ਪੰਜਾਬੀ ਬਾਈਬਲ

ਬਾਈਬਲ ਸੋਸਾਇਟੀ ਆਫ਼ ਇੰਡੀਆ (BSI)
1. ਤਾਂ ਬਿਲਦਦ ਸ਼ੂਹੀ ਨੇ ਉੱਤਰ ਦੇ ਕੇ ਆਖਿਆ,
2. ਤੁਸੀਂ ਕਦ ਤੀਕ ਗੱਲਾਂ ਲਈ ਫੰਦੇ ਲਾਓਗੇ? ਸਮਝੋ, ਫੇਰ ਆਪਾਂ ਗੱਲ ਕਰਾਂਗੇ।
3. ਆਪਾਂ ਕਿਉਂ ਡੰਗਰ ਜਿਹੇ ਗਿਣੇ ਜਾਂਦੇ ਹਾਂ ਅਤੇ ਤੁਹਾਡੀ ਨਿਗਾਹ ਵਿੱਚ ਭਰਿਸ਼ਟ ਹੋ ਗਏ ਹਾਂ?
4. ਤੂੰ ਜੋ ਆਪਣੇ ਆਪ ਨੂੰ ਆਪਣੇ ਕ੍ਰੋਧ ਵਿੱਚ ਪਾੜਦਾ ਹੈਂ, ਕੀ ਤੇਰੇ ਲਈ ਧਰਤੀ ਤਿਆਗੀ ਜਾਊਗੀ? ਯਾ ਚਟਾਨ ਆਪਣੇ ਥਾਂ ਤੋਂ ਸਿਰਕ ਜਾਊਗੀ?।।
5. ਹਾਂ, ਦੁਸ਼ਟਾਂ ਦਾ ਦੀਵਾ ਗੁੱਲ ਹੋ ਜਾਊਗਾ, ਅਤੇ ਉਹ ਦੀ ਅੱਗ ਦੀ ਲਾਟ ਨਾ ਚਮਕੂਗੀ,
6. ਉਹ ਦੇ ਤੰਬੂ ਵਿੱਚ ਚਾਨਣ ਅਨ੍ਹੇਰਾ ਹੋ ਜਾਊਗਾ, ਅਤੇ ਉਹ ਦੇ ਉੱਪਰ ਦਾ ਦੀਵਾ ਗੁੱਲ ਹੋ ਜਾਊਗਾ।
7. ਉਹ ਦੇ ਬਲਵੰਤ ਕਦਮ ਰੋਕੇ ਜਾਣਗੇ, ਅਤੇ ਉਹ ਆਪਣੀ ਹੀ ਸਲਾਹ ਨਾਲ ਡਿੱਗ ਪਊਗਾ।
8. ਉਹ ਤਾਂ ਆਪਣੇ ਹੀ ਪੈਰਾਂ ਨਾਲ ਜਾਲ ਵਿੱਚ ਸਿੱਟਿਆ ਜਾਂਦਾ, ਅਤੇ ਉਹ ਆਪ ਫੰਦੇ ਉੱਤੇ ਚੱਲਦਾ ਹੈਗਾ।
9. ਕੁੜਿੱਕੀ ਉਹ ਦੀ ਅੱਡੀ ਨੂੰ ਫੜਦੀ, ਅਤੇ ਫਾਹੀ ਉਹ ਨੂੰ ਫਾਹ ਲੈਂਦੀ ਹੈ।
10. ਕਮੰਦ ਉਹ ਦੇ ਲਈ ਧਰਤੀ ਵਿੱਚ ਲੁਕਾਈ ਜਾਂਦੀ, ਅਤੇ ਉਹ ਦੇ ਰਸਤੇ ਉੱਤੇ ਫਾਂਸੀ।
11. ਭੈਜਲ ਆਲੇ ਦੁਆਲਿਓ ਉਹ ਨੂੰ ਡਰਾਉਂਦੇ ਹਨ, ਅਤੇ ਉਹ ਦੇ ਖੁਰਿਆਂ ਥੋਂ ਉਹ ਨੂੰ ਨਠਾਉਂਦੇ ਹਨ!
