ਪੰਜਾਬੀ ਬਾਈਬਲ

ਇੰਡਿਯਨ ਰੇਵਿਸ਼ੇਡ ਵਰਸਿਓਂ (ISV)
1. {#1ਯਰੂਸ਼ਲਮ ਦੀ ਨਿੰਦਾ } [PS]ਪਰਮੇਸ਼ੁਰ ਦਾ ਆਤਮਾ ਮੈਨੂੰ ਚੁੱਕ ਕੇ ਯਹੋਵਾਹ ਦੇ ਭਵਨ ਦੇ ਪੂਰਬੀ ਫਾਟਕ ਉੱਤੇ ਜਿਸ ਦਾ ਮੂੰਹ ਪੂਰਬ ਵੱਲ ਹੈ ਲੈ ਗਿਆ ਅਤੇ ਵੇਖੋ, ਉਸ ਫਾਟਕ ਦੇ ਬੂਹੇ ਵਿੱਚ ਪੱਚੀ ਮਨੁੱਖ ਸਨ ਅਤੇ ਮੈਂ ਉਹਨਾਂ ਦੇ ਵਿੱਚ ਅੱਜ਼ੂਰ ਦੇ ਪੁੱਤਰ ਯਅਜ਼ਨਯਾਹ ਅਤੇ ਬਨਾਯਾਹ ਦੇ ਪੁੱਤਰ ਪਲਟਯਾਹ ਨੂੰ ਵੇਖਿਆ, ਜੋ ਲੋਕਾਂ ਦੇ ਹਾਕਮ ਸਨ।
2. ਉਹ ਨੇ ਮੈਨੂੰ ਆਖਿਆ, ਹੇ ਮਨੁੱਖ ਦੇ ਪੁੱਤਰ, ਇਹ ਉਹ ਮਨੁੱਖ ਹਨ ਜਿਹੜੇ ਇਸ ਸ਼ਹਿਰ ਵਿੱਚ ਬਦੀ ਦੀ ਯੋਜਨਾ ਬਣਾਉਂਦੇ ਅਤੇ ਬੁਰੀ ਸਲਾਹ ਦਿੰਦੇ ਹਨ।
3. ਜਿਹੜੇ ਆਖਦੇ ਹਨ ਕਿ ਘਰਾਂ ਦੇ ਬਣਾਉਣ ਦਾ ਵੇਲਾ ਨੇੜੇ ਨਹੀਂ। ਇਹ ਸ਼ਹਿਰ ਤਾਂ ਇੱਕ ਕੜਾਹਾ ਹੈ, ਅਤੇ ਅਸੀਂ ਮਾਸ ਹਾਂ।
4. ਇਸ ਲਈ, ਹੇ ਮਨੁੱਖ ਦੇ ਪੁੱਤਰ, ਤੂੰ ਉਹਨਾਂ ਦੇ ਵਿਰੁੱਧ ਭਵਿੱਖਬਾਣੀ ਕਰ! ਹਾਂ, ਭਵਿੱਖਬਾਣੀ ਕਰ!
5. ਯਹੋਵਾਹ ਦਾ ਆਤਮਾ ਮੇਰੇ ਉੱਤੇ ਉੱਤਰਿਆ ਅਤੇ ਉਹ ਨੇ ਮੈਨੂੰ ਆਖਿਆ ਕਿ ਤੂੰ ਇਹ ਆਖ, ਯਹੋਵਾਹ ਇਹ ਆਖਦਾ ਹੈ ਕਿ ਹੇ ਇਸਰਾਏਲ ਦੇ ਘਰਾਣੇ, ਤੁਸੀਂ ਅਜਿਹਾ ਸੋਚਿਆ ਹੈ, ਪਰ ਮੈਂ ਤੁਹਾਡੇ ਮਨ ਦੇ ਵਿਚਾਰਾਂ ਨੂੰ ਜਾਣਦਾ ਹਾਂ।
6. ਤੁਸੀਂ ਇਸ ਵਿੱਚ ਬਹੁਤਿਆਂ ਨੂੰ ਵੱਢ ਦਿੱਤਾ ਹੈ, ਸਗੋਂ ਸ਼ਹਿਰ ਦੀਆਂ ਗਲੀਆਂ ਵੱਢਿਆ ਹੋਇਆਂ ਨਾਲ ਭਰ ਦਿੱਤੀਆਂ ਹਨ।
