ਪੰਜਾਬੀ ਬਾਈਬਲ

ਰੱਬ ਦੀ ਮਿਹਰ ਦੀ ਦਾਤ
1. ਜਦ ਅਹਜ਼ਯਾਹ ਦੀ ਮਾਤਾ ਅਥਲਯਾਹ ਨੇ ਵੇਖਿਆ ਭਈ ਮੇਰਾ ਪੁੱਤ੍ਰ ਮਰ ਗਿਆ ਤਾਂ ਉਸ ਨੇ ਉੱਠ ਕੇ ਸਾਰੇ ਰਾਜ ਵੰਸ ਦਾ ਨਾਸ ਕਰ ਦਿੱਤਾ
2. ਪਰ ਯੋਰਾਮ ਪਾਤਸ਼ਾਹ ਦੀ ਧੀ ਯਹੋਸ਼ਬਾ ਨੇ ਜੋ ਅਹਜ਼ਯਾਹ ਦੀ ਭੈਣ ਸੀ ਅਹਜ਼ਯਾਹ ਦੇ ਪੁੱਤ੍ਰ ਯੋਆਸ਼ ਨੂੰ ਲਿਆ ਅਰ ਉਹ ਨੂੰ ਪਾਤਸ਼ਾਹ ਦੇ ਪੁੱਤ੍ਰਾਂ ਵਿੱਚੋਂ ਜੋ ਮਾਰੇ ਜਾ ਰਹੇ ਸਨ ਚੁਰਾ ਲਿਆ। ਉਹ ਨੇ ਉਹ ਦੀ ਦਾਈ ਸਣੇ ਉਹ ਨੂੰ ਸੌਣ ਵਾਲੀ ਕੋਠੜੀ ਵਿੱਚ ਅਥਲਯਾਹ ਦੇ ਅੱਗੋਂ ਅਜਿਹਾ ਲੁਕਾਇਆ ਭਈ ਉਹ ਮਾਰਿਆ ਨਾ ਗਿਆ
3. ਅਰ ਯਹੋਵਾਹ ਦੇ ਭਵਨ ਵਿੱਚ ਉਸ ਦੇ ਨਾਲ ਛੇ ਵਰਹੇ ਲੁੱਕਿਆ ਰਿਹਾ ਅਰ ਅਥਲਯਾਹ ਦੇਸ ਉੱਤੇ ਰਾਜ ਕਰਦੀ ਰਹੀ।।
4. ਪਰੰਤੂ ਸਤਵੇਂ ਵਰਹੇ ਯਹੋਯਾਦਾ ਨੇ ਕਾਰੀਆਂ ਤੇ ਪਹਿਰੇਦਾਰਾਂ ਦੇ ਸੌ ਸੌ ਦੇ ਸਰਦਾਰਾਂ ਨੂੰ ਸੱਦ ਘੱਲਿਆ ਅਰ ਉਨ੍ਹਾਂ ਨੂੰ ਆਪਣੇ ਕੋਲ ਯਹੋਵਾਹ ਦੇ ਭਵਨ ਵਿੱਚ ਲਿਆਇਆ। ਅਰ ਜਦ ਉਹ ਨੇ ਉਨ੍ਹਾਂ ਨਾਲ ਨੇਮ ਬੰਨ੍ਹਿਆ ਅਰ ਯਹੋਵਾਹ ਦੇ ਭਵਨ ਵਿੱਚ ਉਨ੍ਹਾਂ ਨੂੰ ਸੌਂਹ ਖੁਵਾਈ ਤਾਂ ਉਹਨੇ ਉਨ੍ਹਾਂ ਨੂੰ ਪਾਤਸ਼ਾਹ ਦਾ ਪੁੱਤ੍ਰ ਵਿਖਾਇਆ
5. ਅਰ ਉਨ੍ਹਾਂ ਨੂੰ ਇਹ ਹੁਕਮ ਦਿੱਤਾ ਕਿ ਤੁਸਾਂ ਆਹ ਕੰਮ ਕਰਨਾ। ਤੁਹਾਡੇ ਵਿੱਚੋਂ ਇੱਕ ਤਿਹਾਈ ਸਬਤ ਨੂੰ ਆ ਕੇ ਪਾਤਸ਼ਾਹ ਦੇ ਮਹਿਲ ਉੱਤੇ ਪਹਿਰਾ ਦੇਣਗੇ
