2. ਸਿਆਪੇ ਵਾਲੇ ਘਰ ਦੇ ਵਿੱਚ ਜਾਣਾ ਨਿਉਂਦੇ ਵਾਲੇ ਘਰ ਵਿੱਚ ਵੜਨ ਨਾਲੋਂ ਚੰਗਾ ਹੈ ਕਿਉਂ ਜੋ ਸਾਰਿਆਂ ਲੋਕਾਂ ਦਾ ਅੰਤ ਇਹੋ ਹੈ, ਅਤੇ ਜੀਉਂਦੇ ਆਪਣੇ ਦਿਲ ਵਿੱਚ ਏਹ ਨੂੰ ਲਿਆਉਣਗੇ।
|
12. ਕਿਉਂ ਜੋ ਬੁੱਧ ਦਾ ਸਾਯਾ ਧਨ ਦੇ ਸਾਯੇ ਵਰਗਾ ਹੈ, ਪਰ ਗਿਆਨ ਦਾ ਇੱਕ ਇਹ ਵਾਧਾ ਹੈ, ਜੋ ਬੁੱਧ ਆਪਣੇ ਰੱਖਦਿਆਂ ਦੀ ਜਾਨ ਦੀ ਰਾਖੀ ਕਰਦੀ ਹੈ।
|
14. ਸੰਪਤਾ ਦੇ ਦਿਨ ਵਿੱਚ ਨਿਹਾਲ ਹੋ, ਪਰ ਬਿਪਤਾ ਦੇ ਦਿਨ ਵਿੱਚ ਵਿਚਾਰ ਕਰ, ਇਸ ਨੂੰ ਵੀ ਪਰਮੇਸ਼ੁਰ ਨੇ ਉਹ ਦੇ ਨਾਲ ਦਾ ਬਣਾ ਰੱਖਿਆ ਹੈ, ਭਈ ਆਦਮੀ ਕਿਸੇ ਆਉਣ ਵਾਲੀ ਗੱਲ ਨੂੰ ਨਾ ਬੁੱਝੇ।।
|
15. ਮੈਂ ਆਪਣੇ ਵਿਅਰਥ ਦੇ ਦਿਨਾਂ ਵਿੱਚ ਇਹ ਸਭ ਕੁਝ ਡਿੱਠਾ,- ਇੱਕ ਧਰਮੀ ਹੈ ਜੋ ਆਪਣੇ ਧਰਮ ਵਿੱਚ ਨਾਸ ਹੋ ਜਾਂਦਾ ਹੈ, ਅਤੇ ਇੱਕ ਦੁਸ਼ਟ ਹੈ ਜੋ ਆਪਣੇ ਦੁਸ਼ਟਪੁਣੇ ਵਿੱਚ ਆਪਣੀ ਉਮਰ ਵਧਾਉਂਦਾ ਹੈ।
|
18. ਚੰਗਾ ਹੈ ਜੋ ਤੂੰ ਇਹ ਨੂੰ ਫੜ ਕੇ ਰੱਖੇਂ, ਅਤੇ ਤੂੰ ਇਸ ਤੋਂ ਵੀ ਹੱਥ ਨਾ ਖਿੱਚੇਂ, ਉਹ ਜੋ ਪਰਮੇਸ਼ੁਰ ਤੋਂ ਡਰਦਾ ਹੈ ਓਹਨਾਂ ਸਭਨਾਂ ਵਿੱਚੋਂ ਬਚ ਨਿੱਕਲੇਗਾ।
|
25. ਮੈਂ ਆਪਣੇ ਮਨ ਨੂੰ ਲਾਇਆ ਭਈ ਜਾਣਾਂ ਅਤੇ ਲੱਭ ਲਵਾਂ ਅਤੇ ਬੁੱਧ ਅਰ ਮੂਲ ਨੂੰ ਭਾਲਾਂ ਅਤੇ ਮੂਰਖਤਾਈ ਦੀ ਬੁਰਿਆਈ ਨੂੰ ਅਤੇ ਮੂਰਖਤਾਈ ਨੂੰ ਜੋ ਸੁਦਾ ਹੈ ਸਮਝਾਂ
|
26. ਮੈਂ ਉਸ ਤੀਵੀਂ ਨੂੰ ਮੌਤ ਨਾਲੋਂ ਕੌੜੀ ਜਾਣਦਾ ਹਾਂ ਜਿਹ ਦੇ ਦਿਲ ਫਾਹੀਆਂ ਅਤੇ ਜਾਲ ਹੈ ਜਿਹਦੇ ਹੱਥ ਬੇੜੀਆਂ ਹਨ। ਜਿਹੜਾ ਪਰਮੇਸ਼ੁਰ ਨੂੰ ਪਰਸੰਨ ਕਰਦਾ ਹੈ ਸੋ ਉਹ ਦੇ ਕੋਲੋਂ ਛੁੱਟੇਗਾ ਪਰ ਪਾਪੀ ਉਸ ਤੋਂ ਫੜਿਆ ਜਾਵੇਗਾ
|
28. ਜਿਸ ਨੂੰ ਹੁਣ ਤੋੜੀ ਮੇਰਾ ਜੀ ਭਾਲਦਾ ਰਹਿੰਦਾ ਹੈ ਪਰ ਮੈਨੂੰ ਨਹੀਂ ਲੱਭਾ: ਹਜ਼ਾਰਾਂ ਵਿੱਚੋਂ ਮੈਂ ਇੱਕ ਆਦਮੀ ਨੂੰ ਲੱਭਾ ਹੈ ਪਰ ਇੱਕ ਵੀ ਤੀਵੀਂ ਮੈਨੂੰ ਏਹਨਾਂ ਸਾਰਿਆਂ ਵਿੱਚੋਂ ਨਹੀਂ ਲੱਭੀ
|
29. ਵੇਖੋ, ਮੈਂ ਨਿਰਾ ਇਹੋ ਹੀ ਲੱਭਾ ਹੈ ਭਈ ਪਰਮੇਸ਼ੁਰ ਨੇ ਆਦਮੀ ਨੂੰ ਸਿੱਧਾ ਬਣਾਇਆ ਪਰ ਓਹਨਾਂ ਨੇ ਬਾਹਲੀਆਂ ਜੁਗਤਾਂ ਭਾਲੀਆਂ ਹਨ।।
|