ਪੰਜਾਬੀ ਬਾਈਬਲ

ਰੱਬ ਦੀ ਮਿਹਰ ਦੀ ਦਾਤ
1. {#1ਸੂਰ ਦੇ ਵਿਖੇ ਸੰਦੇਸ਼ } [PS]ਸੂਰ ਦੇ ਵਿਖੇ ਅਗੰਮ ਵਾਕ, - ਹੇ ਤਰਸ਼ੀਸ਼ ਸ਼ਹਿਰ ਦੇ ਬੇੜਿਓ, ਧਾਹਾਂ ਮਾਰੋ! ਕਿਉਂ ਜੋ ਉਹ ਉੱਜੜਿਆ ਹੋਇਆ ਹੈ, ਨਾ ਕੋਈ ਘਰ ਹੈ ਨਾ ਕੋਈ ਲਾਂਘਾ, ਕਿੱਤੀਮ ਦੇ ਦੇਸ ਤੋਂ ਇਹ ਗੱਲ ਉਨ੍ਹਾਂ ਦੇ ਲਈ ਪਰਗਟ ਹੋਈ।
2. ਹੇ ਕੰਢੇ ਦੇ ਵਾਸੀਓ, ਚੁੱਪ ਰਹੋ, ਜਿਨ੍ਹਾਂ ਨੂੰ ਸਮੁੰਦਰ ਪਾਰ ਜਾਣ ਵਾਲੇ ਸੀਦੋਨ ਦੇ ਵਪਾਰੀਆਂ ਨੇ ਧਨ ਨਾਲ ਭਰ ਦਿੱਤਾ।
3. ਬਹੁਤਿਆਂ ਪਾਣੀਆਂ ਦੇ ਕਾਰਨ ਸ਼ਿਹੋਰ ਦਾ ਅੰਨ, ਅਤੇ ਨੀਲ ਨਦੀ ਦੇ ਨੇੜੇ ਦੀ ਫ਼ਸਲ ਦੀ ਉਹ ਦੀ ਆਮਦਨ ਸੀ, ਅਤੇ ਉਹ ਕੌਮਾਂ ਦੀ ਮੰਡੀ ਹੋਇਆ।
4. ਹੇ ਸੀਦੋਨ, ਲਾਜ ਖਾਹ! ਕਿਉਂ ਜੋ ਸਮੁੰਦਰ ਨੇ, ਅਰਥਾਤ ਸਮੁੰਦਰ ਦੇ ਗੜ੍ਹ ਨੇ ਆਖਿਆ, ਕਿ ਮੈਨੂੰ ਪੀੜਾਂ ਨਹੀਂ ਲੱਗੀਆਂ, ਨਾ ਮੈਂ ਜਣੀ, ਨਾ ਜੁਆਨਾਂ ਨੂੰ ਪਾਲਿਆ, ਨਾ ਕੁਆਰੀਆਂ ਨੂੰ ਪੋਸਿਆ।
5. ਜਦ ਇਹ ਖ਼ਬਰ ਮਿਸਰ ਨੂੰ ਮਿਲੇਗੀ, ਤਾਂ ਉਹ ਸੂਰ ਦੀ ਖ਼ਬਰ ਉੱਤੇ ਤੜਫ਼ਣਗੇ।
6. ਤਰਸ਼ੀਸ਼ ਵੱਲ ਦੀ ਲੰਘੋ, ਹੇ ਕੰਢੇ ਦੇ ਵਾਸੀਓ, ਧਾਹਾਂ ਮਾਰੋ!
7. ਭਲਾ, ਇਹ ਤੁਹਾਡਾ ਅਨੰਦਮਈ ਨਗਰ ਹੈ, ਜਿਹ ਦਾ ਅਰੰਭ ਪ੍ਰਾਚੀਨ ਸਮੇਂ ਵਿੱਚ ਹੋਇਆ, ਜਿਹ ਦੇ ਪੈਰ ਉਹ ਨੂੰ ਦੂਰ-ਦੂਰ ਵੱਸਣ ਲਈ ਲੈ ਗਏ ਸਨ?
8. ਸੂਰ ਜਿਹੜਾ ਰਾਜਿਆਂ ਦੇ ਸਿਰਾਂ ਉੱਤੇ ਮੁਕਟ ਰੱਖਣ ਵਾਲਾ ਹੈ, ਜਿਸ ਦੇ ਵਪਾਰੀ ਹਾਕਮ ਹਨ ਅਤੇ ਜਿਸ ਦੇ ਸੌਦਾਗਰ ਧਰਤੀ ਉੱਤੇ ਆਦਰਯੋਗ ਹਨ, ਉਸ ਦੇ ਵਿਰੁੱਧ ਕਿਸ ਨੇ ਇਹ ਠਾਣਿਆ ਹੈ?