7. ਇਸ ਲਈ ਪ੍ਰਭੂ ਯਹੋਵਾਹ ਇਹ ਆਖਦਾ ਹੈ, ਤੁਹਾਡੇ ਵੱਢੇ ਹੋਏ ਜਿਹਨਾਂ ਨੂੰ ਤੁਸੀਂ ਇਹ ਦੇ ਵਿੱਚ ਰੱਖਿਆ ਹੈ, ਉਹ ਮਾਸ ਹਨ ਅਤੇ ਇਹ ਸ਼ਹਿਰ ਉਹੀ ਕੜਾਹਾ ਹੈ, ਪਰ ਤੁਸੀਂ ਇਹ ਦੇ ਵਿੱਚੋਂ ਬਾਹਰ ਕੱਢੇ ਜਾਓਗੇ।
8. ਤੁਸੀਂ ਤਲਵਾਰ ਤੋਂ ਡਰਦੇ ਹੋ ਅਤੇ ਪ੍ਰਭੂ ਯਹੋਵਾਹ ਕਹਿੰਦਾ ਹੈ ਕਿ ਮੈਂ ਤਲਵਾਰ ਤੁਹਾਡੇ ਉੱਤੇ ਲਿਆਵਾਂਗਾ।
9. ਮੈਂ ਤੁਹਾਨੂੰ ਇਸ ਵਿੱਚੋਂ ਬਾਹਰ ਕੱਢਾਂਗਾ, ਤੁਹਾਨੂੰ ਪਰਦੇਸੀਆਂ ਦੇ ਹੱਥ ਵਿੱਚ ਦਿਆਂਗਾ ਅਤੇ ਤੁਹਾਡੇ ਉੱਤੇ ਸਜ਼ਾ ਲਿਆਵਾਂਗਾ।
10. ਤੁਸੀਂ ਤਲਵਾਰ ਨਾਲ ਡਿੱਗ ਪਵੋਗੇ। ਇਸਰਾਏਲ ਦੀਆਂ ਹੱਦਾਂ ਉੱਤੇ ਮੈਂ ਤੁਹਾਡਾ ਨਿਆਂ ਕਰਾਂਗਾ ਅਤੇ ਤੁਸੀਂ ਜਾਣੋਗੇ ਕਿ ਮੈਂ ਯਹੋਵਾਹ ਹਾਂ!
11. ਇਹ ਸ਼ਹਿਰ ਤੁਹਾਡੇ ਲਈ ਕੜਾਹਾ ਨਹੀਂ ਹੋਵੇਗਾ, ਨਾ ਤੁਸੀਂ ਇਹ ਦੇ ਵਿੱਚ ਮਾਸ ਹੋਵੋਗੇ, ਸਗੋਂ ਮੈਂ ਇਸਰਾਏਲ ਦੀਆਂ ਹੱਦਾਂ ਉੱਤੇ ਤੁਹਾਡਾ ਨਿਆਂ ਕਰਾਂਗਾ।
12. ਤੁਸੀਂ ਜਾਣ ਲਵੋਗੇ ਕਿ ਮੈਂ ਯਹੋਵਾਹ ਹਾਂ, ਜਿਸ ਦੀਆਂ ਬਿਧੀਆਂ ਉੱਤੇ ਤੁਸੀਂ ਨਹੀਂ ਚਲੇ ਅਤੇ ਜਿਸ ਦੇ ਕਨੂੰਨਾਂ ਉੱਤੇ ਤੁਸੀਂ ਅਮਲ ਨਹੀਂ ਕੀਤਾ, ਸਗੋਂ ਤੁਸੀਂ ਆਪਣੇ ਦੁਆਲੇ ਰਹਿਣ ਵਾਲੀਆਂ ਕੌਮਾਂ ਦੇ ਕਨੂੰਨਾਂ ਦੇ ਅਨੁਸਾਰ ਕੰਮ ਕੀਤੇ।
13. ਜਦੋਂ ਮੈਂ ਭਵਿੱਖਬਾਣੀ ਕਰ ਰਿਹਾ ਸੀ, ਤਾਂ ਇਸ ਤਰ੍ਹਾਂ ਹੋਇਆ ਕਿ ਬਨਾਯਾਹ ਦਾ ਪੁੱਤਰ ਪਲਟਯਾਹ ਮਰ ਗਿਆ। ਤਦ ਮੈਂ ਮੂਧੇ ਮੂੰਹ ਡਿੱਗਿਆ ਅਤੇ ਵੱਡੀ ਅਵਾਜ਼ ਨਾਲ ਦੁਹਾਈ ਦੇ ਕੇ ਆਖਿਆ, ਹਾਏ! ਪ੍ਰਭੂ ਯਹੋਵਾਹ! ਕੀ ਤੂੰ ਇਸਰਾਏਲ ਦੇ ਬਚਿਆਂ ਹੋਇਆਂ ਨੂੰ ਪੂਰੀ ਤਰ੍ਹਾਂ ਹੀ ਮੁਕਾ ਦੇਵੇਂਗਾ? [PE]
