ਪੰਜਾਬੀ ਬਾਈਬਲ

ਰੱਬ ਦੀ ਮਿਹਰ ਦੀ ਦਾਤ
1. ਤਾਂ ਐਉਂ ਹੋਇਆ ਕਿ ਤਿੱਜੇ ਦਿਨ ਅਸਤਰ ਸ਼ਾਹੀ ਪੁਸ਼ਾਕ ਪਾ ਕੇ ਪਾਤਸ਼ਾਹ ਦੇ ਮਹਿਲ ਦੇ ਅੰਦਰਲੇ ਵੇਹੜੇ ਵਿੱਚ ਦੀਵਾਨ ਖ਼ਾਨੇ ਦੇ ਅੱਗੇ ਜਾ ਖੜੋਤੀ ਅਤੇ ਪਾਤਸ਼ਾਹ ਆਪਣੇ ਸ਼ਾਹੀ ਮਹਿਲ ਵਿੱਚ ਆਪਣੀ ਰਾਜ ਗੱਦੀ ਉੱਤੇ ਮਹਿਲ ਦੇ ਬੂਹੇ ਦੇ ਸਾਹਮਣੇ ਬੈਠਾ ਸੀ
2. ਤਾਂ ਐਉਂ ਹੋਇਆ ਕਿ ਜਦ ਪਾਤਸ਼ਾਹ ਨੇ ਮਲਕਾ ਅਸਤਰ ਨੂੰ ਅੰਦਰਲੇ ਵੇਹੜੇ ਵਿੱਚ ਖੜੀ ਵੇਖਿਆ ਤਾਂ ਉਹ ਉਸ ਦੀ ਨਿਗਾਹ ਵਿੱਚ ਕਿਰਪਾ ਜੋਗ ਹੋਈ ਅਤੇ ਪਾਤਸ਼ਾਹ ਨੇ ਉਹ ਸੋਨੇ ਦਾ ਆਸਾ ਜਿਹੜਾ ਉਹ ਦੇ ਹੱਥ ਵਿੱਚ ਸੀ ਅਸਤਰ ਵੱਲ ਵਧਾਇਆ ਅਤੇ ਅਸਤਰ ਨੇ ਨੇੜੇ ਜਾ ਕੇ ਆਸੇ ਦੀ ਨੋਕ ਨੂੰ ਛੋਹਿਆ
3. ਤਦ ਪਾਤਸ਼ਾਹ ਨੇ ਉਸ ਨੂੰ ਆਖਿਆ, ਮਲਕਾ ਅਸਤਰ! ਤੂੰ ਕੀ ਚਾਉਂਦੀ ਹੈਂ? ਤੇਰਾ ਕੀ ਪਰੋਜਨ ਹੈ? ਅੱਧੀ ਪਾਤਸ਼ਾਹੀ ਤੀਕ ਤੈਨੂੰ ਦਿੱਤੀ ਜਾਵੇਗੀ
4. ਅਸਤਰ ਨੇ ਆਖਿਆ, ਜੇ ਇਹ ਗੱਲ ਪਾਤਸ਼ਾਹ ਨੂੰ ਚੰਗੀ ਜਾਪੇ ਤਾਂ ਪਾਤਸ਼ਾਹ ਅਰ ਹਾਮਾਨ ਅੱਜ ਦੇ ਦਿਨ ਪਰਸ਼ਾਦ ਛਕਣ ਲਈਂ ਜਿਹੜਾ ਮੈਂ ਆਪ ਦੇ ਲ਼ਈ ਤਿਆਰ ਕੀਤਾ ਹੈ ਆਉਣ
5. ਤਦ ਪਾਤਸ਼ਾਹ ਨੇ ਆਖਿਆ, ਹਾਮਾਨ ਨੂੰ ਸ਼ਤਾਬੀ ਤਿਆਰ ਕਰੋ ਭਈ ਅਸੀਂ ਅਸਤਰ ਦੇ ਆਖੇ ਦੇ ਅਨੁਸਾਰ ਕਰੀਏ। ਸੋ ਪਾਤਸ਼ਾਹ ਅਰ ਹਾਮਾਨ ਪਰਸ਼ਾਦ ਛਕਣ ਲਈ ਜਿਹੜਾ ਅਸਤਰ ਨੇ ਤਿਆਰ ਕੀਤਾ ਸੀ ਆਏ
