ਪੰਜਾਬੀ ਬਾਈਬਲ

ਰੱਬ ਦੀ ਮਿਹਰ ਦੀ ਦਾਤ
1. ਐਉਂ ਹੋਇਆ ਕਿ ਸਿਨਾਰ ਦੇ ਰਾਜਾ ਅਮਰਾਫਲ ਅਰ ਅੱਲਾਸਾਰ ਦੇ ਰਾਜਾ ਅਰਯੋਕ ਅਰ ਏਲਾਮਦੇ ਰਾਜਾ ਕਦਾਰਲਾਓਮਰ ਅਰ ਗੋਈਮ ਦੇ ਰਾਜਾ ਤਿਦਾਲ ਦੇ ਦਿਨਾਂ ਵਿੱਚ
2. ਇਨ੍ਹਾਂ ਨੇ ਸਦੂਮ ਦੇ ਰਾਜਾ ਬਰਾ ਅਰ ਅਮੂਰਾਹ ਦੇ ਰਾਜਾ ਬਿਰਸਾ ਅਰ ਅਦਮਾਹ ਦੇ ਰਾਜਾ ਸਿਨਾਬ ਅਰ ਸਬੋਈਮ ਦੇ ਰਾਜਾ ਸਮੇਬਰ ਅਰ ਬਲਾ ਅਰਥਾਤ ਸੋਆਰ ਦੇ ਰਾਜਾ ਨਾਲ ਜੁੱਧ ਕੀਤਾ
3. ਏਹ ਸਭ ਸਿੱਦੀਮ ਦੀ ਦੂਣ ਵਿੱਚ ਜੋ ਖਾਰਾ ਸਮੁੰਦਰ ਹੈ ਇੱਕਠੇ ਹੋਏ
4. ਬਾਰਾਂ ਵਰਹੇ ਓਹ ਕਦਾਰਲਾਓਮਰ ਦੇ ਤਾਬਿਆ ਰਹੇ ਪਰ ਤੇਰ੍ਹਵੇਂ ਵਰਹੇ ਓਹ ਆਕੀ ਹੋ ਗਏ
5. ਅਤੇ ਚੌਧਵੇਂ ਵਰਹੇ ਕਦਾਰਲਾਓਮਰ ਅਰ ਓਹ ਰਾਜੇ ਜੋ ਉਹ ਦੇ ਨਾਲ ਸਨ ਆਏ ਅਤੇ ਉਨ੍ਹਾਂ ਨੇ ਰਫਾਈਆਂ ਨੂੰ ਅਸਤਰੋਥ ਕਰਨਇਮ ਵਿੱਚ ਅਰ ਜ਼ੂਜ਼ੀਆਂ ਨੂੰ ਹਾਮ ਵਿੱਚ ਅਰ ਏਮੀਆਂ ਨੂੰ ਸਾਵੇਹ ਕਿਰਯਾਤਇਮ ਵਿੱਚ
6. ਅਰ ਹੋਰੀਆਂ ਨੂੰ ਉਨ੍ਹਾਂ ਦੇ ਪਹਾੜ ਸੇਈਰ ਵਿੱਚ ਏਲ-ਪਾਰਾਨ ਤਾਈਂ ਜੋ ਉਜਾੜ ਕੋਲ ਹੈ ਮਾਰਿਆ
7. ਅਤੇ ਓਹ ਮੁੜਕੇ ਏਨ ਮਿਸਪਾਟ ਅਰਥਾਤ ਕਾਦੇਸ ਨੂੰ ਆਏ ਅਤੇ ਅਮਾਲੇਕੀਆਂ ਦੇ ਸਾਰੇ ਮੁਲਕ ਨੂੰ ਅਰ ਅਮੋਰੀਆਂ ਨੂੰ ਵੀ ਜੋ ਹਸਿਸੋਨ ਤਾਮਰ ਵਿੱਚ ਵੱਸਦੇ ਸਨ ਮਾਰਿਆ
