ਪੰਜਾਬੀ ਬਾਈਬਲ

ਬਾਈਬਲ ਸੋਸਾਇਟੀ ਆਫ਼ ਇੰਡੀਆ (BSI)
1. ਤਦ ਉਹ ਦੀ ਸੱਸ ਨਾਓਮੀ ਨੇ ਉਹ ਨੂੰ ਆਖਿਆ, ਮੇਰੀਏ ਧੀਏ, ਕੀ ਮੈਂ ਤੇਰਾ ਸੁੱਖ ਨਾ ਮੰਗਾ ਜਿਹ ਦੇ ਵਿੱਚ ਤੇਰਾ ਭਲਾ ਹੋਵੇ?
2. ਭਲਾ, ਹੁਣ ਬੋਅਜ਼ ਸਾਡੀਆਂ ਨੇੜਦਾਰਾਂ ਵਿੱਚੋਂ ਨਹੀਂ ਜਿਹ ਦੀਆਂ ਛੋਕਰੀਆਂ ਨਾਲ ਤੂੰ ਰਹੀਂ ਸੈਂ? ਵੇਖ, ਉਹ ਅੱਜ ਰਾਤੀਂ ਪਿੜ ਵਿੱਚ ਜੌਂ ਛੱਟੇਗਾ
3. ਸੋ ਤੂੰ ਅਸ਼ਨਾਨ ਕਰ ਅਤੇ ਤੇਲ ਲਾ ਅਤੇ ਆਪਣੇ ਲੀੜੇ ਪਾ ਕੇ ਪਿੜ ਵੱਲ ਉੱਤਰ ਜਾਹ ਅਤੇ ਜਦ ਤੋੜੀ ਉਹ ਖਾ ਪੀ ਕੇ ਚੁੱਕੇ ਤਦ ਤੋੜੀ ਆਪਣਾ ਆਪ ਉਸ ਮਨੁੱਖ ਨੂੰ ਨਾ ਜਣਾ
4. ਐਉਂ ਹੋਵੇਗਾ ਕਿ ਜਦ ਉਹ ਲੇਟ ਜਾਵੇ ਤਾਂ ਉਸ ਥਾਂ ਦਾ ਜਿੱਥੇ ਉਹ ਲੇਟੇਗਾ ਤੂੰ ਧਿਆਨ ਰੱਖ। ਤਦ ਤੂੰ ਅੰਦਰ ਜਾਹ ਅਤੇ ਉਹ ਦੇ ਪੈਰਾਂ ਵੱਲੋਂ ਕੱਪੜਾ ਚੁੱਕ ਕੇ ਉੱਥੇ ਹੀ ਲੰਮੀ ਪੈ ਜਾਹ ਅਤੇ ਉਹ ਸਭ ਕੁਝ ਜੋ ਤੂੰ ਕਰਨਾ ਹੈ ਤੈਨੂੰ ਆਪੇ ਹੀ ਦੱਸੇਗਾ
5. ਉਹ ਨੇ ਆਪਣੀ ਸੱਸ ਨੂੰ ਆਖਿਆ, ਜੋ ਕੁਝ ਤੂੰ ਮੈਨੂੰ ਆਖਦੀ ਹੈਂ ਮੈਂ ਸਭ ਕਰਾਂਗੀ।।
6. ਉਪਰੰਤ ਉਹ ਪਿੜ ਵੱਲ ਲਹਿ ਗਈ ਅਤੇ ਜੋ ਕੁਝ ਉਹ ਦੀ ਸੱਸ ਨੇ ਆਗਿਆ ਦਿੱਤੀ ਸੀ ਸੋ ਸਭ ਕੁਝ ਉਹ ਨੇ ਕੀਤਾ
7. ਤਦ ਬੋਅਜ਼ ਖਾ ਪੀ ਚੁੱਕਾ ਅਤੇ ਉਸ ਦਾ ਮਨ ਅਨੰਦ ਹੋਇਆ ਤਾਂ ਬੋਹਲ ਦੇ ਇੱਕ ਪਾਸੇ ਵੱਲ ਜਾ ਲੰਮਾ ਪਿਆ ਤਦ ਉਹ ਮਲਕੜੇ ਆਈ ਅਤੇ ਉਹ ਦੇ ਪੈਰਾਂ ਵੱਲੋਂ ਕੱਪੜਾ ਚੁੱਕ ਕੇ ਉੱਥੇ ਪੈ ਗਈ।।
