ਪੰਜਾਬੀ ਬਾਈਬਲ

ਰੱਬ ਦੀ ਮਿਹਰ ਦੀ ਦਾਤ
1. ਇਨ੍ਹਾਂ ਗੱਲਾਂ ਦੇ ਪਿੱਛੋਂ ਐਉਂ ਹੋਇਆ ਕਿ ਪਰਮੇਸ਼ੁਰ ਨੇ ਅਬਰਾਹਾਮ ਨੂੰ ਪਰਤਾਇਆ ਅਤੇ ਉਸ ਨੂੰ ਆਖਿਆ, ਹੇ ਅਬਰਾਹਾਮ! ਅੱਗੋਂ ਉਸ ਨੇ ਆਖਿਆ, ਮੈਂ ਹਾਜ਼ਰ ਹਾਂ
2. ਤਾਂ ਉਸ ਨੇ ਆਖਿਆ, ਹੁਣ ਤੂੰ ਆਪਣੇ ਪੁੱਤ੍ਰ ਨੂੰ, ਹਾਂ, ਆਪਣੇ ਇਕਲੌਤੇ ਨੂੰ ਜਿਸ ਨੂੰ ਤੂੰ ਪਿਆਰ ਕਰਦਾ ਹੈਂ ਅਰਥਾਤ ਇਸਹਾਕ ਨੂੰ ਲੈਕੇ ਮੋਰੀਆਹ ਦੀ ਧਰਤੀ ਨੂੰ ਜਾਹ ਅਤੇ ਪਹਾੜਾਂ ਵਿੱਚੋਂ ਇੱਕ ਉੱਤੇ ਜਿਹੜਾ ਮੈਂ ਤੈਨੂੰ ਦੱਸਾਂਗਾ ਉਸ ਨੂੰ ਹੋਮ ਦੀ ਬਲੀ ਕਰਕੇ ਚੜ੍ਹਾ
3. ਤਦ ਅਬਰਾਹਮ ਨੇ ਤੜਕੇ ਉੱਠਕੇ ਆਪਣੇ ਗਧੇ ਉੱਤੇ ਪਲਾਣਾ ਕੱਸਿਆ ਅਰ ਆਪਣੇ ਦੋ ਜੁਆਣ ਅਰ ਆਪਣੇ ਪੁੱਤ੍ਰ ਇਸਹਾਕ ਨੂੰ ਨਾਲ ਲਿਆ ਅਰ ਹੋਮ ਦੀ ਬਲੀ ਲਈ ਲੱਕੜੀਆਂ ਚੀਰੀਆਂ ਅਰ ਉੱਠਕੇ ਉਸ ਥਾਂ ਨੂੰ ਤੁਰ ਪਿਆ ਜਿਹੜੀ ਪਰਮੇਸ਼ੁਰ ਨੇ ਉਸ ਨੂੰ ਦੱਸੀ ਸੀ
4. ਤਾਂ ਤੀਜੇ ਦਿਨ ਅਬਰਾਹਾਮ ਨੇ ਆਪਣੀਆਂ ਅੱਖਾਂ ਚੁੱਕਕੇ ਉਸ ਥਾਂ ਨੂੰ ਦੂਰੋਂ ਡਿੱਠਾ
5. ਤਾਂ ਅਬਰਾਹਾਮ ਨੇ ਆਪਣੇ ਜੁਆਣਾਂ ਨੂੰ ਆਖਿਆ, ਤੁਸੀਂ ਏਥੇ ਗਧੇ ਦੇ ਕੋਲ ਬੈਠੇ ਰਹੋ। ਮੈਂ ਅਰ ਇਹ ਮੁੰਡਾ ਥੋੜੀ ਦੂਰ ਅੱਗੇ ਜਾਵਾਂਗੇ ਅਤੇ ਮੱਥਾ ਟੇਕਕੇ ਤੁਹਾਡੇ ਕੋਲ ਮੁੜ ਆਵਾਂਗੇ
6. ਅਬਰਾਹਾਮ ਨੇ ਹੋਮ ਦੀ ਬਲੀ ਦੀਆਂ ਲੱਕੜੀਆਂ ਲੈਕੇ ਆਪਣੇ ਪੁੱਤ੍ਰ ਇਸਹਾਕ ਨੂੰ ਚੁਕਾ ਦਿੱਤੀਆਂ ਅਤੇ ਆਪਣੇ ਹੱਥ ਵਿੱਚ ਅਗਨੀ ਅਰ ਛੁਰੀ ਫੜ ਲਈ ਅਰ ਦੋਵੇਂ ਇਕੱਠੇ ਤੁਰੇ ਗਏ
7. ਤਾਂ ਇਸਹਾਕ ਨੇ ਆਪਣੇ ਪਿਤਾ ਅਬਰਾਹਾਮ ਨੂੰ ਆਖਿਆ, ਪਿਤਾ ਜੀ, ਉਸ ਆਖਿਆ, ਪੁੱਤ੍ਰ ਕੀ ਗੱਲ ਹੈ? ਉਸ ਆਖਿਆ, ਵੇਖ ਅਗਨੀ ਅਰ ਲੱਕੜੀਆਂ ਤਾਂ ਹਨ ਪਰ ਹੋਮ ਬਲੀ ਲਈ ਲੇਲਾ ਕਿੱਥੇ ਹੈ?