6. ਅਰ ਇੱਕ ਤਿਹਾਈ ਸੂਰ ਨਾਮੀ ਫਾਟਕ ਉੱਤੇ ਅਰ ਇੱਕ ਤਿਹਾਈ ਪਹਿਰੇਦਾਰਾਂ ਦੇ ਪਿਛਵਾੜੇ ਦੇ ਫਾਟਕ ਉੱਤੇ। ਇਸ ਤਰਾਂ ਤੁਸੀਂ ਮਹਿਲ ਉੱਤੇ ਪਹਿਰਾ ਦੇਣਾ
7. ਅਤੇ ਤੁਹਾਡੇ ਦੋ ਜੱਥੇ ਓਹ ਸੱਭੇ ਜਿਹੜੇ ਸਬਤ ਨੂੰ ਬਾਹਰ ਨਿੱਕਲਦੇ ਹਨ ਪਾਤਸ਼ਾਹ ਦੇ ਨੇੜੇ ਰਹਿ ਕੇ ਯਹੋਵਾਹ ਦੇ ਭਵਨ ਦੀ ਰਾਖੀ ਕਰਨ
8. ਇਸ ਤਰਾਂ ਤੁਸੀਂ ਆਪਣੇ ਆਪਣੇ ਹਥਿਆਰ ਹੱਥ ਵਿੱਚ ਲੈ ਕੇ ਪਾਤਸ਼ਾਹ ਨੂੰ ਚੁਫੇਰਿਓਂ ਘੇਰੀ ਰੱਖਿਓ ਅਰ ਜੋ ਕੋਈ ਪਾਲਾਂ ਦੇ ਅੰਦਰ ਆਵੇ ਉਹ ਮਾਰਿਆ ਜਾਵੇ। ਸੋ ਤੁਸੀਂ ਪਾਤਸ਼ਾਹ ਦੇ ਅੰਦਰ ਬਾਹਰ ਆਉਂਦਿਆਂ ਜਾਂਦਿਆਂ ਉਹ ਦੇ ਨਾਲ ਨਾਲ ਰਹਿਓ।।
9. ਤਾਂ ਸੌ ਸੌ ਦਿਆਂ ਸਰਦਾਰਾਂ ਨੇ ਸਭ ਕੁਝ ਉਵੇਂ ਕੀਤਾ ਜਿਵੇਂ ਯਹੋਯਾਦਾ ਜਾਜਕ ਨੇ ਆਗਿਆ ਦਿੱਤੀ ਸੀ। ਉਨ੍ਹਾਂ ਨੇ ਆਪਣੇ ਆਪਣੇ ਆਦਮੀਆਂ ਨੂੰ ਜਿਹੜੇ ਸਬਤ ਨੂੰ ਅੰਦਰ ਆਉਣ ਵਾਲੇ ਸਨ ਉਨ੍ਹਾਂ ਦੇ ਨਾਲ ਜਿਹੜੇ ਸਬਤ ਨੂੰ ਬਾਹਰ ਜਾਣ ਵਾਲੇ ਸਨ ਲਿਆ ਅਰ ਯਹੋਯਾਦਾ ਜਾਜਕ ਕੋਲ ਆਏ
10. ਅਤੇ ਜਾਜਕ ਨੇ ਦਾਊਦ ਪਾਤਸ਼ਾਹ ਦੇ ਬਰਛੇ ਤੇ ਢਾਲਾਂ ਜੋ ਯਹੋਵਾਹ ਦੇ ਭਵਨ ਵਿੱਚ ਸਨ ਸੌ ਸੌ ਦਿਆਂ ਸਰਦਾਰਾਂ ਨੂੰ ਦਿੱਤੀਆਂ
11. ਅਰ ਪਹਿਰੇਦਾਰ ਆਪਣੇ ਆਪਣੇ ਹਥਿਆਰ ਹੱਥ ਵਿੱਚ ਲੈ ਕੇ ਭਵਨ ਦੇ ਸੱਜੇ ਖੂੰਜਿਓਂ ਲੈ ਕੇ ਭਵਨ ਦੇ ਖੱਬੇ ਖੂੰਜੇ ਤਾਈਂ ਜਗਵੇਦੀ ਤੇ ਭਵਨ ਦੇ ਲਾਗੇ ਪਾਤਸ਼ਾਹ ਦੇ ਚੁਫੇਰੇ ਖੜੇ ਹੋ ਗਏ