8. ਅਤੇ ਸਦੂਮ ਦਾ ਰਾਜਾ ਅਰ ਅਮੂਰਾਹ ਦਾ ਰਾਜਾ ਆਦਮਾਹ ਦਾ ਰਾਜਾ ਅਰ ਸਬੋਈਮ ਦਾ ਰਾਜਾ ਅਰ ਬਲਾ ਅਰਥਾਤ ਸੋਆਰ ਦਾ ਰਾਜਾ ਨਿੱਕਲੇ ਅਤੇ ਉਨ੍ਹਾਂ ਨਾਲ ਸਿੱਦੀਮ ਦੀ ਦੂਣ ਵਿੱਚ ਲੜਨ ਲਈ ਪਾਲਾਂ ਬੰਨ੍ਹੀਆਂ
9. ਅਰਥਾਤ ਕਦਾਰਲਾਓਮਰ ਏਲਾਮ ਦੇ ਰਾਜਾ ਅਰ ਤਿਦਾਲ ਗੋਈਮ ਦੇ ਰਾਜਾ ਅਰ ਅਮਰਾਫਲ ਸਿਨਾਰ ਦੇ ਰਾਜਾ ਅਰ ਅਰਯੋਕ ਅੱਲਾਸਾਰ ਦੇ ਰਾਜਾ ਨਾਲ ਸੋ ਚਾਰ ਰਾਜੇ ਪੰਜਾਂ ਨਾਲ
10. ਸਿੱਦੀਮ ਦੀ ਦੂਣ ਵਿੱਚ ਚਿੱਕੜ ਦੇ ਟੋਏ ਹੀ ਟੋਏ ਸਨ ਅਤੇ ਸਦੂਮ ਅਰ ਅਮੂਰਾਹ ਦੇ ਰਾਜੇ ਭੱਜੇ ਅਤੇ ਉੱਥੇ ਹੀ ਡਿੱਗ ਪਏ ਅਤੇ ਜਿਹੜੇ ਬਚ ਰਹੇ ਸੋ ਪਹਾੜ ਨੂੰ ਭੱਜੇ
11. ਤਾਂ ਓਹ ਸਦੂਮ ਅਰ ਅਮੂਰਾਹ ਦਾ ਸਾਰਾ ਮਾਲ ਧਨ ਅਰ ਉਨ੍ਹਾਂ ਦਾ ਸਾਰਾ ਅੰਨ ਦਾਣਾ ਲੁੱਟਕੇ ਤੁਰ ਗਏ
12. ਓਹ ਲੂਤ ਅਬਰਾਮ ਦੇ ਭਤੀਜੇ ਨੂੰ ਵੀ ਜੋ ਸਦੂਮ ਵਿੱਚ ਵੱਸਦਾ ਸੀ ਅਰ ਉਸ ਦੇ ਮਾਲ ਧਨ ਨੂੰ ਵੀ ਲੁੱਟਕੇ ਤੁਰਦੇ ਹੋਏ
13. ਫੇਰ ਕਿਸੇ ਭਗੌੜੇ ਨੇ ਆ ਕੇ ਅਬਰਾਮ ਇਬਰਾਨੀ ਨੂੰ ਖ਼ਬਰ ਦਿੱਤੀ ਅਤੇ ਉਹ ਅਸ਼ਕੋਲ ਦੇ ਭਰਾ ਅਰ ਆਨੇਰ ਦੇ ਭਰਾ ਮਮਰੇ ਅਮੋਰੀ ਦੇ ਬਲੂਤਾਂ ਦੇ ਕੋਲ ਰਹਿੰਦਾ ਸੀ ਅਤੇ ਉਨ੍ਹਾਂ ਦਾ ਅਬਰਾਮ ਨਾਲ ਨੇਮ ਸੀ
14. ਜਦ ਅਬਰਾਮ ਨੇ ਸੁਣਿਆ ਕਿ ਉਹ ਦਾ ਭਰਾ ਫੜਿਆ ਗਿਆ ਤਦ ਉਸ ਨੇ ਆਪਣੇ ਤਿੰਨ ਸੌ ਅਠਾਰਾਂ ਸਿਖਾਏ ਹੋਏ ਘਰਜੰਮਾਂ ਨੂੰ ਲੈਕੇ ਦਾਨ ਤੀਕਰ ਉਨ੍ਹਾਂ ਦਾ ਪਿੱਛਾ ਕੀਤਾ
