ਪੰਜਾਬੀ ਬਾਈਬਲ

ਬਾਈਬਲ ਸੋਸਾਇਟੀ ਆਫ਼ ਇੰਡੀਆ (BSI)
1. ਮੋਈਆਂ ਮੱਖੀਆਂ ਗਾਂਧੀ ਦੇ ਫੁਲੇਲ ਨੂੰ ਦੁਰਗੰਧਤ ਕਰਦੀਆਂ ਹਨ, ਤਿਹਾ ਹੀ ਰਤੀਕੁ ਮੂਰਖਤਾਈ ਬੁੱਧ ਅਤੇ ਆਦਰ ਨੂੰ ਮਾਤ ਪਾ ਦਿੰਦੀ ਹੈ।
2. ਬੁੱਧਵਾਨ ਦਾ ਦਿਲ ਉਹ ਦੇ ਸੱਜੇ ਹੱਥ ਹੈ, ਪਰ ਮੂਰਖ ਦਾ ਦਿਲ ਖੱਬੇ ਹੱਥ ਹੈ।
3. ਹਾਂ, ਜਦ ਮੂਰਖ ਰਾਹ ਵਿਚ ਤੁਰਦਾ ਹੈ ਤਾਂ ਉਹ ਦੀ ਸਮਝ ਉੱਡ ਜਾਂਦੀ ਹੈ, ਅਤੇ ਉਹ ਸਾਰਿਆਂ ਨੂੰ ਕਹਿ ਦਿੰਦਾ ਹੈ ਭਈ ਮੈਂ ਮੂਰਖ ਹਾਂ!
4. ਜੇ ਹਾਕਮ ਦਾ ਜੋਸ਼ ਤੇਰੇ ਵਿਰੁੱਧ ਉੱਠੇ, ਤਾਂ ਆਪਣਾ ਥਾਂ ਨਾ ਛੱਡ, ਕਿਉਂ ਜੋ ਧੀਰਜ ਵੱਡੇ ਪਾਪਾਂ ਨੂੰ ਦਬਾ ਦਿੰਦਾ ਹੈ।
5. ਇੱਕ ਬੁਰਿਆਈ ਹੈ ਜੋ ਮੈਂ ਸੂਰਜ ਦੇ ਹੇਠ ਡਿੱਠੀ, ਜਿਵੇਂ ਹਾਕਮ ਕੋਲੋਂ ਭੁੱਲ ਹੁੰਦੀ ਹੈ,-
6. ਮੂਰਖਤਾਈ ਵੱਡੇ ਉੱਚੇ ਥਾਂ ਉੱਤੇ ਬਿਠਾਈ ਜਾਂਦੀ ਹੈ, ਪਰ ਧਨੀ ਨੀਵੇਂ ਥਾਂ ਬਹਿੰਦੇ ਹਨ।
7. ਮੈਂ ਡਿੱਠਾ ਜੋ ਟਹਿਲੀਏ ਘੋੜਿਆਂ ਉੱਤੇ ਚੜ੍ਹਦੇ, ਅਤੇ ਸਰਦਾਰ ਟਹਿਲੀਆਂ ਵਾਂਙੁ ਧਰਤੀ ਉੱਤੇ ਪੈਰੀਂ ਤੁਰਦੇ ਹਨ।
8. ਜਿਹੜਾ ਟੋਆ ਪੁੱਟਦਾ ਹੈ ਉਹ ਉਸ ਦੇ ਵਿੱਚ ਡਿੱਗੇਗਾ, ਅਤੇ ਜਿਹੜਾ ਕੰਧ ਨੂੰ ਢਾਉਂਦਾ ਹੈ ਉਹ ਨੂੰ ਸੱਪ ਲੜੇਗਾ।
