ਪੰਜਾਬੀ ਬਾਈਬਲ

ਬਾਈਬਲ ਸੋਸਾਇਟੀ ਆਫ਼ ਇੰਡੀਆ (BSI)
1. ਕਾਸ਼ ਕਿ ਤੂੰ ਅਕਾਸ਼ਾਂ ਨੂੰ ਪਾੜੇਂ ਅਤੇ ਉਤਰ ਆਵੇਂ ਭਈ ਤੇਰੀ ਹਜ਼ੂਰੀ ਤੋਂ ਪਹਾੜ ਢਲ ਜਾਣ!
2. ਜਿਵੇਂ ਅੱਗ ਝਾੜੀਆਂ ਨੂੰ ਸਾੜਦੀ, ਅਤੇ ਅੱਗ ਪਾਣੀ ਨੂੰ ਉਬਾਲਦੀ, ਭਈ ਤੇਰਾ ਨਾਮ ਤੇਰੇ ਵੈਰੀਆਂ ਉੱਤੇ ਪਰਗਟ ਹੋਵੇ, ਅਤੇ ਤੇਰੀ ਹਜ਼ੂਰੀ ਤੋਂ ਕੌਮਾਂ ਕੰਬ ਜਾਣ!
3. ਜਦ ਤੈਂ ਭਿਆਣਕ ਕੰਮ ਕੀਤੇ, ਜਿਨ੍ਹਾਂ ਦੀ ਸਾਨੂੰ ਉਡੀਕ ਨਹੀਂ ਸੀ, ਤਾਂ ਤੂੰ ਉਤਰ ਆਇਆ, ਤੇਰੀ ਹਜ਼ੂਰੀ ਤੋਂ ਪਹਾੜ ਢਲ ਗਏ।।
4. ਪਰਾਚੀਨ ਸਮਿਆਂ ਤੋਂ ਨਾ ਕਿਸੇ ਸੁਣਿਆ, ਨਾ ਕਿਸੇ ਦੇ ਕੰਨ ਵਿੱਚ ਪਿਆ, ਨਾ ਅੱਖ ਨੇ ਕਿਸੇ ਹੋਰ ਪਰਮੇਸ਼ੁਰ ਨੂੰ ਵੇਖਿਆ, ਜੋ ਆਪਣੇ ਉਡੀਕਣ ਵਾਲਿਆਂ ਲਈ ਕੰਮ ਕਰਦਾ ਹੈ।
5. ਤੂੰ ਉਹ ਨੂੰ ਮਿਲਦਾ ਹੈਂ ਜੋ ਖੁਸ਼ ਹੁੰਦਾ ਅਤੇ ਧਰਮ ਵਰਤਦਾ, ਜੋ ਤੇਰੇ ਰਾਹਾਂ ਵਿੱਚ ਤੈਨੂੰ ਚੇਤੇ ਰੱਖਦਾ। ਵੇਖ, ਤੂੰ ਕੋਪਵਾਨ ਹੋਇਆ, ਅਤੇ ਅਸਾਂ ਪਾਪ ਕੀਤਾ, ਉਨ੍ਹਾਂ ਵਿੱਚ ਅਸੀਂ ਚਿਰ ਤੀਕ ਰਹੇ, - ਕੀ ਅਸੀਂ ਬਚਾਂਗੇ?
6. ਅਸੀਂ ਸੱਭੇ ਭਰਿਸ਼ਟੀ ਵਾਂਙੁ ਹੋ ਗਏ, ਅਤੇ ਸਾਡੇ ਸਭ ਧਰਮ ਪਲੀਤ ਕੱਪੜੇ ਵਰਗੇ ਹਨ। ਅਸੀਂ ਪੱਤੇ ਵਾਂਙੁ ਕੁਮਲਾ ਜਾਂਦੇ ਹਾਂ, ਅਤੇ ਸਾਡੀਆਂ ਬਦੀਆਂ ਹਵਾ ਵਾਂਙੁ ਸਾਨੂੰ ਚੁੱਕ ਲੈ ਜਾਂਦੀਆਂ ਹਨ।
7. ਕੋਈ ਤੇਰਾ ਨਾਮ ਨਹੀਂ ਲੈਂਦਾ, ਨਾ ਕੋਈ ਆਪ ਨੂੰ ਉਕਸਾਉਂਦਾ ਭਈ ਤੈਨੂੰ ਫੜ ਰੱਖੇ, ਕਿਉਂ ਜੋ ਤੈਂ ਆਪਣਾ ਮੂੰਹ ਸਾਥੋਂ ਲੁਕਾ ਲਿਆ, ਅਤੇ ਸਾਡੀਆਂ ਬਦੀਆਂ ਦੇ ਰਾਹੀਂ ਸਾਨੂੰ ਪਿਘਲਾ ਦਿੱਤਾ।।
