ਪੰਜਾਬੀ ਬਾਈਬਲ

ਬਾਈਬਲ ਸੋਸਾਇਟੀ ਆਫ਼ ਇੰਡੀਆ (BSI)
1. ਏਹ ਦੇ ਪਿੱਛੋਂ ਕਿ ਬਾਬਲ ਦਾ ਪਾਤਸ਼ਾਹ ਨਬੂਕਦਰੱਸਰ ਯਹੂਦਾਹ ਦੇ ਪਾਤਸ਼ਾਹ ਯਹੋਯਾਕੀਮ ਦੇ ਪੁੱਤ੍ਰ ਯਕਾਨਯਾਹ ਨੂੰ ਅਤੇ ਯਹੂਦਾਹ ਦੇ ਸਰਦਾਰਾਂ ਨੂੰ, ਕਾਰੀਗਰਾਂ ਅਤੇ ਲੋਹਾਰਾਂ ਨੂੰ ਯਰੂਸ਼ਲਮ ਵਿੱਚੋਂ ਅਸੀਰ ਕਰ ਕੇ ਬਾਬਲ ਨੂੰ ਲੈ ਗਿਆ ਯਹੋਵਾਹ ਨੇ ਮੈਨੂੰ ਵਿਖਾਇਆ ਕਿ ਹਜੀਰ ਦੀਆਂ ਦੋ ਟੋਕਰੀਆਂ ਹੈਕਲ ਦੇ ਸਾਹਮਣੇ ਧਰੀਆਂ ਹੋਈਆਂ ਹਨ
2. ਇੱਕ ਟੋਕਰੀ ਬਹੁਤ ਚੰਗੀਆਂ ਹਜੀਰਾਂ ਦੀ ਜਿਹੜੀਆਂ ਪਹਿਲਾਂ ਪੱਕੀਆਂ ਹੋਣ ਅਤੇ ਦੂਜੀ ਟੋਕਰੀ ਬਹੁਤ ਖਰਾਬ ਹਜੀਰਾਂ ਦੀ ਜਿਹੜੀਆਂ ਖਾਧੀਆਂ ਨਹੀਂ ਜਾਂਦੀਆਂ ਓਹ ਇੰਨੀਆਂ ਬੁਰੀਆਂ ਸਨ
3. ਤਦ ਯਹੋਵਾਹ ਨੇ ਮੈਨੂੰ ਆਖਿਆ, ਹੇ ਯਿਰਮਿਯਾਹ, ਤੂੰ ਕੀ ਵੇਖਦਾ ਹੈਂ? ਤਦ ਮੈਂ ਆਖਿਆ, ਹਜੀਰਾਂ, ਚੰਗੀਆਂ ਹਜੀਰਾਂ ਬਹੁਤ ਹੀ ਚੰਗੀਆਂ ਅਤੇ ਖਰਾਬ ਹਜੀਰਾਂ ਬਹੁਤ ਖਰਾਬ, ਓਹ ਖਾਧੀਆਂ ਨਹੀਂ ਜਾਂਦੀਆਂ, ਓਹ ਇੰਨੀਆਂ ਬੁਰੀਆਂ ਹਨ।।
4. ਤਾਂ ਯਹੋਵਾਹ ਦਾ ਬਚਨ ਮੇਰੇ ਕੋਲ ਆਇਆ ਕਿ
5. ਯਹੋਵਾਹ ਇਸਰਾਏਲ ਦਾ ਪਰਮੇਸ਼ੁਰ ਐਉਂ ਆਖਦਾ ਹੈ, ਮੈਂ ਏਹਨਾਂ ਚੰਗੀਆਂ ਹਜੀਰਾਂ ਵਾਂਙੁ ਯਹੂਦਾਹ ਦੇ ਅਸੀਰਾਂ ਨਾਲ ਜਿਨ੍ਹਾਂ ਨੂੰ ਮੈਂ ਇਸ ਥਾਂ ਤੋਂ ਕਸਦੀਆਂ ਦੀ ਧਰਤੀ ਵਿੱਚ ਘੱਲਿਆ ਹੈ ਭਲਿਆਈ ਕਰਾਂਗਾ