12. ਤਦ ਉਸ ਨੇ ਪਾਤਸ਼ਾਹ ਦੇ ਪੁੱਤ੍ਰ ਨੂੰ ਬਾਹਰ ਲਿਆ ਕੇ ਉਹ ਦੇ ਉੱਤੇ ਮੁਕਟ ਰੱਖਿਆ ਅਰ ਸਾਖੀ ਨਾਮਾ ਵੀ ਦਿੱਤਾ ਸੋ ਉਨ੍ਹਾਂ ਨੇ ਉਹ ਨੂੰ ਪਾਤਸ਼ਾਹ ਬਣਾਇਆ ਅਰ ਉਹ ਨੂੰ ਮਸਹ ਕੀਤਾ ਅਰ ਤਾਲੀਆਂ ਵਜਾਈਆਂ ਤੇ ਆਖਿਆ, ਪਾਤਸ਼ਾਹ ਜੀਉਂਦਾ ਰਹੇ!।।
13. ਅਥਲਯਾਹ ਨੇ ਪਹਿਰੇਦਾਰਾਂ ਅਰ ਲੋਕਾਂ ਦਾ ਰੌਲਾ ਸੁਣਿਆ ਤਾਂ ਉਹ ਲੋਕਾਂ ਕੋਲ ਯਹੋਵਾਹ ਦੇ ਭਵਨ ਵਿੱਚ ਆਈ
14. ਜਦ ਨਿਗਾਹ ਕੀਤੀ ਤਾਂ ਵੇਖੋ ਰੀਤੀ ਅਨੁਸਾਰ ਪਾਤਸ਼ਾਹ ਥੰਮ੍ਹ ਦੇ ਕੋਲ ਖਲੋਤਾ ਸੀ ਅਰ ਸਰਦਾਰ ਤੇ ਤੁਰ੍ਹੀ ਵਜਾਉਣ ਵਾਲੇ ਪਾਤਸ਼ਾਹ ਦੇ ਕੋਲ ਸਨ ਅਰ ਦੇਸ ਦੇ ਸਾਰੇ ਲੋਕ ਖੁਸ਼ੀਆਂ ਮਨਾਉਂਦੇ ਅਰ ਤੁਰ੍ਹੀਆਂ ਵਜਾਉਂਦੇ ਸਨ ਸੋ ਅਥਲਯਾਹ ਨੇ ਆਪਣੇ ਲੀੜੇ ਪਾੜੇ ਅਰ ਉੱਚੀ ਦਿੱਤੀ ਬੋਲੀ, ਗਦਰ ਵੇ ਗਦਰ!
15. ਤਾਂ ਯਹੋਯਾਦਾ ਜਾਜਕ ਨੇ ਸੌ ਸੌ ਦੇ ਸਰਦਾਰਾਂ ਨੂੰ ਜੋ ਲਸ਼ਕਰ ਦੇ ਹਾਕਮ ਸਨ ਆਗਿਆ ਦਿੱਤੀ ਅਰ ਉਨ੍ਹਾਂ ਨੂੰ ਆਖਿਆ, ਉਹ ਨੂੰ ਪਾਲਾਂ ਦੇ ਵਿੱਚਕਾਰੋਂ ਲੈ ਜਾਓ ਅਰ ਜੋ ਕੋਈ ਉਹ ਦੇ ਪਿੱਛੇ ਆਵੇ ਤੁਸੀਂ ਉਸ ਨੂੰ ਤਲਵਾਰ ਨਾਲ ਮਾਰਨਾ ਕਿਉਂ ਜੋ ਜਾਜਕ ਨੇ ਆਖਿਆ ਭਈ ਉਹ ਯਹੋਵਾਹ ਦੇ ਭਵਨ ਵਿੱਚ ਮਾਰੀ ਨਾ ਜਾਵੇ
16. ਸੋ ਉਨ੍ਹਾਂ ਨੇ ਉਹ ਦੇ ਲਈ ਰਾਹ ਛੱਡ ਦਿੱਤਾ ਅਰ ਉਹ ਉੱਸੇ ਰਾਹੋਂ ਗਈ ਜਿਸ ਰਾਹ ਘੋੜੇ ਪਾਤਸ਼ਾਹ ਦੇ ਮਹਿਲ ਨੂੰ ਜਾਂਦੇ ਹੁੰਦੇ ਸਨ ਅਰ ਉਹ ਉੱਥੇ ਮਾਰੀ ਗਈ।।
