ਪੰਜਾਬੀ ਬਾਈਬਲ

ਬਾਈਬਲ ਸੋਸਾਇਟੀ ਆਫ਼ ਇੰਡੀਆ (BSI)
1. ਸੋ ਯਹੂਦੀ ਦਾ ਕੀ ਵਾਧਾ ਅਤੇ ਸੁੰਨਤ ਦੀ ਕੀ ਲਾਭ ਹੈॽ
2. ਹਰ ਪਰਕਾਰ ਕਰਕੇ ਬਹੁਤ । ਪਹਿਲੋਂ ਤਾਂ ਇਹ ਜੋ ਪਰਮੇਸ਼ੁਰ ਦੀਆਂ ਬਾਣੀਆਂ ਉਨ੍ਹਾਂ ਨੂੰ ਸੋਂਪੀਆਂ ਗਈਆਂ
3. ਫੇਰ ਭਾਵੇਂ ਕਈ ਬੇ ਵਫ਼ਾ ਨਿੱਕਲੇ ਤਾਂ ਕੀ ਹੋਇਆॽ ਭਲਾ, ਓਹਨਾਂ ਦੀ ਬੇ ਵਫ਼ਾਈ ਪਰਮੇਸ਼ੁਰ ਦੀ ਵਫ਼ਾਦਾਰੀ ਨੂੰ ਅਵਿਰਥਾ ਕਰ ਸੱਕਦੀ ਹੈ ॽ
4. ਕਦੇ ਨਹੀਂ! ਸਗੋਂ ਪਰਮੇਸ਼ੁਰ ਸੱਚਾ ਠਹਿਰੇ ਅਤੇ ਹਰ ਮਨੁੱਖ ਝੂਠਾ । ਜਿਵੇਂ ਲਿਖਿਆ ਹੋਇਆ ਹੈ — ਤੂੰ ਆਪਣੇ ਬੋਲ ਵਿੱਚ ਧਰਮੀ ਠਹਿਰੇਂ ਅਤੇ ਆਪਣੇ ਨਿਆਉਂ ਵਿੱਚ ਜਿੱਤ ਜਾਵੇਂ।।
5. ਪਰ ਜੇ ਸਾਡਾ ਕੁਧਰਮ ਪਰਮੇਸ਼ੁਰ ਦੇ ਧਰਮ ਨੂੰ ਪਰਗਟ ਕਰਦਾ ਹੈ ਤਾਂ ਕੀ ਆਖੀਏॽ ਭਲਾ, ਪਰਮੇਸ਼ੁਰ ਅਨਿਆਈ ਹੈ ਜਿਹੜਾ ਕ੍ਰੋਧ ਪਾਉਂਦਾ ਹੈॽ (ਮੈਂ ਲੋਕਾਂ ਵਾਂਙੁ ਆਖਦਾ ਹਾਂ
6. ਕਦੇ ਨਹੀਂ! ਤਾਂ ਫੇਰ ਪਰਮੇਸ਼ੁਰ ਜਗਤ ਦਾ ਨਿਆਉਂ ਕਿਵੇਂ ਕਰੇਗਾॽ
7. ਪਰ ਜੇ ਪਰਮੇਸ਼ੁਰ ਦਾ ਸਤ ਮੇਰੇ ਕੁਸਤ ਕਰਕੇ ਉਹ ਦੀ ਵਡਿਆਈ ਵਾਫ਼ਰ ਕਰਦਾ ਹੈ ਤਾਂ ਕਾਹ ਨੂੰ ਮੈਂ ਅਜੇ ਤੀਕ ਪਾਪੀ ਵਾਂਙੁ ਦੋਸ਼ੀ ਠਹਿਰਾਇਆ ਜਾਂਦਾ ਹਾਂॽ
