1. {#1ਇਸਰਾਏਲ ਦੇ ਵਿਰੁੱਧ ਪਰਮੇਸ਼ੁਰ ਦਾ ਆਰੋਪ } [PS]ਸੁਣੋ ਕਿ ਹੁਣ ਯਹੋਵਾਹ ਕੀ ਆਖਦਾ ਹੈ, [PE][QS]ਉੱਠ, ਪਹਾੜਾਂ ਦੇ ਅੱਗੇ ਮੁਕੱਦਮਾ ਲੜ, [QE][QS]ਅਤੇ ਟਿੱਲੇ ਤੇਰੀ ਅਵਾਜ਼ ਸੁਣਨ! [QE]
2. [QS]ਹੇ ਪਰਬਤੋਂ, ਯਹੋਵਾਹ ਦਾ ਮੁਕੱਦਮਾ ਸੁਣੋ, [QE][QS]ਤੁਸੀਂ ਵੀ, ਹੇ ਧਰਤੀ ਦੀਓ ਅਟੱਲ ਨੀਂਹੋ! [QE][QS]ਕਿਉਂ ਜੋ ਯਹੋਵਾਹ ਦਾ ਮੁਕੱਦਮਾ ਆਪਣੀ ਪਰਜਾ ਦੇ ਨਾਲ ਹੈ, [QE][QS]ਅਤੇ ਉਹ ਇਸਰਾਏਲ ਨਾਲ ਝਗੜੇਗਾ। [QE]
3. [QS]ਹੇ ਮੇਰੀ ਪਰਜਾ, ਮੈਂ ਤੇਰਾ ਕੀ ਵਿਗਾੜਿਆ ਹੈ? [QE][QS]ਮੈਂ ਕਿਵੇਂ ਤੈਨੂੰ ਥਕਾ ਦਿੱਤਾ ਹੈ? [QE][QS]ਮੈਨੂੰ ਉੱਤਰ ਦੇ! [QE]
4. [QS]ਮੈਂ ਤਾਂ ਤੈਨੂੰ ਮਿਸਰ ਦੇਸ਼ ਵਿੱਚੋਂ ਕੱਢ ਲਿਆਇਆ, [QE][QS]ਅਤੇ ਤੈਨੂੰ ਗੁਲਾਮੀ ਦੇ ਘਰ ਤੋਂ ਛੁਡਾ ਲਿਆ, [QE][QS]ਮੈਂ ਤੇਰੇ ਅੱਗੇ ਮੂਸਾ, ਹਾਰੂਨ ਅਤੇ ਮਿਰਯਮ ਨੂੰ ਭੇਜਿਆ। [QE]
5. [QS]ਹੇ ਮੇਰੀ ਪਰਜਾ, ਯਾਦ ਕਰ ਕਿ ਮੋਆਬ ਦੇ ਰਾਜੇ ਬਾਲਾਕ ਨੇ ਤੇਰੇ ਵਿਰੁੱਧ ਕੀ ਜੁਗਤੀ ਕੀਤੀ, [QE][QS]ਅਤੇ ਬਓਰ ਦੇ ਪੁੱਤਰ ਬਿਲਆਮ ਨੇ ਉਹ ਨੂੰ ਕੀ ਉੱਤਰ ਦਿੱਤਾ, ਸ਼ਿੱਟੀਮ ਤੋਂ ਲੈ ਕੇ ਗਿਲਗਾਲ ਤੱਕ ਕੀ ਹੋਇਆ, [QE][QS]ਤਾਂ ਜੋ ਤੁਸੀਂ ਯਹੋਵਾਹ ਦੇ ਧਰਮ ਦੇ ਕੰਮਾਂ ਨੂੰ ਜਾਣੋ! [QE]
