ਪੰਜਾਬੀ ਬਾਈਬਲ

ਰੱਬ ਦੀ ਮਿਹਰ ਦੀ ਦਾਤ
1. ਦੇਸ ਦੇ ਹਾਕਮ ਲਈ ਸਿਲਾ ਤੋਂ ਉਜਾੜ ਥਾਣੀ ਸੀਯੋਨ ਦੀ ਧੀ ਦੇ ਪਰਬਤ ਨੂੰ ਲੇਲੇ ਘੱਲੇ।
2. ਜਿਵੇਂ ਅਵਾਰਾ ਪੰਛੀ ਅਤੇ ਘੁੱਸੇ ਹੋਏ ਬੋਟ ਹਨ, ਸੋ ਅਰਨੋਨ ਦੇ ਪੱਤਣਾਂ ਉੱਤੇ ਮੋਆਬ ਦੀਆਂ ਧੀਆਂ ਹੋਣਗੀਆਂ।
3. ਸਲਾਹ ਦਿਓ, ਇਨਸਾਫ ਕਰੋ! ਆਪਣਾ ਪਰਛਾਵਾਂ ਦੁਪਹਿਰ ਦੇ ਵੇਲੇ ਰਾਤ ਵਾਂਙੁ ਬਣਾ, ਕੱਢਿਆਂ ਹੋਇਆਂ ਨੂੰ ਲੁਕਾ, ਭਗੌੜੇ ਨੂੰ ਨਾ ਫੜਾ।
4. ਮੇਰੇ ਕੱਢਿਆਂ ਹੋਇਆਂ ਨੂੰ ਆਪਣੇ ਵਿੱਚ ਟਿਕਾ ਲੈ, ਮੋਆਬ ਲਈ ਲੁਟੇਰੇ ਦੇ ਮੂੰਹੋਂ ਤੂੰ ਓਟ ਹੋ। ਜਦ ਜ਼ਾਲਮ ਮੁੱਕ ਗਿਆ, ਬਰਬਾਦੀ ਖਤਮ ਹੋ ਗਈ, ਮਿੱਧਣ ਵਾਲੇ ਦੇਸੋਂ ਬੱਸ ਹੋਏ,
5. ਤਦ ਇੱਕ ਸਿੰਘਾਸਣ ਦਯਾ ਨਾਲ ਕਾਇਮ ਹੋ ਜਾਵੇਗਾ, ਅਤੇ ਉਹ ਦੇ ਉੱਤੇ ਦਾਊਦ ਦੇ ਤੰਬੂ ਵਿੱਚ ਸਚਿਆਈ ਨਾਲ ਉਹ ਬੈਠੇਗਾ, ਜਿਹੜਾ ਨਿਆਉਂ ਕਰ ਕੇ ਇਨਸਾਫ਼ ਚਾਹੇਗਾ, ਅਤੇ ਧਰਮ ਵਿੱਚ ਕਾਹਲਾ ਹੋਵੇਗਾ।।
6. ਅਸਾਂ ਮੋਆਬ ਦਾ ਹੰਕਾਰ ਸੁਣਿਆ, ਕਿ ਉਹ ਅੱਤ ਹੰਕਾਰੀ ਹੈ, ਉਹ ਦਾ ਘੁਮੰਡ ਅਤੇ ਉਹ ਦਾ ਹੰਕਾਰ, ਉਹ ਦੀ ਤੁੰਦੀ, - ਉਹ ਦੀਆਂ ਗੱਪਾਂ ਕੁਝ ਵੀ ਨਹੀਂ।।
7. ਏਸ ਲਈ ਮੋਆਬ ਮੋਆਬ ਲਈ ਧਾਹਾਂ ਮਾਰੇਗਾ, ਹਰੇਕ ਧਾਹਾਂ ਮਾਰੇਗਾ, ਕੀਰ-ਹਰਸਥ ਦੀ ਸੌਗੀ ਦੀਆਂ ਪਿੰਨੀਆ ਲਈ ਤੁਸੀਂ ਅੱਤ ਭੰਨੇ ਜਾ ਕੇ ਹੋਵੋਗੇ।
