ਪੰਜਾਬੀ ਬਾਈਬਲ

ਇੰਡਿਯਨ ਰੇਵਿਸ਼ੇਡ ਵਰਸਿਓਂ (ISV)
1. {#1ਅੰਗੂਰ ਦੀ ਵੇਲ ਦੀ ਉਦਾਹਰਣ } [PS]ਯਹੋਵਾਹ ਦਾ ਬਚਨ ਮੇਰੇ ਕੋਲ ਆਇਆ ਕਿ
2. ਹੇ ਮਨੁੱਖ ਦੇ ਪੁੱਤਰ, ਕੀ ਅੰਗੂਰ ਦੀ ਲੱਕੜੀ ਹੋਰਨਾਂ ਰੁੱਖਾਂ ਦੀ ਲੱਕੜੀ ਨਾਲੋਂ ਅਰਥਾਤ ਅੰਗੂਰ ਦੀ ਟਹਿਣੀ ਜਿਹੜੀ ਜੰਗਲ ਦੇ ਰੁੱਖਾਂ ਵਿੱਚ ਹੈ, ਕੁਝ ਚੰਗੀ ਹੈ?
3. ਕੀ ਉਹ ਦੀ ਲੱਕੜੀ ਵਿੱਚੋਂ ਕੋਈ ਲੈਂਦਾ ਹੈ ਕਿ ਉਸ ਤੋਂ ਕੁਝ ਬਣਾਵੇ? ਜਾਂ ਕੀ ਲੋਕ ਬਰਤਨ ਲਟਕਾਉਣ ਲਈ ਉਹ ਦੀਆਂ ਕਿੱਲੀਆਂ ਬਣਾਉਂਦੇ ਹਨ?
4. ਵੇਖ, ਉਹ ਅੱਗ ਵਿੱਚ ਬਾਲਣ ਲਈ ਦਿੱਤੀ ਜਾਂਦੀ ਹੈ ਅਤੇ ਜਦੋਂ ਅੱਗ ਨੇ ਉਹ ਦੇ ਦੋਵਾਂ ਸਿਰਿਆਂ ਨੂੰ ਖਾ ਲਿਆ ਅਤੇ ਵਿਚਕਾਰਲੇ ਹਿੱਸੇ ਨੂੰ ਵੀ ਸੁਆਹ ਬਣਾ ਦਿੱਤਾ, ਤਾਂ ਕੀ ਉਹ ਕਿਸੇ ਕੰਮ ਦਾ ਹੈ?
5. ਵੇਖ, ਜਦੋਂ ਉਹ ਸਾਬਤ ਸੀ, ਤਾਂ ਕਿਸੇ ਕੰਮ ਦੀ ਨਹੀਂ ਸੀ ਅਤੇ ਜਦੋਂ ਉਹ ਅੱਗ ਵਿੱਚ ਸੜ ਕੇ ਸੁਆਹ ਬਣ ਗਈ, ਤਾਂ ਕਿਸ ਕੰਮ ਦੀ ਹੈ?
6. ਇਸ ਲਈ ਪ੍ਰਭੂ ਯਹੋਵਾਹ ਇਹ ਆਖਦਾ ਹੈ, ਜਿਵੇਂ ਮੈਂ ਜੰਗਲ ਦੇ ਰੁੱਖਾਂ ਵਿੱਚੋਂ ਅੰਗੂਰ ਦੇ ਰੁੱਖ ਨੂੰ ਬਾਲਣ ਲਈ ਦਿੱਤਾ ਹੈ, ਉਸੇ ਤਰ੍ਹਾਂ ਹੀ ਯਰੂਸ਼ਲਮ ਦੇ ਵਾਸੀਆਂ ਨੂੰ ਦਿਆਂਗਾ।
7. ਮੇਰਾ ਚਿਹਰਾ ਉਹਨਾਂ ਦੇ ਵਿਰੁੱਧ ਹੋਵੇਗਾ। ਉਹ ਅੱਗ ਵਿੱਚੋਂ ਭੱਜ ਨਿੱਕਲਣਗੇ ਪਰ ਅੱਗ ਉਹਨਾਂ ਨੂੰ ਭਸਮ ਕਰੇਗੀ, ਤਾਂ ਤੁਸੀਂ ਜਾਣੋਗੇ ਕਿ ਮੈਂ ਯਹੋਵਾਹ ਹਾਂ, ਜਦੋਂ ਮੈਂ ਆਪਣਾ ਚਿਹਰਾ ਉਹਨਾਂ ਦੇ ਵਿਰੁੱਧ ਕਰਾਂਗਾ।
8. ਮੈਂ ਦੇਸ ਨੂੰ ਉਜਾੜ ਸੁੱਟਾਂਗਾ, ਇਸ ਲਈ ਕਿ ਉਹਨਾਂ ਨੇ ਵੱਡੀ ਭਾਰੀ ਬੇਈਮਾਨੀ ਕੀਤੀ ਹੈ, ਪ੍ਰਭੂ ਯਹੋਵਾਹ ਦਾ ਵਾਕ ਹੈ। [PE]
Total 48 ਅਧਿਆਇ, Selected ਅਧਿਆਇ 15 / 48
