1. ਹੇ ਯਹੋਵਾਹ, ਜਿਹੜੇ ਮੇਰੇ ਨਾਲ ਮੁਦੱਪਾ ਕਰਦੇ ਹਨ, ਉਨ੍ਹਾਂ ਨਾਲ ਮੁਦੱਪਾ ਕਰ, ਜਿਹੜੇ ਮੇਰੇ ਨਾਲ ਲੜਦੇ ਹਨ ਉਨ੍ਹਾਂ ਨਾਲ ਲੜ।
|
4. ਜਿਹੜੇ ਮੇਰੀ ਜਾਨ-ਲੇਵਾ ਹਨ ਓਹ ਲੱਜਿਆਵਾਨ ਅਤੇ ਖੱਜਲ ਹੋਣ, ਜਿਹੜੇ ਮੇਰੀ ਬੁਰਿਆਈ ਸੋਚਦੇ ਹਨ ਓਹ ਪਿੱਛੇ ਹਟਾਏ ਜਾਣ ਅਤੇ ਭੌਂਦਲ ਜਾਣ!
|
7. ਕਿਉਂ ਜੋ ਉਨ੍ਹਾਂ ਨੇ ਧਿਗਾਣੇ ਮੇਰੇ ਲਈ ਟੋਏ ਵਿੱਚ ਜਾਲ ਛਿਪਾਇਆ ਹੈ। ਉਨ੍ਹਾਂ ਨੇ ਧਿਗਾਣੇ ਨਾਲ ਮੇਰੀ ਜਾਨ ਲਈ ਟੋਆ ਪੁੱਟਿਆ ਹੈ ।
|
8. ਉਸ ਉੱਤੇ ਅਣਜਾਣੇ ਬਰਬਾਦੀ ਆਣ ਪਵੇ! ਅਤੇ ਜਿਹੜਾ ਜਾਲ ਉਸ ਨੇ ਛਿਪਾਇਆ ਉਹੋ ਉਸ ਨੂੰ ਫਸਾ ਲਵੇ, ਉਹ ਆਪ ਉਸ ਵਿੱਚ ਡਿੱਗ ਕੇ ਨਸ਼ਟ ਹੋ ਜਾਵੇ!
|
10. ਮੇਰੀਆਂ ਸਾਰੀਆਂ ਹੱਡੀਆਂ ਆਖਣਗੀਆਂ, ਹੇ ਯਹੋਵਾਹ, ਤੇਰੇ ਸਮਾਨ ਕੌਣ ਹੈॽ ਤੂੰ ਮਸਕੀਨ ਨੂੰ ਉਸ ਨਾਲੋਂ ਤਕੜੇ ਤੋਂ ਛੁੜਾਉਂਦਾ ਹੈਂ, ਹਾਂ, ਮਸਕੀਨ ਤੇ ਕੰਗਾਲ ਨੂੰ ਲੁਟੇਰੇ ਤੋਂ।।
|
13. ਪਰ ਮੈਂ, ਜਦੋਂ ਓਹ ਬਿਮਾਰ ਸਨ, ਮੇਰਾ ਲਿਬਾਸ ਤੱਪੜ ਦਾ ਸੀ, ਮੈਂ ਵਰਤ ਰੱਖ ਕੇ ਆਪਣੀ ਜਾਨ ਨੂੰ ਦੁਖ ਦਿੱਤਾ, ਅਤੇ ਮੇਰੀ ਪ੍ਰਾਰਥਨਾ ਮੇਰੇ ਸੀਨੇ ਨੂੰ ਮੁੜ ਆਈ।
|
14. ਮੈਂ ਉਨ੍ਹਾਂ ਨਾਲ ਮਿੱਤ੍ਰ ਯਾ ਭਰਾ ਵਾਂਙੁ ਵਰਤਿਆ, ਜਿਵੇਂ ਕੋਈ ਆਪਣੀ ਮਾਤਾ ਲਈ ਵਿਰਲਾਪ ਕਰੇ ਤਿਵੇਂ ਮੈਂ ਸੋਗ ਨਾਲ ਝੁਕ ਗਿਆ।
|
15. ਪਰ ਓਹ ਮੇਰੇ ਲੰਗੜਾਉਣ ਤੋਂ ਅਨੰਦ ਹੋ ਕੇ ਇਕੱਠੇ ਹੋਏ, ਹਾਂ, ਉਹ ਮਾਰ ਕੁੱਟਣ ਵਾਲੇ ਮੇਰੇ ਵਿਰੁੱਧ ਇੱਕਠੇ ਹੋਏ, ਅਤੇ ਮੈਂ ਨਾ ਜਾਣਿਆ। ਓਹ ਪਾੜਦੇ ਰਹੇ ਅਤੇ ਹਟੇ ਨਹੀਂ।
|
17. ਹੇ ਪ੍ਰਭੁ, ਤੂੰ ਕਦ ਤੀਕ ਵੇਖਦਾ ਰਹੇਂਗਾॽ ਮੇਰੀ ਜਾਨ ਨੂੰ ਉਨ੍ਹਾਂ ਦੇ ਵਿਗਾੜ ਤੋਂ, ਅਤੇ ਮੇਰੀ ਜਿੰਦਗੀ ਨੂੰ ਬਬਰ ਸ਼ੇਰਾਂ ਤੋਂ ਛੁਡਾ!