17. ਯਹੋਯਾਦਾ ਨੇ ਯਹੋਵਾਹ ਅਰ ਪਾਤਸ਼ਾਹ ਅਰ ਲੋਕਾਂ ਦੇ ਵਿੱਚਕਾਰ ਇੱਕ ਨੇਮ ਬੰਨ੍ਹਿਆ ਭਈ ਓਹ ਯਹੋਵਾਹ ਦੀ ਪਰਜਾ ਹੋਣ ਅਤੇ ਪਾਤਸ਼ਾਹ ਅਤੇ ਲੋਕਾਂ ਦੇ ਵਿੱਚਕਾਰ ਭੀ ਨੇਮ ਬੰਨ੍ਹਿਆ
18. ਅਤੇ ਦੇਸ ਦੇ ਸਾਰੇ ਲੋਕ ਬਆਲ ਦੇ ਮੰਦਰ ਵਿੱਚ ਵੜ ਗਏ ਅਰ ਉਸ ਨੂੰ ਢਾਹ ਦਿੱਤਾ। ਉਹ ਦੀਆਂ ਜਗਵੇਦੀਆਂ ਤੇ ਮੂਰਤਾਂ ਨੂੰ ਉੱਕਾ ਹੀ ਚਕਨਾ ਚੂਰ ਕਰ ਛੱਡਿਆ ਅਰ ਬਆਲ ਦੇ ਪੁਜਾਰੀ ਮੱਤਾਨ ਨੂੰ ਉਨ੍ਹਾਂ ਨੇ ਜਗਵੇਦੀਆਂ ਦੇ ਅੱਗੇ ਮਾਰ ਛੱਡਿਆ ਅਰ ਜਾਜਕ ਨੇ ਯਹੋਵਾਹ ਦੇ ਭਵਨ ਉੱਤੇ ਵੇਖ ਭਾਲ ਕਰਨ ਵਾਲੇ ਠਹਿਰਾਏ
19. ਅਤੇ ਉਹ ਨੇ ਸੌ ਸੌ ਦੇ ਸਰਦਾਰਾਂ, ਕਾਰੀਆਂ ਅਤੇ ਪਹਿਰੇਦਾਰਾਂ ਅਰ ਦੇਸ ਦੇ ਸਾਰੇ ਲੋਕਾਂ ਨੂੰ ਲਿਆ ਅਰ ਓਹ ਪਾਤਸ਼ਾਹ ਨੂੰ ਯਹੋਵਾਹ ਦੇ ਭਵਨ ਤੋਂ ਉਤਾਰ ਲਿਆਏ ਅਰ ਓਹ ਪਹਿਰੇਦਾਰਾਂ ਦੇ ਫਾਟਕ ਦੇ ਰਾਹ ਪਾਤਸ਼ਾਹ ਦੇ ਮਹਿਲ ਵਿੱਚ ਆਏ ਅਰ ਉਹ ਪਾਤਸ਼ਾਹ ਦੇ ਸਿੰਘਾਸਣ ਉੱਤੇ ਬਿਰਾਜਮਾਨ ਹੋਇਆ
20. ਅਤੇ ਦੇਸ ਦਿਆਂ ਸਾਰਿਆਂ ਲੋਕਾਂ ਨੇ ਖੁਸ਼ੀ ਮਨਾਈ ਅਰ ਜਦ ਉਨ੍ਹਾਂ ਨੇ ਅਥਲਯਾਹ ਨੂੰ ਪਾਤਸ਼ਾਹ ਦੇ ਮਹਿਲ ਵਿੱਚ ਤਲਵਾਰ ਨਾਲ ਮਾਰ ਸੁੱਟਿਆ ਤਾਂ ਸ਼ਹਿਰ ਵਿੱਚ ਅਮਨ ਹੋ ਗਿਆ
21. ਅਤੇ ਜਦ ਯਹੋਯਾਸ਼ ਰਾਜ ਕਰਨ ਲੱਗਾ ਤਾਂ ਉਹ ਸੱਤਾਂ ਵਰਿਹਾਂ ਦਾ ਸੀ।।

Notes

No Verse Added

Total 25 Chapters, Current Chapter 11 of Total Chapters 25