8. ਹਸ਼ਬੋਨ ਦੀਆਂ ਪੈਲੀਆਂ, ਸਿਬਮਾਹ ਦੀਆਂ ਬੇਲਾਂ ਸੁੱਕ ਗਈਆਂ। ਕੌਮਾਂ ਦੇ ਮਾਲਕਾਂ ਨੇ ਉਹ ਦੀਆਂ ਚੰਗੀਆਂ ਟਹਿਣੀਆਂ ਭੰਨ ਸੁੱਟੀਆਂ, ਓਹ ਯਾਜ਼ੇਰ ਤੀਕ ਅੱਪੜੀਆਂ, ਓਹ ਉਜਾੜ ਵਿੱਚ ਫੈਲਰ ਗਈਆਂ, ਓਹ ਸਮੁੰਦਰੋਂ ਲੰਘ ਗਈਆਂ
9. ਏਸ ਲਈ ਮੈਂ ਯਾਜ਼ੇਰ ਦੇ ਰੋਣ ਵਿੱਚ, ਸਿਬਮਾਹ ਦੀ ਬੇਲ ਲਈ ਰੋਵਾਂਗਾ। ਹੇ ਹਸ਼ਬੋਨ ਅਤੇ ਅਲਾਲੇਹ, ਮੈਂ ਤੈਨੂੰ ਆਪਣੇ ਅੰਝੂਆਂ ਨਾਲ ਭੇਉਂ ਦਿਆਂਗਾ, ਕਿਉਂ ਜੋ ਤੇਰੇ ਗਰਮੀ ਦੇ ਫਲਾਂ ਉੱਤੇ ਅਤੇ ਤੇਰੀ ਫ਼ਸਲ ਉੱਤੇ ਹੁੱਲੜ ਪੈ ਗਿਆ,
10. ਅਨੰਦ ਅਤੇ ਖੁਸ਼ੀ ਫਲਦਾਰ ਪੈਲੀ ਵਿੱਚੋਂ ਲੈ ਲਈ ਗਈ, ਅੰਗੂਰੀ ਬਾਗਾਂ ਵਿੱਚ ਨਾ ਜੈਕਾਰੇ ਨਾ ਲਲਕਾਰੇ ਹੋਣਗੇ, ਕੋਈ ਲਤਾੜਨ ਵਾਲਾ ਚੁਬੱਚਿਆਂ ਵਿੱਚ ਰਸ ਨਹੀਂ ਲੜਾਤੇਗਾ, ਮੈਂ ਲਤਾੜੂਆਂ ਦਾ ਸ਼ਬਦ ਬੰਦ ਕਰ ਛੱਡਿਆ ਹੈ।
11. ਏਸ ਲਈ ਮੇਰਾ ਮਨ ਮੋਆਬ ਲਈ ਬਰਬਤ ਵਾਂਙੁ ਗੱਜਦਾ ਹੈ, ਅਤੇ ਮੇਰਾ ਦਿਲ ਕੀਰ-ਹਾਰਸ ਲਈ ਵੀ।
12. ਐਉਂ ਹੋਵੇਗਾ ਕਿ ਜਦ ਮੋਆਬ ਹਾਜ਼ਰ ਹੋਵੇਗਾ, ਜਦ ਉਹ ਉੱਚੇ ਅਸਥਾਨ ਉੱਤੇ ਥੱਕ ਜਾਵੇਗਾ, ਤਾਂ ਉਹ ਪ੍ਰਾਰਥਨਾ ਲਈ ਆਪਣੇ ਪਵਿੱਤ੍ਰ ਅਸਥਾਨ ਨੂੰ ਆਵੇਗਾ, ਪਰ ਉਹ ਪਰਬਲ ਨਾ ਹੋਵੇਗਾ।।
13. ਏਹ ਬਚਨ ਉਹ ਹੈ ਜਿਹੜਾ ਯਹੋਵਾਹ ਮੋਆਬ ਦੇ ਵਿਖੇ ਭੂਤ ਕਾਲ ਵਿੱਚ ਬੋਲਿਆ
14. ਪਰ ਹੁਣ ਯਹੋਵਾਹ ਐਉਂ ਬੋਲਦਾ ਹੈ ਕਿ ਤਿੰਨਾਂ ਵਰਿਹਾਂ ਦੇ ਵਿੱਚ ਮਜਦੂਰ ਦਿਆਂ ਵਰਿਹਾਂ ਵਾਂਙੁ ਮੋਆਬ ਦਾ ਪਰਤਾਪ ਉਹ ਦੀ ਸਾਰੀ ਵੱਡੀ ਭੀੜ ਸਣੇ ਤੁੱਛ ਕੀਤਾ ਜਾਵੇਗਾ ਅਤੇ ਬਕੀਆ ਬਹੁਤ ਥੋੜਾ ਅਤੇ ਨਿਕੰਮਾ ਹੋਵੇਗਾ।।

