ਪੰਜਾਬੀ ਬਾਈਬਲ

ਰੱਬ ਦੀ ਮਿਹਰ ਦੀ ਦਾਤ
1. ਸਰਬ ਸ਼ਕਤੀਮਾਨ ਤੋਂ ਵੇਲੇ ਕਿਉਂ ਨਹੀਂ ਠਹਿਰਾਏ ਜਾਂਦੇ, ਅਤੇ ਉਹ ਦੇ ਜਾਣੂ ਉਹ ਦੇ ਦਿਨਾਂ ਨੂੰ ਕਿਉਂ ਨਹੀਂ ਵੇਖਦੇ?
2. ਲੋਕ ਹੱਦਾਂ ਨੂੰ ਸਰਕਾ ਦਿੰਦੇ ਹਨ, ਓਹ ਇੱਜੜਾਂ ਨੂੰ ਖੋਹ ਲੈਂਦੇ ਹਨ ਅਤੇ ਉਨ੍ਹਾਂ ਨੂੰ ਚਾਰਦੇ ਹਨ।
3. ਓਹ ਯਤੀਮਾਂ ਦਾ ਗਧਾ ਹੱਕ ਲੈ ਜਾਂਦੇ ਹਨ, ਓਹ ਵਿਧਵਾ ਦਾ ਬਲਦ ਗਹਿਣੇ ਰੱਖ ਲੈਂਦੇ ਹਨ।
4. ਓਹ ਕੰਗਾਲਾਂ ਨੂੰ ਰਾਹ ਤੋਂ ਹਟਾਉਂਦੇ ਹਨ, ਦੇਸ ਦੇ ਮਸਕੀਨ ਇਕੱਠੇ ਲੁਕ ਜਾਂਦੇ ਹਨ ।
5. ਵੇਖੋ, ਓਹ ਉਜਾੜ ਦੇ ਜੰਗਲੀ ਗਧਿਆ ਵਾਂਙੁ ਆਪਣੇ ਕੰਮ ਲਈ ਖਾਜਾ ਭਾਲਣ ਨੂੰ ਨਿੱਕਲਦੇ ਹਨ, ਮਦਾਨ ਉਨ੍ਹਾਂ ਦੇ ਬੱਚਿਆਂ ਲਈ ਰੋਟੀ ਦਿੰਦਾ ਹੈ।
6. ਓਹ ਖੇਤ ਵਿੱਚ ਚਾਰਾ ਵੱਢਦੇ ਹਨ, ਅਤੇ ਦੁਸ਼ਟ ਦੇ ਅੰਗੂਰੀ ਬਾਗ਼ ਦੀ ਰਹਿੰਦ ਖੂੰਧ ਚੁਗਦੇ ਹਨ।
7. ਉਹ ਬਿਨਾ ਕੱਪੜੇ ਦੇ ਨੰਗੇ ਰਾਤ ਕੱਟਦੇ ਹਨ, ਅਤੇ ਪਾਲੇ ਵਿੱਚ ਉੱਤੇ ਲੈਣ ਨੂੰ ਕੁੱਝ ਨਹੀਂ।
8. ਉਹ ਪਹਾੜਾਂ ਦੀ ਵਰਖਾ ਨਾਲ ਭਿੱਜ ਜਾਂਦੇ ਹਨ, ਅਤੇ ਉਟ ਨਾ ਹੋਣ ਦੇ ਕਾਰਨ ਚਟਾਨ ਨਾਲ ਚਿੰਬੜ ਜਾਂਦੇ ਹਨ।
9. ਉਹ ਯਤੀਮ ਨੂੰ ਛਾਤੀ ਤੋਂ ਧੂਹ ਲੈਂਦੇ ਹਨ, ਅਤੇ ਮਸਕੀਨ ਦਾ ਕੱਪੜਾ ਗਹਿਣੇ ਰੱਖ ਲੈਂਦੇ ਹਨ,
