ਪੰਜਾਬੀ ਬਾਈਬਲ

ਰੱਬ ਦੀ ਮਿਹਰ ਦੀ ਦਾਤ
1. ਆਦਮੀ ਜੋ ਤੀਵੀਂ ਤੋਂ ਜੰਮਦਾ ਹੈ, ਥੋੜਿਆਂ ਦਿਨਾਂ ਦਾ ਹੈ ਅਤੇ ਬਿਪਤਾ ਨਾਲ ਭਰਿਆ ਹੋਇਆ ਹੈ।
2. ਉਹ ਫੁੱਲ ਵਾਂਙੁ ਨਿੱਕਲਦਾ ਹੈ, ਫੇਰ ਤੋਂੜਿਆਂ ਜਾਂਦਾ ਹੈ, ਉਹ ਸਾਯੇ ਵਾਂਙੁ ਢਲ ਜਾਂਦਾ ਹੈ ਅਤੇ ਠਹਿਰਦਾ ਨਹੀਂ।
3. ਕੀ ਅਜੇਹੇ ਉੱਤੇ ਤੂੰ ਆਪਣੀਆਂ ਅੱਖਾਂ ਖੋਲ੍ਹਦਾ ਹੈਂ ਅਤੇ ਮੈਨੂੰ ਆਪਣੇ ਨਾਲ ਨਿਆਉਂ ਵਿੱਚ ਲਿਆਉਂਦਾ ਹੈਂ?
4. ਕੌਣ ਅਸ਼ੁੱਧ ਵਿੱਚੋਂ ਸ਼ੁੱਧ ਨਿਕਾਲ ਸੱਕਦਾ ਹੈ? ਪਰ ਕੋਈ ਨਹੀਂ।
5. ਜੇ ਉਹ ਦੇ ਦਿਨ ਠਹਿਰਾਏ ਹੋਏ ਹਨ, ਅਤੇ ਉਹ ਦੇ ਮਹੀਨੇ ਤੇਰੇ ਨਾਲ ਗਿਣੇ ਹੋਏ ਹਨ, ਅਤੇ ਤੈਂ ਉਹ ਦੀਆਂ ਹੱਦਾਂ ਨੂੰ ਬਣਾਇਆ ਭਈ ਉਹ ਨਾ ਲੰਘੇ,
6. ਤਾਂ ਉਹ ਦੀ ਵੱਲੋਂ ਆਪਣੀ ਨਿਗਾਹ ਹਟਾ ਲੈ, ਭਈ ਉਹ ਵਿਸਮ ਲਵੇ, ਜਦ ਤੀਕ ਉਹ ਮਜੂਰ ਵਾਂਙੁ ਆਪਣੇ ਦਿਨ ਵਿੱਚ ਮੌਜ ਨਾ ਕਰ ਲਵੇ।
7. ਰੁੱਖ ਲਈ ਤਾਂ ਆਸਾ ਹੈ, ਭਈ ਜੇ ਉਹ ਕੱਟਿਆ ਜਾਵੇ ਤਾਂ ਉਹ ਫੇਰ ਫੁੱਟੇਗਾ, ਅਤੇ ਉਹ ਦੀਆਂ ਕੂੰਬਲਾਂ ਨਾ ਮੁੱਕਣਗੀਆਂ।
8. ਭਾਵੇਂ ਉਹ ਦੀ ਜੜ੍ਹ ਧਰਤੀ ਵਿੱਚ ਪੁਰਾਣੀ ਪੈ ਜਾਵੇ, ਅਤੇ ਉਹ ਦਾ ਟੁੰਡ ਮਿੱਟੀ ਵਿੱਚ ਗਲ ਜਾਵੇ,
9. ਤਾਂ ਵੀ ਪਾਣੀ ਦੀ ਵਾਸ ਤੋਂ ਉਹ ਦੀਆਂ ਕੂੰਬਲਾਂ ਫੁੱਟ ਨਿੱਕਲਣਗੀਆਂ ਅਤੇ ਬੂਟੇ ਵਾਂਙੁ ਉਹ ਟਹਿਣੀਆਂ ਕੱਢੇਗਾ
10. ਪਰ ਪੁਰਖ ਮਰ ਜਾਂਦਾ ਤੇ ਨਿੱਸਲ ਪੈ ਜਾਂਦਾ ਹੈ, ਅਤੇ ਆਦਮੀ ਪ੍ਰਾਣ ਛੱਡ ਦਿੰਦਾ ਹੈ ਤਾਂ ਉਹ ਹੈ ਕਿੱਥੇ?