9. ਸੈਨਾਂ ਦੇ ਯਹੋਵਾਹ ਨੇ ਇਹ ਠਾਣਿਆ ਹੈ, ਤਾਂ ਜੋ ਹੰਕਾਰ ਦੀ ਸਾਰੀ ਸਜਾਵਟ ਨੂੰ ਗੰਦਾ ਕਰੇ, ਅਤੇ ਧਰਤੀ ਦੇ ਸਾਰੇ ਪਤਵੰਤਾਂ ਨੂੰ ਬੇਪਤ ਕਰੇ।
10. ਨੀਲ ਦਰਿਆ ਵਾਂਗੂੰ ਆਪਣੇ ਦੇਸ ਨੂੰ ਲੰਘ ਜਾ, ਹੇ ਤਰਸ਼ੀਸ਼ ਦੀ ਧੀਏ, ਹੁਣ ਕੋਈ ਰੋਕ ਨਹੀਂ!
11. ਉਹ ਨੇ ਆਪਣਾ ਹੱਥ ਸਮੁੰਦਰ ਉੱਤੇ ਪਸਾਰਿਆ ਹੈ, ਉਹ ਨੇ ਰਾਜਾਂ ਨੂੰ ਹਿਲਾਇਆ ਹੈ, ਯਹੋਵਾਹ ਨੇ ਕਨਾਨ ਦੇ ਵਿਖੇ ਹੁਕਮ ਦਿੱਤਾ ਹੈ ਕਿ ਉਹ ਦੇ ਗੜ੍ਹ ਨਾਸ ਹੋ ਜਾਣ।
12. ਉਸ ਨੇ ਆਖਿਆ, ਹੇ ਸੀਦੋਨ ਦੀ ਦੁਖਿਆਰੀਏ ਕੁਆਰੀਏ ਧੀਏ, ਤੂੰ ਫੇਰ ਕਦੇ ਖੁਸ਼ ਨਾ ਹੋਵੇਂਗੀ, ਉੱਠ ਕਿੱਤੀਮ ਨੂੰ ਲੰਘ ਜਾ! ਪਰ ਉੱਥੇ ਵੀ ਤੇਰੇ ਲਈ ਅਰਾਮ ਨਹੀਂ ਹੋਵੇਗਾ। [PE]
13. [PS]ਵੇਖੋ, ਕਸਦੀਆਂ[* ਬੇਬੀਲੋਨ ] ਦੇ ਦੇਸ ਨੂੰ! ਇਹ ਲੋਕ ਜਿਹੜੇ ਹੁਣ ਨਹੀਂ ਹਨ, ਅੱਸ਼ੂਰੀਆਂ ਦੇ ਉਹ ਨੂੰ ਜੰਗਲੀ ਜਾਨਵਰਾਂ ਦਾ ਸਥਾਨ ਬਣਾਇਆ ਹੈ, ਉਹਨਾਂ ਨੇ ਆਪਣੇ ਜੰਗੀ ਬੁਰਜ ਖੜ੍ਹੇ ਕੀਤੇ, ਉਹਨਾਂ ਨੇ ਉਹ ਦੇ ਮਹਿਲਾਂ ਨੂੰ ਢਾਹ ਸੁੱਟਿਆ, ਅਤੇ ਉਹ ਨੂੰ ਖੰਡਰ ਬਣਾ ਦਿੱਤਾ ਹੈ।
14. ਹੇ ਤਰਸ਼ੀਸ਼ ਦੇ ਬੇੜਿਓ, ਧਾਹਾਂ ਮਾਰੋ! ਕਿਉਂ ਜੋ ਤੁਹਾਡਾ ਗੜ੍ਹ ਬਰਬਾਦ ਹੋ ਗਿਆ।
15. ਉਸ ਦਿਨ ਅਜਿਹਾ ਹੋਵੇਗਾ ਕਿ ਇੱਕ ਰਾਜੇ ਦੇ ਦਿਨਾਂ ਵਾਂਗੂੰ, ਸੂਰ ਸੱਤਰ ਸਾਲਾਂ ਲਈ ਵਿਸਾਰਿਆ ਜਾਵੇਗਾ। ਸੱਤਰ ਸਾਲਾਂ ਦੇ ਅੰਤ ਵਿੱਚ ਸੂਰ ਲਈ ਵੇਸਵਾ ਦੇ ਗੀਤ ਵਾਂਗੂੰ ਹੋਵੇਗਾ,