8. ਅਤੇ ਇਹ ਕਿਉਂ ਨਾ ਬੋਲੀਏ, ਜਿਵੇਂ ਸਾਡੇ ਉੱਤੇ ਊਜ ਲਾਈ ਜਾਂਦੀ ਹੈ ਅਰ ਜਿਵੇਂ ਕਈ ਆਖਦੇ ਹਨ ਜੋ ਅਸੀਂ ਇਸ ਤਰ੍ਹਾਂ ਕਹਿੰਦੇ ਹਾਂ, ਕਿ ਆਓ, ਬੁਰਿਆਈ ਕਰੀਏ ਭਈ ਇਸ ਤੋਂ ਭਲਿਆਈ ਨਿੱਕਲੇ। ਸੋ ਇਹੋ ਜਿਹਿਆਂ ਉੱਤੇ ਦੰਡ ਦੀ ਆਗਿਆ ਜਥਾਰਥ ਹੈ।।
9. ਤਾਂ ਫੇਰ ਕੀॽ ਭਲਾ, ਅਸੀਂ ਓਹਨਾਂ ਨਾਲੋਂ ਚੰਗੇ ਹਾਂॽ ਰਤਾ ਭੀ ਨਹੀਂ! ਕਿਉਂ ਜੋ ਅਸੀਂ ਤਾਂ ਅੱਗੇ ਆਖ ਬੈਠੇ ਹਾਂ ਸੋ ਯਹੂਦੀ ਅਤੇ ਯੂਨਾਨੀ ਸਾਰਿਆਂ ਦੇ ਸਾਰੇ ਪਾਪ ਦੇ ਹੇਠ ਹਨ
10. ਜਿਵੇਂ ਲਿਖਿਆ ਹੋਇਆ ਹੈ, - ਕੋਈ ਧਰਮੀ ਨਹੀਂ, ਇੱਕ ਵੀ ਨਹੀਂ
11. ਕੋਈ ਸਮਝਣ ਵਾਲਾ ਨਹੀਂ, ਕੋਈ ਪਰਮੇਸ਼ੁਰ ਦਾ ਤਾਲਿਬ ਨਹੀਂ।
12. ਓਹ ਸਭ ਕੁਰਾਹੇ ਪੈ ਗਏ, ਓਹ ਸਾਰੇ ਦੇ ਸਾਰੇ ਨਿਕੰਮੇ ਹੋਏ ਹੋਏ ਹਨ, ਕੋਈ ਭਲਾ ਕਰਨ ਵਾਲਾ ਨਹੀਂ, ਇੱਕ ਵੀ ਨਹੀਂ ।
13. ਓਹਨਾਂ ਦਾ ਸੰਘ ਖੁਲ੍ਹੀ ਹੋਈ ਕਬਰ ਹੈ, ਓਹਨਾਂ ਨੇ ਆਪਣੀਆਂ ਜੀਭਾਂ ਨਾਲ ਵਲ ਛਲ ਕੀਤਾ ਹੈ, ਓਹਨਾਂ ਦੇ ਬੁੱਲਾਂ ਹੇਠ ਜ਼ਹਿਰੀ ਸੱਪਾਂ ਦੀ ਵਿਸ ਹੈ
14. ਉਹਨਾਂ ਦਾ ਮੁਖ ਸਰਾਪ ਅਤੇ ਕੁੜੱਤਣ ਨਾਲ ਭਰਿਆ ਹੋਇਆ ਹੈ,
15. ਓਹਨਾਂ ਦੇ ਪੈਰ ਲਹੂ ਵਹਾਉਣ ਲਈ ਚਲਾਕ ਹਨ,
16. ਓਹਨਾਂ ਦੇ ਰਾਹਾਂ ਵਿੱਚ ਨਾਸ ਅਤੇ ਬਿਪਤਾ ਹੈ,
17. ਅਤੇ ਓਹਨਾਂ ਨੇ ਸ਼ਾਂਤੀ ਦਾ ਰਾਹ ਨਾ ਪਛਾਣਿਆ,