10. ਸੋ ਓਹ ਬਿਨਾ ਬਸਤਰੋਂ ਨੰਗੇ ਫਿਰਦੇ ਹਨ, ਅਤੇ ਭੁੱਖੇ ਓਹ ਭਰੀਆਂ ਚੁੱਕਦੇ ਹਨ।
11. ਓਹ ਉਨ੍ਹਾਂ ਦੀਆਂ ਕੰਧਾਂ ਵਿੱਚ ਤੇਲ ਕੱਢਦੇ ਹਨ, ਓਹ ਉਨ੍ਹਾਂ ਦੇ ਚੁਬੱਚਿਆ ਵਿੱਚ ਅੰਗੂਰ ਪੀੜਦੇ ਹਨ, ਪਰ ਆਪ ਤਿਹਾਏ ਰਹਿੰਦੇ ਹਨ।
12. ਸ਼ਹਿਰ ਵਿੱਚੋਂ ਲੋਕ ਹੂੰਗਦੇ ਹਨ, ਅਤੇ ਫੱਟੜਾਂ ਦੀ ਜਾਨ ਦੁਹਾਈ ਦਿੰਦੀ ਹੈ, ਪਰ ਪਰਮੇਸ਼ੁਰ ਇਸ ਬੇਸ਼ਰਮੀ ਦਾ ਗੌਹ ਨਹੀਂ ਕਰਦਾ!।।
13. ਏਹ ਓਹ ਹਨ ਜਿਹੜੇ ਚਾਨਣ ਦੇ ਵਿਰੁੱਧ ਆਕੀ ਹਨ, ਓਹ ਉਸ ਦੇ ਰਾਹਾਂ ਨੂੰ ਨਹੀਂ ਜਾਣਦੇ, ਨਾ ਉਸ ਦੇ ਮਾਰਗਾਂ ਵਿੱਚ ਰਹਿੰਦੇ ਹਨ।
14. ਖੂਨੀ ਸਵੇਰੇ ਹੀ ਉੱਠਦਾ ਹੈ, ਉਹ ਮਸਕੀਨ ਤੇ ਕੰਗਾਲ ਨੂੰ ਵੱਢ ਸੁੱਟਦਾ ਹੈ, ਅਤੇ ਰਾਤੀਂ ਉਹ ਚੋਰ ਜਿਹਾ ਹੈ।
15. ਵਿਭਚਾਰੀ ਦੀ ਅੱਖ ਸੰਝ ਨੂੰ ਉਡੀਕਦੀ ਹੈ, ਉਹ ਕਹਿੰਦਾ ਹੈ ਕਿ, ਕੋਈ ਅੱਖ ਮੈਨੂੰ ਨਹੀਂ ਵੇਖੂਗੀ! ਅਤੇ ਆਪਣੇ ਮੂੰਹ ਤੇ ਪੜਦਾ ਪਾ ਲੈਂਦਾ ਹੈ।
16. ਅਨ੍ਹੇਰੇ ਨੂੰ ਓਹ ਘਰਾਂ ਵਿੱਚ ਸੰਨ੍ਹਾਂ ਮਾਰਦੇ ਹਨ, ਦਿਨੇ ਉਹ ਆਪ ਨੂੰ ਲੁਕਾ ਛੱਡਦੇ ਹਨ, ਓਹ ਚਾਨਣ ਨੂੰ ਨਹੀਂ ਜਾਣਦੇ,
17. ਕਿਉਂ ਜੋ ਸਵੇਰ ਉਨ੍ਹਾਂ ਸਾਰਿਆਂ ਲਈ ਮੌਤ ਦੇ ਸਾਯੇ ਜਿਹੀ ਹੈ, ਓਹ ਤਾਂ ਮੌਤ ਦੇ ਸਾਯੇ ਦੇ ਭੈਜਲਾਂ ਦੇ ਜਾਣੂ ਹਨ।।