16. ਹੇ ਵਿਸਰੀ ਹੋਈ ਵੇਸਵਾ, ਬਰਬਤ ਲੈ, ਸ਼ਹਿਰ ਵਿੱਚ ਫਿਰ! ਰਸੀਲੇ ਸੁਰ ਚੁੱਕ, ਬਹੁਤੇ ਗੀਤ ਗਾ, ਤਾਂ ਜੋ ਤੂੰ ਯਾਦ ਕੀਤੀ ਜਾਵੇਂ।
17. ਸੱਤਰ ਸਾਲਾਂ ਦੇ ਅੰਤ ਵਿੱਚ ਅਜਿਹਾ ਹੋਵੇਗਾ ਕਿ ਯਹੋਵਾਹ ਸੂਰ ਦੀ ਸੁੱਧ ਲਵੇਗਾ ਅਤੇ ਉਹ ਆਪਣੀ ਕਮਾਈ ਵੱਲ ਮੁੜੇਗੀ ਅਤੇ ਧਰਤੀ ਉੱਤੇ ਜਗਤ ਦੇ ਸਾਰੇ ਰਾਜਾਂ ਨਾਲ ਵੇਸਵਾਵ੍ਰਤੀ ਕਰੇਗੀ।
18. ਉਹ ਦਾ ਲਾਭ ਅਤੇ ਉਹ ਦੀ ਕਮਾਈ ਯਹੋਵਾਹ ਲਈ ਵੱਖਰੀ ਕੀਤੀ ਜਾਵੇਗੀ। ਨਾ ਉਹ ਭੰਡਾਰ ਵਿੱਚ ਰੱਖੀ ਜਾਵੇਗੀ ਨਾ ਸਾਂਭੀ ਜਾਵੇਗੀ ਪਰ ਉਹ ਦੀ ਕਮਾਈ ਦਾ ਲਾਭ ਯਹੋਵਾਹ ਦੇ ਸਨਮੁਖ ਵੱਸਣ ਵਾਲਿਆਂ ਲਈ ਹੋਵੇਗਾ ਤਾਂ ਜੋ ਉਹ ਰੱਜ ਕੇ ਖਾਣ ਅਤੇ ਮਹੀਨ ਬਸਤਰ ਪਾਉਣ। [PE]
Total 66 ਅਧਿਆਇ, Selected ਅਧਿਆਇ 23 / 66
ਸੂਰ ਦੇ ਵਿਖੇ ਸੰਦੇਸ਼ 1 ਸੂਰ ਦੇ ਵਿਖੇ ਅਗੰਮ ਵਾਕ, - ਹੇ ਤਰਸ਼ੀਸ਼ ਸ਼ਹਿਰ ਦੇ ਬੇੜਿਓ, ਧਾਹਾਂ ਮਾਰੋ! ਕਿਉਂ ਜੋ ਉਹ ਉੱਜੜਿਆ ਹੋਇਆ ਹੈ, ਨਾ ਕੋਈ ਘਰ ਹੈ ਨਾ ਕੋਈ ਲਾਂਘਾ, ਕਿੱਤੀਮ ਦੇ ਦੇਸ ਤੋਂ ਇਹ ਗੱਲ ਉਨ੍ਹਾਂ ਦੇ ਲਈ ਪਰਗਟ ਹੋਈ। 2 ਹੇ ਕੰਢੇ ਦੇ ਵਾਸੀਓ, ਚੁੱਪ ਰਹੋ, ਜਿਨ੍ਹਾਂ ਨੂੰ ਸਮੁੰਦਰ ਪਾਰ ਜਾਣ ਵਾਲੇ ਸੀਦੋਨ ਦੇ ਵਪਾਰੀਆਂ ਨੇ ਧਨ ਨਾਲ ਭਰ ਦਿੱਤਾ। 3 ਬਹੁਤਿਆਂ ਪਾਣੀਆਂ ਦੇ ਕਾਰਨ ਸ਼ਿਹੋਰ ਦਾ ਅੰਨ, ਅਤੇ ਨੀਲ ਨਦੀ ਦੇ ਨੇੜੇ ਦੀ ਫ਼ਸਲ ਦੀ ਉਹ ਦੀ ਆਮਦਨ ਸੀ, ਅਤੇ ਉਹ ਕੌਮਾਂ ਦੀ ਮੰਡੀ ਹੋਇਆ। 