ਪੰਜਾਬੀ ਬਾਈਬਲ

ਰੱਬ ਦੀ ਮਿਹਰ ਦੀ ਦਾਤ
1. ਆਮੋਸ ਦੀ ਬਾਣੀ ਜਿਹੜੀ ਤਕੋਆ ਦੇ ਚਰਵਾਹਿਆਂ ਵਿੱਚੋਂ ਸੀ ਜਿਹ ਦਾ ਉਹ ਨੇ ਇਸਰਾਏਲ ਦੇ ਵਿਖੇ ਦਰਸ਼ਣ ਪਾਇਆ। ਏਹ ਇਸਾਰਏਲ ਦੇ ਪਾਤਸ਼ਾਹ ਊਜ਼ੀਯਾਹ ਦੇ ਦਿਨਾਂ ਵਿੱਚ ਅਤੇ ਯੋਆਸ਼ ਦੇ ਪੁੱਤ੍ਰ ਯਾਰਾਬੁਆਮ ਇਸਰਾਏਲ ਦੇ ਪਾਤਸ਼ਾਹ ਦੇ ਦਿਨਾਂ ਵਿੱਚ ਭੁਚਾਲ ਤੋਂ ਦੋ ਵਰ੍ਹੇ ਪਹਿਲਾਂ ਹੋਇਆ
2. ਓਸ ਆਖਿਆ, - ਯਹੋਵਾਹ ਸੀਯੋਨ ਤੋਂ ਗੱਜੇਗਾ, ਅਤੇ ਯਰੂਸ਼ਲਮ ਤੋਂ ਆਪਣੀ ਅਵਾਜ਼ ਕੱਢੇਗਾ, ਤਾਂ ਚਰਵਾਹਿਆਂ ਦੀਆਂ ਜੂਹਾਂ ਸੋਗ ਕਰਨਗੀਆਂ ਅਤੇ ਕਰਮਲ ਦੀ ਚੋਟੀ ਸੁੱਕ ਜਾਵੇਗੀ।।
3. ਯਹੋਵਾਹ ਇਉਂ ਫ਼ਰਮਾਉਂਦਾ ਹੈ, - ਦੰਮਿਸਕ ਦੇ ਤਿੰਨ ਅਪਰਾਧਾਂ ਦੇ ਕਾਰਨ, ਸਗੋਂ ਚਾਰ ਦੇ ਕਾਰਨ ਮੈਂ ਸਜ਼ਾ ਦੇਣ ਤੋਂ ਨਹੀਂ ਮੁੜਾਂਗਾ, ਕਿਉਂ ਜੋ ਓਹਨਾਂ ਨੇ ਗਿਲਆਦ ਨੂੰ ਲੋਹੇ ਦੇ ਫਲ੍ਹਿਆਂ ਨਾਲ ਗਾਹਿਆ ਹੈ।
4. ਸੋ ਮੈਂ ਹਜ਼ਾਏਲ ਦੇ ਮਹਿਲ ਵਿੱਚ ਅੱਗ ਘੱਲਾਂਗਾ, ਅਤੇ ਉਹ ਬਨ-ਹਦਦ ਦੀਆਂ ਮਾੜੀਆਂ ਨੂੰ ਭਸਮ ਕਰੇਗੀ ।
5. ਮੈਂ ਦੰਮਿਸਕ ਦੇ ਅਰਲਾਂ ਨੂੰ ਭੰਨ ਛੱਡਾਂਗਾ, ਅਤੇ ਮੈਂ ਆਵਨ ਦੀ ਦੂਣ ਤੋਂ ਵਾਸੀਆਂ ਨੂੰ, ਅਤੇ ਅਦਨ ਦੇ ਘਰਾਣੇ ਤੋਂ ਰਾਜ ਡੰਡਾ ਫੜਨ ਵਾਲੇ ਨੂੰ ਕੱਟ ਸੁੱਟਾਂਗਾ, ਅਤੇ ਅਰਾਮ ਦੇ ਲੋਕ ਅਸੀਰ ਹੋ ਕੇ ਕੀਰ ਨੂੰ ਜਾਣਗੇ, ਯਹੋਵਾਹ ਆਖਦਾ ਹੈ।।
6. ਯਹੋਵਾਹ ਇਉਂ ਫਰਮਾਉਂਦਾ ਹੈ, - ਅੱਜ਼ਾਹ ਦੇ ਤਿੰਨ ਅਪਰਾਧਾਂ ਦੇ ਕਾਰਨ, ਸਗੋਂ ਚਾਰ ਦੇ ਕਾਰਨ ਮੈਂ ਸਜ਼ਾ ਦੇਣ ਤੋਂ ਨਹੀਂ ਮੁੜਾਂਗਾ, ਕਿਉਂ ਜੋ ਓਹ ਅਸੀਰੀ ਵਿੱਚ ਇੱਕ ਪੂਰੀ ਉੱਮਤ ਨੂੰ ਲੈ ਗਏ ਭਈ ਅਦੋਮ ਦੇ ਹਵਾਲੇ ਕਰਨ।