18. ਓਹ ਪਾਣੀਆਂ ਉੱਤੇ ਛੇਤੀ ਰੁੜ੍ਹ ਜਾਂਦੇ ਹਨ, ਧਰਤੀ ਵਿੱਚ ਉਨ੍ਹਾਂ ਦਾ ਵਿਰਸਾ ਸਰਾਪਿਆ ਹੋਇਆ ਹੈ, ਓਹ ਆਪਣਾ ਮੂੰਹ ਅੰਗੂਰੀ ਬਾਗਾਂ ਦੇ ਰਾਹ ਵੱਲ ਨਹੀਂ ਕਰਦੇ।
19. ਖੁਸ਼ਕੀ ਤੇ ਗਰਮੀ ਬਰਫ਼ਾਨੀ ਪਾਣੀਆਂ ਨੂੰ ਸੁਕਾ ਦਿੰਦੀਆਂ ਹਨ, ਓਵੇਂ ਪਤਾਲ ਪਾਪੀਆਂ ਨੂੰ ਵੀ।
20. ਕੁੱਖ ਉਹ ਨੂੰ ਭੁੱਲ ਜਾਵੇਗੀ, ਕੀੜਾ ਉਹ ਨੂੰ ਸੁਆਦ ਨਾਲ ਖਾ ਜਾਵੇਗਾ, ਉਹ ਫੇਰ ਯਾਦ ਨਾ ਕੀਤਾ ਜਾਵੇਗਾ, ਸੋ ਬਦੀ ਰੁੱਖ ਵਾਂਙੁ ਤੋੜੀ ਜਾਵੇਗੀ।
21. ਉਹ ਬਾਂਝ ਨੂੰ ਜਿਹੜੀ ਜਣਦੀ ਨਹੀਂ ਖਾ ਲੈਂਦਾ ਹੈ, ਅਤੇ ਵਿਧਵਾ ਨਾਲ ਨੇਕੀ ਨਹੀਂ ਕਰਦਾ।
22. ਤਾਂ ਵੀ ਪਰਮੇਸ਼ੁਰ ਆਪਣੀ ਸ਼ਕਤੀ ਨਾਲ ਤਕੜਿਆਂ ਨੂੰ ਵੱਡੀ ਉਮਰ ਦਿੰਦਾ ਹੈ, ਉਹ ਉੱਠਦਾ ਹੈ ਜਿਹ ਨੂੰ ਜੀਵਨ ਦਾ ਵਿਸਵਾਸ ਵੀ ਨਹੀਂ।
23. ਉਹ ਉਸ ਨੂੰ ਅਮਨ ਦਿੰਦਾ ਹੈ ਅਤੇ ਉਹ ਸਾਂਭਿਆ ਜਾਂਦਾ ਹੈ, ਅਤੇ ਉਹ ਦੀਆਂ ਅੱਖਾਂ ਉਨ੍ਹਾਂ ਦੇ ਰਾਹਾਂ ਉੱਤੇ ਹਨ।
24. ਓਹ ਥੋੜੇ ਚਿਰ ਲਈ ਉੱਚੇ ਕੀਤੇ ਜਾਂਦੇ ਹਨ, ਫਿਰ ਉਹ ਹੁੰਦੇ ਹੀ ਨਹੀਂ, ਓਹ ਨਿਵਾਏ ਜਾਂਦੇ ਹਨ, ਓਹ ਦੂਜਿਆਂ ਵਾਂਙੁ ਸਮੇਟੇ ਜਾਂਦੇ ਹਨ, ਅਤੇ ਅੰਨ ਦੇ ਸਿੱਟਿਆ ਵਾਂਙੁ ਵੱਢੇ ਜਾਂਦੇ ਹਨ!
