ਪੰਜਾਬੀ ਬਾਈਬਲ

ਰੱਬ ਦੀ ਮਿਹਰ ਦੀ ਦਾਤ
1. ਦਾਊਦ ਨੇ ਹਜ਼ਾਰਾਂ ਤੇ ਸੈਂਕੜਿਆਂ ਦੇ ਸਰਦਾਰਾਂ ਸਗੋਂ ਸਾਰੇ ਹਾਕਮਾਂ ਨਾਲ ਸਲਾਹ ਕੀਤੀ
2. ਅਤੇ ਦਾਊਦ ਨੇ ਇਸਰਾਏਲ ਦੀ ਸਾਰੀ ਸਭਾ ਨੂੰ ਆਖਿਆ ਕਿ ਜੇ ਤੁਹਾਨੂੰ ਚੰਗਾ ਲਗੇ ਅਤੇ ਜੇ ਏਹ ਯਹੋਵਾਹ ਸਾਡੇ ਪਰਮੇਸ਼ੁਰ ਵੱਲੋਂ ਹੋਵੇ ਤਾਂ ਅਸੀਂ ਇਸਰਾਏਲ ਦੇ ਸਾਰੇ ਦੇਸ ਵਿੱਚ ਆਪਣੇ ਰਹਿੰਦੇ ਭਰਾਵਾਂ ਦੇ ਕੋਲ ਅਤੇ ਉਨ੍ਹਾਂ ਦੇ ਨਾਲ ਜਾਜਕਾਂ ਤੇ ਲੇਵੀਆਂ ਦੇ ਕੋਲ ਉਨ੍ਹਾਂ ਦੇ ਸ਼ਹਿਰਾਂ ਤੇ ਉਨ੍ਹਾਂ ਦੀਆਂ ਸ਼ਾਮਲਾਤਾਂ ਵਿੱਚ ਹਰ ਥਾਂ ਲੋਕ ਭੇਜ ਕੇ ਉਨ੍ਹਾਂ ਨੂੰ ਸੱਦ ਘੱਲੀਏ ਜੋ ਓਹ ਸਾਡੇ ਕੋਲ ਇਕੱਠੇ ਹੋਣ
3. ਅਰ ਅਸੀਂ ਆਪਣੇ ਪਰਮੇਸ਼ੁਰ ਦਾ ਸੰਦੂਕ ਆਪਣੇ ਕੋਲ ਇੱਥੇ ਮੋੜ ਲਿਆਈਏ ਕਿਉਂ ਜੋ ਅਸੀਂ ਸ਼ਾਊਲ ਦਿਆਂ ਦਿਨਾਂ ਵਿੱਚ ਉਸ ਦੀ ਖੋਜ ਨਾ ਕੀਤੀ
4. ਸਾਰੀ ਸਭਾ ਨੇ ਆਖਿਆ ਭਈ ਅਸੀਂ ਏਵੇਂ ਕਰਾਂਗੇ ਕਿਉਂ ਜੋ ਏਹ ਗੱਲ ਸਾਰੇ ਲੋਕਾਂ ਦੀ ਦ੍ਰਿਸ਼ਟ ਵਿੱਚ ਚੰਗੀ ਸੀ
5. ਗੱਲ ਕਾਹਦੀ, ਦਾਊਦ ਨੇ ਸਾਰੇ ਇਸਰਾਏਲ ਨੂੰ ਮਿਸਰ ਦੇ ਸ਼ੀਹੋਰ ਤੋਂ ਹਮਾਥ ਦੇ ਲਾਂਘੇ ਤੋੜੀ ਇਕੱਠਾ ਕੀਤਾ, ਭਈ ਪਰਮੇਸ਼ੁਰ ਦੇ ਸੰਦੂਕ ਨੂੰ ਕਿਰਯਥ-ਯਾਰੀਮ ਤੋਂ ਲਿਆਉਣ
6. ਅਰ ਦਾਊਦ ਅਤੇ ਸਾਰਾ ਇਸਰਾਏਲ ਬਆਲਹ ਨੂੰ ਅਰਥਾਤ ਕਿਰਯਥ-ਯਾਰੀਮ ਨੂੰ ਜੋ ਯਹੂਦਾਹ ਵਿੱਚ ਹੈ ਚੜ੍ਹ ਗਏ, ਭਈ ਉੱਥੋਂ ਪਰਮੇਸ਼ੁਰ ਦੇ ਸੰਦੂਕ ਲਿਆਉਣ, ਅਰਥਾਤ ਉਸ ਯਹੋਵਾਹ ਦੇ ਜਿਹੜਾ ਕਰੂਬੀਆਂ ਦੇ ਵਿਚਕਾਰ ਵੱਸਦਾ ਹੈ ਜਿੱਥੇ ਉਸ ਦਾ ਨਾਮ ਜਪਿਆ ਜਾਂਦਾ ਹੈ
