮੂੰਹ ਬੁਰੇ ਕੰਮ ਕਰਨ ਵਾਲਿਆਂ ਦੇ ਵਿਰੁੱਧ ਹੈ।
13. ਜੇ ਤੁਸੀਂ ਭਲਿਆਈ ਕਰਨ ਵਿੱਚ ਚੁਸਤ ਹੋਵੋ ਤਾਂ ਉਹ ਕਿਹੜਾ ਹੈ ਜਿਹੜਾ ਤੁਹਾਡੇ ਨਾਲ ਬੁਰਿਆਈ ਕਰੇਗਾ?
14. ਪਰ ਜੇ ਤੁਹਾਨੂੰ ਧਰਮ ਦੇ ਕਾਰਨ ਦੁੱਖ ਮਿਲੇ ਤਾਂ ਵੀ ਤੁਸੀਂ ਧੰਨ ਹੋ, ਉਹਨਾਂ ਦੇ ਡਰਾਉਣ ਤੋਂ ਨਾ ਡਰੋ ਅਤੇ ਨਾ ਘਬਰਾਓ
15. ਸਗੋਂ ਮਸੀਹ ਨੂੰ ਪ੍ਰਭੂ ਕਰਕੇ ਆਪਣੇ ਦਿਲ ਵਿੱਚ ਪਵਿੱਤਰ ਮੰਨੋ ਅਤੇ ਜਿਹੜੀ ਤੁਹਾਨੂੰ ਆਸ ਹੈ ਤੁਸੀਂ ਹਰੇਕ ਨੂੰ ਜੋ ਤੁਹਾਡੇ ਕੋਲੋਂ ਉਸਦਾ ਕਾਰਨ ਪੁੱਛੇ ਉੱਤਰ ਦੇਣ ਨੂੰ ਸਦਾ ਤਿਆਰ ਰਹੋ, ਪਰ ਨਰਮਾਈ ਅਤੇ ਡਰ ਨਾਲ
16. ਅਤੇ ਵਿਵੇਕ ਨੂੰ ਸ਼ੁੱਧ ਰੱਖੋ ਤਾਂ ਜੋ ਉਹ ਜਿਹੜੇ ਤੁਹਾਡੀ ਸ਼ੁਭ ਚਾਲ ਨੂੰ ਜੋ ਮਸੀਹ ਵਿੱਚ ਹੈ ਬੁਰਾ ਆਖਦੇ ਹਨ, ਸੋ ਜਿਸ ਗੱਲ ਵਿੱਚ ਉਹ ਤੁਹਾਡੇ ਵਿਰੁੱਧ ਬੋਲਦੇ ਹਨ, ਉਹ ਸ਼ਰਮਿੰਦੇ ਹੋ ਜਾਣ
17. ਕਿਉਂਕਿ ਜੇ ਪਰਮੇਸ਼ੁਰ ਦੀ ਮਰਜ਼ੀ ਇਸ ਤਰ੍ਹਾਂ ਹੋਵੇ ਤਾਂ ਚੰਗੇ ਕੰਮਾਂ ਕਰਕੇ ਦੁੱਖ ਸਹਿਣਾ ਇਸ ਨਾਲੋਂ ਚੰਗਾ ਹੈ ਜੋ ਤੁਸੀਂ ਬੁਰੇ ਕੰਮ ਕਰਕੇ ਦੁੱਖ ਝੱਲੋ
18. ਕਿਉਂ ਜੋ ਮਸੀਹ ਨੇ ਵੀ ਇੱਕ ਵਾਰ ਪਾਪਾਂ ਦੇ ਕਾਰਨ ਦੁੱਖ ਝੱਲਿਆ ਅਰਥਾਤ ਧਰਮੀ ਨੇ ਕੁਧਰਮੀਆਂ ਦੇ ਲਈ ਤਾਂ ਕਿ ਉਹ ਸਾਨੂੰ ਪਰਮੇਸ਼ੁਰ ਦੇ ਕੋਲ ਲੈ ਜਾਵੇ ਉਹ ਤਾਂ ਸਰੀਰ ਕਰਕੇ ਮਾਰਿਆ ਗਿਆ ਪਰ ਆਤਮਾ ਕਰਕੇ ਜਿਉਂਦਾ ਕੀਤਾ ਗਿਆ
19. ਜਿਸ ਦੇ ਵਿੱਚ ਹੋ ਕੇ ਉਹ ਨੇ ਉਹਨਾਂ ਆਤਮਿਆਂ ਦੇ ਕੋਲ ਜਿਹੜੇ ਕੈਦ ਵਿੱਚ ਸਨ ਜਾ ਕੇ ਪ੍ਰਚਾਰ ਕੀਤਾ
20. ਜਿਹੜੇ ਪਿਛਲੇ ਸਮੇਂ ਅਣ-ਆਗਿਆਕਾਰੀ ਸਨ ਜਿਸ ਵੇਲੇ ਪਰਮੇਸ਼ੁਰ ਨੂਹ ਦੇ ਦਿਨਾਂ ਵਿੱਚ ਧੀਰਜ ਨਾਲ ਉਡੀਕ ਕਰਦਾ ਸੀ ਜਦ ਕਿਸ਼ਤੀ ਤਿਆਰ ਹੁੰਦੀ ਸੀ ਜਿਸ ਦੇ ਵਿੱਚ ਅੱਠ ਜਣੇ ਪਾਣੀ ਤੋਂ ਬਚ ਗਏ
21. ਇਹ ਬਪਤਿਸਮੇ ਨੂੰ ਦਰਸਾਉਂਦਾ ਹੈ ਜੋ ਹੁਣ ਤੁਹਾਨੂੰ ਵੀ ਯਿਸੂ ਮਸੀਹ ਦੇ ਜੀ ਉੱਠਣ ਦੇ ਕਾਰਨ ਬਚਾਉਂਦਾ ਹੈ, ਇਹ ਸਰੀਰ ਦੀ ਮੈਲ਼ ਧੋਣਾ ਨਹੀਂ ਪਰ ਸ਼ੁੱਧ ਮਨ ਨਾਲ ਪਰਮੇਸ਼ੁਰ ਨੂੰ ਖੋਜਣਾ ਹੈ।
22. ਉਹ ਸਵਰਗ ਵਿੱਚ ਜਾ ਕੇ ਪਰਮੇਸ਼ੁਰ ਦੇ ਸੱਜੇ ਹੱਥ ਹੈ, ਦੂਤ ਅਤੇ ਅਧਿਕਾਰ ਰੱਖਣ ਵਾਲੇ, ਸਮਰੱਥਾ ਰੱਖਣ ਵਾਲੇ ਉਸ ਦੇ ਅਧੀਨ ਕੀਤੇ ਗਏ ਹਨ। [PE]