14. {#1ਗੁਲਾਮੀ ਦੇ ਵਿੱਚ ਗਏ ਲੋਕਾਂ ਦੇ ਨਾਲ ਪਰਮੇਸ਼ੁਰ ਦਾ ਵਾਅਦਾ } [PS]ਤਦ ਯਹੋਵਾਹ ਦਾ ਬਚਨ ਮੇਰੇ ਕੋਲ ਆਇਆ ਅਤੇ ਆਖਿਆ ਕਿ
15. ਹੇ ਮਨੁੱਖ ਦੇ ਪੁੱਤਰ, ਤੇਰੇ ਭਰਾਵਾਂ, ਹਾਂ, ਤੇਰੇ ਭਰਾਵਾਂ ਅਰਥਾਤ ਤੇਰੇ ਵੰਸ਼ ਸਗੋਂ ਸਾਰੇ ਇਸਰਾਏਲ ਦੇ ਘਰਾਣੇ ਨੂੰ, ਹਾਂ, ਉਹਨਾਂ ਸਾਰਿਆਂ ਨੂੰ ਯਰੂਸ਼ਲਮ ਦੇ ਵਾਸੀਆਂ ਨੇ ਆਖਿਆ ਹੈ, ਯਹੋਵਾਹ ਤੋਂ ਦੂਰ ਹੋਵੋ! ਇਹ ਦੇਸ ਸਾਨੂੰ ਵਿਰਸੇ ਵਿੱਚ ਮਿਲਿਆ ਹੈ।
16. ਇਸ ਲਈ ਤੂੰ ਆਖ ਕਿ ਪ੍ਰਭੂ ਯਹੋਵਾਹ ਇਹ ਆਖਦਾ ਹੈ ਕਿ ਭਾਵੇਂ ਮੈਂ ਉਹਨਾਂ ਨੂੰ ਕੌਮਾਂ ਦੇ ਵਿੱਚ ਭੇਜ ਦਿੱਤਾ ਹੈ ਅਤੇ ਦੂਜੇ ਦੇਸਾਂ ਵਿੱਚ ਖਿਲਾਰ ਦਿੱਤਾ ਹੈ, ਪਰ ਮੈਂ ਉਹਨਾਂ ਲਈ ਉਹਨਾਂ ਦੇਸਾਂ ਵਿੱਚ ਜਿੱਥੇ-ਜਿੱਥੇ ਉਹ ਗਏ ਹਨ, ਥੋੜੇ ਸਮੇਂ ਲਈ ਇੱਕ ਪਵਿੱਤਰ ਸਥਾਨ ਹੋਵਾਂਗਾ।
17. ਇਸ ਲਈ ਤੂੰ ਆਖ ਕਿ ਪ੍ਰਭੂ ਯਹੋਵਾਹ ਇਹ ਆਖਦਾ ਹੈ, ਮੈਂ ਉੱਮਤਾਂ ਵਿੱਚੋਂ ਤੁਹਾਨੂੰ ਇਕੱਠਾ ਕਰ ਲਵਾਂਗਾ ਅਤੇ ਉਹਨਾਂ ਦੇਸਾਂ ਵਿੱਚੋਂ ਜਿੱਥੇ ਤੁਸੀਂ ਖਿੱਲਰ ਗਏ ਹੋ ਫੇਰ ਤੁਹਾਨੂੰ ਇਕੱਠਾ ਕਰਾਂਗਾ ਅਤੇ ਇਸਰਾਏਲ ਦੀ ਭੂਮੀ ਤੁਹਾਨੂੰ ਦਿਆਂਗਾ।
18. ਉਹ ਉੱਥੇ ਆਉਣਗੇ ਅਤੇ ਉਸ ਦੀਆਂ ਸਾਰੀਆਂ ਘਿਣਾਉਣੀਆਂ ਅਤੇ ਭੈੜੀਆਂ ਚੀਜ਼ਾਂ ਉਸ ਵਿੱਚੋਂ ਕੱਢ ਦੇਣਗੇ।
