ਪੰਜਾਬੀ ਬਾਈਬਲ

ਰੱਬ ਦੀ ਮਿਹਰ ਦੀ ਦਾਤ
1. ਏਹਨਾਂ ਗੱਲਾ ਦੇ ਪਿੱਛੋਂ ਐਉਂ ਹੋਇਆ ਕਿ ਮਿਸਰ ਦੇ ਰਾਜਾ ਦਾ ਸਾਕੀ ਅਰ ਰਸੋਈਆ ਆਪਣੇ ਸਵਾਮੀ ਮਿਸਰ ਦੇ ਰਾਜਾ ਦੇ ਦੋਸ਼ੀ ਹੋ ਗਏ
2. ਤਾਂ ਫ਼ਿਰਊਨ ਆਪਣੇ ਦੋਹਾਂ ਖੁਸਰਿਆਂ ਦੇ ਉੱਤੇ ਅਰਥਾਤ ਸਾਕੀਆਂ ਦੇ ਸਰਦਾਰ ਅਰ ਰਸੋਈਆਂ ਦੇ ਸਰਦਾਰ ਉੱਤੇ ਗੁੱਸੇ ਹੋਇਆ
3. ਅਤੇ ਉਸ ਨੇ ਉਨ੍ਹਾਂ ਨੂੰ ਰਾਖੀ ਵਿੱਚ ਜਲਾਦਾਂ ਦੇ ਸਰਦਾਰ ਦੇ ਘਰ ਵਿੱਚ ਅਰਥਾਤ ਕੈਦਖਾਨੇ ਵਿੱਚ ਜਿੱਥੇ ਯੂਸੁਫ਼ ਕੈਦ ਸੀ ਬੰਦ ਕਰ ਦਿੱਤਾ
4. ਜਲਾਦਾਂ ਦੇ ਸਰਦਾਰ ਨੇ ਉਨ੍ਹਾਂ ਨੂੰ ਯੂਸੁਫ਼ ਦੇ ਹਵਾਲੇ ਕਰ ਦਿੱਤਾ ਅਰ ਉਸ ਉਨ੍ਹਾਂ ਦੀ ਸੇਵਾ ਕੀਤੀ ਅਰ ਓਹ ਚਿਰ ਤੀਕਰ ਕੈਦ ਰਹੇ
5. ਤਾਂ ਉਨ੍ਹਾਂ ਦੋਹਾਂ ਨੇ ਇੱਕ ਇੱਕ ਸੁਫਨਾਂ ਇਕੋਈ ਰਾਤ ਵਿੱਚ ਵੇਖਿਆ। ਹਰ ਇੱਕ ਨੇ ਆਪੋ ਆਪਣੇ ਅਰਥ ਦੇ ਅਨੁਸਾਰ ਸੁਫਨਾ ਵੇਖਿਆ ਅਰਥਾਤ ਮਿਸਰ ਦੇ ਰਾਜਾ ਦੇ ਸਾਕੀ ਅਰ ਰਸੋਈਏ ਨੇ ਜਿਹੜੇ ਕੈਦਖਾਨੇ ਵਿੱਚ ਬੰਦ ਸਨ
6. ਜਾਂ ਯੂਸੁਫ਼ ਸਵੇਰੇ ਉਨ੍ਹਾਂ ਦੇ ਕੋਲ ਅੰਦਰ ਗਿਆ ਅਰ ਉਨ੍ਹਾਂ ਨੂੰ ਡਿੱਠਾ ਤਾਂ ਵੇਖੋ ਓਹ ਉਦਾਸ ਸਨ
7. ਉਸ ਨੇ ਫ਼ਿਰਊਨ ਦੇ ਖੁਸਰਿਆਂ ਨੂੰ ਜਿਹੜੇ ਉਸ ਦੇ ਸੰਗ ਉਹ ਦੇ ਸਵਾਮੀ ਦੇ ਘਰ ਕੈਦ ਸਨ ਪੁੱਛਿਆ, ਅੱਜ ਤੁਹਾਡੇ ਮੂੰਹ ਕਿਉਂ ਭੈੜੇ ਪਏ ਹੋਏ ਹਨ?
8. ਤਾਂ ਉਨ੍ਹਾਂ ਉਸ ਨੂੰ ਆਖਿਆ, ਅਸਾਂ ਇੱਕ ਇੱਕ ਸੁਫਨਾਂ ਡਿੱਠਾ ਹੈ ਜਿਸ ਦਾ ਅਰਥ ਕਰਨ ਵਾਲਾ ਕੋਈ ਨਹੀਂ ਹੈ ਤਾਂ ਯੂਸੁਫ਼ ਨੇ ਉਨ੍ਹਾਂ ਨੂੰ ਆਖਿਆ, ਕੀ ਅਰਥ ਕਰਨਾ ਪਰਮੇਸ਼ੁਰ ਦਾ ਕੰਮ ਨਹੀਂ ਹੈ? ਤੁਸੀਂ ਮੈਨੂੰ ਦੱਸੋ, ਨਾ?