12. ਉਹ ਦਾ ਜ਼ੋਰ ਕਾਲ ਦਾ ਮਾਰਿਆ ਹੋਇਆ ਹੋਊਗਾ, ਅਤੇ ਬਿਪਤਾ ਉਹ ਦੇ ਪਾਸੇ ਤੇ ਤਿਆਰ ਹੋਊਗੀ।
13. ਉਹ ਉਸ ਦੇ ਸਰੀਰ ਦੇ ਅੰਗ ਨੂੰ ਖਾ ਜਾਊਗੀ, ਮੌਤ ਦਾ ਜੇਠਾ ਉਸ ਦੇ ਅੰਗਾਂ ਨੂੰ ਭੱਖ ਲਊਗਾ।
14. ਉਹ ਆਪਣੇ ਤੰਬੂ ਤੋਂ ਜਿਹਦੇ ਉੱਤੇ ਉਹ ਭਰੋਸਾ ਰੱਖਦਾ ਸੀ ਪੁੱਟਿਆ ਜਾਊਗਾ, ਅਤੇ ਤੂੰ ਉਹ ਨੂੰ ਭੈਜਲ ਦੇ ਰਾਜੇ ਕੋਲ ਅਪੜਾਏਗਾ!
15. ਜਿਹੜਾ ਉਹ ਦਾ ਨਹੀਂ ਉਹ ਉਸ ਦੇ ਤੰਬੂ ਵਿੱਚ ਵੱਸੂਗਾ, ਅਤੇ ਉਹ ਦੇ ਵਸੇਬੇ ਉੱਤੇ ਗੰਧਕ ਸਿੱਟੀ ਜਾਊਗੀ।
16. ਹੇਠੋਂ ਉਹ ਦੀਆਂ ਜੜ੍ਹਾਂ ਸੁੱਕ ਜਾਣਗੀਆਂ, ਉੱਤੋਂ ਉਹ ਦੀਆਂ ਟਹਿਣੀਆਂ ਕੁਮਲਾ ਜਾਣਗੀਆਂ।
17. ਉਹ ਦੀ ਯਾਦ ਧਰਤੀ ਉੱਤੋਂ ਮਿੱਟ ਜਾਊਗੀ, ਅਤੇ ਉਹ ਦਾ ਨਾਉਂ ਬਜ਼ਾਰ ਵਿੱਚ ਨਾ ਰਹੂਗਾ।
18. ਓਹ ਉਹ ਨੂੰ ਚਾਨਣ ਤੋਂ ਅਨ੍ਹੇਰੇ ਵਿੱਚ ਹੱਕ ਦੇਣਗੇ, ਅਤੇ ਜਗਤ ਤੋਂ ਖਦੇੜ ਦੇਣਗੇ।
19. ਉਹ ਦੇ ਲੋਕਾਂ ਵਿੱਚ ਨਾ ਉਹ ਦਾ ਪੁੱਤ੍ਰ ਨਾ ਪੋਤ੍ਰਾ ਹੋਊਗਾ, ਨਾ ਉਹ ਦੇ ਟਿਕਾਣਿਆਂ ਵਿੱਚ ਕੋਈ ਬਾਕੀ ਰਹੂਗਾ।
20. ਉਹ ਦੇ ਪਿੱਛੇ ਆਉਣ ਵਾਲੇ ਉਹ ਦੇ ਦਿਨ ਉੱਤੇ ਹੈਰਾਨ ਹੋਣਗੇ, ਅਤੇ ਜਿਹੜੇ ਉਸ ਤੋਂ ਪਹਿਲਾਂ ਜੰਮੇ, ਓਹ ਡੈਂਬਰ ਜਾਣਗੇ।
21. ਨਿਸੰਗ ਏਹੋ ਜੇਹੇ ਕੁਧਰਮੀਆਂ ਦੇ ਵਸੇਬੇ ਹਨ, ਅਤੇ ਏਹ ਉਹ ਦਾ ਅਸਥਾਨ ਹੈ ਜੋ ਪਰਮੇਸ਼ੁਰ ਨੂੰ ਨਹੀਂ ਜਾਣਦਾ।।
Total 42 ਅਧਿਆਇ, Selected ਅਧਿਆਇ 18 / 42
