1. [PS]ਰਾਤ ਨੂੰ ਮੈਂ ਆਪਣੇ ਪਲੰਗ ਉੱਤੇ, [PE][QS]ਆਪਣੇ ਪ੍ਰਾਣ ਪਿਆਰੇ ਨੂੰ ਭਾਲਿਆ, [QE][QS]ਮੈਂ ਉਹ ਨੂੰ ਭਾਲਿਆ ਪਰ ਉਹ ਮੈਨੂੰ ਨਹੀਂ ਮਿਲਿਆ। [QE]
2. [QS]ਮੈਂ ਹੁਣ ਉੱਠਾਂਗੀ, ਮੈਂ ਸ਼ਹਿਰ ਵਿੱਚ ਐਧਰ ਉੱਧਰ ਫਿਰਾਂਗੀ, [QE][QS]ਮੈਂ ਗਲੀਆਂ ਵਿੱਚ ਅਤੇ ਚੌਕਾਂ ਵਿੱਚ ਆਪਣੇ ਪ੍ਰਾਣ ਪਿਆਰੇ ਨੂੰ ਭਾਲਾਂਗੀ। [QE][QS]ਮੈਂ ਉਹ ਨੂੰ ਭਾਲਿਆ ਪਰ ਉਹ ਮੈਨੂੰ ਨਹੀਂ ਮਿਲਿਆ। [QE]
3. [QS]ਰਾਖੇ ਜਿਹੜੇ ਸ਼ਹਿਰ ਵਿੱਚ ਫਿਰਦੇ ਸਨ ਮੈਨੂੰ ਮਿਲੇ, [QE][QS]“ਕੀ ਤੁਸੀਂ ਮੇਰੇ ਪ੍ਰਾਣ ਪਿਆਰੇ ਨੂੰ ਵੇਖਿਆ ਹੈ?” [QE]
4. [QS]ਮੈਂ ਉਨ੍ਹਾਂ ਤੋਂ ਥੋੜ੍ਹਾ ਹੀ ਅੱਗੇ ਲੰਘੀ ਸੀ [QE][QS]ਕਿ ਮੈਂ ਆਪਣੇ ਪ੍ਰਾਣ ਪਿਆਰੇ ਨੂੰ ਲੱਭ ਲਿਆ। [QE][QS]ਮੈਂ ਉਹ ਨੂੰ ਫੜ੍ਹ ਲਿਆ ਅਤੇ ਛੱਡਿਆ ਨਾ, [QE][QS]ਜਦ ਤੱਕ ਮੈਂ ਉਹ ਨੂੰ ਆਪਣੀ ਮਾਂ ਦੇ ਘਰ [QE][QS]ਆਪਣੇ ਜਣਨੀ ਦੀ ਕੋਠਰੀ ਵਿੱਚ ਨਾ ਲੈ ਗਈ। [QE]
5. [QS]ਹੇ ਯਰੂਸ਼ਲਮ ਦੀਓ ਧੀਓ, [QE][QS]ਮੈਂ ਤੁਹਾਨੂੰ ਚਕਾਰਿਆਂ ਅਤੇ ਖੇਤ ਦੀਆਂ ਹਿਰਨੀਆਂ ਦੀ ਸਹੁੰ ਚੁਕਾਉਂਦੀ ਹਾਂ, [QE][QS]ਤੁਸੀਂ ਪ੍ਰੀਤ ਨੂੰ ਨਾ ਉਕਸਾਓ, ਨਾ ਜਗਾਓ, [QE][QS]ਜਦ ਤੱਕ ਉਸ ਨੂੰ ਆਪ ਨਾ ਭਾਵੇ! [QE]