9. ਜਿਹੜਾ ਪੱਥਰਾਂ ਨੂੰ ਖੋਦਦਾ ਹੈ ਉਹ ਓਹਨਾਂ ਕੋਲੋਂ ਸੱਟ ਖਾਂਦਾ ਹੈ, ਅਤੇ ਜਿਹੜਾ ਲੱਕੜ ਚੀਰਦਾ ਹੈ ਉਹ ਉੱਸੇ ਕੋਲੋਂ ਜੋਖੇ ਵਿੱਚ ਹੁੰਦਾ ਹੈ।
10. ਜੇ ਕਰ ਲੋਹਾ ਖੁੰਢਾ ਹੋਵੇ, ਅਰ ਉਸ ਦੀ ਧਾਰ ਤਿੱਖੀ ਨਾ ਕਰੇ, ਤਾਂ ਜ਼ੋਰ ਵਧੀਕ ਲਾਉਣਾ ਪੈਂਦਾ ਹੈ, ਪਰ ਸਫ਼ਲ ਕਰਨ ਲਈ ਬੁੱਧ ਵੱਡੀ ਗੁਣਕਾਰ ਹੈ।
11. ਜੇ ਸੱਪ ਮੰਤਰੇ ਜਾਣ ਤੋਂ ਪਹਿਲਾਂ ਲੜੇ, ਤਾਂ ਮੰਤਰੀ ਨੂੰ ਕੁਝ ਲਾਭ ਨਾ ਹੋਵੇਗਾ।
12. ਬੁੱਧਵਾਨ ਦੇ ਮੂੰਹ ਦੀਆਂ ਗੱਲਾਂ ਕਿਰਪਾ ਦੀਆਂ ਹਨ, ਪਰ ਮੂਰਖ ਦੇ ਬੁੱਲ੍ਹ ਉਸ ਨੂੰ ਨਿਗਲ ਲੈਂਦੇ ਹਨ।
13. ਉਹ ਦੇ ਮੂੰਹ ਦੀਆਂ ਗੱਲਾਂ ਦਾ ਮੁੱਢ ਮੂਰਖਤਾਈ ਹੈ, ਅਤੇ ਉਹ ਦੇ ਬੋਲ ਦਾ ਅੰਤ ਭੈੜਾ ਪਾਗਲਪੁਣਾ ਹੈ।
14. ਮੂਰਖ ਢੇਰ ਸਾਰੀਆਂ ਗੱਪਾਂ ਹੱਕਦਾ ਹੈ, ਆਦਮੀ ਨਹੀਂ ਜਾਣਦਾ ਜੋ ਕੀ ਹੋਵੇਗਾ, ਅਤੇ ਜੋ ਕੁਝ ਉਹ ਦੇ ਪਿੱਛੋਂ ਹੋਵੇਗਾ ਉਹ ਨੂੰ ਕੌਣ ਦੱਸ ਸੱਕਦਾ ਹੈ?
15. ਮੂਰਖ ਦੀ ਮਿਹਨਤ ਉਹ ਨੂੰ ਇਉਂ ਥਕਾਉਂਦੀ ਹੈ, ਭਈ ਉਹ ਸ਼ਹਿਰ ਦਾ ਰਾਹ ਵੀ ਨਹੀਂ ਜਾਣਦਾ।
16. ਹੇ ਦੇਸ, ਤੇਰੇ ਉੱਤੇ ਹਾਏ ਹਾਏ! ਜਦ ਤੇਰਾ ਪਾਤਸ਼ਾਹ ਅਜੇ ਮੁੰਡਾ ਹੈ, ਅਤੇ ਤੇਰੇ ਸਰਦਾਰ ਸਵੇਰਸਾਰ ਭੋਗ ਲਾਉਂਦੇ ਹਨ।
17. ਧੰਨ ਹੈਂ ਤੂੰ, ਹੇ ਦੇਸ! ਜਦ ਤੇਰਾ ਪਾਤਸ਼ਾਹ ਸ਼ਰੀਫ ਦਾ ਪੁੱਤ੍ਰ ਹੋਇਆ, ਅਤੇ ਤੇਰੇ ਸਰਦਾਰ ਵੇਲੇ ਸਿਰ ਜ਼ੋਰ ਲਈ, ਨਸ਼ੇ ਲਈ ਨਹੀਂ, ਖਾਂਦੇ ਹਨ।