8. ਤਾਂ ਅਜਿਹਾ ਹੋਇਆ ਜੋ ਅੱਧੀ ਰਾਤ ਨੂੰ ਉਹ ਮਨੁੱਖ ਡਰ ਗਿਆ ਅਤੇ ਪਾਸਾ ਮੋੜ ਕੇ ਵੇਖਿਆ ਜੋ ਇੱਕ ਜ਼ਨਾਨੀ ਉਹ ਦੇ ਪੈਰਾਂ ਕੋਲ ਪਈ ਹੋਈ ਹੈ
9. ਤਦ ਉਹ ਨੇ ਪੁੱਛਿਆ, ਤੂੰ ਕੌਣ ਹੈਂ? ਉਹ ਬੋਲੀ ਮੈਂ ਤੁਹਾਡੀ ਟਹਿਲਣ ਰੂਥ ਹਾਂ ਸੋ ਤੁਸੀਂ ਆਪਣੀ ਟਹਿਲਣ ਉੱਤੇ ਆਪਣੀ ਚੱਦਰ ਦਾ ਪੱਲਾ ਪਾ ਦਿਓ ਕਿਉਂ ਜੋ ਤੁਸੀਂ ਛੁਡਾਉਣ ਵਾਲਿਆਂ ਵਿੱਚੋਂ ਹੋ
10. ਉਹ ਬੋਲਿਆ, ਹੇ ਬੀਬੀ, ਯਹੋਵਾਹ ਤੈਨੂੰ ਅਸੀਸ ਦੇਵੇ ਕਿਉਂ ਜੋ ਤੈਂ ਅੱਗੇ ਨਾਲੋਂ ਅੰਤ ਵਿੱਚ ਵਧੀਕ ਕਿਰਪਾ ਕਰ ਵਿਖਾਈ ਇਸ ਲਈ ਜੋ ਤੂੰ ਗੱਭਰੂਆਂ ਦੇ ਮਗਰ ਨਾ ਲੱਗੀ ਭਾਵੇਂ ਧਨੀ ਭਾਵੇਂ ਨਿਰਧਨ ਹੁੰਦੇ
11. ਹੁਣ ਹੇ ਬੀਬੀ, ਨਾ ਡਰ। ਸਭ ਕੁਝ ਜੋ ਤੂੰ ਮੰਗਦੀ ਹੈਂ ਮੈਂ ਤੇਰੇ ਨਾਲ ਕਰਾਂਗਾ ਕਿਉਂ ਜੋ ਮੇਰੇ ਲੋਕਾਂ ਦੀ ਸਾਰੀ ਪਰਿਹਾ ਜਾਣਦੀ ਹੈ ਜੋ ਤੂੰ ਸਤਵੰਤੀ ਇਸਤ੍ਰੀ ਹੈਂ
12. ਅਤੇ ਇਹ ਗੱਲ ਭੀ ਸੱਚ ਹੈ ਜੋ ਮੈਂ ਛੁਡਾਉਣ ਵਾਲਾ ਹਾਂ ਪਰ ਇੱਕ ਹੋਰ ਛੁਡਾਉਣ ਵਾਲਾ ਹੈ ਜੋ ਮੇਰੇ ਨਾਲੋਂ ਵੀ ਨੇੜੇ ਹੈ
13. ਅੱਜ ਦੀ ਰਾਤ ਠਹਿਰ ਜਾ ਅਤੇ ਸਵੇਰ ਨੂੰ ਐਉਂ ਹੋਵੇਗਾ ਕਿ ਜੇ ਉਹ ਤੇਰੇ ਲਈ ਛੁਡਾਵੇ ਤਾਂ ਚੰਗਾ, ਉਹ ਛੁਡਾਵੇ, ਪਰ ਜੇ ਉਹ ਛੁਡਾਉਣਾ ਨਾ ਮੰਨੇ ਤਾਂ ਮੈਂ ਛੁਡਾਵਾਂਗਾ, ਮੈਂ ਜੀਉਂਦੇ ਯਹੋਵਾਹ ਦੀ ਸੌਂਹ ਖਾਂਦਾ ਹਾਂ। ਤੂੰ ਸਵੇਰ ਤੀਕ ਪਈ ਰਹੁ।।
