ਪੰਜਾਬੀ ਬਾਈਬਲ

ਰੱਬ ਦੀ ਮਿਹਰ ਦੀ ਦਾਤ
1. ਸਮੁੰਦਰ ਦੀ ਉਜਾੜ ਲਈ ਅਗੰਮ ਵਾਕ, - ਜਿਵੇਂ ਦੱਖਣ ਵਿੱਚ ਵਾਵਰੋਲੇ ਲੰਘਣ ਨੂੰ ਹਨ, ਉਹ ਉਜਾੜ ਤੋਂ, ਇੱਕ ਡਰਾਉਣੀ ਧਰਤੀ ਤੋਂ ਆਉਂਦਾ ਹੈ।
2. ਇੱਕ ਔਖਾ ਦਰਸ਼ਣ ਮੈਨੂੰ ਵਿਖਾਇਆ ਗਿਆ, - ਛਲੀਆ ਛਲਦਾ, ਲੁਟੇਰਾ ਲੁੱਟਦਾ! ਹੇ ਏਲਾਮ, ਚੜ੍ਹ! ਹੇ ਮਾਦਈ, ਘੇਰ ਲੈ! ਮੈਂ ਉਹ ਦਾ ਸਾਰਾ ਹੂੰਗਾ ਮੁਕਾ ਦਿੰਦਾ ਹਾਂ।
3. ਏਸ ਲਈ ਮੇਰਾ ਲੱਕ ਤੜਫਾਟ ਨਾਲ ਭਰਿਆ ਹੈ, ਜਣਨ ਵਾਲੀ ਦੀਆਂ ਪੀੜਾ ਵਾਂਙੁ, ਪੀੜਾਂ ਨੇ ਮੈਨੂੰ ਫੜ ਲਿਆ, ਮੈਂ ਝੁਕਾਇਆ ਗਿਆ ਸੋ ਮੈਂ ਸੁਣ ਨਹੀਂ ਸੱਕਦਾ, ਮੈਂ ਘਬਰਾਇਆ ਗਿਆ ਸੋ ਮੈਂ ਵੇਖ ਨਹੀਂ ਸੱਕਦਾ।
4. ਮੇਰਾ ਦਿਲ ਧੜਕਦਾ ਹੈ, ਕੰਬਣੀ ਮੈਨੂੰ ਆ ਦੱਬਿਆ, ਸੰਝ ਜਿਹ ਨੂੰ ਮੈਂ ਲੋਚਦਾ ਸਾਂ ਮੇਰੇ ਲਈ ਕਾਂਬਾ ਬਣ ਗਈ।
5. ਓਹ ਮੇਜ਼ ਲਾਉਂਦੇ ਹਨ, ਓਹ ਦਰੀਆਂ ਵਿਛਾਉਂਦੇ ਹਨ, ਓਹ ਖਾਂਦੇ ਪੀਂਦੇ ਹਨ। ਹੇ ਸਰਦਾਰੋ, ਉੱਠੋ! ਢਾਲਾਂ ਨੂੰ ਤੇਲ ਮਲੋ!।।
6. ਐਉਂ ਤਾਂ ਪ੍ਰਭੁ ਨੇ ਮੈਨੂੰ ਆਖਿਆ ਹੈ, ਜਾਹ, ਰਾਖਾ ਖੜਾ ਕਰ, ਜੋ ਕੁਝ ਉਹ ਵੇਖੇ ਉਹ ਦੱਸੇ।
7. ਜਦ ਉਹ ਅਸਵਾਰ, ਘੋੜ ਚੜ੍ਹਿਆ ਜੇ ਜੋੜੇ, ਖੋਤਿਆਂ ਦੇ ਅਸਵਾਰ, ਊਠਾਂ ਦੇ ਅਸਵਾਰ ਵੇਖੇ, ਤਾਂ ਵੱਡੇ ਗੌਹ ਨਾਲ ਗੌਹ ਕਰੇ!
8. ਉਹ ਨੇ ਸ਼ੇਰ ਬਬਰ ਵਾਂਙੁ ਪੁਕਾਰਿਆ, ਹੇ ਪ੍ਰਭੁ, ਮੈਂ ਪਹਿਰੇ ਦੇ ਬੁਰਜ ਉੱਤੇ ਸਾਰਾ ਦਿਨ ਖਲੋਤਾ ਰਹਿੰਦਾ ਹਾਂ, ਅਤੇ ਰਾਤਾਂ ਦੀਆਂ ਰਾਤਾਂ ਆਪਣੇ ਪਹਿਰੇ ਉੱਤੇ ਟਿਕਿਆ ਰਹਿੰਦਾ ਹਾਂ।