25. ਜੇ ਇਹ ਇਉਂ ਨਹੀਂ ਤਾਂ ਕੌਣ ਮੈਨੂੰ ਝੂਠਾ ਸਾਬਤ ਕਰੇਗਾ? ਅਤੇ ਮੇਰੀਆਂ ਗੱਲਾਂ ਨੂੰ ਅਕਾਰਥ ਠਹਿਰਾਵੇਗਾ?।।

Notes

No Verse Added

Total 42 Chapters, Current Chapter 24 of Total Chapters 42
ਅੱਯੂਬ 24
1. ਸਰਬ ਸ਼ਕਤੀਮਾਨ ਤੋਂ ਵੇਲੇ ਕਿਉਂ ਨਹੀਂ ਠਹਿਰਾਏ ਜਾਂਦੇ, ਅਤੇ ਉਹ ਦੇ ਜਾਣੂ ਉਹ ਦੇ ਦਿਨਾਂ ਨੂੰ ਕਿਉਂ ਨਹੀਂ ਵੇਖਦੇ?
2. ਲੋਕ ਹੱਦਾਂ ਨੂੰ ਸਰਕਾ ਦਿੰਦੇ ਹਨ, ਓਹ ਇੱਜੜਾਂ ਨੂੰ ਖੋਹ ਲੈਂਦੇ ਹਨ ਅਤੇ ਉਨ੍ਹਾਂ ਨੂੰ ਚਾਰਦੇ ਹਨ।
3. ਓਹ ਯਤੀਮਾਂ ਦਾ ਗਧਾ ਹੱਕ ਲੈ ਜਾਂਦੇ ਹਨ, ਓਹ ਵਿਧਵਾ ਦਾ ਬਲਦ ਗਹਿਣੇ ਰੱਖ ਲੈਂਦੇ ਹਨ।
4. ਓਹ ਕੰਗਾਲਾਂ ਨੂੰ ਰਾਹ ਤੋਂ ਹਟਾਉਂਦੇ ਹਨ, ਦੇਸ ਦੇ ਮਸਕੀਨ ਇਕੱਠੇ ਲੁਕ ਜਾਂਦੇ ਹਨ
5. ਵੇਖੋ, ਓਹ ਉਜਾੜ ਦੇ ਜੰਗਲੀ ਗਧਿਆ ਵਾਂਙੁ ਆਪਣੇ ਕੰਮ ਲਈ ਖਾਜਾ ਭਾਲਣ ਨੂੰ ਨਿੱਕਲਦੇ ਹਨ, ਮਦਾਨ ਉਨ੍ਹਾਂ ਦੇ ਬੱਚਿਆਂ ਲਈ ਰੋਟੀ ਦਿੰਦਾ ਹੈ।
6. ਓਹ ਖੇਤ ਵਿੱਚ ਚਾਰਾ ਵੱਢਦੇ ਹਨ, ਅਤੇ ਦੁਸ਼ਟ ਦੇ ਅੰਗੂਰੀ ਬਾਗ਼ ਦੀ ਰਹਿੰਦ ਖੂੰਧ ਚੁਗਦੇ ਹਨ।
7. ਉਹ ਬਿਨਾ ਕੱਪੜੇ ਦੇ ਨੰਗੇ ਰਾਤ ਕੱਟਦੇ ਹਨ, ਅਤੇ ਪਾਲੇ ਵਿੱਚ ਉੱਤੇ ਲੈਣ ਨੂੰ ਕੁੱਝ ਨਹੀਂ।
8. ਉਹ ਪਹਾੜਾਂ ਦੀ ਵਰਖਾ ਨਾਲ ਭਿੱਜ ਜਾਂਦੇ ਹਨ, ਅਤੇ ਉਟ ਨਾ ਹੋਣ ਦੇ ਕਾਰਨ ਚਟਾਨ ਨਾਲ ਚਿੰਬੜ ਜਾਂਦੇ ਹਨ।