14. ਸੋ ਉਹ ਸਵੇਰ ਤੀਕਰ ਉਹ ਦੇ ਪੈਰਾਂ ਕੋਲ ਪਈ ਰਹੀ ਅਤੇ ਮੁਨ੍ਹੇਰੇ ਜਿਸ ਵੇਲੇ ਇੱਕ ਦੂਜੇ ਨੂੰ ਸਿਆਣ ਨਾ ਸਕੇ ਉਹ ਉੱਠ ਖਲੋਤੀ ਤਾਂ ਉਸ ਨੇ ਆਖਿਆ, ਇਸ ਗੱਲ ਦੀ ਖਬਰ ਨਾ ਹੋਵੇ ਜੋ ਪਿੜ ਵਿੱਚ ਕੋਈ ਤੀਵੀਂ ਆਈ ਸੀ
15. ਫੇਰ ਉਸ ਨੇ ਆਖਿਆ, ਆਪਣੇ ਉਪਰਲੀ ਚੱਦਰ ਫੜ ਛੱਡ ਤਦ ਜਿਸ ਵੇਲੇ ਉਹ ਉਸ ਨੂੰ ਫੜਦੀ ਸੀ ਉਸ ਨੇ ਛੇ ਟੋਪੇ ਜਵਾਂ ਦੇ ਮਿਣੇ ਅਤੇ ਉਹ ਨੂੰ ਦੇ ਦਿੱਤੇ ਸੋ ਉਹ ਸ਼ਹਿਰ ਨੂੰ ਗਈ
16. ਜਾਂ ਉਹ ਆਪਣੀ ਸੱਸ ਕੋਲ ਆਈ ਤਾਂ ਉਸ ਨੇ ਆਖਿਆ, ਹੇ ਮੇਰੀਏ ਧੀਏ, ਤੇਰੇ ਨਾਲ ਕੀ ਬੀਤੀ? ਤਾਂ ਉਹ ਨੇ ਉਹ ਸਭ ਕੁਝ ਦਸ ਦਿੱਤਾ ਜੋ ਉਸ ਮਨੁੱਖ ਨੇ ਉਹ ਦੇ ਲਈ ਕੀਤਾ ਸੀ
17. ਅਤੇ ਆਖਿਆ, ਮੈਨੂੰ ਤਾਂ ਉਸ ਨੇ ਇਹ ਛੇ ਟੋਪੇ ਜਵਾਂ ਦੇ ਦੇ ਦਿੱਤੇ ਹਨ ਕਿਉਂ ਜੋ ਉਸ ਨੇ ਮੈਨੂੰ ਆਖਿਆ, ਤੂੰ ਆਪਣੀ ਸੱਸ ਕੋਲ ਸੱਖਣੇ ਹੱਥੀਂ ਨਾ ਜਾਈਂ
18. ਤਾਂ ਉਹ ਦੀ ਸੱਸ ਨੇ ਆਖਿਆ, ਮੇਰੀਏ ਧੀਏ, ਬੈਠੀ ਰਹੁ ਜਦ ਤੋੜੀ ਤੂੰ ਜਾਣ ਨਾ ਲਵੇਂ ਕਿ ਇਹ ਗੱਲ ਕਿਵੇਂ ਚੱਲਦੀ ਹੈ ਕਿਉਂ ਜੋ ਜਦ ਤੋੜੀ ਅੱਜ ਇਸ ਕੰਮ ਨੂੰ ਪੂਰਾ ਨਾ ਕਰ ਲਵੇ ਤਦ ਤੋੜੀ ਉਸ ਮਨੁੱਖ ਨੂੰ ਸ਼ਾਂਤ ਨਹੀਂ ਆਉਣੀ।।
Total 4 ਅਧਿਆਇ, Selected ਅਧਿਆਇ 3 / 4