15. ਅਤੇ ਉਸ ਨੇ ਅਰ ਉਸ ਦੇ ਟਹਿਲੂਆਂ ਨੇ ਜੱਥੇ ਬਣਾਕੇ ਰਾਤ ਨੂੰ ਉਨ੍ਹਾਂ ਨੂੰ ਮਾਰਿਆ ਅਤੇ ਹੋਬਾਹ ਤੀਕਰ ਜਿਹੜਾ ਦਮਿਸਕ ਦੇ ਖੱਬੇ ਪਾਸੇ ਹੈ ਉਨ੍ਹਾਂ ਦਾ ਪਿੱਛਾ ਕੀਤਾ
16. ਅਤੇ ਉਹ ਸਾਰੇ ਮਾਲ ਧਨ ਨੂੰ ਮੋੜ ਲੈ ਆਇਆ ਅਤੇ ਆਪਣੇ ਭਰਾ ਲੂਤ ਨੂੰ ਵੀ ਅਰ ਉਹ ਦਾ ਮਾਲ ਧਨ ਅਰ ਤੀਵੀਆਂ ਅਰ ਲੋਕਾਂ ਨੂੰ ਵੀ ਮੋੜ ਲੈ ਆਇਆ।।
17. ਸਦੂਮ ਦਾ ਰਾਜਾ ਉਸ ਦੇ ਮਿਲਣ ਲਈ ਨਿੱਕਲਕੇ ਆਇਆ ਜਦੋਂ ਉਹ ਕਦਾਰਲਾਓਮਰ ਅਰ ਉਨ੍ਹਾਂ ਰਾਜਿਆਂ ਨੂੰ ਜਿਹੜੇ ਉਹ ਦੇ ਨਾਲ ਸਨ ਮਾਰਕੇ ਸ਼ਾਵੇਹ ਦੀ ਦੂਣ ਨੂੰ ਜਿਹੜੀ ਬਾਦਸ਼ਾਹੀ ਦੂਣ ਹੈ ਮੁੜ ਆਇਆ
18. ਅਤੇ ਮਲਕਿ-ਸਿਦਕ ਸ਼ਾਲੇਮ ਦਾ ਰਾਜਾ ਰੋਟੀ ਅਰ ਮਧ ਲੈ ਆਇਆ। ਉਹ ਅੱਤ ਮਹਾਂ ਪਰਮੇਸ਼ੁਰ ਦਾ ਜਾਜਕ ਸੀ
19. ਤਾਂ ਉਸ ਨੇ ਏਹ ਆਖਕੇ ਉਹ ਨੂੰ ਅਸੀਸ ਦਿੱਤੀ ਕਿ ਅੱਤ ਮਹਾਂ ਪਰਮੇਸ਼ੁਰ ਅਕਾਸ਼ ਅਰ ਧਰਤੀ ਦੇ ਮਾਲਕ ਦਾ ਅਬਰਾਮ ਮੁਬਾਰਕ ਹੋਵੇ
20. ਅਤੇ ਮੁਬਾਰਕ ਹੈ ਅੱਤ ਮਹਾਂ ਪਰਮੇਸ਼ੁਰ ਜਿਸ ਨੇ ਤੇਰੇ ਵੈਰੀਆਂ ਨੂੰ ਤੇਰੇ ਵੱਸ ਵਿੱਚ ਕਰ ਦਿੱਤਾ ਹੈ ਤਾਂ ਉਸ ਨੇ ਉਹ ਨੂੰ ਸਭ ਕਾਸੇ ਦਾ ਦਸਵੰਧ ਦਿੱਤਾ
21. ਅਤੇ ਸਦੂਮ ਦੇ ਰਾਜਾ ਨੇ ਅਬਰਾਮ ਨੂੰ ਆਖਿਆ, ਇਨ੍ਹਾਂ ਜੀਵਾਂ ਨੂੰ ਮੈਨੂੰ ਦੇਹ ਪਰ ਮਾਲ ਧਨ ਆਪ ਰੱਖ ਲੈ
22. ਪ੍ਰੰਤੂ ਅਬਰਾਮ ਨੇ ਸਦੂਮ ਦੇ ਰਾਜਾ ਨੂੰ ਆਖਿਆ ਮੈਂ ਯਹੋਵਾਹ ਅੱਤ ਮਹਾਨ ਪਰਮੇਸ਼ੁਰ ਅਕਾਸ਼ ਅਰ ਧਰਤੀ ਦੇ ਮਾਲਕ ਦੇ ਅੱਗੇ ਪਰਨ ਕੀਤਾ ਹੈ