7. ਅਰ ਉਨ੍ਹਾਂ ਪਰਮੇਸ਼ੁਰ ਦੇ ਸੰਦੂਕ ਨੂੰ ਅਬੀਨਾਦਾਬ ਦੇ ਘਰੋਂ ਕੱਢ ਕੇ ਇੱਕ ਨਵੀਂ ਗੱਡੀ ਉੱਤੇ ਰੱਖਿਆ ਅਤੇ ਉੱਜ਼ਾ ਅਰ ਅਹਯੋ ਗੱਡੀ ਨੂੰ ਹੱਕਦੇ ਸਨ
8. ਅਰ ਦਾਊਦ ਅਤੇ ਸਾਰਾ ਇਸਰਾਏਲ ਪਰਮੇਸ਼ੁਰ ਦੇ ਅੱਗੇ ਆਪਣੇ ਸਾਰੇ ਬਲ ਨਾਲ ਗੀਤ ਅਤੇ ਰਾਗਾਂ ਨੂੰ ਗਾਉਂਦੇ, ਸਿਤਾਰ ਅਤੇ ਤੰਬੂਰਾ ਅਤੇ ਢੋਲਕ, ਅਤੇ ਛੈਣੇ ਅਰ ਤੁਰ੍ਹੀਆਂ ਨੂੰ ਵਜਾਉਂਦੇ ਵਜਾਉਂਦੇ ਤੁਰੇ।।
9. ਅਰ ਜਾਂ ਉਹ ਕੀਦੋਨ ਦੇ ਪਿੜ ਵਿੱਚ ਅੱਪੜੇ ਤਾਂ ਉੱਜ਼ਾ ਦੇ ਸੰਦੂਕ ਦੇ ਥੰਮ੍ਹਣ ਲਈ ਆਪਣਾ ਹੱਥ ਲੰਮਾਂ ਕੀਤਾ, ਇਸ ਲਈ ਜੋ ਬਲਦਾਂ ਨੇ ਠੁੱਡਾ ਖਾਧਾ ਸੀ
10. ਤਾਂ ਯਹੋਵਾਹ ਦਾ ਕ੍ਰੋਧ ਉੱਜ਼ਾ ਦੇ ਉੱਤੇ ਭੜਕਿਆ ਅਰ ਉਸ ਨੇ ਉਹ ਨੂੰ ਮਾਰ ਸੁੱਟਿਆ ਇਸ ਲਈ ਜੋ ਉਸ ਨੇ ਸੰਦੂਕ ਉੱਤੇ ਆਪਣਾ ਹੱਥ ਲੰਮਾ ਕੀਤਾ ਸੀ
11. ਅਰ ਉਹ ਪਰਮੇਸ਼ੁਰ ਦੇ ਅੱਗੇ ਉੱਥੇ ਹੀ ਮਰ ਗਿਆ ਅਰ ਦਾਊਦ ਨਿਮੌਝੂੰਣਾ ਹੋਇਆ, ਇਸ ਕਾਰਨ ਜੋ ਯਹੋਵਾਹ ਉੱਜ਼ਾ ਉੱਤੇ ਢਹਿ ਪਿਆ ਅਰ ਉਸ ਨੇ ਉਸ ਥਾਂ ਦਾ ਨਾਉਂ ਪਰਸ-ਉੱਜ਼ਾ ਧਰਿਆ ਜਿਹੜਾ ਅੱਜ ਤੋੜੀ ਪਰਸਿੱਧ ਹੈ
12. ਅਰ ਦਾਊਦ ਉਸ ਵੇਲੇ ਪਰਮੇਸ਼ੁਰ ਤੋਂ ਡਰਿਆ ਅਰ ਬੋਲਿਆ, ਮੈਂ ਪਰਮੇਸ਼ੁਰ ਦੇ ਸੰਦੂਕ ਨੂੰ ਆਪਣੇ ਕੋਲ ਕਿੱਕੁਰ ਲਿਆਵਾਂ?