19. ਮੈਂ ਉਹਨਾਂ ਨੂੰ ਇੱਕ ਦਿਲ ਦਿਆਂਗਾ ਅਤੇ ਨਵਾਂ ਆਤਮਾ ਤੁਹਾਡੇ ਅੰਦਰ ਪਾਵਾਂਗਾ। ਮੈਂ ਪੱਥਰ ਦਾ ਦਿਲ ਉਹਨਾਂ ਦੇ ਸਰੀਰ ਵਿੱਚੋਂ ਕੱਢ ਦਿਆਂਗਾ ਅਤੇ ਉਹਨਾਂ ਨੂੰ ਇੱਕ ਮਾਸ ਦਾ ਦਿਲ ਦਿਆਂਗਾ,
20. ਤਾਂ ਜੋ ਉਹ ਮੇਰੀਆਂ ਬਿਧੀਆਂ ਅਨੁਸਾਰ ਚੱਲਣ, ਮੇਰੇ ਕਨੂੰਨਾਂ ਦੀ ਪਾਲਣਾ ਕਰਨ, ਉਹਨਾਂ ਤੇ ਅਮਲ ਕਰਨ, ਉਹ ਮੇਰੀ ਪਰਜਾ ਹੋਣਗੇ ਅਤੇ ਮੈਂ ਉਹਨਾਂ ਦਾ ਪਰਮੇਸ਼ੁਰ ਹੋਵਾਂਗਾ।
21. ਪਰ ਜਿਹਨਾਂ ਦਾ ਮਨ ਆਪਣੀਆਂ ਘਿਣਾਉਣੀਆਂ ਅਤੇ ਅਸ਼ੁੱਧ ਚੀਜ਼ਾਂ ਦੇ ਮਗਰ ਲੱਗਿਆ ਹੋਇਆ ਹੈ, ਉਹਨਾਂ ਦੇ ਬਾਰੇ, ਪ੍ਰਭੂ ਯਹੋਵਾਹ ਦਾ ਵਾਕ ਹੈ, ਮੈਂ ਉਹਨਾਂ ਦੀ ਕਰਨੀ ਉਹਨਾਂ ਦੇ ਸਿਰ ਪਾਵਾਂਗਾ। [PE]
22. {#1ਪਰਮੇਸ਼ੁਰ ਦੀ ਮਹਿਮਾ ਦਾ ਯਰੂਸ਼ਲਮ ਤੋਂ ਜਾਣਾ } [PS]ਤਦ ਕਰੂਬੀਆਂ ਨੇ ਆਪਣੇ-ਆਪਣੇ ਖੰਭ ਚੁੱਕੇ, ਪਹੀਏ ਉਹਨਾਂ ਦੇ ਨਾਲ-ਨਾਲ ਚਲੇ ਅਤੇ ਇਸਰਾਏਲ ਦੇ ਪਰਮੇਸ਼ੁਰ ਦਾ ਤੇਜ ਉਹਨਾਂ ਦੇ ਉੱਤੇ ਸੀ।
23. ਯਹੋਵਾਹ ਦਾ ਤੇਜ ਸ਼ਹਿਰ ਵਿੱਚੋਂ ਉਤਾਹਾਂ ਗਿਆ ਅਤੇ ਸ਼ਹਿਰ ਦੇ ਪੂਰਬ ਵੱਲ ਪਰਬਤ ਉੱਤੇ ਜਾ ਕੇ ਠਹਿਰ ਗਿਆ।
24. ਤਦ ਪਰਮੇਸ਼ੁਰ ਦੇ ਆਤਮਾ ਨੇ ਮੈਨੂੰ ਚੁੱਕਿਆ ਅਤੇ ਪਰਮੇਸ਼ੁਰ ਦੇ ਆਤਮਾ ਨੇ ਦਰਸ਼ਣ ਵਿੱਚ ਮੈਨੂੰ ਫੇਰ ਕਸਦੀਆਂ ਦੇ ਦੇਸ ਵਿੱਚ ਗੁਲਾਮਾਂ ਦੇ ਕੋਲ ਪਹੁੰਚਾ ਦਿੱਤਾ ਅਤੇ ਜੋ ਦਰਸ਼ਣ ਮੈਂ ਵੇਖਿਆ ਸੀ ਉਹ ਮੇਰੇ ਤੋਂ ਓਹਲੇ ਹੋ ਗਿਆ।
25. ਮੈਂ ਗੁਲਾਮਾਂ ਨੂੰ ਯਹੋਵਾਹ ਦੀਆਂ ਉਹ ਸਾਰੀਆਂ ਗੱਲਾਂ ਦੱਸੀਆਂ, ਜੋ ਉਸ ਨੇ ਮੈਨੂੰ ਵਿਖਾਈਆਂ ਸਨ। [PE]