|
19. ਜਿਹੜੇ ਨਹੱਕ ਮੇਰੇ ਵੈਰੀ ਹਨ ਉਨ੍ਹਾਂ ਨੂੰ ਮੇਰੇ ਉੱਤੇ ਅਨੰਦ ਨਾ ਹੋਣ ਦੇਹ, ਅਤੇ ਜਿਹੜੇ ਧਿਗਾਣੇ ਮੇਰੇ ਦੁਸ਼ਮਣ ਹਨ ਉਨ੍ਹਾਂ ਨੂੰ ਮੇਰੇ ਉੱਤੇ ਅੱਖ ਮਟਕਾਉਣ ਨਾ ਦੇਹ,
|
20. ਕਿਉਂ ਜੋ ਓਹ ਸੁਖ ਸਾਂਦ ਦੀ ਗੱਲ ਨਹੀਂ ਕਰਦੇ, ਸਗੋਂ ਜਿਹੜੇ ਦੇਸ ਵਿੱਚ ਅਰਾਮ ਨਾਲ ਵੱਸਦੇ ਹਨ, ਉਨ੍ਹਾਂ ਦੇ ਵਿਰੁੱਧ ਓਹ ਛਲ ਦੀਆਂ ਗੱਲਾਂ ਬਣਾਉਂਦੇ ਹਨ।
|
24. ਹੇ ਯਹੋਵਾਹ ਮੇਰੇ ਪਰਮੇਸ਼ੁਰ, ਆਪਣੇ ਧਰਮ ਦੇ ਅਨੁਸਾਰ ਮੇਰਾ ਨਿਆਉਂ ਕਰ, ਅਤੇ ਉਨ੍ਹਾਂ ਨੂੰ ਮੇਰੇ ਉੱਤੇ ਅਨੰਦ ਨਾ ਹੋਣ ਦੇਹ!
|
26. ਜਿਹੜੇ ਮੇਰੇ ਨੁਕਸਾਨ ਦੇ ਕਾਰਨ ਅਨੰਦ ਹੁੰਦੇ ਹਨ, ਓਹ ਇਕੱਠੇ ਸ਼ਰਮਿੰਦੇ ਹੋਣ ਅਤੇ ਭੌਂਦਲ ਜਾਣ। ਜਿਹੜੇ ਮੇਰੇ ਵਿਰੁੱਧ ਆਪਣੀ ਵਡਿਆਈ ਕਰਦੇ ਹਨ, ਓਹ ਲਾਜ ਅਤੇ ਅਨਾਦਰ ਦਾ ਲਿਬਾਸ ਪਹਿਨਣ।।
|
27. ਜਿਹੜੇ ਮੇਰੇ ਧਰਮ ਤੋਂ ਪਰੰਸਨ ਹਨ ਓਹ ਜੈ ਜੈ ਕਾਰ ਅਤੇ ਅਨੰਦ ਕਰਨ, ਓਹ ਸਦਾ ਆਖਦੇ ਜਾਣ ਭਈ ਯਹੋਵਾਹ ਦੀ ਵਡਿਆਈ ਹੋਵੇ, ਜਿਹੜਾ ਆਪਣੇ ਦਾਸ ਦੀ ਸੁਖ ਤੋਂ ਪਰਸੰਨ ਹੈ।
|