6. {#1ਤੀਸਰਾ ਗੀਤ }{ਵਧੂ } [PS]ਇਹ ਕੌਣ ਹੈ ਜਿਹੜਾ ਧੂੰਏਂ ਦੇ ਥੰਮ੍ਹਾਂ ਵਾਂਗੂੰ, [QE][QS]ਗੰਧਰਸ ਅਤੇ ਲੁਬਾਨ ਦੀ ਸੁਗੰਧੀ ਨਾਲ [QE][QS]ਅਤੇ ਵਪਾਰੀਆਂ ਦੇ ਸਾਰੇ ਮਸਾਲਿਆਂ ਨਾਲ ਉਜਾੜ ਵੱਲੋਂ ਆਉਂਦਾ ਹੈ? [QE]
7. [QS]ਵੇਖੋ, ਇਹ ਸੁਲੇਮਾਨ ਦੀ ਪਾਲਕੀ ਹੈ, [QE][QS]ਉਸ ਦੇ ਆਲੇ-ਦੁਆਲੇ ਸੱਠ ਸੂਰਮੇ ਹਨ, [QE][QS]ਜਿਹੜੇ ਇਸਰਾਏਲ ਦੇ ਸੂਰਮਿਆਂ ਵਿੱਚੋਂ ਹਨ। [QE]
8. [QS]ਉਹ ਸਾਰੇ ਤਲਵਾਰ ਧਾਰੀ ਹਨ, [QE][QS]ਉਹ ਯੁੱਧ ਵਿੱਚ ਨਿਪੁੰਨ ਹਨ, [QE][QS]ਉਨ੍ਹਾਂ ਵਿੱਚੋਂ ਹਰ ਇੱਕ ਰਾਤਾਂ ਦੇ ਡਰ ਦੇ ਕਾਰਨ [QE][QS]ਆਪਣੀ ਤਲਵਾਰ ਆਪਣੇ ਪੱਟ ਉੱਤੇ ਲਟਕਾਈ ਰੱਖਦਾ ਹੈ। [QE]
9. [QS]ਸੁਲੇਮਾਨ ਰਾਜਾ ਨੇ ਲਬਾਨੋਨ ਦੀ ਲੱਕੜੀ ਦੀ [QE][QS]ਆਪਣੇ ਲਈ ਇੱਕ ਪਾਲਕੀ ਬਣਵਾਈ ਹੈ। [QE]
10. [QS]ਉਸ ਦੇ ਥੰਮ੍ਹ ਚਾਂਦੀ ਦੇ [QE][QS]ਅਤੇ ਉਸ ਦਾ ਛਤ੍ਰ ਸੋਨੇ ਦਾ [QE][QS]ਅਤੇ ਉਸ ਦੀ ਗੱਦੀ ਬੈਂਗਣੀ ਰੰਗ ਦੀ ਬਣਵਾਈ ਹੈ, [QE][QS]ਉਸ ਦਾ ਅੰਦਰਲਾ ਹਿੱਸਾ ਯਰੂਸ਼ਲਮ ਦੀਆਂ ਧੀਆਂ ਵੱਲੋਂ, [QE][QS]ਬੜੇ ਪ੍ਰੇਮ ਨਾਲ ਜੋੜਿਆ ਗਿਆ ਹੈ। [QE]
11. [QS]ਹੇ ਸੀਯੋਨ ਦੀਓ ਧੀਓ, ਜ਼ਰਾ ਬਾਹਰ ਨਿੱਕਲੋ ਅਤੇ ਸੁਲੇਮਾਨ ਰਾਜਾ ਨੂੰ ਵੇਖੋ, [QE][QS]ਉਸਨੇ ਉਹ ਤਾਜ ਪਾਇਆ ਹੈ, [QE][QS]ਜਿਹੜਾ ਉਹ ਦੀ ਮਾਤਾ ਨੇ ਉਹ ਦੇ ਵਿਆਹ ਦੇ ਦਿਨ [QE][QS]ਅਤੇ ਉਹ ਦੇ ਮਨ ਦੇ ਆਨੰਦ ਦੇ ਦਿਨ ਉਹ ਦੇ ਸਿਰ ਉੱਤੇ ਰੱਖਿਆ ਸੀ। [QE]