8. ਅਬਰਾਹਾਮ ਨੇ ਆਖਿਆ, ਹੇ ਮੇਰੇ ਪੁੱਤ੍ਰ ਪਰਮੇਸ਼ੁਰ ਹੋਮ ਬਲੀ ਲਈ ਲੇਲਾ ਆਪ ਹੀ ਦੇਊਗਾ ਤਾਂ ਓਹ ਦੋਵੇਂ ਇਕੱਠੇ ਤੁਰੇ ਗਏ
9. ਓਹ ਉਸ ਥਾਂ ਉੱਤੇ ਜਾ ਪੁੱਜੇ ਜਿਹੜੀ ਪਰਮੇਸ਼ੁਰ ਨੇ ਉਹ ਨੂੰ ਦੱਸੀ ਸੀ। ਉੱਥੇ ਅਬਰਾਹਾਮ ਨੇ ਇੱਕ ਜਗਵੇਦੀ ਬਣਾਈ ਅਰ ਉਸ ਉੱਤੇ ਲੱਕੜੀਆਂ ਚੁਣ ਦਿੱਤੀਆਂ ਅਰ ਆਪਣੇ ਪੁੱਤ੍ਰ ਇਸਹਾਕ ਨੂੰ ਬੰਨ੍ਹਕੇ ਜਗਵੇਦੀ ਪੁਰ ਲੱਕੜੀਆਂ ਉੱਤੇ ਰੱਖ ਦਿੱਤਾ
10. ਤਾਂ ਜਿਵੇਂ ਹੀ ਅਬਰਾਹਾਮ ਨੇ ਆਪਣਾ ਹੱਥ ਕੱਢਕੇ ਛੁਰੀ ਫੜੀ ਕਿ ਆਪਣੇ ਪੁੱਤ੍ਰ ਨੂੰ ਕੋਹੇ
11. ਤਾਂ ਯਹੋਵਾਹ ਦੇ ਦੂਤ ਨੇ ਉਹ ਨੂੰ ਅਕਾਸ਼ ਤੋਂ ਪੁਕਾਰਿਆ, “ਅਬਰਾਹਾਮ ਅਬਾਰਾਹਮ!” ਉਸ ਉੱਤਰ ਦਿੱਤਾ, ਮੈਂ ਹਾਜ਼ਰ ਹਾਂ
12. ਉਸ ਆਖਿਆ, ਤੂੰ ਏਸ ਮੁੰਡੇ ਨੂੰ ਹੱਥ ਨਾ ਲਾ ਅਤੇ ਨਾ ਹੀ ਉਸ ਨਾਲ ਕੁਝ ਕਰ। ਹੁਣ ਮੈਂ ਜਾਣ ਗਿਆ ਹਾਂ ਕਿ ਤੂੰ ਪਰਮੇਸ਼ੁਰ ਤੋਂ ਭੈ ਖਾਂਦਾ ਹੈਂ ਕਿਉਂਜੋ ਤੈਂ ਆਪਣੇ ਪੁੱਤ੍ਰ, ਹਾਂ, ਆਪਣੇ ਇਕਲੌਤੇ ਪੁੱਤ੍ਰ ਦਾ ਵੀ ਮੈਂਥੋਂ ਸਰਫਾ ਨਹੀਂ ਕੀਤਾ
13. ਜਦ ਅਬਰਾਹਾਮ ਨੇ ਆਪਣੀਆਂ ਅੱਖਾਂ ਚੁੱਕਕੇ ਡਿੱਠਾ ਤਾਂ ਵੇਖੋ ਉਹ ਦੇ ਪਿੱਛੇ ਇੱਕ ਛੱਤ੍ਰਾ ਸੀ ਜਿਹ ਦੇ ਸਿੰਙ ਇੱਕ ਝਾੜੀ ਵਿੱਚ ਫਸੇ ਹੋਏ ਸਨ ਤਾਂ ਅਬਰਾਹਾਮ ਗਿਆ ਅਰ ਛੱਤ੍ਰੇ ਨੂੰ ਫੜ ਕੇ ਲੈ ਆਂਦਾ ਅਰ ਉਸ ਨੂੰ ਆਪਣੇ ਪੁੱਤ੍ਰ ਦੀ ਥਾਂ ਹੋਮ ਦੀ ਬਲੀ ਚੜਾਇਆ