੨ ਸਲਾਤੀਨ 11:27
1. ਜਦ ਅਹਜ਼ਯਾਹ ਦੀ ਮਾਤਾ ਅਥਲਯਾਹ ਨੇ ਵੇਖਿਆ ਭਈ ਮੇਰਾ ਪੁੱਤ੍ਰ ਮਰ ਗਿਆ ਤਾਂ ਉਸ ਨੇ ਉੱਠ ਕੇ ਸਾਰੇ ਰਾਜ ਵੰਸ ਦਾ ਨਾਸ ਕਰ ਦਿੱਤਾ
2. ਪਰ ਯੋਰਾਮ ਪਾਤਸ਼ਾਹ ਦੀ ਧੀ ਯਹੋਸ਼ਬਾ ਨੇ ਜੋ ਅਹਜ਼ਯਾਹ ਦੀ ਭੈਣ ਸੀ ਅਹਜ਼ਯਾਹ ਦੇ ਪੁੱਤ੍ਰ ਯੋਆਸ਼ ਨੂੰ ਲਿਆ ਅਰ ਉਹ ਨੂੰ ਪਾਤਸ਼ਾਹ ਦੇ ਪੁੱਤ੍ਰਾਂ ਵਿੱਚੋਂ ਜੋ ਮਾਰੇ ਜਾ ਰਹੇ ਸਨ ਚੁਰਾ ਲਿਆ। ਉਹ ਨੇ ਉਹ ਦੀ ਦਾਈ ਸਣੇ ਉਹ ਨੂੰ ਸੌਣ ਵਾਲੀ ਕੋਠੜੀ ਵਿੱਚ ਅਥਲਯਾਹ ਦੇ ਅੱਗੋਂ ਅਜਿਹਾ ਲੁਕਾਇਆ ਭਈ ਉਹ ਮਾਰਿਆ ਨਾ ਗਿਆ
3. ਅਰ ਯਹੋਵਾਹ ਦੇ ਭਵਨ ਵਿੱਚ ਉਸ ਦੇ ਨਾਲ ਛੇ ਵਰਹੇ ਲੁੱਕਿਆ ਰਿਹਾ ਅਰ ਅਥਲਯਾਹ ਦੇਸ ਉੱਤੇ ਰਾਜ ਕਰਦੀ ਰਹੀ।।
4. ਪਰੰਤੂ ਸਤਵੇਂ ਵਰਹੇ ਯਹੋਯਾਦਾ ਨੇ ਕਾਰੀਆਂ ਤੇ ਪਹਿਰੇਦਾਰਾਂ ਦੇ ਸੌ ਸੌ ਦੇ ਸਰਦਾਰਾਂ ਨੂੰ ਸੱਦ ਘੱਲਿਆ ਅਰ ਉਨ੍ਹਾਂ ਨੂੰ ਆਪਣੇ ਕੋਲ ਯਹੋਵਾਹ ਦੇ ਭਵਨ ਵਿੱਚ ਲਿਆਇਆ। ਅਰ ਜਦ ਉਹ ਨੇ ਉਨ੍ਹਾਂ ਨਾਲ ਨੇਮ ਬੰਨ੍ਹਿਆ ਅਰ ਯਹੋਵਾਹ ਦੇ ਭਵਨ ਵਿੱਚ ਉਨ੍ਹਾਂ ਨੂੰ ਸੌਂਹ ਖੁਵਾਈ ਤਾਂ ਉਹਨੇ ਉਨ੍ਹਾਂ ਨੂੰ ਪਾਤਸ਼ਾਹ ਦਾ ਪੁੱਤ੍ਰ ਵਿਖਾਇਆ
5. ਅਰ ਉਨ੍ਹਾਂ ਨੂੰ ਇਹ ਹੁਕਮ ਦਿੱਤਾ ਕਿ ਤੁਸਾਂ ਆਹ ਕੰਮ ਕਰਨਾ। ਤੁਹਾਡੇ ਵਿੱਚੋਂ ਇੱਕ ਤਿਹਾਈ ਸਬਤ ਨੂੰ ਕੇ ਪਾਤਸ਼ਾਹ ਦੇ ਮਹਿਲ ਉੱਤੇ ਪਹਿਰਾ ਦੇਣਗੇ