4 ਹੇ ਸੀਦੋਨ, ਲਾਜ ਖਾਹ! ਕਿਉਂ ਜੋ ਸਮੁੰਦਰ ਨੇ, ਅਰਥਾਤ ਸਮੁੰਦਰ ਦੇ ਗੜ੍ਹ ਨੇ ਆਖਿਆ, ਕਿ ਮੈਨੂੰ ਪੀੜਾਂ ਨਹੀਂ ਲੱਗੀਆਂ, ਨਾ ਮੈਂ ਜਣੀ, ਨਾ ਜੁਆਨਾਂ ਨੂੰ ਪਾਲਿਆ, ਨਾ ਕੁਆਰੀਆਂ ਨੂੰ ਪੋਸਿਆ। 5 ਜਦ ਇਹ ਖ਼ਬਰ ਮਿਸਰ ਨੂੰ ਮਿਲੇਗੀ, ਤਾਂ ਉਹ ਸੂਰ ਦੀ ਖ਼ਬਰ ਉੱਤੇ ਤੜਫ਼ਣਗੇ। 6 ਤਰਸ਼ੀਸ਼ ਵੱਲ ਦੀ ਲੰਘੋ, ਹੇ ਕੰਢੇ ਦੇ ਵਾਸੀਓ, ਧਾਹਾਂ ਮਾਰੋ! 7 ਭਲਾ, ਇਹ ਤੁਹਾਡਾ ਅਨੰਦਮਈ ਨਗਰ ਹੈ, ਜਿਹ ਦਾ ਅਰੰਭ ਪ੍ਰਾਚੀਨ ਸਮੇਂ ਵਿੱਚ ਹੋਇਆ, ਜਿਹ ਦੇ ਪੈਰ ਉਹ ਨੂੰ ਦੂਰ-ਦੂਰ ਵੱਸਣ ਲਈ ਲੈ ਗਏ ਸਨ? 8 ਸੂਰ ਜਿਹੜਾ ਰਾਜਿਆਂ ਦੇ ਸਿਰਾਂ ਉੱਤੇ ਮੁਕਟ ਰੱਖਣ ਵਾਲਾ ਹੈ, ਜਿਸ ਦੇ ਵਪਾਰੀ ਹਾਕਮ ਹਨ ਅਤੇ ਜਿਸ ਦੇ ਸੌਦਾਗਰ ਧਰਤੀ ਉੱਤੇ ਆਦਰਯੋਗ ਹਨ, ਉਸ ਦੇ ਵਿਰੁੱਧ ਕਿਸ ਨੇ ਇਹ ਠਾਣਿਆ ਹੈ? 9 ਸੈਨਾਂ ਦੇ ਯਹੋਵਾਹ ਨੇ ਇਹ ਠਾਣਿਆ ਹੈ, ਤਾਂ ਜੋ ਹੰਕਾਰ ਦੀ ਸਾਰੀ ਸਜਾਵਟ ਨੂੰ ਗੰਦਾ ਕਰੇ, ਅਤੇ ਧਰਤੀ ਦੇ ਸਾਰੇ ਪਤਵੰਤਾਂ ਨੂੰ ਬੇਪਤ ਕਰੇ। 10 ਨੀਲ ਦਰਿਆ ਵਾਂਗੂੰ ਆਪਣੇ ਦੇਸ ਨੂੰ ਲੰਘ ਜਾ, ਹੇ ਤਰਸ਼ੀਸ਼ ਦੀ ਧੀਏ, ਹੁਣ ਕੋਈ ਰੋਕ ਨਹੀਂ! 11 ਉਹ ਨੇ ਆਪਣਾ ਹੱਥ ਸਮੁੰਦਰ ਉੱਤੇ ਪਸਾਰਿਆ ਹੈ, ਉਹ ਨੇ ਰਾਜਾਂ ਨੂੰ ਹਿਲਾਇਆ ਹੈ, ਯਹੋਵਾਹ ਨੇ ਕਨਾਨ ਦੇ ਵਿਖੇ ਹੁਕਮ ਦਿੱਤਾ ਹੈ ਕਿ ਉਹ ਦੇ ਗੜ੍ਹ ਨਾਸ ਹੋ ਜਾਣ। 12 ਉਸ ਨੇ ਆਖਿਆ, ਹੇ ਸੀਦੋਨ ਦੀ ਦੁਖਿਆਰੀਏ ਕੁਆਰੀਏ ਧੀਏ, ਤੂੰ ਫੇਰ ਕਦੇ ਖੁਸ਼ ਨਾ ਹੋਵੇਂਗੀ, ਉੱਠ ਕਿੱਤੀਮ ਨੂੰ ਲੰਘ ਜਾ! ਪਰ ਉੱਥੇ ਵੀ ਤੇਰੇ ਲਈ ਅਰਾਮ ਨਹੀਂ ਹੋਵੇਗਾ। 