6. {#1ਪਰਮੇਸ਼ੁਰ ਕੀ ਚਾਹੁੰਦਾ ਹੈ } [PS]ਮੈਂ ਕੀ ਲੈ ਕੇ ਯਹੋਵਾਹ ਦੇ ਹਜ਼ੂਰ ਆਵਾਂ, [QE][QS]ਅਤੇ ਮਹਾਨ ਪਰਮੇਸ਼ੁਰ ਦੇ ਅੱਗੇ ਝੁਕਾਂ? [QE][QS]ਕੀ ਮੈਂ ਹੋਮ ਬਲੀਆਂ ਲਈ ਇੱਕ-ਇੱਕ ਸਾਲ ਦੇ ਵੱਛੇ ਲੈ ਕੇ ਉਹ ਦੇ ਹਜ਼ੂਰ ਆਵਾਂ? [QE]
7. [QS]ਭਲਾ, ਯਹੋਵਾਹ ਹਜ਼ਾਰਾਂ ਭੇਡੂਆਂ ਨਾਲ, [QE][QS]ਜਾਂ ਤੇਲ ਦੀਆਂ ਲੱਖਾਂ ਨਦੀਆਂ ਨਾਲ ਖੁਸ਼ ਹੋਵੇਗਾ? [QE][QS]ਕੀ ਮੈਂ ਆਪਣੇ ਪਹਿਲੌਠੇ ਨੂੰ ਆਪਣੇ ਅਪਰਾਧ ਦੇ ਬਦਲੇ ਦਿਆਂ, [QE][QS]ਅਤੇ ਮੇਰੇ ਸਰੀਰ ਦੇ ਫਲ ਨੂੰ ਮੇਰੇ ਮਨ ਦੇ ਪਾਪ ਲਈ? [QE]
8. [QS]ਹੇ ਮਨੁੱਖ, ਉਹ ਨੇ ਤੈਨੂੰ ਦੱਸਿਆ ਕਿ ਭਲਾ ਕੀ ਹੈ, [QE][QS]ਅਤੇ ਯਹੋਵਾਹ ਤੈਥੋਂ ਹੋਰ ਕੀ ਮੰਗਦਾ ਹੈ, ਸਿਰਫ਼ ਇਹ ਕਿ ਤੂੰ ਇਨਸਾਫ਼ ਕਰ, [QE][QS]ਦਯਾ ਨਾਲ ਪ੍ਰੇਮ ਰੱਖ, ਅਤੇ ਅਧੀਨ ਹੋ ਕੇ ਆਪਣੇ ਪਰਮੇਸ਼ੁਰ ਨਾਲ ਚੱਲ? [QE]
9. [QS]ਯਹੋਵਾਹ ਦੀ ਅਵਾਜ਼ ਸ਼ਹਿਰ ਨੂੰ ਪੁਕਾਰਦੀ ਹੈ, [QE][QS]ਅਤੇ ਬੁੱਧ ਤੇਰੇ ਨਾਮ ਦਾ ਭੈਅ ਮੰਨੇਗੀ, [QE][QS]ਰਾਜ-ਡੰਡੇ ਦੀ ਅਤੇ ਉਹ ਦੀ ਜਿਸ ਨੇ ਉਸ ਨੂੰ ਠਹਿਰਾਇਆ, ਸੁਣੋ! [QE]
10. [QS]ਕੀ ਦੁਸ਼ਟ ਦੇ ਘਰ ਵਿੱਚ ਹੁਣ ਤੱਕ ਦੁਸ਼ਟਪੁਣੇ ਦੇ ਖ਼ਜ਼ਾਨੇ ਹਨ? [QE][QS]ਨਾਲੇ ਏਫ਼ਾਹ ਦੇ ਘੱਟ ਨਾਪ ਜੋ ਸਰਾਪੀ ਹਨ? [QE]
11. [QS]ਭਲਾ, ਮੈਂ ਪਵਿੱਤਰ ਠਹਿਰ ਸਕਦਾ ਹਾਂ, ਜਦ ਮੇਰੇ ਕੋਲ ਕਾਣੀ ਡੰਡੀ, [QE][QS]ਅਤੇ ਮੇਰੀ ਥੈਲੀ ਵਿੱਚ ਖੋਟੇ ਵੱਟੇ ਹਨ? [QE]