18. ਆਲਸ ਕਰਕੇ ਕੜੀਆਂ ਲਿਫ ਜਾਂਦੀਆਂ ਹਨ, ਅਤੇ ਢਿੱਲੇ ਹੱਥਾਂ ਦੇ ਕਾਰਨ ਛੱਤ ਚੋਂਦੀ ਹੈ।
19. ਰੋਟੀ ਹਾਸੀ ਲਈ ਬਣਾਈ ਜਾਂਦੀ ਹੈ, ਅਤੇ ਮੈਂ ਜੀ ਨੂੰ ਅਨੰਦ ਕਰਦੀ ਹੈ, ਪਰ ਰੋਕੜ ਸਭ ਕਾਸੇ ਦਾ ਉੱਤਰ ਹੈ।
20. ਤੂੰ ਆਪਣੇ ਮਨ ਵਿੱਚ ਵੀ ਪਤਸ਼ਾਹ ਨੂੰ ਨਾ ਫਿਟਕਾਰ, ਨਾ ਆਪਣੇ ਸੌਣ ਦੀ ਕੋਠੜੀ ਵਿੱਚ ਧਨੀ ਨੂੰ ਫਿਟਕਾਰ, ਕਿਉਂ ਜੋ ਅਕਾਸ਼ ਦਾ ਪੰਛੀ ਅਵਾਜ਼ ਨੂੰ ਲੈ ਉਡੇਗਾ, ਅਤੇ ਪੰਖੇਰੂ ਉਸ ਗੱਲ ਨੂੰ ਪਰਗਟ ਕਰੇਗਾ!।।
Total 12 ਅਧਿਆਇ, Selected ਅਧਿਆਇ 10 / 12
1 2 3 4 5 6 7 8 9 10 11 12
1 ਮੋਈਆਂ ਮੱਖੀਆਂ ਗਾਂਧੀ ਦੇ ਫੁਲੇਲ ਨੂੰ ਦੁਰਗੰਧਤ ਕਰਦੀਆਂ ਹਨ, ਤਿਹਾ ਹੀ ਰਤੀਕੁ ਮੂਰਖਤਾਈ ਬੁੱਧ ਅਤੇ ਆਦਰ ਨੂੰ ਮਾਤ ਪਾ ਦਿੰਦੀ ਹੈ। 2 ਬੁੱਧਵਾਨ ਦਾ ਦਿਲ ਉਹ ਦੇ ਸੱਜੇ ਹੱਥ ਹੈ, ਪਰ ਮੂਰਖ ਦਾ ਦਿਲ ਖੱਬੇ ਹੱਥ ਹੈ। 3 ਹਾਂ, ਜਦ ਮੂਰਖ ਰਾਹ ਵਿਚ ਤੁਰਦਾ ਹੈ ਤਾਂ ਉਹ ਦੀ ਸਮਝ ਉੱਡ ਜਾਂਦੀ ਹੈ, ਅਤੇ ਉਹ ਸਾਰਿਆਂ ਨੂੰ ਕਹਿ ਦਿੰਦਾ ਹੈ ਭਈ ਮੈਂ ਮੂਰਖ ਹਾਂ! 4 ਜੇ ਹਾਕਮ ਦਾ ਜੋਸ਼ ਤੇਰੇ ਵਿਰੁੱਧ ਉੱਠੇ, ਤਾਂ ਆਪਣਾ ਥਾਂ ਨਾ ਛੱਡ, ਕਿਉਂ ਜੋ ਧੀਰਜ ਵੱਡੇ ਪਾਪਾਂ ਨੂੰ ਦਬਾ ਦਿੰਦਾ ਹੈ। 