1 2 3 4
1 ਤਦ ਉਹ ਦੀ ਸੱਸ ਨਾਓਮੀ ਨੇ ਉਹ ਨੂੰ ਆਖਿਆ, ਮੇਰੀਏ ਧੀਏ, ਕੀ ਮੈਂ ਤੇਰਾ ਸੁੱਖ ਨਾ ਮੰਗਾ ਜਿਹ ਦੇ ਵਿੱਚ ਤੇਰਾ ਭਲਾ ਹੋਵੇ? 2 ਭਲਾ, ਹੁਣ ਬੋਅਜ਼ ਸਾਡੀਆਂ ਨੇੜਦਾਰਾਂ ਵਿੱਚੋਂ ਨਹੀਂ ਜਿਹ ਦੀਆਂ ਛੋਕਰੀਆਂ ਨਾਲ ਤੂੰ ਰਹੀਂ ਸੈਂ? ਵੇਖ, ਉਹ ਅੱਜ ਰਾਤੀਂ ਪਿੜ ਵਿੱਚ ਜੌਂ ਛੱਟੇਗਾ 3 ਸੋ ਤੂੰ ਅਸ਼ਨਾਨ ਕਰ ਅਤੇ ਤੇਲ ਲਾ ਅਤੇ ਆਪਣੇ ਲੀੜੇ ਪਾ ਕੇ ਪਿੜ ਵੱਲ ਉੱਤਰ ਜਾਹ ਅਤੇ ਜਦ ਤੋੜੀ ਉਹ ਖਾ ਪੀ ਕੇ ਚੁੱਕੇ ਤਦ ਤੋੜੀ ਆਪਣਾ ਆਪ ਉਸ ਮਨੁੱਖ ਨੂੰ ਨਾ ਜਣਾ 4 ਐਉਂ ਹੋਵੇਗਾ ਕਿ ਜਦ ਉਹ ਲੇਟ ਜਾਵੇ ਤਾਂ ਉਸ ਥਾਂ ਦਾ ਜਿੱਥੇ ਉਹ ਲੇਟੇਗਾ ਤੂੰ ਧਿਆਨ ਰੱਖ। ਤਦ ਤੂੰ ਅੰਦਰ ਜਾਹ ਅਤੇ ਉਹ ਦੇ ਪੈਰਾਂ ਵੱਲੋਂ ਕੱਪੜਾ ਚੁੱਕ ਕੇ ਉੱਥੇ ਹੀ ਲੰਮੀ ਪੈ ਜਾਹ ਅਤੇ ਉਹ ਸਭ ਕੁਝ ਜੋ ਤੂੰ ਕਰਨਾ ਹੈ ਤੈਨੂੰ ਆਪੇ ਹੀ ਦੱਸੇਗਾ 5 ਉਹ ਨੇ ਆਪਣੀ ਸੱਸ ਨੂੰ ਆਖਿਆ, ਜੋ ਕੁਝ ਤੂੰ ਮੈਨੂੰ ਆਖਦੀ ਹੈਂ ਮੈਂ ਸਭ ਕਰਾਂਗੀ।। 6 ਉਪਰੰਤ ਉਹ ਪਿੜ ਵੱਲ ਲਹਿ ਗਈ ਅਤੇ ਜੋ ਕੁਝ ਉਹ ਦੀ ਸੱਸ ਨੇ ਆਗਿਆ ਦਿੱਤੀ ਸੀ ਸੋ ਸਭ ਕੁਝ ਉਹ ਨੇ ਕੀਤਾ 7 ਤਦ ਬੋਅਜ਼ ਖਾ ਪੀ ਚੁੱਕਾ ਅਤੇ ਉਸ ਦਾ ਮਨ ਅਨੰਦ ਹੋਇਆ ਤਾਂ ਬੋਹਲ ਦੇ ਇੱਕ ਪਾਸੇ ਵੱਲ ਜਾ ਲੰਮਾ ਪਿਆ ਤਦ ਉਹ ਮਲਕੜੇ ਆਈ ਅਤੇ ਉਹ ਦੇ ਪੈਰਾਂ ਵੱਲੋਂ ਕੱਪੜਾ ਚੁੱਕ ਕੇ ਉੱਥੇ ਪੈ ਗਈ।। 