12. [QS]ਉਸ ਦੇ ਧਨੀ ਲੋਕ ਅਨ੍ਹੇਰ ਨਾਲ ਭਰੇ ਹੋਏ ਹਨ, [QE][QS]ਉਸ ਦੇ ਵਾਸੀ ਝੂਠ ਬੋਲਦੇ ਹਨ, [QE][QS]ਅਤੇ ਉਨ੍ਹਾਂ ਦੀ ਜੀਭ ਫ਼ਰੇਬ ਦੀਆਂ ਗੱਲਾਂ ਬਕਦੀ ਹੈ। [QE]
13. [QS]ਇਸ ਲਈ ਮੈਂ ਤੈਨੂੰ ਦੁੱਖਦਾਈ ਜ਼ਖਮਾਂ ਨਾਲ ਮਾਰਿਆ ਹੈ, [QE][QS]ਅਤੇ ਤੈਨੂੰ ਤੇਰੇ ਪਾਪਾਂ ਦੇ ਕਾਰਨ ਵਿਰਾਨ ਕੀਤਾ ਹੈ। [QE]
14. [QS]ਤੂੰ ਖਾਵੇਂਗਾ ਪਰ ਰੱਜੇਂਗਾ ਨਹੀਂ, [QE][QS]ਅਤੇ ਤੇਰੇ ਅੰਦਰ ਭੁੱਖ ਰਹੇਗੀ, [QE][QS]ਤੂੰ ਜਮਾਂ ਤਾਂ ਕਰੇਂਗਾ ਪਰ ਬਚਾਵੇਂਗਾ ਨਹੀਂ, [QE][QS]ਅਤੇ ਜੋ ਤੂੰ ਬਚਾਵੇਂ ਉਹ ਮੈਂ ਤਲਵਾਰ ਨੂੰ ਦੇ ਦਿਆਂਗਾ। [QE]
15. [QS]ਤੂੰ ਬੀਜੇਂਗਾ ਪਰ ਵੱਢੇਂਗਾ ਨਹੀਂ, [QE][QS]ਤੂੰ ਜ਼ੈਤੂਨ ਦਾ ਤੇਲ ਕੱਢੇਂਗਾ ਪਰ ਉਸ ਨੂੰ ਮਲੇਂਗਾ ਨਹੀਂ, [QE][QS]ਤੂੰ ਅੰਗੂਰ ਮਿੱਧੇਂਗਾ ਪਰ ਦਾਖਰਸ ਨਾ ਪੀਵੇਂਗਾ। [QE]
16. [QS]ਕਿਉਂ ਜੋ ਆਮਰੀ ਦੀਆਂ ਬਿਧੀਆਂ ਮਨਾਈਆਂ ਜਾਂਦੀਆਂ ਹਨ, [QE][QS]ਨਾਲੇ ਅਹਾਬ ਦੇ ਘਰਾਣੇ ਦੇ ਸਾਰੇ ਕੰਮ, [QE][QS]ਅਤੇ ਤੁਸੀਂ ਉਨ੍ਹਾਂ ਦੀਆਂ ਮੱਤਾਂ ਅਨੁਸਾਰ ਚੱਲਦੇ ਹੋ, [QE][QS]ਇਸ ਲਈ ਮੈਂ ਤੈਨੂੰ ਵਿਰਾਨ ਕਰ ਦਿਆਂਗਾ, [QE][QS]ਅਤੇ ਉਸ ਦੇ ਵਾਸੀਆਂ ਨੂੰ ਮਖ਼ੌਲ ਦਾ ਕਾਰਨ ਬਣਾਵਾਂਗਾ, [QE][QS]ਅਤੇ ਤੁਸੀਂ ਮੇਰੀ ਪਰਜਾ ਦੀ ਨਿੰਦਿਆ ਚੁੱਕੋਗੇ। [QE]