Notes

No Verse Added

Total 66 ਅਧਿਆਇ, Selected ਅਧਿਆਇ 16 / 66
ਯਸਈਆਹ 16
1 ਦੇਸ ਦੇ ਹਾਕਮ ਲਈ ਸਿਲਾ ਤੋਂ ਉਜਾੜ ਥਾਣੀ ਸੀਯੋਨ ਦੀ ਧੀ ਦੇ ਪਰਬਤ ਨੂੰ ਲੇਲੇ ਘੱਲੇ। 2 ਜਿਵੇਂ ਅਵਾਰਾ ਪੰਛੀ ਅਤੇ ਘੁੱਸੇ ਹੋਏ ਬੋਟ ਹਨ, ਸੋ ਅਰਨੋਨ ਦੇ ਪੱਤਣਾਂ ਉੱਤੇ ਮੋਆਬ ਦੀਆਂ ਧੀਆਂ ਹੋਣਗੀਆਂ। 3 ਸਲਾਹ ਦਿਓ, ਇਨਸਾਫ ਕਰੋ! ਆਪਣਾ ਪਰਛਾਵਾਂ ਦੁਪਹਿਰ ਦੇ ਵੇਲੇ ਰਾਤ ਵਾਂਙੁ ਬਣਾ, ਕੱਢਿਆਂ ਹੋਇਆਂ ਨੂੰ ਲੁਕਾ, ਭਗੌੜੇ ਨੂੰ ਨਾ ਫੜਾ। 4 ਮੇਰੇ ਕੱਢਿਆਂ ਹੋਇਆਂ ਨੂੰ ਆਪਣੇ ਵਿੱਚ ਟਿਕਾ ਲੈ, ਮੋਆਬ ਲਈ ਲੁਟੇਰੇ ਦੇ ਮੂੰਹੋਂ ਤੂੰ ਓਟ ਹੋ। ਜਦ ਜ਼ਾਲਮ ਮੁੱਕ ਗਿਆ, ਬਰਬਾਦੀ ਖਤਮ ਹੋ ਗਈ, ਮਿੱਧਣ ਵਾਲੇ ਦੇਸੋਂ ਬੱਸ ਹੋਏ, 5 ਤਦ ਇੱਕ ਸਿੰਘਾਸਣ ਦਯਾ ਨਾਲ ਕਾਇਮ ਹੋ ਜਾਵੇਗਾ, ਅਤੇ ਉਹ ਦੇ ਉੱਤੇ ਦਾਊਦ ਦੇ ਤੰਬੂ ਵਿੱਚ ਸਚਿਆਈ ਨਾਲ ਉਹ ਬੈਠੇਗਾ, ਜਿਹੜਾ ਨਿਆਉਂ ਕਰ ਕੇ ਇਨਸਾਫ਼ ਚਾਹੇਗਾ, ਅਤੇ ਧਰਮ ਵਿੱਚ ਕਾਹਲਾ ਹੋਵੇਗਾ।। 6 ਅਸਾਂ ਮੋਆਬ ਦਾ ਹੰਕਾਰ ਸੁਣਿਆ, ਕਿ ਉਹ ਅੱਤ ਹੰਕਾਰੀ ਹੈ, ਉਹ ਦਾ ਘੁਮੰਡ ਅਤੇ ਉਹ ਦਾ ਹੰਕਾਰ, ਉਹ ਦੀ ਤੁੰਦੀ, - ਉਹ ਦੀਆਂ ਗੱਪਾਂ ਕੁਝ ਵੀ ਨਹੀਂ।। 7 ਏਸ ਲਈ ਮੋਆਬ ਮੋਆਬ ਲਈ ਧਾਹਾਂ ਮਾਰੇਗਾ, ਹਰੇਕ ਧਾਹਾਂ ਮਾਰੇਗਾ, ਕੀਰ-ਹਰਸਥ ਦੀ ਸੌਗੀ ਦੀਆਂ ਪਿੰਨੀਆ ਲਈ ਤੁਸੀਂ ਅੱਤ ਭੰਨੇ ਜਾ ਕੇ ਹੋਵੋਗੇ। 