9. ਤਾਂ ਸਾਕੀਆਂ ਦੇ ਸਰਦਾਰ ਨੇ ਯੂਸੁਫ਼ ਨੂੰ ਆਪਣਾ ਸੁਫਨਾ ਦੱਸਿਆ ਅਤੇ ਉਸ ਨੂੰ ਆਖਿਆ, ਵੇਖੋ ਮੇਰੇ ਸੁਫ਼ਨੇ ਵਿੱਚ ਦਾਖ ਦੀ ਇੱਕ ਵੇਲ ਮੇਰੇ ਸਨਮੁਖ ਸੀ
10. ਅਰ ਉਸ ਵੇਲ ਵਿੱਚ ਤਿੰਨ ਟਹਿਣੀਆਂ ਸਨ ਅਰ ਜਾਣੋ ਉਹ ਨੂੰ ਕਲੀਆਂ ਨਿੱਕਲੀਆਂ ਅਰ ਫੁੱਲ ਲੱਗੇ ਅਰ ਉਸ ਦੇ ਗੁੱਛਿਆਂ ਵਿੱਚ ਦਾਖ ਪੱਕ ਗਈ
11. ਫ਼ਿਰਊਨ ਦਾ ਪਿਆਲਾ ਮੇਰੇ ਹੱਥ ਵਿੱਚ ਸੀ ਅਰ ਮੈਂ ਦਾਖਾਂ ਨੂੰ ਲੈਕੇ ਫ਼ਿਰਊਨ ਦੇ ਪਿਆਲੇ ਵਿੱਚ ਨਿਚੋੜਿਆ ਅਰ ਉਹ ਪਿਆਲਾ ਮੈਂ ਫ਼ਿਰਊਨ ਦੀ ਹਥੇਲੀ ਉੱਤੇ ਰੱਖਿਆ
12. ਤਾਂ ਯੂਸੁਫ਼ ਨੇ ਉਸ ਨੂੰ ਆਖਿਆ, ਏਸ ਦਾ ਅਰਥ ਏਹ ਹੈ ਕਿ ਓਹ ਤਿੰਨ ਟਹਿਣੀਆਂ ਤਿੰਨ ਦਿਨ ਹਨ
13. ਇਨ੍ਹਾਂ ਤਿੰਨਾਂ ਦਿਨਾਂ ਵਿੱਚ ਫ਼ਿਰਊਨ ਤੇਰਾ ਸਿਰ ਉੱਚਾ ਕਰੇਗਾ ਅਰ ਤੈਨੂੰ ਤੇਰੇ ਹੁੱਦੇ ਉੱਤੇ ਫੇਰ ਖੜਾ ਕਰੇਗਾ ਅਤੇ ਅਗਲੇ ਦਸਤੂਰ ਦੇ ਅਨੁਸਾਰ ਜਦ ਤੂੰ ਉਹ ਦਾ ਸਾਕੀ ਸੀ ਤੂੰ ਫ਼ਿਰਊਨ ਦੇ ਹੱਥ ਵਿੱਚ ਪਿਆਲਾ ਦੇਵੇਂਗਾ
14. ਪਰ ਜਦ ਤੇਰਾ ਭਲਾ ਹੋਵੇ ਤਾਂ ਤੂੰ ਮੈਨੂੰ ਚੇਤੇ ਰੱਖੀਂ ਅਰ ਮੇਰੇ ਉੱਤੇ ਕਿਰਪਾ ਕਰਕੇ ਫ਼ਿਰਊਨ ਨੂੰ ਮੇਰਾ ਚੇਤਾ ਕਰਾਂਈ ਅਰ ਮੈਨੂੰ ਏਸ ਘਰ ਵਿੱਚੋਂ ਬਾਹਰ ਕਢਾਈ
15. ਕਿਉਂਜੋ ਇਬਰਾਨੀਆਂ ਦੇ ਦੇਸ ਵਿੱਚੋਂ ਮੈਂ ਸੱਚ ਮੁੱਚ ਚੁਰਾਇਆ ਗਿਆ ਹਾਂ ਅਰ ਏਥੇ ਵੀ ਮੈਂ ਕੁਝ ਨਹੀਂ ਕੀਤਾ ਭਈ ਓਹ ਮੈਨੂੰ ਏਸ ਭੋਰੇ ਵਿੱਚ ਸੁੱਟਣ ।।
16. ਜਦ ਰਸੋਈਆਂ ਦੇ ਸਰਦਾਰ ਨੇ ਵੇਖਿਆ ਕਿ ਅਰਥ ਚੰਗਾ ਹੈ ਤਾਂ ਉਸ ਨੇ ਯੂਸੁਫ਼ ਨੂੰ ਆਖਿਆ, ਮੈਂ ਵੀ ਸੁਫ਼ਨੇ ਵਿੱਚ ਸਾਂ ਤਾਂ ਵੇਖੋ ਮੇਰੇ ਸਿਰ ਉੱਤੇ ਚਿੱਟੀਆਂ ਰੋਟੀਆਂ ਦੀਆਂ ਤਿੰਨ ਟੋਕਰੀਆਂ ਸਨ