8. ਪਰ ਹੁਣ, ਹੇ ਯਹੋਵਾਹ, ਤੂੰ ਸਾਡਾ ਪਿਤਾ ਹੈਂ, ਅਸੀਂ ਮਿੱਟੀ ਹਾਂ ਅਤੇ ਤੂੰ ਘੁਮਿਆਰ ਹੈਂ, ਅਸੀਂ ਸੱਭੇ ਤੇਰੀ ਦਸਤਕਾਰੀ ਹਾਂ।
9. ਹੇ ਯਹੋਵਾਹ, ਤੂੰ ਅੱਤ ਕੋਪਵਾਨ ਨਾ ਹੋ, ਨਾ ਬਦੀ ਨੂੰ ਸਦਾ ਯਾਦ ਰੱਖ। ਵੇਖ, ਧਿਆਨ ਦੇਹ, ਅਸੀਂ ਸੱਭੇ ਤੇਰੀ ਪਰਜਾ ਹਾਂ।
10. ਤੇਰੇ ਪਵਿੱਤ੍ਰ ਸ਼ਹਿਰ ਉਜਾੜ ਹੋ ਗਏ, ਸੀਯੋਨ ਉਜਾੜ, ਯਰੂਸ਼ਲਮ ਵਿਰਾਨਾ ਹੋ ਗਏ।
11. ਸਾਡਾ ਪਵਿੱਤ੍ਰ ਅਤੇ ਸ਼ਾਨਦਾਰ ਭਵਨ, ਜਿੱਥੇ ਸਾਡੇ ਪਿਉ ਦਾਦੇ ਤੇਰੀ ਉਸਤਤ ਕਰਦੇ ਸਨ, ਅੱਗ ਨਾਲ ਸੜ ਗਿਆ, ਸਾਡੇ ਸਭ ਮਨ ਭਾਉਂਦੇ ਅਸਥਾਨ ਬਰਬਾਦ ਹੋ ਗਏ।
12. ਹੇ ਯਹੋਵਾਹ, ਕੀ ਏਹਨਾਂ ਗੱਲਾਂ ਦੇ ਕਾਰਨ ਤੂੰ ਆਪ ਨੂੰ ਰੋਕ ਛੱਡੇਂਗਾ? ਕੀ ਤੂੰ ਚੁਪ ਰਹੇਂਗਾ ਅਤੇ ਸਾਨੂੰ ਅੱਤ ਦੁੱਖੀ ਰੱਖੇਂਗਾ?
Total 66 ਅਧਿਆਇ, Selected ਅਧਿਆਇ 64 / 66
1 ਕਾਸ਼ ਕਿ ਤੂੰ ਅਕਾਸ਼ਾਂ ਨੂੰ ਪਾੜੇਂ ਅਤੇ ਉਤਰ ਆਵੇਂ ਭਈ ਤੇਰੀ ਹਜ਼ੂਰੀ ਤੋਂ ਪਹਾੜ ਢਲ ਜਾਣ! 2 ਜਿਵੇਂ ਅੱਗ ਝਾੜੀਆਂ ਨੂੰ ਸਾੜਦੀ, ਅਤੇ ਅੱਗ ਪਾਣੀ ਨੂੰ ਉਬਾਲਦੀ, ਭਈ ਤੇਰਾ ਨਾਮ ਤੇਰੇ ਵੈਰੀਆਂ ਉੱਤੇ ਪਰਗਟ ਹੋਵੇ, ਅਤੇ ਤੇਰੀ ਹਜ਼ੂਰੀ ਤੋਂ ਕੌਮਾਂ ਕੰਬ ਜਾਣ! 3 ਜਦ ਤੈਂ ਭਿਆਣਕ ਕੰਮ ਕੀਤੇ, ਜਿਨ੍ਹਾਂ ਦੀ ਸਾਨੂੰ ਉਡੀਕ ਨਹੀਂ ਸੀ, ਤਾਂ ਤੂੰ ਉਤਰ ਆਇਆ, ਤੇਰੀ ਹਜ਼ੂਰੀ ਤੋਂ ਪਹਾੜ ਢਲ ਗਏ।। 4 ਪਰਾਚੀਨ ਸਮਿਆਂ ਤੋਂ ਨਾ ਕਿਸੇ ਸੁਣਿਆ, ਨਾ ਕਿਸੇ ਦੇ ਕੰਨ ਵਿੱਚ ਪਿਆ, ਨਾ ਅੱਖ ਨੇ ਕਿਸੇ ਹੋਰ ਪਰਮੇਸ਼ੁਰ ਨੂੰ ਵੇਖਿਆ, ਜੋ ਆਪਣੇ ਉਡੀਕਣ ਵਾਲਿਆਂ ਲਈ ਕੰਮ ਕਰਦਾ ਹੈ। 