23. ਕਿ ਮੈਂ ਧਾਗੇ ਤੋਂ ਲੈਕੇ ਜੁੱਤੀ ਦੇ ਸੱਲੂ ਤੀਕ ਤੇਰੇ ਸਾਰੇ ਮਾਲ ਵਿੱਚੋਂ ਕੁਝ ਨਹੀਂ ਲਵਾਂਗਾ ਅਜਿਹਾ ਨਾ ਹੋਵੇ ਕਿ ਤੂੰ ਆਖੇਂ ਕਿ ਮੈਂ ਹੀ ਅਬਰਾਮ ਨੂੰ ਧਨੀ ਬਣਾ ਦਿੱਤਾ ਹੈ
24. ਕੇਵਲ ਉਹ ਨੂੰ ਛੱਡ ਦਿਹ ਜੋ ਗੱਭਰੂਆਂ ਨੇ ਖਾ ਲਿਆ ਹੈ ਅਰ ਉਨ੍ਹਾਂ ਮਨੁੱਖਾਂ ਦਾ ਹਿੱਸਾ ਜਿਹੜੇ ਮੇਰੇ ਨਾਲ ਗਏ ਅਰਥਾਤ ਆਨੇਰ ਅਰ ਅਸ਼ਕੋਲ ਅਰ ਮਮਰੇ ਓਹ ਆਪਣਾ ਹਿੱਸਾ ਲੈ ਲੈਣ।।

Notes

No Verse Added

Total 50 Chapters, Current Chapter 14 of Total Chapters 50
ਪੈਦਾਇਸ਼ - 14
1. ਐਉਂ ਹੋਇਆ ਕਿ ਸਿਨਾਰ ਦੇ ਰਾਜਾ ਅਮਰਾਫਲ ਅਰ ਅੱਲਾਸਾਰ ਦੇ ਰਾਜਾ ਅਰਯੋਕ ਅਰ ਏਲਾਮਦੇ ਰਾਜਾ ਕਦਾਰਲਾਓਮਰ ਅਰ ਗੋਈਮ ਦੇ ਰਾਜਾ ਤਿਦਾਲ ਦੇ ਦਿਨਾਂ ਵਿੱਚ
2. ਇਨ੍ਹਾਂ ਨੇ ਸਦੂਮ ਦੇ ਰਾਜਾ ਬਰਾ ਅਰ ਅਮੂਰਾਹ ਦੇ ਰਾਜਾ ਬਿਰਸਾ ਅਰ ਅਦਮਾਹ ਦੇ ਰਾਜਾ ਸਿਨਾਬ ਅਰ ਸਬੋਈਮ ਦੇ ਰਾਜਾ ਸਮੇਬਰ ਅਰ ਬਲਾ ਅਰਥਾਤ ਸੋਆਰ ਦੇ ਰਾਜਾ ਨਾਲ ਜੁੱਧ ਕੀਤਾ
3. ਏਹ ਸਭ ਸਿੱਦੀਮ ਦੀ ਦੂਣ ਵਿੱਚ ਜੋ ਖਾਰਾ ਸਮੁੰਦਰ ਹੈ ਇੱਕਠੇ ਹੋਏ
4. ਬਾਰਾਂ ਵਰਹੇ ਓਹ ਕਦਾਰਲਾਓਮਰ ਦੇ ਤਾਬਿਆ ਰਹੇ ਪਰ ਤੇਰ੍ਹਵੇਂ ਵਰਹੇ ਓਹ ਆਕੀ ਹੋ ਗਏ
5. ਅਤੇ ਚੌਧਵੇਂ ਵਰਹੇ ਕਦਾਰਲਾਓਮਰ ਅਰ ਓਹ ਰਾਜੇ ਜੋ ਉਹ ਦੇ ਨਾਲ ਸਨ ਆਏ ਅਤੇ ਉਨ੍ਹਾਂ ਨੇ ਰਫਾਈਆਂ ਨੂੰ ਅਸਤਰੋਥ ਕਰਨਇਮ ਵਿੱਚ ਅਰ ਜ਼ੂਜ਼ੀਆਂ ਨੂੰ ਹਾਮ ਵਿੱਚ ਅਰ ਏਮੀਆਂ ਨੂੰ ਸਾਵੇਹ ਕਿਰਯਾਤਇਮ ਵਿੱਚ
6. ਅਰ ਹੋਰੀਆਂ ਨੂੰ ਉਨ੍ਹਾਂ ਦੇ ਪਹਾੜ ਸੇਈਰ ਵਿੱਚ ਏਲ-ਪਾਰਾਨ ਤਾਈਂ ਜੋ ਉਜਾੜ ਕੋਲ ਹੈ ਮਾਰਿਆ
7. ਅਤੇ ਓਹ ਮੁੜਕੇ ਏਨ ਮਿਸਪਾਟ ਅਰਥਾਤ ਕਾਦੇਸ ਨੂੰ ਆਏ ਅਤੇ ਅਮਾਲੇਕੀਆਂ ਦੇ ਸਾਰੇ ਮੁਲਕ ਨੂੰ ਅਰ ਅਮੋਰੀਆਂ ਨੂੰ ਵੀ ਜੋ ਹਸਿਸੋਨ ਤਾਮਰ ਵਿੱਚ ਵੱਸਦੇ ਸਨ ਮਾਰਿਆ
8. ਅਤੇ ਸਦੂਮ ਦਾ ਰਾਜਾ ਅਰ ਅਮੂਰਾਹ ਦਾ ਰਾਜਾ ਆਦਮਾਹ ਦਾ ਰਾਜਾ ਅਰ ਸਬੋਈਮ ਦਾ ਰਾਜਾ ਅਰ ਬਲਾ ਅਰਥਾਤ ਸੋਆਰ ਦਾ ਰਾਜਾ ਨਿੱਕਲੇ ਅਤੇ ਉਨ੍ਹਾਂ ਨਾਲ ਸਿੱਦੀਮ ਦੀ ਦੂਣ ਵਿੱਚ ਲੜਨ ਲਈ ਪਾਲਾਂ ਬੰਨ੍ਹੀਆਂ
9. ਅਰਥਾਤ ਕਦਾਰਲਾਓਮਰ ਏਲਾਮ ਦੇ ਰਾਜਾ ਅਰ ਤਿਦਾਲ ਗੋਈਮ ਦੇ ਰਾਜਾ ਅਰ ਅਮਰਾਫਲ ਸਿਨਾਰ ਦੇ ਰਾਜਾ ਅਰ ਅਰਯੋਕ ਅੱਲਾਸਾਰ ਦੇ ਰਾਜਾ ਨਾਲ ਸੋ ਚਾਰ ਰਾਜੇ ਪੰਜਾਂ ਨਾਲ
10. ਸਿੱਦੀਮ ਦੀ ਦੂਣ ਵਿੱਚ ਚਿੱਕੜ ਦੇ ਟੋਏ ਹੀ ਟੋਏ ਸਨ ਅਤੇ ਸਦੂਮ ਅਰ ਅਮੂਰਾਹ ਦੇ ਰਾਜੇ ਭੱਜੇ ਅਤੇ ਉੱਥੇ ਹੀ ਡਿੱਗ ਪਏ ਅਤੇ ਜਿਹੜੇ ਬਚ ਰਹੇ ਸੋ ਪਹਾੜ ਨੂੰ ਭੱਜੇ
11. ਤਾਂ ਓਹ ਸਦੂਮ ਅਰ ਅਮੂਰਾਹ ਦਾ ਸਾਰਾ ਮਾਲ ਧਨ ਅਰ ਉਨ੍ਹਾਂ ਦਾ ਸਾਰਾ ਅੰਨ ਦਾਣਾ ਲੁੱਟਕੇ ਤੁਰ ਗਏ