18. ਓਹਨਾਂ ਦੀਆਂ ਅੱਖਾਂ ਦੇ ਅੱਗੇ ਪਰਮੇਸ਼ੁਰ ਦਾ ਭੈ ਹੈ ਨਹੀਂ ।।
19. ਹੁਣ ਅਸੀਂ ਜਾਣਦੇ ਹਾਂ ਭਈ ਸ਼ਰਾ ਜੋ ਕੁਝ ਆਖਦੀ ਹੈ ਸੋ ਸ਼ਰਾ ਵਾਲਿਆਂ ਨੂੰ ਆਖਦੀ ਹੈ ਤਾਂ ਜੋ ਹਰੇਕ ਦਾ ਮੂੰਹ ਬੰਦ ਹੋ ਜਾਵੇ ਅਤੇ ਸਾਰਾ ਸੰਸਾਰ ਪਰਮੇਸ਼ੁਰ ਦੇ ਨਿਆਉਂ ਦੇ ਹੇਠ ਆ ਜਾਵੇ
20. ਇਸ ਲਈ ਜੋ ਉਹ ਦੇ ਅੱਗੇ ਸ਼ਰਾ ਦੇ ਕਰਮਾਂ ਤੋਂ ਕੋਈ ਸਰੀਰ ਧਰਮੀ ਨਹੀਂ ਠਹਿਰੇਗਾ ਕਿਉਂ ਜੋ ਸ਼ਰਾ ਦੇ ਰਾਹੀਂ ਪਾਪ ਦੀ ਪਛਾਣ ਹੀ ਹੁੰਦੀ ਹੈ।।
21. ਪਰ ਹੁਣ ਸ਼ਰਾ ਦੇ ਬਾਝੋਂ ਪਰਮੇਸ਼ੁਰ ਦਾ ਧਰਮ ਪਰਗਟ ਹੋਇਆ ਹੈ ਅਤੇ ਸ਼ਰਾ ਅਤੇ ਨਬੀ ਉਹ ਦੀ ਸਾਖੀ ਦਿੰਦੇ ਹਨ
22. ਅਰਥਾਤ ਪਰਮੇਸ਼ੁਰ ਦਾ ਉਹ ਧਰਮ ਜਿਹੜਾ ਯਿਸੂ ਮਸੀਹ ਉੱਤੇ ਨਿਹਚਾ ਕਰਨ ਤੋਂ ਪਾਈਦਾ ਹੈ। ਇਹ ਉਨ੍ਹਾਂ ਸਭਨਾਂ ਦੇ ਲਈ ਜਿਹੜੇ ਨਿਹਚਾ ਕਿਉਂ ਕਰਦੇ ਹਨ ਜੋ ਕੁਝ ਭਿੰਨ ਭੇਦ ਨਹੀਂ ਹੈ
23. ਕਿਉਂਕਿ ਸਭਨਾਂ ਨੇ ਪਾਪ ਕੀਤਾ ਅਤੇ ਪਰਮੇਸ਼ੁਰ ਦੇ ਪਰਤਾਪ ਤੋਂ ਰਹਿ ਗਏ ਹਨ
24. ਸੋ ਉਹ ਦੀ ਕਿਰਪਾ ਨਾਲ ਉਸ ਨਿਸਤਾਰੇ ਦੇ ਕਾਰਨ ਜੋ ਮਸੀਹ ਯਿਸੂ ਤੋਂ ਹੁੰਦਾ ਹੈ ਓਹ ਮੁਖ਼ਤ ਧਰਮੀ ਗਿਣੇ ਜਾਂਦੇ ਹਨ