6. ਅਰ ਇੱਕ ਤਿਹਾਈ ਸੂਰ ਨਾਮੀ ਫਾਟਕ ਉੱਤੇ ਅਰ ਇੱਕ ਤਿਹਾਈ ਪਹਿਰੇਦਾਰਾਂ ਦੇ ਪਿਛਵਾੜੇ ਦੇ ਫਾਟਕ ਉੱਤੇ। ਇਸ ਤਰਾਂ ਤੁਸੀਂ ਮਹਿਲ ਉੱਤੇ ਪਹਿਰਾ ਦੇਣਾ
7. ਅਤੇ ਤੁਹਾਡੇ ਦੋ ਜੱਥੇ ਓਹ ਸੱਭੇ ਜਿਹੜੇ ਸਬਤ ਨੂੰ ਬਾਹਰ ਨਿੱਕਲਦੇ ਹਨ ਪਾਤਸ਼ਾਹ ਦੇ ਨੇੜੇ ਰਹਿ ਕੇ ਯਹੋਵਾਹ ਦੇ ਭਵਨ ਦੀ ਰਾਖੀ ਕਰਨ
8. ਇਸ ਤਰਾਂ ਤੁਸੀਂ ਆਪਣੇ ਆਪਣੇ ਹਥਿਆਰ ਹੱਥ ਵਿੱਚ ਲੈ ਕੇ ਪਾਤਸ਼ਾਹ ਨੂੰ ਚੁਫੇਰਿਓਂ ਘੇਰੀ ਰੱਖਿਓ ਅਰ ਜੋ ਕੋਈ ਪਾਲਾਂ ਦੇ ਅੰਦਰ ਆਵੇ ਉਹ ਮਾਰਿਆ ਜਾਵੇ। ਸੋ ਤੁਸੀਂ ਪਾਤਸ਼ਾਹ ਦੇ ਅੰਦਰ ਬਾਹਰ ਆਉਂਦਿਆਂ ਜਾਂਦਿਆਂ ਉਹ ਦੇ ਨਾਲ ਨਾਲ ਰਹਿਓ।।
9. ਤਾਂ ਸੌ ਸੌ ਦਿਆਂ ਸਰਦਾਰਾਂ ਨੇ ਸਭ ਕੁਝ ਉਵੇਂ ਕੀਤਾ ਜਿਵੇਂ ਯਹੋਯਾਦਾ ਜਾਜਕ ਨੇ ਆਗਿਆ ਦਿੱਤੀ ਸੀ। ਉਨ੍ਹਾਂ ਨੇ ਆਪਣੇ ਆਪਣੇ ਆਦਮੀਆਂ ਨੂੰ ਜਿਹੜੇ ਸਬਤ ਨੂੰ ਅੰਦਰ ਆਉਣ ਵਾਲੇ ਸਨ ਉਨ੍ਹਾਂ ਦੇ ਨਾਲ ਜਿਹੜੇ ਸਬਤ ਨੂੰ ਬਾਹਰ ਜਾਣ ਵਾਲੇ ਸਨ ਲਿਆ ਅਰ ਯਹੋਯਾਦਾ ਜਾਜਕ ਕੋਲ ਆਏ
10. ਅਤੇ ਜਾਜਕ ਨੇ ਦਾਊਦ ਪਾਤਸ਼ਾਹ ਦੇ ਬਰਛੇ ਤੇ ਢਾਲਾਂ ਜੋ ਯਹੋਵਾਹ ਦੇ ਭਵਨ ਵਿੱਚ ਸਨ ਸੌ ਸੌ ਦਿਆਂ ਸਰਦਾਰਾਂ ਨੂੰ ਦਿੱਤੀਆਂ
11. ਅਰ ਪਹਿਰੇਦਾਰ ਆਪਣੇ ਆਪਣੇ ਹਥਿਆਰ ਹੱਥ ਵਿੱਚ ਲੈ ਕੇ ਭਵਨ ਦੇ ਸੱਜੇ ਖੂੰਜਿਓਂ ਲੈ ਕੇ ਭਵਨ ਦੇ ਖੱਬੇ ਖੂੰਜੇ ਤਾਈਂ ਜਗਵੇਦੀ ਤੇ ਭਵਨ ਦੇ ਲਾਗੇ ਪਾਤਸ਼ਾਹ ਦੇ ਚੁਫੇਰੇ ਖੜੇ ਹੋ ਗਏ