9. ਉਹ ਯਤੀਮ ਨੂੰ ਛਾਤੀ ਤੋਂ ਧੂਹ ਲੈਂਦੇ ਹਨ, ਅਤੇ ਮਸਕੀਨ ਦਾ ਕੱਪੜਾ ਗਹਿਣੇ ਰੱਖ ਲੈਂਦੇ ਹਨ,
10. ਸੋ ਓਹ ਬਿਨਾ ਬਸਤਰੋਂ ਨੰਗੇ ਫਿਰਦੇ ਹਨ, ਅਤੇ ਭੁੱਖੇ ਓਹ ਭਰੀਆਂ ਚੁੱਕਦੇ ਹਨ।
11. ਓਹ ਉਨ੍ਹਾਂ ਦੀਆਂ ਕੰਧਾਂ ਵਿੱਚ ਤੇਲ ਕੱਢਦੇ ਹਨ, ਓਹ ਉਨ੍ਹਾਂ ਦੇ ਚੁਬੱਚਿਆ ਵਿੱਚ ਅੰਗੂਰ ਪੀੜਦੇ ਹਨ, ਪਰ ਆਪ ਤਿਹਾਏ ਰਹਿੰਦੇ ਹਨ।
12. ਸ਼ਹਿਰ ਵਿੱਚੋਂ ਲੋਕ ਹੂੰਗਦੇ ਹਨ, ਅਤੇ ਫੱਟੜਾਂ ਦੀ ਜਾਨ ਦੁਹਾਈ ਦਿੰਦੀ ਹੈ, ਪਰ ਪਰਮੇਸ਼ੁਰ ਇਸ ਬੇਸ਼ਰਮੀ ਦਾ ਗੌਹ ਨਹੀਂ ਕਰਦਾ!।।
13. ਏਹ ਓਹ ਹਨ ਜਿਹੜੇ ਚਾਨਣ ਦੇ ਵਿਰੁੱਧ ਆਕੀ ਹਨ, ਓਹ ਉਸ ਦੇ ਰਾਹਾਂ ਨੂੰ ਨਹੀਂ ਜਾਣਦੇ, ਨਾ ਉਸ ਦੇ ਮਾਰਗਾਂ ਵਿੱਚ ਰਹਿੰਦੇ ਹਨ।
14. ਖੂਨੀ ਸਵੇਰੇ ਹੀ ਉੱਠਦਾ ਹੈ, ਉਹ ਮਸਕੀਨ ਤੇ ਕੰਗਾਲ ਨੂੰ ਵੱਢ ਸੁੱਟਦਾ ਹੈ, ਅਤੇ ਰਾਤੀਂ ਉਹ ਚੋਰ ਜਿਹਾ ਹੈ।
15. ਵਿਭਚਾਰੀ ਦੀ ਅੱਖ ਸੰਝ ਨੂੰ ਉਡੀਕਦੀ ਹੈ, ਉਹ ਕਹਿੰਦਾ ਹੈ ਕਿ, ਕੋਈ ਅੱਖ ਮੈਨੂੰ ਨਹੀਂ ਵੇਖੂਗੀ! ਅਤੇ ਆਪਣੇ ਮੂੰਹ ਤੇ ਪੜਦਾ ਪਾ ਲੈਂਦਾ ਹੈ।
16. ਅਨ੍ਹੇਰੇ ਨੂੰ ਓਹ ਘਰਾਂ ਵਿੱਚ ਸੰਨ੍ਹਾਂ ਮਾਰਦੇ ਹਨ, ਦਿਨੇ ਉਹ ਆਪ ਨੂੰ ਲੁਕਾ ਛੱਡਦੇ ਹਨ, ਓਹ ਚਾਨਣ ਨੂੰ ਨਹੀਂ ਜਾਣਦੇ,
17. ਕਿਉਂ ਜੋ ਸਵੇਰ ਉਨ੍ਹਾਂ ਸਾਰਿਆਂ ਲਈ ਮੌਤ ਦੇ ਸਾਯੇ ਜਿਹੀ ਹੈ, ਓਹ ਤਾਂ ਮੌਤ ਦੇ ਸਾਯੇ ਦੇ ਭੈਜਲਾਂ ਦੇ ਜਾਣੂ ਹਨ।।