1 ਤਾਂ ਬਿਲਦਦ ਸ਼ੂਹੀ ਨੇ ਉੱਤਰ ਦੇ ਕੇ ਆਖਿਆ, 2 ਤੁਸੀਂ ਕਦ ਤੀਕ ਗੱਲਾਂ ਲਈ ਫੰਦੇ ਲਾਓਗੇ? ਸਮਝੋ, ਫੇਰ ਆਪਾਂ ਗੱਲ ਕਰਾਂਗੇ। 3 ਆਪਾਂ ਕਿਉਂ ਡੰਗਰ ਜਿਹੇ ਗਿਣੇ ਜਾਂਦੇ ਹਾਂ ਅਤੇ ਤੁਹਾਡੀ ਨਿਗਾਹ ਵਿੱਚ ਭਰਿਸ਼ਟ ਹੋ ਗਏ ਹਾਂ? 4 ਤੂੰ ਜੋ ਆਪਣੇ ਆਪ ਨੂੰ ਆਪਣੇ ਕ੍ਰੋਧ ਵਿੱਚ ਪਾੜਦਾ ਹੈਂ, ਕੀ ਤੇਰੇ ਲਈ ਧਰਤੀ ਤਿਆਗੀ ਜਾਊਗੀ? ਯਾ ਚਟਾਨ ਆਪਣੇ ਥਾਂ ਤੋਂ ਸਿਰਕ ਜਾਊਗੀ?।। 5 ਹਾਂ, ਦੁਸ਼ਟਾਂ ਦਾ ਦੀਵਾ ਗੁੱਲ ਹੋ ਜਾਊਗਾ, ਅਤੇ ਉਹ ਦੀ ਅੱਗ ਦੀ ਲਾਟ ਨਾ ਚਮਕੂਗੀ, 6 ਉਹ ਦੇ ਤੰਬੂ ਵਿੱਚ ਚਾਨਣ ਅਨ੍ਹੇਰਾ ਹੋ ਜਾਊਗਾ, ਅਤੇ ਉਹ ਦੇ ਉੱਪਰ ਦਾ ਦੀਵਾ ਗੁੱਲ ਹੋ ਜਾਊਗਾ। 7 ਉਹ ਦੇ ਬਲਵੰਤ ਕਦਮ ਰੋਕੇ ਜਾਣਗੇ, ਅਤੇ ਉਹ ਆਪਣੀ ਹੀ ਸਲਾਹ ਨਾਲ ਡਿੱਗ ਪਊਗਾ। 8 ਉਹ ਤਾਂ ਆਪਣੇ ਹੀ ਪੈਰਾਂ ਨਾਲ ਜਾਲ ਵਿੱਚ ਸਿੱਟਿਆ ਜਾਂਦਾ, ਅਤੇ ਉਹ ਆਪ ਫੰਦੇ ਉੱਤੇ ਚੱਲਦਾ ਹੈਗਾ। 9 ਕੁੜਿੱਕੀ ਉਹ ਦੀ ਅੱਡੀ ਨੂੰ ਫੜਦੀ, ਅਤੇ ਫਾਹੀ ਉਹ ਨੂੰ ਫਾਹ ਲੈਂਦੀ ਹੈ। 10 ਕਮੰਦ ਉਹ ਦੇ ਲਈ ਧਰਤੀ ਵਿੱਚ ਲੁਕਾਈ ਜਾਂਦੀ, ਅਤੇ ਉਹ ਦੇ ਰਸਤੇ ਉੱਤੇ ਫਾਂਸੀ। 11 ਭੈਜਲ ਆਲੇ ਦੁਆਲਿਓ ਉਹ ਨੂੰ ਡਰਾਉਂਦੇ ਹਨ, ਅਤੇ ਉਹ ਦੇ ਖੁਰਿਆਂ ਥੋਂ ਉਹ ਨੂੰ ਨਠਾਉਂਦੇ ਹਨ! 12 ਉਹ ਦਾ ਜ਼ੋਰ ਕਾਲ ਦਾ ਮਾਰਿਆ ਹੋਇਆ ਹੋਊਗਾ, ਅਤੇ ਬਿਪਤਾ ਉਹ ਦੇ ਪਾਸੇ ਤੇ ਤਿਆਰ ਹੋਊਗੀ। 13 ਉਹ ਉਸ ਦੇ ਸਰੀਰ ਦੇ ਅੰਗ ਨੂੰ ਖਾ ਜਾਊਗੀ, ਮੌਤ ਦਾ ਜੇਠਾ ਉਸ ਦੇ ਅੰਗਾਂ ਨੂੰ ਭੱਖ ਲਊਗਾ।
14 ਉਹ ਆਪਣੇ ਤੰਬੂ ਤੋਂ ਜਿਹਦੇ ਉੱਤੇ ਉਹ ਭਰੋਸਾ ਰੱਖਦਾ ਸੀ ਪੁੱਟਿਆ ਜਾਊਗਾ, ਅਤੇ ਤੂੰ ਉਹ ਨੂੰ ਭੈਜਲ ਦੇ ਰਾਜੇ ਕੋਲ ਅਪੜਾਏਗਾ!