6. ਮੈਂ ਓਹਨਾਂ ਉੱਤੇ ਭਲੀ ਨਿਗਾਹ ਰੱਖਾਂਗਾ। ਮੈਂ ਓਹਨਾਂ ਨੂੰ ਏਸ ਦੇਸ ਵਿੱਚ ਫੇਰ ਲਿਆਵਾਂਗਾ। ਮੈਂ ਓਹਨਾਂ ਨੂੰ ਬਣਾਵਾਂਗਾ ਅਰ ਨਹੀਂ ਢਾਹਵਾਂਗਾ, ਮੈਂ ਓਹਨਾਂ ਨੂੰ ਲਾਵਾਂਗਾ ਅਰ ਪੁੱਟਾਂਗਾ ਨਹੀਂ
7. ਮੈਂ ਓਹਨਾਂ ਨੂੰ ਅਜੇਹਾ ਦਿਲ ਦਿਆਂਗਾ ਭਈ ਓਹ ਜਾਣ ਲੈਣ ਕਿ ਮੈਂ ਯਹੋਵਾਹ ਹਾਂ ਅਤੇ ਓਹ ਮੇਰੀ ਪਰਜਾ ਹੋਣਗੇ ਅਤੇ ਮੈਂ ਓਹਨਾਂ ਦਾ ਪਰਮੇਸ਼ੁਰ ਹੋਵਾਂਗਾ ਕਿਉਂ ਜੋ ਓਹ ਆਪਣੇ ਸਾਰੇ ਦਿਲ ਨਾਲ ਮੇਰੀ ਵੱਲ ਮੁੜਨਗੇ।।
8. ਯਹੋਵਾਹ ਐਉਂ ਆਖਦਾ ਹੈ, ਖਰਾਬ ਹਜੀਰਾਂ ਵਾਂਙੁ ਜਿਹੜੀਆਂ ਖਰਾਬੀ ਦੇ ਕਾਰਨ ਖਾਧੀਆਂ ਨਹੀਂ ਜਾਂਦੀਆਂ ਏਸੇ ਤਰਾਂ ਮੈਂ ਯਹੂਦਾਹ ਦੇ ਪਾਤਸ਼ਾਹ ਸਿਦਕੀਯਾਹ ਨਾਲ ਅਰ ਅਤੇ ਉਸ ਜੇ ਸਰਦਾਰਾਂ ਨਾਲ ਅਰ ਯਰੂਸ਼ਲਮ ਦੇ ਬੱਕੀਏ ਨਾਲ ਅਤੇ ਓਹਨਾਂ ਨਾਲ ਜਿਹੜੇ ਏਸ ਦੇਸ ਵਿੱਚ ਬਚੇ ਹੋਏ ਹਨ ਅਤੇ ਓਹਨਾਂ ਨਾਲ ਜਿਹੜੇ ਮਿਸਰ ਦੇਸ ਵਿੱਚ ਵੱਸਦੇ ਹਨ ਵਰਤਾਂਗਾ
9. ਮੈਂ ਓਹਨਾਂ ਨੂੰ ਧਰਤੀ ਦੀਆਂ ਸਾਰੀਆਂ ਪਾਤਸ਼ਾਹੀਆਂ ਵਿੱਚ ਬੁਰਿਆਈ ਲਈ ਇੱਕ ਭੈ ਦੇ ਦਿਆਂਗਾ ਅਤੇ ਓਹ ਓਹਨਾਂ ਸਾਰਿਆਂ ਥਾਵਾਂ ਵਿੱਚ ਜਿੱਥੇ ਮੈਂ ਓਹਨਾਂ ਨੂੰ ਹੱਕ ਦਿਆਂਗਾ ਬਦਨਾਮੀ, ਕਹਾਉਤ, ਮੇਹਣਾ ਅਤੇ ਸਰਾਪ ਹੋਣਗੇ
10. ਮੈਂ ਓਹਨਾਂ ਵਿੱਚ ਤਲਵਾਰ, ਕਾਲ ਅਰ ਬਵਾ ਨੂੰ ਘੱਲਾਂਗਾ ਏੱਥੋਂ ਤੀਕ ਕਿ ਉਸ ਭੋਂ ਉੱਤੋਂ ਜਿਹੜੀ ਮੈਂ ਓਹਨਾਂ ਨੂੰ ਅਤੇ ਓਹਨਾਂ ਦੇ ਪਿਉ ਦਾਦਿਆਂ ਨੂੰ ਦਿੱਤੀ ਸੀ ਓਹ ਮੁੱਕ ਜਾਣ।।
Total 52 ਅਧਿਆਇ, Selected ਅਧਿਆਇ 24 / 52