5 ਇੱਕ ਬੁਰਿਆਈ ਹੈ ਜੋ ਮੈਂ ਸੂਰਜ ਦੇ ਹੇਠ ਡਿੱਠੀ, ਜਿਵੇਂ ਹਾਕਮ ਕੋਲੋਂ ਭੁੱਲ ਹੁੰਦੀ ਹੈ,- 6 ਮੂਰਖਤਾਈ ਵੱਡੇ ਉੱਚੇ ਥਾਂ ਉੱਤੇ ਬਿਠਾਈ ਜਾਂਦੀ ਹੈ, ਪਰ ਧਨੀ ਨੀਵੇਂ ਥਾਂ ਬਹਿੰਦੇ ਹਨ। 7 ਮੈਂ ਡਿੱਠਾ ਜੋ ਟਹਿਲੀਏ ਘੋੜਿਆਂ ਉੱਤੇ ਚੜ੍ਹਦੇ, ਅਤੇ ਸਰਦਾਰ ਟਹਿਲੀਆਂ ਵਾਂਙੁ ਧਰਤੀ ਉੱਤੇ ਪੈਰੀਂ ਤੁਰਦੇ ਹਨ। 8 ਜਿਹੜਾ ਟੋਆ ਪੁੱਟਦਾ ਹੈ ਉਹ ਉਸ ਦੇ ਵਿੱਚ ਡਿੱਗੇਗਾ, ਅਤੇ ਜਿਹੜਾ ਕੰਧ ਨੂੰ ਢਾਉਂਦਾ ਹੈ ਉਹ ਨੂੰ ਸੱਪ ਲੜੇਗਾ। 9 ਜਿਹੜਾ ਪੱਥਰਾਂ ਨੂੰ ਖੋਦਦਾ ਹੈ ਉਹ ਓਹਨਾਂ ਕੋਲੋਂ ਸੱਟ ਖਾਂਦਾ ਹੈ, ਅਤੇ ਜਿਹੜਾ ਲੱਕੜ ਚੀਰਦਾ ਹੈ ਉਹ ਉੱਸੇ ਕੋਲੋਂ ਜੋਖੇ ਵਿੱਚ ਹੁੰਦਾ ਹੈ। 10 ਜੇ ਕਰ ਲੋਹਾ ਖੁੰਢਾ ਹੋਵੇ, ਅਰ ਉਸ ਦੀ ਧਾਰ ਤਿੱਖੀ ਨਾ ਕਰੇ, ਤਾਂ ਜ਼ੋਰ ਵਧੀਕ ਲਾਉਣਾ ਪੈਂਦਾ ਹੈ, ਪਰ ਸਫ਼ਲ ਕਰਨ ਲਈ ਬੁੱਧ ਵੱਡੀ ਗੁਣਕਾਰ ਹੈ। 11 ਜੇ ਸੱਪ ਮੰਤਰੇ ਜਾਣ ਤੋਂ ਪਹਿਲਾਂ ਲੜੇ, ਤਾਂ ਮੰਤਰੀ ਨੂੰ ਕੁਝ ਲਾਭ ਨਾ ਹੋਵੇਗਾ। 12 ਬੁੱਧਵਾਨ ਦੇ ਮੂੰਹ ਦੀਆਂ ਗੱਲਾਂ ਕਿਰਪਾ ਦੀਆਂ ਹਨ, ਪਰ ਮੂਰਖ ਦੇ ਬੁੱਲ੍ਹ ਉਸ ਨੂੰ ਨਿਗਲ ਲੈਂਦੇ ਹਨ। 13 ਉਹ ਦੇ ਮੂੰਹ ਦੀਆਂ ਗੱਲਾਂ ਦਾ ਮੁੱਢ ਮੂਰਖਤਾਈ ਹੈ, ਅਤੇ ਉਹ ਦੇ ਬੋਲ ਦਾ ਅੰਤ ਭੈੜਾ ਪਾਗਲਪੁਣਾ ਹੈ। 14 ਮੂਰਖ ਢੇਰ ਸਾਰੀਆਂ ਗੱਪਾਂ ਹੱਕਦਾ ਹੈ, ਆਦਮੀ ਨਹੀਂ ਜਾਣਦਾ ਜੋ ਕੀ ਹੋਵੇਗਾ, ਅਤੇ ਜੋ ਕੁਝ ਉਹ ਦੇ ਪਿੱਛੋਂ ਹੋਵੇਗਾ ਉਹ ਨੂੰ ਕੌਣ ਦੱਸ ਸੱਕਦਾ ਹੈ? 15 ਮੂਰਖ ਦੀ ਮਿਹਨਤ ਉਹ ਨੂੰ ਇਉਂ ਥਕਾਉਂਦੀ ਹੈ, ਭਈ ਉਹ ਸ਼ਹਿਰ ਦਾ ਰਾਹ ਵੀ ਨਹੀਂ ਜਾਣਦਾ। 16 ਹੇ ਦੇਸ, ਤੇਰੇ ਉੱਤੇ ਹਾਏ ਹਾਏ! ਜਦ ਤੇਰਾ ਪਾਤਸ਼ਾਹ ਅਜੇ ਮੁੰਡਾ ਹੈ, ਅਤੇ ਤੇਰੇ ਸਰਦਾਰ ਸਵੇਰਸਾਰ ਭੋਗ ਲਾਉਂਦੇ ਹਨ। 17 ਧੰਨ ਹੈਂ ਤੂੰ, ਹੇ ਦੇਸ! ਜਦ ਤੇਰਾ ਪਾਤਸ਼ਾਹ ਸ਼ਰੀਫ ਦਾ ਪੁੱਤ੍ਰ ਹੋਇਆ, ਅਤੇ ਤੇਰੇ ਸਰਦਾਰ ਵੇਲੇ ਸਿਰ ਜ਼ੋਰ ਲਈ, ਨਸ਼ੇ ਲਈ ਨਹੀਂ, ਖਾਂਦੇ ਹਨ। 18 ਆਲਸ ਕਰਕੇ ਕੜੀਆਂ ਲਿਫ ਜਾਂਦੀਆਂ ਹਨ, ਅਤੇ ਢਿੱਲੇ ਹੱਥਾਂ ਦੇ ਕਾਰਨ ਛੱਤ ਚੋਂਦੀ ਹੈ। 19 ਰੋਟੀ ਹਾਸੀ ਲਈ ਬਣਾਈ ਜਾਂਦੀ ਹੈ, ਅਤੇ ਮੈਂ ਜੀ ਨੂੰ ਅਨੰਦ ਕਰਦੀ ਹੈ, ਪਰ ਰੋਕੜ ਸਭ ਕਾਸੇ ਦਾ ਉੱਤਰ ਹੈ। 20 ਤੂੰ ਆਪਣੇ ਮਨ ਵਿੱਚ ਵੀ ਪਤਸ਼ਾਹ ਨੂੰ ਨਾ ਫਿਟਕਾਰ, ਨਾ ਆਪਣੇ ਸੌਣ ਦੀ ਕੋਠੜੀ ਵਿੱਚ ਧਨੀ ਨੂੰ ਫਿਟਕਾਰ, ਕਿਉਂ ਜੋ ਅਕਾਸ਼ ਦਾ ਪੰਛੀ ਅਵਾਜ਼ ਨੂੰ ਲੈ ਉਡੇਗਾ, ਅਤੇ ਪੰਖੇਰੂ ਉਸ ਗੱਲ ਨੂੰ ਪਰਗਟ ਕਰੇਗਾ!।।
Total 12 ਅਧਿਆਇ, Selected ਅਧਿਆਇ 10 / 12
1 2 3 4 5 6 7 8 9 10 11 12
×

Alert

×

Punjabi Letters Keypad References