8 ਹਸ਼ਬੋਨ ਦੀਆਂ ਪੈਲੀਆਂ, ਸਿਬਮਾਹ ਦੀਆਂ ਬੇਲਾਂ ਸੁੱਕ ਗਈਆਂ। ਕੌਮਾਂ ਦੇ ਮਾਲਕਾਂ ਨੇ ਉਹ ਦੀਆਂ ਚੰਗੀਆਂ ਟਹਿਣੀਆਂ ਭੰਨ ਸੁੱਟੀਆਂ, ਓਹ ਯਾਜ਼ੇਰ ਤੀਕ ਅੱਪੜੀਆਂ, ਓਹ ਉਜਾੜ ਵਿੱਚ ਫੈਲਰ ਗਈਆਂ, ਓਹ ਸਮੁੰਦਰੋਂ ਲੰਘ ਗਈਆਂ 9 ਏਸ ਲਈ ਮੈਂ ਯਾਜ਼ੇਰ ਦੇ ਰੋਣ ਵਿੱਚ, ਸਿਬਮਾਹ ਦੀ ਬੇਲ ਲਈ ਰੋਵਾਂਗਾ। ਹੇ ਹਸ਼ਬੋਨ ਅਤੇ ਅਲਾਲੇਹ, ਮੈਂ ਤੈਨੂੰ ਆਪਣੇ ਅੰਝੂਆਂ ਨਾਲ ਭੇਉਂ ਦਿਆਂਗਾ, ਕਿਉਂ ਜੋ ਤੇਰੇ ਗਰਮੀ ਦੇ ਫਲਾਂ ਉੱਤੇ ਅਤੇ ਤੇਰੀ ਫ਼ਸਲ ਉੱਤੇ ਹੁੱਲੜ ਪੈ ਗਿਆ, 10 ਅਨੰਦ ਅਤੇ ਖੁਸ਼ੀ ਫਲਦਾਰ ਪੈਲੀ ਵਿੱਚੋਂ ਲੈ ਲਈ ਗਈ, ਅੰਗੂਰੀ ਬਾਗਾਂ ਵਿੱਚ ਨਾ ਜੈਕਾਰੇ ਨਾ ਲਲਕਾਰੇ ਹੋਣਗੇ, ਕੋਈ ਲਤਾੜਨ ਵਾਲਾ ਚੁਬੱਚਿਆਂ ਵਿੱਚ ਰਸ ਨਹੀਂ ਲੜਾਤੇਗਾ, ਮੈਂ ਲਤਾੜੂਆਂ ਦਾ ਸ਼ਬਦ ਬੰਦ ਕਰ ਛੱਡਿਆ ਹੈ। 11 ਏਸ ਲਈ ਮੇਰਾ ਮਨ ਮੋਆਬ ਲਈ ਬਰਬਤ ਵਾਂਙੁ ਗੱਜਦਾ ਹੈ, ਅਤੇ ਮੇਰਾ ਦਿਲ ਕੀਰ-ਹਾਰਸ ਲਈ ਵੀ। 12 ਐਉਂ ਹੋਵੇਗਾ ਕਿ ਜਦ ਮੋਆਬ ਹਾਜ਼ਰ ਹੋਵੇਗਾ, ਜਦ ਉਹ ਉੱਚੇ ਅਸਥਾਨ ਉੱਤੇ ਥੱਕ ਜਾਵੇਗਾ, ਤਾਂ ਉਹ ਪ੍ਰਾਰਥਨਾ ਲਈ ਆਪਣੇ ਪਵਿੱਤ੍ਰ ਅਸਥਾਨ ਨੂੰ ਆਵੇਗਾ, ਪਰ ਉਹ ਪਰਬਲ ਨਾ ਹੋਵੇਗਾ।। 13 ਏਹ ਬਚਨ ਉਹ ਹੈ ਜਿਹੜਾ ਯਹੋਵਾਹ ਮੋਆਬ ਦੇ ਵਿਖੇ ਭੂਤ ਕਾਲ ਵਿੱਚ ਬੋਲਿਆ 14 ਪਰ ਹੁਣ ਯਹੋਵਾਹ ਐਉਂ ਬੋਲਦਾ ਹੈ ਕਿ ਤਿੰਨਾਂ ਵਰਿਹਾਂ ਦੇ ਵਿੱਚ ਮਜਦੂਰ ਦਿਆਂ ਵਰਿਹਾਂ ਵਾਂਙੁ ਮੋਆਬ ਦਾ ਪਰਤਾਪ ਉਹ ਦੀ ਸਾਰੀ ਵੱਡੀ ਭੀੜ ਸਣੇ ਤੁੱਛ ਕੀਤਾ ਜਾਵੇਗਾ ਅਤੇ ਬਕੀਆ ਬਹੁਤ ਥੋੜਾ ਅਤੇ ਨਿਕੰਮਾ ਹੋਵੇਗਾ।।
Total 66 ਅਧਿਆਇ, Selected ਅਧਿਆਇ 16 / 66
Common Bible Languages
West Indian Languages
×

Alert

×

punjabi Letters Keypad References