1 ਏਹ ਦੇ ਪਿੱਛੋਂ ਕਿ ਬਾਬਲ ਦਾ ਪਾਤਸ਼ਾਹ ਨਬੂਕਦਰੱਸਰ ਯਹੂਦਾਹ ਦੇ ਪਾਤਸ਼ਾਹ ਯਹੋਯਾਕੀਮ ਦੇ ਪੁੱਤ੍ਰ ਯਕਾਨਯਾਹ ਨੂੰ ਅਤੇ ਯਹੂਦਾਹ ਦੇ ਸਰਦਾਰਾਂ ਨੂੰ, ਕਾਰੀਗਰਾਂ ਅਤੇ ਲੋਹਾਰਾਂ ਨੂੰ ਯਰੂਸ਼ਲਮ ਵਿੱਚੋਂ ਅਸੀਰ ਕਰ ਕੇ ਬਾਬਲ ਨੂੰ ਲੈ ਗਿਆ ਯਹੋਵਾਹ ਨੇ ਮੈਨੂੰ ਵਿਖਾਇਆ ਕਿ ਹਜੀਰ ਦੀਆਂ ਦੋ ਟੋਕਰੀਆਂ ਹੈਕਲ ਦੇ ਸਾਹਮਣੇ ਧਰੀਆਂ ਹੋਈਆਂ ਹਨ 2 ਇੱਕ ਟੋਕਰੀ ਬਹੁਤ ਚੰਗੀਆਂ ਹਜੀਰਾਂ ਦੀ ਜਿਹੜੀਆਂ ਪਹਿਲਾਂ ਪੱਕੀਆਂ ਹੋਣ ਅਤੇ ਦੂਜੀ ਟੋਕਰੀ ਬਹੁਤ ਖਰਾਬ ਹਜੀਰਾਂ ਦੀ ਜਿਹੜੀਆਂ ਖਾਧੀਆਂ ਨਹੀਂ ਜਾਂਦੀਆਂ ਓਹ ਇੰਨੀਆਂ ਬੁਰੀਆਂ ਸਨ 3 ਤਦ ਯਹੋਵਾਹ ਨੇ ਮੈਨੂੰ ਆਖਿਆ, ਹੇ ਯਿਰਮਿਯਾਹ, ਤੂੰ ਕੀ ਵੇਖਦਾ ਹੈਂ? ਤਦ ਮੈਂ ਆਖਿਆ, ਹਜੀਰਾਂ, ਚੰਗੀਆਂ ਹਜੀਰਾਂ ਬਹੁਤ ਹੀ ਚੰਗੀਆਂ ਅਤੇ ਖਰਾਬ ਹਜੀਰਾਂ ਬਹੁਤ ਖਰਾਬ, ਓਹ ਖਾਧੀਆਂ ਨਹੀਂ ਜਾਂਦੀਆਂ, ਓਹ ਇੰਨੀਆਂ ਬੁਰੀਆਂ ਹਨ।। 4 ਤਾਂ ਯਹੋਵਾਹ ਦਾ ਬਚਨ ਮੇਰੇ ਕੋਲ ਆਇਆ ਕਿ 5 ਯਹੋਵਾਹ ਇਸਰਾਏਲ ਦਾ ਪਰਮੇਸ਼ੁਰ ਐਉਂ ਆਖਦਾ ਹੈ, ਮੈਂ ਏਹਨਾਂ ਚੰਗੀਆਂ ਹਜੀਰਾਂ ਵਾਂਙੁ ਯਹੂਦਾਹ ਦੇ ਅਸੀਰਾਂ ਨਾਲ ਜਿਨ੍ਹਾਂ ਨੂੰ ਮੈਂ ਇਸ ਥਾਂ ਤੋਂ ਕਸਦੀਆਂ ਦੀ ਧਰਤੀ ਵਿੱਚ ਘੱਲਿਆ ਹੈ ਭਲਿਆਈ ਕਰਾਂਗਾ 6 ਮੈਂ ਓਹਨਾਂ ਉੱਤੇ ਭਲੀ ਨਿਗਾਹ ਰੱਖਾਂਗਾ। ਮੈਂ ਓਹਨਾਂ ਨੂੰ ਏਸ ਦੇਸ ਵਿੱਚ ਫੇਰ ਲਿਆਵਾਂਗਾ। ਮੈਂ ਓਹਨਾਂ ਨੂੰ ਬਣਾਵਾਂਗਾ ਅਰ ਨਹੀਂ ਢਾਹਵਾਂਗਾ, ਮੈਂ ਓਹਨਾਂ ਨੂੰ ਲਾਵਾਂਗਾ ਅਰ ਪੁੱਟਾਂਗਾ ਨਹੀਂ 7 ਮੈਂ ਓਹਨਾਂ ਨੂੰ ਅਜੇਹਾ ਦਿਲ ਦਿਆਂਗਾ ਭਈ ਓਹ ਜਾਣ ਲੈਣ ਕਿ ਮੈਂ ਯਹੋਵਾਹ ਹਾਂ ਅਤੇ ਓਹ ਮੇਰੀ ਪਰਜਾ ਹੋਣਗੇ ਅਤੇ ਮੈਂ ਓਹਨਾਂ ਦਾ ਪਰਮੇਸ਼ੁਰ ਹੋਵਾਂਗਾ ਕਿਉਂ ਜੋ ਓਹ ਆਪਣੇ ਸਾਰੇ ਦਿਲ ਨਾਲ ਮੇਰੀ ਵੱਲ ਮੁੜਨਗੇ।। 8 ਯਹੋਵਾਹ ਐਉਂ ਆਖਦਾ ਹੈ, ਖਰਾਬ ਹਜੀਰਾਂ ਵਾਂਙੁ ਜਿਹੜੀਆਂ ਖਰਾਬੀ ਦੇ ਕਾਰਨ ਖਾਧੀਆਂ ਨਹੀਂ ਜਾਂਦੀਆਂ ਏਸੇ ਤਰਾਂ ਮੈਂ ਯਹੂਦਾਹ ਦੇ ਪਾਤਸ਼ਾਹ ਸਿਦਕੀਯਾਹ ਨਾਲ ਅਰ ਅਤੇ ਉਸ ਜੇ ਸਰਦਾਰਾਂ ਨਾਲ ਅਰ ਯਰੂਸ਼ਲਮ ਦੇ ਬੱਕੀਏ ਨਾਲ ਅਤੇ ਓਹਨਾਂ ਨਾਲ ਜਿਹੜੇ ਏਸ ਦੇਸ ਵਿੱਚ ਬਚੇ ਹੋਏ ਹਨ ਅਤੇ ਓਹਨਾਂ ਨਾਲ ਜਿਹੜੇ ਮਿਸਰ ਦੇਸ ਵਿੱਚ ਵੱਸਦੇ ਹਨ ਵਰਤਾਂਗਾ 9 ਮੈਂ ਓਹਨਾਂ ਨੂੰ ਧਰਤੀ ਦੀਆਂ ਸਾਰੀਆਂ ਪਾਤਸ਼ਾਹੀਆਂ ਵਿੱਚ ਬੁਰਿਆਈ ਲਈ ਇੱਕ ਭੈ ਦੇ ਦਿਆਂਗਾ ਅਤੇ ਓਹ ਓਹਨਾਂ ਸਾਰਿਆਂ ਥਾਵਾਂ ਵਿੱਚ ਜਿੱਥੇ ਮੈਂ ਓਹਨਾਂ ਨੂੰ ਹੱਕ ਦਿਆਂਗਾ ਬਦਨਾਮੀ, ਕਹਾਉਤ, ਮੇਹਣਾ ਅਤੇ ਸਰਾਪ ਹੋਣਗੇ 10 ਮੈਂ ਓਹਨਾਂ ਵਿੱਚ ਤਲਵਾਰ, ਕਾਲ ਅਰ ਬਵਾ ਨੂੰ ਘੱਲਾਂਗਾ ਏੱਥੋਂ ਤੀਕ ਕਿ ਉਸ ਭੋਂ ਉੱਤੋਂ ਜਿਹੜੀ ਮੈਂ ਓਹਨਾਂ ਨੂੰ ਅਤੇ ਓਹਨਾਂ ਦੇ ਪਿਉ ਦਾਦਿਆਂ ਨੂੰ ਦਿੱਤੀ ਸੀ ਓਹ ਮੁੱਕ ਜਾਣ।।
Total 52 ਅਧਿਆਇ, Selected ਅਧਿਆਇ 24 / 52
×

Alert

×

Punjabi Letters Keypad References