14. ਤਾਂ ਅਬਰਾਹਾਮ ਨੇ ਉਸ ਥਾਂ ਦਾ ਨਾਉਂ ਯਹੋਵਾਹ ਯਿਰਹ ਰੱਖਿਆ ਜਿਹੜਾ ਅੱਜ ਤੀਕ ਆਖੀਦਾ ਹੈ ਕਿ ਯਹੋਵਾਹ ਦੇ ਪਰਬਤ ਉੱਤੇ ਦਿੱਤਾ ਜਾਵੇਗਾ
15. ਫੇਰ ਯਹੋਵਾਹ ਦੇ ਦੂਤ ਨੇ ਅਕਾਸ਼ੋਂ ਅਬਰਾਹਾਮ ਨੂੰ ਦੂਜੀ ਵਾਰ ਸੱਦਿਆ
16. ਅਤੇ ਆਖਿਆ, ਮੈਂ ਆਪ ਆਪਣੀ ਸੌਂਹ ਖਾਧੀ ਹੈ ਯਹੋਵਾਹ ਦਾ ਵਾਕ ਹੈ ਕਿਉਂਜੋ ਤੈਂ ਇਹ ਕੰਮ ਕੀਤਾ ਅਤੇ ਆਪਣੇ ਪੁੱਤ੍ਰ ਸਗੋਂ ਆਪਣੇ ਇਕਲੌਤੇ ਦਾ ਵੀ ਸਰਫਾ ਨਹੀਂ ਕੀਤਾ
17. ਸੋ ਮੈਂ ਤੈਨੂੰ ਬਰਕਤਾਂ ਤੇ ਬਰਕਤਾਂ ਦਿਆਂਗਾ ਅਤੇ ਮੈਂ ਤੇਰੀ ਅੰਸ ਨੂੰ ਅਕਾਸ਼ ਦੇ ਤਾਰਿਆਂ ਜਿੰਨ੍ਹੀਂ ਅਰ ਸਮੁੰਦਰ ਦੇ ਕੰਢੇ ਦੀ ਰੇਤ ਵਾਂਙੁ ਅੱਤ ਵਧਾਂਵਾਗਾ ਅਰ ਤੇਰੀ ਅੰਸ ਆਪਣੇ ਵੈਰੀਆਂ ਦੇ ਫਾਟਕ ਉੱਤੇ ਕਬਜਾ ਕਰੇਗੀ
18. ਅਤੇ ਤੇਰੀ ਅੰਸ ਵਿੱਚ ਧਰਤੀ ਦੀਆਂ ਸਾਰੀਆਂ ਕੌਮਾਂ ਬਰਕਤ ਪਾਉਣਗੀਆਂ ਕਿਉਂਜੋ ਤੈਂ ਮੇਰੇ ਬੋਲ ਨੂੰ ਸੁਣਿਆ ਹੈ
19. ਤਾਂ ਅਬਰਾਹਾਮ ਆਪਣੇ ਜੁਆਣਾਂ ਕੋਲ ਮੁੜ ਆਇਆ ਅਤੇ ਓਹ ਉੱਠਕੇ ਬਏਰਸਬਾ ਨੂੰ ਇਕੱਠੇ ਚਲੇ ਆਏ ਅਰ ਅਬਰਾਹਾਮ ਬਏਰਸਬਾ ਵਿੱਚ ਆ ਟਿਕਿਆ
20. ਏਹਨਾਂ ਗੱਲਾਂ ਦੇ ਪਿੱਛੋਂ ਐਉਂ ਹੋਇਆ ਕਿ ਅਬਰਾਹਾਮ ਨੂੰ ਦੱਸਿਆ ਗਿਆ ਕਿ ਵੇਖ ਮਿਲਕਾਹ ਵੀ ਤੇਰੇ ਭਰਾ ਨਾਹੋਰ ਲਈ ਪੁੱਤ੍ਰਾਂ ਨੂੰ ਜਣੀ ਹੈ
21. ਅਰਥਾਤ ਉਸ ਉਹ ਦਾ ਪਲੌਠੀ ਦਾ ਅਤੇ ਉਸ ਦਾ ਭਰਾ ਬੂਜ਼ ਅਤੇ ਕਮੂਏਲ ਅਰਾਮ ਦਾ ਪਿਤਾ