13 ਵੇਖੋ, ਕਸਦੀਆਂ* ਬੇਬੀਲੋਨ ਦੇ ਦੇਸ ਨੂੰ! ਇਹ ਲੋਕ ਜਿਹੜੇ ਹੁਣ ਨਹੀਂ ਹਨ, ਅੱਸ਼ੂਰੀਆਂ ਦੇ ਉਹ ਨੂੰ ਜੰਗਲੀ ਜਾਨਵਰਾਂ ਦਾ ਸਥਾਨ ਬਣਾਇਆ ਹੈ, ਉਹਨਾਂ ਨੇ ਆਪਣੇ ਜੰਗੀ ਬੁਰਜ ਖੜ੍ਹੇ ਕੀਤੇ, ਉਹਨਾਂ ਨੇ ਉਹ ਦੇ ਮਹਿਲਾਂ ਨੂੰ ਢਾਹ ਸੁੱਟਿਆ, ਅਤੇ ਉਹ ਨੂੰ ਖੰਡਰ ਬਣਾ ਦਿੱਤਾ ਹੈ। 14 ਹੇ ਤਰਸ਼ੀਸ਼ ਦੇ ਬੇੜਿਓ, ਧਾਹਾਂ ਮਾਰੋ! ਕਿਉਂ ਜੋ ਤੁਹਾਡਾ ਗੜ੍ਹ ਬਰਬਾਦ ਹੋ ਗਿਆ। 15 ਉਸ ਦਿਨ ਅਜਿਹਾ ਹੋਵੇਗਾ ਕਿ ਇੱਕ ਰਾਜੇ ਦੇ ਦਿਨਾਂ ਵਾਂਗੂੰ, ਸੂਰ ਸੱਤਰ ਸਾਲਾਂ ਲਈ ਵਿਸਾਰਿਆ ਜਾਵੇਗਾ। ਸੱਤਰ ਸਾਲਾਂ ਦੇ ਅੰਤ ਵਿੱਚ ਸੂਰ ਲਈ ਵੇਸਵਾ ਦੇ ਗੀਤ ਵਾਂਗੂੰ ਹੋਵੇਗਾ, 16 ਹੇ ਵਿਸਰੀ ਹੋਈ ਵੇਸਵਾ, ਬਰਬਤ ਲੈ, ਸ਼ਹਿਰ ਵਿੱਚ ਫਿਰ! ਰਸੀਲੇ ਸੁਰ ਚੁੱਕ, ਬਹੁਤੇ ਗੀਤ ਗਾ, ਤਾਂ ਜੋ ਤੂੰ ਯਾਦ ਕੀਤੀ ਜਾਵੇਂ। 17 ਸੱਤਰ ਸਾਲਾਂ ਦੇ ਅੰਤ ਵਿੱਚ ਅਜਿਹਾ ਹੋਵੇਗਾ ਕਿ ਯਹੋਵਾਹ ਸੂਰ ਦੀ ਸੁੱਧ ਲਵੇਗਾ ਅਤੇ ਉਹ ਆਪਣੀ ਕਮਾਈ ਵੱਲ ਮੁੜੇਗੀ ਅਤੇ ਧਰਤੀ ਉੱਤੇ ਜਗਤ ਦੇ ਸਾਰੇ ਰਾਜਾਂ ਨਾਲ ਵੇਸਵਾਵ੍ਰਤੀ ਕਰੇਗੀ। 18 ਉਹ ਦਾ ਲਾਭ ਅਤੇ ਉਹ ਦੀ ਕਮਾਈ ਯਹੋਵਾਹ ਲਈ ਵੱਖਰੀ ਕੀਤੀ ਜਾਵੇਗੀ। ਨਾ ਉਹ ਭੰਡਾਰ ਵਿੱਚ ਰੱਖੀ ਜਾਵੇਗੀ ਨਾ ਸਾਂਭੀ ਜਾਵੇਗੀ ਪਰ ਉਹ ਦੀ ਕਮਾਈ ਦਾ ਲਾਭ ਯਹੋਵਾਹ ਦੇ ਸਨਮੁਖ ਵੱਸਣ ਵਾਲਿਆਂ ਲਈ ਹੋਵੇਗਾ ਤਾਂ ਜੋ ਉਹ ਰੱਜ ਕੇ ਖਾਣ ਅਤੇ ਮਹੀਨ ਬਸਤਰ ਪਾਉਣ।
Total 66 ਅਧਿਆਇ, Selected ਅਧਿਆਇ 23 / 66
×

Alert

×

Punjabi Letters Keypad References