12. ਤਦ ਉਸ ਨੇ ਪਾਤਸ਼ਾਹ ਦੇ ਪੁੱਤ੍ਰ ਨੂੰ ਬਾਹਰ ਲਿਆ ਕੇ ਉਹ ਦੇ ਉੱਤੇ ਮੁਕਟ ਰੱਖਿਆ ਅਰ ਸਾਖੀ ਨਾਮਾ ਵੀ ਦਿੱਤਾ ਸੋ ਉਨ੍ਹਾਂ ਨੇ ਉਹ ਨੂੰ ਪਾਤਸ਼ਾਹ ਬਣਾਇਆ ਅਰ ਉਹ ਨੂੰ ਮਸਹ ਕੀਤਾ ਅਰ ਤਾਲੀਆਂ ਵਜਾਈਆਂ ਤੇ ਆਖਿਆ, ਪਾਤਸ਼ਾਹ ਜੀਉਂਦਾ ਰਹੇ!।।
13. ਅਥਲਯਾਹ ਨੇ ਪਹਿਰੇਦਾਰਾਂ ਅਰ ਲੋਕਾਂ ਦਾ ਰੌਲਾ ਸੁਣਿਆ ਤਾਂ ਉਹ ਲੋਕਾਂ ਕੋਲ ਯਹੋਵਾਹ ਦੇ ਭਵਨ ਵਿੱਚ ਆਈ
14. ਜਦ ਨਿਗਾਹ ਕੀਤੀ ਤਾਂ ਵੇਖੋ ਰੀਤੀ ਅਨੁਸਾਰ ਪਾਤਸ਼ਾਹ ਥੰਮ੍ਹ ਦੇ ਕੋਲ ਖਲੋਤਾ ਸੀ ਅਰ ਸਰਦਾਰ ਤੇ ਤੁਰ੍ਹੀ ਵਜਾਉਣ ਵਾਲੇ ਪਾਤਸ਼ਾਹ ਦੇ ਕੋਲ ਸਨ ਅਰ ਦੇਸ ਦੇ ਸਾਰੇ ਲੋਕ ਖੁਸ਼ੀਆਂ ਮਨਾਉਂਦੇ ਅਰ ਤੁਰ੍ਹੀਆਂ ਵਜਾਉਂਦੇ ਸਨ ਸੋ ਅਥਲਯਾਹ ਨੇ ਆਪਣੇ ਲੀੜੇ ਪਾੜੇ ਅਰ ਉੱਚੀ ਦਿੱਤੀ ਬੋਲੀ, ਗਦਰ ਵੇ ਗਦਰ!
15. ਤਾਂ ਯਹੋਯਾਦਾ ਜਾਜਕ ਨੇ ਸੌ ਸੌ ਦੇ ਸਰਦਾਰਾਂ ਨੂੰ ਜੋ ਲਸ਼ਕਰ ਦੇ ਹਾਕਮ ਸਨ ਆਗਿਆ ਦਿੱਤੀ ਅਰ ਉਨ੍ਹਾਂ ਨੂੰ ਆਖਿਆ, ਉਹ ਨੂੰ ਪਾਲਾਂ ਦੇ ਵਿੱਚਕਾਰੋਂ ਲੈ ਜਾਓ ਅਰ ਜੋ ਕੋਈ ਉਹ ਦੇ ਪਿੱਛੇ ਆਵੇ ਤੁਸੀਂ ਉਸ ਨੂੰ ਤਲਵਾਰ ਨਾਲ ਮਾਰਨਾ ਕਿਉਂ ਜੋ ਜਾਜਕ ਨੇ ਆਖਿਆ ਭਈ ਉਹ ਯਹੋਵਾਹ ਦੇ ਭਵਨ ਵਿੱਚ ਮਾਰੀ ਨਾ ਜਾਵੇ
16. ਸੋ ਉਨ੍ਹਾਂ ਨੇ ਉਹ ਦੇ ਲਈ ਰਾਹ ਛੱਡ ਦਿੱਤਾ ਅਰ ਉਹ ਉੱਸੇ ਰਾਹੋਂ ਗਈ ਜਿਸ ਰਾਹ ਘੋੜੇ ਪਾਤਸ਼ਾਹ ਦੇ ਮਹਿਲ ਨੂੰ ਜਾਂਦੇ ਹੁੰਦੇ ਸਨ ਅਰ ਉਹ ਉੱਥੇ ਮਾਰੀ ਗਈ।।