9. ਏਹ ਵੇਖੋ! ਅਸਵਾਰ, ਘੋੜ ਚੜ੍ਹਿਆ ਦੇ ਜੋੜੇ ਲਗੇ ਆਉਂਦੇ ਹਨ! ਉਹ ਨੇ ਉੱਤਰ ਦੇ ਕੇ ਆਖਿਆ, ਡਿੱਗ ਪਿਆ, ਬਾਬਲ ਡਿੱਗ ਪਿਆ! ਉਹ ਦੇ ਦੇਵਤਿਆਂ ਦੀਆਂ ਸਾਰੀਆਂ ਮੂਰਤੀਆਂ ਭੂੰਏਂ ਭੱਜੀਆਂ ਪਈਆਂ ਹਨ।।
10. ਹੇ ਮੇਰੇ ਗਾਹ ਅਤੇ ਮੇਰੇ ਪਿੜ ਦੇ ਅੰਨ, ਜੋ ਕੁਝ ਮੈਂ ਇਸਰਾਏਲ ਦੇ ਪਰਮੇਸ਼ੁਰ ਸੈਨਾਂ ਦੇ ਯਹੋਵਾਹ ਤੋਂ ਸੁਣਿਆ ਹੈ, ਮੈਂ ਤੁਹਾਨੂੰ ਦਿੱਸ ਦਿੱਤਾ।।
11. ਦੂਮਾਹ ਲਈ ਅਗੰਮ ਵਾਕ, - ਸੇਈਰ ਤੋਂ ਕੋਈ ਮੈਨੂੰ ਪੁਕਾਰਦਾ ਹੈ, ਹੇ ਰਾਖੇ, ਰਾਤ ਦੀ ਕੀ ਖਬਰ ਹੈ? ਹੇ ਰਾਖੇ, ਰਾਤ ਕੀ ਖਬਰ ਹੈ?
12. ਰਾਖੇ ਨੇ ਆਖਿਆ, ਫ਼ਜਰ ਆਉਂਦੀ ਹੈ, ਅਤੇ ਰਾਤ ਵੀ, ਜੇ ਤੁਸੀਂ ਪੁੱਛਣਾ ਚਾਹੁੰਦੇ ਹੋ ਤਾਂ ਪੁੱਛੋ, ਫੇਰ ਮੁੜਕੇ ਆਓ।।
13. ਅਰਬ ਲਈ ਅਗੰਮ ਵਾਕ, - ਹੇ ਦਦਾਨੀਆਂ ਦੇ ਕਾਫ਼ਿਲਿਓ, ਤੁਸੀਂ ਅਰਬ ਦੇ ਬਣ ਵਿੱਚ ਟਿੱਕੋ।
14. ਹੇ ਤੇਮਾ ਦੇਸ ਦੇ ਵਾਸੀਓ, ਤਿਹਾਏ ਦੇ ਮਿਲਣ ਲਈ ਪਾਣੀ ਲਿਆਓ, ਭਗੌੜੇ ਲਈ ਆਪਣੀ ਰੋਟੀ ਲੈ ਕੇ ਮਿਲੋ,
15. ਕਿਉਂ ਜੋ ਓਹ ਤਲਵਾਰ ਤੋਂ, ਸੂਤੀ ਹੋਈ ਤਲਵਾਰ ਤੋਂ ਅਤੇ ਝੁਕਾਈ ਹੋਈ ਧਣੁਖ ਤੋਂ, ਜੁੱਧ ਦੇ ਘਮਸਾਣ ਤੋਂ ਭੱਜੇ ਹਨ।
16. ਪ੍ਰਭੁ ਨੇ ਤਾਂ ਮੈਨੂੰ ਐਉਂ ਆਖਿਆ, ਮਜੂਰ ਦੇ ਵਰਿਹਾਂ ਦੇ ਅਨੁਸਾਰ ਇੱਕ ਵਰਹੇ ਦੇ ਵਿੱਚ, ਕੇਦਾਰ ਦਾ ਸਾਰਾ ਪਰਤਾਪ ਮੁੱਕ ਜਾਵੇਗਾ।
17. ਕੇਦਾਰੀਆਂ ਦੇ ਸੂਰਮੇ ਤੀਰ ਅੰਦਾਜ਼ਾਂ ਦਾ ਬਕੀਆ ਥੋੜਾ ਰਹਿ ਜਾਵੇਗਾ, ਇਸਰਾਏਲ ਦਾ ਪਰਮੇਸ਼ੁਰ ਯਹੋਵਾਹ ਐਉਂ ਹੀ ਬੋਲਿਆ ਹੈ।।