25. ਜਿਹ ਨੂੰ ਪਰਮੇਸ਼ੁਰ ਨੇ ਉਹ ਦੇ ਲਹੂ ਉੱਤੇ ਨਿਹਚਾ ਕਰਨ ਨਾਲ ਪ੍ਰਾਸਚਿੱਤ ਠਹਿਰਾਇਆ ਤਾਂ ਜੋ ਪਰਮੇਸ਼ੁਰ ਆਪਣੇ ਧਰਮ ਨੂੰ ਪਰਗਟ ਕਰੇ ਇਸ ਲਈ ਜੋ ਉਹ ਨੇ ਆਪਣੀ ਖਿਮਾ ਨਾਲ ਪਿੱਛਲੇ ਸਮੇਂ ਦੇ ਕੀਤੇ ਹੋਏ ਪਾਪਾਂ ਤੋਂ ਅੱਖੀਆਂ ਫੇਰ ਲਈਆਂ
26. ਹਾਂ, ਇਸ ਵਰਤਮਾਨ ਸਮੇਂ ਵਿੱਚ ਭੀ ਆਪਣੇ ਧਰਮ ਨੂੰ ਪਰਗਟ ਕਰੇ ਤਾਂ ਜੋ ਉਹ ਆਪ ਧਰਮੀ ਰਹੇ ਅਤੇ ਨਾਲੇ ਉਹ ਨੂੰ ਧਰਮੀ ਠਹਿਰਾਵੇ ਜਿਹੜਾ ਯਿਸੂ ਉੱਤੇ ਨਿਹਚਾ ਕਰੇ।।
27. ਸੋ ਹੁਣ ਘਮੰਡ ਕਿੱਥੇॽ ਉਹ ਤਾਂ ਰਹਿ ਗਿਆ। ਕਿਹੋ ਜਿਹੀ ਬਿਧੀ ਨਾਲॽ ਭਲਾ, ਕਰਮਾਂ ਦੀ ॽ ਨਹੀਂ। ਸਗੋਂ ਨਿਹਚਾ ਦੀ ਬਿਧੀ ਨਾਲ
28. ਇਸ ਲਈ ਅਸੀਂ ਇਹ ਵਿਚਾਰਦੇ ਹਾਂ ਭਈ ਮਨੁੱਖ ਸ਼ਰਾ ਦੇ ਕਰਮਾਂ ਦੇ ਬਾਝੋਂ ਨਿਹਚਾ ਹੀ ਨਾਲ ਧਰਮੀ ਠਹਿਰਾਇਆ ਜਾਂਦਾ ਹੈ
29. ਅਥਵਾ ਕੀ ਪਰਮੇਸ਼ੁਰ ਨਿਰਾ ਯਹੂਦੀਆਂ ਦਾ ਹੈ ਅਤੇ ਪਰਾਈਆਂ ਕੌਮਾਂ ਦਾ ਨਹੀਂॽ ਆਹੋ, ਪਰਾਈਆਂ ਕੌਮਾਂ ਦਾ ਭੀ ਹੈ
30. ਕਿਉਂ ਜੋ ਪਰਮੇਸ਼ੁਰ ਇੱਕੋ ਹੈ ਜਿਹੜਾ ਸੁੰਨਤੀਆਂ ਨੂੰ ਨਿਹਚਾ ਤੋਂ ਅਤੇ ਅਸੁੰਨਤੀਆਂ ਨੂੰ ਨਿਹਚਾ ਹੀ ਦੇ ਕਾਰਨ ਧਰਮੀ ਠਹਿਰਾਵੇਗਾ
31. ਉਪਰੰਤ ਕੀ ਅਸੀਂ ਸ਼ਰਾ ਨੂੰ ਨਿਹਚਾ ਦੇ ਕਾਰਨ ਅਵਿਰਥਾ ਕਰਦੇ ਹਾਂॽ ਕਦੇ ਨਹੀਂ, ਸਗੋਂ ਸ਼ਰਾ ਨੂੰ ਕਾਇਮ ਰੱਖਦੇ ਹਾਂ।।
Total 16 ਅਧਿਆਇ, Selected ਅਧਿਆਇ 3 / 16