11. ਪਾਣੀ ਸਮੁੰਦਰ ਤੋਂ ਜਾਂਦਾ ਰਹਿੰਦਾ ਹੈ, ਅਤੇ ਦਰਿਆ ਸੁੱਕ ਕੇ ਮੁੱਕ ਜਾਂਦਾ ਹੈ,
12. ਤਿਵੇਂ ਮਨੁੱਖ ਲੇਟਦਾ ਅਤੇ ਫਿਰ ਨਹੀਂ ਉੱਠਦਾ ਹੈ, ਜਦ ਤੀਕ ਅਕਾਸ਼ ਟਲ ਨਾ ਜਾਣ ਉਹ ਨਾ ਜਾਗਣਗੇ, ਨਾ ਆਪਣੀ ਨੀਂਦ ਤੋਂ ਜਗਾਏ ਜਾਣਗੇ।।
13. ਕਾਸ਼ ਕਿ ਤੂੰ ਮੈਨੂੰ ਪਤਾਲ ਵਿੱਚ ਲੁਕਾ ਦੇਵੇਂ, ਅਤੇ ਮੈਨੂੰ ਛਿਪਾ ਰੱਖੇ ਜਦ ਤੀਕ ਤੇਰਾ ਕ੍ਰੋਧ ਨਾ ਹਟੇ, ਅਤੇ ਮੇਰੇ ਲਈ ਖਾਸ ਵੇਲਾ ਠਹਿਰਾਵੇਂ ਅਤੇ ਮੈਨੂੰ ਚੇਤੇ ਰੱਖੇ!
14. ਜੇ ਪੁਰਖ ਮਰ ਜਾਵੇ ਤਾਂ ਉਹ ਫਿਰ ਜੀਵੇਗਾ? ਆਪਣੇ ਜੁੱਧ ਦੇ ਸਾਰੇ ਦਿਨ ਮੈਂ ਉਡੀਕ ਵਿੱਚ ਰਹਾਂਗਾ, ਜਦ ਤੀਕ ਮੇਰੀ ਵਾਰੀ ਨਾ ਆਵੇ।
15. ਤੂੰ ਪੁਕਾਰੇਂਗਾ ਅਤੇ ਮੈਂ ਤੈਨੂੰ ਉੱਤਰ ਦਿਆਂਗਾ, ਤੂੰ ਆਪਣੇ ਹੱਥਾਂ ਦੇ ਕੰਮ ਨੂੰ ਚਾਹਵੇਂਗਾ।
16. ਪਰ ਹੁਣ ਤੂੰ ਮੇਰੇ ਕਦਮਾਂ ਨੂੰ ਗਿਣਦਾ ਹੈ, ਕੀ ਤੂੰ ਮੇਰੇ ਪਾਪ ਉੱਤੇ ਤਾੜ ਨਹੀਂ ਰੱਖਦਾ?