8 ਤਾਂ ਅਜਿਹਾ ਹੋਇਆ ਜੋ ਅੱਧੀ ਰਾਤ ਨੂੰ ਉਹ ਮਨੁੱਖ ਡਰ ਗਿਆ ਅਤੇ ਪਾਸਾ ਮੋੜ ਕੇ ਵੇਖਿਆ ਜੋ ਇੱਕ ਜ਼ਨਾਨੀ ਉਹ ਦੇ ਪੈਰਾਂ ਕੋਲ ਪਈ ਹੋਈ ਹੈ 9 ਤਦ ਉਹ ਨੇ ਪੁੱਛਿਆ, ਤੂੰ ਕੌਣ ਹੈਂ? ਉਹ ਬੋਲੀ ਮੈਂ ਤੁਹਾਡੀ ਟਹਿਲਣ ਰੂਥ ਹਾਂ ਸੋ ਤੁਸੀਂ ਆਪਣੀ ਟਹਿਲਣ ਉੱਤੇ ਆਪਣੀ ਚੱਦਰ ਦਾ ਪੱਲਾ ਪਾ ਦਿਓ ਕਿਉਂ ਜੋ ਤੁਸੀਂ ਛੁਡਾਉਣ ਵਾਲਿਆਂ ਵਿੱਚੋਂ ਹੋ 10 ਉਹ ਬੋਲਿਆ, ਹੇ ਬੀਬੀ, ਯਹੋਵਾਹ ਤੈਨੂੰ ਅਸੀਸ ਦੇਵੇ ਕਿਉਂ ਜੋ ਤੈਂ ਅੱਗੇ ਨਾਲੋਂ ਅੰਤ ਵਿੱਚ ਵਧੀਕ ਕਿਰਪਾ ਕਰ ਵਿਖਾਈ ਇਸ ਲਈ ਜੋ ਤੂੰ ਗੱਭਰੂਆਂ ਦੇ ਮਗਰ ਨਾ ਲੱਗੀ ਭਾਵੇਂ ਧਨੀ ਭਾਵੇਂ ਨਿਰਧਨ ਹੁੰਦੇ 11 ਹੁਣ ਹੇ ਬੀਬੀ, ਨਾ ਡਰ। ਸਭ ਕੁਝ ਜੋ ਤੂੰ ਮੰਗਦੀ ਹੈਂ ਮੈਂ ਤੇਰੇ ਨਾਲ ਕਰਾਂਗਾ ਕਿਉਂ ਜੋ ਮੇਰੇ ਲੋਕਾਂ ਦੀ ਸਾਰੀ ਪਰਿਹਾ ਜਾਣਦੀ ਹੈ ਜੋ ਤੂੰ ਸਤਵੰਤੀ ਇਸਤ੍ਰੀ ਹੈਂ 12 ਅਤੇ ਇਹ ਗੱਲ ਭੀ ਸੱਚ ਹੈ ਜੋ ਮੈਂ ਛੁਡਾਉਣ ਵਾਲਾ ਹਾਂ ਪਰ ਇੱਕ ਹੋਰ ਛੁਡਾਉਣ ਵਾਲਾ ਹੈ ਜੋ ਮੇਰੇ ਨਾਲੋਂ ਵੀ ਨੇੜੇ ਹੈ 13 ਅੱਜ ਦੀ ਰਾਤ ਠਹਿਰ ਜਾ ਅਤੇ ਸਵੇਰ ਨੂੰ ਐਉਂ ਹੋਵੇਗਾ ਕਿ ਜੇ ਉਹ ਤੇਰੇ ਲਈ ਛੁਡਾਵੇ ਤਾਂ ਚੰਗਾ, ਉਹ ਛੁਡਾਵੇ, ਪਰ ਜੇ ਉਹ ਛੁਡਾਉਣਾ ਨਾ ਮੰਨੇ ਤਾਂ ਮੈਂ ਛੁਡਾਵਾਂਗਾ, ਮੈਂ ਜੀਉਂਦੇ ਯਹੋਵਾਹ ਦੀ ਸੌਂਹ ਖਾਂਦਾ ਹਾਂ। ਤੂੰ ਸਵੇਰ ਤੀਕ ਪਈ ਰਹੁ।। 