Total 48 ਅਧਿਆਇ, Selected ਅਧਿਆਇ 11 / 48
ਯਰੂਸ਼ਲਮ ਦੀ ਨਿੰਦਾ 1 ਪਰਮੇਸ਼ੁਰ ਦਾ ਆਤਮਾ ਮੈਨੂੰ ਚੁੱਕ ਕੇ ਯਹੋਵਾਹ ਦੇ ਭਵਨ ਦੇ ਪੂਰਬੀ ਫਾਟਕ ਉੱਤੇ ਜਿਸ ਦਾ ਮੂੰਹ ਪੂਰਬ ਵੱਲ ਹੈ ਲੈ ਗਿਆ ਅਤੇ ਵੇਖੋ, ਉਸ ਫਾਟਕ ਦੇ ਬੂਹੇ ਵਿੱਚ ਪੱਚੀ ਮਨੁੱਖ ਸਨ ਅਤੇ ਮੈਂ ਉਹਨਾਂ ਦੇ ਵਿੱਚ ਅੱਜ਼ੂਰ ਦੇ ਪੁੱਤਰ ਯਅਜ਼ਨਯਾਹ ਅਤੇ ਬਨਾਯਾਹ ਦੇ ਪੁੱਤਰ ਪਲਟਯਾਹ ਨੂੰ ਵੇਖਿਆ, ਜੋ ਲੋਕਾਂ ਦੇ ਹਾਕਮ ਸਨ। 2 ਉਹ ਨੇ ਮੈਨੂੰ ਆਖਿਆ, ਹੇ ਮਨੁੱਖ ਦੇ ਪੁੱਤਰ, ਇਹ ਉਹ ਮਨੁੱਖ ਹਨ ਜਿਹੜੇ ਇਸ ਸ਼ਹਿਰ ਵਿੱਚ ਬਦੀ ਦੀ ਯੋਜਨਾ ਬਣਾਉਂਦੇ ਅਤੇ ਬੁਰੀ ਸਲਾਹ ਦਿੰਦੇ ਹਨ। 3 ਜਿਹੜੇ ਆਖਦੇ ਹਨ ਕਿ ਘਰਾਂ ਦੇ ਬਣਾਉਣ ਦਾ ਵੇਲਾ ਨੇੜੇ ਨਹੀਂ। ਇਹ ਸ਼ਹਿਰ ਤਾਂ ਇੱਕ ਕੜਾਹਾ ਹੈ, ਅਤੇ ਅਸੀਂ ਮਾਸ ਹਾਂ। 4 ਇਸ ਲਈ, ਹੇ ਮਨੁੱਖ ਦੇ ਪੁੱਤਰ, ਤੂੰ ਉਹਨਾਂ ਦੇ ਵਿਰੁੱਧ ਭਵਿੱਖਬਾਣੀ ਕਰ! ਹਾਂ, ਭਵਿੱਖਬਾਣੀ ਕਰ! 5 ਯਹੋਵਾਹ ਦਾ ਆਤਮਾ ਮੇਰੇ ਉੱਤੇ ਉੱਤਰਿਆ ਅਤੇ ਉਹ ਨੇ ਮੈਨੂੰ ਆਖਿਆ ਕਿ ਤੂੰ ਇਹ ਆਖ, ਯਹੋਵਾਹ ਇਹ ਆਖਦਾ ਹੈ ਕਿ ਹੇ ਇਸਰਾਏਲ ਦੇ ਘਰਾਣੇ, ਤੁਸੀਂ ਅਜਿਹਾ ਸੋਚਿਆ ਹੈ, ਪਰ ਮੈਂ ਤੁਹਾਡੇ ਮਨ ਦੇ ਵਿਚਾਰਾਂ ਨੂੰ ਜਾਣਦਾ ਹਾਂ। 6 ਤੁਸੀਂ ਇਸ ਵਿੱਚ ਬਹੁਤਿਆਂ ਨੂੰ ਵੱਢ ਦਿੱਤਾ ਹੈ, ਸਗੋਂ ਸ਼ਹਿਰ ਦੀਆਂ ਗਲੀਆਂ ਵੱਢਿਆ ਹੋਇਆਂ ਨਾਲ ਭਰ ਦਿੱਤੀਆਂ ਹਨ। 