3. ਅਤੇ ਉਸ ਨੇ ਯਿਸੂ ਨੂੰ ਵੇਖਣ ਦਾ ਜਤਨ ਕੀਤਾ ਭਈ ਉਹ ਕੌਣ ਹੈ ਪਰ ਭੀੜ ਦੇ ਕਾਰਨ ਵੇਖ ਨਾ ਸੱਕਿਆ ਕਿਉਂ ਜੋ ਉਹ ਕੱਦ ਦਾ ਮਧਰਾ ਹੈਸੀ
|
4. ਸੋ ਉਹ ਅੱਗੇ ਦੌੜ ਕੇ ਇੱਕ ਗੁੱਲਰ ਦੇ ਬਿਰਛ ਉੱਤੇ ਚੜ੍ਹ ਗਿਆ ਭਈ ਉਸ ਨੂੰ ਦੇਖੇ ਕਿਉਂ ਜੋ ਉਸ ਨੇ ਉਸੇ ਰਸਤਿਓਂ ਲੰਘਣਾ ਸੀ
|
5. ਪਰ ਯਿਸੂ ਜਾਂ ਉਸ ਥਾਂ ਆਇਆ ਤਾਂ ਉਤਾਹਾਂ ਨਜ਼ਰ ਮਾਰ ਕੇ ਉਹ ਨੂੰ ਆਖਿਆ, ਹੇ ਜ਼ੱਕੀ ਛੇਤੀ ਨਾਲ ਉੱਤਰ ਆ ਕਿਉਂਕਿ ਅੱਜ ਮੈਂ ਤੇਰੇ ਹੀ ਘਰ ਰਹਿਣਾ ਹੈ
|
8. ਪਰ ਜ਼ੱਕੀ ਨੇ ਖੜੋ ਕੇ ਪ੍ਰਭੁ ਨੂੰ ਕਿਹਾ, ਪ੍ਰਭੁ ਜੀ ਵੇਖ ਮੈਂ ਆਪਣਾ ਅੱਧਾ ਮਾਲ ਕੰਗਾਲਾਂ ਨੂੰ ਦਿੰਦਾ ਹਾਂ ਅਰ ਜੇ ਮੈਂ ਕਿਸੇ ਉੱਤੇ ਊਜ ਲਾਕੇ ਕੁਝ ਲੈ ਲਿਆ ਹੈ ਤਾਂ ਚੌਗੁਣਾ ਮੋੜ ਦਿੰਦਾ ਹਾਂ
|
11. ਜਦ ਓਹ ਇਹ ਗੱਲਾਂ ਸੁਣਦੇ ਸਨ ਉਸ ਨੇ ਹੋਰ ਇੱਕ ਦ੍ਰਿਸ਼ਟਾਂਤ ਦਿੱਤਾ ਇਸ ਲਈ ਜੋ ਉਹ ਯਰੂਸ਼ਲਮ ਦੇ ਨੇੜੇ ਸੀ ਅਤੇ ਓਹ ਸਮਝੇ ਭਈ ਪਰਮੇਸ਼ੁਰ ਦਾ ਰਾਜ ਹੁਣੇ ਪਰਗਟ ਹੋਣ ਵਾਲਾ ਹੈ
|
13. ਅਤੇ ਉਸ ਨੇ ਆਪਣੇ ਦਸਾਂ ਨੌਕਰਾਂ ਨੂੰ ਸੱਦ ਕੇ ਉਨ੍ਹਾਂ ਨੂੰ ਦਸ ਅਸ਼ਰਫ਼ੀਆਂ ਦਿੱਤੀਆਂ ਅਤੇ ਉਨ੍ਹਾਂ ਨੂੰ ਕਿਹਾ, ਜਦ ਤੀਕੁਰ ਮੈਂ ਨਾ ਆਵਾਂ ਤੁਸੀਂ ਬਣਜ ਬੁਪਾਰ ਕਰੋ
|
14. ਪਰ ਉਹ ਦੇ ਸ਼ਹਿਰ ਦੇ ਰਹਿਣ ਵਾਲੇ ਉਸ ਨਾਲ ਵੈਰ ਰੱਖਦੇ ਸਨ ਅਤੇ ਉਹ ਦੇ ਪਿੱਛੇ ਕਾਸਦਾਂ ਦੀ ਜਬਾਨੀ ਕਹਾ ਭੇਜਿਆ ਭਈ ਅਸੀਂ ਨਹੀਂ ਚਾਹੁੰਦੇ ਜੋ ਇਹ ਸਾਡੇ ਉੱਤੇ ਰਾਜ ਕਰੇ
|