17. ਮੇਰਾ ਅਪਰਾਧ ਮੋਹਰ ਲੱਗੀ ਹੋਈ ਥੈਲੀ ਵਿੱਚ ਬੰਦ ਹੈ, ਅਤੇ ਤੂੰ ਮੇਰੀ ਬਦੀ ਨੂੰ ਸੀਉਂਕੇ ਰੱਖਿਆ ਹੋਇਆ ਹੈ।।
18. ਪਰੰਤੂ ਪਹਾੜ ਡਿੱਗਦਾ ਡਿੱਗਦਾ ਘਸ ਜਾਂਦਾ ਅਤੇ ਚਟਾਨ ਆਪਣੇ ਥਾਂ ਤੋਂ ਸਰਕ ਜਾਂਦੀ ਹੈ,
19. ਪਾਣੀ ਪੱਥਰਾਂ ਨੂੰ ਘਸਾ ਸੁੱਟਦਾ ਹੈ, ਉਹ ਦਾ ਹੜ੍ਹ ਧਰਤੀ ਦੀ ਮਿੱਟੀ ਨੂੰ ਵਹਾ ਲੈ ਜਾਂਦਾ ਹੈ, ਇਉਂ ਤੂੰ ਇਨਸਾਨ ਦੀ ਆਸ਼ਾ ਮਿਟਾ ਦਿੰਦਾ ਹੈਂ।
20. ਤੂੰ ਸਦਾ ਉਹ ਨੂੰ ਜਿੱਤ ਲੈਂਦਾ ਹੈ, ਅਤੇ ਉਹ ਚੱਲਿਆ ਜਾਂਦਾ ਹੈ, ਤੂੰ ਉਹ ਦਾ ਚਿਹਰਾ ਬਦਲ ਕੇ ਉਹ ਨੂੰ ਕੱਢ ਦਿੰਦਾ ਹੈ!
21. ਉਹ ਦੇ ਪੁੱਤ੍ਰ ਪਤ ਪਰਾਪਤ ਕਰਦੇ ਹਨ, ਪਰ ਉਹ ਜਾਣਦਾ ਨਹੀਂ, ਓਹ ਹਲਕੇ ਪੈ ਜਾਂਦੇ ਹਨ ਪਰ ਉਹ ਉਨ੍ਹਾਂ ਦਾ ਹਾਲ ਸਮਝਦਾ ਨਹੀਂ,
22. ਸਗੋਂ ਉਹ ਦਾ ਉਪਰਲਾ ਮਾਸ ਦੁਖੀ ਰਹਿੰਦਾ ਹੈ, ਅਤੇ ਉਹ ਦੀ ਅੰਦਰਲੀ ਜਾਨ ਸੋਗ ਕਰਦੀ ਰਹਿੰਦੀ ਹੈ।।

Notes

No Verse Added

Total 42 ਅਧਿਆਇ, Selected ਅਧਿਆਇ 14 / 42
ਅੱਯੂਬ 14:12
1 ਆਦਮੀ ਜੋ ਤੀਵੀਂ ਤੋਂ ਜੰਮਦਾ ਹੈ, ਥੋੜਿਆਂ ਦਿਨਾਂ ਦਾ ਹੈ ਅਤੇ ਬਿਪਤਾ ਨਾਲ ਭਰਿਆ ਹੋਇਆ ਹੈ। 2 ਉਹ ਫੁੱਲ ਵਾਂਙੁ ਨਿੱਕਲਦਾ ਹੈ, ਫੇਰ ਤੋਂੜਿਆਂ ਜਾਂਦਾ ਹੈ, ਉਹ ਸਾਯੇ ਵਾਂਙੁ ਢਲ ਜਾਂਦਾ ਹੈ ਅਤੇ ਠਹਿਰਦਾ ਨਹੀਂ। 3 ਕੀ ਅਜੇਹੇ ਉੱਤੇ ਤੂੰ ਆਪਣੀਆਂ ਅੱਖਾਂ ਖੋਲ੍ਹਦਾ ਹੈਂ ਅਤੇ ਮੈਨੂੰ ਆਪਣੇ ਨਾਲ ਨਿਆਉਂ ਵਿੱਚ ਲਿਆਉਂਦਾ ਹੈਂ? 4 ਕੌਣ ਅਸ਼ੁੱਧ ਵਿੱਚੋਂ ਸ਼ੁੱਧ ਨਿਕਾਲ ਸੱਕਦਾ ਹੈ? ਪਰ ਕੋਈ ਨਹੀਂ। 