6. ਤਾਂ ਪਾਤਸ਼ਾਹ ਨੇ ਮਧ ਪੀਣ ਦੇ ਵੇਲੇ ਅਸਤਰ ਨੂੰ ਆਖਿਆ, ਤੇਰੀ ਕੀ ਅਰਜ਼ ਹੈ? ਉਹ ਤੈਨੂੰ ਦਿੱਤੀ ਜਾਵੇਗੀ ਅਰ ਤੇਰੀ ਕੀ ਭਾਉਣੀ ਹੈ? ਅੱਧੀ ਪਾਤਸ਼ਾਹੀ ਤੀਕ ਪੂਰੀ ਕੀਤੀ ਜਾਵੇਗੀ!
7. ਅਸਤਰ ਨੇ ਉੱਤਰ ਦੇ ਕੇ ਆਖਿਆ, ਮੇਰੀ ਅਰਜ਼ ਅਤੇ ਮੇਰੀ ਭਾਉਣੀ ਇਹ ਹੈ
8. ਜੇ ਮੈਂ ਪਾਤਸ਼ਾਹ ਦੀ ਨਿਗਾਹ ਵਿੱਚ ਦਯਾ ਦੀ ਭਾਗੀ ਹਾਂ ਅਤੇ ਜੇ ਪਾਤਸ਼ਾਹ ਨੂੰ ਮੇਰੀ ਅਰਜ਼ ਚੰਗੀ ਲੱਗੇ ਤਾਂ ਪਾਤਸ਼ਾਹ ਅਰ ਹਾਮਾਨ ਪਰਸ਼ਾਦ ਛਕਣ ਨੂੰ ਜਿਹੜਾ ਮੈਂ ਉਨ੍ਹਾਂ ਲਈ ਤਿਆਰ ਕਰਾਂਗੀ ਆਉਣ ਤਾਂ ਕੱਲ ਨੂੰ ਮੈਂ ਉਹ ਕੁੱਝ ਕਰਾਂਗੀ ਜਿਵੇਂ ਪਾਤਸ਼ਾਹ ਨੇ ਆਖਿਆ
9. ਤਦ ਉਸ ਦਿਨ ਹਾਮਾਨ ਅਨੰਦ ਅਰ ਪਰਸੱਨ ਹੋ ਕੇ ਬਾਹਰ ਨੂੰ ਨਿੱਕਲਿਆ ਪਰ ਜਦ ਹਾਮਾਨ ਨੇ ਮਾਰਦਕਈ ਨੂੰ ਪਾਤਸ਼ਾਹ ਦੇ ਫਾਟਕ ਉੱਤੇ ਵੇਖਿਆ ਕਿ ਨਾ ਉਹ ਉੱਠ ਕੇ ਖੜਾ ਹੋਇਆ ਅਤੇ ਨਾ ਹਟਿਆ ਤਾਂ ਹਾਮਾਨ ਕ੍ਰੋਧ ਨਾਲ ਮਾਰਦਕਈ ਦੇ ਵਿਰੁੱਧ ਭਰ ਗਿਆ
10. ਤਾਂ ਵੀ ਹਾਮਾਨ ਨੇ ਆਪਣੇ ਆਪ ਨੂੰ ਰੋਕਿਆ ਅਤੇ ਜਦੋਂ ਆਪਣੇ ਘਰ ਆਇਆ ਤਾਂ ਉਸ ਨੇ ਆਪਣੇ ਮਿੱਤਰਾਂ ਨੂੰ ਅਤੇ ਆਪਣੀ ਇਸਤ੍ਰੀ ਜ਼ਰਸ਼ ਨੂੰ ਸੱਦ ਘੱਲਿਆ