15 ਜਿਹੜਾ ਉਹ ਦਾ ਨਹੀਂ ਉਹ ਉਸ ਦੇ ਤੰਬੂ ਵਿੱਚ ਵੱਸੂਗਾ, ਅਤੇ ਉਹ ਦੇ ਵਸੇਬੇ ਉੱਤੇ ਗੰਧਕ ਸਿੱਟੀ ਜਾਊਗੀ। 16 ਹੇਠੋਂ ਉਹ ਦੀਆਂ ਜੜ੍ਹਾਂ ਸੁੱਕ ਜਾਣਗੀਆਂ, ਉੱਤੋਂ ਉਹ ਦੀਆਂ ਟਹਿਣੀਆਂ ਕੁਮਲਾ ਜਾਣਗੀਆਂ। 17 ਉਹ ਦੀ ਯਾਦ ਧਰਤੀ ਉੱਤੋਂ ਮਿੱਟ ਜਾਊਗੀ, ਅਤੇ ਉਹ ਦਾ ਨਾਉਂ ਬਜ਼ਾਰ ਵਿੱਚ ਨਾ ਰਹੂਗਾ। 18 ਓਹ ਉਹ ਨੂੰ ਚਾਨਣ ਤੋਂ ਅਨ੍ਹੇਰੇ ਵਿੱਚ ਹੱਕ ਦੇਣਗੇ, ਅਤੇ ਜਗਤ ਤੋਂ ਖਦੇੜ ਦੇਣਗੇ। 19 ਉਹ ਦੇ ਲੋਕਾਂ ਵਿੱਚ ਨਾ ਉਹ ਦਾ ਪੁੱਤ੍ਰ ਨਾ ਪੋਤ੍ਰਾ ਹੋਊਗਾ, ਨਾ ਉਹ ਦੇ ਟਿਕਾਣਿਆਂ ਵਿੱਚ ਕੋਈ ਬਾਕੀ ਰਹੂਗਾ। 20 ਉਹ ਦੇ ਪਿੱਛੇ ਆਉਣ ਵਾਲੇ ਉਹ ਦੇ ਦਿਨ ਉੱਤੇ ਹੈਰਾਨ ਹੋਣਗੇ, ਅਤੇ ਜਿਹੜੇ ਉਸ ਤੋਂ ਪਹਿਲਾਂ ਜੰਮੇ, ਓਹ ਡੈਂਬਰ ਜਾਣਗੇ। 21 ਨਿਸੰਗ ਏਹੋ ਜੇਹੇ ਕੁਧਰਮੀਆਂ ਦੇ ਵਸੇਬੇ ਹਨ, ਅਤੇ ਏਹ ਉਹ ਦਾ ਅਸਥਾਨ ਹੈ ਜੋ ਪਰਮੇਸ਼ੁਰ ਨੂੰ ਨਹੀਂ ਜਾਣਦਾ।।
Total 42 ਅਧਿਆਇ, Selected ਅਧਿਆਇ 18 / 42
×

Alert

×

Punjabi Letters Keypad References