15. ਐਉਂ ਹੋਇਆ ਕਿ ਜਾਂ ਉਹ ਪਾਤਸ਼ਾਹੀ ਲੈ ਕੇ ਮੁੜ ਆਇਆ ਤਾਂ ਓਹਨਾਂ ਨੌਕਰਾਂ ਨੂੰ ਜਿਨ੍ਹਾਂ ਨੂੰ ਉਸ ਨੇ ਰੁਪਏ ਦਿੱਤੇ ਸਨ ਸੱਦਣ ਦਾ ਹੁਕਮ ਕੀਤਾ ਤਾਂ ਜੋ ਮਲੂਮ ਕਰੇ ਭਈ ਉਨ੍ਹਾਂ ਬੁਪਾਰ ਕਰ ਕੇ ਕੀ ਖੱਟਿਆ
|
17. ਤਾਂ ਓਨ ਉਸ ਨੂੰ ਆਖਿਆ, ਹੇ ਅੱਛੇ ਨੌਕਰ ਸ਼ਾਬਾਸ਼ੇ! ਇਸ ਲਈ ਜੋ ਤੂੰ ਬਹੁਤ ਥੋੜੇ ਵਿੱਚ ਮਾਤਬਰ ਨਿੱਕਲਿਆ ਤੂੰ ਦਸਾਂ ਨਗਰਾਂ ਉੱਤੇ ਇਖ਼ਤਿਆਰ ਰੱਖ
|
21. ਇਸ ਲਈ ਜੋ ਮੈਂ ਤੁਹਾਥੋਂ ਡਰਿਆ ਕਿਉਂ ਜੋ ਤੁਸੀਂ ਕਰੜੇ ਆਦਮੀ ਹੋ। ਜੋ ਤੁਸਾਂ ਨਹੀਂ ਧਰਿਆ ਸੋ ਚੁੱਕਦੇ ਅਤੇ ਜੋ ਨਹੀਂ ਬੀਜਿਆ ਸੋ ਵੱਢਦੇ ਹੋ
|
22. ਓਨ ਉਸ ਨੂੰ ਆਖਿਆ, ਉਇ ਦੁਸ਼ਟ ਨੌਕਰ! ਤੇਰੇ ਹੀ ਮੂੰਹੋਂ ਮੈਂ ਤੈਨੂੰ ਦੋਸ਼ੀ ਠਹਿਰਾਉਂਦਾ ਹਾਂ। ਤੈਂ ਮੈਨੂੰ ਜਾਣਿਆ ਜੋ ਮੈਂ ਕਰੜਾ ਆਦਮੀ ਹਾਂ ਅਤੇ ਜੋ ਮੈਂ ਨਹੀਂ ਧਰਿਆ ਸੋ ਚੁੱਕਦਾ ਹਾਂ ਅਰ ਜੋ ਨਹੀਂ ਬੀਜਿਆ ਸੋ ਵੱਢਦਾ ਹਾਂ
|
24. ਅਤੇ ਉਸ ਨੇ ਉਨ੍ਹਾਂ ਨੂੰ ਜਿਹੜੇ ਕੋਲ ਖੜੇ ਸਨ ਆਖਿਆ, ਅਸ਼ਰਫ਼ੀ ਉਸ ਕੋਲੋਂ ਲੈ ਲਓ ਅਤੇ ਜਿਸ ਕੋਲ ਦਸ ਅਸ਼ਰਫ਼ੀਆਂ ਹਨ ਉਹ ਨੂੰ ਦਿਓ
|
26. ਮੈਂ ਤੁਹਾਨੂੰ ਆਖਦਾ ਹਾਂ ਭਈ ਜਿਸ ਕਿਸੇ ਕੋਲ ਕੁਝ ਹੈ ਉਹ ਨੂੰ ਦਿੱਤਾ ਜਾਵੇਗਾ ਪਰ ਉਸ ਤੋਂ ਜਿਹ ਦੇ ਕੋਲ ਨਹੀਂ ਉਸ ਕੋਲੋਂ ਜੋ ਉਸ ਦਾ ਹੈ ਸੋ ਵੀ ਲੈ ਲਿਆ ਜਾਵੇਗਾ
|
27. ਮੇਰੇ ਇਨ੍ਹਾਂ ਵੈਰੀਆਂ ਨੂੰ ਜਿਹੜੇ ਨਹੀਂ ਸੀ ਚਾਹੁੰਦੇ ਭਈ ਮੈਂ ਉਨ੍ਹਾਂ ਉੱਤੇ ਰਾਜ ਕਰਾਂ ਐੱਥੇ ਲਿਆਓ ਅਤੇ ਮੇਰੇ ਸਾਹਮਣੇ ਮਾਰ ਸੁੱਟੋ!।।
|
29. ਅਤੇ ਐਉਂ ਹੋਇਆ ਕਿ ਜਾਂ ਉਹ ਉਸ ਪਹਾੜ ਕੋਲ ਜਿਹੜਾ ਜ਼ੈਤੂਨ ਦਾ ਕਹਾਉਂਦਾ ਹੈ ਬੈਤਫ਼ਗਾ ਅਤੇ ਬੈਤਅਨਿਯਾ ਦੇ ਨੇੜੇ ਪਹੁੰਚਿਆ ਤਾਂ ਉਸ ਨੇ ਚੇਲਿਆਂ ਵਿੱਚੋਂ ਦੋਹਾਂ ਨੂੰ ਇਹ ਕਹਿ ਕੇ ਘੱਲਿਆ