14 ਸੋ ਉਹ ਸਵੇਰ ਤੀਕਰ ਉਹ ਦੇ ਪੈਰਾਂ ਕੋਲ ਪਈ ਰਹੀ ਅਤੇ ਮੁਨ੍ਹੇਰੇ ਜਿਸ ਵੇਲੇ ਇੱਕ ਦੂਜੇ ਨੂੰ ਸਿਆਣ ਨਾ ਸਕੇ ਉਹ ਉੱਠ ਖਲੋਤੀ ਤਾਂ ਉਸ ਨੇ ਆਖਿਆ, ਇਸ ਗੱਲ ਦੀ ਖਬਰ ਨਾ ਹੋਵੇ ਜੋ ਪਿੜ ਵਿੱਚ ਕੋਈ ਤੀਵੀਂ ਆਈ ਸੀ 15 ਫੇਰ ਉਸ ਨੇ ਆਖਿਆ, ਆਪਣੇ ਉਪਰਲੀ ਚੱਦਰ ਫੜ ਛੱਡ ਤਦ ਜਿਸ ਵੇਲੇ ਉਹ ਉਸ ਨੂੰ ਫੜਦੀ ਸੀ ਉਸ ਨੇ ਛੇ ਟੋਪੇ ਜਵਾਂ ਦੇ ਮਿਣੇ ਅਤੇ ਉਹ ਨੂੰ ਦੇ ਦਿੱਤੇ ਸੋ ਉਹ ਸ਼ਹਿਰ ਨੂੰ ਗਈ 16 ਜਾਂ ਉਹ ਆਪਣੀ ਸੱਸ ਕੋਲ ਆਈ ਤਾਂ ਉਸ ਨੇ ਆਖਿਆ, ਹੇ ਮੇਰੀਏ ਧੀਏ, ਤੇਰੇ ਨਾਲ ਕੀ ਬੀਤੀ? ਤਾਂ ਉਹ ਨੇ ਉਹ ਸਭ ਕੁਝ ਦਸ ਦਿੱਤਾ ਜੋ ਉਸ ਮਨੁੱਖ ਨੇ ਉਹ ਦੇ ਲਈ ਕੀਤਾ ਸੀ 17 ਅਤੇ ਆਖਿਆ, ਮੈਨੂੰ ਤਾਂ ਉਸ ਨੇ ਇਹ ਛੇ ਟੋਪੇ ਜਵਾਂ ਦੇ ਦੇ ਦਿੱਤੇ ਹਨ ਕਿਉਂ ਜੋ ਉਸ ਨੇ ਮੈਨੂੰ ਆਖਿਆ, ਤੂੰ ਆਪਣੀ ਸੱਸ ਕੋਲ ਸੱਖਣੇ ਹੱਥੀਂ ਨਾ ਜਾਈਂ 18 ਤਾਂ ਉਹ ਦੀ ਸੱਸ ਨੇ ਆਖਿਆ, ਮੇਰੀਏ ਧੀਏ, ਬੈਠੀ ਰਹੁ ਜਦ ਤੋੜੀ ਤੂੰ ਜਾਣ ਨਾ ਲਵੇਂ ਕਿ ਇਹ ਗੱਲ ਕਿਵੇਂ ਚੱਲਦੀ ਹੈ ਕਿਉਂ ਜੋ ਜਦ ਤੋੜੀ ਅੱਜ ਇਸ ਕੰਮ ਨੂੰ ਪੂਰਾ ਨਾ ਕਰ ਲਵੇ ਤਦ ਤੋੜੀ ਉਸ ਮਨੁੱਖ ਨੂੰ ਸ਼ਾਂਤ ਨਹੀਂ ਆਉਣੀ।।
Total 4 ਅਧਿਆਇ, Selected ਅਧਿਆਇ 3 / 4
1 2 3 4
×

Alert

×

Punjabi Letters Keypad References