1 2 3 4 5 6 7 8 9 10 11
1 ਸੋ ਯਹੂਦੀ ਦਾ ਕੀ ਵਾਧਾ ਅਤੇ ਸੁੰਨਤ ਦੀ ਕੀ ਲਾਭ ਹੈॽ 2 ਹਰ ਪਰਕਾਰ ਕਰਕੇ ਬਹੁਤ । ਪਹਿਲੋਂ ਤਾਂ ਇਹ ਜੋ ਪਰਮੇਸ਼ੁਰ ਦੀਆਂ ਬਾਣੀਆਂ ਉਨ੍ਹਾਂ ਨੂੰ ਸੋਂਪੀਆਂ ਗਈਆਂ 3 ਫੇਰ ਭਾਵੇਂ ਕਈ ਬੇ ਵਫ਼ਾ ਨਿੱਕਲੇ ਤਾਂ ਕੀ ਹੋਇਆॽ ਭਲਾ, ਓਹਨਾਂ ਦੀ ਬੇ ਵਫ਼ਾਈ ਪਰਮੇਸ਼ੁਰ ਦੀ ਵਫ਼ਾਦਾਰੀ ਨੂੰ ਅਵਿਰਥਾ ਕਰ ਸੱਕਦੀ ਹੈ ॽ 4 ਕਦੇ ਨਹੀਂ! ਸਗੋਂ ਪਰਮੇਸ਼ੁਰ ਸੱਚਾ ਠਹਿਰੇ ਅਤੇ ਹਰ ਮਨੁੱਖ ਝੂਠਾ । ਜਿਵੇਂ ਲਿਖਿਆ ਹੋਇਆ ਹੈ — ਤੂੰ ਆਪਣੇ ਬੋਲ ਵਿੱਚ ਧਰਮੀ ਠਹਿਰੇਂ ਅਤੇ ਆਪਣੇ ਨਿਆਉਂ ਵਿੱਚ ਜਿੱਤ ਜਾਵੇਂ।। 5 ਪਰ ਜੇ ਸਾਡਾ ਕੁਧਰਮ ਪਰਮੇਸ਼ੁਰ ਦੇ ਧਰਮ ਨੂੰ ਪਰਗਟ ਕਰਦਾ ਹੈ ਤਾਂ ਕੀ ਆਖੀਏॽ ਭਲਾ, ਪਰਮੇਸ਼ੁਰ ਅਨਿਆਈ ਹੈ ਜਿਹੜਾ ਕ੍ਰੋਧ ਪਾਉਂਦਾ ਹੈॽ (ਮੈਂ ਲੋਕਾਂ ਵਾਂਙੁ ਆਖਦਾ ਹਾਂ 6 ਕਦੇ ਨਹੀਂ! ਤਾਂ ਫੇਰ ਪਰਮੇਸ਼ੁਰ ਜਗਤ ਦਾ ਨਿਆਉਂ ਕਿਵੇਂ ਕਰੇਗਾॽ 7 ਪਰ ਜੇ ਪਰਮੇਸ਼ੁਰ ਦਾ ਸਤ ਮੇਰੇ ਕੁਸਤ ਕਰਕੇ ਉਹ ਦੀ ਵਡਿਆਈ ਵਾਫ਼ਰ ਕਰਦਾ ਹੈ ਤਾਂ ਕਾਹ ਨੂੰ ਮੈਂ ਅਜੇ ਤੀਕ ਪਾਪੀ ਵਾਂਙੁ ਦੋਸ਼ੀ ਠਹਿਰਾਇਆ ਜਾਂਦਾ ਹਾਂॽ 8 ਅਤੇ ਇਹ ਕਿਉਂ ਨਾ ਬੋਲੀਏ, ਜਿਵੇਂ ਸਾਡੇ ਉੱਤੇ ਊਜ ਲਾਈ ਜਾਂਦੀ ਹੈ ਅਰ ਜਿਵੇਂ ਕਈ ਆਖਦੇ ਹਨ ਜੋ ਅਸੀਂ ਇਸ ਤਰ੍ਹਾਂ ਕਹਿੰਦੇ ਹਾਂ, ਕਿ ਆਓ, ਬੁਰਿਆਈ ਕਰੀਏ ਭਈ ਇਸ ਤੋਂ ਭਲਿਆਈ ਨਿੱਕਲੇ। ਸੋ ਇਹੋ ਜਿਹਿਆਂ ਉੱਤੇ ਦੰਡ ਦੀ ਆਗਿਆ ਜਥਾਰਥ ਹੈ।। 9 ਤਾਂ ਫੇਰ ਕੀॽ ਭਲਾ, ਅਸੀਂ ਓਹਨਾਂ ਨਾਲੋਂ ਚੰਗੇ ਹਾਂॽ ਰਤਾ ਭੀ ਨਹੀਂ! ਕਿਉਂ ਜੋ ਅਸੀਂ ਤਾਂ ਅੱਗੇ ਆਖ ਬੈਠੇ ਹਾਂ ਸੋ ਯਹੂਦੀ ਅਤੇ ਯੂਨਾਨੀ ਸਾਰਿਆਂ ਦੇ ਸਾਰੇ ਪਾਪ ਦੇ ਹੇਠ ਹਨ 10 ਜਿਵੇਂ ਲਿਖਿਆ ਹੋਇਆ ਹੈ, - ਕੋਈ ਧਰਮੀ ਨਹੀਂ, ਇੱਕ ਵੀ ਨਹੀਂ 11 ਕੋਈ ਸਮਝਣ ਵਾਲਾ ਨਹੀਂ, ਕੋਈ ਪਰਮੇਸ਼ੁਰ ਦਾ ਤਾਲਿਬ ਨਹੀਂ। 12 ਓਹ ਸਭ ਕੁਰਾਹੇ ਪੈ ਗਏ, ਓਹ ਸਾਰੇ ਦੇ ਸਾਰੇ ਨਿਕੰਮੇ ਹੋਏ ਹੋਏ ਹਨ, ਕੋਈ ਭਲਾ ਕਰਨ ਵਾਲਾ ਨਹੀਂ, ਇੱਕ ਵੀ ਨਹੀਂ । 13 ਓਹਨਾਂ ਦਾ ਸੰਘ ਖੁਲ੍ਹੀ ਹੋਈ ਕਬਰ ਹੈ, ਓਹਨਾਂ ਨੇ ਆਪਣੀਆਂ ਜੀਭਾਂ ਨਾਲ ਵਲ ਛਲ ਕੀਤਾ ਹੈ, ਓਹਨਾਂ ਦੇ ਬੁੱਲਾਂ ਹੇਠ ਜ਼ਹਿਰੀ ਸੱਪਾਂ ਦੀ ਵਿਸ ਹੈ 14 ਉਹਨਾਂ ਦਾ ਮੁਖ ਸਰਾਪ ਅਤੇ ਕੁੜੱਤਣ ਨਾਲ ਭਰਿਆ ਹੋਇਆ ਹੈ, 15 ਓਹਨਾਂ ਦੇ ਪੈਰ ਲਹੂ ਵਹਾਉਣ ਲਈ ਚਲਾਕ ਹਨ, 16 ਓਹਨਾਂ ਦੇ ਰਾਹਾਂ ਵਿੱਚ ਨਾਸ ਅਤੇ ਬਿਪਤਾ ਹੈ, 17 ਅਤੇ ਓਹਨਾਂ ਨੇ ਸ਼ਾਂਤੀ ਦਾ ਰਾਹ ਨਾ ਪਛਾਣਿਆ, 18 ਓਹਨਾਂ ਦੀਆਂ ਅੱਖਾਂ ਦੇ ਅੱਗੇ ਪਰਮੇਸ਼ੁਰ ਦਾ ਭੈ ਹੈ ਨਹੀਂ ।। 19 ਹੁਣ ਅਸੀਂ ਜਾਣਦੇ ਹਾਂ ਭਈ ਸ਼ਰਾ ਜੋ ਕੁਝ ਆਖਦੀ ਹੈ ਸੋ ਸ਼ਰਾ ਵਾਲਿਆਂ ਨੂੰ ਆਖਦੀ ਹੈ ਤਾਂ ਜੋ ਹਰੇਕ ਦਾ ਮੂੰਹ ਬੰਦ ਹੋ ਜਾਵੇ ਅਤੇ ਸਾਰਾ ਸੰਸਾਰ ਪਰਮੇਸ਼ੁਰ ਦੇ ਨਿਆਉਂ ਦੇ ਹੇਠ ਆ ਜਾਵੇ 20 ਇਸ ਲਈ ਜੋ ਉਹ ਦੇ ਅੱਗੇ ਸ਼ਰਾ ਦੇ ਕਰਮਾਂ ਤੋਂ ਕੋਈ ਸਰੀਰ ਧਰਮੀ ਨਹੀਂ ਠਹਿਰੇਗਾ ਕਿਉਂ ਜੋ ਸ਼ਰਾ ਦੇ ਰਾਹੀਂ ਪਾਪ ਦੀ ਪਛਾਣ ਹੀ ਹੁੰਦੀ ਹੈ।। 21 ਪਰ ਹੁਣ ਸ਼ਰਾ ਦੇ ਬਾਝੋਂ ਪਰਮੇਸ਼ੁਰ ਦਾ ਧਰਮ ਪਰਗਟ ਹੋਇਆ ਹੈ ਅਤੇ ਸ਼ਰਾ ਅਤੇ ਨਬੀ ਉਹ ਦੀ ਸਾਖੀ ਦਿੰਦੇ ਹਨ 22 ਅਰਥਾਤ ਪਰਮੇਸ਼ੁਰ ਦਾ ਉਹ ਧਰਮ ਜਿਹੜਾ ਯਿਸੂ ਮਸੀਹ ਉੱਤੇ ਨਿਹਚਾ ਕਰਨ ਤੋਂ ਪਾਈਦਾ ਹੈ। ਇਹ ਉਨ੍ਹਾਂ ਸਭਨਾਂ ਦੇ ਲਈ ਜਿਹੜੇ ਨਿਹਚਾ ਕਿਉਂ ਕਰਦੇ ਹਨ ਜੋ ਕੁਝ ਭਿੰਨ ਭੇਦ ਨਹੀਂ ਹੈ 23 ਕਿਉਂਕਿ ਸਭਨਾਂ ਨੇ ਪਾਪ ਕੀਤਾ ਅਤੇ ਪਰਮੇਸ਼ੁਰ ਦੇ ਪਰਤਾਪ ਤੋਂ ਰਹਿ ਗਏ ਹਨ 24 ਸੋ ਉਹ ਦੀ ਕਿਰਪਾ ਨਾਲ ਉਸ ਨਿਸਤਾਰੇ ਦੇ ਕਾਰਨ ਜੋ ਮਸੀਹ ਯਿਸੂ ਤੋਂ ਹੁੰਦਾ ਹੈ ਓਹ ਮੁਖ਼ਤ ਧਰਮੀ ਗਿਣੇ ਜਾਂਦੇ ਹਨ 25 ਜਿਹ ਨੂੰ ਪਰਮੇਸ਼ੁਰ ਨੇ ਉਹ ਦੇ ਲਹੂ ਉੱਤੇ ਨਿਹਚਾ ਕਰਨ ਨਾਲ ਪ੍ਰਾਸਚਿੱਤ ਠਹਿਰਾਇਆ ਤਾਂ ਜੋ ਪਰਮੇਸ਼ੁਰ ਆਪਣੇ ਧਰਮ ਨੂੰ ਪਰਗਟ ਕਰੇ ਇਸ ਲਈ ਜੋ ਉਹ ਨੇ ਆਪਣੀ ਖਿਮਾ ਨਾਲ ਪਿੱਛਲੇ ਸਮੇਂ ਦੇ ਕੀਤੇ ਹੋਏ ਪਾਪਾਂ ਤੋਂ ਅੱਖੀਆਂ ਫੇਰ ਲਈਆਂ
26 ਹਾਂ, ਇਸ ਵਰਤਮਾਨ ਸਮੇਂ ਵਿੱਚ ਭੀ ਆਪਣੇ ਧਰਮ ਨੂੰ ਪਰਗਟ ਕਰੇ ਤਾਂ ਜੋ ਉਹ ਆਪ ਧਰਮੀ ਰਹੇ ਅਤੇ ਨਾਲੇ ਉਹ ਨੂੰ ਧਰਮੀ ਠਹਿਰਾਵੇ ਜਿਹੜਾ ਯਿਸੂ ਉੱਤੇ ਨਿਹਚਾ ਕਰੇ।।
27 ਸੋ ਹੁਣ ਘਮੰਡ ਕਿੱਥੇॽ ਉਹ ਤਾਂ ਰਹਿ ਗਿਆ। ਕਿਹੋ ਜਿਹੀ ਬਿਧੀ ਨਾਲॽ ਭਲਾ, ਕਰਮਾਂ ਦੀ ॽ ਨਹੀਂ। ਸਗੋਂ ਨਿਹਚਾ ਦੀ ਬਿਧੀ ਨਾਲ 28 ਇਸ ਲਈ ਅਸੀਂ ਇਹ ਵਿਚਾਰਦੇ ਹਾਂ ਭਈ ਮਨੁੱਖ ਸ਼ਰਾ ਦੇ ਕਰਮਾਂ ਦੇ ਬਾਝੋਂ ਨਿਹਚਾ ਹੀ ਨਾਲ ਧਰਮੀ ਠਹਿਰਾਇਆ ਜਾਂਦਾ ਹੈ 29 ਅਥਵਾ ਕੀ ਪਰਮੇਸ਼ੁਰ ਨਿਰਾ ਯਹੂਦੀਆਂ ਦਾ ਹੈ ਅਤੇ ਪਰਾਈਆਂ ਕੌਮਾਂ ਦਾ ਨਹੀਂॽ ਆਹੋ, ਪਰਾਈਆਂ ਕੌਮਾਂ ਦਾ ਭੀ ਹੈ 30 ਕਿਉਂ ਜੋ ਪਰਮੇਸ਼ੁਰ ਇੱਕੋ ਹੈ ਜਿਹੜਾ ਸੁੰਨਤੀਆਂ ਨੂੰ ਨਿਹਚਾ ਤੋਂ ਅਤੇ ਅਸੁੰਨਤੀਆਂ ਨੂੰ ਨਿਹਚਾ ਹੀ ਦੇ ਕਾਰਨ ਧਰਮੀ ਠਹਿਰਾਵੇਗਾ 31 ਉਪਰੰਤ ਕੀ ਅਸੀਂ ਸ਼ਰਾ ਨੂੰ ਨਿਹਚਾ ਦੇ ਕਾਰਨ ਅਵਿਰਥਾ ਕਰਦੇ ਹਾਂॽ ਕਦੇ ਨਹੀਂ, ਸਗੋਂ ਸ਼ਰਾ ਨੂੰ ਕਾਇਮ ਰੱਖਦੇ ਹਾਂ।।
Total 16 ਅਧਿਆਇ, Selected ਅਧਿਆਇ 3 / 16
1 2 3 4 5 6 7 8 9 10 11
×

Alert

×

Punjabi Letters Keypad References