Notes

No Verse Added

Total 66 Chapters, Current Chapter 21 of Total Chapters 66
ਯਸਈਆਹ 21
1. ਸਮੁੰਦਰ ਦੀ ਉਜਾੜ ਲਈ ਅਗੰਮ ਵਾਕ, - ਜਿਵੇਂ ਦੱਖਣ ਵਿੱਚ ਵਾਵਰੋਲੇ ਲੰਘਣ ਨੂੰ ਹਨ, ਉਹ ਉਜਾੜ ਤੋਂ, ਇੱਕ ਡਰਾਉਣੀ ਧਰਤੀ ਤੋਂ ਆਉਂਦਾ ਹੈ।
2. ਇੱਕ ਔਖਾ ਦਰਸ਼ਣ ਮੈਨੂੰ ਵਿਖਾਇਆ ਗਿਆ, - ਛਲੀਆ ਛਲਦਾ, ਲੁਟੇਰਾ ਲੁੱਟਦਾ! ਹੇ ਏਲਾਮ, ਚੜ੍ਹ! ਹੇ ਮਾਦਈ, ਘੇਰ ਲੈ! ਮੈਂ ਉਹ ਦਾ ਸਾਰਾ ਹੂੰਗਾ ਮੁਕਾ ਦਿੰਦਾ ਹਾਂ।
3. ਏਸ ਲਈ ਮੇਰਾ ਲੱਕ ਤੜਫਾਟ ਨਾਲ ਭਰਿਆ ਹੈ, ਜਣਨ ਵਾਲੀ ਦੀਆਂ ਪੀੜਾ ਵਾਂਙੁ, ਪੀੜਾਂ ਨੇ ਮੈਨੂੰ ਫੜ ਲਿਆ, ਮੈਂ ਝੁਕਾਇਆ ਗਿਆ ਸੋ ਮੈਂ ਸੁਣ ਨਹੀਂ ਸੱਕਦਾ, ਮੈਂ ਘਬਰਾਇਆ ਗਿਆ ਸੋ ਮੈਂ ਵੇਖ ਨਹੀਂ ਸੱਕਦਾ।
4. ਮੇਰਾ ਦਿਲ ਧੜਕਦਾ ਹੈ, ਕੰਬਣੀ ਮੈਨੂੰ ਦੱਬਿਆ, ਸੰਝ ਜਿਹ ਨੂੰ ਮੈਂ ਲੋਚਦਾ ਸਾਂ ਮੇਰੇ ਲਈ ਕਾਂਬਾ ਬਣ ਗਈ।
5. ਓਹ ਮੇਜ਼ ਲਾਉਂਦੇ ਹਨ, ਓਹ ਦਰੀਆਂ ਵਿਛਾਉਂਦੇ ਹਨ, ਓਹ ਖਾਂਦੇ ਪੀਂਦੇ ਹਨ। ਹੇ ਸਰਦਾਰੋ, ਉੱਠੋ! ਢਾਲਾਂ ਨੂੰ ਤੇਲ ਮਲੋ!।।
6. ਐਉਂ ਤਾਂ ਪ੍ਰਭੁ ਨੇ ਮੈਨੂੰ ਆਖਿਆ ਹੈ, ਜਾਹ, ਰਾਖਾ ਖੜਾ ਕਰ, ਜੋ ਕੁਝ ਉਹ ਵੇਖੇ ਉਹ ਦੱਸੇ।
7. ਜਦ ਉਹ ਅਸਵਾਰ, ਘੋੜ ਚੜ੍ਹਿਆ ਜੇ ਜੋੜੇ, ਖੋਤਿਆਂ ਦੇ ਅਸਵਾਰ, ਊਠਾਂ ਦੇ ਅਸਵਾਰ ਵੇਖੇ, ਤਾਂ ਵੱਡੇ ਗੌਹ ਨਾਲ ਗੌਹ ਕਰੇ!
8. ਉਹ ਨੇ ਸ਼ੇਰ ਬਬਰ ਵਾਂਙੁ ਪੁਕਾਰਿਆ, ਹੇ ਪ੍ਰਭੁ, ਮੈਂ ਪਹਿਰੇ ਦੇ ਬੁਰਜ ਉੱਤੇ ਸਾਰਾ ਦਿਨ ਖਲੋਤਾ ਰਹਿੰਦਾ ਹਾਂ, ਅਤੇ ਰਾਤਾਂ ਦੀਆਂ ਰਾਤਾਂ ਆਪਣੇ ਪਹਿਰੇ ਉੱਤੇ ਟਿਕਿਆ ਰਹਿੰਦਾ ਹਾਂ।