|
30. ਭਈ ਸਾਹਮਣੇ ਪਿੰਡ ਨੂੰ ਜਾਓ ਅਤੇ ਉਸ ਵਿੱਚ ਵੜ ਕੇ ਤੁਸੀਂ ਇੱਕ ਗਧੀ ਦਾ ਬੱਚਾ ਬੰਨ੍ਹਿਆ ਹੋਇਆ ਵੇਖੋਗੇ ਜਿਹ ਦੇ ਉੱਤੇ ਕਦੇ ਕੋਈ ਸਵਾਰ ਨਹੀਂ ਹੋਇਆ। ਉਹ ਨੂੰ ਖੋਲ੍ਹ ਲਿਆਓ
|
33. ਅਤੇ ਜਾਂ ਬੱਚੇ ਨੂੰ ਖੋਲ੍ਹਦੇ ਸਨ ਤਾਂ ਉਹ ਦੇ ਮਾਲਕਾਂ ਨੇ ਉਨ੍ਹਾਂ ਨੂੰ ਕਿਹਾ, ਤੁਸੀਂ ਬੱਚੇ ਨੂੰ ਕਿਉਂ ਖੋਲ੍ਹਦੇ ਹੋॽ
|
37. ਅਤੇ ਜਾਂ ਉਹ ਨੇੜੇ ਜ਼ੈਤੂਨ ਦੀ ਉਤਰਾਈ ਤੇ ਪਹੁੰਚਿਆ ਤਾਂ ਚੇਲਿਆਂ ਦੀ ਸਾਰੀ ਟੋਲੀ ਅਨੰਦ ਹੋ ਕੇ ਉਨ੍ਹਾਂ ਸਭਨਾਂ ਕਰਾਮਾਤਾਂ ਦੇ ਲਈ ਜੋ ਉਨ੍ਹਾਂ ਨੇ ਵੇਖੀਆਂ ਸਨ ਉੱਚੀ ਅਵਾਜ਼ ਨਾਲ ਇਹ ਕਹਿ ਕੇ ਪਰਮੇਸ਼ੁਰ ਦੀ ਉਸਤਤ ਕਰਨ ਲੱਗੀ
|
43. ਕਿਉਂਕਿ ਓਹ ਦਿਨ ਤੇਰੇ ਉੱਤੇ ਆਉਣਗੇ ਜਾਂ ਤੇਰੇ ਵੈਰੀ ਤੇਰੇ ਗਿਰਦੇ ਮੋਰਚਾ ਬੰਨ੍ਹਣਗੇ ਅਤੇ ਤੈਨੂੰ ਘੇਰ ਲੈਣਗੇ ਅਤੇ ਚੁਫੇਰਿਓਂ ਤੈਨੂੰ ਰੋਕਣਗੇ
|
44. ਅਰ ਤੇਰੇ ਬੱਚਿਆਂ ਸਣੇ ਜੋ ਤੇਰੇ ਵਿੱਚ ਹਨ ਤੈਨੂੰ ਧਰਤੀ ਉੱਤੇ ਪਟਕਾ ਦੇਣਗੇ ਅਰ ਤੇਰੇ ਵਿੱਚ ਪੱਥਰ ਉੱਤੇ ਪੱਥਰ ਨਾ ਛੱਡਣਗੇ ਇਸ ਲਈ ਜੋ ਤੈਂ ਆਪਣੀ ਭਲਿਆਈ ਦੇ ਮੌਕੇ ਨੂੰ ਨਾ ਜਾਣਿਆ।।
|
46. ਅਰ ਉਨ੍ਹਾਂ ਨੂੰ ਆਖਿਆ ਕਿ ਲਿਖਿਆ ਹੈ ਕਿ ਮੇਰਾ ਘਰ ਪ੍ਰਾਰਥਨਾ ਦਾ ਘਰ ਹੋਵੇਗਾ ਪਰ ਤੁਸਾਂ ਉਹ ਨੂੰ ਡਾਕੂਆਂ ਦੀ ਖੋਹ ਬਣਾ ਛੱਡਿਆ।।
|
47. ਉਹ ਹੈਕਲ ਵਿੱਚ ਰੋਜ਼ ਦਿਹਾੜੇ ਉਪਦੇਸ਼ ਕਰਦਾ ਸੀ ਪਰ ਪਰਧਾਨ ਜਾਜਕ ਅਤੇ ਗ੍ਰੰਥੀ ਅਤੇ ਲੋਕਾਂ ਦੇ ਸਰਦਾਰ ਉਹ ਦਾ ਨਾਸ ਕਰਨ ਦੇ ਖੋਜ ਵਿੱਚ ਸਨ
|