22. ਅਤੇ ਕਸਦ ਅਰ ਹਜ਼ੋ ਅਰ ਪਿਲਦਾਸ ਅਰ ਯਿਦਲਾਫ ਅਰ ਬਥੂਏਲ
23. ਅਰ ਬਥੂਏਲ ਦੇ ਰਿਬਕਾਹ ਜੰਮੀ। ਏਹ ਅੱਠ ਮਿਲਕਾਹ ਅਬਰਾਹਾਮ ਦੇ ਭਰਾ ਨਾਹੋਰ ਤੋਂ ਜਣੀ
24. ਅਤੇ ਉਹ ਦੀ ਧਰੇਲ ਜਿਸ ਦਾ ਨਾਉਂ ਰੂਮਾਹ ਸੀ ਉਹ ਵੀ ਤਬਹ ਅਰ ਗਹਮ ਅਰ ਤਹਸ਼ ਅਰ ਮਾਕਾਹ ਨੂੰ ਜਣੀ।।

Notes

No Verse Added

Total 50 ਅਧਿਆਇ, Selected ਅਧਿਆਇ 22 / 50
ਪੈਦਾਇਸ਼ - 22:38
1 ਇਨ੍ਹਾਂ ਗੱਲਾਂ ਦੇ ਪਿੱਛੋਂ ਐਉਂ ਹੋਇਆ ਕਿ ਪਰਮੇਸ਼ੁਰ ਨੇ ਅਬਰਾਹਾਮ ਨੂੰ ਪਰਤਾਇਆ ਅਤੇ ਉਸ ਨੂੰ ਆਖਿਆ, ਹੇ ਅਬਰਾਹਾਮ! ਅੱਗੋਂ ਉਸ ਨੇ ਆਖਿਆ, ਮੈਂ ਹਾਜ਼ਰ ਹਾਂ 2 ਤਾਂ ਉਸ ਨੇ ਆਖਿਆ, ਹੁਣ ਤੂੰ ਆਪਣੇ ਪੁੱਤ੍ਰ ਨੂੰ, ਹਾਂ, ਆਪਣੇ ਇਕਲੌਤੇ ਨੂੰ ਜਿਸ ਨੂੰ ਤੂੰ ਪਿਆਰ ਕਰਦਾ ਹੈਂ ਅਰਥਾਤ ਇਸਹਾਕ ਨੂੰ ਲੈਕੇ ਮੋਰੀਆਹ ਦੀ ਧਰਤੀ ਨੂੰ ਜਾਹ ਅਤੇ ਪਹਾੜਾਂ ਵਿੱਚੋਂ ਇੱਕ ਉੱਤੇ ਜਿਹੜਾ ਮੈਂ ਤੈਨੂੰ ਦੱਸਾਂਗਾ ਉਸ ਨੂੰ ਹੋਮ ਦੀ ਬਲੀ ਕਰਕੇ ਚੜ੍ਹਾ 3 ਤਦ ਅਬਰਾਹਮ ਨੇ ਤੜਕੇ ਉੱਠਕੇ ਆਪਣੇ ਗਧੇ ਉੱਤੇ ਪਲਾਣਾ ਕੱਸਿਆ ਅਰ ਆਪਣੇ ਦੋ ਜੁਆਣ ਅਰ ਆਪਣੇ ਪੁੱਤ੍ਰ ਇਸਹਾਕ ਨੂੰ ਨਾਲ ਲਿਆ ਅਰ ਹੋਮ ਦੀ ਬਲੀ ਲਈ ਲੱਕੜੀਆਂ ਚੀਰੀਆਂ ਅਰ ਉੱਠਕੇ ਉਸ ਥਾਂ ਨੂੰ ਤੁਰ ਪਿਆ ਜਿਹੜੀ ਪਰਮੇਸ਼ੁਰ ਨੇ ਉਸ ਨੂੰ ਦੱਸੀ ਸੀ 4 ਤਾਂ ਤੀਜੇ ਦਿਨ ਅਬਰਾਹਾਮ ਨੇ ਆਪਣੀਆਂ ਅੱਖਾਂ ਚੁੱਕਕੇ ਉਸ ਥਾਂ ਨੂੰ ਦੂਰੋਂ ਡਿੱਠਾ 5 ਤਾਂ ਅਬਰਾਹਾਮ ਨੇ ਆਪਣੇ ਜੁਆਣਾਂ ਨੂੰ ਆਖਿਆ, ਤੁਸੀਂ ਏਥੇ ਗਧੇ ਦੇ ਕੋਲ ਬੈਠੇ ਰਹੋ। ਮੈਂ ਅਰ ਇਹ ਮੁੰਡਾ ਥੋੜੀ ਦੂਰ ਅੱਗੇ ਜਾਵਾਂਗੇ ਅਤੇ ਮੱਥਾ ਟੇਕਕੇ ਤੁਹਾਡੇ ਕੋਲ ਮੁੜ ਆਵਾਂਗੇ 6 ਅਬਰਾਹਾਮ ਨੇ ਹੋਮ ਦੀ ਬਲੀ ਦੀਆਂ ਲੱਕੜੀਆਂ ਲੈਕੇ ਆਪਣੇ ਪੁੱਤ੍ਰ ਇਸਹਾਕ ਨੂੰ ਚੁਕਾ ਦਿੱਤੀਆਂ ਅਤੇ ਆਪਣੇ ਹੱਥ ਵਿੱਚ ਅਗਨੀ ਅਰ ਛੁਰੀ ਫੜ ਲਈ ਅਰ ਦੋਵੇਂ ਇਕੱਠੇ ਤੁਰੇ ਗਏ 7 ਤਾਂ ਇਸਹਾਕ ਨੇ ਆਪਣੇ ਪਿਤਾ ਅਬਰਾਹਾਮ ਨੂੰ ਆਖਿਆ, ਪਿਤਾ ਜੀ, ਉਸ ਆਖਿਆ, ਪੁੱਤ੍ਰ ਕੀ ਗੱਲ ਹੈ? ਉਸ ਆਖਿਆ, ਵੇਖ ਅਗਨੀ ਅਰ ਲੱਕੜੀਆਂ ਤਾਂ ਹਨ ਪਰ ਹੋਮ ਬਲੀ ਲਈ ਲੇਲਾ ਕਿੱਥੇ ਹੈ? 8 ਅਬਰਾਹਾਮ ਨੇ ਆਖਿਆ, ਹੇ ਮੇਰੇ ਪੁੱਤ੍ਰ ਪਰਮੇਸ਼ੁਰ ਹੋਮ ਬਲੀ ਲਈ ਲੇਲਾ ਆਪ ਹੀ ਦੇਊਗਾ ਤਾਂ ਓਹ ਦੋਵੇਂ ਇਕੱਠੇ ਤੁਰੇ ਗਏ 9 ਓਹ ਉਸ ਥਾਂ ਉੱਤੇ ਜਾ ਪੁੱਜੇ ਜਿਹੜੀ ਪਰਮੇਸ਼ੁਰ ਨੇ ਉਹ ਨੂੰ ਦੱਸੀ ਸੀ। ਉੱਥੇ ਅਬਰਾਹਾਮ ਨੇ ਇੱਕ ਜਗਵੇਦੀ ਬਣਾਈ ਅਰ ਉਸ ਉੱਤੇ ਲੱਕੜੀਆਂ ਚੁਣ ਦਿੱਤੀਆਂ ਅਰ ਆਪਣੇ ਪੁੱਤ੍ਰ ਇਸਹਾਕ ਨੂੰ ਬੰਨ੍ਹਕੇ ਜਗਵੇਦੀ ਪੁਰ ਲੱਕੜੀਆਂ ਉੱਤੇ ਰੱਖ ਦਿੱਤਾ 10 ਤਾਂ ਜਿਵੇਂ ਹੀ ਅਬਰਾਹਾਮ ਨੇ ਆਪਣਾ ਹੱਥ ਕੱਢਕੇ ਛੁਰੀ ਫੜੀ ਕਿ ਆਪਣੇ ਪੁੱਤ੍ਰ ਨੂੰ ਕੋਹੇ 11 ਤਾਂ ਯਹੋਵਾਹ ਦੇ ਦੂਤ ਨੇ ਉਹ ਨੂੰ ਅਕਾਸ਼ ਤੋਂ ਪੁਕਾਰਿਆ, “ਅਬਰਾਹਾਮ ਅਬਾਰਾਹਮ!” ਉਸ ਉੱਤਰ ਦਿੱਤਾ, ਮੈਂ ਹਾਜ਼ਰ ਹਾਂ 12 ਉਸ ਆਖਿਆ, ਤੂੰ ਏਸ ਮੁੰਡੇ ਨੂੰ ਹੱਥ ਨਾ ਲਾ ਅਤੇ ਨਾ ਹੀ ਉਸ ਨਾਲ ਕੁਝ ਕਰ। ਹੁਣ ਮੈਂ ਜਾਣ ਗਿਆ ਹਾਂ ਕਿ ਤੂੰ ਪਰਮੇਸ਼ੁਰ ਤੋਂ ਭੈ ਖਾਂਦਾ ਹੈਂ ਕਿਉਂਜੋ ਤੈਂ ਆਪਣੇ ਪੁੱਤ੍ਰ, ਹਾਂ, ਆਪਣੇ ਇਕਲੌਤੇ ਪੁੱਤ੍ਰ ਦਾ ਵੀ ਮੈਂਥੋਂ ਸਰਫਾ ਨਹੀਂ ਕੀਤਾ 13 ਜਦ ਅਬਰਾਹਾਮ ਨੇ ਆਪਣੀਆਂ ਅੱਖਾਂ ਚੁੱਕਕੇ ਡਿੱਠਾ ਤਾਂ ਵੇਖੋ ਉਹ ਦੇ ਪਿੱਛੇ ਇੱਕ ਛੱਤ੍ਰਾ ਸੀ ਜਿਹ ਦੇ ਸਿੰਙ ਇੱਕ ਝਾੜੀ ਵਿੱਚ ਫਸੇ ਹੋਏ ਸਨ ਤਾਂ ਅਬਰਾਹਾਮ ਗਿਆ ਅਰ ਛੱਤ੍ਰੇ ਨੂੰ ਫੜ ਕੇ ਲੈ ਆਂਦਾ ਅਰ ਉਸ ਨੂੰ ਆਪਣੇ ਪੁੱਤ੍ਰ ਦੀ ਥਾਂ ਹੋਮ ਦੀ ਬਲੀ ਚੜਾਇਆ 14 ਤਾਂ ਅਬਰਾਹਾਮ ਨੇ ਉਸ ਥਾਂ ਦਾ ਨਾਉਂ ਯਹੋਵਾਹ ਯਿਰਹ ਰੱਖਿਆ ਜਿਹੜਾ ਅੱਜ ਤੀਕ ਆਖੀਦਾ ਹੈ ਕਿ ਯਹੋਵਾਹ ਦੇ ਪਰਬਤ ਉੱਤੇ ਦਿੱਤਾ ਜਾਵੇਗਾ 15 ਫੇਰ ਯਹੋਵਾਹ ਦੇ ਦੂਤ ਨੇ ਅਕਾਸ਼ੋਂ ਅਬਰਾਹਾਮ ਨੂੰ ਦੂਜੀ ਵਾਰ ਸੱਦਿਆ 16 ਅਤੇ ਆਖਿਆ, ਮੈਂ ਆਪ ਆਪਣੀ ਸੌਂਹ ਖਾਧੀ ਹੈ ਯਹੋਵਾਹ ਦਾ ਵਾਕ ਹੈ ਕਿਉਂਜੋ ਤੈਂ ਇਹ ਕੰਮ ਕੀਤਾ ਅਤੇ ਆਪਣੇ ਪੁੱਤ੍ਰ ਸਗੋਂ ਆਪਣੇ ਇਕਲੌਤੇ ਦਾ ਵੀ ਸਰਫਾ ਨਹੀਂ ਕੀਤਾ 17 ਸੋ ਮੈਂ ਤੈਨੂੰ ਬਰਕਤਾਂ ਤੇ ਬਰਕਤਾਂ ਦਿਆਂਗਾ ਅਤੇ ਮੈਂ ਤੇਰੀ ਅੰਸ ਨੂੰ ਅਕਾਸ਼ ਦੇ ਤਾਰਿਆਂ ਜਿੰਨ੍ਹੀਂ ਅਰ ਸਮੁੰਦਰ ਦੇ ਕੰਢੇ ਦੀ ਰੇਤ ਵਾਂਙੁ ਅੱਤ ਵਧਾਂਵਾਗਾ ਅਰ ਤੇਰੀ ਅੰਸ ਆਪਣੇ ਵੈਰੀਆਂ ਦੇ ਫਾਟਕ ਉੱਤੇ ਕਬਜਾ ਕਰੇਗੀ 18 ਅਤੇ ਤੇਰੀ ਅੰਸ ਵਿੱਚ ਧਰਤੀ ਦੀਆਂ ਸਾਰੀਆਂ ਕੌਮਾਂ ਬਰਕਤ ਪਾਉਣਗੀਆਂ ਕਿਉਂਜੋ ਤੈਂ ਮੇਰੇ ਬੋਲ ਨੂੰ ਸੁਣਿਆ ਹੈ 19 ਤਾਂ ਅਬਰਾਹਾਮ ਆਪਣੇ ਜੁਆਣਾਂ ਕੋਲ ਮੁੜ ਆਇਆ ਅਤੇ ਓਹ ਉੱਠਕੇ ਬਏਰਸਬਾ ਨੂੰ ਇਕੱਠੇ ਚਲੇ ਆਏ ਅਰ ਅਬਰਾਹਾਮ ਬਏਰਸਬਾ ਵਿੱਚ ਆ ਟਿਕਿਆ 20 ਏਹਨਾਂ ਗੱਲਾਂ ਦੇ ਪਿੱਛੋਂ ਐਉਂ ਹੋਇਆ ਕਿ ਅਬਰਾਹਾਮ ਨੂੰ ਦੱਸਿਆ ਗਿਆ ਕਿ ਵੇਖ ਮਿਲਕਾਹ ਵੀ ਤੇਰੇ ਭਰਾ ਨਾਹੋਰ ਲਈ ਪੁੱਤ੍ਰਾਂ ਨੂੰ ਜਣੀ ਹੈ 21 ਅਰਥਾਤ ਉਸ ਉਹ ਦਾ ਪਲੌਠੀ ਦਾ ਅਤੇ ਉਸ ਦਾ ਭਰਾ ਬੂਜ਼ ਅਤੇ ਕਮੂਏਲ ਅਰਾਮ ਦਾ ਪਿਤਾ 22 ਅਤੇ ਕਸਦ ਅਰ ਹਜ਼ੋ ਅਰ ਪਿਲਦਾਸ ਅਰ ਯਿਦਲਾਫ ਅਰ ਬਥੂਏਲ 23 ਅਰ ਬਥੂਏਲ ਦੇ ਰਿਬਕਾਹ ਜੰਮੀ। ਏਹ ਅੱਠ ਮਿਲਕਾਹ ਅਬਰਾਹਾਮ ਦੇ ਭਰਾ ਨਾਹੋਰ ਤੋਂ ਜਣੀ 24 ਅਤੇ ਉਹ ਦੀ ਧਰੇਲ ਜਿਸ ਦਾ ਨਾਉਂ ਰੂਮਾਹ ਸੀ ਉਹ ਵੀ ਤਬਹ ਅਰ ਗਹਮ ਅਰ ਤਹਸ਼ ਅਰ ਮਾਕਾਹ ਨੂੰ ਜਣੀ।।
Total 50 ਅਧਿਆਇ, Selected ਅਧਿਆਇ 22 / 50
Common Bible Languages
West Indian Languages
×

Alert

×

punjabi Letters Keypad References