12. ਓਹ ਲੂਤ ਅਬਰਾਮ ਦੇ ਭਤੀਜੇ ਨੂੰ ਵੀ ਜੋ ਸਦੂਮ ਵਿੱਚ ਵੱਸਦਾ ਸੀ ਅਰ ਉਸ ਦੇ ਮਾਲ ਧਨ ਨੂੰ ਵੀ ਲੁੱਟਕੇ ਤੁਰਦੇ ਹੋਏ
13. ਫੇਰ ਕਿਸੇ ਭਗੌੜੇ ਨੇ ਕੇ ਅਬਰਾਮ ਇਬਰਾਨੀ ਨੂੰ ਖ਼ਬਰ ਦਿੱਤੀ ਅਤੇ ਉਹ ਅਸ਼ਕੋਲ ਦੇ ਭਰਾ ਅਰ ਆਨੇਰ ਦੇ ਭਰਾ ਮਮਰੇ ਅਮੋਰੀ ਦੇ ਬਲੂਤਾਂ ਦੇ ਕੋਲ ਰਹਿੰਦਾ ਸੀ ਅਤੇ ਉਨ੍ਹਾਂ ਦਾ ਅਬਰਾਮ ਨਾਲ ਨੇਮ ਸੀ
14. ਜਦ ਅਬਰਾਮ ਨੇ ਸੁਣਿਆ ਕਿ ਉਹ ਦਾ ਭਰਾ ਫੜਿਆ ਗਿਆ ਤਦ ਉਸ ਨੇ ਆਪਣੇ ਤਿੰਨ ਸੌ ਅਠਾਰਾਂ ਸਿਖਾਏ ਹੋਏ ਘਰਜੰਮਾਂ ਨੂੰ ਲੈਕੇ ਦਾਨ ਤੀਕਰ ਉਨ੍ਹਾਂ ਦਾ ਪਿੱਛਾ ਕੀਤਾ
15. ਅਤੇ ਉਸ ਨੇ ਅਰ ਉਸ ਦੇ ਟਹਿਲੂਆਂ ਨੇ ਜੱਥੇ ਬਣਾਕੇ ਰਾਤ ਨੂੰ ਉਨ੍ਹਾਂ ਨੂੰ ਮਾਰਿਆ ਅਤੇ ਹੋਬਾਹ ਤੀਕਰ ਜਿਹੜਾ ਦਮਿਸਕ ਦੇ ਖੱਬੇ ਪਾਸੇ ਹੈ ਉਨ੍ਹਾਂ ਦਾ ਪਿੱਛਾ ਕੀਤਾ
16. ਅਤੇ ਉਹ ਸਾਰੇ ਮਾਲ ਧਨ ਨੂੰ ਮੋੜ ਲੈ ਆਇਆ ਅਤੇ ਆਪਣੇ ਭਰਾ ਲੂਤ ਨੂੰ ਵੀ ਅਰ ਉਹ ਦਾ ਮਾਲ ਧਨ ਅਰ ਤੀਵੀਆਂ ਅਰ ਲੋਕਾਂ ਨੂੰ ਵੀ ਮੋੜ ਲੈ ਆਇਆ।।
17. ਸਦੂਮ ਦਾ ਰਾਜਾ ਉਸ ਦੇ ਮਿਲਣ ਲਈ ਨਿੱਕਲਕੇ ਆਇਆ ਜਦੋਂ ਉਹ ਕਦਾਰਲਾਓਮਰ ਅਰ ਉਨ੍ਹਾਂ ਰਾਜਿਆਂ ਨੂੰ ਜਿਹੜੇ ਉਹ ਦੇ ਨਾਲ ਸਨ ਮਾਰਕੇ ਸ਼ਾਵੇਹ ਦੀ ਦੂਣ ਨੂੰ ਜਿਹੜੀ ਬਾਦਸ਼ਾਹੀ ਦੂਣ ਹੈ ਮੁੜ ਆਇਆ
18. ਅਤੇ ਮਲਕਿ-ਸਿਦਕ ਸ਼ਾਲੇਮ ਦਾ ਰਾਜਾ ਰੋਟੀ ਅਰ ਮਧ ਲੈ ਆਇਆ। ਉਹ ਅੱਤ ਮਹਾਂ ਪਰਮੇਸ਼ੁਰ ਦਾ ਜਾਜਕ ਸੀ