5 ਜੇ ਉਹ ਦੇ ਦਿਨ ਠਹਿਰਾਏ ਹੋਏ ਹਨ, ਅਤੇ ਉਹ ਦੇ ਮਹੀਨੇ ਤੇਰੇ ਨਾਲ ਗਿਣੇ ਹੋਏ ਹਨ, ਅਤੇ ਤੈਂ ਉਹ ਦੀਆਂ ਹੱਦਾਂ ਨੂੰ ਬਣਾਇਆ ਭਈ ਉਹ ਨਾ ਲੰਘੇ, 6 ਤਾਂ ਉਹ ਦੀ ਵੱਲੋਂ ਆਪਣੀ ਨਿਗਾਹ ਹਟਾ ਲੈ, ਭਈ ਉਹ ਵਿਸਮ ਲਵੇ, ਜਦ ਤੀਕ ਉਹ ਮਜੂਰ ਵਾਂਙੁ ਆਪਣੇ ਦਿਨ ਵਿੱਚ ਮੌਜ ਨਾ ਕਰ ਲਵੇ। 7 ਰੁੱਖ ਲਈ ਤਾਂ ਆਸਾ ਹੈ, ਭਈ ਜੇ ਉਹ ਕੱਟਿਆ ਜਾਵੇ ਤਾਂ ਉਹ ਫੇਰ ਫੁੱਟੇਗਾ, ਅਤੇ ਉਹ ਦੀਆਂ ਕੂੰਬਲਾਂ ਨਾ ਮੁੱਕਣਗੀਆਂ। 8 ਭਾਵੇਂ ਉਹ ਦੀ ਜੜ੍ਹ ਧਰਤੀ ਵਿੱਚ ਪੁਰਾਣੀ ਪੈ ਜਾਵੇ, ਅਤੇ ਉਹ ਦਾ ਟੁੰਡ ਮਿੱਟੀ ਵਿੱਚ ਗਲ ਜਾਵੇ, 9 ਤਾਂ ਵੀ ਪਾਣੀ ਦੀ ਵਾਸ ਤੋਂ ਉਹ ਦੀਆਂ ਕੂੰਬਲਾਂ ਫੁੱਟ ਨਿੱਕਲਣਗੀਆਂ ਅਤੇ ਬੂਟੇ ਵਾਂਙੁ ਉਹ ਟਹਿਣੀਆਂ ਕੱਢੇਗਾ 10 ਪਰ ਪੁਰਖ ਮਰ ਜਾਂਦਾ ਤੇ ਨਿੱਸਲ ਪੈ ਜਾਂਦਾ ਹੈ, ਅਤੇ ਆਦਮੀ ਪ੍ਰਾਣ ਛੱਡ ਦਿੰਦਾ ਹੈ ਤਾਂ ਉਹ ਹੈ ਕਿੱਥੇ? 11 ਪਾਣੀ ਸਮੁੰਦਰ ਤੋਂ ਜਾਂਦਾ ਰਹਿੰਦਾ ਹੈ, ਅਤੇ ਦਰਿਆ ਸੁੱਕ ਕੇ ਮੁੱਕ ਜਾਂਦਾ ਹੈ, 12 ਤਿਵੇਂ ਮਨੁੱਖ ਲੇਟਦਾ ਅਤੇ ਫਿਰ ਨਹੀਂ ਉੱਠਦਾ ਹੈ, ਜਦ ਤੀਕ ਅਕਾਸ਼ ਟਲ ਨਾ ਜਾਣ ਉਹ ਨਾ ਜਾਗਣਗੇ, ਨਾ ਆਪਣੀ ਨੀਂਦ ਤੋਂ ਜਗਾਏ ਜਾਣਗੇ।। 13 ਕਾਸ਼ ਕਿ ਤੂੰ ਮੈਨੂੰ ਪਤਾਲ ਵਿੱਚ ਲੁਕਾ ਦੇਵੇਂ, ਅਤੇ ਮੈਨੂੰ ਛਿਪਾ ਰੱਖੇ ਜਦ ਤੀਕ ਤੇਰਾ ਕ੍ਰੋਧ ਨਾ ਹਟੇ, ਅਤੇ ਮੇਰੇ ਲਈ ਖਾਸ ਵੇਲਾ ਠਹਿਰਾਵੇਂ ਅਤੇ ਮੈਨੂੰ ਚੇਤੇ ਰੱਖੇ! 