11. ਤਾਂ ਹਾਮਾਨ ਨੇ ਉਨ੍ਹਾਂ ਨੂੰ ਆਪਣੀ ਅਮੀਰੀ ਦਾ ਠਾਠ ਬਾਠ ਅਤੇ ਆਪਣੇ ਪੁੱਤ੍ਰਾਂ ਦੇ ਵਾਧੇ ਦੀ ਵਾਰਤਾ ਦੱਸੀ ਅਤੇ ਓਹ ਸਾਰੀਆਂ ਗੱਲਾਂ ਕਿ ਕਿਵੇਂ ਪਾਤਸ਼ਾਹ ਨੇ ਉਸ ਨੂੰ ਵੱਡਾ ਬਣਾਇਆ ਅਤੇ ਆਪਣੇ ਸਰਦਾਰਾਂ ਅਤੇ ਸ਼ਾਹੀ ਟਹਿਲੂਆਂ ਵਿੱਚ ਉੱਚੀ ਪਦਵੀ ਦਿੱਤੀ
12. ਹਾਮਾਨ ਨੇ ਹੋਰ ਏਹ ਵੀ ਆਖਿਆ ਕਿ ਅਸਤਰ ਮਲਕਾ ਨੇ ਪਾਤਸ਼ਾਹ ਦੇ ਸੰਗ ਪਰਸ਼ਾਦ ਛਕਣ ਲਈ ਜਿਹੜਾ ਉਸ ਨੇ ਤਿਆਰ ਕੀਤਾ ਮੇਰੇ ਬਿਨਾ ਹੋਰ ਕਿਸੇ ਨੂੰ ਨਹੀਂ ਸੱਦਿਆ ਅਤੇ ਕੱਲ ਦੇ ਲਈ ਵੀ ਉਸ ਨੇ ਪਾਤਸ਼ਾਹ ਦੇ ਸੰਗ ਮੈਨੂੰ ਹੀ ਸੱਦਿਆ ਹੈ
13. ਪਰ ਇਨ੍ਹਾਂ ਸਾਰੀਆਂ ਗੱਲਾਂ ਤੋਂ ਮੈਨੂੰ ਕੋਈ ਖੁਸ਼ੀ ਨਹੀਂ ਜਿੰਨਾ ਚਿਰ ਮਾਰਦਕਈ ਯਹੂਦੀ ਨੂੰ ਮੈਂ ਪਾਤਸ਼ਾਹ ਦੇ ਫਾਟਕ ਉੱਤੇ ਬੈਠਾ ਵੇਖਦਾ ਹਾਂ
14. ਤਾਂ ਉਸ ਦੀ ਇਸਤ੍ਰੀ ਜ਼ਰਸ਼ ਨੇ ਅਤੇ ਉਸ ਦੇ ਮਿੱਤਰਾਂ ਨੇ ਉਸ ਨੂੰ ਆਖਿਆ ਕਿ ਪੰਜਾਹ ਹੱਥ ਉੱਚੀ ਸੂਲੀ ਬਣਵਾਈ ਜਾਵੇ ਅਤੇ ਕਲ ਨੂੰ ਪਾਤਸ਼ਾਹ ਨੂੰ ਆਖ ਕਿ ਮਾਰਦਕਈ ਨੂੰ ਉਸ ਉੱਤੇ ਚੜ੍ਹਾਇਆ ਜਾਵੇ, ਤਦ ਅਨੰਦ ਨਾਲ ਪਾਤਸ਼ਾਹੀ ਦੇ ਸੰਗ ਪਰਸ਼ਾਦ ਛਕਣ ਨੂੰ ਜਾਈਂ ਅਤੇ ਹਾਮਾਨ ਨੂੰ ਇਹ ਗੱਲ ਚੰਗੀ ਲੱਗੀ ਅਤੇ ਉਸ ਨੇ ਸੂਲੀ ਬਣਵਾਈ।।

Notes

No Verse Added

Total 10 Chapters, Current Chapter 5 of Total Chapters 10
1 2 3 4 5 6 7 8 9 10
ਆ ਸਤਰ 5:6

×

Alert

×

punjabi Letters Keypad References