5 ਤੂੰ ਉਹ ਨੂੰ ਮਿਲਦਾ ਹੈਂ ਜੋ ਖੁਸ਼ ਹੁੰਦਾ ਅਤੇ ਧਰਮ ਵਰਤਦਾ, ਜੋ ਤੇਰੇ ਰਾਹਾਂ ਵਿੱਚ ਤੈਨੂੰ ਚੇਤੇ ਰੱਖਦਾ। ਵੇਖ, ਤੂੰ ਕੋਪਵਾਨ ਹੋਇਆ, ਅਤੇ ਅਸਾਂ ਪਾਪ ਕੀਤਾ, ਉਨ੍ਹਾਂ ਵਿੱਚ ਅਸੀਂ ਚਿਰ ਤੀਕ ਰਹੇ, - ਕੀ ਅਸੀਂ ਬਚਾਂਗੇ? 6 ਅਸੀਂ ਸੱਭੇ ਭਰਿਸ਼ਟੀ ਵਾਂਙੁ ਹੋ ਗਏ, ਅਤੇ ਸਾਡੇ ਸਭ ਧਰਮ ਪਲੀਤ ਕੱਪੜੇ ਵਰਗੇ ਹਨ। ਅਸੀਂ ਪੱਤੇ ਵਾਂਙੁ ਕੁਮਲਾ ਜਾਂਦੇ ਹਾਂ, ਅਤੇ ਸਾਡੀਆਂ ਬਦੀਆਂ ਹਵਾ ਵਾਂਙੁ ਸਾਨੂੰ ਚੁੱਕ ਲੈ ਜਾਂਦੀਆਂ ਹਨ। 7 ਕੋਈ ਤੇਰਾ ਨਾਮ ਨਹੀਂ ਲੈਂਦਾ, ਨਾ ਕੋਈ ਆਪ ਨੂੰ ਉਕਸਾਉਂਦਾ ਭਈ ਤੈਨੂੰ ਫੜ ਰੱਖੇ, ਕਿਉਂ ਜੋ ਤੈਂ ਆਪਣਾ ਮੂੰਹ ਸਾਥੋਂ ਲੁਕਾ ਲਿਆ, ਅਤੇ ਸਾਡੀਆਂ ਬਦੀਆਂ ਦੇ ਰਾਹੀਂ ਸਾਨੂੰ ਪਿਘਲਾ ਦਿੱਤਾ।।
8 ਪਰ ਹੁਣ, ਹੇ ਯਹੋਵਾਹ, ਤੂੰ ਸਾਡਾ ਪਿਤਾ ਹੈਂ, ਅਸੀਂ ਮਿੱਟੀ ਹਾਂ ਅਤੇ ਤੂੰ ਘੁਮਿਆਰ ਹੈਂ, ਅਸੀਂ ਸੱਭੇ ਤੇਰੀ ਦਸਤਕਾਰੀ ਹਾਂ।
9 ਹੇ ਯਹੋਵਾਹ, ਤੂੰ ਅੱਤ ਕੋਪਵਾਨ ਨਾ ਹੋ, ਨਾ ਬਦੀ ਨੂੰ ਸਦਾ ਯਾਦ ਰੱਖ। ਵੇਖ, ਧਿਆਨ ਦੇਹ, ਅਸੀਂ ਸੱਭੇ ਤੇਰੀ ਪਰਜਾ ਹਾਂ। 10 ਤੇਰੇ ਪਵਿੱਤ੍ਰ ਸ਼ਹਿਰ ਉਜਾੜ ਹੋ ਗਏ, ਸੀਯੋਨ ਉਜਾੜ, ਯਰੂਸ਼ਲਮ ਵਿਰਾਨਾ ਹੋ ਗਏ। 11 ਸਾਡਾ ਪਵਿੱਤ੍ਰ ਅਤੇ ਸ਼ਾਨਦਾਰ ਭਵਨ, ਜਿੱਥੇ ਸਾਡੇ ਪਿਉ ਦਾਦੇ ਤੇਰੀ ਉਸਤਤ ਕਰਦੇ ਸਨ, ਅੱਗ ਨਾਲ ਸੜ ਗਿਆ, ਸਾਡੇ ਸਭ ਮਨ ਭਾਉਂਦੇ ਅਸਥਾਨ ਬਰਬਾਦ ਹੋ ਗਏ। 12 ਹੇ ਯਹੋਵਾਹ, ਕੀ ਏਹਨਾਂ ਗੱਲਾਂ ਦੇ ਕਾਰਨ ਤੂੰ ਆਪ ਨੂੰ ਰੋਕ ਛੱਡੇਂਗਾ? ਕੀ ਤੂੰ ਚੁਪ ਰਹੇਂਗਾ ਅਤੇ ਸਾਨੂੰ ਅੱਤ ਦੁੱਖੀ ਰੱਖੇਂਗਾ?
Total 66 ਅਧਿਆਇ, Selected ਅਧਿਆਇ 64 / 66
×

Alert

×

Punjabi Letters Keypad References