17. ਅਰ ਸਭ ਤੋਂ ਉੱਪਰਲੀ ਟੋਕਰੀ ਵਿੱਚ ਫ਼ਿਰਊਨ ਲਈ ਨਾਨਾ ਪਰਕਾਰ ਦਾ ਪਕਾਇਆ ਹੋਇਆ ਭੋਜਨ ਸੀ ਅਰ ਪੰਛੀ ਮੇਰੇ ਸਿਰ ਉਤਲੀ ਟੋਕਰੀ ਵਿੱਚੋਂ ਖਾਂਦੇ ਸਨ
18. ਤਾਂ ਯੂਸੁਫ਼ ਨੇ ਉੱਤ੍ਰ ਦੇਕੇ ਆਖਿਆ ਕਿ ਏਸ ਦਾ ਅਰਥ ਏਹ ਹੈ ਕਿ ਏਹ ਤਿੰਨ ਟੋਕਰੀਆਂ ਤਿੰਨ ਦਿਨ ਹਨ
19. ਇਨ੍ਹਾਂ ਤਿੰਨਾਂ ਦਿਨਾਂ ਵਿੱਚ ਫ਼ਿਰਊਨ ਤੇਰਾ ਸਿਰ ਤੇਰੇ ਉੱਤੋਂ ਲਾਹ ਛੱਡੇਗਾ ਅਰ ਤੈਨੂੰ ਇੱਕ ਰੁੱਖ ਨਾਲ ਟੰਗ ਦੇਵੇਗਾ ਅਰ ਪੰਛੀ ਤੇਰਾ ਮਾਸ ਤੇਰੇ ਉੱਤੋਂ ਖਾਣਗੇ
20. ਤਾਂ ਐਉਂ ਹੋਇਆ ਕਿ ਤੀਜੇ ਦਿਨ ਜਿਹੜਾ ਫ਼ਿਰਊਨ ਦਾ ਜਨਮ ਦਿਨ ਸੀ ਉਸ ਨੇ ਆਪਣੇ ਸਾਰੇ ਟਹਿਲੂਆਂ ਦਾ ਖਾਣਾ ਕੀਤਾ ਅਰ ਆਪਣੇ ਟਹਿਲੂਆਂ ਵਿੱਚੋਂ ਸਰਦਾਰ ਸਾਕੀ ਦਾ ਸਿਰ ਅਰ ਸਰਦਾਰ ਰਸੋਈਏ ਦਾ ਸਿਰ ਉੱਚਾ ਕੀਤਾ
21. ਪਰ ਉਸ ਨੇ ਸਰਦਾਰ ਸਾਕੀ ਨੂੰ ਤਾਂ ਉਹ ਦੇ ਹੁੱਦੇ ਉੱਤੇ ਮੁੜ ਕੇ ਲਾ ਲਿਆ ਤਾਂਜੋ ਉਹ ਫ਼ਿਰਊਨ ਦੀ ਹਥੇਲੀ ਉੱਤੇ ਪਿਆਲਾ ਰੱਖੇ
22. ਪਰ ਉਸ ਨੇ ਸਰਦਾਰ ਰਸੋਈਏ ਨੂੰ ਫ਼ਾਸੀ ਦੇ ਦਿੱਤਾ ਜਿਵੇਂ ਯੂਸੁਫ਼ ਨੇ ਉਨ੍ਹਾਂ ਦਾ ਅਰਥ ਕੀਤਾ ਸੀ
23. ਪਰ ਸਰਦਾਰ ਸਾਕੀ ਨੇ ਯੂਸੁਫ਼ ਨੂੰ ਚੇਤੇ ਨਾ ਰੱਖਿਆ ਸਗੋਂ ਉਸ ਨੂੰ ਭੁੱਲ ਗਿਆ।।

Notes

No Verse Added

Total 50 Chapters, Current Chapter 40 of Total Chapters 50
ਪੈਦਾਇਸ਼ - 40

×

Alert

×

punjabi Letters Keypad References