2. ਮੈਂ ਆਖਿਆ ਤੂੰ ਕਿੱਥੇ ਜਾਂਦਾ ਹੈਂॽ ਉਸ ਮੈਨੂੰ ਆਖਿਆ, ਯਰੂਸ਼ਲਮ ਨੂੰ ਨਾਪਣ ਲਈ ਭਈ ਵੇਖਾਂ ਉਹ ਕਿੰਨਾ ਚੌੜਾ ਹੈ ਅਤੇ ਕਿੰਨਾ ਲੰਮਾ ਹੈ
|
4. ਉਸ ਨੇ ਉਹ ਨੂੰ ਆਖਿਆ, ਦੌੜ ਕੇ ਉਸ ਜੁਆਨ ਨਾਲ ਗੱਲ ਕਰ ਕਿ ਯਰੂਸ਼ਲਮ ਆਦਮੀਆਂ ਅਤੇ ਆਪਣੇ ਵਿੱਚ ਦੇ ਪਸੂਆਂ ਦੇ ਵਾਧੇ ਦੇ ਕਾਰਨ ਬਿਨ ਫਸੀਲ ਪਿੰਡਾਂ ਵਾਂਙੁ ਵੱਸੇਗਾ
|
6. ਓਏ, ਓਏ! ਉੱਤਰ ਦੇਸ ਵਿੱਚੋਂ ਨਸੋ, ਯਹੋਵਾਹ ਦਾ ਵਾਕ ਹੈ, ਕਿਉਂ ਜੋ ਅਕਾਸ਼ ਦੀਆਂ ਚੌਹਾਂ ਹਵਾਹਾਂ ਵਾਂਙੁ ਤੁਹਾਨੂੰ ਖਿਲਾਰ ਛੱਡਿਆ ਹੈ, ਯਹੋਵਾਹ ਦਾ ਵਾਕ ਹੈ
|
8. ਸੈਨਾਂ ਦਾ ਯਹੋਵਾਹ ਤਾਂ ਇਉਂ ਆਖਦਾ ਹੈ ਕਿ ਉਸ ਨੇ ਮੈਨੂੰ ਪਰਤਾਪ ਦੇ ਪਿੱਛੇ ਓਹਨਾਂ ਕੌਮਾਂ ਕੋਲ ਘੱਲਿਆ ਹੈ ਜਿਨ੍ਹਾਂ ਤੁਹਾਨੂੰ ਲੁੱਟ ਪੁੱਟ ਲਿਆ ਹੈ ਕਿਉਂ ਜੋ ਜਿਹੜਾ ਤੁਹਾਨੂੰ ਛੋਹੰਦਾ ਹੈ ਉਹ ਉਸ ਦੀ ਅੱਖ ਦੀ ਕਾਕੀ ਨੂੰ ਛੋਹੰਦਾ ਹੈ
|
9. ਵੇਖੋ ਤਾਂ, ਮੈਂ ਓਹਨਾਂ ਉੱਤੇ ਆਪਣਾ ਹੱਥ ਹਲਾਵਾਂਗਾ ਕਿ ਓਹ ਆਪਣੇ ਦਾਸਾਂ ਲਈ ਲੁੱਟ ਦਾ ਮਾਲ ਹੋਣ ਤਦ ਤੁਸੀਂ ਜਾਣੋਗੇ ਕਿ ਸੈਨਾਂ ਦੇ ਯਹੋਵਾਹ ਨੇ ਮੈਨੂੰ ਘੱਲਿਆ ਹੈ!
|
10. ਹੇ ਸੀਯੋਨ ਦੀਏ ਧੀਏ, ਜੈਕਾਰਾ ਗਜਾ ਅਤੇ ਅਨੰਦ ਹੋ ਕਿਉਂ ਜੋ ਵੇਖ, ਮੈਂ ਆ ਕੇ ਤੇਰੇ ਵਿੱਚ ਵੱਸਾਂਗਾ, ਯਹੋਵਾਹ ਦਾ ਵਾਕ ਹੈ
|
11. ਉਸ ਸਮੇਂ ਬਹੁਤ ਸਾਰੀਆਂ ਕੌਮਾਂ ਯਹੋਵਾਹ ਨਾਲ ਮੇਲ ਕਰ ਲੈਣਗੀਆਂ ਅਤੇ ਓਹ ਮੇਰੀ ਪਰਜਾ ਹੋਣਗੀਆਂ, ਮੈਂ ਓਹਨਾਂ ਦੇ ਵਿੱਚ ਵੱਸਾਂਗਾ ਤਦ ਤੂੰ ਜਾਣੇਂਗੀ ਕਿ ਸੈਨਾਂ ਦੇ ਯਹੋਵਾਹ ਨੇ ਮੈਨੂੰ ਤੇਰੇ ਕੋਲ ਘੱਲਿਆ ਹੈ
|