7 ਇਸ ਲਈ ਪ੍ਰਭੂ ਯਹੋਵਾਹ ਇਹ ਆਖਦਾ ਹੈ, ਤੁਹਾਡੇ ਵੱਢੇ ਹੋਏ ਜਿਹਨਾਂ ਨੂੰ ਤੁਸੀਂ ਇਹ ਦੇ ਵਿੱਚ ਰੱਖਿਆ ਹੈ, ਉਹ ਮਾਸ ਹਨ ਅਤੇ ਇਹ ਸ਼ਹਿਰ ਉਹੀ ਕੜਾਹਾ ਹੈ, ਪਰ ਤੁਸੀਂ ਇਹ ਦੇ ਵਿੱਚੋਂ ਬਾਹਰ ਕੱਢੇ ਜਾਓਗੇ। 8 ਤੁਸੀਂ ਤਲਵਾਰ ਤੋਂ ਡਰਦੇ ਹੋ ਅਤੇ ਪ੍ਰਭੂ ਯਹੋਵਾਹ ਕਹਿੰਦਾ ਹੈ ਕਿ ਮੈਂ ਤਲਵਾਰ ਤੁਹਾਡੇ ਉੱਤੇ ਲਿਆਵਾਂਗਾ। 9 ਮੈਂ ਤੁਹਾਨੂੰ ਇਸ ਵਿੱਚੋਂ ਬਾਹਰ ਕੱਢਾਂਗਾ, ਤੁਹਾਨੂੰ ਪਰਦੇਸੀਆਂ ਦੇ ਹੱਥ ਵਿੱਚ ਦਿਆਂਗਾ ਅਤੇ ਤੁਹਾਡੇ ਉੱਤੇ ਸਜ਼ਾ ਲਿਆਵਾਂਗਾ। 10 ਤੁਸੀਂ ਤਲਵਾਰ ਨਾਲ ਡਿੱਗ ਪਵੋਗੇ। ਇਸਰਾਏਲ ਦੀਆਂ ਹੱਦਾਂ ਉੱਤੇ ਮੈਂ ਤੁਹਾਡਾ ਨਿਆਂ ਕਰਾਂਗਾ ਅਤੇ ਤੁਸੀਂ ਜਾਣੋਗੇ ਕਿ ਮੈਂ ਯਹੋਵਾਹ ਹਾਂ! 11 ਇਹ ਸ਼ਹਿਰ ਤੁਹਾਡੇ ਲਈ ਕੜਾਹਾ ਨਹੀਂ ਹੋਵੇਗਾ, ਨਾ ਤੁਸੀਂ ਇਹ ਦੇ ਵਿੱਚ ਮਾਸ ਹੋਵੋਗੇ, ਸਗੋਂ ਮੈਂ ਇਸਰਾਏਲ ਦੀਆਂ ਹੱਦਾਂ ਉੱਤੇ ਤੁਹਾਡਾ ਨਿਆਂ ਕਰਾਂਗਾ। 12 ਤੁਸੀਂ ਜਾਣ ਲਵੋਗੇ ਕਿ ਮੈਂ ਯਹੋਵਾਹ ਹਾਂ, ਜਿਸ ਦੀਆਂ ਬਿਧੀਆਂ ਉੱਤੇ ਤੁਸੀਂ ਨਹੀਂ ਚਲੇ ਅਤੇ ਜਿਸ ਦੇ ਕਨੂੰਨਾਂ ਉੱਤੇ ਤੁਸੀਂ ਅਮਲ ਨਹੀਂ ਕੀਤਾ, ਸਗੋਂ ਤੁਸੀਂ ਆਪਣੇ ਦੁਆਲੇ ਰਹਿਣ ਵਾਲੀਆਂ ਕੌਮਾਂ ਦੇ ਕਨੂੰਨਾਂ ਦੇ ਅਨੁਸਾਰ ਕੰਮ ਕੀਤੇ। 13 ਜਦੋਂ ਮੈਂ ਭਵਿੱਖਬਾਣੀ ਕਰ ਰਿਹਾ ਸੀ, ਤਾਂ ਇਸ ਤਰ੍ਹਾਂ ਹੋਇਆ ਕਿ ਬਨਾਯਾਹ ਦਾ ਪੁੱਤਰ ਪਲਟਯਾਹ ਮਰ ਗਿਆ। ਤਦ ਮੈਂ ਮੂਧੇ ਮੂੰਹ ਡਿੱਗਿਆ ਅਤੇ ਵੱਡੀ ਅਵਾਜ਼ ਨਾਲ ਦੁਹਾਈ ਦੇ ਕੇ ਆਖਿਆ, ਹਾਏ! ਪ੍ਰਭੂ ਯਹੋਵਾਹ! ਕੀ ਤੂੰ ਇਸਰਾਏਲ ਦੇ ਬਚਿਆਂ ਹੋਇਆਂ ਨੂੰ ਪੂਰੀ ਤਰ੍ਹਾਂ ਹੀ ਮੁਕਾ ਦੇਵੇਂਗਾ? ਗੁਲਾਮੀ ਦੇ ਵਿੱਚ ਗਏ ਲੋਕਾਂ ਦੇ ਨਾਲ ਪਰਮੇਸ਼ੁਰ ਦਾ ਵਾਅਦਾ 14 ਤਦ ਯਹੋਵਾਹ ਦਾ ਬਚਨ ਮੇਰੇ ਕੋਲ ਆਇਆ ਅਤੇ ਆਖਿਆ ਕਿ 15 ਹੇ ਮਨੁੱਖ ਦੇ ਪੁੱਤਰ, ਤੇਰੇ ਭਰਾਵਾਂ, ਹਾਂ, ਤੇਰੇ ਭਰਾਵਾਂ ਅਰਥਾਤ ਤੇਰੇ ਵੰਸ਼ ਸਗੋਂ ਸਾਰੇ ਇਸਰਾਏਲ ਦੇ ਘਰਾਣੇ ਨੂੰ, ਹਾਂ, ਉਹਨਾਂ ਸਾਰਿਆਂ ਨੂੰ ਯਰੂਸ਼ਲਮ ਦੇ ਵਾਸੀਆਂ ਨੇ ਆਖਿਆ ਹੈ, ਯਹੋਵਾਹ ਤੋਂ ਦੂਰ ਹੋਵੋ! ਇਹ ਦੇਸ ਸਾਨੂੰ ਵਿਰਸੇ ਵਿੱਚ ਮਿਲਿਆ ਹੈ। 16 ਇਸ ਲਈ ਤੂੰ ਆਖ ਕਿ ਪ੍ਰਭੂ ਯਹੋਵਾਹ ਇਹ ਆਖਦਾ ਹੈ ਕਿ ਭਾਵੇਂ ਮੈਂ ਉਹਨਾਂ ਨੂੰ ਕੌਮਾਂ ਦੇ ਵਿੱਚ ਭੇਜ ਦਿੱਤਾ ਹੈ ਅਤੇ ਦੂਜੇ ਦੇਸਾਂ ਵਿੱਚ ਖਿਲਾਰ ਦਿੱਤਾ ਹੈ, ਪਰ ਮੈਂ ਉਹਨਾਂ ਲਈ ਉਹਨਾਂ ਦੇਸਾਂ ਵਿੱਚ ਜਿੱਥੇ-ਜਿੱਥੇ ਉਹ ਗਏ ਹਨ, ਥੋੜੇ ਸਮੇਂ ਲਈ ਇੱਕ ਪਵਿੱਤਰ ਸਥਾਨ ਹੋਵਾਂਗਾ। 17 ਇਸ ਲਈ ਤੂੰ ਆਖ ਕਿ ਪ੍ਰਭੂ ਯਹੋਵਾਹ ਇਹ ਆਖਦਾ ਹੈ, ਮੈਂ ਉੱਮਤਾਂ ਵਿੱਚੋਂ ਤੁਹਾਨੂੰ ਇਕੱਠਾ ਕਰ ਲਵਾਂਗਾ ਅਤੇ ਉਹਨਾਂ ਦੇਸਾਂ ਵਿੱਚੋਂ ਜਿੱਥੇ ਤੁਸੀਂ ਖਿੱਲਰ ਗਏ ਹੋ ਫੇਰ ਤੁਹਾਨੂੰ ਇਕੱਠਾ ਕਰਾਂਗਾ ਅਤੇ ਇਸਰਾਏਲ ਦੀ ਭੂਮੀ ਤੁਹਾਨੂੰ ਦਿਆਂਗਾ। 18 ਉਹ ਉੱਥੇ ਆਉਣਗੇ ਅਤੇ ਉਸ ਦੀਆਂ ਸਾਰੀਆਂ ਘਿਣਾਉਣੀਆਂ ਅਤੇ ਭੈੜੀਆਂ ਚੀਜ਼ਾਂ ਉਸ ਵਿੱਚੋਂ ਕੱਢ ਦੇਣਗੇ। 