7. ਸੋ ਮੈਂ ਅੱਜ਼ਾਹ ਦੀ ਫ਼ਸੀਲ ਉੱਤੇ ਅੱਗ ਘੱਲਾਂਗਾ, ਅਤੇ ਉਹ ਉਸ ਦੀਆਂ ਮਾੜੀਆਂ ਨੂੰ ਭਸਮ ਕਰੇਗੀ।
8. ਮੈਂ ਅਸ਼ਦੋਦ ਤੋਂ ਵਾਸੀਆਂ ਨੂੰ ਅਤੇ ਅਸ਼ਕਲੋਨ ਤੋਂ ਰਾਜ ਡੰਡਾ ਫੜਨ ਵਾਲੇ ਨੂੰ ਕੱਟ ਸੁੱਟਾਂਗਾ, ਮੈਂ ਅਕਰੋਨ ਉੱਤੇ ਆਪਣਾ ਹੱਥ ਚਲਾਵਾਂਗਾ, ਅਤੇ ਫਲਿਸਤੀਆਂ ਦਾ ਬਕੀਆ ਨਾਸ ਹੋ ਜਾਵੇਗਾ, ਪ੍ਰਭੁ ਯਹੋਵਾਹ ਕਹਿੰਦਾ ਹੈ ।।
9. ਯਹੋਵਾਹ ਇਉਂ ਫ਼ਰਮਾਉਂਦਾ ਹੈ, - ਸੂਰ ਦੇ ਤਿੰਨ ਅਪਰਾਧਾਂ ਦੇ ਕਾਰਨ, ਸਗੋਂ ਚਾਰ ਦੇ ਕਾਰਨ ਮੈਂ ਸਜ਼ਾ ਦੇਣ ਤੋਂ ਨਹੀਂ ਮੁੜਾਂਗਾ, ਕਿਉਂ ਜੋ ਓਹਨਾਂ ਨੇ ਇੱਕ ਪੂਰੀ ਉੱਮਤ ਨੂੰ ਅਦੋਮ ਦੇ ਹਵਾਲੇ ਕੀਤਾ, ਅਤੇ ਭਾਈਚਾਰੇ ਦਾ ਨੇਮ ਚੇਤੇ ਨਾ ਰੱਖਿਆ।
10. ਸੋ ਮੈਂ ਸੂਰ ਦੀ ਸਫ਼ੀਲ ਉੱਤੇ ਅੱਗ ਘੱਲਾਂਗਾ, ਅਤੇ ਉਹ ਉਸ ਦੀਆਂ ਮਾੜੀਆਂ ਨੂੰ ਭਸਮ ਕਰੇਗੀ।।
11. ਯਹੋਵਾਹ ਇਉਂ ਫ਼ਰਮਾਉਂਦਾ ਹੈ, - ਅਦੋਮ ਦੇ ਤਿੰਨ ਅਪਰਾਧਾਂ ਦੇ ਕਾਰਨ, ਸਗੋਂ ਚਾਰ ਦੇ ਕਾਰਨ ਮੈਂ ਸਜ਼ਾ ਦੇਣ ਤੋਂ ਨਹੀਂ ਮੁੜਾਂਗਾ, ਕਿਉਂ ਜੋ ਉਸ ਨੇ ਤਲਵਾਰ ਨਾਲ ਆਪਣੇ ਭਰਾ ਦਾ ਪਿੱਛਾ ਕੀਤਾ, ਅਤੇ ਆਪਣੇ ਰਹਮ ਨੂੰ ਛੱਡ ਦਿੱਤਾ, ਉਸ ਦਾ ਕ੍ਰੋਧ ਸਦਾ ਪਾੜਦਾ ਰਿਹਾ, ਅਤੇ ਉਸ ਨੇ ਆਪਣਾ ਕਹਿਰ ਸਦਾ ਲਈ ਰੱਖ ਛੱਡਿਆ।
12. ਸੋ ਮੈਂ ਤੇਮਾਨ ਉੱਤੇ ਅੱਗ ਘੱਲਾਂਗਾ, ਅਤੇ ਉਹ ਬਾਸਰਾਹ ਦੀਆਂ ਮਾੜੀਆਂ ਨੂੰ ਭਸਮ ਕਰੇਗੀ।।