19. ਤਾਂ ਉਸ ਨੇ ਏਹ ਆਖਕੇ ਉਹ ਨੂੰ ਅਸੀਸ ਦਿੱਤੀ ਕਿ ਅੱਤ ਮਹਾਂ ਪਰਮੇਸ਼ੁਰ ਅਕਾਸ਼ ਅਰ ਧਰਤੀ ਦੇ ਮਾਲਕ ਦਾ ਅਬਰਾਮ ਮੁਬਾਰਕ ਹੋਵੇ
20. ਅਤੇ ਮੁਬਾਰਕ ਹੈ ਅੱਤ ਮਹਾਂ ਪਰਮੇਸ਼ੁਰ ਜਿਸ ਨੇ ਤੇਰੇ ਵੈਰੀਆਂ ਨੂੰ ਤੇਰੇ ਵੱਸ ਵਿੱਚ ਕਰ ਦਿੱਤਾ ਹੈ ਤਾਂ ਉਸ ਨੇ ਉਹ ਨੂੰ ਸਭ ਕਾਸੇ ਦਾ ਦਸਵੰਧ ਦਿੱਤਾ
21. ਅਤੇ ਸਦੂਮ ਦੇ ਰਾਜਾ ਨੇ ਅਬਰਾਮ ਨੂੰ ਆਖਿਆ, ਇਨ੍ਹਾਂ ਜੀਵਾਂ ਨੂੰ ਮੈਨੂੰ ਦੇਹ ਪਰ ਮਾਲ ਧਨ ਆਪ ਰੱਖ ਲੈ
22. ਪ੍ਰੰਤੂ ਅਬਰਾਮ ਨੇ ਸਦੂਮ ਦੇ ਰਾਜਾ ਨੂੰ ਆਖਿਆ ਮੈਂ ਯਹੋਵਾਹ ਅੱਤ ਮਹਾਨ ਪਰਮੇਸ਼ੁਰ ਅਕਾਸ਼ ਅਰ ਧਰਤੀ ਦੇ ਮਾਲਕ ਦੇ ਅੱਗੇ ਪਰਨ ਕੀਤਾ ਹੈ
23. ਕਿ ਮੈਂ ਧਾਗੇ ਤੋਂ ਲੈਕੇ ਜੁੱਤੀ ਦੇ ਸੱਲੂ ਤੀਕ ਤੇਰੇ ਸਾਰੇ ਮਾਲ ਵਿੱਚੋਂ ਕੁਝ ਨਹੀਂ ਲਵਾਂਗਾ ਅਜਿਹਾ ਨਾ ਹੋਵੇ ਕਿ ਤੂੰ ਆਖੇਂ ਕਿ ਮੈਂ ਹੀ ਅਬਰਾਮ ਨੂੰ ਧਨੀ ਬਣਾ ਦਿੱਤਾ ਹੈ
24. ਕੇਵਲ ਉਹ ਨੂੰ ਛੱਡ ਦਿਹ ਜੋ ਗੱਭਰੂਆਂ ਨੇ ਖਾ ਲਿਆ ਹੈ ਅਰ ਉਨ੍ਹਾਂ ਮਨੁੱਖਾਂ ਦਾ ਹਿੱਸਾ ਜਿਹੜੇ ਮੇਰੇ ਨਾਲ ਗਏ ਅਰਥਾਤ ਆਨੇਰ ਅਰ ਅਸ਼ਕੋਲ ਅਰ ਮਮਰੇ ਓਹ ਆਪਣਾ ਹਿੱਸਾ ਲੈ ਲੈਣ।।
Total 50 Chapters, Current Chapter 14 of Total Chapters 50
×

Alert

×

punjabi Letters Keypad References