ਅੰਗੂਰ ਦੀ ਵੇਲ ਦੀ ਉਦਾਹਰਣ 1 ਯਹੋਵਾਹ ਦਾ ਬਚਨ ਮੇਰੇ ਕੋਲ ਆਇਆ ਕਿ 2 ਹੇ ਮਨੁੱਖ ਦੇ ਪੁੱਤਰ, ਕੀ ਅੰਗੂਰ ਦੀ ਲੱਕੜੀ ਹੋਰਨਾਂ ਰੁੱਖਾਂ ਦੀ ਲੱਕੜੀ ਨਾਲੋਂ ਅਰਥਾਤ ਅੰਗੂਰ ਦੀ ਟਹਿਣੀ ਜਿਹੜੀ ਜੰਗਲ ਦੇ ਰੁੱਖਾਂ ਵਿੱਚ ਹੈ, ਕੁਝ ਚੰਗੀ ਹੈ? 3 ਕੀ ਉਹ ਦੀ ਲੱਕੜੀ ਵਿੱਚੋਂ ਕੋਈ ਲੈਂਦਾ ਹੈ ਕਿ ਉਸ ਤੋਂ ਕੁਝ ਬਣਾਵੇ? ਜਾਂ ਕੀ ਲੋਕ ਬਰਤਨ ਲਟਕਾਉਣ ਲਈ ਉਹ ਦੀਆਂ ਕਿੱਲੀਆਂ ਬਣਾਉਂਦੇ ਹਨ? 4 ਵੇਖ, ਉਹ ਅੱਗ ਵਿੱਚ ਬਾਲਣ ਲਈ ਦਿੱਤੀ ਜਾਂਦੀ ਹੈ ਅਤੇ ਜਦੋਂ ਅੱਗ ਨੇ ਉਹ ਦੇ ਦੋਵਾਂ ਸਿਰਿਆਂ ਨੂੰ ਖਾ ਲਿਆ ਅਤੇ ਵਿਚਕਾਰਲੇ ਹਿੱਸੇ ਨੂੰ ਵੀ ਸੁਆਹ ਬਣਾ ਦਿੱਤਾ, ਤਾਂ ਕੀ ਉਹ ਕਿਸੇ ਕੰਮ ਦਾ ਹੈ? 5 ਵੇਖ, ਜਦੋਂ ਉਹ ਸਾਬਤ ਸੀ, ਤਾਂ ਕਿਸੇ ਕੰਮ ਦੀ ਨਹੀਂ ਸੀ ਅਤੇ ਜਦੋਂ ਉਹ ਅੱਗ ਵਿੱਚ ਸੜ ਕੇ ਸੁਆਹ ਬਣ ਗਈ, ਤਾਂ ਕਿਸ ਕੰਮ ਦੀ ਹੈ? 6 ਇਸ ਲਈ ਪ੍ਰਭੂ ਯਹੋਵਾਹ ਇਹ ਆਖਦਾ ਹੈ, ਜਿਵੇਂ ਮੈਂ ਜੰਗਲ ਦੇ ਰੁੱਖਾਂ ਵਿੱਚੋਂ ਅੰਗੂਰ ਦੇ ਰੁੱਖ ਨੂੰ ਬਾਲਣ ਲਈ ਦਿੱਤਾ ਹੈ, ਉਸੇ ਤਰ੍ਹਾਂ ਹੀ ਯਰੂਸ਼ਲਮ ਦੇ ਵਾਸੀਆਂ ਨੂੰ ਦਿਆਂਗਾ। 7 ਮੇਰਾ ਚਿਹਰਾ ਉਹਨਾਂ ਦੇ ਵਿਰੁੱਧ ਹੋਵੇਗਾ। ਉਹ ਅੱਗ ਵਿੱਚੋਂ ਭੱਜ ਨਿੱਕਲਣਗੇ ਪਰ ਅੱਗ ਉਹਨਾਂ ਨੂੰ ਭਸਮ ਕਰੇਗੀ, ਤਾਂ ਤੁਸੀਂ ਜਾਣੋਗੇ ਕਿ ਮੈਂ ਯਹੋਵਾਹ ਹਾਂ, ਜਦੋਂ ਮੈਂ ਆਪਣਾ ਚਿਹਰਾ ਉਹਨਾਂ ਦੇ ਵਿਰੁੱਧ ਕਰਾਂਗਾ। 8 ਮੈਂ ਦੇਸ ਨੂੰ ਉਜਾੜ ਸੁੱਟਾਂਗਾ, ਇਸ ਲਈ ਕਿ ਉਹਨਾਂ ਨੇ ਵੱਡੀ ਭਾਰੀ ਬੇਈਮਾਨੀ ਕੀਤੀ ਹੈ, ਪ੍ਰਭੂ ਯਹੋਵਾਹ ਦਾ ਵਾਕ ਹੈ।
Total 48 ਅਧਿਆਇ, Selected ਅਧਿਆਇ 15 / 48
×

Alert

×

Punjabi Letters Keypad References