13. ਯਹੋਵਾਹ ਇਉਂ ਫ਼ਰਮਾਉਂਦਾ ਹੈ,- ਅੰਮੋਨੀਆਂ ਦੇ ਤਿੰਨ ਅਪਰਾਧਾਂ ਦੇ ਕਾਰਨ, ਸਗੋਂ ਚਾਰ ਦੇ ਕਾਰਨ ਮੈਂ ਸਜ਼ਾ ਦੇਣ ਤੋਂ ਨਹੀਂ ਮੁੜਾਂਗਾ, ਕਿਉਂ ਜੋ ਓਹਨਾਂ ਨੇ ਗਿਲਆਦ ਦੀਆਂ ਗਰਭਵੰਤੀਆਂ ਨੂੰ ਚੀਰਿਆ, ਤਾਂ ਜੋ ਓਹ ਆਪਣੀ ਹੱਦ ਵਧਾਉਣ।
14. ਮੈਂ ਰੱਬਾਹ ਦੀ ਫ਼ਸੀਲ ਵਿੱਚ ਅੱਗ ਬਾਲਾਂਗਾ, ਅਤੇ ਉਹ ਉਸ ਦੀਆਂ ਮਾੜੀਆਂ ਨੂੰ ਭਸਮ ਕਰੇਗੀ, ਜੁੱਧ ਦੇ ਦਿਨ ਰੌਲਾ ਹੋਵੇਗਾ, ਅਤੇ ਵਾਵਰੋਲੇ ਦੇ ਦਿਨ ਇੱਕ ਤੁਫਾਨ।
15. ਓਹਨਾਂ ਦਾ ਪਾਤਸ਼ਾਹ ਅਸੀਰੀ ਵਿੱਚ ਜਾਵੇਗਾ, ਉਹ ਅਤੇ ਉਹ ਦੇ ਸਰਦਾਰ ਇਕੱਠੇ, ਯਹੋਵਾਹ ਕਹਿੰਦਾ ਹੈ।।

Notes

No Verse Added

Total 9 ਅਧਿਆਇ, Selected ਅਧਿਆਇ 1 / 9
1 2 3 4 5 6 7 8 9
ਆਮੋਸ 1
1 ਆਮੋਸ ਦੀ ਬਾਣੀ ਜਿਹੜੀ ਤਕੋਆ ਦੇ ਚਰਵਾਹਿਆਂ ਵਿੱਚੋਂ ਸੀ ਜਿਹ ਦਾ ਉਹ ਨੇ ਇਸਰਾਏਲ ਦੇ ਵਿਖੇ ਦਰਸ਼ਣ ਪਾਇਆ। ਏਹ ਇਸਾਰਏਲ ਦੇ ਪਾਤਸ਼ਾਹ ਊਜ਼ੀਯਾਹ ਦੇ ਦਿਨਾਂ ਵਿੱਚ ਅਤੇ ਯੋਆਸ਼ ਦੇ ਪੁੱਤ੍ਰ ਯਾਰਾਬੁਆਮ ਇਸਰਾਏਲ ਦੇ ਪਾਤਸ਼ਾਹ ਦੇ ਦਿਨਾਂ ਵਿੱਚ ਭੁਚਾਲ ਤੋਂ ਦੋ ਵਰ੍ਹੇ ਪਹਿਲਾਂ ਹੋਇਆ 2 ਓਸ ਆਖਿਆ, - ਯਹੋਵਾਹ ਸੀਯੋਨ ਤੋਂ ਗੱਜੇਗਾ, ਅਤੇ ਯਰੂਸ਼ਲਮ ਤੋਂ ਆਪਣੀ ਅਵਾਜ਼ ਕੱਢੇਗਾ, ਤਾਂ ਚਰਵਾਹਿਆਂ ਦੀਆਂ ਜੂਹਾਂ ਸੋਗ ਕਰਨਗੀਆਂ ਅਤੇ ਕਰਮਲ ਦੀ ਚੋਟੀ ਸੁੱਕ ਜਾਵੇਗੀ।। 3 ਯਹੋਵਾਹ ਇਉਂ ਫ਼ਰਮਾਉਂਦਾ ਹੈ, - ਦੰਮਿਸਕ ਦੇ ਤਿੰਨ ਅਪਰਾਧਾਂ ਦੇ ਕਾਰਨ, ਸਗੋਂ ਚਾਰ ਦੇ ਕਾਰਨ ਮੈਂ ਸਜ਼ਾ ਦੇਣ ਤੋਂ ਨਹੀਂ ਮੁੜਾਂਗਾ, ਕਿਉਂ ਜੋ ਓਹਨਾਂ ਨੇ ਗਿਲਆਦ ਨੂੰ ਲੋਹੇ ਦੇ ਫਲ੍ਹਿਆਂ ਨਾਲ ਗਾਹਿਆ ਹੈ। 