13. ਸੋ ਦਾਊਦ ਸੰਦੂਕ ਨੂੰ ਆਪਣੇ ਕੋਲ ਦਾਊਦ ਦੇ ਨਗਰ ਵਿੱਚ ਨਾ ਲਿਆਇਆ ਸਗੋਂ ਇੱਕ ਲਾਹਮੇਂ ਜਾ ਕੇ ਗਿਤੀ ਓਬੇਦ-ਅਦੋਮ ਦੇ ਘਰ ਵਿੱਚ ਉਸ ਨੂੰ ਰੱਖ ਛੱਡਿਆ
14. ਅਰ ਪਰਮੇਸ਼ੁਰ ਦਾ ਸੰਦੂਕ ਓਬੇਦ- ਅਦੋਮ ਦੀ ਕੁਲ ਦੇ ਕੋਲ ਉਸ ਦੇ ਘਰ ਵਿੱਚ ਤਿੰਨ੍ਹਾਂ ਮਹੀਨਿਆਂ ਤੋੜੀ ਟਿਕਿਆ ਰਿਹਾ, ਅਰ ਯਹੋਵਾਹ ਨੇ ਓਬੇਦ-ਅਦੋਮ ਦੇ ਘਰ ਨੂੰ ਅਤੇ ਉਸ ਦੀਆਂ ਸਾਰੀਆਂ ਵਸਤਾਂ ਨੂੰ ਆਸੀਸ ਦਿੱਤੀ।।
Total 29 ਅਧਿਆਇ, Selected ਅਧਿਆਇ 13 / 29
1 ਦਾਊਦ ਨੇ ਹਜ਼ਾਰਾਂ ਤੇ ਸੈਂਕੜਿਆਂ ਦੇ ਸਰਦਾਰਾਂ ਸਗੋਂ ਸਾਰੇ ਹਾਕਮਾਂ ਨਾਲ ਸਲਾਹ ਕੀਤੀ 2 ਅਤੇ ਦਾਊਦ ਨੇ ਇਸਰਾਏਲ ਦੀ ਸਾਰੀ ਸਭਾ ਨੂੰ ਆਖਿਆ ਕਿ ਜੇ ਤੁਹਾਨੂੰ ਚੰਗਾ ਲਗੇ ਅਤੇ ਜੇ ਏਹ ਯਹੋਵਾਹ ਸਾਡੇ ਪਰਮੇਸ਼ੁਰ ਵੱਲੋਂ ਹੋਵੇ ਤਾਂ ਅਸੀਂ ਇਸਰਾਏਲ ਦੇ ਸਾਰੇ ਦੇਸ ਵਿੱਚ ਆਪਣੇ ਰਹਿੰਦੇ ਭਰਾਵਾਂ ਦੇ ਕੋਲ ਅਤੇ ਉਨ੍ਹਾਂ ਦੇ ਨਾਲ ਜਾਜਕਾਂ ਤੇ ਲੇਵੀਆਂ ਦੇ ਕੋਲ ਉਨ੍ਹਾਂ ਦੇ ਸ਼ਹਿਰਾਂ ਤੇ ਉਨ੍ਹਾਂ ਦੀਆਂ ਸ਼ਾਮਲਾਤਾਂ ਵਿੱਚ ਹਰ ਥਾਂ ਲੋਕ ਭੇਜ ਕੇ ਉਨ੍ਹਾਂ ਨੂੰ ਸੱਦ ਘੱਲੀਏ ਜੋ ਓਹ ਸਾਡੇ ਕੋਲ ਇਕੱਠੇ ਹੋਣ 3 ਅਰ ਅਸੀਂ ਆਪਣੇ ਪਰਮੇਸ਼ੁਰ ਦਾ ਸੰਦੂਕ ਆਪਣੇ ਕੋਲ ਇੱਥੇ ਮੋੜ ਲਿਆਈਏ ਕਿਉਂ ਜੋ ਅਸੀਂ ਸ਼ਾਊਲ ਦਿਆਂ ਦਿਨਾਂ ਵਿੱਚ ਉਸ ਦੀ ਖੋਜ ਨਾ ਕੀਤੀ 4 ਸਾਰੀ ਸਭਾ ਨੇ ਆਖਿਆ ਭਈ ਅਸੀਂ ਏਵੇਂ ਕਰਾਂਗੇ ਕਿਉਂ ਜੋ ਏਹ ਗੱਲ ਸਾਰੇ ਲੋਕਾਂ ਦੀ ਦ੍ਰਿਸ਼ਟ ਵਿੱਚ ਚੰਗੀ ਸੀ 5 ਗੱਲ ਕਾਹਦੀ, ਦਾਊਦ ਨੇ ਸਾਰੇ ਇਸਰਾਏਲ ਨੂੰ ਮਿਸਰ ਦੇ ਸ਼ੀਹੋਰ ਤੋਂ ਹਮਾਥ ਦੇ ਲਾਂਘੇ ਤੋੜੀ ਇਕੱਠਾ ਕੀਤਾ, ਭਈ ਪਰਮੇਸ਼ੁਰ ਦੇ ਸੰਦੂਕ ਨੂੰ ਕਿਰਯਥ-ਯਾਰੀਮ ਤੋਂ ਲਿਆਉਣ 6 ਅਰ ਦਾਊਦ ਅਤੇ ਸਾਰਾ ਇਸਰਾਏਲ ਬਆਲਹ ਨੂੰ ਅਰਥਾਤ ਕਿਰਯਥ-ਯਾਰੀਮ ਨੂੰ ਜੋ ਯਹੂਦਾਹ ਵਿੱਚ ਹੈ ਚੜ੍ਹ ਗਏ, ਭਈ ਉੱਥੋਂ ਪਰਮੇਸ਼ੁਰ ਦੇ ਸੰਦੂਕ ਲਿਆਉਣ, ਅਰਥਾਤ ਉਸ ਯਹੋਵਾਹ ਦੇ ਜਿਹੜਾ ਕਰੂਬੀਆਂ ਦੇ ਵਿਚਕਾਰ ਵੱਸਦਾ ਹੈ ਜਿੱਥੇ ਉਸ ਦਾ ਨਾਮ ਜਪਿਆ ਜਾਂਦਾ ਹੈ 7 ਅਰ ਉਨ੍ਹਾਂ ਪਰਮੇਸ਼ੁਰ ਦੇ ਸੰਦੂਕ ਨੂੰ ਅਬੀਨਾਦਾਬ ਦੇ ਘਰੋਂ ਕੱਢ ਕੇ ਇੱਕ ਨਵੀਂ ਗੱਡੀ ਉੱਤੇ ਰੱਖਿਆ ਅਤੇ ਉੱਜ਼ਾ ਅਰ ਅਹਯੋ ਗੱਡੀ ਨੂੰ ਹੱਕਦੇ ਸਨ 8 ਅਰ ਦਾਊਦ ਅਤੇ ਸਾਰਾ ਇਸਰਾਏਲ ਪਰਮੇਸ਼ੁਰ ਦੇ ਅੱਗੇ ਆਪਣੇ ਸਾਰੇ ਬਲ ਨਾਲ ਗੀਤ ਅਤੇ ਰਾਗਾਂ ਨੂੰ ਗਾਉਂਦੇ, ਸਿਤਾਰ ਅਤੇ ਤੰਬੂਰਾ ਅਤੇ ਢੋਲਕ, ਅਤੇ ਛੈਣੇ ਅਰ ਤੁਰ੍ਹੀਆਂ ਨੂੰ ਵਜਾਉਂਦੇ ਵਜਾਉਂਦੇ ਤੁਰੇ।। 