18. ਓਹ ਪਾਣੀਆਂ ਉੱਤੇ ਛੇਤੀ ਰੁੜ੍ਹ ਜਾਂਦੇ ਹਨ, ਧਰਤੀ ਵਿੱਚ ਉਨ੍ਹਾਂ ਦਾ ਵਿਰਸਾ ਸਰਾਪਿਆ ਹੋਇਆ ਹੈ, ਓਹ ਆਪਣਾ ਮੂੰਹ ਅੰਗੂਰੀ ਬਾਗਾਂ ਦੇ ਰਾਹ ਵੱਲ ਨਹੀਂ ਕਰਦੇ।
19. ਖੁਸ਼ਕੀ ਤੇ ਗਰਮੀ ਬਰਫ਼ਾਨੀ ਪਾਣੀਆਂ ਨੂੰ ਸੁਕਾ ਦਿੰਦੀਆਂ ਹਨ, ਓਵੇਂ ਪਤਾਲ ਪਾਪੀਆਂ ਨੂੰ ਵੀ।
20. ਕੁੱਖ ਉਹ ਨੂੰ ਭੁੱਲ ਜਾਵੇਗੀ, ਕੀੜਾ ਉਹ ਨੂੰ ਸੁਆਦ ਨਾਲ ਖਾ ਜਾਵੇਗਾ, ਉਹ ਫੇਰ ਯਾਦ ਨਾ ਕੀਤਾ ਜਾਵੇਗਾ, ਸੋ ਬਦੀ ਰੁੱਖ ਵਾਂਙੁ ਤੋੜੀ ਜਾਵੇਗੀ।
21. ਉਹ ਬਾਂਝ ਨੂੰ ਜਿਹੜੀ ਜਣਦੀ ਨਹੀਂ ਖਾ ਲੈਂਦਾ ਹੈ, ਅਤੇ ਵਿਧਵਾ ਨਾਲ ਨੇਕੀ ਨਹੀਂ ਕਰਦਾ।
22. ਤਾਂ ਵੀ ਪਰਮੇਸ਼ੁਰ ਆਪਣੀ ਸ਼ਕਤੀ ਨਾਲ ਤਕੜਿਆਂ ਨੂੰ ਵੱਡੀ ਉਮਰ ਦਿੰਦਾ ਹੈ, ਉਹ ਉੱਠਦਾ ਹੈ ਜਿਹ ਨੂੰ ਜੀਵਨ ਦਾ ਵਿਸਵਾਸ ਵੀ ਨਹੀਂ।
23. ਉਹ ਉਸ ਨੂੰ ਅਮਨ ਦਿੰਦਾ ਹੈ ਅਤੇ ਉਹ ਸਾਂਭਿਆ ਜਾਂਦਾ ਹੈ, ਅਤੇ ਉਹ ਦੀਆਂ ਅੱਖਾਂ ਉਨ੍ਹਾਂ ਦੇ ਰਾਹਾਂ ਉੱਤੇ ਹਨ।
24. ਓਹ ਥੋੜੇ ਚਿਰ ਲਈ ਉੱਚੇ ਕੀਤੇ ਜਾਂਦੇ ਹਨ, ਫਿਰ ਉਹ ਹੁੰਦੇ ਹੀ ਨਹੀਂ, ਓਹ ਨਿਵਾਏ ਜਾਂਦੇ ਹਨ, ਓਹ ਦੂਜਿਆਂ ਵਾਂਙੁ ਸਮੇਟੇ ਜਾਂਦੇ ਹਨ, ਅਤੇ ਅੰਨ ਦੇ ਸਿੱਟਿਆ ਵਾਂਙੁ ਵੱਢੇ ਜਾਂਦੇ ਹਨ!
25. ਜੇ ਇਹ ਇਉਂ ਨਹੀਂ ਤਾਂ ਕੌਣ ਮੈਨੂੰ ਝੂਠਾ ਸਾਬਤ ਕਰੇਗਾ? ਅਤੇ ਮੇਰੀਆਂ ਗੱਲਾਂ ਨੂੰ ਅਕਾਰਥ ਠਹਿਰਾਵੇਗਾ?।।
Total 42 Chapters, Current Chapter 24 of Total Chapters 42
×

Alert

×

punjabi Letters Keypad References