4 ਸੋ ਮੈਂ ਹਜ਼ਾਏਲ ਦੇ ਮਹਿਲ ਵਿੱਚ ਅੱਗ ਘੱਲਾਂਗਾ, ਅਤੇ ਉਹ ਬਨ-ਹਦਦ ਦੀਆਂ ਮਾੜੀਆਂ ਨੂੰ ਭਸਮ ਕਰੇਗੀ । 5 ਮੈਂ ਦੰਮਿਸਕ ਦੇ ਅਰਲਾਂ ਨੂੰ ਭੰਨ ਛੱਡਾਂਗਾ, ਅਤੇ ਮੈਂ ਆਵਨ ਦੀ ਦੂਣ ਤੋਂ ਵਾਸੀਆਂ ਨੂੰ, ਅਤੇ ਅਦਨ ਦੇ ਘਰਾਣੇ ਤੋਂ ਰਾਜ ਡੰਡਾ ਫੜਨ ਵਾਲੇ ਨੂੰ ਕੱਟ ਸੁੱਟਾਂਗਾ, ਅਤੇ ਅਰਾਮ ਦੇ ਲੋਕ ਅਸੀਰ ਹੋ ਕੇ ਕੀਰ ਨੂੰ ਜਾਣਗੇ, ਯਹੋਵਾਹ ਆਖਦਾ ਹੈ।। 6 ਯਹੋਵਾਹ ਇਉਂ ਫਰਮਾਉਂਦਾ ਹੈ, - ਅੱਜ਼ਾਹ ਦੇ ਤਿੰਨ ਅਪਰਾਧਾਂ ਦੇ ਕਾਰਨ, ਸਗੋਂ ਚਾਰ ਦੇ ਕਾਰਨ ਮੈਂ ਸਜ਼ਾ ਦੇਣ ਤੋਂ ਨਹੀਂ ਮੁੜਾਂਗਾ, ਕਿਉਂ ਜੋ ਓਹ ਅਸੀਰੀ ਵਿੱਚ ਇੱਕ ਪੂਰੀ ਉੱਮਤ ਨੂੰ ਲੈ ਗਏ ਭਈ ਅਦੋਮ ਦੇ ਹਵਾਲੇ ਕਰਨ। 7 ਸੋ ਮੈਂ ਅੱਜ਼ਾਹ ਦੀ ਫ਼ਸੀਲ ਉੱਤੇ ਅੱਗ ਘੱਲਾਂਗਾ, ਅਤੇ ਉਹ ਉਸ ਦੀਆਂ ਮਾੜੀਆਂ ਨੂੰ ਭਸਮ ਕਰੇਗੀ। 8 ਮੈਂ ਅਸ਼ਦੋਦ ਤੋਂ ਵਾਸੀਆਂ ਨੂੰ ਅਤੇ ਅਸ਼ਕਲੋਨ ਤੋਂ ਰਾਜ ਡੰਡਾ ਫੜਨ ਵਾਲੇ ਨੂੰ ਕੱਟ ਸੁੱਟਾਂਗਾ, ਮੈਂ ਅਕਰੋਨ ਉੱਤੇ ਆਪਣਾ ਹੱਥ ਚਲਾਵਾਂਗਾ, ਅਤੇ ਫਲਿਸਤੀਆਂ ਦਾ ਬਕੀਆ ਨਾਸ ਹੋ ਜਾਵੇਗਾ, ਪ੍ਰਭੁ ਯਹੋਵਾਹ ਕਹਿੰਦਾ ਹੈ ।। 9 ਯਹੋਵਾਹ ਇਉਂ ਫ਼ਰਮਾਉਂਦਾ ਹੈ, - ਸੂਰ ਦੇ ਤਿੰਨ ਅਪਰਾਧਾਂ ਦੇ ਕਾਰਨ, ਸਗੋਂ ਚਾਰ ਦੇ ਕਾਰਨ ਮੈਂ ਸਜ਼ਾ ਦੇਣ ਤੋਂ ਨਹੀਂ ਮੁੜਾਂਗਾ, ਕਿਉਂ ਜੋ ਓਹਨਾਂ ਨੇ ਇੱਕ ਪੂਰੀ ਉੱਮਤ ਨੂੰ ਅਦੋਮ ਦੇ ਹਵਾਲੇ ਕੀਤਾ, ਅਤੇ ਭਾਈਚਾਰੇ ਦਾ ਨੇਮ ਚੇਤੇ ਨਾ ਰੱਖਿਆ। 