17. ਯਹੋਯਾਦਾ ਨੇ ਯਹੋਵਾਹ ਅਰ ਪਾਤਸ਼ਾਹ ਅਰ ਲੋਕਾਂ ਦੇ ਵਿੱਚਕਾਰ ਇੱਕ ਨੇਮ ਬੰਨ੍ਹਿਆ ਭਈ ਓਹ ਯਹੋਵਾਹ ਦੀ ਪਰਜਾ ਹੋਣ ਅਤੇ ਪਾਤਸ਼ਾਹ ਅਤੇ ਲੋਕਾਂ ਦੇ ਵਿੱਚਕਾਰ ਭੀ ਨੇਮ ਬੰਨ੍ਹਿਆ
18. ਅਤੇ ਦੇਸ ਦੇ ਸਾਰੇ ਲੋਕ ਬਆਲ ਦੇ ਮੰਦਰ ਵਿੱਚ ਵੜ ਗਏ ਅਰ ਉਸ ਨੂੰ ਢਾਹ ਦਿੱਤਾ। ਉਹ ਦੀਆਂ ਜਗਵੇਦੀਆਂ ਤੇ ਮੂਰਤਾਂ ਨੂੰ ਉੱਕਾ ਹੀ ਚਕਨਾ ਚੂਰ ਕਰ ਛੱਡਿਆ ਅਰ ਬਆਲ ਦੇ ਪੁਜਾਰੀ ਮੱਤਾਨ ਨੂੰ ਉਨ੍ਹਾਂ ਨੇ ਜਗਵੇਦੀਆਂ ਦੇ ਅੱਗੇ ਮਾਰ ਛੱਡਿਆ ਅਰ ਜਾਜਕ ਨੇ ਯਹੋਵਾਹ ਦੇ ਭਵਨ ਉੱਤੇ ਵੇਖ ਭਾਲ ਕਰਨ ਵਾਲੇ ਠਹਿਰਾਏ
19. ਅਤੇ ਉਹ ਨੇ ਸੌ ਸੌ ਦੇ ਸਰਦਾਰਾਂ, ਕਾਰੀਆਂ ਅਤੇ ਪਹਿਰੇਦਾਰਾਂ ਅਰ ਦੇਸ ਦੇ ਸਾਰੇ ਲੋਕਾਂ ਨੂੰ ਲਿਆ ਅਰ ਓਹ ਪਾਤਸ਼ਾਹ ਨੂੰ ਯਹੋਵਾਹ ਦੇ ਭਵਨ ਤੋਂ ਉਤਾਰ ਲਿਆਏ ਅਰ ਓਹ ਪਹਿਰੇਦਾਰਾਂ ਦੇ ਫਾਟਕ ਦੇ ਰਾਹ ਪਾਤਸ਼ਾਹ ਦੇ ਮਹਿਲ ਵਿੱਚ ਆਏ ਅਰ ਉਹ ਪਾਤਸ਼ਾਹ ਦੇ ਸਿੰਘਾਸਣ ਉੱਤੇ ਬਿਰਾਜਮਾਨ ਹੋਇਆ
20. ਅਤੇ ਦੇਸ ਦਿਆਂ ਸਾਰਿਆਂ ਲੋਕਾਂ ਨੇ ਖੁਸ਼ੀ ਮਨਾਈ ਅਰ ਜਦ ਉਨ੍ਹਾਂ ਨੇ ਅਥਲਯਾਹ ਨੂੰ ਪਾਤਸ਼ਾਹ ਦੇ ਮਹਿਲ ਵਿੱਚ ਤਲਵਾਰ ਨਾਲ ਮਾਰ ਸੁੱਟਿਆ ਤਾਂ ਸ਼ਹਿਰ ਵਿੱਚ ਅਮਨ ਹੋ ਗਿਆ
21. ਅਤੇ ਜਦ ਯਹੋਯਾਸ਼ ਰਾਜ ਕਰਨ ਲੱਗਾ ਤਾਂ ਉਹ ਸੱਤਾਂ ਵਰਿਹਾਂ ਦਾ ਸੀ।।
Total 25 Chapters, Current Chapter 11 of Total Chapters 25
×

Alert

×

punjabi Letters Keypad References