9. ਏਹ ਵੇਖੋ! ਅਸਵਾਰ, ਘੋੜ ਚੜ੍ਹਿਆ ਦੇ ਜੋੜੇ ਲਗੇ ਆਉਂਦੇ ਹਨ! ਉਹ ਨੇ ਉੱਤਰ ਦੇ ਕੇ ਆਖਿਆ, ਡਿੱਗ ਪਿਆ, ਬਾਬਲ ਡਿੱਗ ਪਿਆ! ਉਹ ਦੇ ਦੇਵਤਿਆਂ ਦੀਆਂ ਸਾਰੀਆਂ ਮੂਰਤੀਆਂ ਭੂੰਏਂ ਭੱਜੀਆਂ ਪਈਆਂ ਹਨ।।
10. ਹੇ ਮੇਰੇ ਗਾਹ ਅਤੇ ਮੇਰੇ ਪਿੜ ਦੇ ਅੰਨ, ਜੋ ਕੁਝ ਮੈਂ ਇਸਰਾਏਲ ਦੇ ਪਰਮੇਸ਼ੁਰ ਸੈਨਾਂ ਦੇ ਯਹੋਵਾਹ ਤੋਂ ਸੁਣਿਆ ਹੈ, ਮੈਂ ਤੁਹਾਨੂੰ ਦਿੱਸ ਦਿੱਤਾ।।
11. ਦੂਮਾਹ ਲਈ ਅਗੰਮ ਵਾਕ, - ਸੇਈਰ ਤੋਂ ਕੋਈ ਮੈਨੂੰ ਪੁਕਾਰਦਾ ਹੈ, ਹੇ ਰਾਖੇ, ਰਾਤ ਦੀ ਕੀ ਖਬਰ ਹੈ? ਹੇ ਰਾਖੇ, ਰਾਤ ਕੀ ਖਬਰ ਹੈ?
12. ਰਾਖੇ ਨੇ ਆਖਿਆ, ਫ਼ਜਰ ਆਉਂਦੀ ਹੈ, ਅਤੇ ਰਾਤ ਵੀ, ਜੇ ਤੁਸੀਂ ਪੁੱਛਣਾ ਚਾਹੁੰਦੇ ਹੋ ਤਾਂ ਪੁੱਛੋ, ਫੇਰ ਮੁੜਕੇ ਆਓ।।
13. ਅਰਬ ਲਈ ਅਗੰਮ ਵਾਕ, - ਹੇ ਦਦਾਨੀਆਂ ਦੇ ਕਾਫ਼ਿਲਿਓ, ਤੁਸੀਂ ਅਰਬ ਦੇ ਬਣ ਵਿੱਚ ਟਿੱਕੋ।
14. ਹੇ ਤੇਮਾ ਦੇਸ ਦੇ ਵਾਸੀਓ, ਤਿਹਾਏ ਦੇ ਮਿਲਣ ਲਈ ਪਾਣੀ ਲਿਆਓ, ਭਗੌੜੇ ਲਈ ਆਪਣੀ ਰੋਟੀ ਲੈ ਕੇ ਮਿਲੋ,
15. ਕਿਉਂ ਜੋ ਓਹ ਤਲਵਾਰ ਤੋਂ, ਸੂਤੀ ਹੋਈ ਤਲਵਾਰ ਤੋਂ ਅਤੇ ਝੁਕਾਈ ਹੋਈ ਧਣੁਖ ਤੋਂ, ਜੁੱਧ ਦੇ ਘਮਸਾਣ ਤੋਂ ਭੱਜੇ ਹਨ।
16. ਪ੍ਰਭੁ ਨੇ ਤਾਂ ਮੈਨੂੰ ਐਉਂ ਆਖਿਆ, ਮਜੂਰ ਦੇ ਵਰਿਹਾਂ ਦੇ ਅਨੁਸਾਰ ਇੱਕ ਵਰਹੇ ਦੇ ਵਿੱਚ, ਕੇਦਾਰ ਦਾ ਸਾਰਾ ਪਰਤਾਪ ਮੁੱਕ ਜਾਵੇਗਾ।
17. ਕੇਦਾਰੀਆਂ ਦੇ ਸੂਰਮੇ ਤੀਰ ਅੰਦਾਜ਼ਾਂ ਦਾ ਬਕੀਆ ਥੋੜਾ ਰਹਿ ਜਾਵੇਗਾ, ਇਸਰਾਏਲ ਦਾ ਪਰਮੇਸ਼ੁਰ ਯਹੋਵਾਹ ਐਉਂ ਹੀ ਬੋਲਿਆ ਹੈ।।
Total 66 Chapters, Current Chapter 21 of Total Chapters 66
×

Alert

×

punjabi Letters Keypad References