10 ਸੋ ਮੈਂ ਸੂਰ ਦੀ ਸਫ਼ੀਲ ਉੱਤੇ ਅੱਗ ਘੱਲਾਂਗਾ, ਅਤੇ ਉਹ ਉਸ ਦੀਆਂ ਮਾੜੀਆਂ ਨੂੰ ਭਸਮ ਕਰੇਗੀ।। 11 ਯਹੋਵਾਹ ਇਉਂ ਫ਼ਰਮਾਉਂਦਾ ਹੈ, - ਅਦੋਮ ਦੇ ਤਿੰਨ ਅਪਰਾਧਾਂ ਦੇ ਕਾਰਨ, ਸਗੋਂ ਚਾਰ ਦੇ ਕਾਰਨ ਮੈਂ ਸਜ਼ਾ ਦੇਣ ਤੋਂ ਨਹੀਂ ਮੁੜਾਂਗਾ, ਕਿਉਂ ਜੋ ਉਸ ਨੇ ਤਲਵਾਰ ਨਾਲ ਆਪਣੇ ਭਰਾ ਦਾ ਪਿੱਛਾ ਕੀਤਾ, ਅਤੇ ਆਪਣੇ ਰਹਮ ਨੂੰ ਛੱਡ ਦਿੱਤਾ, ਉਸ ਦਾ ਕ੍ਰੋਧ ਸਦਾ ਪਾੜਦਾ ਰਿਹਾ, ਅਤੇ ਉਸ ਨੇ ਆਪਣਾ ਕਹਿਰ ਸਦਾ ਲਈ ਰੱਖ ਛੱਡਿਆ। 12 ਸੋ ਮੈਂ ਤੇਮਾਨ ਉੱਤੇ ਅੱਗ ਘੱਲਾਂਗਾ, ਅਤੇ ਉਹ ਬਾਸਰਾਹ ਦੀਆਂ ਮਾੜੀਆਂ ਨੂੰ ਭਸਮ ਕਰੇਗੀ।। 13 ਯਹੋਵਾਹ ਇਉਂ ਫ਼ਰਮਾਉਂਦਾ ਹੈ,- ਅੰਮੋਨੀਆਂ ਦੇ ਤਿੰਨ ਅਪਰਾਧਾਂ ਦੇ ਕਾਰਨ, ਸਗੋਂ ਚਾਰ ਦੇ ਕਾਰਨ ਮੈਂ ਸਜ਼ਾ ਦੇਣ ਤੋਂ ਨਹੀਂ ਮੁੜਾਂਗਾ, ਕਿਉਂ ਜੋ ਓਹਨਾਂ ਨੇ ਗਿਲਆਦ ਦੀਆਂ ਗਰਭਵੰਤੀਆਂ ਨੂੰ ਚੀਰਿਆ, ਤਾਂ ਜੋ ਓਹ ਆਪਣੀ ਹੱਦ ਵਧਾਉਣ। 14 ਮੈਂ ਰੱਬਾਹ ਦੀ ਫ਼ਸੀਲ ਵਿੱਚ ਅੱਗ ਬਾਲਾਂਗਾ, ਅਤੇ ਉਹ ਉਸ ਦੀਆਂ ਮਾੜੀਆਂ ਨੂੰ ਭਸਮ ਕਰੇਗੀ, ਜੁੱਧ ਦੇ ਦਿਨ ਰੌਲਾ ਹੋਵੇਗਾ, ਅਤੇ ਵਾਵਰੋਲੇ ਦੇ ਦਿਨ ਇੱਕ ਤੁਫਾਨ। 15 ਓਹਨਾਂ ਦਾ ਪਾਤਸ਼ਾਹ ਅਸੀਰੀ ਵਿੱਚ ਜਾਵੇਗਾ, ਉਹ ਅਤੇ ਉਹ ਦੇ ਸਰਦਾਰ ਇਕੱਠੇ, ਯਹੋਵਾਹ ਕਹਿੰਦਾ ਹੈ।।
Total 9 ਅਧਿਆਇ, Selected ਅਧਿਆਇ 1 / 9
1 2 3 4 5 6 7 8 9
Common Bible Languages
West Indian Languages
×

Alert

×

punjabi Letters Keypad References