14 ਜੇ ਪੁਰਖ ਮਰ ਜਾਵੇ ਤਾਂ ਉਹ ਫਿਰ ਜੀਵੇਗਾ? ਆਪਣੇ ਜੁੱਧ ਦੇ ਸਾਰੇ ਦਿਨ ਮੈਂ ਉਡੀਕ ਵਿੱਚ ਰਹਾਂਗਾ, ਜਦ ਤੀਕ ਮੇਰੀ ਵਾਰੀ ਨਾ ਆਵੇ। 15 ਤੂੰ ਪੁਕਾਰੇਂਗਾ ਅਤੇ ਮੈਂ ਤੈਨੂੰ ਉੱਤਰ ਦਿਆਂਗਾ, ਤੂੰ ਆਪਣੇ ਹੱਥਾਂ ਦੇ ਕੰਮ ਨੂੰ ਚਾਹਵੇਂਗਾ। 16 ਪਰ ਹੁਣ ਤੂੰ ਮੇਰੇ ਕਦਮਾਂ ਨੂੰ ਗਿਣਦਾ ਹੈ, ਕੀ ਤੂੰ ਮੇਰੇ ਪਾਪ ਉੱਤੇ ਤਾੜ ਨਹੀਂ ਰੱਖਦਾ? 17 ਮੇਰਾ ਅਪਰਾਧ ਮੋਹਰ ਲੱਗੀ ਹੋਈ ਥੈਲੀ ਵਿੱਚ ਬੰਦ ਹੈ, ਅਤੇ ਤੂੰ ਮੇਰੀ ਬਦੀ ਨੂੰ ਸੀਉਂਕੇ ਰੱਖਿਆ ਹੋਇਆ ਹੈ।। 18 ਪਰੰਤੂ ਪਹਾੜ ਡਿੱਗਦਾ ਡਿੱਗਦਾ ਘਸ ਜਾਂਦਾ ਅਤੇ ਚਟਾਨ ਆਪਣੇ ਥਾਂ ਤੋਂ ਸਰਕ ਜਾਂਦੀ ਹੈ, 19 ਪਾਣੀ ਪੱਥਰਾਂ ਨੂੰ ਘਸਾ ਸੁੱਟਦਾ ਹੈ, ਉਹ ਦਾ ਹੜ੍ਹ ਧਰਤੀ ਦੀ ਮਿੱਟੀ ਨੂੰ ਵਹਾ ਲੈ ਜਾਂਦਾ ਹੈ, ਇਉਂ ਤੂੰ ਇਨਸਾਨ ਦੀ ਆਸ਼ਾ ਮਿਟਾ ਦਿੰਦਾ ਹੈਂ। 20 ਤੂੰ ਸਦਾ ਉਹ ਨੂੰ ਜਿੱਤ ਲੈਂਦਾ ਹੈ, ਅਤੇ ਉਹ ਚੱਲਿਆ ਜਾਂਦਾ ਹੈ, ਤੂੰ ਉਹ ਦਾ ਚਿਹਰਾ ਬਦਲ ਕੇ ਉਹ ਨੂੰ ਕੱਢ ਦਿੰਦਾ ਹੈ! 21 ਉਹ ਦੇ ਪੁੱਤ੍ਰ ਪਤ ਪਰਾਪਤ ਕਰਦੇ ਹਨ, ਪਰ ਉਹ ਜਾਣਦਾ ਨਹੀਂ, ਓਹ ਹਲਕੇ ਪੈ ਜਾਂਦੇ ਹਨ ਪਰ ਉਹ ਉਨ੍ਹਾਂ ਦਾ ਹਾਲ ਸਮਝਦਾ ਨਹੀਂ, 22 ਸਗੋਂ ਉਹ ਦਾ ਉਪਰਲਾ ਮਾਸ ਦੁਖੀ ਰਹਿੰਦਾ ਹੈ, ਅਤੇ ਉਹ ਦੀ ਅੰਦਰਲੀ ਜਾਨ ਸੋਗ ਕਰਦੀ ਰਹਿੰਦੀ ਹੈ।।
Total 42 ਅਧਿਆਇ, Selected ਅਧਿਆਇ 14 / 42
Common Bible Languages
West Indian Languages
×

Alert

×

punjabi Letters Keypad References