19 ਮੈਂ ਉਹਨਾਂ ਨੂੰ ਇੱਕ ਦਿਲ ਦਿਆਂਗਾ ਅਤੇ ਨਵਾਂ ਆਤਮਾ ਤੁਹਾਡੇ ਅੰਦਰ ਪਾਵਾਂਗਾ। ਮੈਂ ਪੱਥਰ ਦਾ ਦਿਲ ਉਹਨਾਂ ਦੇ ਸਰੀਰ ਵਿੱਚੋਂ ਕੱਢ ਦਿਆਂਗਾ ਅਤੇ ਉਹਨਾਂ ਨੂੰ ਇੱਕ ਮਾਸ ਦਾ ਦਿਲ ਦਿਆਂਗਾ, 20 ਤਾਂ ਜੋ ਉਹ ਮੇਰੀਆਂ ਬਿਧੀਆਂ ਅਨੁਸਾਰ ਚੱਲਣ, ਮੇਰੇ ਕਨੂੰਨਾਂ ਦੀ ਪਾਲਣਾ ਕਰਨ, ਉਹਨਾਂ ਤੇ ਅਮਲ ਕਰਨ, ਉਹ ਮੇਰੀ ਪਰਜਾ ਹੋਣਗੇ ਅਤੇ ਮੈਂ ਉਹਨਾਂ ਦਾ ਪਰਮੇਸ਼ੁਰ ਹੋਵਾਂਗਾ। 21 ਪਰ ਜਿਹਨਾਂ ਦਾ ਮਨ ਆਪਣੀਆਂ ਘਿਣਾਉਣੀਆਂ ਅਤੇ ਅਸ਼ੁੱਧ ਚੀਜ਼ਾਂ ਦੇ ਮਗਰ ਲੱਗਿਆ ਹੋਇਆ ਹੈ, ਉਹਨਾਂ ਦੇ ਬਾਰੇ, ਪ੍ਰਭੂ ਯਹੋਵਾਹ ਦਾ ਵਾਕ ਹੈ, ਮੈਂ ਉਹਨਾਂ ਦੀ ਕਰਨੀ ਉਹਨਾਂ ਦੇ ਸਿਰ ਪਾਵਾਂਗਾ। ਪਰਮੇਸ਼ੁਰ ਦੀ ਮਹਿਮਾ ਦਾ ਯਰੂਸ਼ਲਮ ਤੋਂ ਜਾਣਾ 22 ਤਦ ਕਰੂਬੀਆਂ ਨੇ ਆਪਣੇ-ਆਪਣੇ ਖੰਭ ਚੁੱਕੇ, ਪਹੀਏ ਉਹਨਾਂ ਦੇ ਨਾਲ-ਨਾਲ ਚਲੇ ਅਤੇ ਇਸਰਾਏਲ ਦੇ ਪਰਮੇਸ਼ੁਰ ਦਾ ਤੇਜ ਉਹਨਾਂ ਦੇ ਉੱਤੇ ਸੀ। 23 ਯਹੋਵਾਹ ਦਾ ਤੇਜ ਸ਼ਹਿਰ ਵਿੱਚੋਂ ਉਤਾਹਾਂ ਗਿਆ ਅਤੇ ਸ਼ਹਿਰ ਦੇ ਪੂਰਬ ਵੱਲ ਪਰਬਤ ਉੱਤੇ ਜਾ ਕੇ ਠਹਿਰ ਗਿਆ। 24 ਤਦ ਪਰਮੇਸ਼ੁਰ ਦੇ ਆਤਮਾ ਨੇ ਮੈਨੂੰ ਚੁੱਕਿਆ ਅਤੇ ਪਰਮੇਸ਼ੁਰ ਦੇ ਆਤਮਾ ਨੇ ਦਰਸ਼ਣ ਵਿੱਚ ਮੈਨੂੰ ਫੇਰ ਕਸਦੀਆਂ ਦੇ ਦੇਸ ਵਿੱਚ ਗੁਲਾਮਾਂ ਦੇ ਕੋਲ ਪਹੁੰਚਾ ਦਿੱਤਾ ਅਤੇ ਜੋ ਦਰਸ਼ਣ ਮੈਂ ਵੇਖਿਆ ਸੀ ਉਹ ਮੇਰੇ ਤੋਂ ਓਹਲੇ ਹੋ ਗਿਆ। 25 ਮੈਂ ਗੁਲਾਮਾਂ ਨੂੰ ਯਹੋਵਾਹ ਦੀਆਂ ਉਹ ਸਾਰੀਆਂ ਗੱਲਾਂ ਦੱਸੀਆਂ, ਜੋ ਉਸ ਨੇ ਮੈਨੂੰ ਵਿਖਾਈਆਂ ਸਨ।
Total 48 ਅਧਿਆਇ, Selected ਅਧਿਆਇ 11 / 48
×

Alert

×

Punjabi Letters Keypad References