9 ਅਰ ਜਾਂ ਉਹ ਕੀਦੋਨ ਦੇ ਪਿੜ ਵਿੱਚ ਅੱਪੜੇ ਤਾਂ ਉੱਜ਼ਾ ਦੇ ਸੰਦੂਕ ਦੇ ਥੰਮ੍ਹਣ ਲਈ ਆਪਣਾ ਹੱਥ ਲੰਮਾਂ ਕੀਤਾ, ਇਸ ਲਈ ਜੋ ਬਲਦਾਂ ਨੇ ਠੁੱਡਾ ਖਾਧਾ ਸੀ 10 ਤਾਂ ਯਹੋਵਾਹ ਦਾ ਕ੍ਰੋਧ ਉੱਜ਼ਾ ਦੇ ਉੱਤੇ ਭੜਕਿਆ ਅਰ ਉਸ ਨੇ ਉਹ ਨੂੰ ਮਾਰ ਸੁੱਟਿਆ ਇਸ ਲਈ ਜੋ ਉਸ ਨੇ ਸੰਦੂਕ ਉੱਤੇ ਆਪਣਾ ਹੱਥ ਲੰਮਾ ਕੀਤਾ ਸੀ 11 ਅਰ ਉਹ ਪਰਮੇਸ਼ੁਰ ਦੇ ਅੱਗੇ ਉੱਥੇ ਹੀ ਮਰ ਗਿਆ ਅਰ ਦਾਊਦ ਨਿਮੌਝੂੰਣਾ ਹੋਇਆ, ਇਸ ਕਾਰਨ ਜੋ ਯਹੋਵਾਹ ਉੱਜ਼ਾ ਉੱਤੇ ਢਹਿ ਪਿਆ ਅਰ ਉਸ ਨੇ ਉਸ ਥਾਂ ਦਾ ਨਾਉਂ ਪਰਸ-ਉੱਜ਼ਾ ਧਰਿਆ ਜਿਹੜਾ ਅੱਜ ਤੋੜੀ ਪਰਸਿੱਧ ਹੈ 12 ਅਰ ਦਾਊਦ ਉਸ ਵੇਲੇ ਪਰਮੇਸ਼ੁਰ ਤੋਂ ਡਰਿਆ ਅਰ ਬੋਲਿਆ, ਮੈਂ ਪਰਮੇਸ਼ੁਰ ਦੇ ਸੰਦੂਕ ਨੂੰ ਆਪਣੇ ਕੋਲ ਕਿੱਕੁਰ ਲਿਆਵਾਂ? 13 ਸੋ ਦਾਊਦ ਸੰਦੂਕ ਨੂੰ ਆਪਣੇ ਕੋਲ ਦਾਊਦ ਦੇ ਨਗਰ ਵਿੱਚ ਨਾ ਲਿਆਇਆ ਸਗੋਂ ਇੱਕ ਲਾਹਮੇਂ ਜਾ ਕੇ ਗਿਤੀ ਓਬੇਦ-ਅਦੋਮ ਦੇ ਘਰ ਵਿੱਚ ਉਸ ਨੂੰ ਰੱਖ ਛੱਡਿਆ 14 ਅਰ ਪਰਮੇਸ਼ੁਰ ਦਾ ਸੰਦੂਕ ਓਬੇਦ- ਅਦੋਮ ਦੀ ਕੁਲ ਦੇ ਕੋਲ ਉਸ ਦੇ ਘਰ ਵਿੱਚ ਤਿੰਨ੍ਹਾਂ ਮਹੀਨਿਆਂ ਤੋੜੀ ਟਿਕਿਆ ਰਿਹਾ, ਅਰ ਯਹੋਵਾਹ ਨੇ ਓਬੇਦ-ਅਦੋਮ ਦੇ ਘਰ ਨੂੰ ਅਤੇ ਉਸ ਦੀਆਂ ਸਾਰੀਆਂ ਵਸਤਾਂ ਨੂੰ ਆਸੀਸ ਦਿੱਤੀ।।
Total 29 ਅਧਿਆਇ, Selected ਅਧਿਆਇ 13 / 29
×

Alert

×

Punjabi Letters Keypad References